accutane without gelatin
accutane
without blood tests
ਐਓਂ ਕਰੀਂ ,ਬਸ ਅਡੇ ਨਾ ਜਾਈਂ । ਉਰੇ ਈ ਉਤਰ ਜਾਈਂ ਮੰਡੀ ਮੋੜ ‘ਤੇ ।ਏਥੋਂ ਉਨੂੰ ਲਭਣਾ ਸੌਖਾ । ਸੌਖਾ ਈ ਨਈਂ ਬਾਹਲਾ ਈ ਆਸਾਨ ਐ । ਬਸੋਂ ਉਤਰਦਿਆਂ ਸਾਰ ਕਿਸੇ ਨੂੰ ਪੁਛ ਲਈਂ ।ਕਿਸੇ ਵੀ ਰਾਹਗੀਰ ਤੋਂ ਜਾਂ ਹਟੀ ਆਲੇ ਤੋਂ । ਉਹ ਤੈਨੂੰ ਇਕ ਤੰਗ ਜਿਹੀ ਗਲ੍ਹੀ ਅੰਦਰ ਭੇਜ਼ ਦਊਂ । ਏਹ ਗਲੀ ਅਗਿਓ ਬੰਦ ਐ ।ਬੰਦ ਸਿਰੇ ‘ਤੇ ਇਕ ਤੰਗ ਗੇਟ ਆ ਛੋਟਾ ਜਿਹਾ । ਗੇਟ ਖੁਲਾ ਹੋਊ ਜਾਂ ਅਧਖੁਲਾ । ਐਮੇਂ ਨਾ ਅੰਦਰ ਜਾ ਵੜੀ ਧੁਸ ਦਿਤੀ । ਆਲਾਦੁਆਲਾ ਜਾਂਚ ਲਈਂ ਪਹਿਲਾਂ । ਕਿਧਰੇ ਟਾਈਗਰ ਖੁਲਾ ਨਾ ਹੋਵੇ । ਜੇ ਖੁਲਾ ਹੋਇਆ , ਘਟ ਉਨ੍ਹੇ ਫੇਅ ਵੀ ਨਈ ਕਰਨੀ । ਉਨ੍ਹੇ ਪੈਂਦੀ ਸਟੇ ਆ ਢਾਉਣਾ ।ਜੇ ਬਧਾ ਹੋਇਆ , ਘਟ ਉਨ੍ਹੇ ਫੇਅ ਨਹੀਂ ਕਰਨੀ ਠ ਪਹਿਲਾਂ ਬੁਤ ਮਾਰੂ ਖ਼ਤਰਨਾਕ ਕਿਸਮ ਦੀ । ਫਿਰ ਖੜ੍ਹਾ ਹੋ ਜਾਊ ਸਾਵਧਾਨ ਹੋ ਕੇ । ਨੀਂਝ ਲਾ ਕੇ ਦੇਖੂ ਤੇਰੀ ਅਲ ਨੂੰ । ਖੂੰਖਾਰ ਅਖਾਂ ਨਾਲ । ਘੁਰ ਘੁਰ ਕਰੀ ਜਾਊ ਲਗਾਤਾਰ । ਘਾਬਰੀ ਨਾ । ਐਨੇ ਨੂੰ ਕੋਈ ਜਣਾ ਅੰਦਰੋਂ ਬਾਹਰ ਆ ਜਊ ਬਰਾਂਡੇ ‘ਚ । ਏਹ ਹੋਰ ਕੋਈ ਨਈਂ ਪਿਆਰਾ ਹੋਣਾ , ਕਾਮਰੇਡ ਪਿਆਰਾ । ਪਿਆਰਾ ਗਡੌਰੀਆ । ਪਤਲਾ ਪਤੰਗ ,ਲਬੂੰਤਰਾ ਜਿਹਾ । ਸਿਰੋਂ ਅਧਗੰਜਾ । ਪੈਰੋਂ ਨੰਗਾ ਹੋਊਂ । ਜੁਤੀ ੲ੍ਹੇਨੇ ਮੁਢਸ਼ੁਰੂ ਤੋਂ ਨਈਂ ਪਾਈ । ਪਹਿਲਾਂ ਜੁੜੀ ਨਈਂ ਨਿਕੇ ਹੁੰਦੇ ਨੂੰ । ਫੇਰ ਪਾਈ ਈ ਨਈਂ ਗਿਆਨੀ ਜੀ ਨਾਲ ਜੁੜ ਕੇ । ਜੁੜੇ ਵੀ ਐਮੇਂ ਸਹਿਸੁਭਾ ਈ । ਕਈ ਸਾਲ ਹੋਗੇ । ਸਾਲ ਤਾਂ ਜੁਗੜੇ ਬੀਤ ਚਲੇ ਹੁਣ ਤਾਂ ਼ ਼ ਼।ਪਿਆਰਾ ਕਿਧਰੇ ਵਟਵੰਨੇ ‘ਤੇ ਘਾਅ ਖੋਤਣ ਢਿਆ ਸੀ ਪਿੰਡ ਆਪਣੇ ਜਡੌਰ । ਸਾਹਮਣਿਓਂ ਉਸਨੂੰ ਇਕ ਭਰ ਜੁਆਨ ਗਭਰੂ ਆਉਂਦਾ ਦਿਸਿਆ । ਗਲ੍ਹ ਚਿਟਾ ਮੌਕਲਾ ਕੁੜਤਾ ਚੋਗੇ ਅਰਗਾ । ਤੋੜ ਖ਼ਾਲਸਾਈ ਕਛੈਰਾ ,ਰੇਬ । ਸਿਰ ‘ਤੇ ਕੇਸਰੀ ਸਾਫ਼ਾ । ਭਰ ਤਪਿਆ ਲੌਡਾ ਵੇਲਾ । ਪਿੰਡੇ ਸਾੜਵੀਂ ਧੁਪ । ਉਪਰੋਂ ਢਲਦੇ ਦਿਨ ਦਾ ਹੁਸੜ ।
ਆਸਪਾਸ ਉਚੀ ਸੰਘਣੀ ਮਕੀ । ਵਟ ‘ਤੇ ਕਚੂਰ ਖ਼ਬਲ ਘਾਅ ।
ਉਨ੍ਹੇ ਬਿਨ੍ਹਾਂ ਝਿਜਕ ਪਿਆਰੇ ਨੂੰ ਆ ਪੁਛਿਆ “ ਜੁਆਨਾ ਖੂਹ ਹੈਗਾ ਐਥੇ ਕਿਧਰੇ ਲਾਗੇ ? ਤੇਹ ਬੜੀ ਲਗੀ ਆ । ਪਿਆਰੇ ਦਾ ਰਬਾ ਥਾਏਂ ਰੁਕ ਗਿਆ । ਬੈਠੇ ਬੈਠੇ ਨੇ ਉਨ੍ਹੇ ਰਾਹਗੀਰ ਨੂੰ ਨਿਹਾਰਿਆ । ਪੈਰਾਂ ਤੋ ਸਿਰ ਤਕ । ਭਰਮਾਂ ਰੋਹਬਦਾਬ ਜੁਸਾ , ਤੇਹਪਿਆਸ ਨੇ ਇਕ ਨਿਢਾਲ ਕੀਤੀ ਰਖਿਆ ਸੀ । ਤਾਂ ਵੀ ਉਦ੍ਹੇ ਚਿਹਰੇ ਦੀ ਚਮਕ ਆਪਣੀ ਤਰ੍ਹਾਂ ਦੀ ਭਾਅ ਮਾਰ ਰਹੀ ਸੀ । ਪਿਆਰੇ ਨੂੰ ਉਹ ਕੋਈ ਖ਼ਾਸਉਲਖ਼ਾਸ ਚੀਜ਼ ਲਗੀ । ਝਟ ਉਠ ਕੇ ਖੜ੍ਹਾ ਹੋ ਗਿਆ । ਮਿਟੀ ਲਿਬੜੇ ਹਥ ਝਾੜਦੇ ਨੇ ਕਿਹਾ ਸੀ “ਭਾਅ , ਖੂਹ ਤਾਂ ਹੈਨੀ ਲਾਗੇ ਚਾਗੇ । ਤੂੰ ਰੁਕ ਐਥੇ , ਮੈਂ ਲਿਆਇਆ ਪਾਣੀ । ਖੇਤੋਂ ਬਾਹਰ ਨਿਕਲ ਕੇ ਉਨ੍ਹੇ ਕਚੇ ਪੈਹੇ ‘ਤੇ ਜਾਣੋਂ ਛੂਟ ਵਟ ਲਈ । ਘੜੀ ਦੋ ਘੜੀਆਂ ‘ਚ ਉਹ ਮੁੜ ਉਸੇ ਥਾਂ ‘ਤੇ ਸੀ । ਹਥ ‘ਚ ਸਿਲਬੜ ਦਾ ਡੋਲੂ । ਮੂੰਹਚਿਹਰਾ ,ਲਤਾਂਬਾਹਾਂ ,ਕੰਡਪਿੰਡਾ ਤਰੇਲੀਓਤਰੇਲੀ । ਘਾਹੀ ਤੋਂ ਡੋਲੂ ਫੜਦਿਆਂ , ਉਸ ਦਾ ਸਾਰਾ ਵਜੂਦ ਰਾਹਗੀਰ ਨੂੰ ਜਿਮੇਂ ਆਪਣਾ ਆਪਣਾ ਲਗਾ ਹੋਵੇ । ਸ਼ਕਸ਼ੁਬ੍ਹਾ ਦੀ ਰਤੀ ਭਰ ਦੀ ਲੀਕ ਵੀ ਓਸਦੇ ਮਿਟ ਗਈ । ਹੁਣ ਤਕ ਵਰਤੀ ਸਾਵਧਾਨੀ ਉਸਨੇ ਸਾਰੀ ਤਿਆਗ ਦਿਤੀ । ਘਾਅ ਭਰੇ ਬੰਨੇ ‘ਤੇ ਨਿਸ਼ਚਿੰਤ ਹੋ ਕੇ ਚੌਕੜੀ ਮਾਰ ਲਈ । ਪਹਿਲਾਂ ਘੁਟੋਘੁਟੀ , ਫੇਅਰ ਡੀਕ ਲਾ ਕੇ ਕਰੀਬ ਸਾਰਾ ਡੋਲੂ ਖ਼ਾਲੀ ਕਰ ਦਿਤਾ । ਬਚਦੇ ਪਾਣੀ ਦੇ ਛਿਟੇ ਮੂੰਹਅਖਾਂ ‘ਤੇ ਮਾਰਦੇ ਨੇ ਉਸਨੇ ਇਕ ਤਰ੍ਹਾਂ ਨਾਲ ਜਾਣੋਂ ਪਿਆਰੇ ਨੁੰ ਅਸੀਸ ਦਿਤੀ ਸੀ “ ਜੀਂਦਾ ਵਸਦਾ ਰਹੁ ਸ਼ੇਰਾ । ਲਾਗੇ ਈ ਕਿਤੇ ਘਰ?
“ਨਈਂ ਦੂਰ ਆ ।ਓਦਾਂ ਬਾਅਰਬਾਰ ਈ ਆ ਪਿੰਡੋਂ । ਲਹਿੰਤੀ ਬਾਹੀ ਛਪੜ ਕੰਢੇ ।
ਰਾਹਗੀਰ ਹੁਣ ਹੋਰ ਵੀ ਹੈਰਾਨ ਸੀ । ਮੋਹਿਆ ਗਿਆ ਸੀ ਉਸਦਾ ਉਤਰ ਸੁਣ ਕੇ । ਪਿੰਡ ਤਾਂ ਕੋਹ ਭਰ ਦੂਰ ਸੀ ਓਥੋਂ । ਫਿਰ ਐਨੀ ਛੇਤੀ ਜਾਣਾਆਉਣਾ ਼ ਪਾਣੀ ।ਰਾਹਗੀਰ ਨੂੰ ਉਸਦੇ ਵਰਤੀਲੇ ਅੰਗਪੈਰ ਹੁਣ ਹੋਰ ਵੀ ਸੋਹਣੇ ਲਗੇ ਸਨ ।ਉਸ ਨਾਲ ਹੋਰ ਬਾਤਚੀਤ ਕਰਨ ਨੂੰ ਜੀਅ ਕਰ ਆਇਆ ਸੀ ਰਾਹੀ ਦਾ ।
ਖ਼ਾਲੀ ਡੋਲੂ ਵਾਪਸ ਫੜਾਉਂਦੇ ਨੇ ਸਪਾਟ ਪੁਛ ਲਿਆ ਸੀ ਉਸਤੋਂ ਕੀ ਨਾਂ ਆ ਤੇਰਾ ? ਕੇਦ੍ਹਾਂ ਮੁੰਡਾ ਆਂ?
“ਕਿਸ਼ਨੇ ਚਮਾਰ ਦਾਮੇਰਾ ਨਾਂ ਪਿਆਰਾ ਆ ।
ਭਲ ਦੀ ਪਲ ਰਾਹਗੀਰ ਜਿਮੇਂ ਝੋਂਪ ਗਿਆ ਹੋਵੇ 'ਏਨਾ ਬੇਬਾਕ ਉਤਰ। ਜ਼ਾਤ ਤਾਂ ਉਨ੍ਹੇ ਪੁਂਤੀ ਈ ਨਈਂ ਸੀ । ਨਾਂ ਪੁਛਿਆ ਸੀ ਉਦ੍ਹਾ ।ਉਦ੍ਹੇ ਬਹਾਨੇ ਉਸਦੇ ਬਾਪ ਦਾ । ਰਾਹੀ ਨੂੰ ਲਗਾ ਸੀ ਮੁੰਡੇ ਨੇ ਆਪਣੀ ਜਾਤ ,ਉਸਨੇ ਘਰ ਦਾ ਪਾਣੀ ਪੀ ਲੈਣ ਦੇ ਸਚ ਕਾਰਨ ਦਸੀ ਐ । ਇਸ ਕਾਰਨ ਚੜ੍ਹ ਜਾਣ ਵਾਲੀ ਭਿਟ ਤੋਂ ਦੋਸ਼ਮੁਕਤ ਹੋਣ ਲਈ ਦਸੀ ਐ ।ਹੁਣ ਉਸਦੇ ਆਪਣੇ ਸਿਰ ‘ਤੇ ਵਖਰੀ ਤਰ੍ਹਾਂ ਦੀ ਨਮੋਸ਼ੀ ਜਿਹੀ ਵਰਗੀ ਅਜੀਬ ਜਿਹੀ ਰੌਂਅ ਸਵਾਰ ਹੋ ਗਈ ਸੀ 'ਏਹ ਜਾਤਜਕੜ ਸਹੁਰੀ ਦੀ ਲੈ ਡੁਬੂ । ਏਨ੍ਹੇ ਨਈਂ ਲਗਣ ਦੇਣੀ ਕੋਈ ਵੀ ਗਲ ਕਿਸੇ ਵੀ ਸਿਰੇ ।'
ਇਸ ਰੌਂਅ ਤੋਂ ਭਾਰਮੁਕਤ ਹੋਣ ਲਈ ਉਹ ਹਰੇਕਚੂਰ ਘਾਅ ‘ਤੇ ਕਿੰਨਾ ਚਿਰ ਹੋਰ ਬੈਠਾ ਰਿਹਾ।ਧਾਹੀ ਮੁੰਡਾ ਆਪਣੇ ਧਿਆਨ , ਆਪਣੇ ਕੰਮ ਜਾ ਲਗਾ ਸੀ ਗੋਭ ‘ਤੇ ਆਈ ਮਕੀ ‘ਚੋਂ ਘਾਅਪਠਾ , ਖੋਤਣਵਡਣ ।
ਉਸ ਦਿਨ , ਪਾਣੀ ਪਲਾਉਣ ਦੀ ਨਠਭਜ ਤੋਂ ਮੋਹਤ ਹੋਏ ਗਿਆਨੀ ਜੀ ਪਹਿਲੋਂ ਆਨੀਂਬਹਾਨੀਂ ਉਦ੍ਹੇ ਪਿੰਡਘਰ ਗੇੜਾ ਮਾਰਦੇ ਗਏ । ਫੇਅਰ ਨਾਲ ਈ ਲੈ ਗਏ ਸੀ ਉਸਨੂੰ ਮਲ੍ਹੇਆਲ, ਪਕਾ ਠਕਾ । ਖੇਤੀਧੰਦੇ ‘ਚ ਹਥ ਵਟਾਉਣ ਲਈ ।
ਵਰਾਂਡੇ ‘ਚ ਆਇਆ ਪਿਆਰਾ ਕਾਮਰੇਡ ਪਹਿਲਾਂ ਕੁਤੇ ਨੂੰ ਘੁਰਕੀ ਮਾਰੂ । ਫੇਅਰ ਤੇਰੇ ਅਲ ਨੂੰ ਆਊ । ਓਦਾਂ ਵਾਕਫ਼ਕਾਰਾਂ ਨੂੰ ਉਹ ਉਥੇ ਖੜ੍ਹਾ ਖੜ੍ਹਾ ਆਖ ਛਡਦਾ ਆ ਜਾਓ , ਲੰਘ ਆਓ ਅੰਦਰ , ਡਰਦੇ ਕਿਊਂ ਆਂ । ਕੁਤਾ ਈ ਆ ਬਘਿਆੜ ਤਾਂ ਨਈ । ਉਸ ਨਾਲ ਟਿਚਰਟਕੋਰ ਕਰਨ ਆਲੇ ਕਈ ਵਾਰ ਉਸਨੂੰ ਆਖ ਵੀ ਛਡਦੇ ਆ “ ਅਹੀਂ ਨਈਂ ਤੁਹੀਂ ਡਰਦੇ ਆਂ , ਜਿੰਨਾਂ ਬਧਾ ਏ ਬੇਜ਼ੁਬਾਨ ਐਥੇ । ਆਪਣੀ ਰਾਖੀ ਲਈ , ਵਡਿਓ ਕਾਮਰੇਡੋ !
ਉਸ ਟੈਮ ਸਚਮੁਚ ਪਿਆਰਾ ਛਿਥਾ ਜਿਹਾ ਪੈ ਜਊ । ਝੇਂਪ ਜਿਹਾ ਜਾਊ । ਕੀ ਦਸੇ ਅਗਲੇ ਨੂੰ ਪਈ ਟਾਈਗਰ ਓਥੇ ਕੇਦ੍ਹੀ ਰਾਖੀ ਲਈ ਬਧਾ ਪਿਆ ਪਿਆਰੇ ਦੀ , ਗਿਆਨੀ ਜੀ ਦੀ ਜਾਂ ਫੇਅ ਕੋਠੀ ਆਪਣੀ ਦੀ ਰਾਖੀ ਕਰਦਾ ਏਹ । ਜਾਣਦੇ ਉਹ ਵੀ ਹੁੰਦੇ ਆ ਕੁਲ ਮਾਜਰਾ । ਪਈ “ ਗਿਆਨੀ ਹੋਣੀਂ ਤਾਂ ਆਪੂੰ ਭੈਣ ਦੇ ਘਰ ਟਿਕਿਓ ਆ । ਉਹ ਵੀ ਆਪਣੇ ਦੇ ਜ਼ੋਰ ਪਾਉਣ ‘ਤੇ ਈ ਮੰਨੇ ਸੀ ਏਥੇ ਆਉਣ ਨੂੰ । ਉਨ੍ਹਾਂ ਦਾ ਆਪਣਾ ਤਾਂ ਬਚਿਆ ਕਖ ਨਈਂ । ਨਾ ਘਰਘਾਟ , ਨਾ ਮਾਲਡੰਗਰ , ਨਾ ਬਾਲਬਚਾ । ਚਾਰ ਕਿਲੇ ਪੈਲੀ ਉਹ ਵੀ ਉਨ੍ਹਾਂ ਦੇ ਬਾਪੂ ਦੇ ਨਾਂ ਹੋਣ ਕਰਕੇ ਬਚੀ ਰਈ , ਨਈਂ ਉਹ ਵੀ ਜਾਂਦੀ ਲਗਦੀ ਸੀ ਖੂਹਖਾਤੇ ।'
ਰਤਨੀ ਆਪ ਕਦੇ ਇੰਗਲੈਂਡ , ਪੁਤਰਧੀਆਂ ਪਾਸ ,ਕਦੇ ਐਥੇ ।
ਤੈਨੂੰ ਏਸ ਵਿਚਲੀ ਗਲ ਦਾ ਇਲਮ ਲਈਂ ਤੈਨੂੰ ਉਹ ਜਾਣਦਾ ਵੀ ਹੈ ਨਈਂ । ਤੂੰ ਆਇਆ ਜੁ ਨਈਂ ਕਦੀ , ਮਿਲਿਆ ਜੁ ਨਈਂ ਦੋਨਾਂ ‘ਚੋਂ ਕਿਸੇ ਨੂੰ , ਬਾਹਰਅੰਦਰ ਵੀ ।
ਬਰਾਂਡਿਓ ਉਤਰ ਪਿਆਰਾ ਤੇਰੇ ਤਕ ਆ ਪੁਜੂ । ਨਜਰ ਦੀ ਐਨਕ ਥਾਂ ਸਿਰ ਕਰਕੇ ਤੈਨੂੰ ਪੁਛੂ“ਕੌਣ ਐਂ ਤੁੂੰ ਬਈ ? ਕਿਥੋਂ ਆਇਆਂ ਼ ਼ ਕਿਨੂੰ ਮਿਲਣਾ ਼ ਼ ਕੀ ਕੰਮ ਆਂ ਼ ਼ ਼?
