ਅੱਜ ਸਾਡਾ ਵੀ ਜਨਮ ਦਿਨ ਹੈ (ਵਿਅੰਗ )

ਰਵੇਲ ਸਿੰਘ ਇਟਲੀ   

Email: singhrewail@yahoo.com
Address:
Italy
ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਸਾਡਾ ਵੀ ਜਨਮ ਦਿਨ ਹੈ ਯਾਨੀ ਕਿ ਬਰਥ ਡੇ ,ਮਤਲਬ ਕਿ ਅਸਾਂ ਵੀ  ਇਸ ਦਿਨ ਇਸ ਸੰਸਾਰ ਵਿਚ ਅਪਣੀ ਹਾਜ਼ਰੀ ਲੁਆਈ ਸੀ | ਵੈਸੇ ਜਨਮ ਦਿਨ ਤਾਂ ਵੱਡੇ ਵੱਡੇ ਅਵਤਾਰ ਪੀਰ ਪੈਗੰਬਰਾਂ ਅਤ ੇਮਹਾਨ ਲੋਕਾਂ ਦੇ ਮਨਾਏ ਜਾਂਦੇ ਹਨ ਜਿਨ੍ਹਾਂ ਦੇ ਜਨਮ ਦਿਨ ਨੂੰ ਅਵਤਾਰ ਪੁਰਬ , ਗੁਰ ਪੁਰਬ ,ਉਰਸ , ਬਰਸੀ , ਬੜੇ ਸਤਿਕਾਰ ਭਰੇ ਸ਼ਬਦਾਂ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ,ਉਨ੍ਹਾਂ ਦੀ ਯਾਦ ਵਿਚ ਥਾਂ ਥਾਂ ਜਲੂਸ ਕੱਢੇ ਜਾਂਦੇ ਸਨ ,ਪਰ ਇਹ ਸ਼ਬਦ ਹੁਨ  ਸ਼ਬਦ ਹੁਨ ਬੜਾ ਕੋਝਾ ਜੇਹਾ ਬਣ ਕੇ ਰਹਿ ਗਿਆ ਹੈ , ਹੁਨ ਇਸ ਨੂੰ ਨੱਗਰ ਕੀਰਤਣ ਆਦਿ ਕਿਹਾ ਜਾਂਦਾ ਹੈ, ਕਿਉਂਕਿ ਕਈ ਵਾਰ ਜਦ ਕੋਈ ਮਾੜੀ ਹਰਕਤ ਕਰਕਤ ਕਰਦਾ ਹੈ ਤਾ ਲੋਕ ਆਮ ਕਹਿੰਦੇ ਹਨ ਕਿ ਕਸੂਰ ਵਾਰ ਦਾ ਮੂੰਹ ਕਾਲਾ ਕਰਕੇ ਗਲ ਜੁੱਤੀਆਂ ਦਾ ਹਾਰ ਪਾ ਕੇ ਇਸ ਦਾ ਜਲੂਸ ਕੱਢੋ ।