ਦਸਤਾਰ (ਕਵਿਤਾ)

ਚਰਨਜੀਤ ਪਨੂੰ    

Email: pannucs@yahoo.com
Phone: +1 408 365 8182
Address:
California United States
ਚਰਨਜੀਤ ਪਨੂੰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


female viagra pills

female viagra pills online female viagra drops
ਆਪਾ  ਵਾਰਨ ਤੋਂ ਬਿਨਾ ਨਾ ਪੱਗ ਜੁੜਦੀ, 
ਦਸਤਾਰ ਬੰਨ੍ਹਿਆਂ ਬਿਨਾ ਸਰਦਾਰੀਆਂ ਨਾ।
ਪਿਤਾ ਤੋਰਨ ਤੋਂ ਬਿਨਾ ਨਾ ਹਿੰਦ ਬਚਦੀ, 
ਚੱਲਦੀਆਂ ਸੀਨਿਆਂ ਉਰੁ.ਤੇ ਜੇ ਆਰੀਆਂ ਨਾ।
ਗਹਿਣਾ ਪੱਗ ਦਾ ਦਿੱਤਾ ਦਸ਼ਮੇਸ਼ ਸਾਨੂੰ, 
ਬਰਾਦਰੀ ਜਾਤਾਂ ਉਹਨਾਂ ਚਿਤਾਰੀਆਂ ਨਾ।
ਇੱਜ਼ਤ ਆਬਰੂ ਦੀ ਹੈ ਪਹਿਰੇਦਾਰ ਪਗੜੀ, 
ਇਹ ਮਮੂਲੀ ਜਿਹੀਆਂ ਜ਼ਿੰਮੇਵਾਰੀਆਂ ਨਾ।
 
ਜਾਨ ਮਾਲ ਧਨ ਲੁੱਟ ਲੈ ਜਾਂਦੇ ਅਬਦਾਲੀ, 
ਝਪਟਦੀਆਂ ਜੇ ਖਾਲਸਾ ਫੌਜਾਂ ਨਿਆਰੀਆਂ ਨਾ। 
ਨਾ ਚੁੰਨੀ ਬਚਦੀ, ਨਾ ਪੱਗ ਰਹਿੰਦੀ, 
ਮਾਤਾ ਭਾਗੋ ਜਿਹੀਆਂ ਜੇ ਨਿੱਤਰਦੀਆਂ ਨਾਰੀਆਂ ਨਾ।
ਚਮਕੌਰ ਗੜ੍ਹੀ ਨਾ ਕਦੇ ਇਤਿਹਾਸ ਲਿਖਦੀ,
ਹੁੰਦੀਆਂ ਜੀਤ ਜੁਝਾਰ ਉਰੁ.ਥੇ ਜੇ ਜਾਨਾ ਵਾਰੀਆਂ ਨਾ।
ਮਿੱਟੀ ਸਰਹੰਦ ਦੀ ਨਾ ਪੂਜਣ ਯੋਗ ਬਣਦੀ,
 ਚਿਣਦੀਆਂ ਕੰਧ ਚ ਜੇ ਜਿੰਦੜੀਆਂ ਪਿਆਰੀਆਂ ਨਾ।
 
ਕੇਸਾਂ ਦਸਤਾਰਾਂ ਸਿਰਾਂ ਦੇ ਮੁੱਲ ਸੀ ਪਾਏ ਜਾਂਦੇ, 
ਮੁਗਲ ਹਕੂਮਤਾਂ ਨੇ ਘੱਟ ਗੁਜ਼ਾਰੀਆਂ ਨਾ।
ਰਹਿਲੇ ਬਾਣ ਕਦੇ ਦਸ਼ਮੇਸ਼ ਦੇ ਚੱਲਦੇ ਨਾ,
 ਪੈਂਦੀਆਂ ਅਣਖਾਂ ਤੇ ਜੇ ਚੋਟਾਂ ਕਰਾਰੀਆਂ ਨਾ।
ਮੁਕਟ ਸਿੱਖ ਦਾ, ਛਤਰੀ ਸਮਾਜ ਦੀ ਪਗੜੀ, 
ਬਰਕਤਾਂ ਗੁਰੂ ਦੀਆਂ ਕਦੇ ਮੁੱਕੀਆਂ ਹਾਰੀਆਂ ਨਾ।
ਪੱਗ ਵਟਾ ਕੇ ਜੋ ਧਰਮ ਭਰਾ ਬਣਦੇ, 
ਪੱਕੀਆਂ ਤੰਦਾਂ ਬੱਝਦੀਆਂ, ਟੁੱਟਦੀਆਂ ਯਾਰੀਆਂ ਨਾ।
 
ਪਗੜੀ ਦੇਸ ਕੌਮ ਧਰਮ ਦੀ ਬਣਦੀ ਰਹੀ ਚਾਦਰ,
 ਪੱਗ ਬੰਨ੍ਹ ਕੋਈ ਕਰੇ ਗਦਾਰੀਆਂ ਨਾ।
ਪੱਛਮੀ ਸਭਿਅਤਾ ਪਗੜੀ ਦੀ ਬਣ ਰਹੀ ਦੁਸ਼ਮਣ, 
ਚੇਤਨਤਾ ਚੁੰਨੀ ਪਗੜੀ ਬਾਰੇ ਜੇ ਪ੍ਰਚਾਰੀਆਂ ਨਾ।
ਤੁਹਾਡੀ ਅਣਖ ਪਗੜੀ ਹੈ ਤੁਹਾਡੀ ਸ਼ਾਨ ਚੁੰਨੀ, 
ਵਿਸਾਰ ਰਹੇ ਕਿਉ  ਸਿਰੀਂ ਸ਼ਿੰਗਾਰੀਆਂ ਨਾ।
ਧਰਮ ਸੰਕਟ ਵਿੱਚ ਪਗੜੀ ਘਿਰ ਜਾਣੀ, 
ਕੀਤੀਆਂ ਸਿੱਝਣ ਲਈ ਜੇ ਪੰਨੂ ਤਿਆਰੀਆਂ ਨਾ।