ਏਨੇ ਸਾਰੇ ‘ਕਠੇ ਸਵਾਲ ਇਕੋਸਾਹੇ ਸੁਣ ਕੇ ਤੂੰ ਘਾਬਰੀਂ ਨਾ । ਬਿਨਾਂ ਝਿਜਕ ਦਸ ਦਈਂ , ਪਈ “ ਪਰਮਜੀਤ ਆਂ ਹਰਸੀ ਪਿੰਡੋਂ । ਓਦਾਂ ਮੈਂ ਹੁਣ ਅੰਬਰਸਰ ਹੁੰਨਾਂ । ਪੜ੍ਹਾਉਨਾ , ਆਂ ਓਥੇ ਵਡੀਆਂ ਜਮਾਤਾਂ ਨੂੰ , ੲ੍ਹੇਨੀ ਦਿਨੀਂ ਛੁਟੀਆਂ ਆ ਕਾਲਜਾਂ ‘ਚ । ਹੁਣ ਮੈਂ ਝੀਂਗੜੀਂ ਆਂ ਮ੍ਹੀਨੇ ਖੰਡ ਲਈ ।ਮਾਸਟਰ ਬਚਿਤਰ ਸੂੰਹ ਹੋਣਾਂ ਪਾਸ , ਉਹ ਮੇਰੇ ਮਾਮਾ ਜੀ ਆ ।'ਮਾਸਟਰ ਜੀ ਦਾ ਨਾਂ ਸੁਣ ਕੇ ਉਹ ਇਕਦਮ ਮੁੜ ਪਊ । ਤੈਨੂੰ ਵੀ ਮਗਰੋਂਮਗਰ ਤੋਰ ਲਊ ਆਪਣੇ । ਬਰਾਂਡੇ ‘ਚ ਪਈਆਂ ਕੁਰਸੀਆਂ ‘ਚੋਂ ਕਿਸੇ ‘ਤੇ ਬੈਠ ਜਾਣ ਦਾ ਇਸ਼ਾਰਾ ਕਰੂ । ਆਪ ਅੰਦਰ ਚਲਿਆ ਜਾਊ । ਪਹਿਲਾਂ ਪਾਣੀ ਲਿਆਊ ਤੇਰੇ ਲਈ ,ਫੇਅਰ ਚਾਹ ।ਉਖੜਿਆ ਸਾਹ ਟਿਕਾਣੇ ਕਰਕੇ ਫੇਅਰ ਤੈਨੁੂੰ ਪੁਛੂ“ ਹੁਣ ਦਸ ਚੰਗੀ ਤਰ੍ਹਾਂ ਕਿਦਾਂ ਦਾ ਕੰਮ ਐ ਤੇਰਾ । ਤੂੰ ਆਪਣੇ ਕੰਮ ਦਾ ਵੇਰਵਾ ਦਸ ਦਈ ਸੰਖੇਪ ‘ਚ ਜਾਂ ਵਿਸਥਾਰ ਨਾਲ । ਜਿਦਾਂ ਵੀ ਤੈਨੂੰ ਖ਼ਰਾ ਲਗੇ । ਪਿਆਰਾ ਏਸ ਗਲੇ ਬੜਾ ‘ਸ਼ਿਆਰ ਆ । ਉਨ੍ਹੇ ਫਟ ਸਮਝ ਜਾਣੀ ਯੋਜਨਾ । ਪਹਿਲਾਂ ਵੀ ਕਈ ਸਾਰੇ ਲੋਕੀਂ ਆਏ ਗਏ ਆ ਉਦ੍ਹੇ ਕੋਅਲ । ਉਨ੍ਹੇ ਸਾਰੇ ਨਈਂ ਮਿਲਣ ਦਿਤੇ ਗਿਆਨੀ ਜੀ ਨੂੰ ।ਉਹੀ ਮਿਲਣ ਦਿਤੇ ਜਿਨ੍ਹਾਂ ਦਾ ਕੰਮਕਾਰ ਜਚਿਆ । ਬਾਕੀ ਦੇ ਅਖ਼ਬਾਰੀ ਮਾਲ ਮਸਝ ਕੇ ਬਰੰਗ ਈ ਕਰ ਛਡੇ । ਕਿਸੇ ਨੂੰ ਕਹਿੰਦਾ ਰਿਹਾ ਗਿਆਨੀ ਜੀ ਢਿਲੇ ਆ । ਕਿਸੇ ਨੂੰ ਕਹਿੰਦਾ ਰਿਹਾ ਉਚਾ ਬਓਤ ਬੋਲਣਾ ਪੈਣਾਂ , ਸੁਣਦਾ ਨਈਂ ਠੀਕ ਤਰ੍ਹਾਂ ਗਿਆਨੀ ਜੀ ਨੂੰ । ਕੇਵਲ ਮਾਸਟਰ ਨੂੰ ਵੀ ਉਹ ਊਈਂ ਟਰਕਾਉਣ ਲਗਾ ਸੀ ਬਾਹਰੋਬਾਹਰ । ਉਨੁੂੰ ਵੀ ਜਾਣਦਾ ਨਈਂ ਸੀ ਪਿਆਰਾ । ਉਨੂੰ ਆਖਣ ਲਗਾ “ ਗਿਆਨੀ ਜੀ ਸੁਰਤ ਸਿਰ ਨਈਂ ਹੈਗੇ । ਥੌਹਚਲ ਜਿਹੇ ਹੋ ਗਏ ਆ । ਤੂੰ ਲਿਖ ਕੇ ਰਖ ਜਾ । ਜਦ ਠੀਅਕਠਾਕ ਲਗਣ ਗੇ ਦੌਂਹਚੌਂਹ ਨੂੰ , ਮੈਂ ਦੇ ਦੂੰ ਕਾਗ਼ਤ । ਓਸਲੇ ਲਿਖ ਦੇਣਗੇ ਤੇਰੇ ਸਆਲਜੁਆਵ ।
ਕੇਵਲ ਵੀ ਤੈਨੂੰ ਪਤਆ ਬੜੀ ਹੰਢੀਵਰਤੀ ਚੀ ਜ਼ਆ । ਪਹਿਲਾਂ ਤਾਂ ਚੁਪ ਕਰਕੇ ਖੜ੍ਹਾ ਰਿਆ , ਸੁਣਾ ਰਿਆ , ਫੇਅ ਜ਼ਰਾ ਕੁ ਪਲਟੀ ਮਾਰ ਕੇ ਘੇਰ ਲਿਆ ਉਨੂ“ ਕਾਮਰੇਡ ਪਿਆਰਾ ਸਿੰਘ ,ਮੈਂ ਵਿਚਵਿਚੋਲਿਆ ਰਾਹੀਂ ਇਬਾਰਤ ਨਈਂ ਜੇ ਲਿਖਣੀ । ਅਗੇ ਈ ਬੜਾ ਘਾਣ ਹੋ ਚੁਕਾ ਅਸਲ ਤਥਾਂ ਦਾ । ਪਾਰਟੀਬਾਜ਼ੀ ਲੈ ਕੇ ਬਹਿ ਗਈ ਸਿਰੜੀ ਸੂਰਵੀਰਾਂ ਨੂੰ । ਮੈਂ ਤਾਂ ਜਿੰਨਾਂ ਨੇ ਸਚਮੁਚ ਦੀ ਘਾਲਣਾ ਘਾਲੀ ਐ ਆਪਣੇ ਲੋਕਾਂ ਲਈ ,ਜਿੰਨਾਂ ਨੂੰ ਤਾਮਰਪਤਰੀਆਂ ਚੌਧਰੀਆਂ ਨੇ ਪਿਛਲੀ ਪਾਲ ‘ਚ ਸੁਟੀ ਰਖਿਆ ,ਮੈਂ ਉਹਨਾਂ ਮੂੰਹੋਂ ਸੁਣ ਕੇ ,ਉਹਨਾਂ ਦੀ ਹਡਬੀਤੀ ਆਪ ਕਲਮਬੰਦ ਕਰਨੀ ਆਂ । ਏਸ ਕੰਮ ਲਈ ਮੈਨੂੰ ਦਿਨ ਛਡ ਕੇ ਭਾਮੇਂ ਮਹੀਨੇ ਭਰ ਦੀ ਚੌਕੀ ਕਿਉਂ ਨਾ ਭਰਨੀ ਪਏ ।
“ਚੰਗਾ ਭਾਈ ਜਿਮੇਂ ਤੂੰ ਕਹਿਨਾਂ , ਆ ਜਾ ਫੇਰ ਅੰਦਰ ।ਓਥੇ ਬਹਿ ਜਾ ਬਰਾਂਡੇ ‘ਚ । ਮੈਂ ਕੈੜੀ ਜਿਹੀ ਚਾਹ ਬਣਾਉਂਨਾਂ । ਕੈਂਮ ਕਰਦਾਂ ਗਿਆਨੀ ਜੀ ਨੂੰ , ਨਾਲੇ ਤੈਨੂੰ ।
ਉਸਦੀ ਦਲੀਲ ਪਿਆਰੇ ਨੂੰ ਅੰਦਰੋਂ ਟੁੰਬ ਗਈ ਸੀ ।
ਫੇਅ ਪਤਾ ਕੇਵਲ ਨੇ ਇਕਦੋ ਨਈਂ,ਪੂਰੇ ਅਠ ਦਿਨ ਬਾਤਚੀਤ ਕੀਤੀ ਸੀ , ਗਿਆਨੀ ਜੀ ਨਾਲ । ਕਿੰਨਾਕਿੰਨਾ ਚਿਰ ਬੈਠੇ ਰਹਿੰਦੇ ਸੀ ਦੋਨੋਂ । ਕਦੀ ਅੰਦਰ ਕਮਰੇ ‘ਚ , ਕਦੀ ਬਾਹਰ ਖੁਲੀ ‘ਤੇ ,ਕਦੀ ਕੋਠੀ ਪਿਛਵਾੜੀ ।ਓਦਾਂ ਓਦਾਂ ਕੰਮ ਹੋਰ ਤਰ੍ਹਾਂ ਦਾ ਸੀ , ਕੇਵਲ ਦਾ । ਉਨ੍ਹੇ ਲਿਖਣਾ ਸੀ ,ਰਵਾਇਤ ਤੋਂ ਹਟ ਕੇ । ਬੰਗਾਲਵੰਡ ਤੋਂ ਲੈ ਕੇ ਚੁਰਾਸੀ ਤਕ ਦੀ ਮੁਲਕ ਦੀ ਹੋਣੀ ਦਾ । ਉਨ੍ਹੇ ਲਿਖਤਾ ਫੇਅ । ਕਰਤੀਆਂ ਕਮਾਲਾਂ । ਤੈਨੂੰ ਪਤਾਅ ਈ ਹੋਣਾ । ਪੜ੍ਹਿਆ ਐ ਤੂੰ ਕਿ ਨਈਂ । ਜੇ ਨਈਂ ਪੜ੍ਹਿਆ , ਤਾਂ ਪੜ੍ਹੀ ਬਰ ਜ਼ਰੂਰ ।ਤੈਨੂੰ ਕਿੰਨੀ ਸਾਰੀ ‘ਮਦਾਦ ਮਿਲ ਜੂ ਗੀ , ਉਹਚੋਂ ।ਊਂ ਤੇਰਾ ਕੰਮ ਹੋਰ ਕਿਸਮ ਦਾ । ਤੂੰ ਸ਼ੈਤ ਖੋਜਖੂਜ਼ ਕਰਨੀ ਆਂ , ਕਿਸੇ ਤਰ੍ਹਾਂ ਦੀ । ਤੈਨੂੰ ਤਥ ਚਾਹੀਦੇ ਆ ਲੜੀਵਾਰ । ਲੜੀਵਾਰ ਤੇ ਕਰਮਵਾਰ ।ਜਿੰਨ੍ਹਾਂ ‘ਚ ਰਤਾਮਾਸਾ ਵੀ ਫੇਰਬਦਲ ਨਾ ਹੋਵੇ । ਖੋਟ ਨਾ ਹੋਵੇ ।ਏਦਾਂ ਦੀ ਆਂ ਨਾ । ਗਿਆਨੀ ਜੀ ਏਸ ਗਲੇ ਬੜੇ ਸਿਆਣੇ ਆਂ । ਹਾਲੀਂ ਪਿਆਰਾ ਕਈ ਵਾਰ ਮਾਰ ਜਾਂਦਾ ਐਧਰਓਧਰ ਦੀ । ਪਰ, ਗਿਆਨੀ ਜੀ ਓਹੋ ਕੁਸ਼ ਦਸਣਗੇ , ਜਿਦਾਂ ਹੋਈਵਾਪਰੀ ।ਲੈਅ ਤੈਨੂੰ ਇਕ ਵਾਕਿਆ ਦਸਾਂ । ਊਂ , ਚਿਰ ਨਈਂ ਹੁਣ । ਹਾਂ ,ਸਚ , ਹੈਥੇ ਈ ਸੀ , ਹੈਸੇ ਈ ਬਰਾਂਡੇ ‘ਚ । ਉਨ੍ਹੇ ‘ਚ ਗੁਲਸ਼ਨ ਵੀ ਸੀ । ਚੇਤੇ ਨਈਂ ਹੁਣ । ਹਾਂ ਸਚ ,ਹੈਥੇ ਈ ਸੀ , ਹੈਸੇ ਈ ਬਰਾਂਡੇ ‘ਚ । ਉਨ੍ਹੇ ‘ਚ ਗੁਲਸ਼ਨ ਵੀ ਸੀ ।ਕਾਮਰੇਡ ,ਬਾਲ੍ਹਿਆ ਆਲਾ । ਉਹ ਸੀ ਬੜਾ ਸ਼ੁਗਲੀ । ਉਨ੍ਹੇ ਹਾਸੇਹਾਸੇ ‘ਚ ਪਿਆਰੇ ਨੂੰ ਮਾੜੀ ਜਿਹੀ ਆ ਲਾ ‘ਇਤੀ । ਆਂਹਦਾ “ ਲਓ ਜੀ ,ਹੋਰ ਤਾਾਂ ਸਾਰੇ ਡੋਲਡਾਲ ਈ ਗਏ ਆ ਹੁਣ ਤਾਈਂ , ਜਥੇਦਾਰ ਵੀ ਸਾਡਾ ਮੰਜੇ ‘ਤੇ ਈ ਆ ।ਜੋਗਿੰਦਰ ਸੂੰਹ ਵੀ ਐਦਾਂ ਈ ਬਸ । ਚਰਨੀਂ ਵੀ ਬਾਅਰਅੰਦਰ ਜਾਣ ਜ਼ੋਗਾ ਨਈਂ ਰਿਆ । ਪ੍ਰੀਤਮ ਵੀ ਜਾਣੋਂ ਅਜਭਲਕ ਦਾ ਈ ਪ੍ਰਾਹਣਾ । ਗਿਆਨੀ ਹੋਣੀ ਵੀ ਦੇਖ ਲਓ , ਤੁਹਾਡੇ ਸਾਹਮਣੇ ਆਂ ।ਮਸਾ ਫੜਤੜ ਕੇ ਲਿਆਈ ਦੇ ਅੰਦਰੋਂਬਾਹਰ । ਬਸ ਆਪ ਪਿਆਰਾ ਈ ‘ਕਲਾ ,ਕੈਮਉਲਕੈਮ । ਨਾ ਏ੍ਹਦਾ ਕੁਸ ਘਟਿਆ , ਨਾ ਵਧਿਆ । ਏ੍ਹਦੀ ਚਾਲਢਾਲ , ਹਡਗੋਡੇ ,ਖ਼ਰੇਭਲੇ ਆ ਹਜੇ ਤਾਈਂ ।
ਲਓ ਜੀ ,ਆਪਣੀ ਸਿਫ਼ਤਸਲਾਹ ਸੁਣ ਕੇ ਪਿਆਰਾ ਵੀ ਜਾਣੋਂ ਫੂਕ ਛਕ ਗਿਆ ।ਪਹਿਲਾਂ ਤਾਂ ਹਸਦਾ ਹੁਸਦਾ ਰਿਆ ,ਫੇਅ ਜ਼ਰਾ ਕੁ ਉਦਾਸ ਜਿਹਾ ਹੋ ਕੇ ਕਹਿਣ ਲਗਾ “ ਮੈਂ ਤੁਹਾਡੇ ਆਂਗੂ ਹਡਗੋਡੇ ਨਈਂ ਤੁੜਆਏ ,ਕਿਸੇ ਤੋਂ ਵੀ । ਨਾ ਗੋਰੀ ਪੁਲਸ ਤੋਂ ,ਨਾ ਆਪਣੀ ਧਾੜ ਤੋਂ । ਤੁਹਾਨੂੰ ਤਾਂ ਕੋਈ ਜਦ ਚਾਹੇ ,ਉਦੋਂ ਈ ਆ ਨਹਦਾ ਸੀ । ਦਸੋ , ਮੈਂ ਹਥ ਆਇਆ ਕਿਸੇ ਦੇ ਹੁਣ ਤਾਈਂ । ਜ਼ਿਲ੍ਹੇ ਭਰ ਦੀਆਂ ਮੋਟਰਾਂਗਡੀਆਂ , ਘੋੜੀਆਂਘੋੜੇ ,ਜ਼ੋਰ ਲਾ ਕੇ ਹਟ ਗਏ , ਪਿਆਰੇ ਦੀ ਦੁੜਕੀ ਅਗੇ ਸਭ ਫੇਅਲ ਼ ਼ ਼।
ਲਾਗੇ ਬੈਠੇ ਗਿਆਨੀ ਜੀ ਨੇ ਫਟ ਘੁਣਤਰ ਛਡਤੀ “ ਆਹੋ , ਦੁੜਕੀ ਤੇਰੀ ਨੂੰ ਗਰੀਸ ਜੁ ਮਿਲਦੀ ਰਹਿੰਦੀ ਸੀ ,ਸਾਡੇ ਵੰਡੇ ਦੀ ਵੀ ਼ ਼ ਼।
ਗਿਆਨੀ ਜੀ ਦੇ ਆਖੇ ਦੀ ਇਕਦਮ ਕਿਸੇ ਨੂੰ ਸਮਝ ਨਾ ਲਗੀ । ਨਾ ਗੁਲਸ਼ਨ ਨੂੰ , ਨਾ ਮੈਨੂੰ , ਨਾ ਕਿਸੇ ਹੋਰਸ ਨੂੰ । ਸਾਨੂੰ ਚੁਪ ਜਿਹੇ ਦੇਖ ਕੇ ਉਹਨਾਂ ਰਹਿੰਦੀ ਬਚਦੀ ਘੁੰਡੀ ਵੀ ਖੋਲ੍ਹ ਦਿਤੀ ,ਜ਼ਰਾ ਕੁ ਰੁਕ ਕੇ “ ਲਓ ਜੀ , ਏਹ ਪਿਆਰਾ ਵੀ ਸਾਡਾ ਬੜੀ ਕਮਾਲ ਦੀ ਸ਼ੈਅ ਆ । ਜਦ ਤਾਂ ਸਾਡੇ ਜੁਟ ਨੇ ਜਾਣਾ ਹੁੰਦਾ ਸੀ ਕਿਸੇ ਮੋਰਚੇ ‘ਚ , ਕਿਸੇ ਸਤਿਆਗ੍ਰਹਿ ਲਈ । ਤਦ ਤਾਂ ਏਹ ਸਭ ਤੋਂ ਮੂਹਰੇ ਹੁੰਦਾ ਤੇ ਜਦ ਕਦੀ ਕਿਧਰੇ ਓਹੋ ਜੇਹੀ ਗਲ ਆਉਣੀ , ਫੜਫੜੀਏ ਆਲੀ , ਮਾਰਕੁਟ ਆਲੀ , ਏਹ ਭਾਈ ਓਸਲੇ ਈ ਕਿਧਰੇ ਛੂਅਮੰਤਰ । ਅਸਲੋਂ ਈ ਗ਼ੈਬ । ਅਗਲੇ ਵਾਹ ਜਹਾਨ ਦੀ ਲਾਅ ਹਟਦੇ , ਏਹ ਕਦੀ ਕਿਸੇ ਦੇ ਹਥ ਨਈਂ ਸੀ ਆਇਆ । ਖ਼ਬਨੀ ਕਿਥੇ ਜਾ ਲੁਕਦਾ ਸੀ ਕ੍ਹੇੜੇ ਘੁਰਨੇ ‘ਚ । ਲੁਕਿਆ ਛੁਪਿਆ ਉਨ੍ਹੀ ਦਿਨ੍ਹੀ ਇਕ ਕੰਮ ਜ਼ਰੂਰ ਕਰਦਾ ਹੁੰਦਾ ਸੀ ਸਾਡੇ ਲਈ । ਸਾਡੇ ਘਰੀਂ ਪਿੰਡੀਂ ਘੁ਼ੰਮ ਘੁੰਮ ਕੇ ਸਾਡੀਆਂ ਮਾਮਾਂਦਾਦੀਆਂ ਨੂੰ ਕਹਿਣਾ ਪਿੰਨੀਆਂ ਬਣਾਓ ਮੁੰਡਿਆ ਆਪਣਿਆਂ ਲਈ ਪਿੰਨੀਆਂ ।ਮੈਂ ਦੇ ਕੇ ਆਊਂ ਸਭ ਨੂੰ ।ਮੈਨੂੰ ਪਤਆ ਕੌਣ ਕੇੜ੍ਹੀ ਜ਼ੇਲ੍ਹ ‘ਚ , ਕਿਥੇ ਆ । ਲਓ ਜੀ ,ਮਾਮਾਂ ਸਾਡੀਆਂ ਨੇ ਏ੍ਹਨੂੰ ਪੀਪੇ ਭਰ ਬਣਾੳਣੇ , ਪਿੰਨੀਆਂਪਜੀਰੀਆਂ ਦੇ । ਏਨ੍ਹੇ ਵਾਹ ਲਗਦੀ ਨੂੰ ਉਪੜਦੇ ਵੀ ਕਰਨੇ ਬਚਬਚਾਅ ਕਰਦੇ ਨੇ । ਪਰ, ਜੇ ਕੋਈ ਨਾ ਈ ਵਾਹਪੇਸ਼ ਜਾਂਦੀ ਦਿਸੇ ,ਤਾਂ ਬਣਿਆ ਮਾਲ ਖ਼ਰਾਬ ਨਈਂ ਸੀ ਹੋਣ ਦਿੰਦਾ । ਅਲਸੀਮੂੰਗੀ ‘ਚ ਰਲੇ ਤਰਗਰਮ ਮੇਵੇ , ਦੇਸੀਦਸੌਰੀ ਘੇਅਬਿੰਦਾ ਸਾਰਾ ਈ ਸਮੇਟ ਜਾਂਦਾ ਸੀ ਤੇਜਾ ਸੂੰਹ ਨਾ' ਹਿਸਾਪਤੀ ਰਖ ਕੇ ।਼ ਼ ਕਿਉਂ ਬਈ ਏਦਾਂ ਈ ਹੰਦੀ ਸੀ ਨਾ ਪਿਆਰਾ ਸਿਆਂ ਼ ਼ ਼?
ਸਚਮੁਚ ਏਦਾਂ ਈ ਹੁੰਦੀ ਰਹੀ ਹੋਣ ਕਰਕੇ ਪਿਆਰਾ ਉਸ ਦਿਨ ਪਹਿਲਾਂ ਮਿੰਨ੍ਹਾਂਮਿੰਨ੍ਹਾਂ ਹਸੀ ਗਿਆ ਸੀ , ਫੇਅਰ ਪੂਰਾ ਖੁਲ ਕੇ । ਨਾਲ ਦੀ ਨਾਲ ਦੇਖੀ ਵੀ ਗਿਆ ਸੀ ਗਿਆਨੀ ਜੀ ਵਲ ਨੂੰ , ਟੇਢੀ ਜ਼ੇਈ ਅਖੇ ।ਓਦਾਂ ,ਟੇਢੀ ਜਿਹੀ ਅਖੇ ਦੇਖਣ ਦਾ ਕਾਰਨ ਹੋਰ ਵੀ ਹੈਗਾ ਸੀ ਇਕ । ਉਨੇ ਤੇਜਾ ਸੂੰਹ ਨਾਲ ਆਪਣੀ ਗੰਢਤੁਪ ਦੀ ਕਈ ਚਿਰ ਭਿਣਕ ਨਈਂ ਸੀ ਪੈਣ ਦਿਤੀ ਕਿਸੇ ਨੂੰ । ਗਿਆਨੀ ਜੀ ਨੂੰ ਵੀ ਨਈਂ । ਇਉਂ ਕਰਨ ਲਈ ਉਨੂੰ ਤੇਜਾ ਸੂੰਹ ਨੇ ਤਾਂ ਭਾਮੇਂ ਨਈਂ ਸੀ ਆਖਿਆ । ਪਰ, ਏਹ ਸਾਵਧਾਨੀ ਆਪੂੰ ਵਰਤੀ ਸੀ ਪਿਆਰੇ ਨੇ । ਤੇਜਾ ਸੂੰਹ ਦੇ ਇਨਾਮਜਾਫ਼ਤਾ ਹੋਣ ਕਰਕੇ । ਇਕ ਲਖ ਦੀ ਰਕਮ ਕਿਤੇ ਥ੍ਹੋੜੀ ਹੁੰਦੀ ਸੀ ਉਨ੍ਹੀ ਦਿਨੀਂ । ਏਹ ਤਾਂ ਗਿਆਨੀ ਜੀ ਅਰਗਿਆਂ , ਪਿਆਰੇ ਅਰਗਿਆਂ ਖ਼ੈਰਖ਼ਾਹਾਂ ,ਮਿਤਰਾਂਪਿਆਰਿਆਂ ਉਨੂੰ ਤਤੀ ਵਾਅ ਤਕ ਨਈਂ ਸੀ ਲਗਣ ਦਿਤੀ , ਵੀਹਇਕੀ ਸਾਲ । ਚੁਤਾਲੀ ਸੰਨ ਤੋਂ ਲੈ ਕੇ ਚੌਂ੍ਹਟ ਤਕ । ਏਨ੍ਹਾਂ ਵੀਹਾਂਇਕੀਆਂ ਸਾਲਾਂ ‘ਚ ਉਨ੍ਹੇ ਕੀ ਕੰਮ ਨਈਂ ਸੀ ਕੀਤਾ । ਕਿਥੇ ਨਈਂ ਸੀ ਗਿਆ਼ ਼ ਼? ਅਠਤਾਲੀ ਸੰਨ ਤੀ ਪੈਪਸੂ ਮੁਜਾਰਾ ਲਹਿਰ ਸਿਖ਼ਰ ‘ਤੇ ਲੈ ਗੲੈ ਸੀ ਤੇਜਾ ਸੂੰਹਬੂਝਾ ਸੂੰਹ ਦੋਨੋਂ । ਗਹਿਗਚ ਖੁਭੇ ਰਏ ਸੀ , ਆਪਣਾ ਬਚਬਚਾਅ ਕਰਦੇ , ਇਕ ਪਾਸੇ ਵਾਹੀਕਾਰ ,ਦੂਜੇ ਪਾਸੇ ਹਥਿਆਰਬੰਦ ਜ਼ੈਲਦਾਰਜਾਗੀਰਦਾਰਵਿਸਵੇਦਾਰ । ਉਨਾਂ ਦੀ ਪਿਠ ਪਿਛੇ ਰਿਆਸਤਾ । ਉਨ੍ਹਾਂ ਦੀ ਦਹਿਲਦਹਿਸ਼਼ਤ ਰੋਕੇ ਬਿਨਾਂ ਸਰਦਾ ਨਈਂ ਸੀ । ਮਜਾਰੇ ਝੇਂਪ ਮੰਨਦੇ ਸੀ ਖਾਲੀ ਹਥੀਂ । ਤੇਜਾ ਸੂੰਹਬੂਝਾ ਸੂੰਹ ਉਨ੍ਹਾਂ ਦੀ ਇਛਾਮਨਸ਼ਾ ਫਟ ਤਾੜ ਗਏ । ਹਥਿਆਰ ਹੈਗੇ ਸਨ। ਇਕ ਤਰ੍ਹਾਂ ਨਾਲ ਏਹ ਤੇਜਾ ਸੂੰਹ ਦੇ ਛੋਟੇ ਭਰਾ ਮੇਦਨ ਕੋਲ ਈ ਸਨ , ਅਕਾਲਗੜ੍ਹ ।ਉਦ੍ਹੀ ਸਰਪ੍ਰਸਤੀ ਹੇਠ ਚਲਦੀ ਰਈ ਲਿਬਰੇਸ਼ਨ ਆਰਮੀ ਪਾਸ । ਏਹ ਆਰਮੀ ਸਰਹਦੀ ਪਿੰਡਾਂ ‘ਚ ਪਹਿਰਾ ਦਿੰਦੀ ਰਈ ਸੀ ।ਖੂਨਖ਼ਰਾਬਾ ਰੋਕਦੀ ਰਈ ਸੀ ਦੋਨਾਂ ਭਾਈਚਾਰਿਆਂ ‘ਚ ਆਪੋਵਿਚ ਹੁੰਦਾ । ਸੁਰਖਿਆਕਮੇਟੀਆਂ ਬਣਾ ਕੇ । ਹਥਿਆਰ ਦੀ ਛਾਂ ਹੇਠ ਮੇਦਨ ਸੂੰਹ ਨੇ ਲਭਲਭਾ ਦਿਤੇ ਸੀ ।ਉਪਰਹੇਠਾਂ ਕਰਕੇ । ਏਨ੍ਹਾਂ ਹਥਿਆਰਾਂ ਦੀ ਛਾਂ ਹੇਠ ਮੇਦਨ ਸੂੰਹ ਦੇ ਜ਼ੋਟੀਦਾਰਾਂ, ਕਰੀਬ ਢਾਈ ਸੌ ਅਗਵਾ ਕੀਤੀਆਂ ਮੁਸਲਮਾਨ ਮੁਟਿਆਰਾਂ ,ਪਹਿਲਾਂ ਬਰਾਮਦ ਕੀਤੀਆਂ ਕੋਟਲੇ ਆਲੇ ਤਾਰੇਪਾਲੇ ਅਰਗੇ ਬਦਮਾਸ਼ਾਂ ਤੋਂ, ਫੇਅਰ ਅਪੜਦੀਆਂ ਕੀਤੀਆਂ ਰਾਵੀਉਂ ਪਾਰ ਉਹਨਾਂ ਦੇ ਵਾਲੀਵਾਰਸਾਂ ਕੋਅਲ । ਸੰਤਾਲੀ ਦੀ ਵਢਟੁਕ ਵੇਲੇ ।
ਮਸਲਾ ਹੁਣ ਵੀ ਓਹੋ ਜਿਹਾ ਈ ਸੀ ਕਰੀਬਕਰੀਬ । ਖੇਤ ਹੁਣ ਵੀ ਬਰਾਮਦ ਕਰਨੇ ਸੀ ,ਅਵਲ ਖੋਹਣੇ ਸੀ ਪਹਿਲਾਂ ਹਥਿਆਰਬੰਦ ਜੁੰਡਲੀ ਤੋਂ ਫੇਅਰ ਹਵਾਲੇ ਕਰਨੇ ਸੀ ਵਾਹੀਕਾਰਾਂ ਦੇ । ਵਾਹੀਕਾਰ ਸਿਰਧੜ ਦੀ ਬਾਜ਼ੀ ਲਾ ਕੇ ਨਿਤਰ ਆਏ ਸੀ ਪਿੜ ‘ਚ । ਇਸ ਪਿੜ ਦੀ ਰਾਖੀ ਐਮੇਂ ਖਾਲੀ ਹਥੀਂ ਕਿੰਨਾ ਚਿਰ ਹੁੰਦੀ । ਇਸ ਕੰਤ ਲਈ ਅਸਲੇ ਦੀ ਲੋੜ ਪੈ ਗਈ , ਅਸਲਾ ਕਾਫ਼ੀ ਸਾਰਾ ਹਟਮਾਂ ਪਿਆ ਸੀ ,ਗੁਰਦਾਸਪੁਰ । ਏਹ ਪੁਜਦਾਂ ਕਿਦਾਂ ਮਾਲਵੇ ‘ਚ । ਲਿਆਉਂਦਾ ਕੌਣ ਅਕਾਲਗੜੋਂ ? ਤੇਜਾ ਸੂੰਹਬੁਝਾ ਸੂੰਹ ਦੀ ਨਿਗਾਹ ਝਟ ਪਿਆਰੇ ‘ਤੇ ਆ ਟਿਕੀ । ਲਗਦੇ ਹਥ ਉਨ੍ਹਾਂ ਸੁਨੇਹਾ ਭੇਜ਼ ਦਿਤਾ ਮਲ੍ਹੇਆਲ । ਪਿਆਰਾ ਜਾਣੋਂ ਅਗਾਊਂ ਈ ਤਿਆਰ ਬੈਠਾ ਹੋਵੇ । ਇਨ੍ਹੇ ਫਿਰ ਉਹੀ ਦਾਅ ਵਰਤਿਆ ਪੁਰਾਣਾ । ਆਂਹਦਾ “ ਗਿਆਨੀ ਜੀ ਮੈਂ ਬੀਬੀਭਾਪੇ ਨੂੰ ਮਿਲ ਆਵਾਂ ਪਿੰਡ । ਦੋਂਹਚੋਂਹ ਦਿਨਾਂ ‘ਚ ਆ ਜੂੰ । ਗਿਆਨੀ ਜੀ ਨੇ ਨਾ ਕਦੀ ਪਹਿਲਾਂ ਰੋਕਿਆ ਸੀ ਉਨੂੰ ,ਨਾ ਉਸ ਵਾਰ । ਉਹ ਅਗਲੇ ਦਿਨ ਮਲ੍ਹੇਆਲੋਂ ਤੁਰਿਆ , ਛਾਹ ਵੇਲੇ ਨੂੰ ਅਕਾਲਗੜ੍ਹ , ਜਾ ਅਪੜਿਆ , ਮੇਦਨ ਸੂੰਹ ਕੋਲ । ਤੇਜਾ ਸੂੰਹ ਅਗਾਉਂ ਈ ਪੁਜ ਗਿਆ ਸੀ ,ਗੁਰੀਲਾ ਦਸਤੇ ਸਮੇਤ ।
ਮੇਦਨ ਸੂੰਹ ਕਥਲੌਰ ਆਲੇ ਜਾਗੀਰਦਾਰ ਦਾ ਸਫ਼ਾਇਆ ਪਹਿਲਾਂ ਕਰੂ ਸੀ । ਉਨ੍ਹੇ ਬੜੀ ਅਗ ਪਾਈਊ ਸੀ ਆਪਣੀ ਮਾਲਕੀ ਆਲੇ ਬਹਤਰ ਪਿੰਡਾਂ ‘ਚ । ਕੋਈ ਗ਼ਰੀਬਗੁਰਬਾ ਘੋੜੀ ‘ਤੇ ਨਈਂ ਸੀ ਚੜ੍ਹ ਸਕਦਾ । ਕੰਮੀਂਕਾਮਿਆਂ ਦੇ ਰਿਸ਼ਤੇਦਾਰ ਜੁਤੀਕਪੜੇ ਵੀ ਰਾਵੀ ਪਾਰ ਲੰਘ ਕੇ ਈ ਪਾਉਂਦੇ । ਕੋਈ ਵੀ ਧੀ ਭੈਣ ਉਦ੍ਹੀ ਮੈਲੀ ਨੀਤ ਦਾ ਸ਼ਿਕਾਰ ਹੋਏ ਬਿਨਾਂ ਜੁਆਨ ਨਈਂ ਸੀ ਹੁੰਦੀ । ਉਦ੍ਹੇ ਖੇਤ ‘ਚੋਂ ਹਰੇ ਛੋਲੀਏ ਦਾ ਜਾੜ ਜਾਂ ਟਾਂਡੇ ਨਾਲੋਂ ਛਲੀ ਤੋੜਣ ਦੀ ਸਜ਼ਾ , ਪਿੰਡ ਦੇ ਬੋਹੜਪਿਪਲ ਨਾਲ ਪੁਠਾ ਲਟਕਾਉਣ ਤਕ ਦੀ ਮਿਲਦੀ ਸੀ ਵਾਹੀਕਾਰ ਨੂੰ ।
ਤੇਜਾ ਸੂੰਹ ਨੇ ਛੋਟੇ ਭਾਈ ਮੇਦਨ ਦੀ ਵਿਥਿਆ ਧਿਆਨ ਨਾਲ ਸੁਣੀ ਤੇ ਆਪਣੀ ਸੁਣਾਈ । ਮੋਰਚਾ ਐਨ ਸਿਖ਼ਰ ‘ਤੇ ਸੀ । ਮੇਦਨ ਕਥਲੌਰੀਏ ਸ਼ੰਕਰ ਵਡੇ ਨੂੰ ਸੋਧਣ ਦਾ ਕੰਮ ਅਗਲੇ ਪੜ੍ਹਾਅ ਤੇ ਰਖਣਾ ਮੰਨ ਲਿਆ । ਉਨ੍ਹੇ ਆਪਣੇ ਜੁਟ ਦੇ ਹਰਵਿੰਦਰ ਸੂੰਹ , ਆਤਮਾ ਸੂੰਹ ਕਿਰਤੀ , ਸਾਧੂ ਸੂੰਹ ਝੰਗੀ , ਮੁਹੈਣ ਸੂੰਹ ,ਓਮ ਪ੍ਰਕਾਸ਼ ਅਣਪੜ੍ਹ ਨੂੰ ਨਾਲ ਲਿਜਾ , ਪੁਲਸ ਦੀਆਂ ਵਰਦੀਆਂ ਪਾਈਆਂ ਤੇ ਦੋ ਰਾਤਾਂ ‘ਚ ਸਤਰ ਰਾਈਫ਼ਲਾਂ ‘ਕਠੀਆਂ ਕਰ ਲਿਆਂਦੀਆਂ ਰਖਿਆਕਮੇਟੀਆਂ ਤੋਂ । ਪਿੰਡ ਦੇ ਚੌਕੀਂਦਾਰ ਲੰਬੜਦਾਰ ਉਨ੍ਹਾਂ ਨਾਲ ਲਏ ਹੁੰਦੇ । ਉਨ੍ਹਾਂ ਨੂੰ ਕਿਹਾ ਜਾਂਦਾ 'ਅਸਲਾ ਠਾਣੇ ਜਮ੍ਹਾਂ ਹੋਣਾਂ ,ਉਥੋਂ ਲੈ ਆਇਓ ਕਲ੍ਹਪਰਸੋਂ ਨੂੰ ।
ਆਪਣਾ ਕੰਮ ਮੁਕਦਾ ਕਰਕੇ ਮੇਦਨ ਸੂੰਹ ਸਾਰੇ ਗੁਟ ਸਮੇਤ ਮੁਜਾਰਾ ਲਹਿਰ ‘ਚ ਜਾ ਸ਼ਾਮਲ ਹੋਇਆ ਸੀ ਲਾਲ ਪਾਰਟੀ ‘ਚ ਰਲ ਕੇ , ਤੇ ਪਿਆਰਾ ਼ ਼ ਼ ਼ਪਿਆਰਾ ਤੇਜਾ ਸੂੰਹ ਤੇ ਦਸੇ ਸਮਝਾਏ ਨਕਸ਼ੇ ਦੀ ਪੈਰਵੀ ਕਰਦਾ , ਕਠਾ ਕੀਤਾ ਅਸਲਾ ਗੁਰੀਲਾ ਦਸਤਿਆਂ ਦੀ ਛਤਰੀ ਹੇਠ ਦਸੇ ਟਿਕਾਣੇ ‘ਤੇ ਅਪੜਦਾ ਕਰਕੇ ਮੁੜਿਆ ਸੀ ਮਲ੍ਹੇਆਲ , ਸਤੀਂ ਕੁ ਦਿਨੀਂ ।
ਇਸ ਵਾਰ ਵਾਪਸ ਆਏ ਪਿਆਰੇ ਦਾ ਚਿਹਰਾ ਥੋੜਾ ਕੁ ਫਿਕਰਮੰਦ ਜਿਹਾ ਲਗਾ ਸੀ ਗਿਆਨੀ ਜੀ ਨੂੰ । ਉਨ੍ਹਾਂ ਸਪਾਟ ਪੁਛ ਲਿਆ “ ਕੀ ਗਲ ਪਿਆਰੇ ਬੀਬੀਭਾਪਾ ਠੀਕਠਾਕ ਤਾਂ ਹੈ ਨਾ ! ਕੋਈ ਢਿਲਾਮਠਾ ਤਾਂ ਨਈਂ ਉਨ੍ਹਾਂ ‘ਚੋਂ ?
