ਐ ਮੇਰੀ ਪੰਜਾਬੀ ਮਾਂ ,
ਤੇਰੇ ਤੋਂ ਮੈਂ ਸਦਕੇ ਜਾਂ ।
ਤੇਰੇ ਵਿਚ ਅਸਾਂ ਪੜ੍ਹਨਾ ਸਿਖਿਆ ,
ਤੇਰੇ ਵਿਚ ਅਸਾਂ ਲਿਖਣਾ ਸਿੱਖਆ ,
ਅਪਣੀ ਬੋਲੀ ਅੱਪਣਾ ਨਾਂ ।
ਬੇਸ਼ੱਕ ਜੱਗ ਵਿਚ ਬਹੁਤ ਬੋਲੀਆਂ ,
ਤੇਰੀ ਦਿੱਲ ਵਿਚ ਵੱਖਰੀ ਥਾਂ ।
ਤੇਰਿਆਂ ਸ਼ਬਦਾਂ ਵਿੱਚ ਅੱਪਨੱਤਣ ,
ਸੁਹਣੇ ਰੱਬ ਦਾ ਸੁਹਣਾ ਨਾਂ ।
ਲੰਬਾ ਤੇਰਾ ਸ਼ਫਰ ਬੜਾ ਹੈ ,
ਜਦ ਮੈਂ ਤੇਰੇ ਬਾਰੇ ਪੜ੍ਹਾਂ ।
ਤੇਰਾ ਸੱਿਭਆਚਾਰ ਪੁਰਾਣਾ ,
ਸੁੰਦਰ ਤੇਰੇ ਪਿੰਡ ਗਰਾਂ ।
ਪੀਰ ਪੈਗੰਬਰ ਵਲੀ ਔਲੀਏ ,
ਤੈਨੂੰ ਬੋਲਿਆ ਦੱਸਾਂ ਗੁਰਾਂ ।
ਗੁਰੂ ਗ੍ਰੰਥ ਤੇਰੇ ਅੱਖਰਾਂ ਵਿਚ ,
ਮਿੱਠੇ ਰਾਗ ਤੇ ਅਰਸ਼ੀ ਧੁਨਾਂ ।
ਜੇਹਲਮ ਰਾਵੀ ਅਤੇ ਬਿਆਸ ,
ਕਿੱਧਰੇ ਸਤਲੁਜ ਅਤੇ ਝਨਾਂ ।
ਵੰਡੀ ਧਰਤੀ ਵੰਡ ਲਿਆ ਸੱਭ ਕੁੱਝ,
ਲੜਕੇ ਬੇਸ਼ਕ ਭੈਣ ਭਰਾਂ ।
ਧਰਤੀ ਦੇ ਕੋਣੇ ਕੇਣੇ ਤੇ ,
ਪਰ ਤੂੰ ੰਸਾਰੇ ਅਜੇ ਰਵਾਂ ।
ਤੇਰਾ ਹੈ ਸੰਗੀਤ ਨਿਆਰਾ ,
ਤੇਰਾ ਹੈ ਸੁਰ ਤਾਲ ਨਵਾਂ ।
ਤੇਰਾ ਰਿਸ਼ਤਾ ਮਾਂ ਦੇ ਵਰਗਾ ,
ਜਿਉਂ ਮਾਂ ਹੁੰਦੀ ਸੱਭ ਲਈ ਛਾਂ ।
ਤੈਨੂੰ ਬੋਲ ਕੇ ਵੱਡੇ ਹੋਏ ,
ਰਾਮ ਰਹੀਮ , ਸਿੰਘ ਤੇ ਖਾਂ ।
ਐ ਪਿਆਰੀ ਪੰਜਾਬੀ ਮਾਂ ,
ਤੇਰੇ ਤੋਂ ਮੈਂ ਸਦਕੇ ਜਾਂ ।