ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ (ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


se necesita receta para comprar naltrexona

comprar naltrexona online open naltrexona comprar

prednisolone pharmacy

buy prednisolone 5mg uk blog.structuretoobig.com cheap prednisolone

accutane without blood tests

buy accutane online blog.lakerestoration.com buy accutane 10mg uk
ਧਰਤੀ ਮਾਂ ਦੀ ਹਿਕੜੀ ਉਪਰ ਇੱਕ ਸ਼ੁਭ ਸ਼ਗਨ ਦੇ ਟੱਕ ਲੱਗਣ ਦੇ ਉਦਘਾਟਨ ਉਪਰੰਤ ਤਾੜੀਆਂ ਦੀਆਂ ਧਮਾਲਾਂ ਇਕਦਮ ਪਤਾਲ ਵਿੱਚ ਜਾ ਗੂੰਜੀਆਂ ਤੇ ਦੂਸਰੇ ਪਾਸੇ ਜਦੋਂ ਕੁਝ ਬੋਲ ਅਖੇ, ‘ਨੱਚਦੀ ਮੈਂ ਲੁਧਿਆਣੇਂ, ਨੀਂ ਮੇਰੀ ਧਮਕ ਜਲੰਧਰ ਪੈਂਦੀ’, ਨੇੜਲੇ ਬਿਜਲੀ ਦੇ ਖੰਭਿਆਂ ਦੇ ਜੋੜੇ ਦੇ ਜਿਉਂ ਹੀ ਇਹ ਬੋਲ ਕੰਨੀਂ ਪਏ ਤਾਂ ਉਨ੍ਹਾਂ ਚ ਇੱਕ ਖੰਭਾ ਹੈਰਾਨੀਜਨਕ ਮੂਡ ਵਿੱਚ ਪੁੱਛਦਾ ਹੋਇਆ ਬੋਲਿਆ ਬਈ ਆਹ ਕੌਣ ਨੇ, ਇਹ ਬੋਲ ਕੀਹਦੇ ਨੇ ਸਾਨੂੰ ਇਹ ਤਾਂ ਪਤਾ ਲੱਗ ਹੀ ਗਿਆ ਸੀ ਕਿ ਬਈ ਇਸ ਪਿੰਡ ਨੂੰ ਇਹ ਸਹੂਲਤ ਪ੍ਰਾਪਤ ਹੋਈ ਐ ਪਰ ਜੋ ਸੱਭਿਆਚਾਰਕ ਬੋਲੀ ਵਿੱਚ ਬੋਲ ਗੂੰਜ ਰਹੇ ਨੇ, ਇਹ ਕੌਣ ਨੇ, ਜ਼ਰਾ ਸਾਡੇ ਸਾਹਮਣੇ ਆਵੇ। ਜੋੜੇ ਚੋਂ ਇੱਕ  ਖੰਭੇ ਨੇ ਕਿਹਾ। ਇਹ ਬੋਲ ਮੇਰੇ ਨੇ, ਮੈਂ ਬੋਲ ਰਹੀ ਹੂੰ… ਮੈਂ ਪਰ ਤੈਨੂੰ ਮੇਰਾ ਬੋਲ ਸੁਣ ਕੇ ਖਿਝ ਕਿਉਂ ਚੜੀ ਖੰਬਿਆ, ਜੇ ਤੂੰ ਨਹੀਂ ਸਮਝਿਆ ਤਾਂ ਹੁਣ ਮੈਂ ਤੇਰੇ ਸਾਹਮਣੇ ਆ ਰਹੀ ਹਾਂ, ਸਮਝ ਲੈ ਚੰਗੀ ਤਰ੍ਹਾਂ ਕਿ ਮੈਂ ਹੂੰਂ ਪਾਣੀ ਵਾਲੀ ਟੈਂਕੀ……
         ਹੂੰਂ… ਨਾਲੇ ਅਖੇ ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ। ਅੱਜ ਮੇਰਾ ਇਸ ਥਾਂ ਤੇ ਨਵਾਂ ਜਨਮ ਹੋਇਆ… ਨਵਾਂ ਜਨਮ…
 ਹੱਛਾ ਭੈਣ ਜੀ ਸਤਿ ਸ੍ਰੀ ਅਕਾਲ… ਪਰ ਤੈਨੂੰ ਆਪਣੇ ਜਨਮ ਲੈਣ ਤੇ ਐਨੀ ਖੁਸ਼ੀ ਨਹੀਂ ਸੀ ਮਨਾਉਣੀ ਚਾਹੀਦਾ।
 ਲੈ, ਹੈ… ਫਿਰ ਉਹੀ ਗੱਲ, ਮੈਂ ਤਾਂ ਪਹਿਲਾਂ ਹੀ ਕਹਿ ਚੁੱਕੀ ਹਾਂ, ‘ਅਖੇ ਛੱਜ ਤਾਂ… ਵਈ ਜਨਮ ਮੇਰਾ ਹੋਇਆ, ਪ੍ਰਸੂਤੀ ਪੀੜਾਂ ਖੰਭਿਆਂ ਤੇਰੇ ਹੋਈ ਜਾਂਦੀਆਂ ਨੇ, ਨਾਲੇ ਖੰਭਿਆ ਮੈਂ ਜਨਮ ਲੈਣ ਤੇ ਕੀ ਖੁਸ਼ ਹੋਣ ਦੀ ਬਜਾਏ ਮੱਚਾਂ…
   ਦੇਖ… ਭੈਣ ਮੇਰੀਏ, ਅੱਜ ਤੋਂ ਤੂੰ ਸਾਡੀ ਭੈਣ ਤੇ ਅਸੀਂ ਤੇਰੇ ਵੀਰ… ਜਿਵੇਂ ਭੈਣੇ ਅੱਜ ਤੇਰਾ ਜਨਮ ਹੋਇਆ ਉਵੇਂ ਸਾਡਾ ਵੀ ਜਨਮ ਹੋਇਆ ਸੀ ਬਿਲਕੁਲ ਏਵੈਂ, ਸਭ ਜਸ਼ਨ ਮਨਾਏ ਗਏ ਸਨ ਜਿਵੇਂ ਤੇਰੇ ਵਾਰੀਂ ਮਨਾਏ ਗਏ ਹਨ।
   ਟੈਂਕੀ:- ਸੁਣ ਵੇ ਭਰਾਵਾ, ਤੂੰ ਤੇ ਮੈਂ ਰਲ ਗਏ, ਪਹਿਲਾਂ ਆਪਣਾ ਵਜੂਦ ਦਾ ਤੋਲ ਤੁਕਾਂਤ ਕਰਕੇ ਦੇਖ ਲੈ, ਫਿਰ ਮੇਰੇ ਦਾ ਹਿਸਾਬ-ਕਿਤਾਬ ਲਗਾ ਕੇ ਤਾਂ ਦੇਖ ਜ਼ਰਾ… ਤੇਰੇ ਉਪਰ 4 ਗੱਟੇ ਸੀਮਿੰਟ ਤੇ ਮਸਾਂ 10-15 