ਜ਼ਿੰਦਗੀ ਦਾ ਲੰਬਾ ਰਾਹ
(ਕਵਿਤਾ)
ਸਫ਼ਰ ਛੋਟਾ ਏ ਰਾਹੀ ਦਾ …..
ਤੁਰਦਾ ਏ ਭਾਵੇਂ ਤੇਜ਼ ਹਵਾਵਾਂ ਤੋ ,
ਪਰ ਪੈਰ ਮੰਜਿਲ ਤੇ ਟਿਕਦਾ ਨਾ ਰਾਹੀ ਦਾ …..
ਦਿਲ ਚ ਸਮੋ ਕੇ ਸੁਪਨੇ ,
ਬੰਦਾ ਤੁਰਦਾ ਏ ਰਾਤਾਂ ਨੂੰ ਵੀ ,
ਕਦਮ ਕਦਮ ਤੇ ਟੁਟਦੇ ਨੇ ਸੁਪਨੇ ,
‘ਤੇ ਬਸ ਇਕ ਸੁਪਨਾ ਹੀ ਰਹ ਜਾਂਦਾ ਏ ਰਾਹੀ ਦਾ …..
ਦੁਖਾਂ ਨੂੰ ਹੱਸ ਕੇ ਸਿਹ ਕੇ ,
ਪਥਰ ਦਿਲ ਕਰ ਪੈਂਦਾ ਤੁਰਨਾ ਏ ,
ਰਫਤਾਰ ਸੂਈਆਂ ਦੀ ਮਧਮ ਨਾ ਪੈਂਦੀ ,
ਪਰ ਸਮਾ ਮੁੱਕ ਜਾਂਦਾ ਏ ਰਾਹੀ ਦਾ …..
ਮੌਸਮ ਦੇ ਬਦਲਣ ਵਾਂਗੂ ,
ਕਿਸਮਤ ਬਦਲਦੀ ਏ ਰੰਗ ਐਵੇ ,
ਜੇ ਇਕ ਕਦਮ ਤੁਰਦਾ ਏ ਅੱਗੇ ਨੂੰ ,
ਦੋ ਕਦਮ ਪਿਛੇ ਰਹ ਜਾਂਦਾ ਏ ਰਾਹੀ ਦਾ …..
ਕੁਦਰਤ ਦੇ ਇਸ ਕਹਿਰ ਤੋ ਵਧ ,
ਹੋਰ ਕਿਸੇ ਦਾ ਕੀ ਹੋਏਗਾ ਕਹਿਰ ,
ਕਿ ਜਿਸ ਥਾਂ ਤੇ ਜਨਮ ਲੈਂਦਾ ਏ ,
ਉਸ ਥਾਂ ਤੇ ਹੀ ਸਾਂਹ ਮੁਕ ਜਾਂਦਾ ਏ ਰਾਹੀ ਦਾ …..
"ਆਸ਼ਟ" ਜਿੰਦਗੀ ਦਾ ਇਹ ਲੰਬਾ ਰਾਹ ,
ਆਖਿਰ ਕਿਓਂ ਨਾ ਪੂਰਾ ਕਰ ਸਕਿਆ ਰਾਹੀ ,
ਕਿਓਂ ਮੌਤ ਮੇਹਰਬਾਨ ਹੋਈ ਉਸਤੇ ,
ਭੇਤ ਖੁਲਨਾ ਨਾ ਕਦੇ ਰਾਹੀ ਦਾ …..