ਤੇਰੇ ਜਾਣ ਮਗਰੋਂ (ਕਵਿਤਾ)

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਡਾਕਟਰ  ਸੁਤਿੰਦਰ ਸਿੰਘ ਨੂਰ ਦੀ ਯਾਦ ਵਿਚ  

ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ    
ਸੀ ਕੰਧਾਂ ਵੀ ਰੋਈਆਂ ਚੁਗਾਠਾਂ ਵੀ ਰੋਈਆਂ
 ਛੱਤਾਂ ਵੀ ਰੋਈਆਂ ਮੁਹਾਠਾਂ ਵੀ ਰੋਈਆਂ
 ਵਿਹੜਾ ਵੀ ਰੋਇਆ ਤੇ ਖੇੜਾ ਵੀ ਰੋਇਆ
 ਜਿਸ ਨੇ ਵੀ ਸੁਣਿਆ ਸੀ ਹਰ ਕੋਈ ਰੋਇਆ
 ਜਿੱਥੇ ਸਨ ਖੁੱਸ਼ੀਆਂ ਉਹ ਘਰ ਅੱਜ ਰੁਨਾਂ
 ਭਰਿਆ ਭਕੁਨਾਂ ਲਗੇ ਸੁੱਨਾਂ ਸੁੱਨਾਂ
 ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ
 ਉਦਾਸੇ ਗਏ ਨੇ ਵੀਰੇ ਵੀ ਤੇਰੇ
 ਤੇਰੇ ੁਿਵਛੋੜੇ’ਚ ਹਾਰੇ ਨੇ ਜੇਰੇ
 ਧੀਆਂ ਵੀ ਰੋਈਆਂ ਤੇ ਪੁੱਤਰ ਵੀ ਰੋਏ
 ਸਭਨਾ ਦੀ ਅੱਖਾਂ ਦੇ ਗਿੱਲੇ ਨੇ ਕੋਏ
 ਪਰਿਵਾਰਕ ਮਾਲਾ ਦਾ ਸੁੱਚਾ ਸੀ ਮੋਤੀ
 ਬਿਖਰ ਗਈ ਨਾ ਰਹੀ ਉਹ ਪਰੋਤੀ
 ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ
 ਨੂਰ ਜੀ ! ਸਾਡੇ ਹੱਥ ਜੋਤੀ ਫੜਾ ਕੇ
 ਆਪ ਛੁਪ ਬੈਠਾਂ ਕੋਈ ਰੋਸਾ ਮਨਾ ਕੇ
 ਇਸ ਜੋਤੀ ਨਾਲ ਅੱਗੋਂ ਕੁਝ ਜੋਤਾਂ ਜਗਾ ਕੇ
 ਪੰਜਾਬੀ ਦਾ ਵਿਹੜਾ ਰਖਾਂਗੇ ਸਜਾ ਕੇ
 ਕਦਮ ਅੱਗੇ ਹੀ ਅੱਗੇ ਧਰਦੇ ਰਹਾਂ ਗੇ
 ਤੇਰੀ ਸੌਂਹ ਕਦਮ ਇਕ ਨਾ ਪਿੱਛੇ ਧਰਾਂਗੇ
 ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ 
 ਆਪੋਂ ਨੂਰ ਹੋਇਓਂ ਕੱਠਾ ਨੂਰ ਕਰਕੇ
 ਲੋਕਾਂ’ਚ ਵਂੰਡਿਆ ਕਿਤਾਬਾਂ’ਚ ਧਰ ਕੇ
 ਜੋ ਸਿੱਖਿਆ ਸੀ ਉਸ ਨੂੰ ਤੈਂ ਅੱਗੇ ਸਿੱਖਾ ਕੇ
 ਬੜਾ ਕੰਮ ਕੀਤਾ ਹੋਰ ਦੀਵੇ ਜਗਾ ਕੇ
 ਕਿਤਾਬਾਂ ਦਾ ਥੱਬਾ ਦੱਸ ਕਿੱਥੇ ਧਰੇਂ ਗਾ
 ਛੁਪ ਕੇ ਵੀ ਸਾਥੋਂ ਨੂਰ ਛੁਪ ਨਾ ਸਕੇਂਗਾ
 ਘੱਗ ਨੂੰ ਜਦੋਂ ਯਾਦ ਤੇਰੀ ਸਤਾਊ
 ਗੱਲਾਂ ਕਰ ਲਵਾਂ ਗਾ ਕਿਤਾਬ ਅੱਗੇ ਧਰ ਕੇ
 ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