ਸੁਪਨੇ ਵੀ ਬੜੇ ਅਜੀਬੋ ਗਰੀਬ ਹੁੰਦੇ ਹੱਨ । ਸੁਪਨੇ ਸੱਚੇ ਹੁੰਦੇ ਹੱਨ ਜਾਂ ਝੂਠੇ ਹੁੰਦ ਹੱਨ ,ਇਨ੍ਹਾਂ ਬਾਰੇ ਵਿਵਾਦਾ ਚਿਰੋਕਣਾ ਸਮਿਆ ਤੋਂ ਚਲਿਆ ਆ ਰਿਹਾ ਹੇ,ਨੀਂਦ ਵਿਚ ,ਇੰਟਰ ਨੈੱਟ ਦੀ
ਵਦਧੀ ਘਟਦੀ ਰੇਂਜ ਵਾਂਗਰ ਟੁੱਟਦੇ ਜੁੜਦੇ ਰਹਿੰਦੇ ਹੱਨ । ਸਵੇਰ ਨੂੰ ਜਾਗਣ ਤੇ ਬੰਦਾ ,ਸੋਚਦਾ ਰਹਿੰਦਾ ਹੈ ਸੁਪਨੇ ਵਿਚ , ਬੰਦਾ ਕਈ ਕਈ ਵਾਰ ਮਰਦਾ ,ਜੀਉਂਦਾ , ਦੌੜਦਾ ,ਭੱਜਦਾ , ਹੱਫ਼ਦਾ ਅਤੇ ਅਨੇਕਾਂ ਅਣਡਿੱਠੇ ਦ੍ਰਿਸ਼ ਵੇਖ ਕੇ ਅੰਦਰੋ ਅੰਦਰ ਹੈਰਾਨ ਹੁੰਦਾ ਹੈ। ਸੁਪਨਿਆ ਦਾ ਉਮਰ ਨਾਲ ਵੀ ਕੋਈ ਸਬੰਧ ਜਾਪਦਾ ਹੇ ।
ਸਾਨੂੰ ਵੀ ਇਸੇ ਤਰ੍ਹਾਂ ਦਾ ਇੱਕ ਅਜੀਬ ਸੁਪਨਾ ਆਇਆ ,ਸੁਪਣੇ ਵਿਚ ਅਸੀਂ ਮਰ ਗਏ ,ਤੇ ਧਰਮ ਰਾਜ ਦੇ ਬੰਦੇ ਲੈਣ ਲਈ ਆ ਗਏ , ਮੈਂ ਉਨ੍ਹਾਂ ਨਾਲ ਨਾ ਜਾਣ ਦੇ ਕਈ ਬਹਾਨੇ ਲਾ ਰਿਹਾ ਹਾਂ ,ਪਰ ਉਹ ਨਹੀਂ ਮੰਨਦੇ ,ਮੈਂ ਕਹੰਦਾ ਹਾਂ , ਮੈਨੂੰ ਮੇਰੀ ਪੈਨਸ਼ਨ ਵਾਲੀ ਕਾਪੀ ਤੇ ਪੈਨਸ਼ਨ ਚੜ੍ਹਵਾ ਲੈਣ ਦਿਓ ,ਮੇਰੀਆਂ ਕੁੱਝ ਐਫ਼ ਡੀਆਂ ਹਨ ,ਉਨ੍ਹਾਂ ਬਾਰੇ ਮੈਨੂੰ ਮੁੰਡਿਆਂ ਨੂੰ ਦਸ ਲੈਣ ਦਿਓ ,ਨਾਲੇ ਇੱਕ ਹੋਰ ਜ਼ਰੂਰੀ ਕੰਮ, ਜੋ ਮੈਂ ਅਪਨੀ ਵਸੀਅਤ ਵੀ ਨਹੀਂ ਕੀਤੀ ,ਮੇਰੇ ਜਾਣ ਪਿਛੋਂ ਮੇਰੇ ਨਿਆਣੇ ਨਾ ਲੜਦੇ ਰਹਿਣ , ਨਾਲੇ ਮੈਨੂੰ ਥੋੜਾ੍ਹ ਚਿਰ ਰੱਬ ਦਾ ਨਾਂ ਲੈ ਲੈਣ ਦਿਓ ,ਮੈਂ ਤੁਹਾਡੇ ਨਾਲ ਜਾਣ ਨੁੰ ਤਿਆਰ ਹਾਂ । ਧਰਮ ਰਾਜ ਦੇ ਬੰਦੇ ਕਹਿ ਰਹੇ ਹੱਨ ਬੁੜ੍ਹਿਆ ਐਵੇਂ ਯੱਭਲੀਆਂ ਨਾ ਮਾਰ ,ਅਤੇ ਭਲਾ ਮਾਣਸ ਬਣਕੇ ਸਾਡੇ ਅੱਗੇ ਲੱਗ ਤੇ ਐਵੇਂਬਹਾਨੇ ਨਾ ਘੜ ,ਪਹਿਲਾਂ ਏਨੀ ਉਮਰ ਸੁੱਤਾ ਰਿਹਾਂ ਅਤੇ ਮੈਂ ਉੋਨ੍ਹਾਂ ਨੂੰ ਜੇਬ ਚੋਂ ਸੌ ਦਾ ਨੋਟ ਕੱਢ ਕੇ ਕਹਿ ਰਿਹਾਂ ਹਾਂ ਕਿ ਆਹ ਲਓ ਅਪਣਾ ਚਾਹ ਪਾਣੀ ਅਤੇ ਜਾਓ ,ਤੇ ਜਾਂ ਫਿਰ ਥੋੜ੍ਹਾ ਸਮਾਂ ਹੋਰ ਇਨ੍ਹਾਂ ਕੰਮਾਂ ਲਈ ਦੇ ਦਿਓ ।ਪਰ ਉਹ ਮੇਰੀ ਇਹ ਗੱਲ ਸੁਣਕੇ ਗੁੱਸੇ ਵਿਚ ਆ ਗਏ ,ਅਤੇ ਕਹਿਣ ਲੱਗੇ, ਓਏ ਤੇਰਾ ਦਿਮਾਗ ਫਿਰ ਗਿਆ ਲੱਗਦੈ ,ਅਸੀਂ ਕੋਈ ਥਾਣੇ ਥਪਾਣੇ ,ਜਾਂ ਕਿਸੇ ਕਚਹਿਰੀ ਦੇ ਬੰਦੇ ਨਹੀਂ ਤੂੰ ਸਾਡੇ ਧਰਮ ਰਾਜ ਨੂੰ ਨਹੀਂ ਜਾਣਦਾ ,ਇੱਥੇ ਦੀਆਂ ਗੱਲਾਂ ਛੱਡ ,ਸਾਡਾ ਸਮਾਂ ਨਾ ਖਰਾਬ ਕਰ ,ਐਵੇਂ ਨਾ ਕਿਤੇ ਸਾਨੂੰ ਨੌਕਰੀ ਤੋਂ ਛੁੱਟੀ ਕਰਵਾ ਦੇਈਂ ।ਇਹ ਨੋਟ ਨੂੰ ਪਰ੍ਹਾਂ ਅੱਗ ਲਾ ਤੇ ਸਾਡੇ ਨਾਲ ਰਾਹੇ ਪਓ ਬੰਦਿਆਂ ਵਾਂਗ । ਪਰ ਅਸੀਂ ਅਪਣੀ ਜਾਣ ਛਡਾਉਣ ਲਈ ਹੋਰ ਲੇਲ੍ਹੜੀਆਂ ਕੱਢਣ ਲੱਗੇ ਅਤੇ ਫਿਰ ਉਨ੍ਹਾਂ ਜਿਸ ਤਰ੍ਹਾਂ ਕੋਈ ਡਾਕਟਰ ਓਪ੍ਰੇਸ਼ ਕਰਨ ਲੱਗਿਆਂ , ਜਿਵੇਂ æ ਟੀਕਾ ਲਾ ਕੇ ਬੇਹੋਸ਼