ਕਿੱਲੋ ਸਰੀਆ, ਇਕੜ-ਦੁੱਕੜ ਬੱਜਰੀ ਤੇ ਉਤੋਂ ਤੂੰ ਭੇਡ ਦੇ ਲੇਲੇ ਅਤੇ ਸ਼ੇਰ ਵਾਲੀ ਗੱਲ ਕਰੀ ਜਾਨੈਂ, ਟੈਂਕੀ ਨੇ ਸੱਤ ਵੰਨਾਂ ਮੂੰਹ ਬਣਾ ਕੇ ਬੁੱਲ ਟੇਰ ਅਤੇ ਨੱਕ ਚੜਾਉਂਦਿਆਂ ਖੰਬੇ ਨੂੰ ਤਾਅਨਾ ਜਿਹਾ ਮਾਰਿਆ।
ਖੰਭਾ:- ਓ… ਭੈਣ ਮੇਰੀਏ, ਪਹਿਲਾਂ ਕੁਝ ਮੇਰਾ ਕਹਿਣਾ ਵੀ ਸੁਣ ਲੈ, ਫੇਰ ਤੂੰ ਜਵਾਬ ਵੀ ਕਰਲੀਂ, ਤੇ ਅੱਗੇ ਸੁਣ ਭੈਣੇਂ ਕਿ ਜਦੋਂ ਮੇਰਾ ਵੀ ਤੇਰੇ ਵਾਂਗੂੰ ਨਿਰਮਾਣ ਹੋਇਆ ਸੀ ਉਦੋਂ ਪਹਿਲਾਂ ਤਾਂ ਠੇਕੇਦਾਰ ਨੇ ਮੇਰੇ ਅੰਗ-ਅੰਗ ਦੇ ਹਿੱਸੇ ਚ ਮੈਨੂੰ ਬੁਰੀ ਤਰ੍ਹਾਂ ਨੋਚਕੇ ਮੇਰਾ ਤਬੂਤ ਬਣਾਇਆ, ਫੇਰ ਮੈਂ ਆ ਗਿਆ ਬਿਜਲੀ ਮਹਿਕਮੇ ਦੇ ਅੜਿੱਕੇ, ਉਨ੍ਹਾਂ ਨੇ ਮੇਰੀ ਬੁਰੀ ਤਰ੍ਹਾਂ ਸਿਟ ਪੁਸਿਟ ਕਰਦਿਆਂ ਮੈਨੂੰ ਬਿਜਲੀ ਵਾਲੇ  ਕਰਮੇ ਦੀ ਦੁਕਾਨ ਲਈ ਅੰਦਰੋਂ ਅੰਦਰ ਨਿਲਾਮ ਕਰ ਦਿੱਤਾ, ਫੇਰ…ਫੇਰ ਮੁੜ-ਘੁੜ ਖੋਤੀ ਬੋਹੜ ਥੱਲੇ ਕਿ ਮੇਰੇ ਪ੍ਰਤੀ ਦੁਕਾਨਦਾਰ ਨੇ ਦੂਹਰੀ ਵਾਰ ਫਿਰ ਬਿਜਲੀ ਮਹਿਕਮੇ ਨਾਲ ਸੌਦਾ ਕਰਕੇ ਇੰਨ੍ਹਾਂ ਪਿੰਡ ਵਾਲਿਆਂ ਦੇ ਸਪੁੱਰਦ ਕਰ ਦਿੱਤਾ ਤੇ ਏਥੇ ਆਉਣ ਸਾਰ ਹੀ ਮੇਰੇ ਅਤੇ ਮੇਰੇ ਇਸ ਭਾਈ ਨੂੰ ਪੁੱਟ ਕੇ ਗੋਡਿਆਂ  ਤੱਕ ਧਰਤੀ ਚ ਗੱਡ ਦਿੱਤਾ ਉਤੋਂ ਸਾਡੇ ਦੋਨਾਂ ਦੀਆਂ ਢਾਕਾਂ ਉਪਰ ਆਹ ਟਰਾਂਸਫਾਰਮਰ ਦਾ ਬੇਹੱਦ ਵਜ਼ਨ ਟਿਕਾਉਣ ਲਈ ਸਾਡੇ ਨੱਕ ਚ ਦਮ ਲਿਆਂਦਾ ਹੋਇਆ ਹੈ ਪ੍ਰੰਤੂ ਇੱਕ ਸਾਲ ਤੋਂ ਟਰਾਂਸਫਾਰਮਰ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ ਅਤੇ ਉਦੋਂ ਅਸੀਂ ਵੀ ਤੇਰਾ ਵਾਂਗਰ ਖੁਸ਼ੀ ਮਨਾਈ ਸੀ ਕਿ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਹਨੇਰੇ ਚ ਬੈਠੇ ਲੋਕਾਂ ਲਈ ਰੋਸ਼ਨੀ ਪੈਦਾ ਕਰਨ ਚ ਸਹਾਈ ਹੋਵਾਂਗੇ ਤੇ ਭੈਣੇ ਮੈਂ ਅਗਲੀ ਗੱਲ ਦਾ…ਅਗਲੀ ਗੱਲ ਦਾ… ਅਗਲੀ ਗੱਲ ਦਾ… ਵਰਨਣ ਕਰਕੇ ਤੈਨੂੰ ਕਿਵੇਂ ਸੁਣਾਵਾਂ ਖੰਬੇ ਨੇ ਹੰਝੂਆਂ ਭਰੀ ਸਿਸਕੀ ਲੈਂਦਿਆਂ ਅੱਖੀਆਂ ਚੋਂ ਹੰਝੂ ਕੇਰ ਅਤੇ ਗਲੇਡੂ ਭਰੇ ਗਲੇ ਨਾਲ ਟੈਂਕੀ ਨੂੰ ਸੰਬੋਧਨ ਕਰਦਿਆਂ ਕਿਹਾ।
ਟੈਂਕੀ:- ਪਰ ਖੰਭਿਆਂ ਤੂੰ ਆਪਣਾ ਅਸਲੀ ਫਰਜ਼ ਤਾਂ ਨਿਭਾਅ ਹੀ ਰਿਹੈਂ ਇਸ ਵਿੱਚ ਰੋਣ-ਧੋਣ ਵਾਲੀ ਔਖੀ ਗੱਲ ਕਿਹੜੀ ਐ
   ਇਹ ਤੁਹਾਡੀ ਡਿਊਟੀ ਬਣਦੀ ਹੀ ਹੈ ਨਾਲੇ ਜਿਹੜੀ ਗੱਲ ਦਾ ਤੂੰ ਪਰਦਾ ਰੱਖੀਂ ਜਾਨੈਂ ਉਹ ਵਲਵਲੇ ਵੀ ਬਾਹਰ ਕੱਢ ਹੀ ਦੇ ਐਵੇਂ ਮਾਨਸਿਕ ਪੀੜਾਂ ਨਾਲ ਨਾਂ ਪੀੜਤ ਹੋ ਨਾਲੇ ਤੂੰ ਮਸਾਂ 100-150 ਘਰਾਂ ਨੂੰ ਬਿਜਲੀ ਸਪਲਾਈ ਚ ਸਹਾਈ ਹੋ ਰਿਹਾ ਮੈਂ ਸਾਰੇ ਪਿੰਡ ਵਾਸੀਆਂ, ਜੀਵ-ਜੰਤੂ, ਪਸ਼ੂ-ਪ੍ਰਾਣੀ, ਜਨੌਰ-ਪਰਿੰਦਿਆਂ ਲਈ ਪਲ-ਪਲ ਸਹਾਈ ਹੋਣੈਂ… ਟੈਂਕੀ ਨੇ ਫਿਰ ‘ਮੈਂ ’ ਦੀ ਬੋਅ ਚ ਫੁਕਰੀ ਮਾਰੀ…
ਖੰਭਾ:-  ਭੈਣੇਂ, ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਆਪਣੇ ਨਿਰਮਾਣ ਹੋਣ ਤੇ ਐਨਾਂ ਖੁਸ਼ ਨਾਂ ਹੋ ਪਰ ਤੂੰ ਹੁਣ ਜਿੱਥੇ ਐਨੀ ਖੁਸ਼ ਸੈਂ ਉਨ੍ਹਾਂ ਹੀ ਤੇਰੀ ਅੰਦਰ ‘ਮੈਂ’  ਦਾ ਹੰਕਾਰੀ ਭੰਡਾਰਾ ਹੈ ਮੈਂ ਤਾਂ ਤੈਨੂੰ ਆਪਣੀ ਭੈਣ ਬਣਾਂ ਕੇ ਤੇਰੇ ਨਾਲ ਦੁੱਖ ਸਾਂਝਾ ਕਰਦੈਂ…
