ਗੜ੍ਹੀ ਬਖ਼ਸ਼ਾ ਸਿੰਘ (ਕਹਾਣੀ)

ਲਾਲ ਸਿੰਘ ਦਸੂਹਾ   

Email: voc_lect2000@yahoo.com
Phone: +91 1883 285731
Cell: +91 94655 74866
Address: ਨੇੜੇ ਸੈਂਟ ਪਾਲ ਕਾਨਵੈਂਟ ਸਕੂਲ ਪਿੰਡ ਨਿਹਾਲਪੁਰ , ਦਸੂਹਾ
ਹੁਸ਼ਿਆਰਪੁਰ India 144205
ਲਾਲ ਸਿੰਘ ਦਸੂਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੈਠਕ ਅੰਦਰ ਪਾਠ ਚਲ ਰਿਹਾ ਸੀ , ਅਖੰਡਪਾਠ । ਬਾਹਰ ਖੁਲ੍ਹੇ ਵਿਹੜੇ ‘ਚ ਵਿਛੀ ਦਰੀ ‘ਤੇ ਬੈਠੇ ਸਮਿਤਰ ਦੇ ਮਨਮਸਤਕ ਅੰਦਰ ਇਕ ਰੀਲ੍ਹ ਦੌੜ ਰਹੀ ਸੀ , ਅਖੰਡਰੀਲ । ਧੀਮੀ ਸੁਰ ‘ਚ ਬਾਣੀ ਪੜ੍ਹਦੇ ਭਾਈ ਦੀ ਆਵਾਜ਼ ਵਿਚ ਵਾਰ ਉਚੀ ਹੋ ਜਾਂਦੀ , ਮਥਾ ਟੇਕਣ ਆਏ ਤਕ ਅਪੜਦੀ ਹੋਣ ਲਈ , ਪਰ ਸਮਿਤਰ ਅੰਦਰ ਗੂੰਜ ਰਿਹਾ ਸ਼ੋਰ ਕਿਸੇ ਨੂੰ ਵੀ ਸੁਣਾਈ ਨਹੀਂ ਸੀ ਦਿੰਦਾ । ਉਸ ਨੂੰ ਆਪ ਨੂੰ ਵੀ ਨਹੀਂ । ਇਕ ਛਲ ਵਾਂਗ ਉਠਦਾ , ਇਕ ਵੇਗ ਵਾਂਗ ਵਹਿੰਦਾ ਇਹ ਉਸਦੀਆਂ ਅਖਾਂ ਤਕ ਵੀ ਅਪੜਦਾ ਰਿਹਾ ਸੀ , ਕੰਨਾਂ ਤਕ ਵੀ ਤੇ ਉਸਦੀ ਜੀਭ ਤਕ ਵੀ , ਕਲ੍ਹ ਦੁਪਹਿਰ ਵੇਲੇ ਤੋਂ ਲਗਾਤਾਰ । ਕਦੀ ਉਸਦੇ ਕੰਨ ਸਾਂਸਾਂ ਕਰਨ ਲਗਦੇ , ਕਦੀ ਜੀਭ ਥਰਕਣ ਲਗਦੀ , ਕਦੀ ਅਖਾਂ ਨਮ ਹੁੰਦੀਆਂ ਰਹੀਆਂ । ਨਮ ਹੀ ਨਹੀਂ ਬਹੁਤੀ ਵਾਰ ਤਾਂ ਇਹ ਪਰਲਪਰਲ ਵਗਦੀਆਂ ਵੀ ਰਹੀਆਂ ਸਨ ।
ਪਿਛਲੇ ਦਸ ਦਿਨਾਂ ‘ਚ ਉਸ ਨਾਲ ਇਉਂ ਇਕ ਵਾਰ ਵੀ ਨਹੀਂ ਸੀ ਵਾਪਰੀ । ਗੁਰਬਖ਼ਸ਼ ਸਿੰਘ ਦੀ ਚਿਤਾ ਲਾਗੇ ਖੜੋਤਾ ਵੀ ਉਹ ਸ਼ਾਂਤਚਿਤ ਰਿਹਾ ਸੀ । ਰੋਦੇਂਡੁਸਕਦੇ ਘਰ ਦੇ , ਬਾਹਰ ਦੇ ਨਿਕੇਵਡੇ ਜੀਆਂ ਨੂੰ ਸਗੋਂ ਵਰਚਾਉਂਦਾ ਰਿਹਾ ਸੀ । ਢਾਰਸ ਦਿੰਦਾ ਰਿਹਾ ਸੀ ਉਹਨਾਂ ਨੂੰ । ਇਉਂ ਕਰਦੇ ਨੂੰ ਉਸਨੂੰ ਆਪ ਨੂੰ ਵੀ ਢੇਰ ਸਾਰੀ ਰਾਹਤ ਮਹਿਸੂਸ ਹੁੰਦੀ ਰਹੀ । ਉਸਦੇ ਦਿਲਦਿਮਾਗ਼ ਅੰਦਰ ਤਸਕੀਨ , ਤਸਲੀ ਵਰਗੇ ਸ਼ਬਦਭਾਵ ਜਮ੍ਹਾਂ ਹੁੰਦੇ ਰਹੇ । ਪਰ , ਕਲ੍ਹ ਼ ਼ ਼ ਕਲ੍ਹ ਦੁਪਹਿਰ ਵੇਲੇ ਅਖੰਡਪਾਠ ਦੇ ਰਖ ਹੁੰਦਿਆਂ ਸਾਰ ਉਸਦੇ ਤਨਮਨ ਨੂੰ , ਜਿਵੇਂ ਇਕ ਤਰ੍ਹਾਂ ਦਾ ਤਾਪ ਚੜ੍ਹ ਗਿਆ ਹੋਵੇ । ਉਸਦੇ ਬਿਰਧ ਹੋਏ ਅੰਗਾਂਪੈਰਾਂ ਨੂੰ ਅਜੀਬ ਕਿਸਮ ਦੀ ਕੰਬਣੀ ਛਿੜ ਗਈ ਹੋਵੇ ।
ਬਖ਼ਸ਼ੇ ਭਾਅ ਨਾਲ ਬਿਤਾਏ ਪਲ,ਦਿਨ,ਮਹੀਨ੍ਹੇ ,ਵਰ੍ਹੇ , ਉਸ ਦੀਆਂ ਅਖਾਂ ਅਗੇ ਬੇਤਰਤੀਬੇ ਜਿਹੇ ਹੋ ਕੇ ਖਿ਼ਲਰ ਗਏ ਸਨ ।
ਕਰੀਬ ਦਸਾਂ ਕੁ ਵਰ੍ਹਿਆਂ ਦੇ ਸਮਿਤਰ ਨੇ ਗੁਰਬਖ਼ਸ ਸਿੰਘ ਨੂੰ ਪਹਿਲੀ ਵਾਰ ਆਪਣੇ ਨਾਨਕੇ ਘਰ ਦੀ ਪਿਛਵਾੜੀ ਦੇਖਿਆ ਸੀ , ਇਕ ਕਚੇ ਜਿਹੇ ਕੋਠੜੇ ਦੀ ਛਤ ‘ਤੇ । ਭੁੰਜੇ ਸੌਦੇਂ ਨੂੰ । ਮੰਜੀ ਉਸ ਨੇ ਬਾਹੀਭਾਰ ਇਕ ਪਾਸੇ ਖੜ੍ਹੀ ਕੀਤੀ ਹੁੰਦੀ ।
ਆਇਆ ਤਾਂ ਸਮਿਤਰ ਪਹਿਲਾਂ ਵੀ ਕਈ ਵਾਰ ਸੀ ਨਾਨੇਨਾਨੀ ਪਾਸ ਦੋ ਚਾਰ ਦਿਨਾਂ ਲਈ , ਪਰ ਓਸ ਵਾਰ ਉਹਦੇ ਨਾਨੀਨਾਨਾ ਆਪ ਲੈ ਕੇ ਆਏ ਸਨ , ਉਚੇਚ ਨਾਲ । ਇਕਲੇ ਰਹਿ ਗਏ ਸਨ ਉਹ । ਉਹਨਾਂ ਦੇ ਮੁਖਤਿਆਰੇ ਨੂੰ ਪਿੰਡ ਤੇ ਜ਼ੈਲਦਾਰ ਨੇ ਜ਼ਬਰੀ ਭਰਤੀ ਕਰਵਾ ਦਿਤਾ ਸੀ , ਕਈ ਸਾਰੇ ਹੋਰਨਾਂ ਗਭਰੂਆਂ ਸਮੇਤ ਲਾਮ ‘ਤੇ ਭੇਜਣ ਲਈ , ਦੂਰਪਾਰ ਦੇਸੀਂਪਰਦੇਸੀਂ । ਲਾਮ ‘ਤੇ ਗਏ ਫੌਜੀਆਂ ਦੀਆਂ ਉਹਨੀਂ ਦਿਨੀਂ ਚਿਠੀਆਂ ਨਹੀਂ ਤਾਰਾਂ ਆਉਂਦੀਆਂ ਸਨ । ਆਪਣੇ ਇਕੋਇਕ ਪੁਤਰ ਤੋਂ ਵਿਛੜ ਕੇ ਸਮਿਤਰ ਤੇ ਨਾਨੇਨਾਨੀ ਨੂੰ ਜਿਵੇਂ ਵਡਾਭਾਰਾ ਪਥਰ ਰਖਣਾ ਪਿਆ ਸੀ ਆਪਣੇ ਦਿਲ ‘ਤੇ । ਉਹ ਕਈ ਚਿਰ ਤਾਬੇ ਨਹੀਂ ਸਨ ਆਏ । ਰੋਂਦੇਕੁਰਲਾੳਂਦੇ ਰਹੇ ਸਨ , ਦਿਨਪੁਰਦਿਨ ।
 ਆਖ਼ਰ ਉਹਨਾਂ ਦੇ ਜਖ਼ਮਾਂ ‘ਤੇ ਥੋੜੀ ਕੁ ਮਲ੍ਹਮਪਟੀ ਕਰ ਦਿਤੀ ਤੇ ਬਹੁਤਾ ਸਮਿਤਰ ਤੇ ਮੋਹਪਿਆਰ ਨੇ ਵਰਚਾ ਲਿਆ । ਸਾਉਣਭਾਦੋਂ ਦੀਆਂ ਰਾਤਾਂ ਦਾ ਹੁਸੜ , ਉਹਨਾਂ ਨੂੰ ਵੀ ਆਪਣੇ ਛਤੜੇ  ‘ਤੇ ਲੈ ਚੜਿਆ । ਜੇਠਹਾੜ੍ਹ ਦੀ ਪੰਿਡੇ ਸਾੜਵੀਂ ਲੂਅ ਤਾਂ ਉਸ ਵਾਰ ਉਹਨਾਂ ਦੇ ਹਉਂਕਿਆਂਹਟਕੋਰਿਆਂ ਦੀ ਤਪਸ਼ ਅਗੇ  ਬੇਹਿਸ ਜਿਹੀ , ਬੇਬਸ ਜਿਹੀ ਹੋਈ ਰਹੀ ਸੀ  । 
 ਆਸਪਾਸ ਉਹ ਦੋਨੋਂ , ਵਿਚਕਾਰ ਸਮਿਤਰ ਤੀ ਛੋਟੀ ਮੰਜੀ ।
ਥੋੜ੍ਹੇ ਕੁ ਦਿਨ ਸਮਿਤਰ ਸੌਂਦਾ ਜਾਗਦਾ , ਨਾਨਕੇ ਘਰ ਦੀ ਪਿਛਵਾੜੀ ਇਕ ਗਭਰੂ ਹੋ ਰਹੇ ਮੁੰਡੇ ਨੂੰ ਦੇਖਦਾ ਰਿਹਾ । ਮੰਜੀ ਉਸਦੀ ਬਾਹੀਭਾਰ ਉਹਦੇ ਲਾਗੇ ਖੜ੍ਹੀ ਹੰਦੀੇ ਸਮਿਤਰ ਨੇ ਸੋਚਿਆ ਕਚੇ ਲੇਪਣ ਦੀ ਠੰਡਕ ਉਹਦੇ ਨੰਗੇ ਪਿੰਡੇ ਨੂੰ ਚੰਗੀ ਚੰਗੀ ਲਗਦੀ ਹੋਣੀ ਆ । ਪਰ , ਆ ਦੋ ਚਾਰ ਦਿਨ , ਫਿਰ ਕਈ ਦਿਨ ਲਗਾਤਾਰ ਉਸ ਨੂੰ ਉਂਵੇ ਹੀ ਸੌਂਦਾ ਵੇਖ , ਨਾਨੇ ਤੋਂ ਆਖਿ਼ਰ ਪੁਛ ਹੀ ਲਿਆ ਸੀ ਸਮਿਤਰ ਨੇ  “ ਬਾਪੂ ਆਪ ਮੁੰਡਾ ਕੌਣ ਆ ਼ ਼ ਼ ਏਹ ਭੁੰਜੇ ਕ੍ਹਾਤੋਂ ਸੌਂਦਾ ਼ ਼ ਼ ਼? 
“ ਬਖ਼ਸ਼ਾ ਆ ਲੰਬੜਾਂ ਦਾ , ਜਲ੍ਹਿਆਂ ਆਲੇ ਜਿਦਣ ਦੀ ਗੋਲੀ ਚਲੀ ਆ ਅੰਬਰਸਰ , ਓੁਦਣ ਦਾ ਏ ਮੰਜੇ ‘ਤੇ ਨਈਂ ਸੁਤਾ । ਤਿੰਨ ਮੀਨ੍ਹੇ ਹੋ ਗਏ । ਤਿੰਨ ਮੀਨ੍ਹੇ ਹੋ ਗਏ ਹਨ । ਪੜ੍ਹਦਾ ਸੀ ਖ਼ਬਨੀ ਸਤਮੀਂ , ਖ਼ਬਨੀਂ ਅਠਵੀਂ ‘ਚ । ਓਦਣ ਦਾ ਸਕੂਲੋਂ ਵੀ ਨਈਂ ਗਿਆ । ਕੈਂ੍ਹਦਾ ਗਰੇਜਾਂ ਦੀ ਮਾਂ ਼ ਼ ਼ ! ਉਸਨੇ ਮੁਖਤਿਆਰ  ਨੂੰ ਉਸ ਤੋਂ ਖਿਚ ਕੇ ਲੈ ਜਾਣ ਵਾਲੇ ਅੰਗਰੇਜ਼ ਨੂੰ ਕਢਣ ਲਈ ਭਰਵੀਂ ਜਿਹੀ ਗਾਲ੍ਹ ਮੇਵਾ ਸਿੰਘ ਦੇ ਬੁਲਾਂ ਤਕ ਤਿਲਕ ਆਈ , ਉਸ ਨੇ ਮਸਾਂ ਕਾਬੂ ਹੇਠ ਕੀਤੀ ਸੀ । ਸਮਿਤਰ ਨੂੰ ਨਿਆਣਮਤ ਸਮਝ ਕੇ । ਪਰ , ਪਿਛਲੇ ਢਾਈਤਿੰਨ ਮਹੀਨਿਆਂ ਤੋਂ ਨਾਨੇਨਾਨੀ ਦਾ ਦੁਖਦਰਦ ਸੁਣਦੇਸਹਾਰਦੇ ਸਮਿਤਰ ਅੰਦਰਲੀ ਬਾਲਚੰਚਲਤਾ ਜਿਵੇਂ ਅਸਲੋਂ ਹੀ ਕਿਧਰੇ ਗੁੰਮਗੁਆਚ ਗਈ ਸੀ । 
 ਅਗਲੀ ਦੁਪਹਿਰ ਉਹ ਨਾਨਕੇ ਘਰ ਦੀ ਪਿਛਵਾੜੀ ਖੁਲੇਡੁਲ੍ਹੇ ਇਹਾਤੇ ‘ਚ ਉਗੀ ਵਡੀਭਾਰੀ ਨਿੰਮ ਦੀ ਸੰਘਣੀ ਛਾਂ ਹੇਠ ਡਿਗੀਆਂ ਦੋ ‘ਚੋਂ ਇਕ ‘ਤੇ ਜਾ ਬੈਠਾ ਸੀ , ਗੁਰਬ਼ਖਸ਼ ਸਿੰਘ ਦੀ ਪੁਆਂਦੀ , ਉਸ ਤੋਂ ਅਗਲੀ ਦੁਪਹਿਰ ਵੀ ਼ ਼ ਼ ਼ ਫਿਰ ਉਸ ਤੋਂ ਅਗਲੀ ਵੀ ਼ ਼ ਼ ਅਗਲੀ ਼ ਼ ਼।
 ਚੌਥੀ ਪਾਸ ਕਰਕੇ ਨਾਨਕੇ ਪਿੰਡ ਆਇਆ ਸਮਿਤਰ ਨਾ ਆਪਣੇ ਪਿੰਡ ਵਾਪਸ ਪਰਤਿਆ , ਨਾ ਉਸਦਾ ਮਾਮਾ ਮੁਖਤਿਆਰਾ ਲਾਮ ਤੋਂ ਜੀਂਉਦਾ ਘਰ ਮੁੜਿਆ ।
                                                   2
       ਬੀਤੇ ਦਸਾਂ ਕੁ ਦਿਨਾਂ ਦੀ ਆਓਗਸ਼ਤ ਵਲ ਧਿਆਨ ਮਾਰਦਿਆਂ ਸਮਿਤਰ ਨੇ ਦੇਖਿਆ ਕਿ ਉਸਦੇ ਬਖ਼ਸ਼ੇ ਭਾਅ ਦਾ ਅਫ਼ਸੋਸ ਕਰਨ ਥੋੜ੍ਹੇ ਕੁ ਜਿੰਨੇ ਬੁਢੇਠੇਰੇ ਹੀ ਆਏ ਸਨ , ਡਿਗਦੇਡੋਲਦੇ । ਕੋਈ ਖੂੰਟੀ ਆਸਰੇ ਤੁਰਦਾ ਆਇਆ ਸੀ , ਕੋਈ ਢਕਾਂ ‘ਤੇ ਹਥ ਰਖੀ । ਉਹ ਕਿੰਨਾਂਕਿੰਨਾਂ ਚਿਰ ਉਸ ਪਾਸ ਬੈਠਦੇ ਰਹੇ ਸਨ । ਘਰਘਰ ਦੀਆਂ , ਦੇਸ਼ਦੁਨੀਆਂ ਦੀਆਂ ਗਲਾਂਬਾਤਾਂ ਕਰਦੇ ਉਹ ਬੀਤੇ ਅਤੀਤ ਤੋਂ ਲੈ ਕੇ ਵਿਚਰਦੇ ਵਰਤਮਾਨ ਤਕ ਦਾ ਪੈਂਡਾ ਗਾਹੁੰਦੇ ਰਹੇ ਸਨ । ਕਿੰਨਾ ਕੁਝ ਚੰਗਾਮਾੜਾ ਹੰਗਾਰਦੇ ਰਹੇ ਸਨ । ਉਸ ਦੇ ਆਸਪਾਸ ਐਧਰਓਧਰ ਟਹਿਲਦੀਘੁੰਮਦੀ , ਮਟਰਗਸ਼ਤੀ ਕਰਦੀ ਨੌਜਵਾਨ ਮੁਢੀਰ ਲਈ ਤਾਂ ਜਿਵੇਂ ਕੁਝ ਹੋਇਆਵਾਪਰਿਆ ਹੀ ਨਹੀਂ ਸੀ ,  ਇਕ ਤਰੰਨਵੇਂ ਸਾਲਾ ਬੁਢੇ ਤੇ ਮੰਜਾ ਖ਼ਾਲੀ ਕਰਨ ਤੋਂ ਵਧ । ਇਹਨਾਂ ਦਿਨਾਂ ਵਿਚ ਕੁਝ ਇਕ ਖਾਂਦੇਪੀਂਦੇ ਘਰਾਂ ਦੇ ਸਜੇਸੰਵਰੇ , ਨੇਤਾਨੁਮਾ ਕਾਕੇ ਜ਼ਰੂਰ ਆਏ ਸਨ , ਕਾਰਾਂਜੀਪਾਂ ‘ਤੇ ਸਵਾਰ ਹੋਏ , ਉਹਨਾਂ ਨੂੰ ਸਮਿਤਰ ਨੇ ਪਹਿਲੋ ਕਦੀ ਨਹੀਂ ਸੀ ਦੇਖਿਆ ਗੁਰਬਖਸ਼ ਭਾਅ ਨੂੰ ਮਿਲਦਿਆਂ । ਜਿਹੜੇ ਆਉਦੇਂਮਿਲਦੇ ਰਹੇ ਸਨ ਪਹਿਲਾਂ , ਜਿਹਨਾਂ ਦੀ ਉਡੀਕ ਰਹਿੰਦੀ ਸੀ ਗੁਰਬਖਸ਼ ਸਿੰਘ ਨੂੰ ਸੌਂਦਿਆਂਜਾਗਦਿਆਂ , ਉਹ ਹੁਣ ਵੀ ਨਹੀਂ ਸੀ ਆਏ । ਨਾ ਜੋਗਿੰਦਰ ਸਗਲ ਆਇਆ ਸੀ , ਨਾ ਗੁਰਚਰਨ ਰੰਧਾਵਾ । ਨਾ ਲਿਤਰਾਂ ਪਿੰਡ ਤੋਂ ਪ੍ਰੀਤਮ ਸੂੰਹ ਆਇਆ ਸੀ , ਨਾ ਮੂਣਕਾਂ ਤੋਂ ਗਿਆਨ ਸੂੰਹ । ਇਹਨਾਂ ਵਿਚੋਂ ਇਕ ਨਹੀਂ ਤਾਂ ਦੂਜਾ ,ਦੂਜਾ ਨਹੀਂ ਤਾਂ ਤੀਜਾਚੌਥਾ , ਗੁਰਬਖਸ਼ ਸਿੰਘ ਦੀਆਂ ਸਜੀਆਂਖਬੀਆਂ ਬਾਹਾਂ ਬਣ ਕੇ ਵਿਚਰੇ ਸਨ , ਬੀਤੀ ਪੌਣੀ ਸਦੀ । ਮੋਰਚਿਆਂਸੰਗਰਾਮਾਂ ਲਈ ਬਣਿਆਤੁਰਿਆ ਇਹਨਾਂ ਪੰਜਾਂ ਦਾ ਇਕ ਜੁਟ , ਕਈ ਵਾਰ ਖਿੰਡਵਿਖ਼ਰ ਕੇ ਵੀ ਗੁਰਬਖ਼ਸ਼ ਸਿੰਘ ਦੀ ਹਵੇਲੀ ਨੂੰ ਕਦੀਂ ਨਹੀ ਸੀ ਭੁਲਿਆ । ਪਰ ਹੁਣ ਼ ਼ ਼ਹੁਣ ਦੋਢਾਈ ਸਾਲਾਂ ਤੋਂ ਮੰਜਾ ਮਲੀ ਪਏ ਬਖ਼ਸ਼ੇ ਭਾਅ ਦਾ ਹਾਲਚਾਲ ਪੁਛਣਦੇਖਣ ਵੀ ਕੋਈ ਨਹੀਂ ਸੀ ਬਹੁੜਿਆ ।
 
3
 
ਸੁਬਹਸਵੇਰੇ ਤੋਂ ਗੁਰਬਖਸ਼ ਸਿੰਘ , ਸਮਿਤਰ ਨੂੰ ਥੋੜ੍ਹਾ ਕੁ ਬੇਚੈਨ ਜਿਹਾ ਲਗਾ । ਥੋੜ੍ਹਾ ਕੁ ਨਹੀਂ ਕਾਫ਼ੀ ਸਾਰੀ ਲਾਚਾਰਗੀ ਵੀ ਛਾਈਪਸਰੀ ਦਿਸੀ ਉਸਦੇ ਮੂੰਹਚਿਹਰੇ ‘ਤੇ ਸਮਿਤਰ ਨੂੰ । ਉਸਦੀ ਮੰਜੀ ਲਾਗੇ ਕੁਰਸੀ ਖਿਚ ਕੇ ਬੈਠਦੇ ਨੇ , ਉਸਨੇ ਝਕਦੇਝਕਦੇ ਨੇ ਪੁਛ ਲਿਆ  “ ਕੀ ਗਲ ਐ ਭਾਅ ਼ ਼ ਼ ਅਜ ਼ ਼ ਼ ਅਜ । ਇਸ ਤੋਂ ਅਗੇ ਉਸਨੂੰ ਕੋਈ ਗਲ ਹੀ ਨਹੀਂ ਸੁਝੀ , ਕਿ ਉਸਦੇ ਸਾਥੀਆਂਸੰਗੀਆਂ ਦੀ ਗਲ ਤੋਰੇ ਉਸਦੇ ਦਾਰੂਦਰਮਲ ਦੀ । ਉਸਨੂੰ ਅਜ ਦੇ ਅ਼ਖਬਾਰ ਦੀਆਂ ਸੁਰਖ਼ੀਆਂ ਪੜ੍ਹ ਕੇ ਸੁਣਾਏ , ਜਾਂ ਕਈਆਂ ਦਿਨਾਂ ਤੋਂ ਨਿਤਨੇਮ ਦੀ ਕਿਸੇ ਵੀ ਬਾਣੀ ਦੀ ਨਾ ਕੀਤੀ ਫ਼ਰਮਾਇਸ਼ ਦਾ ਕਾਰਨ ਪੁਛੋ ਼ ਼ ਼ ?
 ਗੁਰਬਖ਼ਸ਼ ਸਿੰਘ ਨੇ ਵੀ ਜਿਵੇਂ ਸਮਿਤਰ ਤੇ ਅਣਬੋਲੇ ਬੋਲ ਝਟ ਸਮਝ ਲਏ ਸਨ । ਆਪਣੇ ਬੁਝੂੰਬੁਝੂੰ ਕਰਦੇ ਚਿਹਰੇ ‘ਤੇ ਹਲਕੀ ਜਿਹੀ ਮੁਸਕਾਣ ਲਿਆਉਦੇਂ ਨੇ , ਉਸਨੇ ਸਮਿਤਰ ਨੂੰ ਢਾਰਸ ਦੇਣ ਵਰਗਾ ਉਤਰ ਦਿਤਾ ਸੀ  “ ਕੁਅਛ ਼ ਼ ਼ਨਈਂ ਼ ਼ਈਂ , ਼ ਼ ਕੁਛ ਨਈਂ ਼ ਼ ਈਂ ਼ ਼ ਹੋਇਆ ਼ ਼ ਆ ਼ ਼ ਆ ਼ ਼ ਮੈਅ ਼ ਼ ਨੂੰ ਼ ਼ਸਮੀਂ ਼ ਼ ਼। ਬਅ ਼ ਼ ਸ ਼ ਼ ਐਮੇਂ ਼ ਼ ਐਅਮੇਂ ਼ ਼ ਈ ਼ ਼ ਚੇਅਤੇ ਼ ਼ ਆਈ ਼ ਼ਈ ਼ ਼ ਜਾਂਦੇ ਼ ਼ ਼ਆ ਼ ਼ ਓਆ ਼ ਼ । 
ਸਮਿਤਰ ਦਾ ਸੰਸਾ ਠੀਕ ਹੀ ਨਿਕਲਿਆ ਸੀ ।
ਉਸਦਾ ਗਿਲ੍ਹਾ ਢੇਰ ਸਾਰੀ ਰੰਜਸ਼ ਵਿਚ ਬਦਲ ਗਿਆ ਸੀ । ਼ ਼ ਼ਇਕਦੋਚਾਰ ਵਾਰ ਨਹੀਂ ਅਨੇਕਾਂ ਵਾਰ ਉਹਨਾਂ ਲਈ ਸਭ ਤੋਂ ਵਧ ਸੁਰਖਿਅਤ ਸਿਧ ਹੋਈ ਸ਼ਰਨਗਾਹ , ਬਖ਼ਸ਼ੇ ਭਆ ਹੀ ਹਵੇਲੀ ਪਤਾ ਨਹੀਂ ਹੁਣ ਕਿਉਂ ਵਿਸਾਰ ਛਡੀ ਸੀ , ਉਸਦੇ ਬੇਲੀਆਂਜੋਟੀਦਾਰਾਂ ਨੇ ।
ਹਵੇਲੀਉਂ ਵਧ ਪਿੰਡ ਦਾ ਗੁਰਦਵਾਰਾ ।
ਪਿਛਲੇ ਕਈਆਂ ਵਰ੍ਹਿਆਂ ਤੋ ਉਹਨਾਂ ‘ਚੋਂ ਨਾ ਕੋਈ ਵਿਸਾਖੀ ਦੇਖਣ ਆਇਆ ਸੀ , ਨਾ ਮਾਘ੍ਹੀ । ਨਾ ਕਿਸੇ ਮਸਿਆਸੰਗਰਾਂਦੇ ।
ਮੁਢਲੇ ਦਿਨਾਂ ਦੀ ਕਾਰਗੁਜ਼ਾਰੀ ਸਮਿਤਰ ਦੇ ਨਾਲ ਨਾਲ ਹੋ ਤੁਰੀ ਼ ਼ ਼।
ਪਿੰਡ ਦੇ ਬਾਹਰਬਾਹਰ ਪੈਂਦਾ ਇਹ ਗੁਰੂਸਥਾਨ ਉਹਨਾਂ ਦੇ ‘ ਗੁਪਤਲੁਪਤ ਮੇਲਮਿਲਾਪ' ਲਈ ਬੇਹਦ ਰਾਸ ਆਉਂਦਾ ਰਿਹਾ । ਓਦੋਂ ਇਵੇਂ ਦੀ ਆਲੀਸ਼ਾਨ ਇਮਾਰਤ ਨਹੀਂ ਸੀ ਹੁੰਦੀ ਇਸ ਥਾਂ । ਬਸ , ਇਕ ਛੋਟੀ ਜਿਹੀ ਮਮਟੀ ਹੁੰਦੀ ਸੀ ਛੇਕੌਣੀ, ਗਰਨੇ ਦੇ ਝਾੜ ਲਾਗੇ । ਥੋੜ੍ਹਾ ਕੁ ਹਟਵੀਂ , ਇਕ ਬਉਲੀ , ਇਸ਼ਨਾਨਪਾਨ ਲਈ ।ਬਾਕੀ ਸਾਰੀ ਥਾਂ ਵਿਹਲੀ ਖੁਲੀਮੋਕਲੀ । ਕਿਧਰੇ ਕਿਧਰੇ ਕੋਈ ਝਾੜਰੁਖ । ਓਹਲੇਅਛੋਪਲੇ ਬੈਠ ਮੇ ਕੁਛ ਦਸਣਪੁਛਣ ਲਈ , ਕੁਝ ਸਿਖਣਸਮਝਣ ਲਈ । ਇਸੇ ਹੀ ਥਾਂ ‘ਤੇ ਗੁਰਮੁਖੀਗੁਰਬਾਣੀ ਸਿਖਦਿਆਂ ਗੁਰਬਖ਼ਸ਼ ਸਿੰਘ ਦੇ ਤਾਂ ਜਿਵੇਂ ਮਨ ਤੇ ਮਸਤਕ ਦੋਨੋਂ ਜਾਗਦੇ ਹੋ ਗਏ ਸਨ , ਇਕਠੇ । ਨਾ ਉਸਤੋਂ ਜਲ੍ਹਿਆਂ ਵਾਲੇ ਬਾਗ ਦਾ ਕਤਲੇਆਮ ਸਹਾਰਿਆ ਗਿਆ ਸੀ , ਨਾ ਨਨਕਾਣਾ ਸਾਹਿਬ ਦਾ ਗੋਲੀਕਾਂਡ । ਜੈਤੋਂ ਦੇ ਮੋਰਚੇ ‘ਚ ਪੁਜਣ ਲਈ ਤਾਂ ਉਹ ਅਗੇ ਲਗ ਤੁਰਿਆ ਸੀ ਕਾਲੀ ਪਗ ਬੰਨ ਕੇ । ਉਸ ਵਰਗੇ ਹੀ ਉਸਦੇ ਹਾਣੀਹਮਜੋਲੀ ਆ ਰਲੇ ਸਨ ਵਾਰੀ ਵਾਰੀ  । ਪਹਿਲਾਂ ਸਮਿਤਰ ,ਫਿ਼ਰ ਜੋਗਿੰਦਰ, ਫਿ਼ਰ ਗੁਰਚਰਨ , ਫਿ਼ਰ ਪ੍ਰੀਤਮ , ਫਿ਼ਰ ਗਿਆਨ ।
ਅਧਰੰਗ ਦੀ ਮਾਰ ਹੇਠ ਆਈ ਗੁਰਬਖ਼ਸ਼ ਸਿੰਘ ਦੀ ਲਠਮਾਰ ਦੇਹ ਪੋਟਾਪੋਟਾ ਕਰਕੇ ਖ਼ਰਦੀ ਗਈ । ਪਰ , ਉਸਦੀ ਪਾਂਡਵਭਰਾਵਾਂ ਨੂੰ ਮਿਲਣ ਦੀ ਤਾਂਘ , ਉਹਨਾਂ ਨਾਲ ਬਾਤਚੀਤ ਕਰਨ ਦੀ ਇਛਾਮਨਸ਼ਾ ਨੇ ਜਿਵੇਂ ਉਸਦਾ ਸਾਰੇ ਦਾ ਸਾਰਾ ਅੰਦਰ ਹੀ ਮਲ ਰਖਿਆ ਹੋਵੇ । ਼ ਼ ਼ਉਹਨਾਂ ਦਾ ਸਫ਼ਰ ਵੀ ਉਸ ਵਾਂਗ ਗੁਰਦੁਆਰਾ ਸੁਧਾਰ ਲਹਿਰ ਤਕ ਖ਼ਤਮ ਨਹੀਂ ਸੀ ਹੋਇਆ । ਉਹਨਾਂ ਨੂੰ ਪਿਸ਼ਾਵਰ ਵਲ ਨੂੰ ਲੈ ਤੁਰੀ ਸੀ , ਮਾਸਟਰ ਤਾਰਾ ਸਿੰਘ ਤੇ ਜਥੇ ਨਾਲ ।
ਪਿਸ਼ਾਵਰ ਪੁਜਣ ਤੋਂ ਪਹਿਲਾਂ ਉਹਨਾਂ ਨੂੰ ਰਾਹ ਵਿਚ ਹੀ ਰੋਕ ਲਿਆ ਗਿਆ। ਗ੍ਰਫਤਾਰ ਕਰਕੇ ਹਥ ਕੜੀਆਂ ਜਕੜ ਦਿਤੀਆਂ ਗਈਆਂ ।
ਹਥਕੜੀ ਵਾਲੀ ਘਟਨਾ ਦਾ ਚੇਤਾ ਆਉਂਦਿਆਂ ਸਮਿਤਰ ਤੇ ਚਿਹਰੇ ‘ਤੇ ਹਲਕੀ ਜਿਹੀ ਮੁਸਕਾਨ ਫੈਲ ਗਈ । ਼ ਼ ਼ ਗੁਰਬਖ਼ਸ਼ ਸਿੰਘ ਦੀ ਨਿਗਰਸੜੌਲ ਬਾਂਹ ਦੇ ਕੋਈ ਵੀ ਹਥਕੜੀ ਮੇਚ ਨਹੀਂ ਸੀ ਆਈ । ਉਸਨੂੰ ਸੰਗਲੀ ਨਾਲ ਹੀ ਬੰਨ੍ਹ ਲਿਆ ਗਿਆ । ਰੋਹ ‘ਚ ਆਏ ਗੁਰਬਖ਼ਸ਼ ਸਿੰਘ ਨੇ ਦੋਹਾਂ ਬਾਹਾਂ ਲਮਕਾਉਂਦਾ ਜਥੇ ਨਾਲ ਟਹਿਲਦਾ ਤੁਰਿਆ ਜਿਹਲਮ ਅਦਾਲਤ ‘ਚ ਜਾ ਪੇਸ਼ ਹੋਇਆ । 
ਸਮਿਤਰ ਨੂੰ ਲਗਾ ਸੁਬਹਸਵੇਰ ਤੋਂ ਖੁਦ ਨਾਲ ਗਲੀਂ ਲਗੇ ਗੁਰਬਖ਼ਸ਼ ਸਿੰਘ ਨੂੰ ਹਥਕੜੀ ਵਾਲੀ ਗਲ ਯਾਦ ਆਈ ਹੈ । ਉਸ ਨੇ ਵੀ ਸੰਗਲੀ ਤੋੜਨ ਵਾਲੀਆਂ ਆਪਣੀਆਂ ਬਾਹਾਂ ਦਾ ਜਾਇਜ਼ਾ ਲਿਆ ਹੈ । ਦੋਨਾਂ ਹਥਾਂ ਦੀਆਂ ਉਂਗਲਾਂ ਨੂੰ ਇਕ ਦੂਜੀ ਵਿਚ ਕਸ ਕੇ , ਇਕ ਜ਼ੋਰਦਾਰ ਝਟਕਾ ਮਾਰਨ ਦਾ ਫਿ਼ਰ ਤੋਂ ਉਪਰਾਲਾ ਕਰਨਾ ਚਾਹਿਆ ਹੈ । ਪਰ ਼ ਼ ਪਰ ਉਸਦੀ ਤਾਂ ਕੇਵਲ ਇਕ ਬਾਂਹ ਹੀ ਵਿਛੀ ਚਾਦਰ ਤੋਂ ਉਪਰ ਉਠੀ ਸੀ । ਇਹ ਉਪਰ ਉਠੀ ਬਾਂਹ ਵੀ ਉਸਨੂੰ ਆਪਣੀ ਨਹੀਂ ਸੀ ਲਗੀ । ਇਸ ਦੀਆਂ ਤਾਂ ਪੰਜੇ ਉਗਲਾਂ ਜਿਵੇਂ ਸੁਕੇ ਟਾਹਣ ਨਾਲ ਜੁੜੀਆਂ ਖੜਸੁਕ ਹੋਈਆਂ ਛੀਂਗਰਾਂ ਵਰਗੀਆਂ ਲਗੀਆਂ ਸਨ , ਉਸਨੂੰ ।