ਇੱਥੇ ਹੀ ਬੱਸ ਨਹੀਂ , ਇਸ ਤੋਂ ਵੱਧ ਵੀ ਜਲੂਸ ਕੱਢਣ ਦੇ ਕਈੇ ਢੰਗ  ਲੋਕਾਂ ਕੱਢ ਲਏ ਹਨ ,ਪੁਲਿਸ ਵਾਲੇ  ਭੈੜੀਆਂ ਕਰਤੂਤਾਂ ਕਰਨ ਵਾਲਿਆਂ ਦਾ ਜਿਸ ਤਰ੍ਹਾਂ ਜਲੂਸ ਕੱਢਦੇ ਹਨ ਉਹ ਤਾਂ ਸਾਂਨੂੰ ਸੱਭ ਨੂੰ ਪਤਾ ਹੀ ਹੈ ,ਪਰ ਛੱਡੋ ਇੱਥੇ ਤਾਂ ਅਸੀਂ ਅਪਣੇ ਜਨਮ ਦਿਨ ਦੀ ਗੱਲ ਕਰਨੀ ਹੈ,ਐਵੇਂ ਹਰਾਉਲ  ਪਸ਼ੂ ਵਾਂਗਰ ਗੱਲ ਹੋਰ ਪਾਸੇ ਵੱਲ ਚਲੀ ਗਈ                                                         ਇੱਸ ਨਵੇਂ ਯੁੱਗ ਵਿਚ ਸਾਡੇ ਤੇ ਪੱਛਮੀ ਸਭਿਅਤਾ ਦਾ ਰੰਗ ਦਿਨੋ ਦਿਨ ਗਾੜ੍ਹਾਂ ਹੁੰਦਾ ਜਾਣ ਕਰਕੇ ਹੁਨ ਲੋਕ, ਹੈਪੀ ਬਰਥ  ਡੇ ਟੂ ਯੂ , ਆਖ ਕੇ ਮੋਮ ਬਤੱੀਆਂ ਬਾਲ ਕੇ , ਕੇਕ ਕੱਟ ਕੇ  ਮਨਾਉਂਦੇ ਹਨ ,ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ ,ਸ਼ੁਕਰ ਹੈ ਹੁਣ ਕਈ ਲੋਕ ਪੁੱਤਰਾਂ ਦੇ ਬਰਥ ਡੇ ਮਨਾਉਣ ਦੇ ਨਾਲ ਨਾਲ ਧੀਆਂ ਦੇ ਬਰਥ ਡੇ ਵੀ ਮਨਾਉ ਲੱਗ ਪਏ ਹੱਨ , ਕਾਸ਼ ਕਿਤੇ ਇਹ ਪੁਤਰ ਧੀ ਦਾ ਫਰਕ ਸਾਡੇ ਸਮਾਜ ਵਿਚੋਂ ਸਦਾ ਲਈ ਖਤਮ ਹੋਵੇ,ਲੋਕ ਜਾਗਰੂਕ ਹੋਣ ,ਪਰ ਧੀਆਂ ਦੇ ਜਨਮ ਦਿਨ ਮਨਾਉਣ ਵਾਲੀ ਗੱਲ ਤਾਂ ਅਜੇ ਰੂੰ ਵਿਚੋੰ ,ਸਿਰਫ ਗੋਹੜਾ ਕੱਤੇ ਜਾਣ ਵਾਲੀ ਗੱਲ ਜਾਪਦੀ ਹੈ ,ਭਰੂਣ ਹੱਿਤਆ ਦਾ ਕੰਮ ਤਾਂ ਅਜੇ ਵੀ ਚੋਰੀ ਛਿਪੇ ਹੋਣ ਤੋਂ ਨਹੀੰਂ ਰੁੱਕ ਰਿਹਾ ਹੈ  ਸਾਨੂੰ ਸਾਡੇ ਪਿਛਲੇ  ਜਨਮ ਦਿਨ ਬਾਰੇ ਮੈਨੂੰ  ਇੱਕ ਚੁਲਬੁਲੀ ਰਿਸ਼ਤੇਦਾਰ  ਕੁੜੀ ਨੇ ਮੈਨੂੰ ਮਾਮਾ ਜੀ,” ਹੈਪੀ ਬਰਥ ਡ “ੇ ਕਹਿ ਕੇ ਚੌਂਕਾ ਜੇਹਾ ਦਿੱਤਾ ਸੀ ,ਉਸ ਨੇ ਪਤਾ ਨਹੀਂ ਕਿਸ ਤਰ੍ਹ੍ਹਾਂ ਸਾਡੇ ਪਾਸਪੋਰਟ ਤੋਂ ਜਨਮ ਤਾਰੀਖ ਨੋਟ ਕਰ ਲਈ ਸੀ ,ਵੈਸੇ ਸਾਡੀ ਇਹ ਜਨਮ ਮਿਤੀ ਵੀ ਐਵੇਂ ਫਰਜ਼ੀ ਜੇਹੀ ਹੈ , ,ਜਿਸ ਮੁਤਾਬਿਕ  ਅਸੀਂ ਉਸ ਦਿਨ ਪੂਰੇ ਸੱਤਰ ਉਤੇ ਦੋ ਬਹੱਤਰ ਸਾਲ ਦੇ ਹੋ ਗਏ ਸਾਂ ,ਸਾਡੀ ਧਰਮ ਪਤਨੀ ਸੰਜੋਗ ਵੱਸ ਕੱਦੂ ਦੀ ਸਬਜ਼ੀ ਤਿਆਰ ਕਰਨ ਲਈ ਕੱਦੂ ਕੱਟ ਰਹੀ ਸੀ , ਤੇ ਏਨੇ ਨੂੰ ਵੱਡਾ ਬੇਟਾ  ਮਿਠਾਈ ਦਾ ਡੱਬਾ ਲੈ ਕੇ ਘਰ ਆਇਆ ,ਜਿਸ ਨੂੰ ਕਿਸੇ ਦੇ ਘਰ ਕਾਕਾ ਹੋਣ ਦੀ ਖੁਸ਼ੀ ਵਿਚ ਉਸ ਦੇ ਕਿਸੇ ਦੋਸਤ ਨੇ ਦਿੱਤਾ  ਸੀ ,ਹੁਣ ਰਹੀ  ਜਨਮ ਦਿਨ ਲਈ 72-73 ਮੋਮ ਬੱਤੀਆ ਦੀ ਗੱਲ , ਐਵੇਂ ਬੁੱਢੇ ਵਾਰੇ ਏਨੀਆ ਮੋਮ ਬੱਤੀਆਂ ਬਾਲ  ਕੇ  ਫੂਕਾਂ ਮਾਰਣ ਦਾ ਝੰਜਟ ਕੌਣ ਸਹੇੜੇ ,ਅਸਾਂ ਕੇਕ ਦੀ ਥਾਂ ਕੱਦੂ ਕੱਟ ਕੇ ਅਤੇ ਮਿਠਾਈ ਦਾ ਓਹੋ ਡੱਬਾ ਖੋਲ੍ਹ ਕੇ ਸੱਭ ਦਾ ਮੂੰਹ ਮਿੱਠਾ ਕਰਾਕੇ ਕੇ ਅਪਣਾ ਜਨਮ ਦਿਨ ਮਨਾ ਕੇ ਕੰਮ ਸਾਰ ਲਿਆ   ਨਿਆਣੇ ਮਖੌਲ ਨਾਲ ਤਾੜੀਆਂ ਵਜਾਉਂਦੇ ਹੱਸਦੇ ਹੋਏ ਕਹਿਣ ਲੱਗੇ ਲਓ ਭਾਪਾ ਜੀ ਹੁਣ ਹੋ ਗਏ ਅੱਜ ਸੱਤਰੇ ਬ੍ਹਤਰੇ  ਅਸਾਂ ਵੀ ਗੱਲ ਹਾਸੇ ਵਿਚ ਪਾਕੇ ਆਈ ਗਈ ਕਰ ਦਿੱਤੀ   
                  ਅੱਜ ਫਿਰ ਸਾਡਾ 73 ਵਾਂ ਜਨਮ ਦਿਨ ਹੈ ,ਸਵੇਰੇ ਉੱਠਦਿਆਂ ਸਾਰ  ਘਰ ਵਾਲੀ ਨੇ ਚਾਹ ਬਨਾਉਣ ਵਾਸਤੇ ਜਦ ਗੈਸ ਚਾਲੂ ਕੀਤੀ ਤਾਂ ਗੈਸ ਦਾ ਸਲੰਡਰ ਜੁਆਬ ਦੇ ਗਿਆ ਕਾਫੀ ਦਿਨਾ ਤੋਂ ਗੈਸ ਦੀ ਪਰਚੀ ਵੀ ਕਟਾਈ ਹੋਈ ਸੀ ਪਰ ਕਿੰਨੇ ਗੇੜੇ ਮਾਰਣ ਤੇ ਗੈਸ   ਨਹੀਂ ਮਿਲੀ ,ਆਂਢ ਗੁਆਂਢ ਤੋਂ ਪਤਾ ਕੀਤਾ ਪਰ ਗੱਲ ਨਹੀਂ ਬਣੀ,ਜਨਮ ਦਿਨ ਭੁੱਲ ਗਿਆ ਗੈਸ ਦੀ ਚਿੰਤਾ ਪੈ ਗਈ,ਘਰ ਵਾਲੀ ਕਹਿਣ ਲੱਗੀ ਕਿਤੋਂ ਬਲੈਕ ਪਤਾ ਕਰ ਲਓ ,ਪਰ ਜਦੋਂ ਇੱਸ ਕੰਮ ਲਈ ਸਕੂਟਰ ਪਿੱਛੇ ਗੈਸ ਦਾ  ਸਲੰਡਰ ਲੱਦ ਕੇ ਸਕੂਟਰ ਗੈਸ ਲਿਆਉਣ ਲਈ ਕਿੱਕ ਮਾਰੀ ਤਾਂ ਸਕੂਟਰ ਸਟਾਰਟ ਹੋਣ ਦਾ ਨਾਂ ਨਾ ਼ਲਵੇ ,ਕਿੱਕਾ ਮਾਰਦੇ ਹਾਰ ਹੱਫ ਕੇ ਜਦ ਟੈਂਕੀ ਖੋਲ੍ਹ ਕੇ ਜਦ ਅਸਲ ਬੀਮਾਰੀ ਦੇਖੀ ਤਾਂ ਪਟਰੋਲ ਵੀ ਜਵਾਬ ਦੇ ਚਕਾ ਸੀ  ਹਾਰ ਕੇ ਪਾਣੀ ਦਾ ਗਿਲਾਸ ਪੀ ਕੇ ਸਾਹ ਫਿਰਿਆਿ  ਫਿਰ ਘਰ ਵਿਚ ਪਿਆ ਸਟੋਵ ਬੜੀ ਮੁਸਕਿਲ ਨਾਲ ਭਾਲ ਕੇ ਲਭਿਆ ਪਰ ਇਹ ਕੋਸਿ਼ਸ਼ ਵੀ ਨਕਾਮ ਰਹੀ ਕਿਉਂਕਿ  ਸਟੋਵ ਵਿਚ ਵੀ ਤੇਲ ਨਹੀਂ ਸੀ  ਨਾਲੇ  ਕਾਫੀ ਸਮੇਂ ਤੋਂ ਵਰਤੋਂ ਵਿਚ ਨਾ ਹੋਣ ਕਾਰਣ ਬੇਕਾਰ ਹੋ ਚੁੱਕਾ  ਸੀ   ਸ਼੍ਰੀ ਮਤੀ ਜੀ  ਕਹਿਣ ਲੱਗੇ ਕਿ ਚਲੋ ਛੱਡੋ ਚਾਹ ਬਨਾਉਣ ਦਾ ਕੋਈ ਹੋਰ ਜੁਗਾੜ ਬਨਾਉਂਦੇ ਹਾਂ , ਹਾਰ ਕੇ ਉਸ ਨੇ ਕੁੱਝ ਲੱਕੜੀਆਂ ਤੋ ਪਾਥੀਆਂ ਏਧਰੋਂ ਓਧਰੋਂ ਫੜ ਕੇ ਚੁਲ੍ਹੇ ਵਿਚ ਡਾਹ ਕੇ ਅੱਗ ਬਾਲਣ ਦਾ ਯਤਨ ਕਰਨ ਲੱਗ ਪਈ ,ਤੇ ਦਵਾ ਦਵ  ਫੂਕਾਂ ਮਾਰ ਕੇ ਅੱਗ ਬਾਲਣ ਦਾ ਯਤਨ ਕਰ ਰਹੇ ਸਨ ,ਅਸੀਂ ਵਿਚੋ ਵਿਚ ਸੋਚੀ ਜਾ ਰਹੇ ਸਾਂ ਕਿ  ਰਹੇ ਸਾਂ ਕਿ ਅੱਜ ਸਾਡਾ ਜਨਮ ਦਿਨ ਹੇੈ ,ਬਰਥ ਡੇ ਹੇ ਜਾਂ ਫਿਰ ਕੋਈ ਹੋਰ ਦਿਨ ,ਘਰ ਵਾਲੀ ਨੇ ਲਗ ਪਗ ਤੀਹ ਚਾਲੀ ਫੌਕਾਂ ਚੁਲ੍ਹੇ ਵਿਚ ਮਾਰੀਆ ਹੋਣਗੀਆਂ ਪਰ ਅੱਗ ਬਲਣ ਦਾ ਨਾਂ ਨਹੀਂ ਸੀ ਲੈ ਰਹੀ ਸੀ ,ਸਾਨੂੰ ਉਸ ਤੇ ਅਪਣੇ ਤੇ ਅਪਣ ੇਦੇਸ਼ ਤੇ ਤਰਸ ਆ ਰਿਹੱਾ ਸੀ ਕਿ ਹੱਥ ਵਿਚ ਪੈਸੇ ਹੋਣ ਦੇ ਬਾਵਜੂਦ ਵੀ ਕੋਈ ਰੋਜ਼ ਦੇ ਕੰਮ ਆਉੋਣ ਵਾਲੀਆ ਚੀਜ਼ਾਂ ਦੀ ਥੁੜ , ਇਹ ਕਿਹੋ ਜੇਹਾ ਦੇਸ਼ ਹੈ , ਕੇਹੋ ਜੇਹਾ ਨਜ਼ਾਮ ਹੈ ਮੇਰੇ ਦੇਸ਼ ਦਾ ,ਕੀ ਇਹ ਮੇਰਾ ਦੇਸ਼ ਇਸ ਦੇਸ਼ ਦਾ ਕੋਈ ਆਮ ਨਾਗ੍ਰਿਕ ਅਪਣਾ ਦੇਸ਼ ਹੋਣ ਦਾ ਇੱਸ ਤੇ ਕਿਵੇਂ ਮਾਣ ਕਰਦਾ ਹੋਵੇਗਾ 
                    ਫਿਰ  ਅਪਣੇ ਜਨਮ ਦਿਨ ਦਾ ਖਿਆਲ ਕਰਦਿਆਂ , ਘਰ ਵਾਲੀ ਦੀ ਮਦਦ ਕਰਨ ਲਈ ਉਸ ਨਾਲ ਚੁਲ੍ਹੇ ਵਿਚ ਫੂਕਾਂ ਮਾਰਨ ਵਿੱਚ ਰੁੱਝ ਗਿਆ ,ਅਜੇ ਦੋਹਾਂ ਮਸਾਂ 70-72 ਕੁ ਫੂਕਾਂ ਮਾਰੀਆਂ ਹੋਣਗੀਆ ਕਿ ਸਾਡ ੇਦੋਹਾਂ ਦਾ ਆਪਸੀ ਪਿਆਰ ਦੇਖ ਕੇ ਅਗਣੀ ਦੇਵੀ ਖੋਰੇ ਨਿਹਾਲ ਹੋ ਗਈ ,ਤੇ ਅੱਗ ਲੱਟ ਲੱਟ ਕਰਦੀ ਬਲ ਗਈ , ਤੇ ਝੱਟ ਚਾਹ ਵੀ ਤਿਆਰ ਹੋ ਗਈ , ਤੇ ਫਿਰ ਰਾਤ ਦੀ ਕਿਸੇ ਵਿਆਹ ਵਾਲੇ ਘਰ ਦੀ ਮਠਿਆਈ ਬੜੇ ਪਿਆਰ ਨਾਲ ਅਸਾਂ  ਦੋਹਂਾਂ ਰਲ ਕੇ ਖਾਕੇ ਸ਼ੁਕਰ ਮਨਾਇਆ , ਅਜੇ ਇੱਸ ਕੰਮੋਂ ਵੇਹਲੇ ਹੋਏ ਹੀ ਸਾਂ ਕਿ ਵਿਦੇਸ਼ ਵਿਚ ਰਹਿੰਦੇ ਬੁਚਿਆਂ ਦਾ ਫੋਣ ਅਇਆ , “ ਹੈਲੋ ਡੈਡੀ ਮੈੰਸਿ਼ੰਦਾ ਬੋਲਦਾਂ ,” ਹੈਪੀ ਬਰਥ ਡੇ “, ਬਾਕੀ ਸੱਭ ਠੀਕ ਠਾਕ ਹੈ ਨਾ , ਸਾਰਿਆਂ ਨਾਲ ਗੱਲ ਹੋਣ ਤੇ ਭਾਗਾਂ ਵਾਲੀ ਕਹਿਣ ਲੱਗੀ ਕਿ ਅੱਜ ਤੁਹਾਡਾ ਜਨਮ ਦਿਨ ਹੈ , ਤੁਸਾਂ ਮੈਨੂੰ ਦੱਸਿਆਿ ਹੀ ਨਹੀਂ , ਮੈਂ ਗੱਲ ਹਾਸੇ ਵਿਚ ਟਾਲਦਿਆਂ ਕਿਹਾ, ਚਲੋ ਕੋਈ ਐਤਕਾ ਜੈਸਾ ਮਨਾਇਆ ਗਿਆ ਵਾਹਵਾ ਜੇ ਮੁੜ ਕੇ ਸੁੱਖੀ ਸਾਂਦੀ ਆਇਆ ਤਾ ਫਿਰ ਤੈਨੂੰ ਵੀ ਦੱਸ ਦਿਆਂਗਾ ਪਰ ਉਹ ਕਹਿਣ ਲੱਗੀ ਕਿ ਪਹਿਲਾਂ ਸਮੇੰ ਸਿਰ ਦੱਸ ਦਿਓ ਫਿਰ ਨਾ ਹੋਵੇ ਅੱਜ ਵਾਂਗ , ਘਰੋਂ  ਸਾਰਾ ਸਾਮਾਨ ਮੁੱਕਾ ਹੋਵੇ ਤੇ ਅਗਲੇ , ਦਿਨ ਹੋਵੇ ਤੁਹਾਡਾ ਜਨਮ ਦਿਨ ,ਮੈਂ ਹੱਸਦੇ ਹੋਏ ਕਿਹ ਚੰਗਾ ਭਲੀਏ ਲੋਕੇੋ ਠੀਕ ਹੈ ਸੁਖੀਂ ਸਾਂਦੀਂ ਆਵੇ , ਦੱਸ ਦਿਆਂਗਾ ਜੇ ਚੇਤੇ ਰਿਹਾ ਤਾਂ , ਪਰ ਅੱਜ ਦੁਪਹਿਰ ਦੀ ਰੋਟੀ ਪਕਾਣ ਲਈ ਪਹਿਲਾਂ ਗੈਸ ਸਲੰਡਰ ਦਾ ਪ੍ਰਬੰਧ ਤਾਂ ਕੋਈ ਕਰ ਲਈਏ, ਉਹ ਨਾ ਹੋਵੇ ਕਿਤੇ ਮੇਰੇ ਜਨਮ ਦਿਨ ਦਾ ਸਾਰਾ ਦਿਨ , ਸਾਡੇ ਦੋਹਾਂ ਦਾ ਸਾਰਾ ਦਿਨ ਚੁਲ੍ਹੇ ਵਿਚ ਫੂਕਾਂ ਮਾਰਨ ਵਿਚ ਹੀ ਨਾ ਲਂੰਘ ਜਾਵੇ