ਕੁਰਸੀ ਰਾਣੀ / (ਕਵਿਤਾ)
ਕੈਸੀ ਹੈ ਇਹ ਹੈ ਕੁਰਸੀ ਰਾਣੀ ,
ਸੱਭ ਭਰਦੇ ਕੁਰਸੀ ਦਾ ਪਾਣੀ ।
ਲੀਡਰ ਨੂੰ ਡਰ ਸਦਾ ਸਤਾਵੇ ,
ਕੁਰਸੀ ਨਾ ਕਿਧਰੇ ਖੁਸ ਜਾਵੇ ।
ਕੁਰਸੀ ਲੀਡਰ ਸਮਝ ਵਿਰਾਸਤ ,
ਧਰਮ ਗਵਾ ਕੇ ਕਰਣ ਸਿਆਸਤ ।
ਸਾਰੇ ੱਿੲੱਕ ਦੂਜੇ ਨੂੰ ਭੰਡਣ ,
ਕੁਰਸੀ ਖਾਤਿਰ ਮਾਇਆ ਵੰਡਣ ।
ਮੁਫਤ ਦਿਆਂਗੇ ਆਟਾ ਦਾਲ ,
ਜੇ ਕਰ ਕੁਰਸੀ ਹੋਈ ਦਿਆਲ ।
ਜਦ ਫਿਰ ਕੁਰਸੀ ਲਈ ਸੰਭਾਲ,
ਚੰਬੜ ਗਏ ਬੱਸ ਕੁਰਸੀ ਨਾਲ ।
ਕੁਰਸੀ ਖਾਤਿਰ ਝੂਠੇ ਲਾਰੇ ,
ਕੁਰਸੀ ਖਾਤਿਰ ਪਾ ਪਵਾੜੇ ।
ਧਰਮਾਂ ਵਿਚ ਸਿਆਸਤ ਵਾੜ ,
ਧਰਮ ਨਾਲ ਹੁੰਦੇ ਖਿਲਵਾੜ ।
ਨਹਿਲੇ ਤੇ ਹੀ ਦਹਿਲਾ ਆਵੇ ,
ਕੁਰਸੀ ਦੇ ਬੱਸ ਘੁੱਟਣ ਪਾਵੇ ।
ਕੁਰਸੀ ਖਾਤਿਰ ਤਰਲੇ ਮਾਰਣ ,
ਕੁਰਸੀ ਬਦਲੇ ਨੋਟ ਖਿਲਾਰਣ ।
ਕੁਰਸੀ ਬਿਣ ਦਿਸਦਾ ਨਹੀਂ ਦੂਜਾ ,
ਕੁਰਸੀ ਦੀ ਬੱਸ ਹੁੰਦੀ ਪੂਜਾ ।
ਕੁਰਸੀ ਖਾਤਿਰ ਖੌਰੂ ਪਾਣ ,
ਜਿਓਂ ਅਖਾੜੇ ਵਿਚ ਭਲਵਾਣ ।
ਕੁਰਸੀ ਹੈ ਸਰਮਾਇਆ ਦਾਰੀ ,
ਕੁਰਸੀ ਦੀ ਹੈ ਸੱਭ ਸਿਰਦਾਰੀ ।
ਪਰ ਕੁਰਸੀ ਨਹੀਂ ਕਿਸੇ ਦੀ ਸੱਕੀ ,
ਧਾਰ ਲਓ ਇਹ ਮਨ ਵਿਚ ਪੱਕੀ ।
ਜਦ ਕੁਰਸੀ ਹੇਠੋਂ ਖੁਸ ਜਾਵੇ ,
ਕੁਰਸੀ ਨਾਨੀ ਯਾਦ ਕਰਾਵੇ ।
---------------------------------
ਚਾਚਾ ਮੁਰਲੀ / (ਹਾਸ ਰਸ ਕਵਿਤਾ )
ਚਾਚੇ ਤੇ ਕੀ ਵਰਤੇ ਭਾਣੇ ,
ਇਹ ਤਾਂ ਚਾਚਾ ਮੁਰਲੀ ਜਾਣੇ ।
ਵਾਂਢੇ ਜਾਂਦਾ ਜਾਂਦਾ ਚਾਚਾ ,
ਪਹੁੰਚ ਗਿਆ ਜੋ ਅੰਦਰ ਠਾਣੇ ।
ਚਾਚਾ ਤੁਰਿਆ ਭੂਆ ਦੇ ਪਿੰਡ,
ਜਿੱਥੇ ਰਿਸ਼ਤੇ ਦਾਰ ਪੁਰਾਣੇ ।
ਚਾਚਾ ਕੋਲ ਪਰਾਣਾ ਸਾਈਕਲ ,
ਚਲਦਾ ਸੀ ਜੋ ਜੋਰ ਧਿੰਗਾਣੇ ।
ਬੋਝੇ ਵਿਚ ਰੁਪੱਈਏ ਬਾਰਾਂ ,
ਪੱਲੇ ਬੰਨ੍ਹ ਲਏ ਭੁੱਜੇ ਦਾਣੇ ,
ਨਾਲੇ ਚਾਚਾ ਪੈਡਲ ਮਾਰੇ ,
ਦਾਣੇ ਚੱਬੇ ਵਾਂਗ ਮਖਾਣੇ ।
ਰੱਬ ਦੀ ਕਰਨੀ ਐਸੀ ਹੋਈ ,
ਚਾਚੇ ਦੇ ੇਸਨ ਦੰਦ ਪਰਾਣੇ ।
ਦਾੜ੍ਹ ਪੀੜ੍ਹ ਹੋਈ ਚਾਚੇ ਦੇ ।
ਚਾਚੇ ਦੀ ਨਾ ਹੋਸ਼ ਟਿਕਅਣੇ ।
ਫਿ਼ਰ ਚਾਚੇ ਨੇ ਖੜ੍ਹ ਰਸਤੇ ਵਿਚ ,
ਪੇਨ ਕਿੱਲਰ ਸੀ ਲਈ ਦੁਕਾਨੋਂ ,
ਪੀੜ ਤਾਂ ਹੋ ਗਈ ਮੱਠੀ ਥੁੜ੍ਹੀ ,
ਪਰ ਨਾ ਨਿਕਲੇ ਗੱਲ ਜ਼ੁਬਾਨੋਂ ।
ਗੋਲੀ ਦਾ ਕੁਝ ਨਸ਼ਾ ਹੋ ਗਿਆ ,
ਚਾਚਾ ਵਾਂਗ ਹਵਾ ਹੋ ਗਿਆ ।
ਪਰ ਅੱਗੇ ਸੀ ਪੁਲਿਸ ਦਾ ਨਾਕਾ ,
ਪੁਲਿਸ ਵੇਖ ਕੇ ਡਰ ਗਿਆ ਚਾਚਾ ।
ਵਲ਼ ਪਾ ਕੇ ਜਦ ਚਾਚਾ ਲੰਘਿਆ ,
ਏਦਾਂ ਵੇਖ ਪੁਲਸੀਆ ਖੰਘਿਆ ।
ਕਹਿਣ ਲੱਗਾ ਓਏ ਏਧਰ ਆ ,
ਕਿੱਥੇ ਚੱਲਿੲੈਂ ਫ਼ੀਮ ਲੁਕਾ ।
ਸਾਈਕਲ ਨੂੰ ਇੱਕ ਪਾਸੇ ਲਾ ,
ਵਰਦੀ ਦਾ ਸੀ ਰੋਅਬ ਬੜਾ ।
ਪੁਲਿਸ ਵਾਲਿਆਂ ਲਈ ਤਲਾਸ਼ੀ ,
ਚਾਚੇ ਦੀ ਨਾ ਕਰਨ ਖਲਾਸੀ ।
ਜਦ ਚਾਚੇ ਦੀ ਪਾਕੇਟ ਫੋਲੀ ,
ਪੇਨ ਕਿੱਲਰ ਦੀ ਨਿੱਕਲੀ ਗੋਲੀ ।
ਦਾੜ੍ਹ ਪੀੜ ਦੀ ਦਰਦ ਸਤਾਵੇ ,
ਗੱਲ ਚਾਚੇ ਦੀ ਸਮਝ ਨਾ ਆਵੇ ।
ਜੇ ਤੂੰ ਜਾਣਾ ਜਾਨ ਛੁੋਡਾ ,
ਆਖਣ ਸੌ ਦਾ ਨੋਟ ਫ਼ੜਾ ,
ਬੋਲ ਪਿਆ ਫਿਰ ਚਾਚਾ ਮੁਰਲੀ ,
ਚਾਚੇ ਨੇ ਛੱਡੀ ਵਾਹਵਾ ਸ਼ੁਰਲੀ ।
ਮੈਂ ਕੋਈ ਨਹੀਂ ਬਲੈਕੜ ਯਾਰ ,
ਨਾ ਕਰਦਾਂ ਕਾਲਾ ਵਿਓਪਾਰ ।
ਨਾ ਕੋਈ ਰੱਖਾਂ ਹੱਿਥਆਰ ,
ਨਾ ਨੰਿਸ਼ਆਂ ਦੀ ਭੈੜੀ ਕਾਰ ,
ਮੇਰੀ ਤਾਂ ਦੁਖਦੀ ਸੀ ਜਾੜ੍ਹ ,
ਪੇਨ ਕਿਲਰ ਲਈ ਆਉਂਦੀ ਵਾਰ ।
ਕੇਹੜਾ ਮੰਦਰ ਭੇਟ ਚੜ੍ਹਾਵਾਂ ,
ਮੈਂ ਕਿਉਂ ਸੌ ਦਾ ਨੋਟ ਫੜਾਵਾਂ ।
ਚਾਚਾ ਪੁਲਿਸ ਦੇ ੲਅੱਗੇ ਅੜਿਆ ,
ਪੁਲਿਸ ਨੇ ਚੱਕ ਕੇ ਥਾਣੇ ਖੜਿਆ ।
ਆਖਣ ਇਹ ਕੋਈ ਪੱਕਾ ਅਮਲੀ ,
ਪੈਰ ਪੈਰ ਤੇ ਘੋਟੇ ਕਮਲੀ ।
ਕਰਨ ਲੱਗੇ ਉਸਦਾ ਚਾਲਾਣ ,
ਲੱਗੇ ਝੂਠਾ ਕੇਸ ਬਨਾਣ ।
ਰਾਤ ਨੂੰ ਵਾਹਵਾ ਮੱਛਰ ਲੜਿਆ ,
ਜਾਗਦਿਆਂ ਫਿਰ ਦਿਨ ਜਦ ਚੜ੍ਹਿਆ ।
ਪਿੰਡੋਂ ਫੇਰ ਪੰਚਾਿੲਤ ਬਲਾਈ ,
ਪੰਜ ਸੌ ਦੇ ਕੇ ਜਾਨ ਛਡਾਈ ।
ਚਾਚੇ ਤੇ ਕੀ ਵਰਤੇ ਭਾਣੇ ,
ਇਹ ਤਾਂ ਚਾਚਾ ਮੁਰਲੀ ਜਾਣੇ ।