ਇਸ ਜ਼ਰਾ ਮੁ ਉਪਰ ਉਠੀ ਬਾਂਹ ਵਲ ਨੂੰ ਦੇਖਦਾ ਗੁਰਬਖ਼ਸ਼ ਸਿੰਘ ਸਮਿਤਰ ਨੂੰ ਹੋਰ ਵੀ ਉਦਾਸ ਹੋਇਆ ਲਗਾ । ਇਕ ਗੰਭੀਰ ਕਿਸਮ ਦੀ ਮਾਯੂਸੀ ਉਸਦੇ ਮੂੰਹਚਿਹਰੇ ‘ਤੇ ਫੈਲ ਗਈ ਦਿਸੀ । 
ਅਗਲੇ਼ ਹੀ ਛਿਣ ਉਸਦੀ ਟੁਟਵੀਂ ਪਰ ਰੋਹਬਦਾਅਬ ਆਵਾਜ਼ ਅਟਕੋਰੇ ‘ਚ ਬਦਲ ਹੋ ਕੇ ਸਮਿਤਰ ਦੇ ਕੰਨਾਂ ਤਰ ਅਪੜ ਗਈ । ਸਮਿਤਰ ਹੈਰਾਨਪ੍ਰੇਸ਼ਾਨ । ਹੈਰਾਨਪ੍ਰੇਸ਼ਾਨ ਵੀ ਤੇ ਫਿ਼ਕਰਮੰਦ ਵੀ । ਗੁਰਬਖ਼ਸ਼ ਸਿੰਘ ਇਵੇਂ ਦੀ ਅਵਸਥਾ ਪਹਿਲਾਂ ਉਸਦੇ ਕਦਾਚਿਤ ਵੀ ਨਹੀਂ ਸੀ ਦੇਖੀੇ ਹਟਕੋਰਾ ਤਾਂ ਕੀ ਉਸਨੇ ਕਦੀ ਗਚ ਨਹੀਂ ਸੀ ਭਰਿਆ ।
“ ਕੀਈ ਗਲ ਐ ਭਾਅ ਼ ਼ ਤਬੀਅਤ ਬਹੁਤੀ ਢਿਲੀ ਐ ਼ ਼ ਼ , ਬੁਲਾਮਾਂ ਡਾਕਟਰ ਨੂੰ ਼ ਼ ਼? ਕੁਰਸੀ ‘ਤੇ ਬੈਠੇ ਨੇ , ਉਸਨੇ ਹੋਰ ਨੇੜੇ ਹੋਕੇ ਪੁਛਿਆ ਸੀ  ।
“ ਨਈਂ ਼ ਼ ਼ਈਂ ਼ ਼ ਼, ਨਈਂ਼ ਼ ਼ ਠੀਅਕ ਼ ਼ ਼ਆਂ ਼ ਼ ਼ ਆਂ਼ ਼ ਼ ਼ ਮੈਂਅ ਼ ਼ ਼। ਐਅਮੈਂ ਼ ਼ ਼ ਈ ਼ ਼ ਼ਬਅਸ਼ ਼ ਼ ਸ ਼ ਼ । ਇਉਂ ਕਹਿੰਦੇ ਗੁਰਬਖ਼ਸ਼ ਸਿੰਘ ਨੇ ਜਿਵੇਂ ਮੁੜ ਆਪਣਾ ਆਪ ਸੰਭਾਲ ਲਿਆ ਹੋਵੇ । ਼ ਼ ਼ਉਸਦਾ ਕਿੰਨਾ ਸਾਰਾ ਅਤੀਤ ਉਸਦੀਆਂ ਅਖਾਂ ਅਗੇ ਵਿਛ ਗਿਆ ਸੀ  । ਉਸਨੇ ਕਦੀ ਢੇਰੀ ਨਹੀਂ ਸੀ ਢਾਹੀ । ਔਖੀ ਤੋਂ ਔਖੀ ਘੜੀ  ‘ਚ ,ਉਲਝੇਬਿਖੜੇ ਪੈਂਡੇ ਮਾਰਦਾ ਵੀ ਉਹ ਕਦੀ ਮਾਯੂਸ ਨਹੀਂ ਸੀ ਹੋਇਆ । ਇਕਤੀ ਸੰਨ ਦੇ ਪਿਸ਼ਾਵਰ ਮੋਰਚੇ ‘ਚ ਹੋਈ ਇਕ ਸਾਲ ਦੀ ਕੈਦ , ਬਤੀ ਸੰਨ ‘ਚ ਹੋਈ ਛੇ ਮਹੀਨੇ ਦੀ ਸਜ਼ਾ , ਪੰਜ ਸੌ ਜੁਰਮਾਨਾ , ਫਿ਼ਰ ਕਿਰਤੀ ਪਾਰਟੀ ਦਾ ਲਿਟਰੇਚਰ ਵੰਡਣ ਦੇ ਜੁਰਮ ‘ਚ ਇਕ ਸਾਲ ਦੀ ਕੈਦ ਕਟ ਕੇ ਤਾਂ ਉਸ ਅੰਦਰਲਾ ਜੋਸ਼ ਵੀ ਮਘ੍ਹਦਾ ਹੋ ਗਿਆ ਸੀ । ਉਹ ਇਕਲਾ ਹੀ ਨਹੀਂ , ਉਸਦੇ ਚਾਰੇ ਦੇ ਜੋਟੀਦਾਰ ਵੀ ਉਸ ਵਰਗੇ ਨਿਡਰ ਤੇ ਨਿਰਭੈਅ ਹੋ ਕੇ ਨਿਤਰੇ ਸਨ । ਉਸ ਵਾਂਗ ਸਜ਼ਾਵਾਂ ਕਟ ਕੇ ਬਾਹਰ ਆਏ । ਉਹ ਛਤੀ ਸੰਨ ਦੇ ਕਿਸਾਨ ਮੋਰਚੇ ਲਈ ਹੋਰ ਵੀ ਤਿਖੇ ਹੋ ਕੇ ਨਿਕਲ ਤੁਰੇ ਸਨ , ਯੋਗ ਰਾਜ ਗੰਭੋਆਲ ਨਾਲ । 
ਥੋੜ੍ਹਾ ਕੁ ਚਿਰ ਪਹਿਲਾਂ ਹਟਕੋਰੇ ਭਰਨ ਵਰਗੀ ਬਣੀ ਗੁਰਬਖ਼ਸ਼ ਸਿੰਘ ਦੀ ਆਵਾਜ਼ ਹੁਣ ਇਕ ਖੜਕਵੇਂ ਜਿਹੇਂ ਖੰਘੂਰੇ ‘ਚ ਵਟ ਗਈ  । ਸਮਿਤਰ ਦਾ ਧਿਆਨ ਫਿ਼ਰ ਉਸ ਵਲ ਖਿਚਿਆ ਗਿਆ । ਇਸ ਵਾਰ ਗੁਰਬਖ਼ਸ਼ ਸਿੰਘ ਦੇ ਚਿਹਰੇ ‘ਤੇ ਉਸਨੂੰ ਇਕ ਤਰ੍ਹਾਂ ਦੀ ਤਸਕੀਨ ਇਕ ਤਰ੍ਹਾਂ ਦੀ ਤਸਲੀ ਭਰਪੂਰ ਆਭਾ ਛਾਈਪਸਰੀ ਦਿਸੀ । ਉਹਨੇ ਚਿਹਰੇ ‘ਤੇ ਛਾਈਪਸਰੀ ਭਰਪੂਰ ਆਭਾ ਸਮਿਤਰ ਨੇ ਕਈ ਵਰ੍ਹੇ ਪਹਿਲਾਂ ਵੀ ਦੇਖੀ ਸੀ  । ਉਸ ਅੰਦਰ ਇਕ ਤਰ੍ਹਾਂ ਦੀ ਨਵੀਂ ਕਿਸਮ ਦੀ ਊਰਜਾ ਭਰ ਹੋ ਗਈ  ਸੀ , ਕਿਸਾਨ ਮੋਰਚਾ ਜਿਤ ਕੇ ਆਏ ਦੇ । ਚੰਨਣ ਸਿੰਘ ਧੂਤ , ਰਾਮ ਸਿੰਘ ਜੌਹਲ , ਸੋਹਣ ਸਿੰਘ ਜੋਸ਼ , ਅਛਰ ਸਿੰਘ ਛੀਨੇ ਨਾਲ ਜੁੜਿਆ ਉਹ ਨਵੇਂ ਰਾਹ ਤਲਾਸ਼ ਆਇਆ ਸੀ । 
ਕਮਿਊਨਿਸਟ ਬਣ ਗਿਆ ਸੀ ਉਹ ਵੀ , ਜੋਟੀਦਾਰ ਕਿਰਤੀਲਹਿਰੀਆਂ ਸਮੇਤ ।
ਇਸ ਦਾ ਸਿਕੇਬੰਦ ਪ੍ਰਮਾਣ ਪੇਸ਼ ਕਰਨ ਲਈ ਉਸਦੇ ਚੁਤਾਲੀ ਸੰਨ ਦੀ ਪਾਰਟੀ ਕਾਨਫ਼ਰੰਸ ਆਪਣੇ ਪਿੰਡ , ਆਪਣੀ ਹੀ ਹਵੇਲੀ ‘ਚ ਕਰਵਾਉਣ ਦਾ ਫੈ਼ਸਲਾ ਵੀ ਕਰ ਲਿਆ ।
ਪਿੰਡ ‘ਚ ਜਥੇਦਾਰ ਵਜੋਂ ਅੰਕਿਤ ਹੋਇਆ ਗੁਰਬਖ਼ਸ਼ ਸਿੰਘ ਹੁਣ ਨਵੀਂ ਕਿਸਮ ਦੇ ਸੰਕਟ ‘ਚ ਘਿਰ ਗਿਆ ਸੀੇ ।
ਉਸ ਨਾਲ ਅੰਦਰੋਂਅੰਦਰ ਖ਼ਾਰ ਖਾਂਦੇ , ਬਾਬੂ ਪੂਰਨ ਸਿੰਘ , ਜਥੇਦਾਰ ਕਰਤਾਰ ਸਿੰਘ , ਜ਼ੈਲਦਾਰ ਗੰਗਾ ਸਿੰਘ ਹੁਣ ਖੁਲੇਆਮ , ਇਕ ਤਰ੍ਹਾਂ ਨਾਲ ਰੋੜੇਕੰਡੇ ਬਣ ਕੇ ਖਿਲਰ ਗਏ , ਉਸਦੇ ਰਾਹਾਂ ‘ਚ । ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚ ਕਰਕੇ ਉਹਨਾਂ ਦਫ਼ਾ ਚੁਤਾਲੀ ਲੁਆ ਲਈ । ਸਾਰਾ ਪਿੰਡ ਸਕਤੇ ‘ਚ ਆ ਗਿਆ । ਦਹਿਲ ਪਸਰ ਗਿਆ ਸੀ ਸਾਰੇ ਪਾਸੇ । ਪਰ , ਗੁਰਬਖ਼ਸ਼ ਸਿੰਘ ਨੇ ਰਤੀ ਭਰ ਵੀ ਝੇਂਪ ਨਹੀਂ ਸੀ ਮੰਨੀ , ਪੈਰ ਭਰ ਵੀ  ਪਿਛਾਂਹ ਨਹੀਂ ਸੀ ਹੋਇਆ । ਉਸਨੇ ਕਾਨੂੰਨ ਦੀ ਉਲੰਘਣਾ ਵੀਂ ਨਹੀਂ ਸੀ ਕੀਤੀ ਤੇ ਕਾਨਫਰੰਸ ਵੀ ਕਰਵਾ ਲਈ । ਥਾਂ ਬਦਲੀ ਕਰ ਲਈ ਸੀ ਇਸਦੀ , ਬਾਹਰ ਲੈ ਗਿਆ ਸੀ ਇਸ ਨੂੰ ਪਿੰਡੋਂ , ਆਪਣੇ ਕੋਟਲੀ ਖ਼ਾਸ ਵਾਲੇ  ‘ਚ ।
ਸਾਰੇ ਪਿੰਡੋਂ ਸਿਰਫ਼ ਤਿੰਨ ਜਣੇ ਨਿਤਰੇ ਸਨ , ਗੁਰਬਖ਼ਸ਼ ਸਿੰਘ ਦੀ ਪਿਠ ‘ਤੇ ਖੜੋੜ ਲਈ  ਉਸ ਦਾ ਛੋਟਾ ਭਰਾ ਨਥਾ ਸਿੰਘ , ਉਸ ਵਰਗਾ ਛੜਾਛਾਂਟ ਬਲਵੰਤ ਸਿੰਘ ਜ਼ਖ਼ਮੀ ਤੇ ਉਹ ਆਪ ਪਿੰਡ ਦਾ ਦੋਹਤਰਾ , ਸਮਿਤਰ । ਇਸ , ਨੇਪੜੇ ਚੜ੍ਹੀ ਕਾਨਫ਼ਰੰਸ  ਨੇ ਸਮਿਤਰ ਲਈ ਹੋਰ ਵੀ ਬਿਪਤਾ ਖ੍ਹੜੀ ਕਰ ਦਿਤੀ ਸੀ । ਉਹ ਪਹਿਲਾਂ ਨਾਲੋਂ ਵੀ ਵਧ ਚੁਭਣ ਲਗ ਪਿਆ ਸੀ ਪਿੰਡ ਦੇ ਜਗੀਰਦਾਰਾਂਜੈ਼ਲਦਾਰਾਂ ਨੂੰ । ਉਹ ਤਾਂ ਉਸਦੇ ਬਖ਼ਸ਼ੇ ਭਾਅ ਨਾਲੋਂ ਵੀ ਵਧ ਰੜਕ ਰਖਣ ਲਗ ਪਏ ਸਨ ਉਸ ਨਾਲ । ਓਪਰਾ ਹੋਣ ਕਰਕੇ । ਉਹਨਾਂ ਗਿਣਕਿਮ ਕੇ ਪਹਿਲਾਂ ਗੁਰਬਖ਼ਸ਼ ਸਿੰਘ ‘ਤੇ ਨਾਸਤਕ ਹੋਣ ਦਾ ਫ਼ਤਵਾ ਲਾ ਦਿਤਾ ,ਫਿ਼ਰ ਉਸ ਉੰਤੇ । ਪਰ , ਉਹ ਕਿਸੇ ਵੀ ਤਰ੍ਹਾਂ ਡਰਿਆਡੋਲਿਆ ਨਾ । ਸਗੋਂ ਹੋਰ ਵੀ ਪਕੀ ਤਰ੍ਹਾਂ ਗੰਢਿਆ ਗਿਆ ਸੀ ਗੁਰਬਖ਼ਸ਼ ਸਿੰਘ ਨਾਲ । ਸੰਤਾਲੀ ਦੀ ਵਢਟੁਕ ਵੇਲੇ ਇਸ ਸਾਂਝ ਦੀਆਂ ਗੰਢਾਂ ਹੋਰ ਵੀ ਕਸੀਆਂ ਗਈਆਂ । ਇਹਨਾਂ ਗੰਢਾਂ ਦੇ ਤੰਦ , ਤੰਦਾਂ ਦੇ ਰੇਸ਼ੇ , ਉਹਨਾਂ ਦੀਆਂ ਰਗਾਂ , ਉਹਨਾਂ ਦੇ ਲਹੂ ਅੰਦਰ ਡੂੰਘੀ ਤਰ੍ਹਾਂ ਫੈਲ ਗਏ , ਰਚਮਿਚ ਗਏ ।
 ਇਕ ਪਾਸੇ ਇਹਨਾਂ ਦੀ ਪੀਸਕਮੇਟੀ , ਦੂਜੇ ਪਾਸੇ ਸਿਰਫਿਰੇ । ਲੁਟਮਾਰ, ਕਤਲੋਗ਼ਾਰਤ , ਸਾੜਫੂ਼ਕ ਕਰਨ ਵਾਲੇ ਹੁਲੜਬਾਜ਼ । ਧੀਆਂਭੈਣਾਂ ਦੀ ਇਜ਼ਤਆਬਰੂ ਵਾਲੇ , ਉਹਨਾਂ ਦੀ ਵੇਚਵਟਕ ਕਰਨ ਵਾਲੇ ਟਾਊਟ । ਸਭ ਤਰ੍ਹਾਂ ਦੀੇ ਮੌਕਾਪ੍ਰਸਤ ਉਹਨਾਂ ਦੀ ਪਿਠ ‘ਤੇ ।
ਇਹ ਦੋਨੋਂਤਿੰਨੋਂ ਵੀ ਸਿਰ ‘ਤੇ ਕਫਂਣ ਬੰਨ੍ਹ ਕੇ ਆਪਣੀ ਥਾਂ ਡਟੇ ਰਹੇ ਸਨ । ਆਪਣੇ ਪਿੰਡ ‘ਚ ਇਕ ਤੁਪਕਾ ਵੀ ਕਿਧਰੇ ਕਿਸੇ ਦਾ ਖ਼ੂਨ ਨਹੀਂ ਸੀ ਡੁਲਣ ਦਿਤਾ ਇਹਨਾਂ ।
ਜ਼ੈਲਦਾਰਾਂਜਗੀਰਦਾਰਾਂ ਦੇ ਟੁਕੜਬੋਚ ਆਸਪਾਸ ਦੇ ਪਿੰਡਾਂ ‘ਚ ਰਜਵਾਂ ਭੜਬੂ ਪਾਉਂਦੇ ਰਹੇ , ਬੇਰੋਕ ਟੋਕ । ਲਾਗਦੇ ਪਿੰਡ ਦੇ ਰੇਲਸਟੇਸ਼ਨ ‘ਤੇ ਖੜ੍ਹੀ ਗਡੀ ਵੀ ਉਹਨਾਂ ਆਪਣੇ ਆਕਾਵਾਂ ਦੀ ਸ਼ਹਿ ‘ਤੇ ਹੀ ਕਤਲ ਕੀਤੀ ।
