ਪੱਤਰਕਾਰਤਾ ਤੇ ਸਾਹਿਤਕਾਰਤਾ ਦਾ ਸੁਮੇਲ -ਹਰਬੀਰ ਸਿੰਘ ਭੰਵਰ (ਲੇਖ )

ਦਲਵੀਰ ਸਿੰਘ ਲੁਧਿਆਣਵੀ   

Email: dalvirsinghludhianvi@yahoo.com
Cell: +91 94170 01983
Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
ਲੁਧਿਆਣਾ India 141013
ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


naltrexone for alcoholism

buy naltrexone online click here order naltrexone pills

medical abortion

purchase abortion pill online uk click abortion pill online
ਸਾਹਿਤ, ਕਲਾ ਅਤੇ ਪੱਤਰਕਾਰਤਾ ਦੇ ਖੇਤਰ ਵਿਚ ਵਿਲੱਖਣ ਪੈੜਾਂ ਪਾਉਣ ਵਾਲੇ ਸ. ਹਰਬੀਰ ਸਿੰਘ ਭੰਵਰ ਦਾ ਨਾਮ ਕਿਸੇ ਜਾਣ-ਪਛਾਣ ਦਾ ਮੋਹਤਾਜ਼ ਨਹੀਂ ਹੈ। ਉਹ ਸੱਚਾ-ਸੁੱਚਾ ਇਨਸਾਨ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਧਾਰਨੀ ਹੀ ਨਹੀਂ, ਸਗੋਂ ਧਾਰਮਿਕ, ਸਭਿਆਚਾਰਕ, ਸਮਾਜਕ ਅਤੇ ਸਿੱਖਿਆ ਖੇਤਰ ਨਾਲ ਸਬੰਧਤ ਮਸਲਿਆਂ ਦੀ ਤਹਿ ਤੱਕ ਪਹੁੰਚ ਕੇ ਸਚਾਈ ਲੋਕਾਂ ਦੇ ਸਨਮੁੱਖ ਕਰਦੇ ਹਨ । ਉਂਜ ਤਾਂ ਉਨ੍ਹਾਂ ਦੀ ਦਿੱਖ ਸਿੱਧੀ-ਸਾਦੀ ਲੱਗਦੀ ਹੈ, ਪਰ ਪਲਾਂ ਵਿਚ ਹੀ ਦੂਸਰਿਆਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ । ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਖ਼ਬਰ ਏਜੰਸੀਆਂ ਅਤੇ ਅਖ਼ਬਾਰਾਂ ਨਾਲ ਲੰਬਾ ਸਮਾਂ ਜੁੜੇ ਰਹੇ ਸ. ਭੰਵਰ ਦਾ ਜਨਮ ਲੁਧਿਆਣਾ ਜ਼ਿਲੇ ਦੇ ਪਿੰਡ ਪੱਖੋਵਾਲ ਵਿਚ ਪਿਤਾ ਸ. ਹਰਨਾਮ ਸਿੰਘ ਅਤੇ ਮਾਤਾ ਬੀਬੀ ਬਚਨ ਕੌਰ ਦੇ ਘਰ ੨੭ ਅਗਸਤ ੧੯੩੮ ਨੂੰ ਹੋਇਆ। 