ਕਰਦਾ ਹੈ ,ਕਰਕ ੇ ਮੇਰੇ ਵਿਚੋਂ ਕੋਈ ਪੁਰਜਾ ਕੱਢਿਆ ,ਜਿਸ ਨਾਲ ਅਸੀਂ ਸੱਭ ਕੁਝ ਵੇਖਦੇ ਵੀ ਮਰ ਗਏ,
ਸਾਰਾ ਪਰਵਾਰ ਇਕੱਠਾ ਹੋ ਗਿਆ ਲਾਸ਼,ਮੰਜੇ ਤੋਂ ਥੱਲੇ ਲਾਹ ਦਿਤੀ ਗਈ , ਚੀਕ ਚਿਹਾੜਾ ਜੇਹਾ ਪੈ ਗਿਆ । ਆਖਿਰ ਸਿਆਣੇ ਬੰਦੇ ਕਹਿਣ ਲੱਗੇ ਹੁੱਨ ਬਹੁਤੀ ਦੇਰ ਨਾ ਕਰ ਤ ਇਸ਼ਨਾਨ ਕਰਵਾ ਕੇ ਸਾਡੀ ਅਰਥੀ ਦੂਰ ਦੁਰਾਡਿਓਂ ਪਹੁੰਚੇ ਸਜਨਾਂ ਮਿਤਰਾਂ ਸਾਕ ਸੰਬੰਧੀਆਂ ਨਾਲ ਸ਼ਮਸ਼ਾਨ ਘਾਟ ਵਿਚ ਪਹੁੰਚ ਗਈ ,ਘਰ ਵਾਲੀ ਵਾਲ ਗਲ਼ ਵਿਚ ਪਾਈ ਵੈਣ ਪਾਉਂਦੀ ਕਹਿ ਰਹੀ ਸੀ ,ਹਾਏ ਮੈਨੂੰ ਇੱਕਲਿਆਂ ਛੱਡ ਕ ਚਲੇ ,ਮੈਨੂੰ ਵੀ ਨਾਲ ਲੈ ਜਾਓ ,ਮੈਂ ਕੀਹਦੇ ਸਹਾਰੇ ਜੀਵਾਗੀ , ਮੈਂ ਵੇਖਦਾ ਹਾਂ ਮੇਰੀ ਚਿਖਾ ਤਿਆਰ ਹੋ ਰਹੀ ਹੈ ,ਬੜੀ ਹੈਰਾਨੀ ਹੋ ਰਹੀ ਹੈ ਕਿ ਜਿਨ੍ਹਾਂ ਮੈਨੂੰ ਕਦੇ ਫਿਟੇ ਮੂੰਹ ਨਹੀਂ ਕਿਹਾ ਉਹ ਅੱਜ ਮੇਰੀ ਲਾਸ਼ ਨੂੰ ਮੱਥੇ ਟੇਕ ਰਹੇ ਹੱਨ ,ਮੈਂ ਸਾਰੀ ਉਮਰ ਕਦੇ ਗੁਰੂ ਘਰ ਨਹੀਂ ਗਿਆ ਨਾ ਹੀ ਕਦੇ ਰੱਬ ਦਾ ਨਾਂ ਲਿਆ ,ਪਰ ਹੁਨ ਮੇਰੇ ਮਰਨ ਤੇ ਗੁਰਬਾਣੀ ਦੇ ਪਾਠ ਹੋ ਰਹੇ ਹੱਨ ਅਰਦਾਸਾਂ ਹੋ ਰਹੀਆਂ ਹੱਨ ,ਤੇ ਮੇਰਾ ਇਹ ਸੱਭ ਕੁਝ ਵੇਖ ਸਿਰ ਸ਼ਰਮ ਨਾਲ ਝੁੱਕ ਰਿਹਾ ਹੈ , ਇਸ ਤੋਂ ਬਾਅਦ ਚਿਖਾ ਨੂੰ ਲਾਂਬੂ ਲਇਆ ਗਿਆ ,ਸਾਡਾ ਕੀਰਤਣ ਸੋਹਿਲਾ ਪੜ੍ਹਿਆ ਗਿਆ ,ਤੇ ਬਾਅਦ ਵਿਚ ਬੋਰੀਆਂ ਮੁੰਗ ਫਲੀ ,ਛੁਹਾਰੇ ,ਮਖਾਣੇ ਬਦਾਮ ਝੋਲੀਆਂ ਭਰ ਭਰ ਸ਼ਮਸ਼ਾਨ ਭੂਮੀ ਵਿਚ ਸਾਡੀ ਮੌਤ ਦੀ ਖ਼ੁਸ਼ੀ ਵਿਚ ਵੰਡੇ ਗਏ , ਸਭੱ ਸੱਜਣ ਮਿੱਤਰ ਸਾਡਾ ਕੰਮ ਮੁਕਾ ਕੇ ਗੁਰਦੁਵਾਰੇ ਸਾਡੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਕੇ ਲੰਗਰ ਛਕ ਕੇ ਆਪਣੋ ਆਪਣੇ ਘਰੀਂ ਆਪੋ ਆਪਣੀਆਂ ਗਲਾਂ ਕਰਦੇ ਘਰਾਂ ਨੂੰ ਪਰਤ ਰਹੇ ਸੱਨ ।ਪਰ ਓਧਰ ਧਰਮ ਰਾਜ ਦੇ ਬੰਦੇ ਉਸ ਨੂੰ ਆਖ ਰਹੇ ਸਨ ,ਬੁਢਾ ਬੜਾ ਢੀਠ ਸੀ ,ਬੜੀ ਮੁਸ਼ਕਿਲ ਨਾਲ ਕਾਬੂ ਕੀਤਾ ,ਏਹਦਾ ਜੀਅ ਨਹੀਂ ਸੀ ਕਰਦਾ ਆਉਣ ਨੂੰ ,ਤੇ ਧਰਮ ਰਾਜ ਕਹਿਣ ਲੱਗਾ ਕਿ ਏਹਦਾ ਲੇਖਾ ਜੋਖਾ ਤਾਂ ਪਹਿਲਾਂ ਹੀ ਹੋਇਆ ਪਿਆ ਹੈ ,ਨੇਕੀ ਜ਼ੀਰੋ ਪਰ ਮਾੜੀਆਂ ਕਰਤੂਤਾਂ ਨਾਲ ਸਾਰਾ ਰਜਿਸਿਟਰ ਕਾਲਾ ।
ਸਵੇਰੇ ਜਾਗ ਖੁਲ੍ਹੀ ਤਾਂ ਰਾਤ ਦੇ ਸੁਪਣੇ ਕਾਰਣ ਸਰੀਰ ਚੂਰ ਚੂਰ ਹੋ ਚੁਕਿਆ ਸੀ,ਨਾਲ ਹੀ ਠੰਢੀਆਂ ਤ੍ਰੇਲੀਆਂ ਆ ਰਹੀਆ ਸੱਨ ,ਮੈਂ ਇੱਟਲੀ ਵਿਚ ਬੈਠਾ ਰਾਤ ਵਾਲੇ ਸੁਪਨੇ ਦੇ ਜੋੜ ਤੋੜ ਇੱਕ ਰੀਲ ਵਾਂਗ ਉਸ ਨੂੰ ਜੋੜਨ ਦਾ ਯਤਨ ਕਰ ਰਿਹਾ ਸਾਂ ।