ਸੰਨ ਸੰਤਾਲੀ ਦਾ ਚੇਤਾ ਆਉਂਦਿਆਾਂ , ਗੁਰਬਖ਼ਸ਼ ਸਿੰਘ ਲਾਗੇ ਬੈਠਾ ਸਮਿਤਰ ਸਿਰ ਤੋਂ ਪੈਰਾਂ ਤਕ ਇਕਸਾਰ ਕੰਬਣ ਲਗ ਪਿਆ । ਉਸਦੇ ਅੰਗਾਂਪੈਰਾਂ ਨੂੰ ਅਜੀਬ ਕਿਸਮ ਦੀ ਤੜਫ਼ਾਹਟ ਜਿਹੀ ਲਗ ਪਈ । ਼ ਼ ਉਸ ਪਾਸ ੳਸ ਸਮੇਂ ਨਾ ਕੋਈ ਬੰਦੂਕ ਸੀ , ਨਾ ਗੋਲੀ ਸਿਕਾ । ਸਿਰਫ਼ ਇਕੋਇਕ ਕਿਰਪਾਨ ਸੀ , ਸਾਢੇਚਾਰ ਫੁਟੀ । ਬਸ ਏਹੀ ਹਥਿਆਰ ਨਥਾ ਸਿੰਘ ਪਾਸ ਸੀ । ਗੁਰਬਖ਼ਸ਼ ਸਿੰਘ ਨੂੰ ਦਸੇ ਬਿਨਾਂ ਉਹ ਸਟੇਸ਼ਨ ਵਲ ਨੂੰ ਦੌੜ ਪਏ ਸਨ , ਜੈਕਾਰੇ ਮਾਰਦੇ । ਜਿੰਨਾ ਕੁ ਬਚਾ ਹੋ ਸਕਿਆ ਉਹਨਾਂ ਕੀਤਾ ਵੀ । ਪਰ ,ਓਦੋਂ ਤਕ ਵਡਾ ਭਾਣਾ ਵਰਤ ਚੁਕਾ ਸੀ ਕਤਲੋਗ਼ਾਰਤ ਦਾ । 
ਲਹੂ ਨਾਲ ਲਥਪਥ ਹੋਏ , ਮਰੇਸਹਿਕਦੇ ਬਚੇਬੁਢੇ , ਇਸਤਰੀਆਂਮਰਦ ਉਹਨਾਂ ਤੋਂ ਦੇਖੇ ਨਹੀਂ ਸੀ ਗਏ । ਰੋਂਦੇਵਿਲਕਦੇ , ਤਰਲੋਮਛੀ ਹੋਏ ਉਹ ਦੋਨੋਂ ਵਾਪਸ ਹਵੇਲੀ ਪਰਤ ਆਏ ਸਨ ਼ ਼ ਼ ।
ਲਹੂਲਹਾਣ ਹੋਈ ਗਡੀ ਸਮਿਤਰ ਨੂੰ ਅਖਾਂ ਸਾਹਮਣੇ ਖੜ੍ਹੀ ਮੁੜ ਤੋਂ ਉਵੇਂ ਹੀ ਦਿਸਣ ਲਗ ਪਈ । ਵਂ ਉਵੇਂ ਹੀ ਦਿਸਣ ਲਗ ਪਈ । ਵਢਟੁਕ ਹੋਏ ਵਤਨੀਆਂ ਦਾ ਵਿਰਲਾਪ ਫਿ਼ਰ ਤੋਂ ਉਸਦੇ ਕੰਨਾਂ ‘ਚ ਗੂੰਜਣ ਲਗ ਪਿਆ । ਭੈਅਭੀਤ ਹੋਇਆ ਉਹ ਗੁਰਬਖ਼ਸ਼ ਸਿੰਘ ਲਾਗਿਓਂ ਉਠ ਖੜ੍ਹਾ ਹੋਇਆ । ਸਿਰ ਤੋਂ ਪੈਰਾਂ ਤਕ ਕੰਬਦੇਡੋਲਦੇ ਦੇ ਉਸਦੇ ਪੈਰ ਘਰ ਵਲ ਨੂੰ ਜਾਣ ਦੀ ਬਜਾਏ ਬਾਹਰ ਵਲ ਨੂੰ ਵਗ ਤੁਰੇ । ਗੁਰਦੁਆਰੇ ਨੂੰ ਜਾਂਦੇ ਵਡੇ ਰਾਹ ਵਲ ਨੂੰ । ਵਡਾ ਰਾਹ ਸਵੇਰੇਸ਼ਾਮ ਦੇ ਭੀੜਭੜਕੇ ਤੋਂ ਲਗਪਗ ਮੁਕਤ ਸੀ ।ਕਿਧਰੇ ਕੋਈ ਵਿਰਲੀਟਾਵੀਂ ਆਓਗਸ਼ਤ ਜ਼ਰੂਰ ਦਿਖਾਈ ਦਿਤੀ ਉਸਨੂੰ । ਉਸਦਾ ਕਿਸੇ ਵਲ ਵੀ ਧਿਆਨ ਨਹੀਂ ਸੀ ਗਿਆ  । ਨਾ ਉਸ ਨੂੰ ਕਿਸੇ ਨੇ ਸਾਬ੍ਹਸਲਾਮ ਕੀਤੀ , ਨਾ ਕਿਸੇ ਨ਼ੂੰ ਉਸਨੇ । ਉਸਨੂੰ ਪਤਾ ਤਕ ਨਾ ਲਗਾ ਕਿ ਕਦੋਂ ਉਹ ਗੁਰਦੁਆਰਾ ਦਾ ਬਾਹਰਲਾ ਵਡਾ ਗੇਟ ਲੰਘ ਆਇਆ ਸੀ । ਕਦ ਉਸਨੇ ਧੌੜੀ ਦੀ ਜੁਤੀ ਜੌੜਾਖਾਨੇ ਲਾਗੇ ਉਤਾਹ ਦਿਤੀ ਹੈ , ਕਦ ਉਸਨੇ ਡਿਉੜ੍ਹੀਉਂ ਬਾਹਰ ਬਣੀ ਪੇਤਲੀ ਜਿਹੀ ਚੁਬਤੀ ‘ਚ ਨੰਗੇ ਪੈਰ ਡੋਬ ਦਿਤੇ ਸਨ ।
ਉਸਨੂੰ ਅਜੇ ਤਕ ਇਹ ਵੀ ਸਮਝ ਨਹੀਂ ਸੀ ਲਗੀ ਕਿ ਉਹ ਇਸ ਵੇਲੇ ਗੁਰਦੁਆਰੇ ਆਇਆ ਕਿਸ ਕਾਰਨ ਹੈ । ਉਸ ਦਿਨ ਮਸਿਆ ਸੀ ਕਿ ਸੰਗਰਾਂਦ , ਕੋਈ ਪੁਰਬ ਸੀ ਜਾਂ ਕੋਈ ਦਿਨ ਤਿਉਹਾਰ , ਉਸਨੂੰ ਇਸ ਦੀ ਵੀ ਜਾਣਕਾਰੀ ਨਹੀਂ ਸੀ । ਉਹ ਤਾਂ ਬਸ ਪਹੁੰਚ ਹੀ ਗਿਆ ਜਿਵੇਂਕਿਵੇਂ ।
ਐਸੀ ਗਲ ਨਹੀਂ ਕਿ ਉਸਨੂੰ ਮਸਿਆਸੰਗਰਾਂਦਾਂ , ਪੁਰਬਾਂਤਿਉਹਾਰਾਂ ਦਾ ਪਤਾ ਨਹੀਂ ਸੀ ਹੁੰਦਾ । ਉਸਨੂੰ ਤਾਂ ਸਗੋਂ ਗਰਬਖ਼ਸ਼ ਨਾਲੋਂ ਵੀ ਵਧ ਚੇਤੇ ਹੁੰਦੇ ਸਨ ਇਹੋ ਜਿਹੇ ਖ਼ਾਸ ਦਿਨ । ਉਸ ਨੂੰ ਤਾਂ ਇਕ ਤਰ੍ਹਾਂ ਦੀ ਖਿਚ ਰਹਿੰਦੀ ਸੀ ਮੇਲੇਮੁਸਾਹਵੇ ਦੇਖਣ ਦੀ , ‘ ਕਠਾਂਵਠਾਂ ‘ਚ ਘੁੰਮਣ ਫਿਰਨ ਦੀ । ਬਸ ਇਹ ਸ਼ੌਕ ਸੀ ਉਸਦਾ । ਪਰ ਼ ਼ ਼ ਹੁਣ ਤਾਂ ਉਸਦੇ ਇਸ ਸ਼ੌਕ ਦੀ ਪੂਰਤੀ ਹੋਇਆਂ ਵੀ ਕਿੰਨੇ ਸਾਰੇ ਵਰ੍ਹੇ ਲੰਘ ਗਏ ਸਨ । ਨਾ ਬਖ਼ਸ਼ੇ ਭਾਅ ਦੇ ਹਾਣੀਬੇਲੀ ਹੀ ਬਹੁੜੇ ਸਨ ਕਈਆਂ ਚਿਰਾਂ ਤੋਂ ,ਨਾ ਉਸਦਾ ਕਲਮਕਲੇ ਭਾਅ ਦੇ ਹਾਣੀਬੇਲੀ ਹੀ ਬਹੁੜੇ ਸਨ ਕਈਆਂ ਚਿਰਾਂ ਤੋਂ , ਨਾ ਉਸਦਾ ਕਲਮਕਲੇ ਦਾ ਚਿਤ ਹੀ ਕੀਤਾ ਸੀ ਬੇਤਹਾਸ਼ਾ ਵਧਣ ਲਗ ਪਈ ਸੀ , ਬੇਤਰਤੀਬੀ , ਬੇਲਗਾਮ ਜਿਹੀ । ਸੰਗਤਮਰਯਾਦਾ ਤੋਂ ਬਿਲਕੁਲ ਸਖਣੀ , ਅਨੁਸ਼ਸਨ ਰਹਿਤ ।
ਨੰਗੇ ਪੈਰਾਂ ਨੂੰ ਚੜ੍ਹੀ ਚੁਬਦੀ ਦੇ ਪਾਣੀ ਸੁਖਾਵੀਂ ਜਿਹੀ ਠਰਨ ਨੇ ,ਉਸਨੂੰ ਢੇਰ ਸਾਰਾ ਆਪਣੇ ਵਲ ਮੋੜ ਲਿਆਂਦਾ । ਭੀੜ ਪ੍ਰਬੰਧਾਂ ‘ਤੇ ਖਿਝਣਖ਼ਪਣ ਦੀ ਥਾਂ ਉਸਦੀ ਸੁਰਤੀ ਸਹਿਸੁਭਾ ਹੀ ਉਸਦੇ ਅੰਦਰ ਵਲ ਨੂੰ ਝਾਕਣ ਲਗ ਪਈ । ਼ ਼ ਉਸਨੂੰ ਆਪਣਾ ਆਪ ਵੀ ਇਕ ਤਰ੍ਹਾਂ ਦੀ ਭੀੜ ਦਾ ਹਿਸਾ ਹੀ ਜਾਪਿਆ । ਬ਼ਖਸ਼ੇ ਭਾਅ ਦੁਆਲੇ ਜੁੜੀ ਦਾ ਹਿਸਾ ਹੀ ਜਾਪਿਆ ।ਬਖ਼ਸ਼ੇ ਭਾਅ ਦੁਆਲੇ ਜੁੜੀ ਭੀੜ ਦਾ ਹਿਸਾ । ਇਸ ਦੀ ਜਿੰਨੀ ਕੁ ਵਕਤ ਸੀ , ਓਨਾ ਕੁ ਪੈਂਡਾ ਤੁਰ ਕੇ ਇਹ ਵੀ ਖਿੰਡਵਿਖ਼ਰ ਗਈ । ਹੁਣ ਨਾ ਕਦੀ ਜੋਗਿੰਦਰ ਸਗਲ ਆਇਆ ਸੀ , ਨਾ ਗੁਰਚਰਨ ਰੰਧਾਵਾ , ਹੁਣ ਨਾ ਕਦੀ ਲਿਤਰਾਂ ਪਿੰਡ ਤੋਂ ਪ੍ਰੀਤਮ ਸੂੰਹ ਬਹੁੜਿਆ ਸੀ , ਨਾ ਮੂਣਕਾ ਤੋਂ ਗਿਆਨ ਸੂੰਹ । ਪਹਿਲਾਂ 64 ਸੰਨ , ਫਿ਼ਰ 67 , ਫਿ਼ਰ ਅਗੇ ਚਲ ਸੋ ਚਲ । ਇਸ ਦੀ ਟੁਟਭਜ ਦੇ ਸਾਰੇ ਨਾਂ ਵੀ ਉਸਦੇ ਚੇਤੇ ਨਹੀਂ ਸੀ ਰਹੇ ।
ਚੁਬਚੀ ‘ਚ ਸਾਫ਼ ਹੋਏ ਪੈਰਾਂ ਵਲ ਰਸਮੀ ਜਿਹੀ ਝਾਤ ਮਾਰ ਕੇ ਉਸਨੇ ਸਰਦਲ ਟਪ ਲਈ । ਡਿਊੜ੍ਹੀ ‘ਚ ਖੜ੍ਹੇ ਦਰਬਾਨ ਨੇ ਉਸਨੂੰ ਗਜਵੀ ਫਤਹਿ ਬੁਲਾਈ । ਉਸਦਾ ਬਣਦਾਸਰਦਾ ਉਤਰ ਦੇ ਕੇ ਉਸਨੇ ਦਰਬਾਰ ਹਾਲ ਵਲ ਜਾਣ ਲਈ ਅਜੇ ਦੋਚਾਰ ਲਾਂਘਾਂ ਹੀ ਭਰੀਆਂ ਸਨ ਕਿ ਲੰਗਰ ਵਾਲੇ ਪਾਸਿਉਂ ਉਸਨੂੰ ਤੂੰਤੂੰ ,ਮੈਂਮੈਂ ਦੀਆਂ ਤਿਖੀਆਂ ਆਵਾਜਾਂ ਸੁਣਾਈ ਦਿਤੀਆਂ  । ਅਗਲੇ ਹੀ ਪਲ ਇਹ ਤੂੰਤੂੰ , ਮੈਂਮੈ ਚੀਕਾਂਚਾਂਗਰਾਂ , ਤੋਹਮਤਾਂਉਲ੍ਹਾਮਿਆਂ ਵਿਚ ਤਬਦੀਲ ਹੋ ਗਈ । ਇਹ ਪ੍ਰਬੰਧਕੀ ਕਮੇਟੀ ਦੀ ਘੈਂਸਘੈਂਸ ਸੀ । ‘ ਹੋ ਸਕਦਾ ਇਹ ਚੋਣਦੰਗਲ ਦੀ ਤਿਆਰੀ ਹੋਵੇ ਜਾਂ ਹੋਰ ਕੋਈ ਗੋਲਕਮਸਲਾ '   ਸਮਿਤਰ ਦਾ ਕਮੇਟੀ ਰੂਮ ਵਲ ਨੂੰ ਜਾਣ ਨੂੰ ਮਨ ਕਰ ਆਇਆ । ਪਰ , ਉਹ ਗਿਆ ਨਹੀਂ । ਇਕਦੋ ਕਦਮ ਓਧਰ ਵਲ ਨੂੰ ਤੁਰ ਕੇ ਉਹ ਥਾਂਏ ਰੁਕ ਗਿਆ । ਼ ਼ ਼ ਗੁਰਦੁਆਰਾ ਸੁਧਾਰ ਲਹਿਰ ਦੀ ਕੁਲ ਵਿਥਿਆ ਉਹਦੇ ਜ਼ਿਹਨ ‘ਚ ਉਤਰ ਆਈ  ਨਾਨਕਾਣਾ ਸਾਹਿਬ ਦਾ ਮੋਰਚਾ , ਗੰਗਸਰਜੈਤੋ , ਫਿ਼ਰ ਚਾਬੀਆਂ ਦਾ ਮੋਰਚਾ । ਇਹਨਾਂ ਮੋਰਚਿਆਂ ‘ਚ ਉਸਦੀ ਆਪਣੀ ਹਿਸੇਦਾਰੀ ।
ਫਿ਼ਰ ਝਟ ਹੀ ਉਸਤੋਂ ਆਪਣੇ ਆਪ ਤੋਂ ਅਜੀਬ ਜਿਹੀ ਪੁਛ ਪੁਛੀ ਗਈ  ‘ ਕੀ ਲਭਾ ਸਮਿਤਰ ਸਿਆਂ ਤੈਅਨੂੰ ਼ ਼ ! ਕੀ ਹਥ ਪਲੇ ਵਿਆ ਤੇਰੇ ਼ ਼ ਼ਤੇਰੇ ਜੋਟੀਦਾਰਾਂ ਦੇ ਼ ਼ ਼ ? ਐਨਾ ਕੁਸ਼ ਕਰ ਕਰਾ ਕੇ ਼ ਼ ਼ ਹੈਂਅ ਼ ਼ ਼ ਦਸ ਼ ਼ ਼ ਼।'
ਉਸਨੂੰ ਪਤਾ ਤਕ ਨਾ ਲਗਾ ਕਿ ਆਪਣੇ ਆਪ ਨੂੰ ਕੀਤਾ ਇਹ ਪ੍ਰਸ਼ਨ ਕਿੰਨਾ ਕੁ ਵਾਜਬ ਹੈ , ਕਿੰਨਾ ਕੁ ਗੈਰਵਾਜਬ । ਤਾਂ ਵੀ ੳਸ ਅੰਦਰੋਂ ਇਸ ਤੇ ਉਤਰ ਨੇ ਇਕਦਮ ਜਿਵੇਂ ਸਿਰ ਚੁਕ ਲਿਆ ਹੋਵੇ  ‘ਤੂੰ ਼ ਼ ਼ ਤੂੰ ਕ੍ਹਾਨੇ ਪਿਠ ਕੀਤੀ ਰਖੀ ਐਧਰਲੇ ਵੰਨੇ ਼ ਼ ਼ ਹੈਂਅ ਼ ਼ ਼ ਦਸ ਼ ਼!ਇਕਲੇਦੁਕਲੇ ਸੰਤਮਹੰਤ ਦੀ ਥਾਂ ਸੰਤਾਂਮਹੰਤਾਂ ਦੇ ਵਡੇਭਾਰੇ ਜੁਟ ਕਾਬਜ਼ ਹੁੰਦੇ ਰਹੇ , ਵਾਰੀ ਬਦਲ ਕੇ । ਤੇਰੇ  ਨਾਨਕੇ ਪਿੰਡ ਦੇ ਗੁਰਦੁਆਰੇ ‘ਤੇ ਤੇਰੇ ਸਾਹਮਣੇ । ਹੁੰਦੇ ਰਹੇ ਕਿ ਨਹੀਂ ਹੁੰਦੇ ਰਏ ਼ ਼ ਼ ਹੈਂਅ ਼ ਼ ਼ਦਸ ਼ ਼ ਼? ਓਦੋਂ ਤੂੰ ਚੁਪ ਰਿਹੋਂ ,ਹੁਣ ਕੀ ਲਭਿਆ ਭਾਲਦੈਂ  ਼ ਼ ਼! ਹੁਣ ਼ ਼ ਼  ਹੁਣ  ਉਹ ਲਾਗੇ ਲਗਣ ਦਿੰਦੇ ਆ ਤੈਨੂੰ , ਨਾਲੇ ਤੇਰੇ ਭਾਅ ਬਖ਼ਸ਼ਾ ਸੂੰਹ ਨੂੰ ਼ ਼ ਼ !'