ਭੰਵਰ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ.ਏ. (ਪੰਜਾਬੀ) ਅਤੇ ਬੈਚੀਲਰ ਆਫ਼ ਜਰਨਿਲਜ਼ਮ ਦੀ ਡਿਗਰੀ ਹਾਸਲ ਕਰ ਕੇ ਪੱਤਰਕਾਰ ਵਜੋਂ ਆਪਣਾ ਕੈਰੀਅਰ ਆਰੰਭ ਕੀਤਾ। ਆਪਣੇ ਪਿਤਾ ਤੋਂ ਬਿਨਾ ਉਹ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸਖਸ਼ੀਅਤ ਤੇ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਹੋਏ । ਉਨ੍ਹਾਂ ਨੂੰ ਅੰਦਰੇਟਾ (ਕਾਂਗੜਾ) ਵਿਖੇ ਲਗਭਗ ਦੋ ਦਹਾਕੇ ਰਹਿ ਕੇ ਨਾਮਵਰ ਚਿੱਤਰਕਾਰ ਸ. ਸੋਭਾ ਸਿੰਘ ਤੇ ਪੰਜਾਬੀ ਰੰਗ-ਮੰਚ ਦੀ ਨਕੜਦਾਦੀ ਸ੍ਰੀਮਤੀ ਨੋਰ੍ਹਾ ਰਿਚਰਡਜ਼ ਨੂੰ ਬਹੁਤ ਨੇੜਿਊ ਦੇਖਣ ਦਾ ਸੁਭਾਗ ਪ੍ਰਾਪਤ ਹੈ ਅਤੇ ਦੋਨਾਂ ਤੋਂ ਬਹੁਤ ਕੁਝ ਸਿਖਿਆ ਹੈ।
ਸ੍ਰੀ ਭੰਵਰ ਧਰਮਸਾਲਾ ਤੇ ਅੰਮ੍ਰਿਤਸਰ ਵਿਖੇ ਇੰਡੀਅਨ ਐਕਸਪ੍ਰੈਸ ਦੇ ਰੀਪੋਰਟਰ, ਅੰਮ੍ਰਿਤਸਰ ਵਿਖੇ ਖ਼ਬਰ ਏਜੰਸੀ ਯੂ.ਐਨ.ਆਈ., ਬੀ.ਬੀ.ਸੀ. ਲੰਦਨ) ਤੇ ਅਮਰੀਕਨ ਖ਼ਬਰ ਏਜੰਸੀ ਯੂਨਾਈਟਡ ਪ੍ਰੈਸ ਇੰਟਰਨੈਸ਼ਨਲ ਲਈ ਕੰਮ ਕਰਨ ਪਿਛੋਂ ਅੰਗਰੇਜ਼ੀ ਟ੍ਰਿਬਿਊਨ ਲਈ ਅੰਿਮ੍ਰਤਸਰ, ਸ਼ਿਮਲਾ, ਪਟਿਆਲਾ ਅਤੇ ਫਿਰ ਅੰਮ੍ਰਿਸਤਰ ਵਿਖੇ ਸੀਨੀਅਰ ਰੀਪੋਟਰਟ ਵਜੋਂ ਸੇਵਾ ਕਰਕੇ ਸੇਵਾ-ਮੁਕਤ ਹੋਏ ਹਨ। ਇਸ ਉਪਰੰਤ ਉਨ੍ਹਾਂ ਨੇ ਦੈਨਿਕ ਜਾਗਰਨ ਦੇ ਲੁਧਿਆਣਾ ਦੇ ਬਿਊਰੋ ਚੀਫ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਵਜੋਂ ਸੇਵਾ ਕੀਤੀ । ਉਨ੍ਹਾਂ ਨੂੰ ਪੰਜਾਬੀ ਟੀ.ਵੀ. ਚੈਨਲ 'ਫਾਸਟਵੇਅ ਨਿਊਜ਼' ਦੇ ਨਿਊਜ਼ ਐਡੀਟਰ ਵਜੋਂ ਸੇਵਾ ਨਿਭਾਉਣ ਦਾ ਵੀ ਮੌਕਾ ਮਿਲਿਆ। 
ਭੰਵਰ ਸਾਹਿਬ ਨੇ ਕੈਨੇਡਾ, ਪਾਕਿਸਤਾਨ, ਬੰਗਲਾ ਦੇਸ਼, ਆਦਿ ਦੇਸ਼ਾਂ ਦੀ ਯਾਤਰਾ ਕਰਕੇ ਸਾਹਿਤ ਦੇ ਖੇਤਰ ਵਿਚ ਭਰਪੂਰ ਵਾਧਾ ਕੀਤਾ ਹੈ । ਪੱਤਰਕਾਰਤਾ ਤੇ ਸਾਹਿਤਕਾਰਤਾ ਇੱਕ ਦੂਜੇ ਦੇ ਤਰਕਸੰਗਤ ਹੋਣ ਦੇ ਨਾਲ ਹੀ ਸ੍ਰੀ ਭੰਵਰ ਨੇ ਪੰਜਾਬੀ ਸਾਹਿਤ ਰਚ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕੀਤੀ ਹੈ, ਯਾਨੀਕਿ 'ਇੱਕ ਪੰਥ ਦੋ ਕਾਜ' । ਉਨਾਂ ਦੇ ਲੇਖ, ਜੋ ਚਲੰਤ ਮਾਮਲਿਆ ਅਤੇ ਸਿੱਖ ਧਰਮ ਨਾਲ ਸਬੰਧਤ ਹੁੰਦੇ ਹਨ, ਅਕਸਰ ਹੀ ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਹਨ ।
