ਗ਼ਜ਼ਲ (ਗ਼ਜ਼ਲ )

ਹਰਿੰਦਰ ਪਾਲ ਸਿੰਘ   

Address:
United States
ਹਰਿੰਦਰ ਪਾਲ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਈ ਸੋਹਣੇ ਚਿਹਰਿਆਂ ਚੋਂ ਜਦ ਵੀ ਤਾਲਾਸ਼ਦਾਂ ਹਾਂ,
ਮਿਲ ਜਾਂਦੇ ਨੇ ਕਿਸੇ ਦੇ ਨਕ਼ਸ਼ ਅਕਸਰ ਕਦੀ ਕਦੀ ,
ਅੰਦਰ ਟੁਟ ਭਜ ਹੁੰਦੀ , ਜਦ ਦਿਨ ਬਤੀਤ ਹੁੰਦਾ ,
ਬਹਿਕ ਹੀ ਤਾਂ ਜਾਂਦਾ , ਮਨ ਅਕਸਰ ਕਦੀ ਕਦੀ ,
ਜਿਸਮਾਂ ਦੀ ਲੋੜ ਉਮਰਾਂ ਦੇ , ਨਾਲ ਨਾਲ ਪਲਦੀ,
ਟੁਟ ਜਾਂਦਾ ਹੈ ਸਬਰ ਦਾ ਬੰਨ੍ਹ ਅਕਸਰ ਕਦੀ ਕਦੀ,
ਇੰਝ ਵਿਛੜ ਜਾਂਦੇ ਨੇ ਜੋ ਮੋੜਾਂ ਤੋਂ ਚਲਦੇ ਚਲਦੇ ,
ਫਿਰ ਜ਼ਖ਼ਮੀ ਹੋਏ ਮਿਲਦੇ ਹਨ ਅਕਸਰ ਕਦੀ ਕਦੀ,