ਪਿਆਰੇ ਨੇ ਸਾਰੀ ਵਿਥਿਆ ਬਿਨਾਂ ਝਿਜਕ ਦਸ ਦਿਤੀ । ਓਹਲਾ ਰਖਣ ਕਾਰਨ ਮਨ ‘ਤ ਪਿਆ ਬੋਝ ਹਲਕਾ ਕਰ ਲਿਆ ਸੀ ਸਾਰਾ ।
ਅਗੋਂ ਗਿਆਨੀ ਜੀ ਪੂਰੇ ਖੁਸ਼ਪ੍ਰੁਸੰਨ । ਰੋਸਾਗੁਸਾ ਕਰਨ ਦੀ ਥਾਂ , ਉਸ ਨੂੰ ਜਫੀ ‘ਚ ਘੁਟਦਿਆਂ ਆਖਿਆ ਸੀ “ਬਸ ਹੁਣ ਤੂੰ ਪਾਸ । ਪਹਿਲੇ ਦਰਜੇ ‘ਚ ਪਾਸ । ਤੇਜਾ ਸੂੰਹ ਤਿੰਨ ਸਾਲ ਮਿਲਟਰੀ ਸੈਂਸ ਪੜ੍ਹ ਕੇ ਚੜ੍ਹਿਆ ਸੀ ਅਗਲੀ ਜਮਾਤੇ ,'ਠਾਈਉਨਤੀ ‘ਚ ।ਆਜ਼ਾਦ ਬੇਗ ਨਾਂ ਰਖ ਕੇ ਤਿਆਰ ਹੋਇਆ ਸੀ , ਐਹੋਜੈਹੇ ਔਖੇਭਾਰੇ ਕੰਮਾਂ ਲਈ , ਤੁਰਕੀ ਪੁਜ ਕੇ ।ਤੂੰ ਼ ਼ ਼ਤੂੰ ਪਹਿਲੀ ਪਕੀ ‘ਚ ਪੜ੍ਹਦਾ ਪੜ੍ਹਦਾ ਸਭ ਜਮਾਤਾਂ ਪਾਸ ।
ਗਿਆਨੀ ਜੀ ਵਲੋਂ ਮਿਲੀ ਥਾਪੀ ਪਿਆਰੇ ਨੂੰ ਉਸ ਦਿਨ ਹੋਰ ਵੀ ਉਦਾਸ ਕਰ ਗਈ । ਉਨੂੰ ਲਗਾ ਸੀ “ਓਦ੍ਹੇ ‘ਚ ਅਜੇ ਕੁਸ਼ ਵੀ ਨਈਂ ਸੀ ਹੈਗਾ ਤੇਜਾ ਸੂੰਹ ਦੇ ਬਰਾਬਰ ਦਾ । ਤੇਜਾ ਸੂੰਹ ਤਾਂ ਮੁਢਸ਼ੁਰੂ ਤੋਂ ਖੁਭਿਆ ਰਿਹਾ ਸੀ , ਕਿਸੇ ਨਾ ਕਿਸੇ ਲਹਿਰ ‘ਚ । ਕਿਸੇ ਨਾ ਕਿਸੇ ਮੋਰਚੇ ‘ਚ ੇ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ,ਫੇਅ ਗ਼ਦਰ ਲਹਿਰ ,ਫੇਅਰ ਪੈਪਸੂ ਮੋਰਚਾ ।ਸਭ ਦਾ ਜ਼ੋੜਤੋੜ ਆਜ਼ਾਦੀ ਸੰਗਰਾਮ । ਉਨ੍ਹੇ ਤਾਂ ਛੇ ਸਾਲ ਕੈਦ ਵੀ ਕਟੀ ਸੀ ਕੈਂਬਲਪੁਰ ਜੇਲ੍ਹ ‘ਚ । ਰੂਸ ਤੋਂ ਆਉ਼ਦਿਆਂ ਈ ਫੜਿਆ ਗਿਆ ਸੀ ‘ਠਤੀਉਨਤਾਲੀ ‘ਚ । ਤੇ ਉਹ ਆਪ ਼ ਼ ਆਪ ਤਾਂ ਉਹ ਕਿਸੇ ਵੀ ਫੜਪਕੜ ‘ਚ ਕਦੀ ਹਥ ਨਈਂ ਸੀ ਆਇਆ । ਕਦੀ ਅੰਦਰ ਨਈਂ ਸੀ ਗਿਆ ।ਉਹ ਤਾਂ ਅਜੇ ਤਕ ਸੁਣਦਾ ਸਮਝਦਾ ਈ ਰਿਹਾ ਸੀ ਗਿਆਨੀ ਜੀ ਤੋਂ ,ਬੂਝਾ ਸੂੰਹ ਬਾਬੇ ਤੋਂ ,ਤੇਜਾ ਸੂੰਹ ਸੁਤੰਤਰ ਤੋਂ । ਹੋਰਨਾਂ ਆਇਆ ਗਿਆਂ ਤੋਂ ਵੀ । ਉਹ ਮਲ੍ਹੇਆਲ ਆਇਆਂ ਦੀ ਸਭਨਾਂ ਦੀ ਰਾਖੀਦੇਖੀ ਤਾਂ ਕਰਦਾ ਈ ਕਰਦਾ ਸੀ ,ਪਰ ਨਾਲ ਦੀ ਨਾਲ ਉਹਨਾਂ ਦੇ ਕਾਰਵਿਹਾਰ , ਕੰਮ ਕਿਤੇ ,ਉਕਰਦਾ ਬੀੜਦਾ ਵੀ ਰਿਹਾ ਸੀ ਆਪਣੇ ਚਿਤ ਚੇਤੇ ‘ਚ । ਼ ਼ ਼ ਤੇਜਾ ਸੂੰਹ ਦਾ ਪਹਿਲਾਂ ਕਾਰਨਾਮਾਂ ਤਾਂ ਜਾਣੋਂ ਉਦ੍ਹੀ ਰੂਹਜਾਨ ‘ਚ ਖੁਭਿਆ ਪਿਆ ਸੀ । ਓਦੋਂ ਉਹ ਅਜੇ ਸਮੁੰਦ ਸੂੰਹ ਤੋਂ ਤੇਜਾ ਸੂੰਹ ਨਈਂ ਸੀ ਬਣਿਆ ।
ਸਮੁੰਦ ਸੂੰਹ ਦਾ ਬਾਪ ਦੇਸਾ ਸੂੰਹ ਨੌਕਰੀ ਛਡ ਕੇ ਸਿਧਾ ਰਾਧਾ ਸੁਆਮੀ ਡੇਰੇ ਚਲਿਆ ਗਿਆ , ਆਗਰੇ ।ਅਖੇ ‘ਮੈਂ ਸਾਧ ਬਣਨਾਂ ।' ਓਥੇ ਕੋਈ ਗਲ ਨਾ ਬਣੀ ਤਾਂ ਪਿੰਡ ਮੁੜ ਆਇਆ ਅਲੂਣੇ ।ਉਦ੍ਹੇ ਅੰਦਰਲੀ ਤੜਪ ਉਨੂੰ ਕਿਰਪਾਲ ਸੂੰਹ ਬਣਾ ਕੇ ਗੁਰਦੁਆਰਾ ਸੁਧਾਰ ਲਹਿਰ ਵਲ ਨੂੰ ਲੈ ਤੁਰੀ , ਉਦ੍ਹੇ ਘਰ ਅਕਾਲੀਆਂਗ਼ਦਰੀਆਂ ਦੀ ਆਓਗਸ਼ਤ ਖੂਬ ਵਧਣ ਲਗ ਪਈ ।ਉਦ੍ਹੇ ਪਿੰਡ ਦੇ ਟਾਊਟ ਸ਼ੰਕਰ ਸੂੰਹ ਨੂੰ ਇਹ ਗਲ ਕਿਮੇਂ ਪਚਦੀ । ਉਨ੍ਹੇ ਚੁਕਚੁਕਾ ਕੇ ਸਾਰੇ ਪਿੰਡ ਤੋਂ ਬਾਈਕਾਟ ਕੁਰਆ ਤਾਂ ਕਿਰਪਾਲ ਸੂੰਹ ਤੇ ਟਬਰ ਦਾ ।ਦਿਲ ਛਡਣ ਆਲਾ ਕਿਰਪਾਲ ਸੂੰਹ ਵੀ ਹੈਨੀ ਸੀ । ਉਨ੍ਹੇ ਪਿੰਡੋਂ ਥੋੜ੍ਹਾ ਕੁ ਹਟਮੇਂ ਟਿਬੇ ‘ਤੇ ਜਾ ਕੋਠੇ ਪਾਏ ਕਚੇ । ਤੇ ਨਾਂ ਰਖ ਲਿਆ ਆਪਣੇ ਡੇਰੇ ਦਾ ਅਕਾਲਗੜ੍ਹ ।
ਕਿਰਪਾਲ ਸੂੰਹ ਦੇ ਜੁਆਨ ਹੁੰਦੇ ਪੁਤ ਸਮੁੰਦ ਸੂੰਹ ਨੂੰ ਸ਼ੰਕਰ ਸੂੰਹ ਰੋੜ ਆਂਗੂੰ ਰੜਕਣ ਲਗ ਪਿਆ ।ਉਨ੍ਹੇ ਅੰਬਰਸਰੋਂ ਕੋਈ ਸੁਨੇਹਾ ਉਡੀਕੇ ਬਿਨਾਂ ਈ ਆਪਣਾ ਇਕ ਸੁਤੰਤਰ ਜਥਾ ਤਿਆਰ ਕਰ ਲਿਆ । ਆਪਣੇ ਹਲਕੇ ਦੇ ਮਹੰਤਾਂ ਨਾਲ ਟਕਰ ਲੈਣ ਦੀਆਂ ਵਿਉਂਤਾ ਬਣਨ ਲਗੀਆਂ । ਪਹਿਲਾਂ ਨੰਬਰ ਤੇਜਾ ਕਲਾਂ ਦਾ ਲਗਾ । ਤੇਜਾ ਗਲਾਂ ਦਾ ਗੁਰਦੁਆਰਾ ਭੋਰੇਦਾਰ ਡੇਰਾ ਸੀ ਇਕ ਤਰ੍ਹਾਂ ਦਾ । ਆਲੇਦੁਆਲੇ ਪਕੀਉਚੀ ਫ਼ਸੀਲ । ਪੂਰੀ ਕਿਲ੍ਹੇ ਨੁਮਾ ਹਦ ਬੰਦੀ । ਨਾਲ ਲਗਦੀ ਇਕ ਹਜ਼ਾਰ ਏਕੜ ਭੋਏਂ । ਮਾਲ ਡੰਗਰ , ਵਾਹੀਕਾਰ ਸਭ ਦੇ ਘੁਰਨੋਂ ਫ਼ਸੀਲੋਂ ਅੰਦਰ ।
ਮਿਥੇ ਦਿਨ ‘ਤੇ ਕਾਰਵਾਈ ਕਰਨ ਲੲ• ਆਸ ਪਾਸ ਦੇ ਪਿੰਡਾਂ ਤੋਂ ਹੋਰ ਸਿੰਘ ਸਦ ਲਏ । ਉਨ੍ਹਾਂ ਦੇ ਖਾਣਪੀਣ ,ਲੰਗਰ ਦੇਹ ਦਾ ਪ੍ਰਬੰਧ ਅਕਾਲਗੜ੍ਹ ।ਪਾਣੀ ਦਾੇ ਪ੍ਰਬੰਧ ਲਈ ਤਿੰਨ ਖੂਹ ਸਨ ਅਲੂਣੇ ਪਿੰਡ ‘ਚ । ਇਕ ਹਰਦੋਛੰਨੀ ਆਲੇ ਪਾਸੇ ,ਦੂਜਾ ਗਿਲਾਂ ਦਾ ਖੂਹ ਦਖਣ ਵੰਨੀਂ ,ਤੀਜਾ ਲਹਿੰਦੀ ਬਾਹੀ ਤੇਲੀਆ ਦਾ ਖੂਹ । ਸ਼ੰਕਰ ਸੂੰਹ ਟਾਊਟ ਫਿਰ ਹੋਛੇ ਕੰਮੀਂ ਉਤਰ ਆਇਆ । ਉਨ੍ਹੇ ਰਾਤੋਰਾਤ ਤਿੰਨਾਂ ਖੂਹਾਂ ‘ਚ ਤੂੜੀ ਸੁਟਆ ਦਿਤੀ ,ਮੌਣਾਂ ‘ਤ ਮਰੇ ਡੰਗਰਾਂ ਦੇ ਹਡ ਰੁਖਾਅ ਦਿਤੇ । ਓਧਰ ਕਿਰਪਾਲ ਸੂੰਹ , ਸਮੁੰਦ ਸੂੰਹ ਸੂੰਹ ਵੀ ਪੂਰੇ ਹਠੀ । ਉਨ੍ਹਾਂ ਆਪਣੇ ਘਰ ਦੇ ਵਿਹੜੇ ‘ਚ ਪੁਟ ਲਈ ਕਚੀ । ਕਲਰੀ ਧਰਤੀ ਸੀ ,ਢਿਗ ਕੋਈ ਡਿਗੀ ਨਾ । ਏਦ੍ਹਾਂ ਨਿਤਰਿਆ ਪਾਣੀ ਉਸ ਦਿਨ ਵੀ ਕੰਮ ਆਇਆ ਲੰਗਰ ਲਈ , ਆਉਂਦੇ ਦਿਨਾਂ ‘ਚ ਵੀ ।
ਅਗਲਾ ਕਾਰਜ ਡੇਰੇ ਅੰਦਰਲੀ ਥਾਹ ਪਾਉਣ ਦਾ ਸੀ । ਏਸ ਕੰਮ ਲਈ ਸਮੁੰਦ ਸੂੰਹ ਪੂਰਾ ਦਿਨਪੂਰੀ ਰਾਤ ਲੰਮਾ ਰਿਆ ਕੰਧ ‘ਚੇ ਚੜ੍ਹ ਕੇ ਸਿਧਾ ਸਪਾਟ ,ਬਿਨਾਂ ਹਿਲੇ ਜੁਲੇ ਤੇ ਕਿਰਪਾਲ ਸੂੰਹ ਅੰਦਰ ਜਾ ਪੁਜਾ ਡੇਰੇ ਦੇ ਵੈਰਾਗੀ ਸਾਧ ਬਣ ਕੇ । ਵਿਦਵਾਨ ਤਾਂ ਹੈਗਾ ਈ ਸੀ ਉਹ ।ਸੰਸਕ੍ਰਿਤ ਆਉਂਦੀ ਸੀ , ਬ੍ਰਿਜਭਾਸ਼ਾ ਆਉਂਦੀ ਸੀ ਚੰਗੀ ਤਰ੍ਹਾਂ ਤੇ ਸਾਧਭਾਖ਼ਾ ਵੀ । ਉਨ੍ਹੇ ਗਲੀਂ ਬਾਤੀਂ ਕਾਇਲ ਛਡ ਕੇ ਮੋਹਤ ਕਰ ਲਿਆ ਮਹੰਤ ਨੂੰ ਆਪਣੇ ‘ਤੇ , ਤੀਜਾ ਪਹਿਰ ਮੁਕਦਿਆਂ ਕਰਦਿਆਂ । ਅਗੇ ਚੌਥਾ ਪਹਿਰ ਵਿਸ਼ਰਾਮ ਦਾ ਸਮਾਂ । ਮਹੰਤ ਨੇ ਕਿਰਪਾਲ ਸੂੰਹ ਨੂੰ ਸੋਹਣੇ , ਸਜੇ ਧਜੇ ਭੋਰੇ ਦੀ ਪੇਸ਼ਕਸ ਕੀਤੀ ।ਕਿਰਪਾਲ ਸੂੰਹ ਨੇ ਸਵੀਕਾਰ ਨਾ ਕੀਤੀ । ਉਨ੍ਹੇ ਕਿਹਾ “ ਅਸੀਂ ਕੇੜ੍ਹਾ ਸੌਣਾਂ । ਅਸੀਂ ਤਾਂ ਬੰਦਗੀ ਕਰਨੀ ਆ ਪ੍ਰਭੂ ਦੀ ਰਾਤ ਭਰ । ਸਾਡਾ ਆਸਣ ਡੇੜ੍ਹੀ ‘ਚ ਈ ਲਗਣ ਦਿਓ ।
ਅਗੋਂ ਮਹੰਤ ਹੋਣੀ ਹੋਰ ਵੀ ਮਤੀਹ , ਹੋਰ ਵੀ ਬਾਗ਼ੋਬਾਗ ।
ਅਗਲੇ ਦਿਨ ਦੇ ਪਹਿਲੇ ਪਹਿਰ ਜਦ ਹਲਹੜਨਾੜੀਆਂ ਅੰਦਰੋਂ ਬਾਅਰ ਕਢਣ ਲਈ ਵਡਾ ਦਰਵਾਜ਼ਾ ਖੁਲਿਆ ਬੰਦ ਹੋਇਆ ,ਤਾਂ ਡੇੜ੍ਹੀ ‘ਚ ਟਿਕੇ ਕਿਰਪਾਲ ਸੂੰਹ ਨੇ ਚਾਬੀਆਂ ਦੀ ਸੂਹ ਰਖੀ । ਜ਼ਰਾ ਕੁ ਟਿਕਟਿਕਾ ਹੋਏ ‘ਤੇ ਉਨ੍ਹੇ ਚਾਬੀਆਂ ਆਪਣੇ ਕਾਬੂ ‘ਚ ਕਰ ਲਈਆਂ । ਸਵੇਰ ਸਾਰ ਸਮੁੰਦ ਸੂੰਹ ਵੀ ਪੁਜ ਗਿਆ ਵਡਾ ਜਥਾ ਲੈ ਕੇ । ਉਨ੍ਹੇ ਬਾਅਰੋਂ ਇਸ਼ਾਰਾ ਮਾਰਿਆ । ਕਿਰਪਾਲ ਸੂੰਹ ਨੇ ਜਿੰਦੇਕੁੰਡੇ ਖੋਲ੍ਹਤੇ ।ਜਥਾ ਜੈਕਾਰੇ ਮਾਰਦਾ ਅੰਦਰ । ਥੋੜ੍ਹੇ ਕੁ ਸਿੰਘ ਭੋਰਿਓਂ ਬਾਹਰ ਖਿਚ ਲਿਆਏ ਮਹੰਤ ਨੂੰ , ਉਦ੍ਹੇ ਹਥਪੈਰ ਬੰਨ੍ਹ ਕੇ ।ਬਾਕੀ ਦਿਆਂ ਨੇ ਚੌਕਸੀ ਰਖੀ । ਹਥਿਆਰ ਕੋਈ ਹੈਅ ਨਹੀ ਸੀ ਮਹੰਤ ਕੋਲ । ਮੁਕਾਬਲਾ ਹੋਇਆ ਕੋਈ ਨਾ । ਬਾਹਰ ਆਇਆ ਮਹੰਤ ਕਿਰਪਾਲ ਸੂੰਹ ‘ਤੇ ਖਿਝੇਕਲਪੇ । ਕਚੀਚੀਆਂ ਵਟੇ । ਆਖੇ “ਕੁਤਿਆਂ ਤੋਂ ਤੁੜਆਉਣਾ ਸੀ ਤੈਨੂੰ , ਪਹਿਲੋਂ ਪਤਾ ਲਗਦਾ ਤਾਂ । ਰੋਂਦੇ ਵਿਲਕਦੇ ਨੇ ਉਨ੍ਹੇ ਪੁਲਸ ਸਦ ਲਈ । ਗੁਰਦੁਆਰਾ ਸੁਧਾਰ ਲਹਿਰ ਜ਼ੋਰਾਂ ‘ਤੇ ਸੀ । ਡਰਦੀ ਪੁਲਸ ਨੇ ਹੋਰ ਕੋਈ ਚਿੰਜੜੀ ਛੇੜੀ ਨਾ ।
ਇਕ ਮੋਰਚਾ ਫਤ੍ਹੇ ਸੀ । ਸਮੁੰਦ ਸੂੰਹ ਤੇ ਸੁਤੰਤਰ ਪੜ੍ਹਾਅ ਓਠੀਆਂ ਪਿੰਡ ਦਾ ਡੇਰਾ ਸੀ । ਇਕੀ ਸੰਨ ਦੀ ਅਠ ਸਤੰਬਰ ਨੂੰ ਸਮੁੰਦ ਸੂੰਹ ਦੇ ਸੁਤੰਤਰ ਜਥੇ ਦੀ ਪਹਿਲੀ ਤੇਜਾ ਕਲਾਂ ਦੀ ਜਿਤ ਨੇ , ਉਸ ਦੇ ਨਾਂ ਨੂੰ ਵੀ ਬਦਲ ਕੇ ਤੇਜਾ ਸੂੰਹ ਬਣਾ ਦਿਤਾ ਸੀ , ਤੇਜਾ ਸੂੰਹ ਸੁਤੰਤਰ ।
ਪਿਆਰਾ ਇਹ ਸਾਰਾ ਮਾਜਰਾ ਤੈਨੂੰ ਵੀ ਦਸੂ । ਸਮੁੰਦ ਸੂੰਹ ਦਾ ਨਮਾਂ ਨਾਂ ਲੈਣ ਲਗਾ । ਉਹ ਵਿਚਵਿਚ ਟਪਣਾ ਵੀ ਖਾਊ । ਪਹਿਲਾਂ ਸਮੁੰਦ ਸੂੰਹ ਆਖੂ ਫੇਅਰ ਠੀਕ ਕਰੂ ਦੂਜੀ ਵਾਰ । ਨਾਲ ਦੀ ਨਾਲ ਦੇਖੀ ਵੀ ਜਾਊ ਤੇਰੀ ਅਲ ਨੂੰ ਟੇਢੀ ਜੇਈ ਅਖੇ । ਤੂੰ ਛਿਥਾ ਨਾ ਪਾਈਂ । ਇਹ ਆਦਤ ਆ ਉਦ੍ਹੀ । ਤੇਰੇ ਨਾਲ , ਬਾਤ ਚੀਤ ਕਰਦੇ ਨੇ ਉਨ੍ਹੇ ਦੋਤਿੰਨ ਵਾਰ ਅੰਦਰ ਵੀ ਜਾਣਾ ਉਠ ਕੇ ਕਮਰੇ ‘ਚ । ਗਿਆਨੀ ਜੀ ਨੂੰ ਬਾਹਰ ਲਿਆਉਣ ਲਈ ਆਸਰਾ ਦੇ ਕੇ । ਜੇ ਉਹ ਉਠੇ ਪਏ ਹੋਣਗੇ ਤਾਂ ।ਜੇ ਅਜੇ ਲੰਮੇ ਈ ਪਏ ਹੋਏ ਅਖਾਂ ਮੀਟੀ ਤਾਂ ਉਹ ਫੇਅਰ ਮੁੜ ਕੇ ਆ ਬੈਠੂ ਤੇਰੇ ਲਾਗੇ । ਤੈਨੂੰ ਆਖੂ“ਗਿਆਨੀ ਜੀ ਤਾਂ ਅਜੇ ਜਾਗੇ ਲਈਂ , ਤੂੰ ਼ ਼ ਼ਤੂੰ ਼ ਼ ਼ ਅਛਾ ਜਿਦਾਂ ਤੇਰੀ ਮਰਜੀ ਼ ਼ ਼।ਕਹੇਂ ਤਾ ‘ਠਾਲ ਲੈਨੇ ਆਂ ਼ ਼ ਼।ਨਈ ਓਨਾ ਚਿਰ ਐਂ ਕਰ ਤੂੰ ਯਾਰ ਮੇਰੇ ਦਾ ਹਾਲਚਾਲ ਸੁਣਾ ,ਬਚਿਤਰ ਮਾਹਟਰ ਦਾ ।ਮਾਮੇਂ ਆਪਣੇ ਦਾ । ਸੁਣਿਆ ਨਿਗਾ਼ਹ ਬਓਤ ਕਮਜ਼ੋਰ ਹੋ ਗਈ ਆ ਉਦ੍ਹੀ । ਹੋ ਗਈ ਆ ਭਾਈ । ਕੰਜਰ ਦੇ ਸੂਰਤੇ ਨੇ ਕਹਿਰ ਵੀ ਸਿਰੇ ਦਾ ਢਾਇਆ ਸੀ ਏਦ੍ਹੇ ‘ਤੇ ਸੂਰਤਾ ਸੂੰਹ ਡਿਪਟੀ ਨੇ । ਸਹੁਰੀ ਦਾ ਆਪੂੰ ਵ੍ਹਾਉਂਦਾ ਸੀ ਲਿਤਰ । ਸਾਹ ਲੈ ਕੇ । ਸਿਰੂਬੰਦ, ਘੋਟਣੇ , ਬਿਜਲੀ ਕਰੰਟ ਤਾਂ ਕੁਤੀ ਦਾ ਪੁਤ ਹਰੋਜ਼ ਲਾਉਂਦਾ ਗਿਆ । ਨਾ ਏਦ੍ਹੇ ਗੋਡੇਗਿਟੇ ਕੰਮ ਦੇ ਰਹਿਣ ਦਿਤੇ ਨਾ ਮੌਰਕੂਹਣੀਆਂ , ਨਾ ਅਖਾਂ । ‘ਜ਼ਾਰ'ਜ਼ਾਰ ਵਾਟ ਦੇ ਲਾਟੂ ਏਦ੍ਹੀਆਂ ਅਖਾਂ ਅਗੇ ਬਾਲ੍ਹ ਰਖਣੇ ਸਾਰੀ ਸਾਰੀ ਰਾਤ । ਨਾਲ ਨਾਲ ਮਾਰਕੁਟ , ਨਾਲ ਨਾਲ ਪੁਛਗਿਛ । ਉਨ੍ਹੇ ਆਖਣਾ “ ਦਸ ਬੂਝਾ ਸੂੰਹ , ਦਰਸ਼ਨ ਖਟਕੜ੍ਹ, ਗਿਆਨ ਸੰਘਾ ,ਜੈਮਲ ਪਡਾ , ਬਲਦੇਵ ਮਾਨ ਕਿਥੇ ਮਿਲਦੇ ਆ ਤੈਨੂੰ । ਹੋਰ ਕੌਣ ਕੌਣ ਆ ਤੇਰੀ ਪਾਲਟੀ ‘ਚ ਐਧਰਲਾ । ਹੁਣ ਕੀ ਰਣਨੀਤੀ ਆ ਤੁਹਾਡੀ , ਹਥਿਆਰ ਕਿਥੋਂ ਮਿਲਦੇ ਆ ਤ੍ਹਾਨੂੰ । ਕੇੜ੍ਹਾਕੇੜ੍ਹਾ ਬੇਸਏਰੀਆ ਨਮਾਂ ਖੜ੍ਹਾ ਕੀਤਾ । ਦਸ ਦੇ ਮਾਹਟਰਾ ਦਸ ਦੇ ਸਿਧੀ ਤਰ੍ਹਾਂ , ਨਈਂ ਤਾਂ ਘਾਣਬਚਾ ਪੀੜ ਕੇ ਰਖ ਦਊਂ ।
ਓਂਅ ਤਾਂ ਸਾਰੇ ਡਿਪਟੀ ਐਹੋਜੇਹੇ ਈ ਹੁੰਦੇ ਈ ਹੁੰਦੇ ਆਂ , ਪਰ ਉਹ ਸਹੁਰੀ ਦਾ ਬਾਹਲਾ ਈ ਡਰਾਮੇਬਾਜ਼ ਸੀਗਾ । ਉਨ੍ਹੇ ਕਿਸੇ ਕਿਸੇ ਦਿਨ ਮਾਹਟਰ ਹੋਣਾਂ ਲਈ ਚਾਹਬਿਸਕੁਟ ਲੈਂਦੇ ਆਉਣਾ । ਆਉਂਦਿਆ ਬੜੇ ਮੋਹਤੇਹ ਨਾਲ ਗਲਾਂ ਕਰਨ ਲਗ ਪੈਣਾ ।
ਕਹਿਣਾ ‘ਮਾਸਟਰ ਜੀ ,ਤੁਹੀ ਮੇਰੇ ਪਿਓ ਸਮਾਨ ਹੈਗੇ ਓ । ਮੇਰਾ ਬਾਪ ਵੀ ਮਾਹਟਰ ਆ ਅੰਬਰਸਰ । ਮੈਨੂੰ ਬੜੀ ਇਜਤ ਹੈਗੀ ਤ੍ਹਾਡੇ ਕਿਸਬ ਦੀ । ਜਦ ਮੈਂ ਤ੍ਹਾਡੇ ‘ਤੇ ਹਥ ਚੁਕਦਾਂ ਦਾਂ ਬੜੀ ਸ਼ਰਮ ਆਉਂਦੀ ਆ ਮੈਨੂੰ । ਪਰ ਕੀ ਕਰਾਂ ਡੀਟੀ ਸਾਲੀ ਐਹੋ ਜਿਹੀ ਕੁਤੀ ਆ ਮੇਰੀ । ਮੇਰੀ ਮੰਨੋਂ ਤਾਂ ਦੋਚਾਰ ਨਾਂ ਦਸ ਛਡੋ । ਏਨੇ ਨਾ' ਮੇਰੀ ਵੀ ਜਾਨ ਸੌਖੀ ਹੋ ਜਾਊ , ਤ੍ਹਾਡੀ ਵੀ । ਤੁਹੀ ਕ੍ਹਾਨੂੰ ਔਖੇ ਹੁੰਨੇ ਆਂ ,ਤਰਲੀਫ਼ਾਂ ਝਲਦੇ ਆਂ ਐਨੀਆਂ ,ਐਸ ਉਮਰੇ ।'
ਉਸ ਦਿਨ ਬਚਿਤਰ ਸੂੰਹ ਨੇ ਵੀ ਚੁਪ ਕੀਤੇ ਰਹਿਣਾ । ਨਹੀਂ ਹੋਰਨੀਂ ਦਿਨੀ ਉਦ੍ਹੀ ਭਾਜੀ ਨਾਲੋਂਨਾਲ ਮੋੜਦਾ ਰਹਿੰਦਾ ਸੀ ਜਿੰਦਾਬਾਦ ਦੇ ਨਾਹਰੇ ਮਾਰਦਾ ।
ਏਦਾਂ ਈ ਕਿਸੇ ਹੋਰ ਦਿਨ ਡਿਪਟੀ ਨੇ ਚਾਹ ਬਿਸਕੁਟਾਂ ਦੀ ਥਾਂ ਦੁਧਬਰ਼ਫੀ ਲਿਆ ਕੋਈ ਹੋਰ ਤਰ੍ਹਾਂ ਦੀ ਗਲ ਛੇੜ ਲੈਣੀ । ਉਨ੍ਹੇ ਆਖਣਾ ‘ ਮਾਹਟਰ ਜੀਈ ,ਦੂਜੇ ਵੀ ਤਾਂ ਉਪਰ ਵੀ ਹੇਠਾਂ ਵੀ । ਤ੍ਹਾਨੂੰ ਕ੍ਹਾਤੋਂ ਮਰਨ ਮਿਟੀ ਚੜ੍ਹੀਉ ਆ ।ਨਾ ਤਾਨੂੰ ਮਲਕਾਮਾਊ਼ਟਬੈਟਨ ਖ਼ਰੇ ਲਗਦੇ ਸੀ , ਨਾ ਹੁਣ ਨਹਿਰੂ ਰਾਜ ਹਜ਼ਮ ਹੁੰਦਾ । ਮੇਰੀ ਮੰਨੋਂ ਤੁਹੀਂ ਆਪੂੰ ਵੀ ਸੰਭਲੋ਼ ,ਹੋਰਨਾਂ ਨੂੰ ਵੀ ਸਮਝਾਓ ਆਪਣੇ ਜ਼ੋਟੀਦਾਰਾਂ ਨੂੰ , ਨਹੀਂ ,ਉਹੀ ਹਾਲ ਕਰੂੰ ਮੈਂ ਤ੍ਹਾਡਾ ਵੀ ਜ਼ੋ ਤ੍ਹਾਡੇ ਪ੍ਹਾੜੂਆਂ ਦਾ ਕੀਤਾ । ਜੀਤਤਰਲੋਚਨ ਦਾ । ਦੇਖ ਲਓ ,ਕਿਦਾਂ ਭੰਗ ਦੇ ਭਾਅ ਰੋਲੇ ਆ ਦੋਨੋਂ ।'
ਨਾਲੋ ਨਾਲ ਡਰਾਵਾ ,ਨਾਲੋਂ ਨਾਲ ਨਸੀਅਤਾਂ ।
ਬਚਿਤਰ ਉਦ੍ਹੀ ਲੂੰਬੜਚਾਲ ਐਨ ਖ਼ਰੀ ਤਰਾਂ ਸਮਝਦਾ ਸੀ । ਜਿਹੋ ਜੇਹਾ ਕੋਰਾ ਜਵਾਬ ਉਹ ਹੋਰਨੀਂ ਦਿਨੀਂ ਦਿੰਦਾ ।ਉਹੋ ਜਿਆ ਉਸ ਦਿਨ ਵੀ ਦੇ ਛਡਦਾ ,ਠੋਕ ਕੇ ।
ਉਸੇ ਵੇਲੇ ਸੂਰਤੇ ਦੀ ਮਾਰਕੁਟ,ਠੇਡੇਠੁਬੇ ,ਗਾਲ੍ਹੀਗਲੋਚ ਦਾ ਸਿਲਸਲਾ ਫਿਰ ਤੋਂ ਸ਼ੁਰੂ ।
ਓਅਸ ਪੇਏ ਦੇ ਪੁਤ ਨੇ ਵੀ ਛਡਿਆ ਫਕਾ ਨਈਂ ਕਿਰਨ ਦਿਤਾ ਆਪਣੇ ਬੁਲਾਂ ‘ਚੋਂ ।
ਬਲੇ ਨੀ ਭਜਨ ਕੌਰੇ, ਪੁਤ ਕਾਦ੍ਹਾ ਜੰਮਿਆ ਤੂੰ ਼ ਼ ਼ਤੂੰ ਤਾਂ ਸ਼ੇਰ ਜੰਮ ਤਾ ਕਿ ਬਬਰ ਸ਼ੇਰ ਼ ਼ ਼।
ਹਾਲ ਪਿਆਰੇ ਨੇ ਤੇਤੋਂ ਪੁਛਿਆ ਸੀ ਬਚਿਤਰ ਸੂੰਹ ਮਾਸਟਰ ਤਾ , ਦਸ ਦਿਤਾ ਆਪ । ਏਹ ਮਜ਼ਬੂਰੀ ਆ ਉਦ੍ਹੀ ।ਉਹਤੋਂ ਰਿਹਾ ਨਈਂ ਜਾਂਦਾ । ਉਦ੍ਹਾ ਅੰਦਰਲਾ ਜਿਮੇਂ ਉਬਾਲਾ ਮਾਰ ਉਠਦਾ , ਇਕ ਪਾਸੇ ਆਦਰਸ਼ ਦੂਜੇ ਪਾਸੇ ਜ਼ੁਲਮ , ਇਕ ਪਾਸੇ ਮਰਤੂਲ ਦੂਜੇ ਪਾਸੇ ਕਾਤਲ । ਮਰਨ ਵਾਲਾ ਵੀ ਮਾਨੁਖ , ਮਾਰਨ ਵਾਲਾ ਵੀ ਮਾਨੁਖ । ਦੋਨਾਂ ਵਿਚਕਾਰ ਬਓਤ ਵਡਾ ਪਾੜਾ । ਗਹਿਗਚਾ ਖਿਚੋਤਾਣ, ਬੇਹਦ ਖ਼ਤਰਨਾਕ ਜੰਗ । ਇਸ ਜੰਗ ਅੰਦਰ ਖੂਨ ਈ ਖੂਨ , ਗ਼ਦਰ ਈ ਗ਼ਦਰ , ਧੂੰਆਂ ਈ ਧੂੰਆਂ । ਬਸ ਏਹ ਈ ਧੂੰਆ ਪਹਿਲਾਂ ਉਸਦੀਆਂ ਅਖਾਂ ‘ਚ ਜਾ ਧਸਦਾ , ਫੇਅਰ ਵਗਣ ਲਗਦਾ ਬਾਹਰ ਵਲ ਨੂੰ , ਪਰਲਪਰਲ ਕਰਕੇ ।ਹਉਕੇ ਸਿਸਕੀਆਂ ਵੀ ਸੁਣਨ ਲਗ ਪੈਦੇਂ ਆ ਅਗਲੇ ਨੂੰ । ਹੁਣ ਵੀ ਉਦ੍ਹੇ ਨਾਲ ਏਦਾਂ ਈ ਹੋਣੀ ਆਂ । ਤੂੰ ਘਾਬਰੀਂ ਨਾ , ਚਿੰਤਾ ਨਾ ਕਰੀਂ , ਕਿਸੇ ਤਰ੍ਹਾਂ ਦੀ ।
ਉਦ੍ਹਾ ਰੋਣਧੋਣ ਸੁਣ ਕੇ ਗਿਆਨੀ ਜੀ ਨੇ ਆਪਣੇ ਆਪ ਉਠ ਆਉਣਾ ਬਾਹਰ । ਡੰਗੋਰੀ ਟੇਕਦਿਆਂ । ਡੰਗੋਰੀ ਨਈਂ ਡਾਂਗ ਆਸਰੇ ਸਜੀ ਲਤ ਘਸੀਟਦਿਆਂ । ਇਹ ਸਜੀ ਲਤ ਉਨ੍ਹਾਂ ਦੀ ਕਿਸੇ ਵੀ ਜ਼ੋੜ ਮੁੜਦੀ ਨਈਂ । ਅਵਲ ਮੁੜਨ ਜ਼ੋਗੀ ਛਡੀ ਨਈਂ ।ਪਹਿਲਾਂ ਹਰੀਏ ਦੁਰਗੇ ਨੇ , ਫੈਅ ਹੈਸ ਟਾਈਗਰ ਨੇ ,ਹਾਅ ਜਿਨੇ ਤੈਨੂੰ ਪਹਿਲਾਂ ਘੁਰਕੀ ਮਾਰੀ ਸੀ ,ਫੇਅਰ ਜੀ ਆਇਆਂ ਕਿਹਾ ਸੀ ਭੁਬ ਮਾਰ ਕੇ । ਇਹ ਓਦਣ ਵੀ ਹੈਥੇ ਈ ਬਝਾ ਸੀ , ਹੈਸੇ ਖੁੰਡੇ ਨਾ' ।ਮੋਟੀ ਸੰਗਲੀ ਦਾ ਖੁੰਭ ਗਲਾਮਾਂ ਪਿਆ ਸੀ ਏ੍ਹਨੂੰ । ਏ੍ਹਨੂੰ ਧੁਪਿਓ ਛਾਮੇਂ ਕਰਨ ਲਈ ਗਿਆਨੀ ਜੀ ਨੇ ਹਜੇ ਏ੍ਹਨੂੰ ਖੋਲਿਆ ਈ ਸੀ ਖੁੰਡਿਓ ,ਕਿ ਕੋਈ ਜਣਾ ਗੇਟੋਂ ਅੰਦਰ ਲੰਘ ਆਇਆ ਬਿਨਾਂ ਰੁਕੇ ।ਇਹ ਮਘਰ ਸੀ ਗਿਆਨੀ ਦੇ ਪਿੰਡੋਂ । ਮਘਰ ਰਾਮਦਾਸੀਆ । ਗਿਆਨੀ ਜੀ ਦਾ ਖੇਤੀਕਾਮਾਂ । ਅਗੇ ਵੀ ਆਉਂਦਾ ਜਾਂਦਾ ਈ ਸੀ ਉਹ । ਬਿਨਾਂ ਝਿਜਕ ਆ ਵੜਦਾ ਸੀ ਕੋਠੀ ।ਉਨੂੰ ਕੀ ਪਤਾ ਸੀ ਕੁਤੇ ਨੇ ਇਸ ਵਾਰ ਉਨੂੰ ਵੀ ਨਈ ਸੀ ਬਖਸ਼ਣਾ । ਕੁਤੇ ਦਹਾੜ ਕੇ ਮਘਰ ‘ਤੇ ਜਾ ਚੜ੍ਹਿਆ । ਮਗਰੇਮਗਰ ਗਿਆਨੀ ਜੀ ਘਸੀਟ ਹੁੰਦੇ ਗਏ ।ਜੇ ਸੰਗਲੀ ਛਡਦੇ ਸੀ ਹਥੋਂ ਤਾਂ ਮਘਰ ਨਈਂ ਸੀ ਬਚਦਾ । ਟਾਈਗਰ ਨੇ ਚਬ ਖਾਣਾ ਸੀ ਉਨੂੰ ।ਉਨ੍ਹਾਂ ਹਿੰਮਤ ਕਰਕੇ ਸੰਗਲੀ ਤਾਂ ਫੜੀ ਰਖੀ ਦੋਨਾਂ ਹਥਾਂ ‘ਚ ਘੁਟ ਕੇ । ਮਘਰ ਤਾਂ ਉਨ੍ਹਾਂ ਬਚਦਾ ਕਰ ਲਿਆ , ਪਰ ਆਪਣੀ ਚੌਖਟ ਹੋਈ ਲਤ ਦੋ ਥਾਮਾਂ ਤੋ ਹੋਰ ਤੁੜਵਾ ਲਈ ।
ਕਰੀਬ ਦਸ ਸਾਲ ਹੋ ਗਏ ਆ ਏਸ ਗਲ ਨੂੰ । ਓਦੋਂ ਤੋਂ ਹੁਣ ਤਕ ਉਨ੍ਹਾਂ ਤੋਂ ਮੰਜਾ ਨਈਂ ਛਡਿਆ ਗਿਆ । ਪਹਿਲਾਂ ਤਾਂ ਮਾੜਾਪਤਲਾ ਤੁਰ ਫਿਰ ਈ ਲੈਂਦੇ ਸੀ । ਜਾਜੂ ਆਉਂਦੇ ਸੀ ਜ਼ਿਲ੍ਹਾ ਮੀਟਿੰਗਾਂ ‘ਚ ਵੀ । ਹੋਰਨੀ ਥਾਈਂ ਵੀ ਔਖੇਸੌਖੇ ।ਫੇਅਰ ਤਾ ਜਾਣੋਂ ਉਨ੍ਹਾਂ ਦੀ ਲੰਗੀ ਲਤ ਜਮਾਂ ਈ ਨਿਕਾਰਾ ਹੋ ਗਈ , ਨਿਕਾਰਾ ਤਾਂ ਪਹਿਲੋਂ ਵੀ ਹੈਗੀ ਸੀ ।ਕਰ ਤੀ ਸੀ ਹਰੀਏਦੁਰਗੇ ਨੇ ਨਿਠ ਕੇ ।ਗਿਆਨੀ ਜੀ ਦੇ ਪਿੰਡ ਪੁਜ ਕੇ , ਏਨ੍ਹਾਂ ਦੇ ਖੇਤਾਂ ਚ ਤੜਕਸਾਰ । ਖੂਹ ‘ਤੇ ਸੁਤਿਆਂ ਨੁੰ ਉਨਾਂ ਪਹਿਲਾਂ ਕਾਬੂ ਕੀਤਾ ਸੀ ,ਘੇਰਾ ਪਾ ਕੇ ਚਾਰੇ ਪਾਸਿਉਂ ਵਡੀ ਫੋਰਸ ਨਾਲ । ਫੇਅ ਏਨ੍ਹਾਂ ਦੀਆਂ ਲਤਾਂ ‘ਚ , ਖੁਚਾਂ ‘ਚ , ਜ਼ੋੜਾਂ ‘ਚ ਗੋਲੀਆਂ ਮਾਰੀਆਂ ਸੀ ਸਿੰਨ੍ਹ ਕੇ ਕਈ ਸਾਰੀਆਂ ।
ਇਉਂ ਕੜੀ ਵਰਗਾ ਦੁੜਾਕ ਡਿਗਦਾ ਵੀ ਕਰ ਲਿਆ ਸੀ ਹਰੀਏ ਠਾਣੇਦਾਰ ਨੇ ਤੇ ਦੁਰਗੇ ਹੌਲਦਾਰ ਦੇ ਲਗੀ ਗੋਲੀ ਦਾ ਬਦਲਾ ਵੀ ਲੈ ਗਿਆ ਸੀ ਉਨ੍ਹੇ । ਗੋਲੀ ਵੀ ਆਪੂੰ ਤੋਂ ਵਜੀ ਸੀ ਹਰੀਏ ਤੋਂ ਦੁਰਗੇ ਦੇ ਼ ਼ ਼ ਼'39 ਸੰਨ ਦੇ ਕਿਸਾਨ ਮੋਰਚੇ ‘ਚ ਜੇਲੀਂ ਗਿਆ ਗਿਆਨੀ ਜੀ ਦਾ ਸਾਰਾ ਜੁਟ ਕੌਮਨਿਸਟ ਬਣ ਕੇ ਬਾਹਰ ਨਿਕਲਿਆ ਸੀ । ਆਉਂਦਿਆਂ ਏਨ੍ਹਾਂ ਚਾਲੂ ਲੜਾਈ ਹੋਰ ਤਿਖੀ ਕਰ ਦਿਤੀ । ਆਜ਼ਾਦੀ ਸੰਘਰਸ਼ ਆਪਣੇ ਢੰਗ ਨਾਲ ਤੇਜ਼ ਕਰਤਾ । ਗੋਰੀ ਸਰਕਾਰ ਨਹਿਰੂਗਾਂਧੀ ਨਾਲੋਂ ਏਨ੍ਹਾਂ ਤੋਂ ਬਓਤੀ ਡਰਨ ਲਗ ਪਈ । ਉਨ੍ਹੇ ਪੈਂਦੀ ਸਟੇ ਹੇਠਾਂ ਤਕ ਨੂੰ ਹੁਕਮ ਭੇਜਤੇ ‘ਜਿਥੇ ਵੀ ਕੋਈ ਕਾਮਰੇਡ ਲਭਦਾ , ਫੜ ਕੇ ਅੰਦਰ ਸੁਟੋ ਼ ਼ ਼!' ਨੈਣਾਂ ਸੂੰਹ , ਚੰਨਣ ਸੂੰਹ ,ਕਰਮ ਸੂੰਹ , ਗੁਰਬਖ਼ਸ਼ ਸੂੰਹ , ਜਥੇਦਾਰ ਮੇਵਾ ਸੂੰਹ ਨਰਿਆਲ , ਸੋਹਣ ਸੂੰਹ ਦਰਿਆ , ਚਰਨ ਸੂੰਹ ਰੰਧਾਵਾ , ਜ਼ੋਗਿੰਦਰ ਸਗਲ , ਗੁਲਸ਼ਨ ਪੰਡਤ ਸਾਰੇ ਈ ਫੜ ਕੇ ਡਕ ਦਿਤੇ ਜੇਲ ਕੈਂਪ ‘ਚ । ਪਰ ਬੰਤ ਸੂੰਹੀ ਗਿਆਨੀ ਨਈਂ ਸੀ ਫੜ ਹੋਇਆ । ਵੇਲਾ ਵਿਚਾਰ ਕੇ ਖਿਸਕ ਗਿਆ ਸੀ ਨੰਦਪੁਰ ਵੰਨੀਂ ।ਪਾਠੀ ਜਾ ਬਣਿਆ ਸੀ ਵਿਧੀਪੁਰ,ਮਾਸਟਰ ਜਗਤ ਰਾਮ ਦੇ ਪਿੰਡ , ਰਾਮ ਕਿਸ਼ਨ ਭੜੌਲੀਆਂ ਦੇ ਹਲਕੇ ‘ਚ । ਬੜਾ ਨਰ ਬੰਦਾ ਸੀ ਕਾਮਰੇਡ ਰਾਮ ਕਿਸ਼ਨ ।ਉਨ੍ਹੇ ਕਦੀ ਤਤੀ ਵਾਅ ਨਈਂ ਸੀ ਲਗਣ ਦਿਤੀ ਕਿਸੇ ਵੀ ਹਸ਼ਾਰਪੁਰੀਏ ਨੂੰ । ਬੰਤ ਸੂੰਹ ਨੇ ਵੀ ਕਿੰਨੀ ਸਾਰੀ ਫੇਅਰ ਬਦਲ ਕਰ ਲਈ ਸੀ ਰਹਿਣੀਬਹਿਣੀ ‘ਚ । ਛੋਟੀ ਛੋਟੀ ਦਾੜ੍ਹੀ ਪ੍ਰਕਾਸ਼ ਲਈ ਸੀ ਪੋਚ ਸੁਆਰ ਕੇ । ਚੋਗਾ ਪਾ ਲਿਆ ਸੀ ਗਲ੍ਹ, ਖੁਲਾ ਡੁਲਾ ਚਿਟੇ ਰੰਗ ਦਾ । ਸਿਰ ‘ਤੇ ਗੂੜ੍ਹੀ ਕਾਲੀ ਪਗੜੀ , ਹੇਠਾਂ ਪੀਲੀਖਟੀ ਕੇਸਰੀ । ਇਕ ਹਥ ਖੂੰਟਾ ,ਦੂਜੇ ਹਥ ਕਮੰਡਲ । ਇਸ ਸਾਧਬਾਣੇ ‘ਚ ਉਨ੍ਹੇ ਦੋ ਵਾਰ ਪਿੰਡ ਦੇ ਗੇੜੇ ਵੀ ਲਾ ਲਏ । ਬਚਬਚਾ ਕੇ । ਤੀਜੀ ਵਾਰੀ ਸ਼ਾਮ ਦੇ ਘੁਸਮੁਸੇ ‘ਚ ਘਰ ਨੂੰ ਆਉਂਦੇ ਦੀ ਕਿਸੇ ਦੇਸੀ ਜੇਏ ਸੂੲ੍ਹੀਏ ਨੇ ਉਦ੍ਹੀ ਪੈੜ ਨਪ ਲਈ । ਉਨ੍ਹੇ ਝਟ ਜਾ ਖ਼ਬਰ ਦਿਤੀ ਹਰੀਏ ਨਂੂੰ ਗੜ੍ਹਦੀਆਲੇ ਠਾਣੇ । ਹਰੀਆ ਤਤਪੜਤਾ ਓਸਲੇ ਈ ਅਪੜ ਗਿਆ ਸੀ ਮਲ੍ਹੇਆਲ , ਕਲੇ ਦੁਰਗੇ ਨੂੰ ਨਾਲ ਲਈ । ਥੋੜ੍ਹਾ ਕੁ ਨੇਰ੍ਹਾ ਪੈਣ ‘ਤੇ ਜਾ ਧਮਕਿਆ ਸੀ ਗਿਆਨੀ ਜੀ ਦੇ ਘਰ । ਗਿਆਨੀ ਜੀ ਅਜੇ ਅੰਨਪਾਣੀ ਖਾ ਕੇ ਹਟੇ ਈ ਸੀ ।ਗਲੀ ‘ਚ ਘੋੜੀ ਦੀ ਪੈਖੜ ਸੁਣ ਕੇ ਇਕਦਮ ਚੁਕੰਨੇ ਹੋ ਗਏ । ਵੇਲਾ ਸਾਂਭਣ ਲਈ ਉਨ੍ਹਾਂ ਖੁਲੇ ਤਖ਼ਤੇ ਦੀ ਬਣਦੀਸਰਦੀ ਓਟ ਲੈ ਲਈ । ਤਾਂ ਵੀ ਉਨ੍ਹਾਂ ਦੇ ਚਿਟੇ ਚੋਗੇ ਦੀ ਇਕ ਕੰਨੀ ਦਿਸਦੀ ਰਈ ਸੀ ਹਰੀਏ ਨੂੰ । ਹਰੀਆਂ ਘੋੜੀ ਤੋਂ ਉਤਰ ਪਸਤੌਲ ਤਾਣ ਕੇ ਸਿਧਾ ਵਿਹੜੇ ‘ਚ ਆ ਧਮਕਿਆ । ਆਉਂਦੇ ਨੇ ਗਿਆਨੀ ਜੀ ਨੂੰ ਅੰਦਰੋਂ ਕਾਬੂ ਕਰਨ ਲਈ ਦੁਰਗੇ ਨੂੰ ਸੈਨਤ ਮਾਰਤੀ । ਗਿਆਨੀ ਜੀ ਵੀ ਅਗੋਂ ਹੰਢੇ ਵਰਤੇ ਖਿਡਾਰੀ ਸਨ । ਐਮੇਂਕਿਮੇਂ ਉਹ ਵੀ ਕਾਬੂ ਨਹੀ ਸੀ ਆਉਣ ਆਲੇ । ਉਨ੍ਹਾਂ ਸਰਦਲ ਟਪਦੇ ਦੁਰਗੇ ਨੂੰ ਝਟ ਭਲਵਾਨੀ ਜਫੇ ‘ਚ ਜਕੜ ਲਿਆ ।ਉਨੂੰ ਢਾਲ ਬਣਾ ਕੇ ਅਗੇ ਅਗੇ ਤੋਰਦੇ ਝਟ ਕਮਰਿਓਂ ਬਾਹਰ ਨਿਕਲ ਆਏ । ਇਸ ਵਾਰ ਗਿਆਨੀ ਜੀ ਨੂੰ ਸਿਧੀ ਗੋਲੀ ਮਾਰ ਦੇਣ ਦੇ ਹੁਕਮ ਵੀ ਹੈਗੇ ਸੀ ਹਰੀਏ ਪਾਸ । ਏਸੇ ਤਤਪੜਤ ‘ਚ ਮਾਰੀ ਗੋਲੀ ਗਿਆਨੀ ਜੀ ਦੀ ਬਜਾਏ ਦੁਰਗੇ ਨੂੰ ਜ਼ਖਮੀ ਕਰ ਗਈ । ਮੌਕਾ ਸੰਭਾਲਦੇ ਗਿਆਨੀ ਜੀ ਅਖਫਰੋਕੇ ‘ਚ ਕੋਠੇ ‘ਤੇ ਜਾ ਚੜ੍ਹੇ ,ਲਕੜ ਦੀ ਪਉੜੀ ਰਾਹੀਂ । ਮਗਰੇ ਮਗਰ ਹਰੀਆ । ਉਹ ਅਜੇ ਅਧ ਵਿਚਕਾਰ ਈ ਪੁਜਾ ਸੀ ਕਿ ਗਿਆਨੀ ਜੀ ਨੇ ਬਨੇਰਿਉਂ ਧਕੀ ਪਉੜੀ ਵਿਹੜ੍ਹੇ ‘ਚ ਪਟਕਾ ਮਾਰੀ । ਨਾਲ ਈ ਹਰੀਆ ਵੀ ਹੇਠਾਂ । ਉਦ੍ਹੀ ਕੁਲੇਦਾਰ ਪਗੜੀ ਕਿਧਰੇ ,ਆਪ ਉਹ ਕਿਧਰੇ , ਉਦ੍ਹੇ ਹਥਲਾ ਪਸਤੌਲ ਕਿਧਰੇ ।