ਬਖ਼ਸ਼ੇ ਭਾਅ ਦਾ ਚੇਤਾ ਆਉਂਦਿਆਂ ਉਸਨੂੰ ਇਕ ਝਟਕਾ ਜਿਹਾ ਲਗਾ । ਉਸਨੂੰ ਯਾਦ ਆਇਆ ਕਿ ਉਸ ਤੋਂ , ਉਸਨੂੰ ਦੁਆਈ ਵੀ ਨਹੀਂ ਦਿਤੀ ਗਈ ।਼ ਼ ਼ਹਰ ਰੋਜ਼ ਸਵੇਰੇ ਵੇਲੇ ਦੀ ਦੁਆਈ ਦੇਣ ਦਾ ਜੁੰਮਾਂ ਉਸਨੇ ਆਪ ਮੰਗ ਦੇ ਲਿਆ ਸੀ , ਗੁਰਬਖ਼ਸ਼ ਸਿੰਘ ਦੇ ਛੋਟੇ ਭਰਾ ਨਥਾ ਸਿੰਘ ਤੋਂ । ਇਉਂ ਹਰ ਰੋਜ਼ ਉਸਦੀ ਖ਼ਬਰਸਾਰ ਵੀ ਲਈ ਜਾਂਦੀ , ਤਾਜ਼ਾ ਅਖ਼ਬਾਰੀ ਖ਼ਬਰਾ ‘ਤੇ ਟੀਕਟਿਪਣੀ ਵੀ ਕਰ ਲਈ ਜਾਂਦੀ ਤੇ ਗਰਮਭਖਵੇਂ ਮਸਲਿਆਂ ‘ਤੇ ਥੋੜ੍ਹੀਬਹੁਤ ਚੁੰਝਚਰਚਾ ਵੀ । ਜਿੰਨਾ ਕੁ ਸਾਥ ਦਿੰਦੇ ਸਨ  , ਗੁਰਬਖ਼ਸ਼ ਸਿੰਘ ਦੇ ਬੋਲ , ਉਸਦੀ ਸੁਰਤੀਬਿਰਤੀ ।
ਪਰ , ਉਸ ਦਿਨ ਸਵੇਰ ਵੇਲੇ ਤੋਂ ਲੈ ਕੇ ਛਾਹ ਵੇਲੇ ਤਕ ਕੁਝ ਵੀ ਨਹੀਂ ਸੀ ਕਰ ਸਕਿਆ ਸਮਿਤਰ । ਡੌਰਭੌਰ ਹੋਏ ਦੇ ਉਸਦੇ ਪੈਰ ਉਸੇ ਵੇਲੇ ਪਿਛਾਂਹ ਵਲ ਨੂੰ ਪਰਤ ਪਏ । ਡਿਊੜ੍ਹੀ ‘ਚ ਦਰਬਾਰ ਨੇ ਇਸ ਵਾਰ ਬੜੀ ਨੀਂਝ ਲਾ ਕੇ ਦੇਖਿਆ ਉਸ ਵਲ ਨੂੰ  “ ਕੀ ਗਲ ਹੋਈ ਕਾਮਰੇਡ ਜੀਈ ਼ ਼ ਼ਮਥਾ ਟੇਕਣ ਤੋਂ ਬਿਨਾਂ ਹੀ ਮੁੜ ਆਏ ਼ ਼ ਼ ?
ਉਹ ਅਗੋਂ ਚੁਪ ਦਾ ਚੁਪ । ਇਸ ਦਾ ਉਸ ਪਾਸੋਂ ਕੋਈ ਉਤਰ ਨਾ ਦਿਤਾ ਗਿਆ । ਰਵਾਂ ਰਵੀਂ ਤੁਰਿਆ ਉਹ ਹਵੇਲੀ ਪਰਤ ਆਇਆ ।
ਦੁਪਹਿਰ ਵੇਲੇ ਦੀ ਕੋਸੀਕੋਸੀ ਧੁਪ ਨੇ ਉਸਦੇ ਠਰਕੰਬ ਗਏ ਅੰਗਾਂਪੈਂਰਾਂ ਨੂੰ ਕਾਫ਼ੀ ਸਾਰਾ ਨਿਘਾ ਕਰ ਦਿਤਾ ਸੀ ।
 
                                                 4
ਹਵੇਲੀ ਦੇ ਬਾਹਰਲੇ ਗੇਟ ਅੰਦਰ ਪੈਰ ਧਰਦੇ ਸਮਿਤਰ ਨੂੰ , ਗੁਰਬਖ਼ਸ਼ ਸਿੰਘ ਦੀ ਪੁਆਂਦੀ ਖੜ੍ਹਾ ਇਕ ਸਾਧੂਸੰਤ ਜਾਪਦਾ ਬੰਦਾ ਦਿਖਾਈ ਦਿਤਾ । ਚਿਟਾਚਮਕਦਾਰ ਕੁੜਤਾਪਜਾਮਾ , ਚੌੜਾਰੋਹਬਦਾਰ ਮਥਾ , ਖੁਲੀਚਿਟੀ ਦਾੜ੍ਹੀ ਛੋਟੀਛੋਟੀ । ਸਿਰ ਦੇ ਵਿਰਲੇ ਵਿਰਲੇ ਵਾਲ ਪਿਛਾਂਹ ਵਲ ਨੂੰ ਵਾਹੇ , ਉਸ ਦੇ ਗਲ ਪਈ ਬਦਾਮੀ ਰੰਗੀ ਜਾਕਟ ਦੇ ਕਾਲਰ ਤਕ ਪੁਜਦੇ , ਉਸਦੇ ਕਿਸੇ ਰਿਸ਼ੀਮੁਨੀ ਹੋਣ ਦਾ ਭੁਲੇਖਾ ਪਾਉਂਦੇ ਸਨ ।
ਇਹ ਯੋਗਰਾਜ ਸੀ , ਯੋਗਰਾਜ ਗੰਭੋਵਾਲ ਤੋਂ । ਗੁਰਬਖ਼ਸ਼ ਸਿੰਘ ਦਾ ਸਭ ਤੋਂ ਛੋਟੀ ਉਮਰ ਦਾ ਜੋਟੀਦਾਰ । ਜ਼ੋਟੀਦਾਰ ਨਾਲੋਂ ਵਧ ਉਸਦਾ ਚੇਲਬਾਲਕਾ , ਉਸਦਾ ਸ਼ਾਗਿਰਦ ।ਉਸਦੇ ਪੰਜਪਾਂਡੂਆਂ ਨਾਲੋਂ ਤਰ੍ਹਾਂ ਦਾ , ਗਰਮ ਦਲੀਆ । ਸਮਿਤਰ ਨੇ ਉਸਨੂੰ ਬੁਲਾਇਆਚਲਾਇਆ ਨਾ । ਗੁਰਬਖ਼ਸ਼ ਨਾਲ ਜੁੜੀ ਉਸਦੀ ਸੁਰਤੀ ਭੰਗ ਨਾ ਕੀਤੀ । ਉਸਦੀ ਪਿਛਵਾੜੀਉਂ ਅਛੋਪਲੇ ਜਿਹੇ ਲੰਘਦਾ , ਸਮਿਤਰ ਬੈਠਕ ਅੰਦਰ ਚਲਾ ਗਿਆ ।
ਗੁਰਬਖ਼ਸ਼ ਸਿੰਘ ਅਖਾਂ ਮੀਟੀ ਥੋੜ੍ਹਾ ਕੁ ਵਖੀ ਭਾਰ ਹੋਇਆ ਲੰਮਾ ਪਿਆ ਸੀ , ਧੁਪੇ  । ਕਿਸੇ ਆਏ ਦੀ ਆਹਟ ਸੁਣ ਕੇ ਉਸਦੀਆਂ ਅਖਾਂ ਸਹਿਵਨ ਖੁਲ ਗਈਆਂ । ਖੁਲਦਿਆਂ ਸਾਰ ਇਹ ਇਕ ਤਰ੍ਹਾਂ ਦੇ ਚਾਅਮਲ੍ਹਾਰ ਨਾਲ ਜਿਵੇਂ ਛਲਕ ਹੀ ਪਈਆਂ ।
ਗੁਰਬਖ਼ਸ਼ ਸਿੰਘ ਨੂੰ ਸਵੇਰਸਾਰ ਲਗੀ ਅਚੋਆਈ ਪਲਛਿੰਨ ਅੰਦਰ ਹੀ ਕਿਧਰੇ ਉਡਪੁਡ ਗਈ । ਕਿਸੇ ਦੂਜੇ ਦਾ ਆਸਰਾ ਲੈ ਕੇ ਉਸਦੀ ਉਠਣਬੈਠਣ ਯੋਗ ਦੇਹੀ , ਇਕ ਜ਼ੋਰਦਾਰ ਹੰਭਲਾ ਕਾਰ ਕੇ ਕਿੰਨੀ ਸਾਰੀ ਬੈਠਕ ਵਰਗੀ ਹੋ ਗਈ । ਮੋਢੇ ਤਕ ਬੇਹਰਕਤ ਹੋਈ ਸਜੀ ਬਾਂਹ ਵੀ ਖਬੀ ਵਾਂਗ ਸਾਹਮਣੇ ਖੜ੍ਹੇ ਯੋਗਰਾਜ ਵਲ ਨੂੰ ਉਲਰ ਪਈ ।ਪਰ , ਉਸਨੂੰ ਆਵਾਜ਼ ਮਾਰ ਕੇ ਆਪਣੇ ਨੇੜੇ ਹੋ ਜਾਣ ਲਈ ਕਹਿਣ ਨੂੰ , ਉਸਦੀ ਜੀਭ ਨੇ ਉਸਦਾ ਸਾਥ ਨਾ ਦਿਤਾ । ਉਸਦੇ ਅਡੇ ਰਹਿ ਗਏ ਮੂੰਹ ਅੰਦਰ ਥਰਕਦੀ ਰਹੀ , ਇਕ ਖਿਚ ਹੋਏ ਮਾਸ ਦੀ ਪਚਰ , ਜਿਵੇਂ ਯੋਗਰਾਜ ਨੂੰ ਆਖਦੀ ਰਹੀ  ਹੋਵੇ  “ ਆ ਼ ਼ ਼ਆ ਼ ਼ ਼ ਜਾ ਼ ਼ ਼ ਮੇਰੇ ਼ ਼ ਼ਵੀ ਼  ਼ਰਿਆ ਼ ਼ ਼ਮੇਰਿਆ਼ ਼ ਼ ਯੋਗਿਆ ਼ ਼ ਼ਮੇਰੇ ਯੋਗਾ ਸਿਆਂ ਼ ਼ ਼ਆ ਼ ਼ ਼ਮੈਂ ਼ ਼ ਤੈਨੂੰ ਜਫ਼ੀ ‘ਚ ਼ ਼ ਼ਲੈ ਲਾਂ । ਼ ਼ ਼ਆ ਼ ਼ ਮੈਂ ਼ ਼ ਼ਤੈਨੂੰ ਼ ਼ ਼ਥਾਪੀ ਦਿਆਂ ਼ ਼ ਼ਆ ਼ ਼ ਼ਮੇਰੇ ਼ ਼ ਼ਸ਼ੇਰਾ ਼ ਼ ਆ ਼ ਼ ਮੇਰੇ ਼ ਼ ਼ਬਬਰਾ । ਼ ਼ ਼ਲਾਜ ਼ ਼ਰਖ ਲਈ ਼ ਼ ਼ਤੈਂ ਼ ਼ ਼ਬਬਰਾਂ ਦੀ ਜੂਹ ਼ ਼ਦੀ ਼ ਼ । ਚਾਰ ਚੰਦ ਼ ਼ ਼ਲਾ ਦਿਤੇ ਼ ਼ ਼ਤੈਂ ਦੇਸ ਦੁਆ ਼ ਼ ਼।
ਪਰ , ਛੇਤੀ ਹੀ ਉਸਦੀ ਲਾਚਾਰਗੀ ਉਸ ਉਤੇ ਹਾਵੀ ਹੋ ਗਈ ।
ਥੋੜ੍ਹੀ ਕੁ ਚਾਪ ਬਣੀ ਉਸਦੀ ਕਮਰ , ਉਪਰ ਨੂੰ ਉਠੀਆਂ ਬਾਹਾਂ , ਮੁੜ ਤੋਂ ਮੰਜੀ ‘ਤੇ ਚੌਫ਼ਾਲ ਡਿਗ ਪਈਆਂ । ਉਸਦੇ ਅਡੇ ਗਏ ਮੂੰਹ ਅੰਦਰੋਂ ਨਿਕਲਦੀ ਆਂਅ ਼ ਼ ਼ਆਂ ਼ ਼ਆ  ਦੀ ਆਵਾਜ਼ ਵੀ ਉਸਦੇ ਇਕਰਾਰ ਵਹਿ ਤੁਰੇ ਹੰਝੂਆਂ ਨਾਲ ਜਿਚ ਹੋ ਗਈ ।਼ ਼ ਼ ਲਾਹੌਰ ਸੈਂਟਰਲ ਜੇਲ੍ਹ ਦੇ ਗੇਟੋਂ ਬਾਹਰ ਨਿਕਲੇ ਯੋਗਰਾਜ ਤੋਂ ਉਸਦੇ ਇਕ ਸਾਲਾ ਪੁਤਰ ਦੀ ਲਾਸ਼ ਨੂੰ ਉਸਤੋਂ ਪਕੜ ਕੇ ਆਪਣੇ ਢਿਡ ਨਾਲ ਘੁਟਦਿਆਂ ਬੋਲੇ , ਉਸ ਸਮੇਂ ਦੇ ਕਿੰਨੇ ਸਾਰੇ ਸ਼ਬਦਬੋਲ ਗੁਰਬਖ਼ਸ਼ ਸਿੰਘ ਦੇ ਸੀੇਨੇ ਅੰਦਰ ਉਵੇਂ ਦੇ ਉਂਵੇ ਘੁਟੇ ਰਹਿ ਗਏ ਸਨ ।
ਗੁਰਬਖ਼ਸ਼ ਸਿੰਘ ਨਾਲੋਂ ਵਧ ਵਿਆਕੁਲ ਹੋਇਆ ਯੋਗਰਾਜ  , ਉਸਦੀ ਮੰਜੀ ਲਾਗੇ ਧਰਤੀ ‘ਤੇ ਡਿਗਣ ਵਾਂਗ ਹੇਠਾਂ ਬਹਿ ਗਿਆ ਸੀ , ਘਟੇ ਮਿਟੀ ‘ਚ ।
ਉਸਦੇ ਮੰਜੇ ਦੀ ਬਾਹੀ ‘ਤੇ ਵਧ ਕੂਹਣੀਆਂ ਟਿਕਾਈ ਉਹ ਗੁਰਬਖ਼ਸ਼ ਸਿੰਘ ਦੇ ਚਿਹਰੇ ਨੂੰ ਟਿਕਟਿਕੀ ਲਾਈ ਦੇਖਦਾ ਰਿਹਾ ਼ ਼ ਦੇਖਦਾ ਰਿਹਾ । ਉਸਨੇ ਜਿਵੇਂ ਗੁਰਬਖ਼ਸ਼ ਸਿੰਘ ਤੋਂ ਅਣਕਹੀ ਅਣਬੋਲੀ ਰਹਿ ਗਈ ਢੇਰ ਸਾਰੀ ਵਾਰਤਾ , ਮੁਢਸ਼ੁਰੂ ਤੋਂ ਆਪ ਅਗੇ ਤੋਰ ਲਈ ਸੀ , ਉਸਦੀਆਂ ਜਗਦੀਆਂਮਘਦੀਆਂ ਅਖਾਂ ‘ਚ ਛਤੀਚਾਲੀ ਸੰਨ ਦੇ ਕਿਸਾਨ ਮੋਰਚੇ ਦੀਆਂ ਸੂਚੀਬਧ ਘਟਨਾਵਾਂ , ਲੜੀਵਾਰ ਹੋ ਕੇ ਪਸਰ ਗਈਆਂ ਸਨ ।
਼ ਼ ਉਸਦੀ ਪਤਨੀ ਈਸ਼ਰ ਕੌਰ ਇਸਤਰੀ ਜਥਿਆਂ ਦੀ ਮੋਹਰੀ ਬਣ ਕੇ ਵਿਚਰੀ ਸੀ , ਤੇ ਆਪ ਼ ਼ ਼ ਆਪ ਉਹ ਮਰਦ ਜਥਿਆਂ ਦਾ ਨਾਇਕ ਬਣ ਕੇ ।
ਨਹਿਰੀ ਮਾਲੀਆ ਵਧਾਉਣ ਵਿਰੁਧ ਉਠੇ ਵਿਦਰੋਹ ਦੇ ਪਹਿਲੇ ਹਲੇ , ਉਸ ਸਮੇਤ ਦਰਸ਼ਨ ਸਿੰਘ ਫੇਰੂਮਾਨ , ਸੋਹਣ ਸਿੰਘ ਜਲਾਲਉਲਮਾ ,ਸੋਹਣ ਸਿੰਘ ਭਕਨਾ , ਬਾਬਾ ਕਿਸ਼ਨ ਸਿੰਘ , ਈਸ਼ਰ ਸਿੰਘ ਵਰਗੇ ਸਤਰ ਆਗੂ ਫੜੇ ਗਏ । ਸਾਰੇ ਦੇ ਸਾਰੇ ਇਕ ਇਕ ਸਾਲ ਲਈ ਅੰਦਰ । ਰਿਹਾਅ ਹੋਣ ਪਿਛੋਂ ਪੰਦਰਾਂ ਕੁ ਜਣੇ ਫਿ਼ਰ ਇਕਠੇ ਹੋਏ । ਬੰਦ ਪਿਆ ਮੋਰਚਾ 23 ਮਾਰਚ '39 ਨੂੰ ਲਾਹੌਰ ਤੋਂ ਫਿਰ ਆਰੰਭ ਦਿਤਾ । ਯੋਗਰਾਜ ਪਹਿਲੇ ਜਥੇ ਦਾ ਆਗੂ । ਬਾਲਬਚੇ ਸਮੇਤ ਅਸੈਂਬਲੀ ਹਾਲ ਵਲ ਨੂੰ ਤੁਰਿਆ , ਰਾਹ ਵਿਚ ਹੀ ਰੋਕ ਲਿਆ ਗਿਆ । ਸਤ ਸੌ ਅੰਦੋਲਨਕਾਰੀ ਅੰਦਰ ਡਕੇ ਗਏ । ਉਸ ਨੂੰ ਤਿੰਨ ਹਫਤੇ ਦੀ , ਪਤਨੀ ਈਸ਼ਰ ਕੌਰ ਨੂੰ , ਪੁਤਰੀ ਵਿਦਿਆ ਨੂੰ ਇਕ ਹਫ਼ਤੇ ਦੀ ਸਜ਼ਾ ਹੋ ਗਈ । ਪਰ ,ਮੋਰਚਾ ਚਲਦਾ ਰਖਿਆ ਸੀ । ਹਰਕਿਸ਼ਨ ਸਿੰਘ ਸੁਰਜੀਤ , ਭਾਗ ਸਿੰਘ ਸਜਣ , ਕਰਮ ਸਿੰਘ ਮਾਨ ,ਡਾ ਼ ਰਾਮ ਚੰਦਰ , ਪੰਡਿਤ ਮੰਗਲ ਦਾਸ ਨੇ । ਹਰ ਰੋਜ਼ ਸੌ ਡੂਢ ਸੌ ਕਿਸਾਨ ਗ੍ਰਿਫਤਾਰ ਹੁੰਦਾ ਗਿਆ । ਬੇਹਦ ਜ਼ੋਸ਼ ਸੀ ਕਿਸਾਨੀ ਸਫ਼ਾਂ ‘ਚ ।ਨਾ ਰਾਸ਼ਨਪਾਣੀ ਦੀ ਕਮੀ ਆਉਣ ਦਿਤੀ ਸੀ ਆਸਪਾਸ ਦੇ ਪਿੰਡਾਂ ਨੇ ,ਨਾ ਮਰਜੀਵੜੇ ਪੁਤਭਰਾ ਘਰੋਂ ਤੋਰਨ ਦੀ ।