ਟੈਕੀ:- ਖੰਭਿਆਂ ਕਿਉਂ ਤੂੰ ਐਂਵੇ ਮੇਰੇ ਜਨਮ ਤੇ ਵਾਰ-ਵਾਰ ਦੁਖੀ ਹੋਈ ਜਾਨੈਂ… ਮੈਂ ਵੀ ਤਾਂ ਤੈਨੂੰ ਆਪਣਾ ਵੀਰ ਹੀ ਸਮਝਿਐ… ਚੱਲ ਤੂੰ ਐਂ ਕਰ, ਵਈ ਜਲਦੀ-ਜਲਦੀ ਜਿਹੜਾ ਤੇਰੇ ਅੰਦਰ ਬਾਕੀ ਗੁਬ੍ਹ-ਗਵਾੜ  ਭਰਿਆ ਪਿਆ, ਕੱਢ ਹੀ ਲੈ…
ਖੰਭਾ:- ਲੈ ਭੈਣੇ, ਮੇਰੀ ਤਾਂ ਤੈਨੂੰ ਆਖਰੀ ਗੱਲ ਐ, ਕਿ ਹੁਣ ਜ਼ਰਾ ਤੂੰ ਮੇਰੇ ਦ੍ਰਿਸ਼ਟੀਕੋਣ ਤੋਂ ਦੇਖ ਅਤੇ ਸੁਣ ਕਿ ਹੁਣ ਤੇਰੇ ਜਨਮ ਦੀ ਉਦਘਾਟਨੀ ਰਸਮ ਤੋਂ ਬਾਅਦ ਪਹਿਲਾਂ ਤੇਰੇ ਅੰਗਾਂ ਪੈਰਾਂ ਦਾ ਨਕਸ਼ਾ ਬਣਾਉਣ, ਫਿਰ ਪਾਸ ਕਰਨ, ਫੇਰ ਜੋ ਤੇਰੇ ਲਈ ਡੂੰਘੇ ਪਾਣੀ ਵਾਲਾ ਬੋਰ ਵਗੈਰਾ ਹੋਣਾ ਉਹਨੇ ਪਾਣੀ ਪਾਸ ਕਰਨ,ਠੇਕੇਦਾਰਾਂ, ਮਹਿਕਮੇ ਅਖੀਰ ਨਿਰਮਾਣ ਤੱਕ ਸਭ ਨੇ ਆਪੋ-ਆਪਣੀਆਂ ਪਹਿਲਾਂ ਤਿਰੋਜੀਆਂ ਭਰਨ ਦੀ ਗੱਲ ਕਰਨੀ ਐਂ ਤੇ ਫੇਰ ਕਿਤੇ ਜਾ ਕੇ ਤੈਨੂੰ ਆਪਣੀ ਡਿਊਟੀ ਨਿਭਾਉਣ  ਦੇ ਕਾਬਲ ਵੀ ਕਰਨੈਂ ਐਂ ਤੇ ਨਾਲ-ਨਾਲ ਤੂੰ ਬਦਨਾਮੀ ਵੀ ਖੱਟਣੀ ਐਂ…
 ਟੈਂਕੀ:- ਪਰ ਖੰਭਿਆ… ਆਹ ਜਿਹੜੇ ਗਲੇਡੂਆਂ ਨੂੰ ਵਹਾਈ ਜਾਨੈਂ, ਮੈਨੂੰ ਇਹਦੀ ਸਮਝ ਅਜੇ ਵੀ ਚੰਗੀ ਤਰ੍ਹਾਂ ਨਹੀਂ ਆਈ… ਜ਼ਰਾ ਖੁੱਲ ਕੇ ਦੱਸ, ਨਾਲੇ ਜਿਹੜੀਆਂ ਤੂੰ ਮੈਨੂੰ ਇਹ ਗੱਲਾਂ ਸੁਣਾਈਆਂ ਨੇ ਇਸ ਵਿੱਚ ਬਦਨਾਮੀ ਵਾਲੀ ਕਿਹੜੀ ਗੱਲ ਐ…