ਘਰ ਦੀ ਪਿਛਵਾੜੀ ਗਲੀ ‘ਚ ਛਾਲ ਮਾਰ ਕੇ ਗਿਆਨੀ ਜੀ ਹਨੇਰੇ ਦੀ ਓਟ ਅੰਦਰ ਰਫੂਚਕਰ ਹੋ ਗਏ ਸਨ।
ਖਿਝਿਆਖਪਿਆ ਹਰੀਆ ,ਘਰ ਦੇ ਜੀਆਂ ਨੂੰ ,ਆਂਢਗੁਆਂਢ ਨੂੰ ਦਬਕਦਾ ਝਿੜਕਦਾ ,ਗਲੀਗਲੋਚ ਕਰਦਾ ਉਸ ਵਾਰ ਫਿਰ ਪਹਿਲੀਆਂ ਕਈ ਵਾਰੀਆਂ ਆਂਗੂੰ ਨਮੋਸ਼ੀ ਝਲਾ ,ਖ਼ਾਲੀ ਹਥ ਮੁੜ ਗਿਆ ਸੀ ਵਾਪਸ ।ਆਪਣਾ ਹੌਲਦਾਰ ਆਪ ਜ਼ਖਮੀ ਕਰਕੇ।
ਪੁਲਸ ਨਾਲ ਉਸ ਵਾਰ ਦੀ ਲੁਕਣਮੀਟੀ ‘ਚ ਗਿਆਨੀ ਜੀ ਦੀ ਅਗਲੇ ਦਿਨ ਲੌਢੇ ਕੁ ਵੇਲੇ ,ਹਰੀ ਕਚੂਰ ਮਕੀ ਬੰਨਿਉਂ ਘਾਅ ਖੋਤਦੇ ਪਿਆਰੇ ਨਾਲ ਬਣੀ ਪਕੀਠਕੀ ਨੇੜਤਾ ,ਵੇਲੇਕੁਵੇਲੇ ਦੀ ਉਨ੍ਹਾਂ ਦੀ ਠਹਿਰਗਾਰ ਤਾਂ ਜ਼ਰੂਰ ਬਣਦੀ ਰਈ ,ਪਰ ਉਨ੍ਹਾਂ ਔਖੇਭਾਰੇ ਜ਼ੋਖਮ ‘ਚ ਕਦੀ ਨਈਂ ਸੀ ਪਾਇਆ । ਼ ਼ ਼ ਼ ਼ਪਹਿਲੀ ਵਾਰ ਗਿਆ ਹੋਣ ਕਰਕੇ ,ਇਕ ਦਮ ਨਾ ਤੇਰੇ ਨਾਲ ਪਿਆਰੇ ਨੇ ਖੁਲੀਡੁਲੀ ਕੋਈ ਗਲ ਕਰਨੀ ਆ , ਨਾ ਗਿਆਨੀ ਜੀ ਨੇ । ਇਹ ਤਾਂ ਤੈਨੂੰ ਆਪ ਨੂੰ ਈ ਹਿੰਮਤ ਕਰਨੀ ਪਊ , ਆਨੀਂਬਹਾਨੀਂ । ਆਨੀਂਬਹਾਨੀਂ ਕੀ ਤੂੰ ਸਿਧਾ ਪੁਛ ਲਈਂ ਪਈ ‘ ਗਿਆਨੀ ਜੀ , ਆਹ ਲਤ ਕਿਦਾਂ ਗੜਬੜ ਹੋ ਗਈ ?' ਉਨ੍ਹਾਂ ਬਸ ਐਨਾ ਕੁ ਆਖ ਛੜਣਾ ਸਹਿਜ ਦੇਣੀ ‘ਸਟ ਜੇਈ ਲਗ ਗਈ ਸੀ ਼ ਼ ਼ ਼ਚੂਲਾ ਟੁਟ ਗਿਆ ਸੀ ,ਨਾਲ ਲਤ ਵੀ ਦੋ ਥਾਮਾਂ ਤੋਂ ਼ ਼ ਼!' ਅਗੋਂ ਫਿਰ ਚੁਪ । ਉਝ ਉਹ ਆਕੜੀ ਲਤ ਨੂੰ ਪਲੋਸਣਗੇ ਜ਼ਰੂਰ । ਥੋੜ੍ਹਾ ਕੁ ਹੋਰ ਨੇੜੇ ਨੂੰ ਤੁਰੀਂ ਆਪਣੀ ਲਿਖਤਪੜ੍ਹ੍ਹਤ ਦੇ । ਪੁਛ ਲਈਂ ‘ਛਾਪੇ ਕਿੰਨੀ ਕੁ ਵਾਰੀ ਪਏ ਸੀ ਪੁਲਸ ਦੇ ਼ ਼ ਼?'
ਤੇਰਾ ਇਹ ਸਵਾਲ ਗਿਆਨੀ ਜੀ ਨੂੰ ਅਛੀਖ਼ਾਸੀ ਝੁਣਝੁਣੀ ਦੇ ਜਾਊ । ਓੜਕਛੋਹੇ ਬੈਠੇ , ਉਨ੍ਹਾ ਠੀਕ ਤਰ੍ਹਾਂ ਹੋ ਕੇ ਢੋਅ ਲਾ ਲੈਣੀ ਆ ਪਿਛਾਂਹ ਨੂੰ । ਲਿਫ਼ੀ ਕੁਰਸੀ ‘ਤੇ । ਪਰ, ਉਨ੍ਹਾਂ ਦੇ ਕੁਸ਼ ਵੀ ਬੋਲਣ ਤੋਂ ਪਿਆਰੇ ਨੇ ਠਾਹ ਕਰਦਾ ਉਤਰ ਤੇਰੀ ਅਲ ਨੂੰ ਵਗਾਹ ਮਾਰਨਾ “ ਇਕਦੋਚਾਰ ਵਾਰ ਪਏ ਹੋਣ ਤਾਂ ਦਸਣ ! ਏਨ੍ਹਾਂ ਤਾਂ ਜਿਦਣ ਦੀ ਸੁਰਤ ਸੰਭਲੀ ਆ , ਕਿਧਰੇ ਵੀ ਚੈਨ ਨਈਂ ਲੈਣ ਦਿਤੀ । ਪਹਿਲਾਂ ਗੋਰੇ ਹਾਕਮਾਂ ਨੇ , ਫੇਅਰ ਆਹ ਚਿਟਿਆਂਭੂਰਿਆਂ ਨੇ । ਦੇਸੀਦਸੌਰੀ ਜੇਏ ਟੁਕੜਬੋਚਾਂ ਨੇ ਆ ਜ੍ਹੇੜੇ ਹੁਣ ਦੇ ਰਾਜੇ ਬਣੇ ਫਿਰਦੇ ਆ ਼ ਼ ਼। ਜ਼ਰਾ ਕੁ ਰੁਕ ਕੇ ਉਨ੍ਹੇ ਫੇਅ ਸ਼ੁਰੂ ਹੋ ਜਾਣਾਂ ਆਪਣੇ “ ਏ੍ਹਨਾਂ ਦੇ ਘਰਘਾਟ ਦਾ ਤਾਂ ਫਕਾ ਨਈਂ ਬਚਿਆ । ਘਰਹਵੇਲੀ ਲੀੜਾਕਪੜਾ ,ਭਾਂਡਾਟੀਂਡਾ ,ਮਾਲਡੰਗਰ ਸਭ ਕੁਰਕ । ਇਕ ਵਾਰ ਤਾਂ ਏਨ੍ਹਾਂ ਦੇਓਂ ਚਕਲਾਵੇਲਣਾ ਤਕ ਵੀ ਚੁਕ ਕੇ ਲੈ ਗਈ ਸੀ ਪੁਲਸ । ਸਿਰਫ਼ ਇਕ ਸ਼ੈਅ ਬਚੀਲਕੜ ਦਾ ਸੰਦੂਕ । ਉਹ ਵੀ ਤਾਂ ,ਪਈ ਨਿਕਲਿਆ ਨਈਂ ਸੀ ਪਿਛਲੇ ਅੰਦਰੋਂ । ਹੁਣ ਤਾਂ ਉਹ ਵੀ ਗਲ੍ਹਸੜ ਗਿਆ ਹੋਣਾਂ ,ਖੋਲਾਂ ਬਣੇ ਘਰ ਦੇ ਮਲਬੇ ਹੇਠ ਦਬਘੁਟ ਹੋਇਆ ।
“ਫੇਅਰ ਘਰਪਰਿਵਾਰ ,ਬਾਲਬਚੇ ਼ ਼ ਼? ਤੇਰੀ ਇਸ ਸਹਿਸੁਭਾ ਦੀ ,ਰਸਮੀ ਜੇਈ ਪੁਛ ਨੇ ਪਿਆਰੇ ਨੂੰ ਜਿਮੇਂ ਇਕ ਤਰ੍ਹਾਂ ਨਾ' ਸੁੰਨ ਜਿਹਾ ਕਰ ਦੇਣਾਂ । ਉਸਨੇ ਤੇਜ਼ਤਰਾਰ ਬੋਲ ਜਿਮੇਂ ਸੁਕੇਡੂੰਘੇ ਖੂਹ ‘ਚ ਲਹਿ ਜਾਣੇ ਆਂ । ਉਸਤੋਂ ਨਾ ਬੋਲਿਆ ਜਾਣਾਂ ਠੀਕ ਤਰ੍ਹਾਂ , ਨਾ ਚੁਪ ਈ ਰਿਹਾ ਜਾਣਾਂ । ਲੜਖੜਾਉਂਦੇ ਆਪੇ ਨੂੰ ਥੋੜ੍ਹਾ ਕੁ ਸੰਭਲਸੰਭਾਲ ਕੇ ਉਹ ਫਿਰ ਚਲਦੀ ਗਲ ਅਗਾਂਹ ਤੋਰੂ “ ਗਿਆਨੀ ਜੀ ਦੇ ਘਰੋਂ ਸੀਈਤਾਂ ਸਾਦਾ ਜੇਈ ਔਰਤ ਪਰ ਸੀਈ ਬੜੀ ਹੌਸਲੇ ਆਲੀ । ਆਂਢਗੁਆਂਢ ਨੂੰ ਦਸਪੁਛ ਕੇ ਡੰਗਬੁਤਾ ਸਾਰਦੀ ਗਈ । ਖੇਤਬੰਨਾਂ ਵ੍ਹਾਉਂਦੀਬੀਜਦੀ ਰਈ। ਉਦ੍ਹੇ ਪੇਕੇ ਵੀ ਵਾਹ ਲਗਦੀ ਨੂੰ ਉਦ੍ਹੀ ਪਿਠ ‘ਤੇ ਹੈਗੇ ਸੀ । ਉਦ੍ਹਾ ਇਕੋਇਕ ਪੁਤਰ ਦੀਸ਼ਾ ਵੀ ਜਾਣੋਂ ਉਦ੍ਹੇ ਜੀਣਥੀਣ ਦਾ ਆਸਰਾ ਬਣਿਆ ਰਿਆ । ਸੀਈ ਉਹ ਵੀ ਬੜਾ ਹੁੰਦੜਹੇੜ ,ਪਿਉ ਅਰਗਾ , ਹਡੋਂਪੈਰੋਂ ਮੋਕਲਾ ।ਇਕ ਵਾਰ ਦੇ ਛਾਪੇ ‘ਚ ਪੁਲਸ ਗਿਆਨੀ ਜੀ ਦੀ ਥਾਂ ਏਦ੍ਹੇ ਪੁਤ ਨੂੰ ਫੜ ਕੇ ਲੈ ਗਈ ,ਦੀਸ਼ੀ ਨੂੰ । ਪੰਦਰਾਂ ਕੁ ਸਾਲ ਦਾ ਸੀ ਉਹ ਮਸਾਂ ।ਉਨੂੰ ਬੂਸਟਰ ਜੇਲ੍ਹ ‘ਚ ਜਾ ਡਕਿਆ ਜਲੰਧਰ ।ਪੁਲਸੀਏ ਆਖਣ ‘ ਏਦ੍ਹੇ ਪੇਏ ਨੂੰ ਫੜਾ ਦੇ ,ਮੁੰਡਾ ਲੈ ਜਾ ਼ ਼ ਼।' ਲਭ ਵੀ ਜਾਣ ਤਾਂ ਫੜਾਏ ਕਿਦਾਂ । ਥੋੜ੍ਹੇ ਕੁ ਦਿਨੀਂ ਉਹ ਕੈਦੀ ਪੁਤ ਲਈ ਨਮੇਂ ਕਪੜੇ ਸੁਆ ਕੇ ਲੈ ਗਈ ਜਲੰਧਰ । ਉਤੋਂ ਬਿਨਾਂ ਦੀਸ਼ੇ ਨੂੰ ਹੋਰ ਕੋਈ ਮਿਲ ਨਈਂ ਸੀ ਸਕਦਾ । ਮੁਲਕਾਤ ਵੇਲੇ ‘ਕਲੀ । ਉਹ ਧਾਹਾਂ ਮਾਰ ਮਾਰ ਰੋਈ ਜਾਏ । ਅੰਦਰਲਾ ਗੁਭਗੁਬਾਰ ਕਢੀ ਜਾਏ । ਆਖੇ ‘ਪਿਉ ਦੀ ਕਰਨੀ ਦੀ ਸਜ਼ਾ ਮੇਰੇ ਪੁਤ ਨੂੰ ਕਿਉਂ ? ਕਿਧਰ ਆ ‘ਨਸਾਫ਼' ਐ । ਕੀੜੇ ਪੈਣ ਏਨ੍ਹਾਂ ਦੇ । ਮਰਨ ਇਹ ਅਣਆਈ ਮੌਤੇ਼ ਼ ਼ ਼।' ਮਾਂ ਜੁ ਸੀ , ਨਈਂ ਦੇਖਿਆ ਗਿਆ ਬਲੂਰ ਜਿਅ ਬਾਲ ਸੀਖਾਂ ਪਿਛੇ ਖੜ੍ਹਾ ।
ਅਗੋਂ ਦੀਸ਼ਾ ਰੋਂਦੀ ਕਲਪਦੀ ਮਾਂ ਨੂੰ ਵਾਹਲਗਦੀ ਚੁਪ ਕਰਾਉਂਦਾ ਗਿਆ । ਢਾਰਸ ਦਿੰਦਾ ਗਿਆ । ਜਦ ਉਹ ਨਾ ਈ ਰੁਕੀ ਤਾਂ ਜ਼ਰਾ ਕੁ ਤਣ ਕੇ ਮਾਂ ਨੂੰ ਪਤਾ ਕੀ ਕਹਿੰਦਾ । ਕਹਿੰਦਾ ‘ ਭਾਬੋ ਕੀ ਹੋ ਗਿਆ ਤੈਅਨੂੰ ? ਕੀ ਕਰੀ ਜਾਨੀ ਆਂ , ਹਾਅ ! ਆਪੂੰ ਤੂੰ ਮੇਰੇ ਲੲ• ਫੋਟੂਆਂ ਲਿਆਈ ਸੀ ,ਇਕ ਸਰਾਭੇ ਭਾਅ ਦੀ ,ਇਕ ਭਗਤ ਸੂੰਹ ਦੀ । ਗ੍ਹਰਨਾਸਾਬ੍ਹ ਤੋਂ ਵਸਾਖੀ ਆਲੇ ਮੇਲੇ ‘ਚੋਂ । ਆਪੂੰ ਤੂੰ ਕਹਿੰਦੀ ਸੀ ਪੁਤ ਇਹ ਵੀ ਟੰਗ ਲੈ ਵਡੇ ਦਨਾਲ ‘ਚ , ਗੁਰੂਆਂ ਦੀਆਂ ਫੋਟਆਂ ਲਾਗੇ । ਇਹ ਵੀ ਮੇਰਾ ਪੁਤ , ਹੀਰੇ ਆ ਹੀਰੇ ਤੇਰੇ ਅਰਗੇ । ਆਪੂੰ ਤੂੰ ਹੁਣ ਹੈਦਾਂ ਕਰੀ ਜਾਨੀ । ਚੁਪ ਕਰਕੇ , ਜਾਹ ‘ਰਾਮ ਨਾ' ਪਿੰਡ ਨੂੰ । ਮੈਨੂੰ ਕੁਸ਼ ਨਈਂ ਹੋਣ ਲਗਾ ਐਥੇ । ਼ ਼ ਼ਨਾਲੇ ਭਾਪੇ ਨੂੰ ਆਖੀਂ ਫੜ ਨਾ ਹੋਵੇ , ਮੇਰੀ ਖਾਤਰ਼ ਼ ਼ ਼ ।'
ਇਹ ਸੰਨ ਚਾਲੀ ਦੇ ਏੜਗੇੜ ਦੀਆਂ ਗਲਾਂ । ਼ ਼ ਼ ਫੇਅਰ ਥੋੜ੍ਹੇ ਕੁ ਦਿਨੀਂ ਉਨ੍ਹਾਂ ਦੀਸ਼ੇ ਨੂੰ ਜਲੰਧਰੋਂ ਧਰਮਸਾਲਾ ਭੇਜ਼ ਦਿਤਾ । ਫਿਰ ਤਿੰਨੀ ਕੁ ਮਹਿਨੀਂ ਰਿਹਾਅ ਕਰ ਦਿਤਾ ।
ਏਨਾ ਕੁ ਆਖਦੇ ਪਿਆਰੇ ਦੇ ਬੋਲਾਂ ‘ਚ ਦਾਖਲ ਹੋਇਆ ਥੋੜ੍ਹਾ ਕੁ ਸਾਹਸ ਫਿਰ ਕਿਧਰੇ ਗ਼ਾਇਬ ਹੋ ਜਾਣਾਂ । ਆਪਮੁਹਾਰੇ ਉਸਨੇ ਦੋਨੋਂ ਹਥ ਸਿਰ ‘ਤੇ ਬਝੇ ਡਬੀਦਾਰ ਪਰਨੇ ਤਕ ਅਪੜ ਜਾਣੇ ਆਂ । ਅਗਲੇ ਹੀ ਛਿਣ ਪਰਨੇ ਦਾ ਇਕ ਪਲਾ ਉਦ੍ਹੀਆਂ ਅਖਾਂ ‘ਚ ਉਮੜ ਆਏ ਅਥਰੂ ਸਾਫ਼ ਕਰਦਾ ਲਗੇਗਾ ਤੈਨੂੰ । ਤੂੰ ਘਾਬਰੀਂ ਨਾ । ਇਸ ਹੰਝੂਵਹਾਅ ਨੇ ਈ ਹੁਣ ਤਕ ਬਚਾਈ ਰਖਿਆ ਉਨੂੰ ।ਨਈਂ ਉਹ , ਹੁਣ ਤਕ ਕਈ ਵਾਰ ਲੁੜ੍ਹਕ ਗਿਆ ਹੁੰਦਾ। ਢਹਿਢੇਰੀ ਹੋ ਕੇ ਮੰਜਾ ਮਲੀ ਪਿਆ ਹੁੰਦਾ ।ਇਕਲੇ ਗਿਆਨੀ ਜੀ ਦਾ ਨਈਂ ਉਨ੍ਹਾ ਦੇ ਸਾਰੇ ਜੁਟ ਦਾ ਕਥਾਇਤਿਹਾਸ,ਦੁਖਦਰਦ, ਉਨ੍ਹਾਂ ‘ਤੇ ਹੋਏ ਜ਼ੁਲਮਤਸ਼ਦਦ ਦਾ ਕੁਲ ਵੇਰਵਾ , ਇਕਇਕ ਕਰਕੇ ਉਕਰਿਆ ਪਿਆ ਏ੍ਹਦੇ ਨੌਹਾਂਪੋਟਿਆਂ ‘ਤੇ । ਇਹ ਜੇ ਦੋਚਾਰ ਅਖਰ ਪੜ੍ਹਿਆ ਹੁੰਦਾ ਤਾਂ ਏਨ੍ਹੇ ਲਿਖ ਪੋਚ ਰਖਣਾ ਸੀ ਕਿੰਨਾ ਕੁਸ਼ । ਗਿਆਨੀ ਜੀ ਦੇ ਰੋਕਦਿਆਂਰੋਕਦਿਆਂ ਵੀ ਨਹੀਂ ਸੀ ਰੁਕਣਾ । ਹੁਣ ਵੀ ਕਈ ਵਾਰ ਏਦ੍ਹੇ ਅੰਦਰਲਾ ਉਬਾਲ , ਜੁਆਰ ਭਾਟੇ ਵਾਂਗ ਉਛਲ ਪਊ ਉਤਾਂਹ ਨੂੰ । ਗਿਆਨੀ ਜੀ ਨਾਲ ਗੁਸੇਰਾਜ਼ੀ ਹੋਣ ਤਕ ਚਲਿਆ ਜਾਊ ।ਆਖੂ “ ਗਿਆਨੀ ਜੀ ਤੁਹੀਂ ਲਿਖਦੇ ਕਿਉਂ ਨਈਂ ਸਾਰਾ ਕੁਸ਼ ।ਕਲਮਬੰਦ ਕਿਉਂ ਨਈਂ ਕਰਦੇ । ਤੁਹੀਂ ਤਾਂ ਪੜਿਓ ਆਂ । ਅਠ ਜਮਾਤਾਂ ਪਾਸ ਕੀਤੀਆਂ ਆਂ । ਹੋਰ ਵੀ ਕਈ ਜਣੇ ਆਉਂਦੇ ਮਿਲਦੇ ਰਹਿੰਦੇ ਸੀ ਤੁਆਨੂੰ ।ਸੁੰਤਤਰ ਹੋਣੀ ਸੀ ਤੇਜਾ ਸੂੰਹੀ ਹੋਣੀਂ ,ਬਾਬਾ ਸੀ ਬੂਝਾ ਸੂੰਹ ।ਆਪਣੇ ਬਾਰੇ ਨਈਂ ਤਾਂ ਉਨ੍ਹਾਂ ਬਾਰੇ ਈ ਲਿਖ ਛਡੋ । ਐਨਾ ਕੁਸ਼ ਪਤਆ ਨਾ ਤ੍ਹਾਨੂੰ ।
ਪਿਆਰਾ ਬੋਲੀ ਜਾਊ , ਉਨ੍ਹਾਂ ਅਗੋਂ ਚੁਪ ਰਹਿਣਾ । ਇਸ ਦੇ ਬਓਤਾ ਜ਼ੋਰ ਪਾਉਣ ‘ਤੇ ਕੁਸ਼ ਕਹਿਣਾ ਈ ਕਹਿਣਾ ਤਾਂ ਬਸ ਏਨਾ ਕੁ “ ਕੀ ਲਭੂ ਪਿਆਰਾ ਸਿਆਂ ਤੈਨੂੰ ,ਜ਼ਾ ਮੈਨੂੰ । ਜਿੰਨੇ ਤੁਰਨਾ ਆ ਓਬੜਖਾਬੜ ਰਾਹਾਂ ‘ਤੇ , ਜਿਨ੍ਹਾਂ ਨਚਣਾ ਆ ਤਲਵਾਰ ਦੀ ਧਾਰ ‘ਤੇ ,ਉਨ੍ਹਾਂ ਸਾਡਾ ਲਿਖਿਆ ਪੜ੍ਹ ਕੇ ਨਈਂ ਨਚਣਾ । ਸਾਡੀ ਨਕਲ ਥੋੜ੍ਹਾ ਕਰਨੀ ਆਂ ।ਮੈਂ , ਤੂੰ ਕਿਸੇ ਦੇ ਮਗਰ ਥੋੜ੍ਹੀ ਲਗੇ ਸੀਈ । ਏਹ ਤਾਂ ਸਾਡੇ ਅੰਦਰੋਂ ਈ ਹੁਝ ਮਾਰੀ ਸੀ ਕਿਸੇ ਨੇ ਪਈ ਉਠੋ , ਚਲੋ ।ਜਿਥੇ ਕਿਤੇ ਵੀ ਵਾਧਘਾਟ ਦਿਸਦੀ ਆਂ ,ਉਦ੍ਹੇ ਖਿਲਾਫ਼ ਖੜ੍ਹੇ ਹੋ ਜਾਓ । ਼ ਼ ਕਿਉ਼ ਏਦਾਂ ਈ ਹੋਈ ਸੀ ਨਾ ਪਿਆਰਾ ਸਿਆਂ ਼ ਼ ਼?