ਉਸਨੂੰ , ਤਿੰਨ ਹਫ਼ਤੇ ਦੀ ਸਜ਼ਾ ਕਟ ਕੇ ਬਾਹਰ ਆਏ ਨੂੰ ਬਾਗ਼ੀਆਨਾ ਤਕਰੀਰਾਂ ਕਰਨ ਦੇ ਜੁਰਮ ਹੇਠ ਫਿਰ ਦੋ ਸਾਲਾਂ ਲਈ ਅੰਦਰ ਡਕ ਦਿਤਾ ਗਿਆ , ਪਰ ਸਾਥੀ ਸੰਚਾਲਕਾਂ ਦੀ ਅਪੀਲ ‘ਤੇ ਛੇਤੀ ਰਿਹਾਅ ਹੋ ਗਿਆ । ਹੁਣ ਤਕ ਪੰਜਾਬ ਦੇ ਸਾਰੇ ਜ਼ਿਲ੍ਹੇ ਸਰਗਰਮ ਹੋ ਗਏ ਸਨ । ਕਿਸਾਨ ਇਸਤਰੀਆਂ ਵੀ ਗ੍ਰਿਫਤਾਰੀ ਲਈ ਤਿਆਰ ਹੋਣ ਲਗ ਪਈਆਂ । ਅੰਮ੍ਰਿ਼ਤਸਰ ਜ਼ਿਲ੍ਹੇ ਤੋਂ ਇਸਤਰੀ ਜਥਾ ਉਸਨੇ ਤੇ ਉਸਦੀ ਪਤਨੀ ਨੇ ਲਾਮਬੰਦ ਕੀਤਾ ਸੀ । ਆਪ ਉਸਨੇ ਢੰਡਕਸੇਲ ਤੋਂ ਦਸ ਇਸਤਰੀਆਂ ਤਿਆਰ ਕੀਤੀਆਂ । ਪਤਨੀ ਈਸ਼ਰ ਕੌਰ ਨੇ ਭੰਗਾਲੀ ਤੋਂ ਸਤ । ਕੁਲ ਸਤਾਰਾਂ ਇਸਤਰੀਆਂ ਲਾਹੌਰ ਤਕ ਪੁਜਦੀਆ ਚਾਲੀ ਹੋ ਗਈਆਂ ਸਨ , ਰਾਹ ‘ਚੋਂ ਰਲਦੀਆਂ । ਈਸ਼ਰ ਕੌਰ ਇਸ ਜਥੇ ਦੀ ਜਥੇਦਾਰ । ਕੁਛੜ ਇਕ ਸਾਲ ਦਾ ਪੁਤਰ ਗੁਰਮੀਤ । ਮਈ ਮਹੀਨੇ ਦੀ ਅਤਿ ਦੀ ਗਰਮੀ । ਅਨਾਰਕਲੀ ਬਾਜ਼ਾਰੋਂ ਬਾਹਰ ਨਿਕਲਦਿਆਂ ਸਾਰ , ਸਭ ਨੂੰ ਰੋਕ ਲਿਆ ਗਿਆ । ਸਾਰਾ ਇਸਤਰੀ ਜਥਾ ਅੰਦਰ ਡਕ ਦਿਤਾ । ਹਰ ਇਕ ਨੂੰ ਤਿੰਨਤਿੰਨ ਮਹੀਨੇ ਦੀ ਕੈਦ ।
ਟੀਸੀ ‘ਤੇ ਪੁਜੇ ਮੋਰਚੇ ਦੀ ਗੂੰਜ ਪੰਜਾਬ ਅਸੈਂਬਲੀ ਅੰਦਰ ਵੀ ਗੂੰਜਣ ਲਗ ਪਈ ਸੀ । ਕਰੀਬ ਤੀਹ ਹਜ਼ਾਰ ਮਰਦਇਸਤਰੀਆਂ ਗ੍ਰਿਫਤਾਰ ਹੋ ਚੁਕੇ ਸਨ । ਸਰਕਾਰ ਟਸ ਤੋਂ ਮਸ ਨਹੀਂ ਸੀ ਹੋ ਰਹੀ । ਮੋਰਚਾ ਲਮਕ ਗਿਆ ।ਬਾਹਰ ਰੁਪਏ ਪੈਸੇ , ਰਾਸ਼ਨਪਾਣੀ  ਦੀ ਘਾਟ ਆਉਣ ਲਗ ਪਈ , ਅੰਦਰ ਗਰਮੀ ਦਾ ਸੇਕ ਬਰਦਾਸ਼ਤ ਤੋਂ ਬਾਹਰ ਹੁੰਦਾ ਗਿਆ ।  ਉਸਦਾ ਫੁਲ ਜਿਹਾ ਬਚਾ ਜੇਲ੍ਹ ਦੇ ਹੁਸੜ ਨੇ ਬੀਮਾਰ ਕਰ ਦਿਤਾ । ਉਸਨੂੰ ਚੜ੍ਹਿਆ ਬੁਖ਼ਾਰ ਟਾਈਫ਼ਾਈਡ ਵਿਚ ਬਦਲ ਗਿਆ । ਉਸ ਦੀ ਹਾਲਤ ਦਿਨੋਂਦਿਨ ਖ਼ਰਾਬ ਹੁੰਦੀ ਗਈ । ਮੈਜਿਸਟਰੇਟ ਨੇ ਬਚੇ ਨੂੰ ਬਾਹਰ ਲੈ ਜਾਣ ਦੀ ਆਗਿਆ ਵੀ ਦਿਤੀ । ਪਰ , ਉਹ ਨਹੀ ਸੀ ਲਿਆਇਆ । ਉਸਨੂੰ ਬਚੇ ਨਾਲੋਂ ਵਧ ਮੋਰਚੇ ਦੀ ਚਿੰਤਾ ਸੀ । ਮੋਰਚੇ ਨੂੰ ਆਈ ਰੁਪਏ ਪੈਸੇ ਦੀ ਥੁੜ ਦਾ ਫਿ਼ਕਰ ਸੀ । ਇਹ ਘਾਟ ਉਸਨੇ ਪੂਰੀ ਵੀ ਕਰ ਦਿਤੀ ਸੀ ਛੇਤੀ ਹੀ ,ਦੋ ਸੌ ਰੁਪਿਆ ਇਕਠਾ ਕਰਕੇ । ਇਕ ਸੌ ਉਸਨੇ ਪੰਜਾਰ ਯੂਨੀਵਰਸਿਟੀ ਦੇ ਰਜਿਸਟਰਾਰ ਪੀ ਼ ਐਨ ਼ ਦਤਾ ਤੋਂ ਉਗਰਾਹ ਲਿਆਂਦਾ ਸੀ । ਉਸਦੇ  ਪੁਤਰ ਪ੍ਰੋ ਼ ਕਿਰਪਾਲ ਸਿੰਘ ਰਾਹੀਂ ਦਿਆਲ ਸਿੰਘ ਕਾਲਜ ਪੁਜ ਕੇ , ਤੇ ਦੂਜਾ ਼ ਼ ਼ ਦੂਜਾ ਸੌ ਉਸਦੀ ਮੁਠ ‘ਚ ਆਪਣੇ ਆਪ ਪੁਜਦਾ ਹੋ ਗਿਆ । ਉਸਦੇ ਇਕ ਵਾਕਫ਼ ਪੁਲਸ ਅਫ਼ਸਰ ਨੇ , ਉਸ ਨਾਲ ਹਥ ਮਿਲਾਉਣ ਦੇ ਬਹਾਨੇ ਅਨਾਰਕਲੀ ਬਾਜ਼ਾਰ ਵਲ ਨੂੰ ਜਾਂਦੇ ਨੂੰ ਰੋਕ ਕੇ , ਇਕ ਤੇਜ਼ਤਰਾਰ ਧਮਕੀ ਵੀ ਅਰਸਾਲ ਕੀਤੀ ਸੀ ਉਸ ਵਲ ਨੂੰ  “ ਦੋਖੋਂ , ਗੜਬੜ ਮਤ ਕਰਨਾ , ਵਰਨਾ ਛੋੜੂੰਗਾ ਨਹੀਂ ਼ ਼ ਼।
ਇਕਠਾ ਹੋਇਆ ਫੰਡ ਮੋਰਚਾ ਅਪੜਦਾ ਕਰਕੇ ਉਸਨੇ ਕਿਸੇ ਨੂੰ ਡੋਲਣ ਨਹੀਂ ਸੀ ਦਿਤਾ । ਨਾ ਉਹ ਆਪ ਡੋਲਿਆ ਸੀ । ਆਪਣੇ ਪੁਤਰ ਦੀ ਹੁਣ ਤਕ ਹੋਈ ਨਾ ਦੇਖਸਕਣ ਯੋਗ ਹਾਲਤ ਦੇਖ ਕੇ ਵੀ । ਕਾ : ਸੁਰਜੀਤ , ਕਾ: ਰਾਮ ਚੰਦਰ , ਮੰਗਲ ਦਾਸ , ਦੇਸ ਰਾਜ ਚਢਾ ਉਸਦੇ ਨਾਲ ਗਏ ਸਨ ਜੇਲ੍ਹ ਅੰਦਰ , ਬਚੇ ਨੂ ਦੇਖਣ । ਹੁਣ ਼ ਼ ਼ਹੁਣ  ਕਿਸੇ ਪਾਸ ਕੋਈ ਚਾਰਾ ਨਹੀਂ ਸੀ ਬਚਿਆ , ਈਸ਼ਰ ਕੌਰ ਨੂੰ ਦਿਲਾਸਾ ਦੇਣ ਤੋਂ ਸਿਵਾ । ਜੇਲ ਕਰਮਚਾਰੀ ਬਚੇ ਨੂੰ ਜੇਲੋਂ ਬਾਹਰ ਹਸਪਤਾਲ ਦਿਖਾਉਣ ਲਈ ਵੀ ਲਿਆਏ ਸਨ , ਪਰ ਸਭ ਵਿਅਰਥ । ਆਖਿ਼ਰ ਦਸ ਕੁ ਦਿਨਾਂ ਪਿਛੋਂ ਗੁਰਮੀਤ ਦੀ ਲਥ ਯੋਗਰਾਜ ਦੇ ਹਵਾਲੇ ਕਰ ਦਿਤੀ ਗਈ , ਲੌਢੇ ਕੁ ਵੇਲੇ । ਲਾਹੌਰ ਸੈਂਟਰਲ ਜੇਲ੍ਹ ਦੇ ਵਡੇ ਗੇਟ ‘ਤੇ ਼ ਼ ਼।
ਮੰਜੇ ਦੀ ਬਾਹੀ ‘ਤੇ ਰਖਿਆਂ , ਟਿਕੀਆਂ ਕੂਹਣੀਆਂ ਯੋਗਰਾਜ ਨੇ ਇਕ ਵਾਰ ਉਠਾ ਕੇ ਫਿਰ ਉਵੇਂ ਹੀ ਟਿਕਾਈਆਂ ਕਰ ਲਈਆਂ । ਇਸ ਵਾਰ ਉਸਦੀ ਠੋਡੀ ਵੀ ਬਾਹਾਂ ਦੀ ਬਣੀ ਗੰਭਲੀ ‘ਤੇ ਰਖੀ ਗਈ । ਉਸਦੀਆਂ ਅਖਾਂ ‘ਚ ਸਿਮ ਆਇਆ ਕਿੰਨਾ ਸਾਰਾ ਪਾਣੀ ਆਪਮੁਹਾਰੇ ਉਸਦੀਆਂ ਖਾਖਾਂ ਵਲ ਨੂੰ ਤਿਲਕ ਆਇਆ । 
ਸਹਿਸੁਭਾ ਹੀ ਉਸਦੀ ਨਿਗ਼ਾਹ ਉਸ ਵਲ ਦੇਖਦੀਆਂ ਗੁਰਬਖ਼ਸ਼ ਸਿੰਘ ਦੀਆਂ ਅਖਾਂ ਨਾਲ ਜਾ ਟਕਰਾਈ । ਸਿਲ੍ਹਸਲਾਬ੍ਹ ਦੀ ਥਾਂ ਇਹਨਾਂ ਅੰਦਰ ਉਸਨੂੰ , ਉਸ ਦਿਨ ਵਰਗਾ , ਬਿਲਕੁਲ ਉਵੇਂ ਦਾ ਹਿਰਖ਼ਰੋਬ ਭਰ ਹੋਇਆ ਜਾਪਿਆ । ਼ ਼ ਼ ਉਸ ਦਿਨ ਯੋਗਰਾਜ ਤੋਂ ਪਕੜ ਕੇ ਆਪਣੀ ਹਿਕ ਨਾਲ ਚਿਪਕਾਏ ਗੁਰਮੀਤ ਨੇ , ਉਸ ਨੂੰ ਇਕ ਤਰ੍ਹਾਂ ਦਾ ਤਾਅ ਚਾੜ੍ਹ ਦਿਤਾ ਸੀ । ਉਸਦੀ ਟਿਕਵੀਂ ਰੋਹਬਦਾਅਬ ਆਵਾਜ਼ , ਇਕਦਮ ਗੂਸੈਲੀਗੜ੍ਹਗਵੀਂ ਸੁਰ ‘ਚ ਬਦਲ ਗਈ ਸੀ । ਪ੍ਰਸ਼ਾਸਨਪ੍ਰਬੰਧ ਦੀ ਮੁਰਦਾਬਾਦ ਕਰਦਿਆਂ ਉਸਨੇ ਜ਼ਿੰਦਾਬਾਦ ਦੇ ਬੁਲੰਦ ਨਾਹਰੇ ਵਰਗੀ ਸ਼ਾਬਾਸ਼ ਦਿਤੀ ਸੀ ਯੋਗਰਾਜ ਨੂੰ । ਉਸਦੇ ਪੁਤਰ ਗੁਰਮੀਤ ਨੂੰ ਵੀ । ਉਹਨਾਂ ਦੋਹਾਂ ਨੂੰ ਬਬਰ ਆਖਿਆ ਸੀ , ਦੁਆਬੇ ਦੇ ਬਬਰਸ਼ੇਰ । ਕਿਸਾਨ ਮੋਰਚੇ ਦੇ ਯੁਧ ਨਾਇਕ । ਸ਼ਹੀਦੀ ਮੋਰਚਿਆਂ ਦੇ ਹੀਰੋ । 
ਉਸ ਦਿਨ ਇਕ ਪਾਸੇ ਗਿ਼ਲਾਨੀ ਭਰਿਆ ਰੋਹ ਸੀ , ਦੂਜੇ ਪਾਸੇ ਹਾਹਾਕਾਰ । ਹਨੇਰਾ ਪੈਣ ਤੋਂ ਪਹਿਲਾਂ ਸੌਂ  ਤੋਂ ਵਧ ਬੰਦੇ ਭੰਗਾਲੀਓਂ ਪੁਜ ਗਏ ਸਨ । ਇਹ ਗੁਰਬਖ਼ਸ਼ ਸਿੰਘ ਦੀ ਹੂਕ ਸੀ ਜਾਂ ਮੋਰਚਾ ਸੰਚਾਲਕਾਂ ਦੀ ਤਮੰਨਾ ਕਿ ਗੁਰਮੀਤ ਤੀ ਸ਼ਹਾਦਤ ਨੂੰ ਨਸ਼ਰ ਕਰਨ ਦਾ ਫੈਸਲਾ ਹੋ ਗਿਆ । ਉਹ ਰਾਤ ਬਚੇ ਦੀ ਲੋਥ ਨੂੰ ਬਰਫ਼ ਵਿਚ ਸਾਂਭ ਲਿਆ ਗਿਆ । ਰਾਤੋਂ ਰਾਤ ਇਸ਼ਤਿਹਾਰ ਛਪਵਾਏ ਗਏ । ਜਲੂਸ ਦਾ ਸਮਾਂ ਕਿਮ ਲਿਆ ਗਿਆ । 
ਅਗਲੇ ਦਿਨ ਹਜ਼ਾਰਾਂ ਲੋਕ ਬਰਦਲਾ ਹਾਲ ਤੋਂ ਅਨਾਰਕਲੀ ਬਾਜ਼ਾਰ ਲੰਘ ਕੇ ਲਾਹੌਰ ਛਾਉਣੀ ਵਲ ਨੂੰ ਨਿਕਲ ਤੁਰੇ ਸਨ । ਬਚੇ ਦੀ ਲੋਥ ਫੁਲਾਂ ਨਾਲ ਲਦੀ ਗਈ । ਅਗੇਅਗੇ ਮਾਤਮੀ ਬਾਜਾ । ਜਲੂਸ ਪਿਛੋਂ ਜਲਸਾ , ਜਲਸੇ ਪਿਛੋਂ ਸਸਕਾਰ  । ਬਰਕੀ ਰੋਡ ਪਾਰਟੀ ਦਫ਼ਤਰ ਦੇ ਵਿਹੜੇ ‘ਚ ਬਚੇ ਦੇ ਨਾਂ ‘ਤੇ ਲਾਇਬਰੇਰੀ ਖੋਲ੍ਹਣ ਦਾ ਫੈਸਲਾ ਲਿਆ ਗਿਆਗੁਰਮੀਤ ਲਾਇਬਰੇਰੀ । ਪਿਸ਼ਾਵਰੋ ਵਾਪਸੀ ‘ਤੇ ਕਾਂਗਰਸ ਪ੍ਰਧਾਨ ਸੁਭਾਸ਼ ਚੰਦਰ ਬੋਸ ਲਾਇਬਰੇਰੀ ਦਾ ਨੀਂਹ ਪਥਰ ਰਖਣਾ ਮੰਨ ਗਏ । ਬਹੁਤ ਦੁਖੀ ਹੋਏ ਸਨ ਉਹ । ਇਕ ਤਰ੍ਹਾਂ ਦਾ ਹੰਗਾਮਾ ਖੜ੍ਹਾ ਹੋ ਗਿਆ ਸੀ । ਮੁਖ ਮੰਤਰੀ ਸਕੰਦਰ ਹਯਾਤ ਖਾਂ ਨੂੰ ਮੁਆਫ਼ੀ ਮੰਗਣੀ ਪਈ ਸੀ ਲਾਹੌਰ ਅਸੈਂਬਲੀ ‘ਚ ।
ਸਸਕਾਰ ਤੋਂ ਅਗਲੇ ਦਿਨ ਯੋਗਰਾਜ ਦੀ ਜ਼ਮਾਨਤ ਫਿ਼ਰ ਮਨਸੂਖ਼ । ਅਗਲੇ ਦਿਨ ਹੋਈ ਪੇਸ਼ੀ ‘ਚ ਦੋ ਸਾਲ ਕੈਦ ਮੁੜ ਬਹਾਲ ਕਰ ਦਿਤੀ ਗਈ ।ਇਲਜ਼ਾਮ ਉਹੀ ਸਨਭੜਕਾਊਂ ਭਾਸ਼ਨ । ਉਸਤੋਂ ਅਗਲੇ ਦਿਨ ਉਸਨੂੰ ਲਾਹੌਰ ਤੋਂ ਰਾਵਲਪਿੰਡੀ ਜੇਲ੍ਹ ‘ਚ ਤਬਦੀਲ ਕਰ ਦਿਤਾ ਗਿਆ ਸੀ । 