ਖੰਭਾ:- ਲੈ ਭੈਣ ਮੇਰੀਏ, ਜ਼ਰਾ ਮੇਰੇ ਸਿਖਰ ਤੋਂ ਹੋ ਕੇ ਦੇਖ ਕਿ ਹੁਣ ਤੇਰੇ ਜਨਮ ਦੇ ਨਾਂਅ ਤੇ ਖੂਬ ਜਸ਼ਨ ਮਨਾਏ ਗਏ ਤੇ ਅੱਗੇ ਦੇਖ ਹੌਅ… ਕੌਣ ਘੁੰਮ ਰਹੇ ਨੇ। 
ਟੈਂਕੀ:- ਇਹ ਤਾਂ ਵੀਰਿਆ ਕੁੱਤਿਆਂ ਦੀਆਂ ਹੇੜਾਂ ਗੇੜੇ ਕੱਢਦੀਆਂ ਫਿਰਦੀਆਂ ਨੇ,
ਖੰਭਾ:-  ਤੇ ਹੁਣ ਜ਼ਰਾ ਧਿਆਨ ਨੀਵਾਂ ਕਰਕੇ ਮੇਰੇ ਗੋਡੇ-ਗਿੱਟਿਆਂ ਵੱਲ ਦੇਖ…
ਟੈਂਕੀ:- ਏਥੇ ਵੀ ਕੁੱਤਿਆ ਦੀ ਲੰਬੀ ਲਾਈਨ ਲੱਗੀ ਹੈ ਜਿੰਨਾ ‘ਚ ਕੁਝ ਕੁੱਤੇ ਤੇਰੇ ਗਿੱਟੇ-ਗੋਡਿਆਂ ਉਪਰ ਮੂਤ ਕਰ ਰਹੇ ਨੇ ਤੇ ਬਾਕੀ ਆਪੋ-ਆਪਣੀ ਵਾਰੀ ਦੀ ਉੇਡੀਕ ਵਿੱਚ ਹਨ ਭੈਅਭੀਤ ਜਿਹੀ ਹੋਈ ਟੈਂਕੀ ਨੇ ਜਦੋਂ ਖੰਬੇ ਨੂੰ ਜਵਾਬ ਦਿੱਤਾ ਤਾਂ ਨਾਲੋ-ਨਾਲ ਹੀ ਗਲੇਡੂ ਭਰੇ ਗਲੇ ਨਾਲ ਉਸਦੀਆਂ ਅੱਖਾਂ ਚੋਂ ਵੀ ਤਰਿੱਪ-ਤਰਿੱਪ ਹੰਝੂ ਵਗ ਪਏ। 
ਖੰਭਾ:- ਅਗਲਾ ਸਵਾਲ,  ਤੇ ਭੈਣੇ ਜ਼ਰਾ ਔਹ ਦੇਖ ਕਿ ਕੌਣ… ਹੀਂਡੋ-ਹੀਂਡੋ ਕਰਦੇ ਫਿਰਦੇ ਨੇ…
ਟੈਂਕੀ:- ਇਹ ਉਹ ਲੋਕ ਨੇ ਜਿਹੜੇ ਪਾਣੀ ਦੇ ਬੇਹੱਦ ਪਿਆਸੇ ਨੇ ਕਿਉਂਕਿ ਪ੍ਰਦੂਸ਼ਿਤ ਹੋ ਚੁੱਕਾ ਪਾਣੀ ਉਹ ਹੁਣ ਪੀਣ ਤੋਂ ਮਜ਼ਬੂਰ ਨੇ ਮੇਰੇ ਤੋਂ ਪਾਣੀ ਪ੍ਰਦਾਨ ਕਰਨ ਲਈ ਬੇਸਬਰੀ ਨਾਲ ਮੇਰਾ ਇੰਤਜ਼ਾਰ ਕਰ ਰਹੇ ਨੇ
ਖੰਭਾ:- ਨਹੀਂ…ਨਹੀਂ… ਭੈਣ ਮੇਰੀਏ,  ਤੂੰ ਸਾਡੀ ਦੁਰਦਸ਼ਾ ਪ੍ਰਤੀ ਜੋ ਉਤਰ ਦਿੱਤਾ ਉਹ ਬਿਲਕੁਲ ਸੋਲਾਂ ਆਨੇ ਸੱਚ ਸੀ ਪਰ ਇਸ ਸਵਾਲ ਦਾ ਜਵਾਬ ਗਲਤ
ਟੈਂਕੀ:- ਵੀਰਿਆ ਗਲਤ ਕਿਵੇਂ…
