ਅੰਧਵਿਸ਼ਵਾਸ਼ਾਂ ਮਾਰ ਲਿਆ
(ਕਵਿਤਾ)
ਅੰਧਵਿਸ਼ਵਾਸ਼ਾਂ ਮਾਰ ਲਿਆ ਮੇਰੇ ਮੁਲਕ ਦੇ ਲੋਕਾ ਨੂੰ
ਕਿਵੇਂ ਉਤਾਰਾਂ ਪਿੰਡੇ ਤੋਂ ਮੈਂ ਚਿੰਬੜੀਆਂ ਜੋਕਾਂ ਨੂੰ
ਅੰਧਵਿਸ਼ਵਾਸ਼ਾਂ ਮਾਰ ਲਿਆ ਮੇਰੇ ਮੁਲਕ ਦੇ ਲੋਕਾਂ ਨੂੰ ....
ਉਏ ਸੋਭਾ ਸਿੰਘ ਜੇ ਬਾਬੇ ਦੀ ਤਸਵੀਰ ਬਣਾਉਂਦਾ ਨਾ
ਸਾਡੇ ਪੰਥ ਨੂੰ ਵਹਿਮਾਂ ਭਰਮਾਂ ਵਿਚ ਡੁਬਾਉਂਦਾ ਨਾ
ਫੋਟੋ ਵਰਗੀ ਸ਼ਕਲ ਬਣਾਈ ਲੁੱਟਣ ਲਈ ਲੋਕਾਂ ਨੂੰ .....
ਅੰਧਵਿਸ਼ਵਾਸ਼ਾਂ ਮਾਰ ਲਿਆ ਮੇਰੇ ਮੁਲਕ ਦੇ ਲੋਕਾਂ ਨੂੰ ....
ਰਬ ਦੀ ਮਾਰ ਤੋਂ ਡਰਕੇ ਖੁਦ ਨੂ ਮਾਰ ਮੁਕਾਉਂਦੇ ਨੇ
ਹਰ ਦਰ ਹਰ ਪਥਰ ਤੇ ਜਾ ਕੇ ਸਿਰ ਨਿਵਾਉਂਦੇ ਨੇ
ਕਿਵੇਂ ਦਸੋ ਓਭਾਰਾਂ ਮੈਂ ਦਬੀਆਂ ਹੋਈਂਆ ਸੋਚਾਂ ਨੂੰ ....
ਅੰਧਵਿਸ਼ਵਾਸ਼ਾਂ ਮਾਰ ਲਿਆ ਮੇਰੇ ਮੁਲਕ ਦੇ ਲੋਕਾਂ ਨੂੰ ....
ਬਾਬਰ ਪਿਛੇ ਲਗ ਕੇ ਕਈਆਂ ਮੰਦਰ ਜਲਾ ਦਿੱਤੇ,
ਰਾਜ ਬਦਲਿਆਂ ਐਸਾ ਅਜ ਦੇਖ ਮਸਜਦ ਢਾਹ ਦਿੱਤੇ,
ਇਕ ਦੂਜੇ ਦੀ ਬੇਆਦਬੀ ਕਰ ਕੀ ਮਿਲਆ ਈ ਲੋਕਾਂ ਨੂੰ...
ਅੰਧਵਿਸ਼ਵਾਸ਼ ਮਾਰ ਲਿਆ ਮੇਰੇ ਮੁਲਕ ਦੇ ਲੋਕਾਂ ਨੂੰ ....
ਅੰਧਵਿਸ਼ਵਾਸ਼ ਮਾਰ ਲਿਆ ਮੇਰੇ ਮੁਲਕ ਦੇ ਲੋਕਾਂ ਨੂ ...