ਸ੍ਰੀ ਭੰਵਰ ਨੇ ਹੁਣ ਤਕ ਛੇ ਪੁਸਤਕਾਂ  ਲਿਖ ਕੇ ਪੰਜਾਬੀ ਸਾਹਿਤ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ, ਜਿਨ੍ਹਾਂ ਚੋਂ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਬਾਰੇ 'ਡਾਇਰੀ ਦੇ ਪੰਨੇ' ਬਹੁਤ ਹੀ ਮਕਬੂਲ ਹੋਈ ਹੈ ਅਤੇ ਇਕ ਇਤਿਹਾਸਿਕ ਦਸਤਾਵੇਜ਼ ਬਣ ਗਈ ਹੈ। ਇਸ ਪੁਸਤਕ ਦੀਆਂ ਸਤ ਐਡੀਸ਼ਨਾਂ ਛੱਪ ਚੁਕੀਆਂ ਹਨ ਅਤੇ ਇਸ ਦੀ ਅੰਗਰੇਜ਼ੀ, ਹਿੰਦੀ ਤੇ ਬੰਗਾਲੀ ਭਾਸ਼ਾ ਵਿਚ ਐਡੀਸ਼ਨਾਂ ਵੀ ਛੱਪ ਰਹੀਆਂ ਹਨ। ਉਨ੍ਹਾਂ ਨੇ ਫੌਜੀ ਹਮਲੇ ਤੋਂ ਬਾਅਦ ਕਾਲੇ ਦਿਨਾਂ ਬਾਰੇ ਵੀ ਪੁਸਤਕ ਲਿਖ ਲਈ ਹੈ, ਜੋ ਛੇਤੀ ਹੀ ਪ੍ਰਕਾਸ਼ਿਤ ਹੋਣ ਦੀ ਸੰਭਾਵਨਾ ਹੈ। 
 ਸ. ਭੰਵਰ ਕਈ ਸਾਹਿਤਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ । ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਤੋਂ "ਇਨਸਾਈਕਲੋਪੀਡੀਆ ਆਫ ਸਿਖਇਜ਼ਮ"  ਲਈ "ਅਪਰੇਸ਼ਨ ਬਲਿਊ ਸਟਾਰ" ਬਾਰੇ ੫,੦੦੦ ਸ਼ਬਦਾਂ ਦੀ "ਐਂਟਰੀ" ਲਿਖਵਾਈ ਹੈ, ਜਿਸ ਦੀ ਵੈਟਿੰਗ ਸ. ਗੁਰਦੇਵ ਸਿੰਘ ਬਰਾੜ, ਆਈ. ਏ. ਐਸ. (ਸੇਵਾ ਮੁਕਤ), ਜੋ ੨ ਜੂਨ ੧੯੮੪ ਤਕ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਹੇ, ਨੇ ਕੀਤੀ ਸੀ। ਉਹ ਦੋ ਦਰਜਨ ਤੋਂ ਵੱਧ ਸਾਹਿੱਤਕ, ਧਾਰਮਿਕ ਅਤੇ ਪੱਤਰਕਾਰਤਾ ਨਾਲ ਜੁੜੀਆਂ ਜੱਥੇਬੰਦੀਆਂ ਵਲੋਂ ਸਨਮਾਨੇ ਗਏ ਹਨ। ਇੰਡੀਅਨ ਮੀਡੀਆ ਸੈਂਟਰ ਲੁਧਿਆਣਾ ਵੱਲੋਂ ਉਨ੍ਹਾਂ ਨੂੰ 'ਲਾਈਫ ਟਾਈਮ ਅਚੈਵਮੈਂਟ ਅਵਾਰਡ' ੫ ਨਵੰਬਰ ੨੦੦੭ ਨੂੰ ਪ੍ਰਦਾਨ ਕੀਤਾ ਗਿਆ।
ਸ੍ਰੀ ਭੰਵਰ ਨੇ ਆਪਣੇ ਜੀਵਨ 'ਚ ਵਡੇਰੀਆਂ ਮੱਲਾਂ ਮਾਰਕੇ ਸਮਾਜ ਦੀ ਸੇਵਾ ਹੀ ਨਹੀਂ ਕੀਤੀ, ਸਗੋਂ ਨੌਜਵਾਨ ਪੀੜ੍ਹੀ ਨੂੰ ਸੇਧ ਵੀ ਦਿੱਤੀ ਹੈ । ਪ੍ਰਮਾਤਮਾ ਉਨ੍ਹਾਂ ਦੀ ਕਲਮ ਨੂੰ ਹੋਰ ਬੱਲ ਬਖਸ਼ੇ ਤਾਂ ਜੋ ਉਹ ਆਪਣੇ ਦੇਸ਼ ਅਤੇ ਕੌਮ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ ।