ਗ਼ਜ਼ਲ (ਗ਼ਜ਼ਲ )

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਖੇਰਦੀ ਤਿਤਲੀ  ਰੰਗ ਮਸਤ   ਗੁਲਾਬ ਹੁੰਦੇ
ਮਚਲਦੇ ਸ਼ਬਾਬ ਹੁੰਦੇ ਬਹਿਕਦੇ ਜਨਾਬ ਹੁੰਦੇ                        

ਘਟਾ ਦੇਖ ਕੇ ਕਾਲੀ ਜੰਗਲ ਮੋਰ ਪਏ ਨੱਚਦੇ
ਗਰਜ ਕੇ ਬੱਦਲਾਂ ਤੋਂ ਬਰਸਦੇ ਮਿੱਠੇ ਆਬ ਹੁੰਦੇ
                                                                                   
ਪੈਮਾਨਾ ਛਲਕਦਾ  ਮਿਲ ਜਾਏ  ਜੇ ਹੋਠਾ ਨੂੰ
ਸਿਤਾਰੇ ਰੰਗੀਨ ਹੁੰਦੇ ਮਹਿਕੇ ਰਾਤ ਹੁੰਦੇ                   
                                                                
ਹਵਾ ਸਰਕਦੀ  ਜਦ ਵੀ ਝੂਮਦੇ ਪੱਤ ਟਾਹਣਾ ਤੇ      
ਝਰਨੇ ਦੇ ਸੰਗੀਤ ਚ  ਵੀ ਡੁਬੇ ਖਾਬ ਹੁੰਦੇ                                                           

ਅੰਗੂਰਾਂ ਦੇ ਰਸ ਦਾ ਮਿਲੇ ਜੇ ਨਿਤਰਿਆ ਪਾਣੀ
ਪਿਆਦੇ ਕੁਲੀ ਵਿੱਚ ਵੀ ਲੱਗਦੇ ਨਵਾਬ ਹੁੰਦੇ    

ਜਦੋਂ ਤੱਕ ਫੁੱਲਾਂ ਦੇ ਸੱਜਰੇ ਰੰਗ ਰਹਿੰਦੇ
ਵਸਲ ਦੇ ਲਈ ਭੰਵਰੇ ਬਹੁਤ ਬੇਤਾਬ ਹੁੰਦੇ           

ਅੰ ਗਾਂ ਨੂੰ ਛੁਹ ਕੇ ਲੰਘ ਜਾਏ ਹਵਾ ਜਦ ਕੋਈ
ਹਨੇਰੇ ਬੇਚੈਨ ਹੋ ਜਾਵਣ ਦਿਨ ਨਾਸਾਜ਼ ਹੁੰਦੇ         

ਇਸ਼ਕ ਦੀ ਹੱਟੀ ਤੇ ਹੁਸਨ ਜਦ ਪਹੁੰਚ ਹੈ ਕਰਦਾ
ਨਾ ਇਸ ਦਾ ਕੋਈ ਮੁੱਲ ਹੁੰਦਾ ਨਾ ਹਿਸਾਬ ਹੁੰਦੇ     

ਮਜ੍ਹਬ ਜ਼ਾਤ ਨਸਲਾਂ   ਦਾ ਕਿਸ  ਨੂੰ ਫਿਕਰ, ਕੌਣ ਪੁੱਛੇ   
ਇਸ਼ਕ ਐਸੀ ਪੱਤਰੀ ਹੈ ਸਵਾਲ ਆਪੇ ਜਵਾਬ ਹੁੰਦੇ