ਕਹਿਣ ਨੂੰ ਤਾਂ ਗਿਆਨੀ ਜੀ ਨੇ ਇਹ ਗਲ ਕਈ ਵਾਰੀ ਆਖੀ ਐ ਪਿਆਰੇ ਨੂੰ । ਪਰ ,ਉਨ੍ਹਾ ਦੇ ਧੁਰ ਅੰਦਰ ਦਬ ਹੋਈ ਲੁਕੀਛਿਪੀ ,ਇਕ ਪੀੜਚੀਸ ਬਰਜ਼ਰੂਰ ਉਨ੍ਹਾਂ ਦੇ ਚਿਹਰੇ ‘ਤੇ ਆ ਚੜ੍ਹਦੀ ਆ ਓਸਲੇ ।ਇਹ ਪੀੜਚੀਸ ਉਨ੍ਹਾਂ ਆਪਣੇ ਬੋਲਾਂ ਰਾਹੀਂ ਕਦੀ ਬਾਹਰ ਨਈਂ ਆਉਣ ਦਿਤੀ ।
ਇਹ ਪੀੜਚੀਸ ਪਿਆਰੇ ਦੇ ਬੋਲਾਂ ਰਾਹੀ ਤੇਰੇ ਤਕ ਅਪੜ ਜਾਣੀ ਆਂ ਲਗਦੇ ਹਥ ।
ਪਰਨੇ ਦੇ ਲੜ ਨਾਲ ਅਥਰੂ ਸਾਫ਼ ਕਰਦੇ ਪਿਆਰੇ ਦੇ ਡੁਸਕਦੇ ਬੋਲ , ਚੀਕ ਵਜਣ ਵਾਂਗ ਤੇਰੇ ਤਕ ਅਪੜ ਜਾਣੇ ਆਂ “ ਗੋਰੀ ਸਰਕਾਰ ਨੇ ਤਾਂ ਗਿਆਨੀ ਜੀ ਦੇ ਪੰਦਰਾਂ ਵਰ੍ਹਿਆਂ ਦੇ ਇਕੋ ਇਕ ਪੁਤਰ ਦੀਸ਼ੇ ਨੂੰ ਤਿੰਨੀਂ ਕੁ ਮਹੀਨੀਂ ਰਿਹਾਠ ਕਰਕੇ ਭੇਜ਼ ਈ ਦਿਤਾ ਸੀ ਘਰ । ਪਰ ਼ ਼ ਼ ਪਰ ਆਹ ਤੇਰੀ ਕਾਲੇ ਮੂੰਹ ਆਲੀ ਚਿਟੀ ਸਰਕਾਰ ਨੇ ਉਨੂੰ ਪਤਾਅ ਈ ਨੀ ਲਗਾ ਕਿਥੇ ਖਪਾ ਛਡਿਆ । ਚੰਗਾ ਭਲਾ ਘਰੋਂ ਚੁਕਿਆ ਸੀ ਤੜਕਸਾਰ । ਹੇੜ੍ਹ ਦੀ ਹੇੜ੍ਹ ਆ ਧਮਕੀ ਸੀ ਕੰਧਾਂ ਟਪ ਕੇ , ਵਡੇ ਤੜਕੇ । ਗਿਆਨੀ ਜੀ ਓਦਣ ਵੀ ਹੈ ਨਈਂ ਸੀ ਪਿੰਡ ।ਕੁਤੀ ਦੇ ਪੁਤ ਜਾਣ ਲਗੇ ਏਦਾਂ ਵੀ ਕਹਿ ਕੇ ਗਏ ਚਿੰਤੋ ਨੂੰ “ ਗਿਆਨੀ ਨੂੰ ਪੇਸ਼ ਕਰਕੇ ਮੁੰਡਾ ਲੈ ਆਈਂ ਆਪਣਾ ਼ ਼ ਼।
ਏਨਾ ਕੁ ਦਸ ਕੇ ਪਿਆਰੇ ਦਾ ਭਰਿਆ ਗਲ੍ਹਾ ਫੇਰ ਤੋਂ ਗਚ ਹੋ ਜਾਣਾਂ ।ਉਪਰੋਬਲੀ ਕਈ ਸਾਰੇ ਹਟਕੋਰੇ ਭਰ ਕੇ , ਉਤ੍ਹੋਂ ਰਹਿੰਦੀ ਗਲ ਮਸਾਂ ਅਗੇ ਤੁਰਨੀ ਆ “ ਫੇਅਰ ਨਾ ਹੇਠਲਿਆਂ ਨੇ ਪਲਾ ਫੜਾਇਆ ਨਾ ਉਪਰਲਿਆਂ ਜ਼ਿਲ੍ਹੇ ਆਲਿਆਂ ਨੇ ।਼ ਼ ਼ਫੇਅਰ ਆਖਣ ਲਗ ਪਏ ਼ ਼ ਼ਅਸੀਂ ਤਾਂ ਲਿਆਂਦਾ ਈ ਨਈਂ । ਸਾਡਾ ਤਾਂ ਉਹ ਮੁਲਜ਼ਮ ਈ ਹੈ ਨਈਂ ।਼ ਼ ਼ਸਾਫ਼ ਮੁਕਰ ਗਏ । ਼ ਼ ਮਾਂ ਉਦ੍ਹੀ , ਭਾਬੋ ਕ੍ਹੈਂਦਾ ਹੁੰਦਾ ਸੀ ਉਨੂੰ , ਉਦ੍ਹਾ ਰਾਹ ਦੇਖਦੀ , ਰੋਂਈਕੁਰਲਾਉਂਦੀ ਨੇ ਪਹਿਲਾਂ ਦੀਦੇ ਗੁਆ ਲਏ , ਅੰਨੀਂ ਹੋ ਗਈ ਸਫ਼ਾਚਟ । ਫੇਅਰ ਸਾਹਸਤ ਈ ਜਾਂਦਾ ਲਗਾ । ਪੂਰੀ ਹੋ ਗਈ ਥੋੜ੍ਹੇ ਕੁ ਚਿਰੀਂ । ਼ ਼ ਼ਆਹ ਗਿਆਨੀ ਹੋਣਾਂ ਦਾ ਼ ਼ ਼ਗਿਆਨੀ ਜੀ ਦਾ ਜ਼ੋ ਹੈਗਾ ਤੇਰੇ ਸਾਹਮਣੇ ਈ ਆ । ਏਹ ਨਾ ਦਸਦੇ ਆਪਣਾ ਦੁਖ ਨਾ ਦਸਣ ਼ ਼ ।
ਆਪਣੇ ‘ਤੇ ਆਉਣਟਿਕਟ ਲਗੀ ਬਾਤਚੀਤ ਨੂੰ ਗਿਆਨੀ ਜੀ ਨੇ ਓਸਲੇ ਈ ਰੋਕ ਦੇਣਾਂ । ਇਸ਼ਾਰਾ ਕਰਕੇ ਡੋਲਦੇ ਹਥ ਦਾ ਼ ਼ ਼। ਇਮੇਂ ਈ ਕਰਕੇ ਆ ਮੁਢਸ਼ੁਰੂ ਤੋਂ । ਆਦਤ ਐ ੳਨ੍ਹਾਂ ਦੀ । ਹੁਣ ਤਕ ਦੇ ਝਲੇ ਦੁਖਾਂਕਸ਼ਟਾਂ ਦਾ ,ਕੀਤੇ ਕੰਮਾਂਕਾਰਾਂ ਦਾ ਉਨ੍ਹਾਂ ਕਦੇ ਸਿਲਾ ਨਈਂ ਖਟਿਆ । ਸਿਲਾ ਤਾਂ ਇਕ ਪਾਸੇ ਰਿਹਾ , ਬਾਤਚੀਤ ਤਕ ਨਈਂ ਹੋਣ ਦਿਤੀ ਆਪਦੇ ‘ਤੇ ।ਪਿਆਰੇ ਨੇ ਉਹਨਾਂ ਦੀ ਇਸ ਬੇਰੁਖੀ ‘ਤੇ ਫਿਰ ਉਮੇਂ ਈ ਕਰਨੀ ਆਂ । ਖਿਝ ਜਾਣਾਂ ਉਨ੍ਹੇ । ਝਟਪਟ ਗੁਸੇ ਹੋ ਜਾਣਾ ਗਿਆਨੀ ਜੀ ਨਾਲ ।ਰੋਸਾਗੁਸਾ ਕਰਦਾ ਉਹ , ਉਹ ਤੇਰੇ ਲਾਗਿਉਂ ਵੀ ਉਠ ਖੜੋਊ । ਛੋਹਲੇ ਕਦਮੀਂ ਤੁਰਿਆ ਪਹਿਲਾਂ ਗੇਟ ਤਕ ਜਾ ਪੁਜੂ । ਫਿਰ ਟਾਈਗਰ ਨੂੰ ਧੁਪਿਓਂ ਛਾਮੇਂ ਕਰੂ । ਉਦ੍ਹੇ ਕੌਲੇ ‘ਚ ਪਾਣੀ ਭਰੂ ।ਉਦ੍ਹੇ ਹਿਸੇ ਦੀ ਰਖੀ ਰੋਟੀ ਕੀਲੀਓਂ ਲਾਹ ਕੇ ਉਦ੍ਹੀ ਥਾਲੀ ‘ਚ ਰਖੂ । ਓਥੋਂ ਮੁੜ ਕੋਠੀ ਅੰਦਰ ਚਲਿਆ ਜਾਊ ।ਫਿਰ ,ਚਾਹ ਬਣਾ ਕੇ ਲਿਆਊ ਸਭ ਲਈ । ਏਨੇ ਚਿਰ ‘ਚ ਉਦ੍ਹਾ ਹਿਰਖ਼ਰੋਹ ਮੁਕ ਜਾਣਾਂ । ਰੋਸਾਗੁਸਾ ਲਹਿਲੂਹ ਜਾਣਾ । ਇਕਦਮ ਸਹਿਜ ਹੋ ਜਾਣਾ ਉਨ੍ਹੇ । ਤੇਰੇ , ਗਿਆਨੀ ਜੀ ਦੇ ਲਾਗੇ ਬੈਠ , ਘੁਟੋਵਟੀ ਚਾਹ ਪੀਂਦਾ ਉਹ ਕੋਈ ਨਾ ਕੋਈ ਕਹਾਣੀਕਿਸਾ ਛੇੜਨ ਲਈ ਫਿਰ ਉਤਾਵਲਾ ਹੋ ਜਊ । ਕਿਸੇਕਹਾਣੀਆਂ ਦਾ ਤਾਂ ਇਕ ਤਰ੍ਹਾਂ ਨਾ ‘ ਭੰਡਾਰ ਆ ਪਿਆਰਾ । ਕਿਸੇ ਵੀ ਐਮੇਂਕਿਮੇਂ ਦੇ ਨਈਂ ਮੂੰਹ ਜੁਬਾਨੀ ਦੇ ਸੁਣੇਸੁਣਾਏ । ਸਗੋਂ ,ਉਦ੍ਹੇ ਮੌਰੀਂ ਝੰਲਿਆ , ਉਦ੍ਹੇ ਆਸਪਾਸ ਵਾਪਰਿਆ ਸਚ ਹੁੰਦੇ ਆ, ਹਕੀਕਤੀ ਸਚ । ਪੈਂਤੀ ਛਤੀ ਤੋਂ ਲੈ ਕੇ ਅਜ ਦਿਨ ਤਕ ਦਾ ਅਸਲੋਅਸਲ ।
ਧੂਤਾਂ ਆਲੇ ਹਰੀ ਸੂੰਹ ,ਚੰਨਣ ਸੂੰਹ ,ਨੈਣਾ ਸੂੰਹ ਨਾਲ ਵਾਵ੍ਹਾ ਨਿਭਦੀ ਸੀ , ਗਿਆਨੀ ਜੀ ਦੀ । ਤਿੰਨੋਂ ਸਿਰੇ ਦੇ ਸਿਆਣੇ ਵਿਦਵਾਨਬੁਧੀਮਾਨ । ਕਦੀ ਉਹ ਆਏ ਹੁੰਦੇ ਮਲ੍ਹੇਆਲ ,ਕਦੀ ਗਿਆਨੀ ਜੀ ਤੁਰੇ ਹੁੰਦੇ ਧੂਤੀਂ , ਗੁਆਂਡ ਮਥਾ । ਪਿਆਰਾ ਹਰ ਥਾਂ ਨਾਲ । ਉਨ੍ਹੇ ਬਓਤ ਕੁਸ਼ ਸਿਖਿਆ ਸਮਝਿਆ ਤਿੰਨਾਂਚੌਹਾਂ ਤੋਂ । ਉਨ੍ਹਾਂ ਦੀ ਹੁੰਦੀ ਰਹਿੰਦੀ ਆਪੋ ਵਿਚ ਦੀ ਬਾਤਚੀਤ ‘ਚੋਂ । ਫੇਅਰ ਕਨੇਡਿਉਂ ਮੁੜਿਆ ਦਰਸ਼ਨ ਵੀ ਗੇੜਾ ਮਾਰਨ ਲਗ ਪਿਆ । ਲੰਗੇਰੀ ਆਲਾ ਦਰਸ਼ਨ ਸੂੰਹ । ਬੂਝਾ ਸੂੰਹ , ਤੇਜਾ ਸੂੰਹ ਦੀ ਤਾਂ ਚਿਰਾਂ ਤੋਂ ਠਹਿਰਗਾਹ ਸੀ ਮਲ੍ਹੇਆਲ । ਉਹ ਟਿਕੇ ਰਹਿੰਦੇ ਸੀ ਕਈ ਕਈ ਦਿਨ ਗਿਆਨੀ ਜੀ ਪਾਸ । ਪੜ੍ਹਦੇ ਪੜ੍ਹਾਉਦੇ ਰਹਿੰਦੇ ਸੀ ਬਲਾਦਿਤੇ ਜੇਹੇ ਹੋ ਕੇ ।ਖੂਹ ‘ਤੇ ਜਾਂ ਰੌਅ ਆਲੇ ਖੇਤੀਂ । ਵਿਚਵਾਰ ਖਹਿਬੜ ਵੀ ਪੈਦੇਂ ਸੀ ਆਪੋਵਿਚ ਦੀ । ਊਂ ਬਹਿਸਬਾਜ਼ੀ ਤਾਂ ਚਲਦੀ ਈ ਰਹਿੰਦੀ ਸੀ । ਇਸ ਕੰਮ ਲਈ ਮਲ੍ਹੇਆਲ ਉਨਾਂ ਨੂੰ ਸਭ ਤੋਂ ਵਧ ਰਾਸ ਆਉਂਦਾ । ਇਕ ਪਾਸੇ ਚੋਅ ,ਦੋ ਝਾੜਬੂਝੇ ,ਨੜੇਸਰਕੜੇ । ਨੀਮਪਹਾੜੀ ਟਿਬਿਆਂ ਤੇ ਵਲ੍ਹ ਖਾਂਦੀਆਂ ਪਗਡੰਡੀਆਂ ‘ਤੇ ਘੁੰਮਦਾਦੌੜਦਾ ਬੰਤ ਸੂੰਹ ਵੀ ਪਹਿਲੀਆਂ ‘ਚ ਕਦੀ ਹਥ ਨਈਂ ਸੀ ਆਇਆ ਪੁਲਸ ਦੇ ਨਾ , ਨਾ ਕਿਸੇ ਨੂੰ ਆਉਣ ਦਿਤਾ ਸੀ ਮਲ੍ਹੇਆਲ ਪੁਜੇ ਨੂੰ ।
ਆਏਗਏ ਦੀ ਸਾਂਭਸੰਭਾਲ , ਰਾਖੀਦੇਖੀ ਦਾ ਜੰਮਾਂ ਪਿਆਰੇ ਸਿਰ । ਲੋੜ ਪੈਣ ‘ਤੇ ਗੁਲਸ਼ਨ ਪੰਡਤ ਨੂੰ ਵੀ ‘ਵਾਜ ਮਾਰ ਲਈ ਜਾਂਦੀ ਥਾਲ੍ਹਿਆਂ ਤੋਂ ।
ਚਾਹ ਮੁਕਾ ਕੇ ਅਵਲ ਤਾਂ ਪਿਆਰੇ ਨੇ ਪਿਆਰੇ ਨੇ ਕੋਈ ਨਾ ਕੋਈ ,ਕਿਸੇ ਨਾ ਕਿਸੇ ਦੀ ਕਹਾਣੀ ਆਪ ਈ ਛੇੜ ਲੈਣੀ । ਜੇ ਕੋਈ ਸੁਸਰੀਵ੍ਹਸਤੀ , ਕੋਈ ਢਿਲਮਠ ਹੁੰਦੀ ਦਿਸੇ ਤਾਂ ਤੂੰ ਆਪੂੰ ਪਹਿਲ ਕਰ ਲਈਂ । ਆਪਣੇ ‘ਸਾਬ੍ਹ ਨਾਲ । ਆਪਣੇ ਖੋਜਕਾਰਜ ਮੂਜਬ ।'ਆਦਮੀ ਬਨਾਮ ਆਦਮੀ' ,'ਆਦਰਸ਼ ਬਨਾਮ ਵਹਿਸ਼ਤ' , ਜ਼ੋ ਵੀ ਹੈ , ਜਿਦਾਂ ਦੀ ਵੀ ਹੈਗੀ ਤੇਰੀ ਲਿਖਤ ਦੀ ਸੁਰਧੁਰੀ । ਉਸ ਮੂਜਬ ਇਸ਼ਾਰਾ ਮਾਰਨ ਲਈ ਤੂੰ ਸੰਘੇ ਦੀ ਵੀ ਹੈਗੀ ਤੇਰੀ ਲਿਖਤ ਦੀ ਸੁਰਧੁਰੀ । ਉਸ ਮੂਜਬ ਇਸ਼ਾਰਾ ਮਾਰਨ ਲਈ ਤੂੰ ਸੰਘੇ ਦਾ , ਮਾਨ ਦਾ ਜਾਂ ਪਾਸ਼ਪਡੇ ‘ਚੋਂ ਕਿਸੇ ਇਕ ਦਾ ਨਾਂ ਲੈ ਲਈਂ । ਥੋੜੀ ਬਓਤ ਬਾਤਚੀਤ ਵੀ ਕਰ ਲਈਂ , ਜਿੰਨੀ ਕੁ ਦਾ ਪਤਾ ਹੋਵੇ ਤੈਨੂੰ ।
ਪਿਆਰੇ ਨੇ ਤੇਰੀ ਰਮਜ਼ ਓਸਲੇ ਸਮਝ ਜਾਣੀ ਆਂ । ਉਨ੍ਹੇ ਫਟ ਬੂਝਾ ਸੂੰਹ ਬਾਬੇ ਦਾ ਜ਼ਿਕਰ ਛੇੜ ਲੈਣਾਂ । ਉਦ੍ਹੇ ਵਡੇਵਡੇਰੇ ਮਾਈ ਦਾਸ ਦੇ ਵਸਾਏ ਪਿੰਡ ਚਕ ਮਾਈ ਦਾ ਜ਼ਿਕਰ ਵੀ ਜਰੂਰ ਕਰੂ । ਉਸਦੀ ਸਾਦਗੀ, ਉਸਦੀ ਲਿਆਕਤ ,ਉਦ੍ਹੇ ਸਿਰੜਸਿਦਕ ਦੇ ਬਓਤ ਸਾਰੇ ਵੇਰਵੇ ਚੇਤੇ ਆ ਉਨੂੰ । ਬਿਗਲੇ ਬਾਬੇ ਨਾਲ ਅਰਜਨਟੀਨਾ ‘ਚ ਹੋਏ ਤਾਲਮੇਲ ਤੋਂ ਲੈ ਕੇ ਬੰਗਿਆਂ ਆਲੇ ਤਸੀਹਾਘਾਟ ਤਕ । ਅਗੋਂ ਨਾਈ ਮਾਰਜੇ ਦੇ ਪੁਲ ਤਕ ਦਾ ਉਦ੍ਹਾ ਸਾਰਾ ਸਫ਼ਰ ਨੌਹਾਂਪੋਟਿਆਂ ‘ਤੇ ਉਕਰਿਆ ਪਿਆ ਪਿਆਰੇ ਦੇ ।
ਬੂਝਾ ਸੂੰਹ ਬਾਬੇ ਦੀ ਕਥਾ ਛੋਹਣ ਲਗਾ ਪਿਆਰਾ ਪਹਿਲਾਂ ਤਾਂ ਹੁਣ ਦੇ ਖਬੂਆਂ ਨੂੰ ਸੌ ਗਾਲ੍ਹ ਵਾਹੁ । ਏ੍ਹਨਾਂ ਦੀ ਕੁਰਸੀਭੁਖ ਨੂੰ ਟੋਟੇ ਹੋਈ ਲਹਿਰ ਦਾ ਵਡਾ ਕਾਰਨ ਦਸੂ । ਏਨ੍ਹਾਂ ਸਿਰ ਭਾਂਜਵਾਦੀ, ਸੋਧਵਾਦੀ ,ਚਮੜੀ ਬਚਾਊ ਤਕ ਦੇ ਦੋਸ਼ ਲਾਉਂਦਾ ਮੜਦਾ , ਉਹ ਐਲਾਨ ਕਰਨ ਵਾਂਗ ਆਖੂ “ ਏਹ ਤਾਂ ਚਿਟਿਆਂ ਕਾਲਿਆਂਨੀਲਿਆਂ ਨਾਲੋਂ ਵੀ ਹੇਠਾਂ ਨਿਘਰ ਗਈੇ ਆ । ਮੈਂ ਤਾਂ ਆਹਨਾਂਅੜਾ ਐਨਕਲਾਬ ਏਨ੍ਹਾਂ ਦੇ ਟੀਚੇ ‘ਚ ਸ਼ਾਮਲ ਨਈਂ ਹੈਗਾ ।ਜੇ ਹੁੰਦਾ ਇਹ ਲੀਰੋ ਲੀਰ ਨਾ ਹੁੰਦੇ । ਹੋਰ ਲਈਂ ਤਾਂ ਸਮੁੰਦ ਸੂੰਹ , ਨਈਂ ਸਚ ਤੇਜਾ ਸੂੰਹ ਸੁਤੰਤਰ ਦੀ ਸ਼ਰਮ ਕਰਦੇ ।ਉਨ੍ਹੇ ਆਪਣੀ ਚੌਤੀ ਸਾਲ ਪੁਰਾਣੀ ਲਾਲ ਪਾਰਟੀ , ਹਿੰਦ ਕੋਮਨਿਸਟ ਪਾਰਟੀ ‘ਚ ਫ਼ਟ ਸ਼ਾਮਿਲ ਕਰਤੀ ਸੀ ਜੁਲਾਈ 52 ‘ਚ । ਉਨ੍ਹੇ ਕਿਹਾ ਸੀ ਇਕੋ ਨਿਸ਼ਾਨੇ ਆਲੀਆਂ ਦੋ ਪਾਰਟੀਆਂ ਨਿਸ਼ਾਨੇ ਲਈ ਖ਼ਤਰਨਾਕ ਹੁੰਦੀਆਂ । ਕਿਥੇ ਉਹ ਕਿਥੇ ਆਹ ਕੁਰਸੀ ਖ਼ੋਰੇ । ਹਰ ਚੌਥੇ ਦਿਨ ਨਮਾਂ ਟੋਲਾ , ਨਮੀ ਕੁਰਸੀ ,ਨਮਾਂ ਨਿਸ਼ਾਨ ।ਏ੍ਹਨਾਂ ਤਾਂ ਜਖਣਾਂ ਪਟ ਕੇ ਰਖ ਤੀ ਲਾਲ ਝੰਡੇ ਦੀ ।ਇਹ ਨਈਂ ਸੁਆਰ ਸਕਦੇ ਸਾਡੇ ਲੋਕਾਂ ਦਾ ਕੁਸ਼ ਵੀ ਼ ਼ ਼ਪਕੀ ਗਲ ਇਹ ਇਟ ਅਰਗੀ ।
ਇਹ ਸਾਰਾ ਕੁਸ਼ ਪਿਆਰੇ ਨੇ ਗਿਆਨੀ ਜੀ ਤੋਂ ,ਤੇਜਾ ਸੂੰਹ ਸੁਤੰਤਰ ਤੋਂ ,ਬੂਝਾ ਸੂੰਹ ਬਾਬੇ ਤੋਂ ਸਿਖ ਸਮਝਕੇ ਕੰਠ ਕੀਤਾ ਹੋਇਆ ।ਬੂਝਾ ਸਿੰਘ ਬਾਬੇ ਨਾਲ ਤਾਂ ਬਓਤਾ ਈ ਲਗਾਓ ਸੀ ਪਿਆਰੇ ਦਾ । ਇਸ ਲਗ ਲਗਾਓ ‘ਚ ਪਿਆਰੇ ਨੇ ਇਕ ਵਾਰ ਬਾਬੇ ਨਾਲ ਥੋੜ੍ਹੀ ਕੁ ਜਿੰਨੀ ਛੇੜਛਾੜ ਵੀਕ ਰ ਲਈ ਸੀ , ਮਲ੍ਹੇਆਲ ਆਇਆਂ । ਸਿਧਾ ਆਖ ਦਿਤਾ ਸੀ ਉਨੂੰ “ਬੜਾ ਹੋਰ ਈ ਤਰ੍ਹਾਂ ਦਾ ਨਾਂਅ ਐ ਤੁਹਾਡਾ ਼ ਼ ੲੋਹੇ ਜਿਆ ਨਾਂ ਕਦੇ ਸੁਣਿਆ ਨਈਂ । ਕੀਨ੍ਹੇ ਰਖਿਆ ਸੀ ਏਹ ਼ ਼ ਼?
ਅਗੋਂ ਬੂਝਾ ਸੂੰਹ ਬਾਬੇ ਨੇ ਰਤੀ ਭਰ ਵੀ ਗੁਸਾ ਨਈਂ ਸੀ ਕੀਤਾ ।ਸਗੋਂ ਦੋਨੋਂ ਬਾਹਾਂ ਉਚੀਆਂ ਕਰਕੇ ਖਿੜਖਿੜਾ ਕੇ ਹਸਦਿਆਂ ,ਹਲਕੇਫੁਲਕੇ ਸੁਆਲ ਵਰਗਾ ਹਲਕਾਫੁਲਕਾ ਜੁਆਬ ਓਸਲੇ ਈ ਘੜ ਲਭ ਲਿਆ ਸੀ “ ਪਿਆਰਾ ਸਿਆਂ ਜਦ ਮੈਂ ਜੰਮਿਆ ਸੀ ਨਾ ,ਓਦੋਂ ਈ ਮੇਰੀ ਮਾਂ ਨੂੰ ਪਤਾ ਲਗ ਗਿਆ ਸੀ ਕਿ ਮੈਨੂੰ ਜੰਮਣ ਤੋਂ ਪਹਿਲਾਂ ਹਰ ਗਲ ਦਾ ਗਿਆਨ ਆਂ । ਏਸ ਲਈ ਉਨ੍ਹੇ ਨਾਂਮ ਬੂਝਾ ਸੂੰਹ ਰਖ ਲਿਆ ਼ ਼ ਼ ਮਤਲਬ ਕਿ ਮੈਨੂੰ ਹਰ ਗਲ ਦੀ ਸੂਝਬੂਝ ਹੈਗੀ ਆ ।
ਏਨਾ ਕੁ ਹਾਸਾ ਠਠਾ ਸ਼ੈਦ ਪਿਆਰੇ ਦੇ ਹੀ ਹਿਸੇ ਆਇਆ ਹੋਵੇ ‘ਕਲੇ ਦੇ । ਨਈਂ ਆਮ ਕਰਕੇ ਬਾਬੇ ਦਾ ਚਿਹਰਾ ਗਹਿਰ ਗੰਭੀਰ ਹੀ ਬਣਿਆ ਰਹਿੰਦਾ । ਬੋਲਬਾਣੀ ਰੁਖੀ ,ਕਈ ਵਾਰ ਕੌੜੀਕੁਸੈਲੀ ਹੋਣ ਤਕ ਵੀ ਪੁਜ ਜਾਂਦੀ ।
ਏਨਾ ਕੁ ਹਾਸਾ ਠਠਾ ਸ਼ੈਦ ਪਿਆਰੇ ਦੇ ਹੀ ਹਿਸੇ ਆਇਆ ਹੋਵੇ ‘ਕਲੇ ਦੇ । ਨਈਂ ਆਮ ਕਰਕੇ ਬਾਬੇ ਦਾ ਚਿਹਰਾ ਗਹਿਰਗੰਭੀਰ ਹੀ ਬਣਿਆ ਰਹਿੰਦਾ । ਬੋਲ ਬਾਣੀ ਰੁਖੀ ,ਕਈ ਵਾਰ ਕੌੜੀ ਕੁਸੈਲੀ ਹੋਣ ਤਕ ਵੀ ਪੁਜ ਜਾਦੀ ।
ਂ ਼ ਼ ਼ਦੇਸ਼ ਭਗਤ ਯਾਦਗਾਰ ਲਈ ਉਗਰਾਈ ਕਰਨੀ ਸੀ ਕਨੇਡਿਉਂ ।ਉਸਾਰੀ ਕਮੇਟੀ ‘ਚੋਂ ਤਿੰਨਾਂ ਨੂੰ ਬਦੇਸ਼ ਭੇਜਣ ਦੀ ਸਕੀਮ ਪਾਸ ਹੋਈ । ਸੈਕਟਰੀ ਗੁਰਮੁਖ ਸੂੰਹ ਲਲਤੋਂ , ਮੀਤ ਪ੍ਰਧਾਨ ਕਰਮ ਸੂੰਹ ਚੀਮਾ ਤੇ ਬੂਝਾ ਬਾਬਾ । ਸੰਨ '58 ਦੀ ਗਲ ਆ ਇਹ ।
ਬੂਝਾ ਸੂੰਹ ਟੈਮ ਤੋਂ ਥੋੜੇ ਕੁ ਦਿਨ ਪਹਿਲਾਂ ਅੰਗਲੈਂਡ ਜਾ ਪੁਜਾ ਆਪਣੇ ਖ਼ਰਚ ‘ਤੇ । ਉਗਰਾਈ ਵਸੀਲੇ ਲਭਣ ਦੀ ਮਨਸ਼ਾ ਨਾਲ । ਜਹਾਜ਼ੋਂ ਉਤਰ ਸਿਧਾ ਕੇਸਰ ਸੂੰਹ ਗਿਆਨੀ ਦਾ ਬੂਹਾ ਜਾ ਖੜਕਾਇਆ “ ਮੈਂ ਦੇਸੋਂ ਆਇਆਂ , ਰਾਤ ਕਟਣੀ ਆਂ ਼ ਼ ਼। ਕੇਸਰ ਸੂੰਹ ਬੂਝਾ ਸੂੰਹ ਬਾਬੇ ਨੂੰ ਨਈਂ ਸੀ ਜਾਣਦਾ । ਤਾਂ ਵੀ ਉਦ੍ਹੀ ਬਜ਼ੁਰਗੀ ਨੂੰ ਜੀ ਆਇਆਂ ਆਖ ਅੰਦਰ ਲੈ ਗਿਆ ।ਰਜਵੀਂ ਟਹਿਲ ਸੇਵਾ ਕੀਤੀ । ਵਖਰਾ ਕਮਰਾ ਦਿਤਾ ਸੌਣ ਨੂੰ । ਰਾਤੀਂ ਸੌਣ ਲਗਿਆਂ ਉਸਤੋਂ ਸਹਿਬਨ ਈ ਆਖਿਆਂ ਬਾਬੇ ਨੂੰ “ ਮੈਂ ਤੁਆਨੂੰ ਪਛਾਣਿਆਂ ਨੀ ਼ ਼ ਼। ਉਝ ਦੇਸ਼ ਤੋਂ ਆਇਆ ਹਰ ਬੰਦਾ ਕੇਸਰ ਸੂੰਹ ਗਿਆਨੀ ਲਈ ਆਪਣਾ ਹੁੰਦਾ ਸੀ ,ਜਾਣਿਆਪਛਾਣਿਆ ਹੋਵੇ ਭਾਮੇਂ ਬੇਪਛਾਣ ।
ਅਗੋਂ ਬਾਬੇ ਨੇ ਪਤਾ ਕੀ ਕਿਹਾ ? ਕਹਿਣ ਲਗਾ “ ਤੂੰ ਨਈਂ ਜਾਣਦਾ ਮੈਨੂੰ , ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾਂ ਼ ਼ ਼।ਤੂੰ ਭਕਨੇ ਵੀ ਆਉਂਦਾ ਹੁੰਦਾ ਸੀ ,ਤੂੰ ਕਈ ਸਾਲ ਪਰਦੇਸਾਂ ‘ਚ ਰੁਲਦਾ ਰਿਹਾ । ਆਜ਼ਾਦ ਹਿੰਦ ਫੌਜ਼ ਟੁਟਣ ਤੇ ਹੀਰੋਸ਼ੀਮਾ ਦੀ ਤਬਾਹੀ ਮਗਰੋਂ ਫਿਰ ਦੇਸ਼ ਪਰਤ ਆਇਆ । ਤੂੰ ਦਸ ਸਾਲ ਆਪਣੇ ਦੇਸ਼ ‘ਚ ਖੇਹ ਖਾਧੀ ।ਜਿਸ ਦੇ ਖਿਲਾਫ਼ ਤੂੰ ਹਥਿਆਰਬੰਦ ਇਨਕਲਾਬੀਆਂ ਨਾਲ ਜੁੜਿਆ ਰਿਹਾ , ਫਿਰ ਉੇਸੇ ਦੇਸ਼ ‘ਚ ਸ਼ਰਨ ਲੈ ਲਈ ਼ ਼ ਼।
ਇਕ ਬੇਪਛਾਣ , ਸ਼ਰਨ ਆਏ ਬੰਦੇ ਦੀ ਐਨੀ ਰੁਖੀ ਬੋਲਬਾਣੀ । ਕੇਸਰ ਸੂੰਹ ਗਿਆਨੀ ਹੋਣੀ ਅਲਸਮਤ ਆਦਮੀ ਸਨ । ਉਨ੍ਹਾਂ ਏਸ ਪਾਸੇ ਵਲ ਧਿਆਨ ਈ ਨਾ ਦਿਤਾ ।ਬਸ ਏਨਾ ਕੁ ਕਿਹਾ ਅਗੋਂ , ਉਹ ਵੀ ਹਾਸੇਹਾਸੇ ‘ਚ “ ਤੁਸੀਂ ਵੀ ਹੁਣ ਓਸੇ ਫਰੰਗੀ ਦੀ ਸ਼ਰਨ ਆਇਓਂ ਆਂ , ਭਾਮੇਂ ਉਗਰਾਹੀ ਬਹਾਨੇ ਹੀ ਸਹੀ ਼ ਼ ।
ਅਗੋਂ ਬੂਝਾ ਸੂੰਹ ਬਾਬਾ ਚੁਪ । ਕੀ ਜਆਵ ਦਿੰਦਾ ।ਉਦ੍ਹੀ ਚੁਪ ਦਾ ਕਾਰਨ ਹੋਰ ਵੀ ਸੀ । ਲੰਡਨ ਪੁਜਦਿਆਂ ਸਾਰ ਉਨੂੰ ਹੁਕਮ ਆ ਮਿਲਿਆ ਸੀ ਜਲੰਧਰੋਂ, ਪਈ 'ਬਾਬੇ ਲਲਤੋਂ ,ਬਾਬੇ ਚੀਮੇਂ ਨਾਲ ਬੂਝਾ ਸੂੰਹ ਦੀ ਥਾਂ ਭੋਲਾ ਸੂੰਹ ਜਾਏਗਾ ਕਨੇਡੇ । ਉਦ੍ਹੀ ਧੀ ਰਹਿੰਦੀ ਆ ਵਿਕਟੋਰੀਆ । ਉਹ ਉਗਰਾਹੀ ਕਰਨ ‘ਚ ਬਓਤ ਇਮਦਾਦ ਕਰੂ ।
ਬੂਝਾ ਸੂੰਹ ਉਦਾਸ ਹੋਇਆ ਸੀ ਜਾਂ ਗੁਸੇ , ਕੁਸ਼ ਪਤਾ ਨਈਂ ਸੀ ਲਗਾ ਕੇਸਰ ਸੂੰਹ ਨੂੰ ।ਬਸ ਏਨਾ ਕੁ ਈ ਸੁਣਿਆ ਸੀ ਉਨ੍ਹੇ ਬਾਬੇ ਮੂੰਹੋਂ “ ਮੈਂ ਤਾਂ ਮਰਜ਼ੀ ਨਾਲ ਮੁੜੂੰ ਵਾਪਸ ।
ਥੋੜ੍ਹੇ ਕੁ ਦਿਨੀ ਕੇਸਰ ਸੂੰਹ ਨੇ ਕੁਸ਼ ਪਲਿਉਂ ,ਕੁਸ਼ ਯਾਰਾਂਮਿਤਰਾਂ ਤੋਂ ਕਰ ਕਰਾ ਕੇ ਉਦ੍ਹੀ ਵਾਪਸੀ ਲਈ ਕਿੰਨੇ ਸਾਰੇ ਪੌਡ ‘ਕਠੇ ਕਰ ਲਿਆਂਦੇ ।ਅਗੋਂ ਬੂਝਾ ਸੂੰਹ ਹੋਰ ਵੀ ਖਫ਼ਾ ਹੋ ਗਿਆ । ਉਦ੍ਹੀ ਬਾਂਹ ਮਰੋੜਦਿਆਂ ਪਹਿਲੇ ਦਿਨ ਨਾਲੋਂ ਵੀ ਕੌੜਾਕੁਸੇਲਾ ਉਤਰ ਦੇ ਮਾਰਿਆ ਉਸਨੂੰ “ ਮੈਂ ਕਦੇ ਕਿਸੇ ਅਗੇ ਹਥ ਨਈਂ ਅਡੇ । ਨਾ ਈ ਅਡਣੇ ਆਂ । ਭੁਖਾ ਮਰ ਜਾਣਾ ਮਨਜੂਰ ਆ । ਮੈਂ ਤਾਂ ਪਾਰਟੀ ਤੋਂ ਵੀ ਧੇਲਾ ਨੀ ਲਿਆ ਕਦੀ । ਨਾ ਤੈਤੋਂ ਲੈਣਾਂ । ਤੇਰੇ ਅਰਗੇ ਗੀਦੀ ਦੇਸ਼ ਨੂੰ ਨਮੀਂ ਗੁਲਾਮੀ ‘ਚ ਫਸਾ ਕੇ ਆਪੂੰ ਖਿਸਕੇ ਫਿਰਦੇ ਆ ।ਦੇਸ਼ ਨੂੰ ਅਸਲੀ ਆਜ਼ਾਦੀ ਲਈ ਸੂਰਮਿਆਂ ਦੀ ਲੋੜ ਐ ।ਕੁਰਸੀਬਾਜ਼ਾਂ ਦੀ ਨਈਂ । ਕੁਰਸ਼ੀਬਾਜ਼ਾਂ ਨੇ ਤਾਂ ਮਜ਼ਬ੍ਹ ਦੇ ਨਾਂਅ ‘ਤੇ ਇਨਸਾਨੀਅਤ ਦੁਫ਼ਾੜ ਕਰ ਦਿਤੀ ਆ । ਅਮੀਰ ਹੋਰ ਅਮੀਰ ਹੋ ਗਿਆ । ਗਰੀਬ ,ਕਿਸਾਨ ,ਕਾਮੇਂ ,ਯੋਧੇ ,ਹੁਣ ਵੀ ਕੁਰਸੀਬਾਜ਼ਾਂ ਦੇ ਪੈਰਾਂ ‘ਚ ਰੁਲੀ ਜਾਂਦੇ ਆ ।ਮੁੜ ਤੂੰ ਮੀਂ ਪਿਛੇ ।ਜੇ ਤੇਰੇ ‘ਚ ਕੋਈ ਕਣੀ ਐ ਤਾਂ ਼ ਼ ਼।
ਏਨ੍ਹਾਂ ਸਾਰੀਆਂ ਗਲਾਂ ਬਾਤਾਂ ਦਾ ਪਿਆਰੇ ਨੂੰ ਵੀ ਪਤਾਅ । ਪੂਰੀ ਤਰ੍ਹਾਂ ਚੇਤੇ ਆ ਉਨੂੰ । ਪਰ ,ਉਹ ਜ਼ਰਾ ਹੋਰ ਤਰ੍ਹਾਂ ਦਸੂ । ਆਪਣੇ ਢੰਗ ਨਾ' ।ਉਨ੍ਹੇ ਕਹਿਣਾ “ਕਿਉਂ ਫੜਦਾ ਪੌਡ ਬਾਬਾ , ਕੇਸਰ ਸੂੰਹ ਤੋਂ ।ਉਦ੍ਹੇ ਹਥਪੈਰ ਹੈ ਨੀਂ ਸੀ ਨਾਲ । ਏਸ ਕੰਮ ਨੂੰ ਹੋਰ ਥੋੜੇ ਆ ਚੰਦੇਬਾਜ਼ । ਹਰੋਜ਼ ਕੋਈ ਨਾ ਕੋਈ ਤਰਿਆ ਹੁੰਦਾ ਕਨੇਡੇਮਰੀਕੇਗਲੈਂਡ । ਡਾਲਰ ਪੌਂਡ ‘ਕਠੇ ਕਰਨ । ਅਖੇਐਨਕਲਾਬ ਕਰਨਾ ਹਿੰਦੁਸਤਾਨ ‘ਚ । ਡੁਬ ਕੇ ਨਈਂ ਮਰਦੇ ਐਹੋ ਜੇਏ ਐਨਕਲਾਬੀ । ਏਹ ਬਾਬਾ ਈ ਸੀ , ਜਿਨ੍ਹੇ ਹਥੀਂ ਕਮਾ ਕੇ ਪੌਡ ਜ਼ੋੜੇ ਸੀ ,ਜਲੰਧਰ ਆਲੇ ਹਾਲ ਲਈ ।
ਏਹ ਪੌਡਾਂ ਵਾਲੀ ਗਲ ਦਸਣ ਲਗਾ ਪਿਆਰਾ ਫਿਰ ਸ਼ਾਂਤਚਿਤ ਹੋ ਜਾਊ । ਕਾਫ਼ੀ ਸਾਰਾ ਸਹਿਜ ਧੀਰਜ ਰਖ ਕੇ ਬਾਕੀ ਦੀ ਗਲ ਪੂਰੀ ਕਰੂ “ ਕੇਸਰ ਸੂੰਹ ਨਾ ‘ਔਖੇ ਭਾਰੇ ਹੋ ਕੇ ਬਾਬੇ ਹੋਣੀ ਰਤਨੀ ਕੋਲ੍ਹ ਚਲੇ ਗਏ । ਗਿਆਨੀ ਜੀ ਦੀ ਭੈਣ ਰਤਨੋਂ ਕੋਲ੍ਹ ਸਓਥਆਲ । ਆਹ ਕੋਠੀ ਆ ਜੇਦ੍ਹੀ । ਉਦ੍ਹੇ ਕੋਲ ਓਥੇ ਵੀ ਬੜੀ ਵਡੀ ਕੋਠੀ ਆ । ਓਸੇ ਈ ਰਬੜ ਮਿਲ ‘ਚ ਕੰਮ ‘ਤੇ ਜਾ ਲਗੇ ,ਜਿਥੇ ਰਤਨੋਂ ਕਰਦੀ ਸੀ , ਤਨਖਾਹ ਸਤ ਪੌਂਡ ਹਫ਼ਤੇ ਦੇ । ਬਾਬਾ ਲਲਤੋਂ ,ਬਾਬਾ ਚੀਮਾ ਕਨੇਡਿਉਂ ਗੇੜਾ ਮਾਰ ਕੇ ਮੁੜ ਵੀ ਆਏ ਜਲੰਧਰ , ਪਰ ਬੂਝਾ ਸੂੰਹ ਹਜੇ ਵੀ ਗਲੈਂਡ । ਆਪਣੀ ਧੁਨ ‘ਚ ਮਸਤ । ਏਸ ਗਲੇ ਬੜਾ ਹਠੀ ਸੀ ਉਹ ।ਕੰਮ ਜਿਹੋ ਜਿਹਾ ਵੀ ਮਿਲੇ , ਕਿਤੇ ਵੀ ਮਿਲੇ ,ਉਨ੍ਹੇ ਕਦੀ ਸੰਗਸ਼ਰਮ ਨਈਂ ਸੀ ਮੰਨੀ ਼ ਼ ਼ ਼।
ਚਲਦੀ ਗਲ ‘ਚ ਪਿਆਰੀ ਨੇ ਬੂਝਾ ਸੂੰਹ ਬਾਬੇ ਦੇ ਕੰਮਹਠ ਦੀ ਹੋਰ ਇਕ ਵਾਰਤਾ ਵੀ ਨਾਲ ਜ਼ੋੜ ਦੇਣੀ ਆਂ । ਅਰਜਨਟਾਈਨਾ ਦੇ ਰਸੀਫ਼ੇ ਇਲਾਕੇ ‘ਚ ਥੋਲਾਰਾਮਾਂ ਆਲੇ ਨੌਰੰਗ ਸੂੰਹ ਦੇ ਫ਼ਾਰਮ ਆਲੀ ।ਦਸਣੀ ਏਹ ਵੀ ਉਨ੍ਹੇ ‘ਸਾਬ ਨਾਲ ਈ ਐ ।ਵਿਚਵਾਰ ਤਲਖ਼ ਹੋ ਕੇ ,ਵਿਚ ਵਾਰ ਸਹਿਜ ਧੀਰਜ ਰਖਦਿਆਂ ।ਉਨ੍ਹੇ ਆਖਣਾ “ ਆਹ ਜ੍ਹੇੜੇ ਤੁਰੇ ਫਿਰਦੇ ਆ ਕਾਰਾਂ ਮੋਟਰਾਂ ‘ਚ ਵਡੇ ਐਨਕਲਾਬੀ ,ਪਖਿਆਂਕੂਲਰਾਂ ਮੂਹਰੇ ਬੈਠਿਆਂ ਵੀ ਜੇਨ੍ਹਾਂ ਦੀ ਗਰਮੀ ਨਈਂ ਲਹਿੰਦੀ ,ਏਨ੍ਹਾਂ ਸਹੁਰੀ ਦਿਆਂ ਨੇ ਛਿਕੂ ਰੀਸ ਕਰਨੀ ਆ ਬੂਝਾ ਸੂੰਹ ਬਾਬੇ ਦੀ । ਏਨ੍ਹਾਂ ਨੂੰ ਆਖੋ ਖਾਂ ਰੁਗ ਭਰ ਚਰ੍ਹੀਬਾਜਰਾ ,ਪਠਾਦਥਾ ਈ ਚੁਕ ਕੇ ਐਥੋਂ ਓਅਥੇ ਰਖ ਦੇਣ ।ਨਈਂ ਰਖ ਸਕਦੇ ਏਹ । ਏਨ੍ਹਾਂ ਦੇ ਗਿਟੇਗੋਡਿਆਂ ‘ਚ ਹੈ ਨਈਂ ਕਣ ਰਤਾਮਾਸਾ ਵੀ ।ਇਕ ਦਿਨ ਵੀ ਕਿਤੇ ਵਾਢੀਟੋਕੀ ਆਲਾ ਕੰਮ ਕਰ ਦੇ ਦਸਣ । ਇਹ ਬੂਝਾ ਸੂੰਹ ਈ ਸੀ । ਜਿਨ੍ਹੇ ਇਕ ਮਹੀਨੇ ‘ਚ ਏਨੀਆਂ ਛਲੀਆਂ ਤੋੜੀਆਂ ,ਏਨੀਆਂ ਤੋੜੀਆਂ ਖੜ੍ਹੇ ਟਾਂਡਿਆਂ ਨਾਲੋਂ ,ਵਡੇਵਡੇ ਬੋਰੇ ਦੋਨਾਂ ਮੋਢਿਆਂ ‘ਤੇ ਲਟਕਾ ਕੇ , ਕਿ ਉਨ੍ਹਾਂ ‘ਚੋਂ ਇਕੀ ਕੁਐਨਟਲ ਦਾਣੇ ਨਿਕਲੇ ਸੀ , ਬੋਪਰਾਮਾਂ ਆਲੇ ਨਰੰਗ ਸੂੰਹ ਦੇ ਫ਼ਾਰਮ ‘ਤੇ ਰਸੀਲੇ । ਏਦਾਂ ਹੁੰਦੇ ਆ ਕੰਮ । ਏ੍ਹਨੂੰ ਕਹਿੰਦੇ ਆ ਸਿਰੜਸਿਦਕ । ਐਹੋ ਜੇਏ ਬੰਦੇ ਈ ਤੁਰਦੇ ਆ ਕਾਮਾਂ ਲੋਕਾਂ ਨਾ' ਜੁੜ ਕੇ । ਉਦੋਂ ਹਜੇ ਬਾਬਾ ਕਿਸੇ ਲਹਿਰ ਨਾਲ ਨਈਂ ਸੀ ਜੁੜਿਆ । ਕੰਮਕਾਰ ਲਭਦਾ ਲਭਦਾ ਜਾ ਰਲ੍ਹਿਆ ਸੀ ਬਿਲਗੇ ਬਾਬੇ ਨਾਲ , ਅਰਜਨਟੀਨਾ ।ਓਥੋਂ ਼ ਼ ਼ ਼ਓਥੋਂ ਬਸ ਚੜ੍ਹ ਫੇਅ ਪਕੀ ਲੀਹੇ । ਪਹਿਲਾਂ ਕਿਰਤੀ ਕੌਮਨਿਸਟ ,ਫੇਅਰ ਲਾਲ ਕੌਮਨਿਸਟ ,ਫੇਅਰ ਪਰਜਾਮੰਡਲ ਲਹਿਰ ,ਫੇਅਰ ਨਕਸਲਬਾੜੀਆ । ਚਲ ਸੋ ਚਲ , ਰੁਕਿਆ ਨਈਂ ਕਿਤੇ ਅਧਵਿਚਾਲੇ ।ਨਾ ਈ ਪਿਛਲਖ਼ੁਰੀ ਤੁਰਿਆ ਭਰ ਵੀ । ਖ਼ੀਰਲੇ ਦਮ ਤਕ ਹਾਰ ਨੀ ਮੰਨੀ ।
