ਸਾਹਾਂ ਦੀ ਕਿਸ਼ਤੀ ਵਿਚ ਬਹਿ ਕੇ ਜਿੰਦਗੀ
ਇਕ ਵਾਰੀ ਤੇਰੇ ਦਰ ਤੇ ਆਉਣਾ ਚਾਹੁੰਦੀ ਏ
ਗੁਨੇਗਾਰ ਹਾਂ ਮੁਜਰਿਮ ਤੇਰਾ ਅਜਲਾਂ ਤੋਂ
ਆਪਣੇ ਮੂਹੋਂ ਆਖ ਸੁਨਾਉਣਾ ਚਾਹੁੰਦੀ ਏ
ਸਾਹਾਂ ਦੀ ਕਿਸ਼ਤੀ ਵਿਚ ਬਹਿ ਕੇ ਜਿੰਦਗੀ
ਇਕ ਵਾਰੀ ਤੇਰੇ ਦਰ ਤੇ ਆਉਣਾ ਚਾਹੁੰਦੀ ਏ
ਪਿਆਰ ਨਹੀ ਸੀ ਇਹ ਸੀ ਮੇਰਾ ਪਾਗਲਪਨ
ਜੁਰਮ ਹੋ ਗਿਆ ਮੁਆਫ ਕਰਾਉਣ ਚਾਹੁੰਦੀ ਏ
ਮੇਰੇ ਇਸ਼ਕ ਨਾਲ ਹਾਸੋ ਹੀਣੀ ਹੋਈ ਏ
ਤੇਨੁ ਵੀ ਇਕ ਵਾਰ ਹਸਾਉਣਾ ਚਾਹੁੰਦੀ ਏ
ਸਾਹਾਂ ਦੀ ਕਿਸ਼ਤੀ ਵਿਚ ਬਹਿ ਕੇ ਜਿੰਦਗੀ
ਇਕ ਵਾਰੀ ਤੇਰੇ ਦਰ ਤੇ ਆਉਣਾ ਚਾਹੁੰਦੀ ਏ
ਮੇਰੇ ਪਿਆਰ ਦਾ ਲੋਕ ਮਜਾਕ ਬਣਾਉਣਗੇ
ਇਸ ਲਈ ਆਪਣਾ ਯਾਰ ਮਨਾਉਣ ਚਾਹੁੰਦੀ ਏ
ਦੋ ਘਡ਼ੀਆਂ ਬਹਿ ਕੇ ਕੋਲ ਆਪਣੇ ਦਿਲਬਰ ਦੇ
ਆਪਣੇ ਦਿਲ ਦਾ ਹਾਲ ਸੁਨਾਉਣਾ ਚਾਹੁੰਦੀ ਏ
ਸਾਹਾਂ ਦੀ ਕਿਸ਼ਤੀ ਵਿਚ ਬਹਿ ਕੇ ਜਿੰਦਗੀ
ਇਕ ਵਾਰੀ ਤੇਰੇ ਦਰ ਤੇ ਆਉਣਾ ਚਾਹੁੰਦੀ ਏ
ਸੀ ਆਖਰੀ ਚਾਹਤ ਦਿਲ ਸਾਡੇ ਵਿਚ ਦਬੀ ਹੋਈ
ਹੁਣ ਤਾਂ ਆਪਣਾ ਆਪ ਗਵਾਉਣਾ ਚਾਹੁੰਦੀ ਏ
ਜੇ ਬਿਨਾ ਮਿਲੇ ਹੀ ਜਾਂ ਨਿਕਲ ਗਈ ਪੱਪੂ ਦੀ
ਫਿਰ ਮੁਡ਼ਕੇ ਨਾ ਇਸ ਜੱਗ ਤੇ ਆਉਣਾ ਚਾਹੁੰਦੀ ਏ
ਇਸ ਤੋਂ ਪਹਿਲਾਂ ਕੇ ਮੌਤ ਵਿਆਹ ਕੇ ਲੈ ਜਾਵੇ
ਤੈਨੂ ਘੁੱਟ ਸੀਨੇ ਨਾਲ ਲਾਉਣਾ ਚਾਹੁੰਦੀ ਏ
ਸਾਹਾਂ ਦੀ ਕਿਸ਼ਤੀ ਵਿਚ ਬਹਿ ਕੇ ਜਿੰਦਗੀ
ਇਕ ਵਾਰੀ ਤੇਰੇ ਦਰ ਤੇ ਆਉਣਾ ਚਾਹੁੰਦੀ ਏ