ਪਰ , ਉਸਦਾ ਸਰਗਰਮ ਕੀਤਾ ਮੋਰਚਾ ਕਿਸੇ ਵੀ ਤਰ੍ਹਾਂ ਮਠਾ ਨਹੀਂ ਸੀ ਪਿਆ । ਸੈਂਕੜੇ ਕਿਸਾਨ ਗ੍ਰਿਫ਼ਤਾਰ ਹੁੰਦੇ ਸਨ ਰੋਜ਼ । ਇਹ ਉਸਦੇ ਗੁਰਮੀਤ ਦੀ ਸ਼ਹਾਦਤ ਦਾ ਅਸਰ ਸੀ ਕਿ ਕਿਸਾਨੀ ਸਫ਼ਾਂ ਅੰਦਰ ਇਕਦਮ ਭਖ਼ ਉਠੇ ਰੋਹ ਅਗੇ ਹਯਾਤ ਖਾਂ ਸਰਕਾਰ ਲਿਫ਼ ਗਈ । ਉਸਨੇ ਮੋਰਚੇ ਲੀਡਰ ਗਲਬਾਤ ਲਈ ਸਦ ਲਏ । ਉਸ ਨੂੰ ਵੀ ਰਾਵਲਪਿੰਡੀਉਂ ਲਾਹੌਰ ਲਿਆ ਕੇ ਰਿਹਾਅ ਕਰ ਦਿਤਾ ਗਿਆ , ਸ਼ਾਮੀ ਸਤ ਕੁ ਵਜੇ ਸੋਹਣ ਸਿੰਘ ਭਕਨਾ ,ਡਾ : ਭਾਗ ਸਿੰਘ ,ਮੋਰਚਾ ਨਾਇਕ ਯੋਗਰਾਜ ਨੂੰ ਨਾਲ ਲੈ ਕੇ ਮੁਖ ਮੰਤਰੀ ਦੀ ਕੋਠੀ ਚਲੇ ਗਏ । ਸਕੰਦਰ ਹਯਾਤ ਖਾਂ ਨੇ ਪਹਿਲਾਂ ਬਚੇ ਦਾ ਅਫ਼ਸੋਸ ਕੀਤਾ , ਫਿ਼ਰ ਜੇਲ੍ਹ ਕਰਮਚਾਰੀਆਂ ਦੀ ਅਣਗਹਿਲੀ ਦੀ ਆਪਣੇ ਵਲੋਂ ਮੁਆਫ਼ੀ ਮੰਗੀ ਸੀ । ਅਗਲੀ ਗਲ ਬਾਤ ‘ਚ ਕਿਸਾਨੀ ਮੰਗਾਂ ਮੰਨ ਲਈਆਂ ਗਈਆਂ । ਬਿਆਨ ਸਰਕਾਰ ਵਲੋਂ ਪਹਿਲਾਂ ਜਾਰੀ ਕੀਤਾ ਗਿਆ । ਮੋਰਚਾ ਸੰਚਾਲਕਾਂ ਨੂੰ ਤਸਲੀ ਸੀ ਬਿਆਨ ‘ਤੇ ।ਮੋਰਚਾ ਵਾਪਸ ਲੈ ਲਿਆ ਗਿਆ । ਸਾਰੇ ਅੰਦੋਲਨਕਾਰੀ ਰਿਹਾਅ ਹੋ ਗਏ ਸਨ । ਮੋਰਚਾ ਦਫ਼ਤਰ ਬੰਦ ਕਰਕੇ ਗੁਰਬਖ਼ਸ਼ ਸਿੰਘ ਤਾਂ ਪਿੰਡ ਪਰਤ ਆਇਆ ਸੀ , ਪਰ ਯੋਗਰਾਜ ਫਿ਼ਰ ਤੋ ਗ੍ਰਿਫ਼ਤਾਰ ਕਰ ਲਿਆ ਗਿਆ । ਸੰਨ '40 ਦੀ ਅਪੀਲ ਮਨਜ਼ੂਰ ਤਕ ਉਹ ਫਿ਼ਰ ਅੰਦਰ ਰਿਹਾ ਸੀ ।
ਹੁਣ ਤਕ ਸ਼ਾਂਤ ਚਿਤ ਪਏ ਗੁਰਬਖ਼ਸ਼ ਸਿੰਘ ਨੇ ਯੋਗਰਾਜ ਦੇ ਮਨ ਮਸਤਕ ਰਾਹੀਂ ਨਸ਼ਰ ਹੁੰਦੀ ਰਹੀ ਮੂਕਇਬਾਰਤ ਜਿਵੇਂ ਸਾਰੀ  ਦੀ ਸਾਰੀ ਸੁਣ ਲਈ ਸੀ । ਇਕ ਵਾਰ ਫਿਰ ਉਸ ਨੇ ਹਿੰਮਤ ਕਰਕੇ ਆਪਣੇ ਆਪ ਉਠ ਕੇ ਬੈਠਣ ਲਈ ਹੰਭਲਾ ਮਾਰਿਆ । ਉਸ ਵੇਲੇ ਨਿਢਾਲ ਹੋਏ ਅੰਗਾਂਪੈਰਾਂ ਨੇ ਥੋੜ੍ਹੀ ਕੁ ਜਿੰਨੀ ਹਿਲਜੁਲ ਕਰ ਵੀ ਲਈ । ਉੇਸੇ ਵੇਲੇ ਯੋਗਰਾਜ ਨੇ ਉਸਨੂੰ ਆਸਰਾ ਦੇ ਕੇ , ਪੁਆਂਦੀ ਪਈ ਰਜਾਈ ਉਸਦੀ ਪਿਠ ਪਿਛੇ ਰਖ ਕੇ ਸਹਾਰਾਢੋਅ ਬਣਾ ਦਿਤੀ । 
ਥੋੜ੍ਹਾ ਕੁ ਚਿਰ ਪਹਿਲਾਂ ਗੁਰਬਖ਼ਸ਼ ਸਿੰਘ ਦੀਆਂ ਅਖਾਂ ‘ਚ ਭਰ ਆਈ ਰੋਹਕਰੋਧ ਦੀ ਗਹਿਰ ਯੋਗਰਾਜ ਨੂੰ ਹੁਣ ਪੂਰੀ ਗ਼ਾਇਬ ਹੋਈ ਜਾਪੀ ।ਇਹਨਾਂ ਅੰਦਰ ਹੁਣ ਇਕ ਤਰ੍ਹਾਂ ਦੀ ਲਿਸ਼ਕਚਮਕ ਉਘੜ ਆਈ ਸੀ । ਜਗਦੀ ਮਸ਼ਾਲ ਵਰਗੀ ਲਿਸ਼ਕਲਿਸ਼ਕੋਰ । ਇਸ ਵਿਚ ਢੇਰ ਸਾਰਾ ਮਾਣਫ਼ਖਰ ਸ਼ਾਮਲ ਸੀ , ਥੋੜ੍ਹਾ ਕੁ ਜਿੰਨਾ ਗੁਸਾਰੋਸਾ । ਇਵੇਂ ਦਾ ਗੁਸਾਰੋਸਾ ਗੁਰਬਖ਼ਸ਼ ਸਿੰਘ ਨੇ ਉਸ ਉਤੇ ਪਹਿਲਾਂ ਵੀ ਕੀਤਾ ਸੀ , ਉਸਦੇ ਕਿਸਾਨ ਮੋਰਚੇ ਸੰਭਾਲਣ ਤੋਂ ਪਹਿਲਾਂ । ਸਹਿਕਾਰੀ ਬੈਂਕ ਦੀ ਨੌਕਰੀ ਸਮੇਂ ਲਾਇਲਪੁਰੋਂ ਬਦਲ ਹੋ ਕੇ ਦੀਨਾ ਨਗਰ ਆਏ ਯੋਗਰਾਜ ਨੇ ਭਾਰਤ ਨੌਜਵਾਨ ਸਭਾ ਦੀ ਭਰਤੀ ਕਰਨ ਲਗਿਆਂ , ਚੰਗੀ ਤਰ੍ਹਾਂ ਛਾਣਬੀਣ ਨਹੀਂ ਸੀ ਕੀਤੀ ਮੈਂਬਰਾਂ ਦੀ । ਪੂਰੀ ਤਰ੍ਹਾਂ ਟੋਹਿਆਪਰਖਿਆ ਨਹੀਂ ਸੀ , ਨਾ ਉਸਨੇ ਨਾ ਉਸਦੇ ਜੁਟ ਤਾਰਾ ਸਿੰਘ , ਹਜ਼ਾਰਾ ਸਿੰਘ ਨੇ । ਉਹਨਾਂ ਅਜਾਇਬ ਸਿੰਘ ਵਰਗੇ ਕਚੇਪਿਲੇ ਬੰਦੇ ਵੀ ਸ਼ਾਮਲ ਕਰ ਲਏ ਸਨ , ਸਿਰਲਥਾਂ ਦੀ ਪਾਲ ‘ਚ । ਕਚੇਪਿਲੇ ਵੀ , ਡਰੂਡਰਾਕਲ ਵੀ । 
ਭਗਤ ਸਿੰਘ ਨੂੰ ਫ਼ਾਸੀ ਦੇਣ ਵਿਚ ਵਡੀ ਭੂਮਿਕਾ ਨਿਭਾਉਣ ਵਾਲੇ ਐਸ ਼ ਪੀ ਼ ਅਬਦੁਲ ਅਜ਼ੀਜ਼ ਖਾਨ ਨੂੰ ਪਾਰ ਬਲਾਉਣ ਦਾ ਫੈਸਲਾ ਵੀ ਸਭਾ ਦੀ ਗੁਰਦਾਸਪੁਰ ਯੂਨਿਟ ਦੇ ਆਪਣੇ ਆਪ ਹੀ ਕਰ ਲਿਆ ਸੀ । ਼ ਼ ਼ ਼ਲਾਹੌਰ ਉਸਦੀ ਜਾਨ ਨੂੰ ਖ਼ਤਰਾ ਭਾਂਪਦਿਆਂ , ਮਹਿਕਮੇ ਨੇ ਉਸ ਨੂੰ ਗੁਰਦਾਸਪੁਰ ਤਬਦੀਲ ਕਰ ਦਿਤਾ । ਯੋਗਰਾਜ ਹੋਣਾਂ ਨੂੰ ਹੋਰ ਵੀ ਸੌਖ ਹੋ ਗਈ । ਉਹਨਾਂ ਤਟਫਟ ਐਕਸ਼ਨ ਉਲੀਕ ਲਿਆ । ਡੀ ਼ ਸੀ  ਼ ਦਫ਼ਤਰ ‘ਚ ਕਲਰਕ ਹੋਣ ਨਾਤੇ ਤਾਰਾ ਸਿੰਘ ਨੇ ਅੰਦਰਲੀ ਹਿਲਜੁਲ ‘ਤੇ ਨਜਰ ਰਖਣੀ ਸੀ । ਯੋਗਰਾਜ , ਕਾਂਸ਼ੀ ਰਾਮ , ਹਜ਼ਾਰਾ ਸਿੰਘ  ਨੇ ਹਥਿਆਰਬੰਦ ਹੋ ਕੇ ਗੇਟੋਂ ਬਾਹਰ ਖੜ੍ਹੇ ਹੋਣਾ ਸੀ ਕਾਰ ‘ਚ । ਅਬਦੁਲ ਅਜ਼ੀਜ਼ ਨੂੰ ਬਾਹਰ ਨਿਕਲਦੇ ਸਾਰ ਗੋਲੀ ਮਾਰ ਦੇਣੀ ਸੀ । ਪਰ ਉਸ ਦਿਨ ਼ ਼ ਼ਉਸ ਰਸਤਿਉਂ ਉਹ ਬਾਹਰ ਹੀ ਨਾ ਨਿਕਲੀਆ । ਸਕੀਮ ਫੇਲ੍ਹ ਹੋ ਗਈ । ਪਰ , ਉਹਨਾਂ ਅੰਦਰ ਲਟਲਟ ਕਰਦੀ ਬਦਲਾ ਲੈਣ ਦੀ ਅਗ , ਕਿਸੇ ਤਰ੍ਹਾਂ ਮਠੀ ਨਹੀਂ ਸੀ ਪਈ ।
ਬਚਬਚਾਅ ਰਖਣ ਲਈ ਉਹ ਉਸ ਰਾਤ ਐਧਰਓਧਰ ਖਿਸਕੇ ਰਹੇ ਸਨ । ਆਪੋਆਪਣੇ ਕਮਰਿਆਂ ਵਿਚ ਵੀ ਨਹੀਂ ਸੀ ਗਏ ।
ਅਗਲਾ ਦਿਨ ਐਤਵਾਰ , ਛੁਟੀ ਵਾਲਾ ਦਿਨ ।
 ਐਤਵਾਰ ਸਮੇਤ ਸਿਰਫ਼ ਚਾਰ ਦਿਨ ਬਾਕੀ ਸਨ ਮਹਰਮ ‘ਚ । ਜਿਸ ਰਾਹ ਤੋਂ ਜਲੂਸ ਲੰਘਣਾ ਸੀ , ਉਸ ਰਾਹ ‘ਚ ਇਕ ਰੁਖ ਸੀ ਪਿਪਲ ਦਾ , ਵਡਾਭਾਰਾ । ਲੰਮੇਲੰਮੇਂ ਟਾਹਣਿਆਂ ਵਾਲਾ ।ਤਾਜ਼ੀਆਂ ਲੰਘਾਉਣ ਲਈ ਹਰ ਵਰ੍ਹੇ ਇਸ ਰੁਖ ਦੀ ਕੋਈ ਨਾ ਕੋਈ ਝੁਕੀ ਟਾਹਣੀ  ਵਢਣੀ ਪੈਂਦੀ । ਇਸ ਗਲੇ ਹਿੰਦੂ ਲੋਗ ਖਿਝਦੇ । ਪਿਪਲ ਦੇਵਤਾ ਦੇ ਛਾਂਗੇ ਜਾਣ ‘ਤੇ ਕਲਪ ਉਠਦੇ  । ਬਹੁਤੇ , ਡਾਂਗਾਂਸੋਟੇ ਵੀ ਚਕ ਲੈਂਦੇ । ਹਰ ਵਰ੍ਹੇ  ਹਥੋਂ ਪਾਈ  ਹੁੰਦੀ ।ਕਈ ਵਾਰੀ ਲੜਾਈਝਗੜਾ ਵਧਿਆ ਵੀ  । ਪ੍ਰਸ਼ਾਸਨ ਨੂੰ ਹਰ ਵਾਰ ਪਹਿਰਾ ਦੇਣਾ ਪੈਂਦਾ । ਡੀ ਼ ਸੀ ਼ ਐਸ ਼ ਪੀ ਼ ਖੁਦ ਹਾਜ਼ਰ ਰਹਿੰਦੇ । ਵਡੀ ਫੋਰਸ ਲੈ ਕੇ । ਉਸ ਵਾਰ ਅਬਦੁਲ ਅਜ਼ੀਜ਼ ਖਾਨ ਦੀ ਵਾਰੀ ਸੀ । ਯੋਗਰਾਜ ਹੋਰਾਂ ਨੂੰ ਲਗਦੇ ਹਥ ਹੀ ਮੌਕਾ ਮਿਲ ਗਿਆ । ਉਹਨਾਂ ਅਗਲੀ ਰਾਤੇ ਉਸ ਪਿਪਲ ਦੇ ਆਸਪਾਸ ਪੰਜ ਬੰਬ ਫਿਟ ਕਰ ਦਿਤੇ । ਵਿਚਕਾਰ ਦੋ ਦਿਨ ਦਾ ਵਕਫ਼ਾ ਸੀ । ਤਾਰਾ ਸਿੰਘ , ਹਜ਼ਾਰਾ ਸਿੰਘ  ਨੇ ਮੂਲੇਚਕ ਵਾਲਾ ਐਕਸ਼ਨ ਸਿਰੇ ਚਾੜ੍ਹਨ ਦੀ ਯੋਜਨਾ ਬਣਾ ਲਈ ।
ਅੰਮ੍ਰਿਤਸਰ ਜ਼ਿਲ੍ਹੇ ਦੇ ਮੂਲੇਚਕ ਦੇ ਜਗੀਰਦਾਰ ਨੇ ਆਪਣੀ ਆਕਸਫੋਰਡ ਗਰੇਜੂਏਟ ਧੀ ਦਾ ਆਪ ਕਤਲ ਕੀਤਾ ਸੀ । ਉਹ ਭਾਰਤ ਨੌਜਵਾਨ ਸਭਾ ਦੀ ਮੈਂਬਰੀ ਨਹੀ ਸੀ ਛਡਦੀ ।ਤਾਰਾ ਸਿੰਘ , ਹਜ਼ਾਰਾ ਸਿੰਘ ਨੇ ਜਗੀਰਦਾਰ ਨੂੰ ਪਾਰ ਬੁਲਾਉਣ ਦਾ ਜੁੰਮਾ ਅਜਾਇਬ ਸਿੰਘ , ਬਲਵੀਰ ਸਿੰਘ ਨੂੰ ਸੌਂਪ ਦਿਤਾ । ਅਗਲੇ ਦਿਨ ਸਵੇਰੇ ਉਹਨਾਂ ਦੋਨਾਂ ਨੂੰ ਪਹਿਲੀ ਬਸੇ ਚਾੜ੍ਹ ਕੇ ਆਪ ਮਗਰ ਪੁਜਣਾ ਸੀ ਉਹਨਾਂ ਦੇ । ਪਰ , ਅਜਾਇਬ ਸਿੰਘ ਨੇ ਸਾਰੀ ਯੋਜਨਾ ਆਪਣੇ ਮਾਮੇ ਤੇ ਪੁਤਰ ਪਟਵਾਰੀ ਨੰਦ ਸਿੰਘ ਪਾਸ ਉਂਗਲ ਦਿਤੀ ।ਨੰਦ ਸਿੰਘ ਨੇ ਅਗੇ ਪੁਟਆਰਪੁਣੇ ਦਾ ਮੁਜ਼ਾਹਰਾ ਕਰ ਛੜਿਆ । ਉਸਨੇ ਸਾਰਾ ਭੇਦ ਪੁਲਿਸ ਤਕ ਅਪੜਦਾ ਕਰ ਦਿਤਾ ।ਬਲਵੀਰ ਸਿੰਘ ,ਅਜਾਇਬ ਸਿੰਘ ਅੰਮ੍ਰਿਤਸਰ ਜਾਂਦੇ ਧਾਰੀਵਾਲ ਬਸ ਅਡੇ ‘ਤੇ ਫੜੇ ਗਏ , ਪਸਤੌਲਾਂ ਸਮੇਤ । ਉਹਨਾਂ ਦੀ ਕੁਟਫੰਡ ਹੋਈ , ਉਹਨਾਂ ਝਟ ਸਾਰਾ ਕੁਝ ਉਗਲ ਦਿਤਾ । ਯੋਗਰਾਜ ਸਮੇਤ ਤੇਤੀ ਬੰਦੇ ਫੜੇ ਗਏ । ਤਿੰਨਤਿੰਨ ਮਹੀਨੇ ਪੁਲੀਸ ਹਿਰਾਸਤ ‘ਚ ਰਹੇ । ਸਿਰੇ ਦਾ ਤਸ਼ਦਦ ਹੋਇਆ ਸਭ ‘ਤੇ । ਚਾਰ ਵਾਇਦਾਮੁਆਫ਼ ਗਵਾਹ ਬਣ ਗਏ । ਬਾਕੀਆਂ ‘ਤੇ ਮੁਕਦਮੇ ਚਲੇ । ਕਿਸੇ ਨੂੰ ਤਿੰਨ ਸਾਲ , ਕਿਸੇ ਨੂੰ ਚਾਰ ਸਾਲ , ਕਿਸੇ ਨੂੰ ਸਤ ਸਾਲ । ਤਾਰਾ ਸਿੰਘ , ਹਜ਼ਾਰਾ ਸਿੰਘ ਨੂੰ ਤੇਰਾਂ ਤੇਰਾਂ ਸਾਲ । ਯੋਗਰਾਜ ਨੂੰ ਚੌਦਾਂ ਸਲਾ ਦੀ ਕੈਦ ਹੋਈ , ਬਾਮੁਸ਼ਕਤ ।