ਬੂਝਾ ਸੂੰਹ ਬਾਬੇ ਦੀ ਕਥਾਵਾਰਤਾ ਦਸਦੇ ਪਿਆਰੇ ਨਾਲ ਓਦਾਂ ਨਈਂ ਹੋਣੀ ਜਿਦਾਂ ਦੀਸ਼ੇ ਦਾ , ਬਚਿਤਰ ਸੂੰਹ ਮਾਸਟਰ ਦਾ ਹਾਲਹਵਾਲ ਦਸਦਿਆਂ ਹੁਣੇ ਹੋਈ ਸੀ , ਥੋੜ੍ਹਾ ਕੁ ਚਿਰ ਪਹਿਲਾਂ ।ਹੁਣ ਨਾ ਉਦ੍ਹੇ ਗਲੇ ਦਾ ਗਚ ਭਰਨਾ ,ਨਾ ਈ ਹਟਕੋਰੇ ਸੁਣਾਈ ਦੇਣੇ । ਹੁਣ ਉਦ੍ਹਾ ਰੰਗਢੰਗ ਈ ਬਦਲ ਗਿਆ ਲਭਣਾਂ ਆ ਤੈਨੂੰ । ਅਜੀਬ ਤਰ੍ਹਾਂ ਦੀ ਲਿਸ਼ਕਚਮਕ,ਭਖ਼ਣਟਹਿਕਣ ਲਗ ਪੈਣੀ ਆਂ ਉਦ੍ਹੇ ਮੂੰਹਚਿਹਰੇ ‘ਤੇ ।ਅਖਾਂ ਦੀ ਸਿਲ੍ਹਸਲਾਬ੍ਹ ਨੇ ਆਪਣੇ ਢੰਗ ਦੀ ਭਾਅ ਮਾਰਨ ਲਗ ਪੈਣਾ ।ਹੁਣ ਤੈਨੂੰ ਪਿਆਰੇ ਅੰਦਰ ਇਕ ਵਖਰੀ ਤਰ੍ਹਾਂ ਦਾ ਪਿਆਰਾ ਦਾਖ਼ਲ ਹੋ ਗਿਆ ਲਗੂ । ਉਦ੍ਹੇ ਤੇਜ਼ਤਰਾਰ ਬੋਲ ਪੂਰੀ ਗੜ੍ਹਕਮੀਂ ਲੈਅ ‘ਚ ਤੇਰੇ ਤਕ ਅਪੜਦੇ ਆਖਣਗੇ “ ਕਿਉਂ ਕਾਕਾ ਠੀਅਕ ਆ ਏਹ ਼ ਼ ।ਕੀ ਨਾਂ ਤੇਰਾ ਼ ਼ ਼ ਹਾਂ ,ਆਇਆ ਚੇਤੇ ,ਪਰਮਜੀਤ ।ਕਾਕਾ ਪਰਮਜੀਤ ਪਤਆ ਈ ਹੋਣਾਂ ਤੈਅਨੂੰ ਼ ਼ ਼। ਪਤਾ ਕਿ ਨਈਂ ਪਤਾ ! ਬੂਝਾ ਸੂੰਹ ਬਾਬੇ ਦੇ ਖ਼ੀਰਲੇ ਟੈਮ ਦਾ ।ਨਾਈ ਮਾਜਰੇ ਆਲੇ ਪੁਲ ਦੇ ਸਾਕੇ ਦਾ ,ਲਾਸ਼ ਲਿਆ ਰਖੀ ਸੀ ਜਿਥੇ ਬੰਗਿਆਂ ਆਲੇ ਰੈਸਟਹਓਸ ‘ਚ ਗੋਲੀਆਂ ਮਾਰ ਕੇ ।ਏਹ ਤਾਂ ਹਿੰਮਤ ਕਰ ਲਈ ਸੀ ਕਿਸ਼ੋਰੀ ਲਾਲ ਨੇ ,ਲਲਤੋਂ ਬਾਬੇ ,ਬਿਗਲੇ ਬਾਬੇ ਨੇ ,ਹੋਰਨਾਂ ਕਈਆਂ ਨੇ ਰਲ੍ਹਮਿਲ੍ਹ ਕੇ ।ਦਰਬਾਰਾ ਸੂੰਹ ਢਿਲੋਂ ਦੀ ਕੀਤੀ ਕਿਤੇ ਭੁਲਣੀ ਆ ਕਿਸੇ ਨੂੰ । ਉਨ੍ਹੇ ਪੈਰਵੀ ਕੀਤੀ ਐਨ ਡਟ ਕੇ ।ਤਾਰਕੁੰਡੇ ਵਕੀਲ ਨੂੰ ਨਾਲ ਲਿਆ ।ਦਿਲੀ ਆਲੇ ਤਾਰਕੁੰਡੇ ਨੂੰ ।ਪਤਆ ਈ ਹੋਣਾਂ ਤੈਨੂੰ ਕੌਣ ਸੀ ਭਲਾ ਤਾਰਕੁੰਡੇ ।ਪਤਆ ਆ ਕਿ ਨਈਂ ਪਤਾ ? ਉਹ ਵਕੀਲ ਵੀ ਸੀ ਬੜਾ ਵਡਾ ਤੇ ਸੀਈ ਵੀ ਧੜਲੇਦਾਰ ।ਉਹ ਮੁਖਿਆ ਵੀ ਸੀ ਮਨੁਖਾਂ ਦੇ ਹਕਾਂਹਕੂਕਾਂ ਦੀ ਰਾਖ਼ੀ ਕਰਨ ਆਲੀ ਸਭਾ ਦਾ । ਕੀ ਨਾਂ ਉਦ੍ਹਾਂ ਭਲਾ ਜਿਆਮਾਨੁਖੀ ਅਧਿਕਾਰ ਸਭਾ ।ਉਨ੍ਹੇ ਪਾ ਇਤੇ ਸਾਰੇ ਕਾਤਲ ਵਟੋਵਟ ਕਿ ।ਨਈਂ ਤਾਂ ਮਿਟੀ ਰੋਲ੍ਹ ਤੀ ਸੀ ਸਾਧਾ ਸੂੰਹ ਡਿਪਟੀ ਨੇ । ਪਤਆ ਈ ਹੋਣਾਂ ਤੈਨੂੰ । ਸਤਰ ਸੰਨ ਦੇ ਸਤਮੇਂ ਮੀਨ੍ਹੇ ਦੀ ਸਤਾਈ ਤਾਰੀਕ ਨੂੰ ਸ਼ਾਮ ਦੇ ਘੁਸਮੁਸੇ ‘ਚ ਬੂਝਾ ਸੂੰਹ ਬਾਬਾ ਸੈਕਲ ‘ਤੇ ਰਸੂਲਪੁਰ ਆਲੇ ਕਚੇ ਰਾਹੇ ਤੁਰਿਆ ਜਾਂਦਾ ਸੀ ਨਗਰ ਪਿੰਡ ਨੂੰ ਧਿਆਨ ।ਮਗਰੋਂ ਫਲੌਰ ਆਲੀ ਪੁਲਸ ਨੇ ਜੀਪ ਉਦ੍ਹੇ ਸੈਕਲ ‘ਚ ਲਿਆ ਮਾਰੀ । ਉਨੂੰ ਕਚੇ ਰਾਹ ‘ਚ ਡਿਗੇ ਨੂੰ ਸੈਕਲ ਸਮੇਤ ਜੀਪ ‘ਚ ਸੁਟ ਕੇ ਫਲੌਰ ਆਲੇ ਡਾਕਬੰਗਲੇ ਲੈ ਗਏ ।ਓਥੇ ਬੈਠੇ ਸਾਧਾ ਸੂੰਹ ਡਿਪਟੀ ਨੇ ਲਗਦੇ ਹਥ ਬਾਬੇ ਨੂੰ ਜਾ ਪੇਸ਼ ਕੀਤਾ ਜਲੰਧਰ ,ਵਡੇ ਸਾਬ੍ਹ ਕੋਲ , ਅਗੋਂ ਵਡਾ ਸਾਬ੍ਹ ,ਡਿਪਟੀ ਨਾਲੋਂ ਵੀ ਬਾਗੋਂਬਾਗ ।ਸਟਾਕ ਦੀਹਦੇ ਸੀ ਉਨੂੰ ਸਾਹਮਣੇ ।ਐਡਾ ਵਡਾ ਮਾਰਕਾ ਮਾਰਿਆ ਸੀ ਉਨ੍ਹੇ । ਇਕ ਬਿਆਸੀ ਸਾਲਾ ਵਿਰਧ ਬਾਬਾ ਸੈਕਲ ਤੋਂ ਹੇਠਾਂ ਸੁਟ
ਕੇ ਗ੍ਰਿਫਤਾਰ ਕੀਤਾ ਸੀ ਉਦ੍ਹੀ ਹਥਿਆਰਬੰਦ ਗ਼ਾਰਦ ਨੇ ।ਏਦੂੰ ਵਡੀ ਜਿਤ ਹੋਰ ਕੀ ਹੋ ਸਕਦੀ ਸੀ ਉਦ੍ਹੀ , ਉਦੇ ਮਹਿਕਮੇਂ ਦੀ ।ਹੋਰ ਸੁਣ ਅਗੇ ਉਨ੍ਹੇ ਬੇੜੀਆਂ ਹਥਕੜੀਆਂ ‘ਚ ਜਕੜੇ ਬਾਬੇ ਨੂੰ ਸਕੰਦਰੀ ਹੈਂਕੜ ‘ਚ ਪਤਾ ਕੀ ਪੁਛਿਆ ? ਉਨ੍ਹੇ ਪੁਛਿਆ ਸੀ “ ਹੁਣ ਦਸ ਬੂਝਾ ਸਿਆਂ ਤੇਰੇ ਨਾਲ ਕੀ ਸਲੂਕ ਕਰਾਂ ? ਬਓਤੀ ਦੌੜਧੁਪ ਕਰਕੇ ਸਰੀਰੋਂ ਬਓਤ ਈ ਲਿਸੇ ਹੋਏ ਬਾਬੇ ਦੀ ਸੁਰ ਭਾਮੇਂ ਗੜ੍ਹਕਮੀਂ ਨਈਂ ਸੀ ਰਈ ,ਤਾਂ ਵੀ ਅਗੋਂ ਠੋਕਮਾਂ ਜੁਆਬ ਦਿਤਾ ਸੀ ਉਨੂੰ । ਉਨੂੰ ਕਿਹਾ ਸੀ ਬਾਬੇ ਨੇ “ ਜੇ ਤਾਂ ਸੁਪਾਰੀ ਤੋਂ ਤਰਕੀ ਕਰਕੇ ਸਪਰਡੈਂਟ ਬਣਿਆ ਤਾਂ ਤੂੰ ਗਰੀਬ ਕਿਸਾਨ ਦਾ ਪੁਤ ਹੋਣਾਂ ,ਮੈਨੂੰ ਛਡ ਦੇ , ਤਾਂ ਕਿ ਮੈਂ ਗਰੀਬ ਕਿਸਾਨਾਂ ਦੀ ਹੋਰ ਸੇਵਾ ਕਰ ਸਕਾਂ , ਜੇ ਤੂੰ ਕਿਸੇ ਜਾਗੀਰਦਾਰ ਘਰਾਣੇ ‘ਚੋਂ ਆਂ ਤਾਂ ਮੈਂ ਤੇਰਾ ਜਮਾਤੀ ਦੁਸ਼ਮਣ ਆਂ ,ਮੈਨੂੰ ਗੋਲੀ ਮਾਰ ਦੇ ਼ ਼ ਼ ਼।
ਅਗੋਂ ਵਡਾ ਸਾਬ੍ਹ ਚੁਪ । ਬੋਲਦਾ ਵੀ ਕੀ । ਅੰਦਰੋਂ ਅੰਦਰ ਵਿਸ ਘੋਲਦਾ ਰਿਆ ।ਵਿਸ ਘੋਲਦੇ ਨੇ ਉਨ੍ਹੇ ਬਾਬੇ ਨੂੰ ਮੁੜ ਡਿਪਟੀ ਦੇ ਹਵਾਲੇ ਕਰ ਦਿਤਾ ।ਸਾਧਾ ਸੂੰਹ ਦੇ ।ਸਾਧਾ ਸੂੰਹ ਨੇ ਬਾਬੇ ਨੂੰ ਫਿਰ ਲਿਆ ਸੁਟਿਆ ਬੰਗਿਆਂ ਆਲੇ ਤਸੀਹਾ ਘਾਟ ‘ਚ । ਪੁਛਗਿਛ ਲਈ ,ਰਾਤ ਭਰ ਪੁਛਗਿਛ ਹੁੰਦੀ ਰਈ ਪੁਲਸੀਆਂ ਆਲੀ , ਅਗੋਂ ਬਾਬੇ ਨੇ ਨਾ ਕੁਸ਼ ਦਸਣਾ ਸੀ ,ਨਾ ਦਸਿਆ । ਉਨ੍ਹਾਂ ਮਾਰ ਮਾਰ ਉਦ੍ਹੀ ਦੌਣ ਤੋੜ ਦਿਤੀ । ਫੇਅ ਪਤਾ ਕੀ ਕੀਤਾ । ਉਹੋ ਕੀਤਾ ਜ਼ੋ ਕਰਦੇ ਹੁੰਦੇ ਪੁਲਸੀਏ । ਅਧਮੋਏ ਬਾਬੇ ਨੂੰ ਸ਼ਹੀਦ ਕਰ ਦਿਤਾ ਥੈਹੀਂ , ਪਹਿਲਾਂ ਦੋਨਾਂ ਠਾਣੇਦਾਰਾਂ ਨੇ ਇਕਇਕ ਗੋਲੀ ਮਾਰੀ , ਡਿਪਟੀ ਸਾਧਾ ਸੂੰਹ ਨੇ ਦੋ ਮਾਰੀਆਂ । ਫੇਅ ਸਚੇ ਹੋਣ ਲਈ ਲਾਸ਼ ਚੁਕ ਕੇ ਨਾਈ ਮਾਜਰੇ ਲੈ ਆਏ ।ਇਕ ਉਜੜੇ ਜਿਹੇ ਪਲ ‘ਤੇ ਕਿਤਾਬ ਸੀ ਇਕ ਕਾਪੀ । ਉਦ੍ਹੀ ਥਾਂ ਪੜਾਪਸਤੌਲ ਰਖ ਕੇ ਪੁਲਸਮੁਕਾਬਲੇ ਦੀ ਖ਼ਾਨਾ ਪੂਰੀ ਕੀਤੀ । ਪਰ ਜੀ, ਲੋਕ ਕਿਥੇ ਮੰਨਦੇ ਆ ਐਡੇ ਵਡੇ ਝੂਠਕੁਫ਼ਰ ਨੂੰ ।ਦਸ ਮੰਨਦੇ ਆ ! ਨਈਂ ਨਾ ਮੰਨਦੇ ਼ ਼ ਼।
ਤੈਨੂੰ ਨੀਮੀਂ ਪਾਈ ਬੈਠੇ ਨੂੰ ਪਿਆਰਾ ਇਕਦਮ ਖਿਝ ਕੇ ਪਊ “ ਓ ਮੈਂ ਤੈਨੂੰ ਕੀ ਪੁਛਦਾਂ ,ਤੂੰ ਅਗੋਂ ਬੋਲਦਾ ਈ ਨਈਂ । ਕੀ ਨਾਂ ਤੇਰਾ ਼ ਼ ਼ਹਾਂ ਸਚ , ਪਰਮਜੀਤ ਕਾਕਾ ਤੈਨੂੰ ਼ ਼ ਼ਤੈਨੂੰ ਪਤਆ ਵੀ ਆ ਕੁਸ਼ ਕਿ ਨਿਰਾਪੁਰਾ ਕਲਮਘਸੀਟ ਈ ਹੈਗਾਂ ,ਤੂੰ ਤਾਂ ਧੌਣ ਈ ਹੋਰ ਤਰ੍ਹਾਂ ਸੁਟਿਉਂ ਆ ਹੇਠਾਂ ਨੂੰ । ਚਲ ਹੋਰ ਨਈਂ ਤਾਂ ਤੂੰ ਦਸ ਪਈ ਡਿਪਟੀ ਸਾਧਾ ਸੂੰਹ ਤੋਂ ਬਿਨਾਂ ਹੋਰ ਕੇਦ੍ਹੀ ਡੀਟੀ ਸੀ ਬੂਝਾ ਸੂੰਹ ਨੂੰ ਫੜਨ ਦੀ ।ਪਤਆ ਕਿ ਨਈਂ ਪਤਾ ਼ ਼ ਼? ਼ ਼ ਓ ਤੂੰ ਤਾਂ ਬੋਲਦਾਕੁਸਕਦਾ ਈ ਨਈਂ । ਮੂੰਹ ਈਂ ਪਤਾ ,ਦੂਜਾ ਡਿਪਟੀ ਉਮਰਾਓ ਸੂੰਹ ਸੀ ,ਮਾਂ ਮਰਗੀ ਲਗਦੀ । ਼ ਼ ਼ਓ ਤੈਨੂੰ ਇਹ ਵੀ ਨਈਂ ਪਤਾ , ਦੂਜਾ ਡਿਪਟੀ ਉਮਰਾਓ ਸੂੰਹ , ਉਮਰਾਓ ਸੂੰਹ ।ਦਲੀਪ ਸੂੰਹ ਟਪਿਆਲੇ ਦੇ ਚਾਚੇ ਦਾ ਪੁਤ । ਼ ਼ ਨਈਂ ਪਤਆ ਓ ਤੇਰੇ ਪਲੇ ਵੀ ਕੁਸ਼ ਕਿ ਨਈਂ । ਤੂੰ ਮੇਰਾ ਸਿਰ ਊਈਂ ਚਟੀ ਜਾਨਾਂ ਐਨੇ ਚਿਰ ਦਾ । ਚਲ ਦਫ਼ਾ ਹੋ ਏਥੋਂ ।ਆਇਆ ਵਡਾ ਖੋਜਕਾਰ ।ਐਹੋ ਜੇਏ ਹੋਰ ਆਂ ਤੇਰੇ ਕੁਲਗਦੇ । ਤੇਰੇ ਉਪਰਲੇ ,ਤੈਨੂੰ ਐਧਰ ਨੂੰ ਤੋਰਨ ਆਲੇ । ਼ ਼ ਼ਓ ਤੁਹੀਂ ਤਾਂ ਕੰਜਰ ਦਿਓ ਕੁਰਸੀਬਾਜਾਂ ਨਾਲੋਂ ਵੀ ਨਿਘਰੇ ਪਏ ਆਂ । ਤੁਹੀਂ ਤਾਂ ਰਹਿੰਦੀ ਵੀ ਗਿਲ ਗਾਲ੍ਹ ਛਡਣੀ ਆਂ ,ਐਸ ‘ਸਾਬ੍ਹ ਨਾ' ।ਨਿਰੇ ਵਰਕੇ ਕਾਲੇ ਕਰਕੇ ਤੁਹੀਂ ਵੇਚਣਾ ਆ ਸਾਨੂੰ ।ਮੁਲ ਵਟਣਾਂ ਬੂਝਾ ਸੂੰਹ ਬਾਬੇ ਦਾ , ਸੰਤ ਸੂੰਹ ਗਿਆਨੀ ਦਾ ।ਜੇੜ੍ਹਾ ਉਠਦਾ ਤੁਰ ਪੈਂਦਾ ਮੂੰਹ ਚਕ ਕੇ ਐਧਰ ਨੂੰ ਼ ਼ ਼।
ਪਿਆਰੇ ਦੀ ਦਬਕਝਿੜਕ ਸੁਣ ਕੇ ਤੇਰਾ ਝੁਕਿਆ ਸਿਰ ਰਹਿੰਦਾ ਵੀ ਨੀਮਾਂ ਹੋ ਜਾਊ । ਇਸ ਲਈ ਨਈਂ ਕਿ ਤੈਨੂੰ ਪਤਾ ਕਿ ਦੂਜਾ ਡਿਪਟੀ ਕੌਣ ਸੀ , ਕੀ ਨਾਂ ਸੀ ਉਦ੍ਹਾ ।ਭਰਾ ਕੇਦ੍ਹਾ ਸੀ ਉਹ ।ਏਸ ਸਾਰੇ ਕੁਸ਼ ਦੀ ਜਾਣਕਾਰੀ ਹੈਗੀ ਆ ਤੈਨੂੰ । ਤੈਨੂੰ ਤਾਂ ਇਹ ਵੀ ਪਤਾ ਕਿ ਉਮਰਾਓ ਸੂੰਹ ਨੇ ਨਈਂ ਸੀ ਮਾਰਨਾ ਬੂਝਾ ਸੂੰਹ ਨੂੰ ।ਉਨ੍ਹੇ ਗਿਫ੍ਰਤਾਰੀ ਦਸ ਕੇ ਜੇਲ ਭੇਜਣਾ ਸੀ ਉਨੂੰ਼ ।ਅਦਾਲਤੀ ਕਾਰਵਾਈ ਲਈ । ਤੇਰੇ ਕੋਲ੍ਹੇ ਉਮਰਾਓ ਸੂੰਹ ਨੂੰ ਮਿਲੇ ਮੰਜਕੀ ਦੇ ਖ਼ਾਸ ਖ਼ਾਸ ਪਿੰਡਾਂ ਦਾ ਵੇਰਵਾ ਵੀ ਹੈਗਾ । ਬਾਬੇ ਦੀ ਜੰਡਿਆਲੀਏ ਦਰਬਾਰਾ ਸੂੰਹ ਦੇ ਚਾਚੇ ਮੇਹਰ ਚੰਦ ਨੇ ਦਬਕਾ ਵੀ ਮਾਰਿਆ ਸੀ ਉਮਰਾਓ ਸੂੰਹ ਨੂੰ । ਉਨ੍ਹੇ ਕਿਹਾ ਸੀ ‘ ਖ਼ਬਰਦਾਰ ਜੇ ਹਥ ਪਾਇਆ ਬੂਝਾ ਸੂੰਹ ਨੂੰ ਏਥੇ ਆਏ ਨੂੰ ।ਏਥੇ ਉਹ ਹੋਰ ਕਿਤੇ ਨਈਂ ਮੇਰੇ ਘਰ ਠਹਿਰਦਾ । ਖ਼ਾਨਦਾਨੀ ਕਾਂਗਰਸੀ ਮੇਹਰ ਚੰਦ ਦੇ ਘਰ।'
ਬੂਝਾ ਸੂੰਹ ਬਾਬੇ ਦੇ ਕੰਮਢੰਗ ,ਉਨੂੰ ਮਿਲਕੇ ਰਏ ਲੋਕਨਿਘ ਦਾ ਕੁਲ ਵੇਰਵਾ ਤੇਰੇ ਪਾਸ ਹੁੰਦਿਆਂ ਹੋਇਆ ਵੀ ਤੇਤੋਂ ਚੁਕਿਆ ਜਾਣਾਂ ਪਿਆਰੇ ਮੂਹਰੇ । ਤੈਨੂੰ ਲਗਣਾਂ ਤੂੰ ਆਪਣੇ ਆਪ ਤਕ ਸਿਮਟੇ ਸਹਿਣ ਕਰਕੇ ਛਾਈ ਹੋਣੀ ਆ ਤੇਰੇ ‘ਤੇ ।ਸਿਰਫ਼ ਕਿਤਾਬੀ ਕਾਗਜੀ ਮਗਜ਼ਮਾਰੀ ਕਰਦੇ ਰਹਿਣ ਕਰਕੇ ,ਤੈਨੂੰ ਇਕ ਤਰ੍ਹਾਂ ਦਾ ਹਿਰਖ਼ ਹੁੰਦਾ ਲਗੂ , ਗੁਸਾ ਵੀ ਆਊ ਆਪਣੇ ਆਪ ‘ਤੇ ਸ਼ਰਮ ਵੀ ਕਿ ਤੂੰ ਤਾਂ ਅਜੇ ਬੂਝਾ ਸੂੰਹਤੇਜਾ ਸੂੰਹ ਵਰਗੇ ਮੂਹਰਲੀ ਪਾਲ ਸਿਦਕੀਸਿਰੜੀ ਯੋਧਿਆਂ ਤਕ ਸਿਮਟਿਆ ਰਿਹਾਂ ।ਤੈਤੋਂ ਤਾਂ ਉਨ੍ਹਾਂ ਦੀ ਕਿਰਤਘਾਲਣਾ ਵੀ ਚੰਗੀ ਤਰ੍ਹਾਂ ਸਾਂਭੀ ਨਈਂ ਗਈ ਆਪਣੇ ਸ਼ਿਸ਼ਾਂਸ਼ਾਗਿਰਦਾਂ ਲਈ । ਹੁਣ ਤੂੰ ਮੇਦਾਨ ਸੂੰਹ ,ਪਿਆਰਾ ,ਬਚਿਤਰ ਸੂੰਹ ਮਾਸਟਰ ,ਬੰਤ ਸੂੰਹ ਗਿਆਨੀ ਵਰਗੇ ,ਜੀਂਦੇ ਸ਼ਹੀਦਾਂ ਦੇ ਕਾਰਨਾਮੇ ਕ੍ਹੇੜੇ ਖਾਤੇ ‘ਚ ਪਾਏਂਗਾ ।ਕੇੜੇ ‘ਸਾਬ੍ਹ ਨਾਲ ਪੁਜਦੇ ਕਰੇਂਗਾ ਅਗਲੀ ਪੀੜ੍ਹੀ ਨੂੰ ।ਤੈਨੂੰ ਲਗਣਾਂ ਜੇ ਤੂੰ ਪਾਏਂਗਾ ।ਕੇੜ੍ਹੇ ‘ਸਾਬ੍ਹ ਨਾਲ ਪੁਜਦੇ ਕਰੇਂਗਾ ਅਗਲੀ ਪੀੜ੍ਹੀ ਨੂੰ । ਤੈਨੂੰ ਲਗਣਾਂ ਜੇ ਤੂੰ ਉਸ ਪੜ੍ਹਾਅ ਦੇ ਗਿਣਮੇਂਚੁਣਮੇਂ ਨਾਇਕਾਂ ਦੀ ਥਾਂ , ਉਸ ਯੁਗ ਦਾ ਸਾਂਝਾ ਅਮਲਕਰਮ ਲਿਆ ਹੁੰਦਾ ਆਪਣੀ ਕਾਰਵਲ੍ਹਗਣ ‘ਚ , ਉਸ ‘ਸਾਬ੍ਹ ਨਾਲ ਕੀਤੀ ਹੁੰਦੀ ਮਸ਼ਕਪੇਚੀ , ਤਾਂ ਯੁਗਨਾਇਕ ਫੋਟੋਫਰੇਮਾਂ ‘ਚ ਜਕੜੇ ਹੋਣ ਦੀ ਥਾਂ ਸਿਰਾਂ ‘ਚ ਬੀੜੇ ਹੋਣੇਂ ਸੀ ਮੁੰਡੇਕੁੜੀਆਂ ਦੇ ।ਸਿਆਸੀਸਮਾਜੀ ਅਮਲ ਤੁਰਿਆ ਰਹਿਣਾ ਸੀ ਇਕਸਾਰ । ਹੁਣ ਵਾਂਗ ਖੇਹਖਰਾਬ ਨਈਂ ਸੀ ਹੋਣੀ ਹੁਣ ਦੀ ਪੀੜ੍ਹੀ ।
ਆਪਣੇ ਆਪ ‘ਚ ਹੀਣਾ ਹੋਏ ਤੋਂ ਤੇਤੋਂ ਨਾ ਸਿਰ ਚੁਕਿਆ ਜਾਣਾਂ ਉਪਰ ਨੂੰ ,ਨਾ ਨਿਗ਼ਾਹ ਮਿਲਣੀ ਆਂ ਪਿਆਰੇ ਨਾਲ ।
ਇਸ ਵਾਰ ਪਿਆਰੇ ਦੀ ਥਾਂ ਤੂੰ ਹੋਏਂਗਾ ਰੋਣਹਾਕਾ । ਗਚ ਭਰਿਆ ਜਾਣਾਂ ਤੇਰਾ ।ਅਖਾਂ ‘ਚ ਨਮੀਂ ਵੀ ਤਰਨ ਲਗ ਪੈਣੀ ਆਂ ਤੇਰੇ ।ਤੂੰ ਅੰਦਰੇਅੰਦਰ ਰੋਏਂਗਾ ਵੀ ਜ਼ਰੂਰ ,ਹਉਕਾ ਭਾਮੇਂ ਪਿਆਰੇ ਨੂੰ ਸੁਣੇ ਨਾ ਸੁਣੇ ।
ਤੂੰ ਸ਼ਰਮਸਾਰ ਹੋਏ ਨੇ ,ਨਾ ਉਠਣ ਜ਼ੋਗਾ ਰਹਿਣਾ ,ਨਾ ਬੈਠੇ ਰਹਿਣ ਜ਼ੋਗਾ ।
ਆਪਣੀ ਥਾਂ ਖਿਝੇਖਪੇ ਪਿਆਰੇ ਦੇ ਕੜਮੇਂ ਬੋਲ ਫਿਰ ਤੇਰੇ ਮਥੇ ‘ਚ ਆ ਵਜਣੇ ਆਂ “ ਉਠਦਾਵਗ੍ਹਦਾ ਕਿ ਨਈਂ ਼ ਼ ਼ ਼।ਨਈਂ ਤਾਂ ਛਡਾਂ ਫੇਏ ਕੁਤਾ ਼ ਼ ਼? ਤੁਹੀਂ ਲੋਕ ਹੈਈ ਏਸੇ ਲੈਕ ।
ਕੁਰਸੀ ਤੋਂ ਉਠਦੇ ਪਿਆਰੇ ਦੇ ਲੁੜ੍ਹਕਦੇ ਕਦਮ ਸਚਮੁਚ ਈ ਗੇਟ ਵਲ੍ਹ ਨੂੰ ਨਿਕਲ ਤੁਰਨੇ ਆਂ ।
ਇਹ ਤਾਂ ਗਿਆਨੀ ਬੰਤ ਸੂੰਹ ਨੇ ਹਿਲਦੇ ਹਥ ਦਾ ਇਸ਼ਾਰਾ ਕਰਕੇ ਪਿਆਰੇ ਨੂੰ ਰੋਕਣਾਂ ,ਨਈਂ ਉਨ੍ਹੇ ਟਾਈਗਰ ਦੀ ਸੰਗਲੀ ਖ੍ਹੋਲਣ ਲਗੇ ਨੇ ਘਟ ਨਈਂ ਕਰਨੀ ।