ਕਰ ਲਈਏ ਸੰਭਾਲ, ਸ਼ਹੀਦਾਂ ਦੇ ਪਰਿਵਾਰਾਂ ਦੀ।
ਰਾਖੀ ਕਰ ਲਈਏ ਹੁਣ, ਚੂੰਨੀਆਂ ਤੇ ਦਸਤਾਰਾਂ ਦੀ।
ਸਿੱਖੀ ਵਾਲੇ ਬੀਜ ਸਦਾ, ਫੁੱਟਦੇ ਹੀ ਰਹਿਣਾ ਏਂ।
ਜ਼ਾਲਿਮ ਦੇ ਗਰੂਰ ਸਦਾ, ਟੁੱਟਦੇ ਹੀ ਰਹਿਣਾ ਏਂ।
ਅਕਾਲ ਪੁਰਖ ਦੀ ਫੌਜ ਹੈ, ਇਹ ਸਿੰਘਾਂ ਸਰਦਾਰਾਂ ਦੀ।
ਕਰ ਲਈਏ......
ਕਰਕੇ ਇਹ ਅਰਦਾਸ ਤਾਂ, ਮੂਲੋਂ ਪਿਛੇ ਹਟਦੇ ਨਾ।
ਸੱਚੇ ਜਿਹੜੇ ਸਿੱਖ, ਉਹਨਾਂ ਦੇ ਰੂਪ ਤਾਂ ਵਟਦੇ ਨਾ।
ਕੌਣ ਕਰੇਗਾ ਰੀਸ, ਸ਼ਹੀਦਾਂ ਦੇ ਕਿਰਦਾਰਾਂ ਦੀ।
ਕਰ ਲਈਏ........
ਕੌਮ ਦੇ ਲਈ ਜੋ ਵਾਰ ਕੇ ਆਪਾ, ਖੂਨ ਡੋਲ੍ਹ ਗਏ ਨੇ।
ਸਿੱਖੀ ਦੇ ਇਤਿਹਾਸ ਦਾ ਵਰਕਾ, ਨਵਾਂ ਖੋਲ੍ਹ ਗਏ ਨੇ।
ਕੀਤੀ ਨਾ ਪਰਵਾਹ ਉਹਨਾਂ, ਆਪਣੇ ਘਰ ਬਾਰਾਂ ਦੀ।
ਕਰ ਲਈਏ........
ਕੌਮ ਦੀ 'ਦੀਸ਼' ਅਮਾਨਤ, ਇੱਕ ਦਿਨ ਰੰਗ ਲਿਆਏਗੀ।
ਦੇਸ਼- ਵਿਦੇਸ਼ੀ ਜਾ ਕੇ, ਸਿੱਖੀ ਮਹਿਕ ਖਿੰਡਾਏਗੀ।
ਇਹ ਪਨੀਰੀ ਬਾਣੀ, ਬਾਣੇ ਦੇ ਪਿਆਰਾਂ ਦੀ।
ਕਰ ਲਈਏ.......