ਲਾਹੌਰ ਦੀ ਸੈਂਟਰਲ ਜੇਲ੍ਹ । ਨਾ ਕਿਸੇ ਬਾਹਰਲੇ ਨੂੰ ਮਿਲਣ ਦੀ ਆਗਿਆ  , ਨਾ ਅੰਦਰ ਇਕ ਦੂਜੇ ਨੂੰ ਦੇਖਣ ਦੀ । ਬੇੜੀਆਂ , ਹਥਕੜੀਆਂ ਪਕੀਆਂ । ਸਜ਼ਾਵਾਂ ਵਿਰੁਧ ਕੀਤੀ ਅਪੀਲ ਦਾ ਫੈਸਲਾ ਕਿਧਰੇ ਛੇਈਂ ਮਹੀਨੀਂ ਹੋਇਆ ਸੀ। ਯੋਗਰਾਜ ਦੀ ਚੌਦਾਂ ਸਾਲ ਕੈਦ , ਸਤ ਸਾਲ ਰਹਿ ਗਈ ਸੀ । ਪੂਰੇ ਸਤ ਸਾਲ ਅੰਦਰ ਕਟ ਕੇ , ਇਸ ਵਾਰ ਵੀ ਯੋਗਰਾਜ ਕਿਧਰੇ ਨਹੀਂ ਸੀ ਗਿਆ । ਇਥੇ ਥਾਂ ਪੁਜਾ ਸੀ , ਗੁਰਬਖ਼ਸ਼ ਸਿੰਘ ਦੀ ਹਵੇਲੀ । ਹਾਰਿਆਝੰਬਿਆ , ਮੂੰਹਸਿਰ ਲਮਕਾਈ , ਉਦਾਸ ਤੇ ਗ਼ਮਗੀਨ । ਇਵੇਂ ਦੀ ਉਦਾਸੀ ਉਸਦੇ ਮੂੰਹਚਿਹਰੇ ‘ਤੇ ਪਹਿਲੋਂ ਕਦੀ ਨਹੀਂ ਸੀ ਦੇਖੀ , ਨਾ ਗੁਰਬਖ਼ਸ਼ ਸਿੰਘ ਨੇ , ਨਾ ਸਮਿਤਰ ਨੇ ਼ ਼ ਼ ਼।
ਮੰਜੇ ਦੀ ਬਾਹੀ ਤੋਂ ਠੋਡੀ ਉਪਰ ਨੂੰ ਚੁਕਦਿਆਂ ਯੋਗਰਾਜ ਨੇ ਐਧਰਓਧਰ ਤਰਵੀਂ ਜਿਹੀ ਨਿਗ਼ਾਹ ਮਾਰੀ । ਹਵੇਲੀ ਦੀ ਦਿਖ ਬਿਲਕੁਲ ਉਸੇ ਤਰ੍ਹਾਂ ਦੀ ਸੀ । ਕਈ ਵਰ੍ਹੇ ਪਹਿਲਾਂ ਵਰਗੀ । ਉਹੀ ਪਕੀਆਂ ਇਟਾਂ ਦੇ ਪੀਲਪਾਵੇ , ਕਚੀਆਂ ਇਟਾਂ ਦੇ ਭਿਤ । ਕੁਲ ਛੇ ਖ਼ਾਨੇ ਦੀ ਛਤੌੜ । ਬਾਕੀ ਸਾਰਾ ਵਿਹੜਾ ਖੁਲ੍ਹਾਮੋਕਲਾ ਪਸ਼ੂਆਂਡੰਗਰਾਂ ਲਈ ਵੀ, ਰੁਖਾਂਬਿਰਖਾਂ ਲਈ ਵੀ । ਸਿਰਫ਼ ਗੁਰਬਖ਼ਸ਼ ਸਿੰਘ ਦਾ ਮੰਜਾ ਡਾਹੁਣ ਲਈ ਢਾਰੇ ਨਾਲ ਜੁੜਵੀਂ ਸਿਰਕੀ ਦੀ ਥਾਂ ਇਕ ਬੈਠਕ ਉਸਦੀ ਸੀ ,ਪਕੀ । ਦੋ ਢਾਈ ਖ਼ਾਨੇ ਦੀ । ਜਾਂ ਰਾਹ ਵਾਲੇ ਪਾਸੇ ਲਗਾ ਸੀ ਕੰਡਿਆਲੀ ਤਾਰ ਵਗ਼ਲ ਹੋ ਕੇ । 
ਯੋਗਰਾਜ ਨੂੰ ਜ਼ੋਰਦਾਰ ਝਟਕਾ ਲਗਾ । ਬੀਤੀ ਪੌਣੀ ਸਦੀ ਦਾ ਇਤਿਹਾਸ ਉਸਦੀਆਂ ਅਖਾਂ ਅਗੇ ਫੈਲ ਗਿਆ । ਗੁਰਬਖ਼ਸ਼ ਸਿੰਘ ਵਰਗੇ ਕਈ ਸਾਰੇ ਹਠਧਰਮੀ ਉਸਦੀ ਸਿਮਰਤੀ ‘ਚ ਉਤਰ ਆਏ । ਕਿਸੇ ਨੇ ਵੀ ਉਸ ਜਿੰਨੀ ਜਾਨਮਾਰੀ ਨਹੀਂ ਸੀ ਕੀਤੀ । ਜਿੰਨੇ ਕੀਤੀ ਵੀ ਸੀ ,ਉਸਨੇ ਵੀ ਮੌਕਾ ਸਾਂਭ ਲਿਆ ਸੀ । ਵਕਤ ਵਿਚਾਰ ਲਿਆ ਸੀ , ਹਵਾ ਦਾ ਰੁਖ ਦੇਖ ਕੇ । ਕੋਈ ਕਿਸੇ ਧਿਰ ਨਾਲ ਜਾ ਰਲ੍ਹਿਆ ਸੀ , ਕੋਈ ਕਿਸੇ ਨਾਲ । ਕੋਈ ਕਿਧਰੇ ਵੀ ਨਹੀਂ ਸੀ ਗਿਆ । ਬਸ , ਆਪਣੇ  ਆਪ ਨਾਲ ਹੀ ਨਥੀ ਹੋਇਆ ਰਿਹਾ ਸੀ , ਉਸ ਵਾਂਗ । ਕਾਰੋਬਾਰੀ ਧੰਦਿਆਂ ‘ਚ ।ਫ਼ਰੀਫਮਫ਼ਾਇਟਰ ਕੋਟੇ ‘ਚੋਂ ਪਹਿਲਾਂ ਉਹ ਡੀਪੂ ਹੋਲਡਰ ਬਣਿਆ ਰਿਹਾ , ਫਿਰ ਪੈਟਰੋਲਪੰਪ ਮਾਲਕ । ਹੁਣ ਉਹ ਆੜ੍ਹਤੀਆ ਵੀ ਸੀ ਤੇ ਰਾਈਸਮਿਲ ਮਾਲਕ ਵੀ । ਨਾਂ ਸਭ ਥਾਈਂ ਉਸਦੇ ਗੁਰਮੀਤ ਦਾ ਹੀ ਚਲਦਾ , ਸ਼ਹੀਦ ਗੁਰਮੀਤ ਸਿੰਘ ਦਾ । ਸਾਰੇ ਕਾਰੋਬਾਰ ਤੋਂ ਛੋਟੇ ਸਾਂਭਦੇ ਸਨ । ਤੇ ਆਪ ਼ ਼ ਼ ਆਪ ਬਸ ਸੈਰੋਤਫ਼ਰੀਹ । ਕਦੀ ਕਿਧਰੇ , ਕਦੀ ਕਿਧਰੇ । ਬਣਸੰਵਰ ਕੇ , ਚਿਟੇ ਕਪੜੇ ਪਾ ਕੇ । 
ਸਹਿਸੁਭਾ ਹੀ ਯੋਗਰਾਜ ਤੋਂ ਆਪਣੇ ਦੁਧਚਿਟੇ ਕੁੜਤੇਪਜਾਮੇ ਵਲ ਨੂੰ ਮੁੜ ਕੇ ਦੇਖਿਆ ਗਿਆ  । ਉਹ ਚੰਗੇਚੋਖੇ ਲਿਬੜੇ ਹੋਏ ਸਨ । ਹੁਣ ਉਸਨੂੰ ਮਿਟੀਘਟੇ ‘ਚ ਵਜੀ ਚੌਕੜੀ ਬੇਹਦ ਓਪਰੀ ਓਪਰੀ ਜਿਹੀ ਲਗਣ ਲਗ ਪਈ , ਐਵੇਂ ਵਿਖਾਵਾ ਕਰਨ ਵਰਗੀ  । ਬੈਠੇ ਬੈਠੇ ਨੇ ਉਸਨੇ ਵਾਹ ਲਗਦੀ ਨੂੰ ਦੋਨੋਂ ਕਪੜੇ ਥੋੜ੍ਹਾ ਬਹੁਤ ਝਾੜ ਵੀ ਲਏ । ਗੁਰਬਖ਼ਸ਼ ਸਿੰਘ ਦਾ ਉਸਦੀ ਇਸ ਕਿਰਿਆਂ ਵਲ ਰਤੀ ਭਰ ਵੀ ਧਿਆਨ ਨਹੀਂ ਸੀ । ਼ ਼ ਼ ਉਸਦੀਆਂ ਤਾਂ ਯੋਗਰਾਜ ਦੀ ਮੂਕ ਅਬਾਰਤ ਸੁਣਦੇ ਸੁਣਦੇ ਦੀਆਂ ਅਖਾਂ , ਬੇਹਦ ਸਹਿਜਦਾ ਨਾਲ ਮੀਟ ਹੁੰਦੀਆਂ ਗਈਆਂ ਸਨ । ਆਪਣੇ ਆਪ ਮੁੰਦ ਹੁੰਦੀਆਂ ਗਈਆਂ ਸਨ । ਇਹ ਜਿਵੇਂ ਯੋਗਰਾਜ ਵਲ ਨੂੰ ਦੇਖਦੀਆਂ ਦੇਖਦੀਆਂ ਥਕ ਗਈਆਂ ਸਨ , ਜਾਂ ਰਜਪੁਜ ਗਈਆ ਸਨ ।ਬਿਨਾਂ ਅੰਦਰੋਂ ਹੁਣ ਜਿਵੇਂ ਹੋਰ ਕਿਸੇ ਨੂੰ ਦੇਖਣਮਿਲਣ ਦੀ ਤਾਂਘ ਹੀ ਖ਼ਾਰਜ ਹੋਂ ਗਈ ਸੀ । 
ਗੁਰਬਖ਼ਸ਼ ਸਿੰਘ ਨੂੰ ਨੀਂਦ ਝੌਂਕਾ ਆਇਆ ਸਮਝ ਕੇ ਯੋਗਰਾਜ ਨੇ ਵੀ ਹੇਠਾਂ ਮਾਰੀ ਚੌਕੜੀ ਪੁਟ ਲਈ ।ਉਸਦੀ ਮੰਜੀ ਤੋਂ ਥੋੜ੍ਹਾ ਹਟਵਾਂ ਖੜੋ ਕੇ , ਉਸਨੇ ਫਿ਼ਰ ਲਿਬੜੇ ਕਪੜੇ ਝਾੜ ਲਏ ।
ਅਗਲੇ ਹੀ ਪਲ , ਉਸਨੇ ਪੈਰ ਟਿਕਵੀਂ ਚਾਲੇ ਤੁਰੇ , ਬਾਹਰਲੇ ਗੇਟ ਵਲ ਨੂੰ ਨਿਕਲ ਗਏ ।
ਉਸਦੇ ਜਾਂਦਿਆਂ ਸਾਰ , ਢਾਰੇ ਨਾਲ ਜੁੜਵੀਂ ਛੋਟੀ ਬੈਠਕ ਅੰਦਰੋਂ ਸਮਿਤਰ ਨੇ ਦੁਆਈਆਂ ਵਾਲੀ ਥੈਲੀ ਗੁਰਬਖ਼ਸ਼ ਸਿੰਘ ਦੇ ਸਰ੍ਹਾਣੇ ਲਿਆ ਰਖੀ । ਨਲਕੇ ਤੋਂ ਪਾਣੀ ਦੀ ਗੜਵੀਂ ਦੀ  ਭਰ ਕੇ ਮੁੜੇ ਨੇ ਉਸਨੇ ਗੁਰਬਖ਼ਸ਼ ਸਿੰਘ ਨੂੰ ਹਲਕੀ ਜਿਹੀ ਆਵਾਜ਼ ਮਾਰੀ “ਭਾਅ ਼ ਼ ਼ਯੋਗਰਾਜ ਨੂੰ ਮਿਲ ਕੇ ਬੜੀ ਗੂੜ੍ਹੀ ਨੀਂਦ ਆ ਗਈ ਆ ਼ ਼ ਼ ਼ਹੈਂਅ ਼ ਼ ਼ ।
 ਗੁਰਬਖ਼ਸ਼ ਸਿੰਘ ਫਿ਼ਰ ਚੁਪ ਸੀ ।
ਉਸਨੂੰ ਸਚਮੁਚ ਦੀ ਗੂੜ੍ਹੀ ਮਿਠੀ ਨੀਂਦ ਆ ਗਈ ਸੀ । ਹੁਣ ਼ ਼ ਹੁਣ  ਉਸਦੇ ਬਖ਼ਸ਼ੇ ਭਾਅ ਨੂੰ ਕਿਸੇ ਦਾਰੂਦਰਮਲ ਦੀ ਲੋੜ ਨਹੀਂ ਸੀ ਰਹੀ ।
5
ਵਿਹੜੇ ‘ਚ ਪਸਰੀ ਕੋਸੀ ਕੋਸੀ ‘ਚ ਧੁਪ ‘ਚ ਕੰਧ ਨਾਲ ਢੋਅ ਲਾਈ ਬੈਠੇ ਸਮਿਤਰ ਨੇ ਅਖਾਂ ‘ਚ ਉਮੜ ਆਏ ਅਥਰੂ , ਮੋਢੇ ‘ਤੇ ਲਟਕਦੇ ਪਰਨੇ ਨਾਲ ਸਾਫ਼ ਕੀਤੇ । ਵਾਗਲੇ ਦੇ ਵਡੇ ਗੇਟ ਤੋਂ ਬੈਠਕ ਵਲ ਨੂੰ ਤੁਰਿਆ ਆਉ਼ਂਦਾ ਉਸਨੂੰ ਟਾਵਾਂਟਾਵਾਂ ਆਕਾਰ ਸਾਫ਼ਸਾਫ਼ ਦਿਸਣ ਲਗ ਪਿਆ । ਮੋਟੇ ਸ਼ੀਸ਼ਿਆਂ ਦੀ ਐਨਕ ਥਾਂ ਸਿਰ ਕਰਦੇ ਨੇ ਉਸਨੇ ਇਕ ਜਣੇ ਨੂੰ ਪਛਾਣ ਲਿਆ । ਇਹ ਸੋਹਣਾ ਸੀ , ਕਲੋਵਾਲੀਆ  ਸੋਹਣ ਸਿੰਘ । ਉਸ ਦਾ ਹਮਜਮਾਤੀ । ਦੋਨੋਂ ਚਾਰ ਜਮਾਤਾਂ ਇਕਠੇ ਪੜ੍ਹੇ ਸਨ , ਇਸਲਾਮੀਆਂ ਸਕੂਲ । ਪਹਿਲੀ ਤੋਂ ਚੌਥੀ ਤਕ । ਦੋਨੋਂ ਬਰਾਬਰ ਦੇ ਘੋਲੀ ਸਨ । ਇਕੋ ਜਿਹੇ ਹੁੰਦੜਹੇੜ । ਦੋਨਾਂ ਦੀਆਂ ਵੀਣੀਆਂ ਕੌਡਕਬਡੀ ਖੇਡਦਿਆ ਕਿਸੇ ਤੀਜੇ ਦੀ ਪਕੜ ਵਿਚ ਨਹੀਂ ਸਨ ਆਉਂਦੀਆਂ । ਚੌਥੀ  ਪਾਸ ਕਰਕੇ ਸੋਹਣਾ ਫੌਜ਼ ‘ਚ ਭਰਦੀ ਹੋ ਗਿਆ ਸੀ ਤੇ ਉਹ ਆਪ ਨਾਨਕੇ ਪਿੰਡ ਆ ਟਿਕਿਆ ਸੀ , ਨਾਨੇਨਾਨੀ ਕੋਲ । ਛੁਟੀ ਆਇਆ ਸੋਹਣਾ ਉਸਨੂੰ ਜ਼ਰੂਰ ਮਿਲ ਕੇ ਜਾਂਦਾ । ਬੜਾ ਹੁਬਹੁਬ ਕੇ ਕਿਸੇ ਸੁਣਾਉਂਦਾ ਗੋਰੇ ਦੀ ਚੜ੍ਹਤ ਦੇ ।
ਸਮਿਤਰ ਕਦੀ ਸਚ ਮੰਨ ਲੈਂਦਾ ਕਦੀ ਗਪਸ਼ਪ । ਇਕ ਵਾਰ ਉਸਨੇ ਪਹਿਲੀਆਂ ਨਾਲੋ ਢੇਰ ਸਾਰੀ ਬਦਲਵੀਂ ਗਲ ਆ ਦਸੀ ਉਸਨੂੰ  “ ਭਾਅ ਸਮਿਤਰ ਸਿਆਂ ਐਤਕੀਂ ਦੀ ਵਾਰੀ ਮੈਂ ਨੇ ਇਕ ਪਾਕਪਵਿਤਰ ਜਗਾਹ ਦੀ ਜ਼ਿਆਰਤ ਕੀਤੀ ਔਂਰ ਏਕ ਼ ਼ ਼ । ਮਦੀਨੇ ਦੀ ਜਾਂ ਬਗ਼ਦਾਦ ਦੀ । ਬਸਰੇ ਦੀ ਲਾਮ ‘ਤੇ ਗਏ ਨੇ , ਅਰਬਾਂ ਵਾਲੇ ਪਾਸੇ । ਪਰ , ਉਸਦੀ  ਕਥਾਕਹਾਣੀ ਸੁਣ ਕੇ ਸਮਿਤਰ ਹੈਰਾਨਪ੍ਰੇਸ਼ਾਨ