ਖੰਭਾ:- ਭੈਣੇਂ, ਇਹ ਉਹ ਭੁੱਖੇ ਤਿਹਾਏ ਪੜ੍ਹੇ-ਲਿਖੇ ਬੇਰੁਜ਼ਗਾਰ ਲੋਕ ਨੇ, ਬੇਰੁਜ਼ਗਾਰ ਲੋਕ ਜਿਹੜਾ ਤੇਰੇ ਨਿਰਮਾਣ ਹੋਣ ਨੂੰ ਜਲਦੀ ਤੋਂ ਜਲਦੀ ਬੇਸਬਰੀ ਨਾਲ ਇਸ ਕਰਕੇ ਉਡੀਕ ਰਹੇ ਨੇ ਕਿ ਤੇਰਾ ਪੂਰਾ ਨਿਰਮਾਣ ਕਦੋਂ ਸਿਰੇ ਚੜੇ ਤੇ ਤੇਰੀ ਹਿੜਕੀ ਨੇ ਚੜ ਕੇ ਇਹ ਸਦਾ ਲਈ ਆਪਣਾ-ਆਪ ਕੁਰਬਾਨ ਕਰ ਦੇਣ, ਕਿਉਂਕਿ ਇਸ ਤੋਂ ਬਿਨਾਂ ਇੰਨ੍ਹਾਂ ਕੋਲ ਅੱਗੇ ਜ਼ਿੰਦਗੀ ਨੂੰ ਜ਼ਿੰਦਾ ਰੱਖਣ ਅਤੇ ਪਾਪੀ ਪੇਟ ਨੂੰ ਭਰਨ ਬਾਰੇ ਕੋਈ ਚਾਰਾ ਨਹੀਂ ਹੈ, ਅਤੇ ਨਾਂ ਕੋਈ ਨੌਕਰੀ ਅਤੇ ਨਾਂ ਹੀ ਕੋਈ ਸੁਣਵਾਈ ਹੈ ਵੇਖ ਕਿਵੇਂ ਪੜ੍ਹੇ-ਲਿਖੇ ਵਰਗ ਉੱਪਰ ਜਦੋਂ ਉਹ ਆਪਣੀਆਂ ਮੰਗਾਂ ਖਾਤਰ ਕੋਈ ਧਰਨੇ ਮੁਜ਼ਾਹਰੇ ਕਰਦੇ ਹਨ ਤਾਂ ਉਨ੍ਹਾਂ ਉੱਪਰ ਗੜ੍ਹਿਆਂ ਵਾਂਗ ਡਾਂਗਾਂ ਵਰਦੀਆਂ ਹਨ, ਹੋਈ ਨਾਂ ਫਿਰ ਤੇਰੀ ਵੀ ਦੁਰਦਸ਼ਾ… 
ਟੈਂਕੀ:- ਏਨਾਂ ਸੁਣ…ਲੰਬੀ ਲੇਰ ਮਾਰਦੀ ਹੋਈ, ਹਾਏ…ਹਾਏ… ਵੀਰਿਆ ਮੈਂ ਪ੍ਰਮਾਤਮਾ ਅੱਗੇ ਦੋਵੇਂ ਹੱਥ ਜੋੜ ਅਰਜ਼ ਕਰਦੀ ਹਾਂ ਕਿ ਇਸ ਕੰਮ ਲਈ ਤਾਂ ਮੇਰਾ ਸੱਤ ਜਨਮਾਂ ਤੱਕ ਵੀ ਨਿਰਮਾਣ ਨਾਂ ਹੋਵੇ। ਫਿਰ ਜੇਕਰ ਕੋਈ ਅਣਹੋਈ ਘਟਨਾ ਵਾਪਰ ਗਈ ਤਾਂ ਮੇਰੇ ਕਾਰਨਾਂ ਕਰਕੇ ਹੋ ਜਾਣੀਆਂ ਕਿੰਨੀਆਂ ਭੈਣਾਂ ਰੱਖੜੀਆਂ ਤੋਂ ਵਾਂਝੀਆਂ, ਕਿੰਨੇ ਮਾਪਿਆਂ ਦੇ ਹੋਣਗੇ ਸੁੰਨੇ ਵਿਹੜੇ ਤੇ ਕਿੰਨੀਆਂ ਸੁਹਾਗਣਾਂ ਦੀਆਂ ਚੁੰਨੀਆਂ ਚਿੱਟੀਆਂ ਤੇ ਕਿੰਨੇ ਮਾਸੂਮ ਬੱਚਿਆਂ ਦੇ ਸਿਰਾਂ ਤੋਂ ਮਾਪਿਆਂ ਦਾ ਸਾਇਆ ਚਲਾ ਜਾਵੇਗਾ।