ਇੱਕ ਮਹਾਂਨਗਰ ਵਿੱਚ ਬੱਚਾ ਰੂੜੀ ਰਿਹਾ ਸੀ ਫਰੋਲ।
ਚਿਹਰੇ ਤੇ ਮੁਸਕਾਨ ਖਿਲਾਰੀ ਕੁਝ ਰਿਹਾ ਸੀ ਟੋਲ੍ਹ।
ਕੂੜੇ ਦੇ ਢੇਰ ਚੋ ਉਸਦੇ ਕੁਝ ਹੱਥ ਲੱਗਿਆ ਜਾਪਿਆ,
ਮਸਤ ਹੋ ਲਿਫਾਫੇ ਦੀ ਉਹ ਗੰਢ ਨੂੰ ਰਿਹਾ ਸੀ ਖੋਲ।
ਲੱਖਾਂ ਅਰਮਾਨ ਹੋਣਗੇ ਉਸ ਦੇ ਵੀ ਦਿਲ ਦੇ ਅੰਦਰ,
ਮੂੰਹੋਜ਼ ਭਾਵੇ ਚੱਪ ਸੀ ਪਰ ਨੈਣਾਂ ਵਿੱਚੋ ਰਿਹਾ ਸੀ ਬੋਲ।
ਖੁੱਭਕੇ ਬੈਠਾ ਸੀ, ਭੁਲਾ ਡਰ ਸਭ ਜੱਗ ਵਾਲਿਆਂ ਦਾ,
ਗੰਦ ਨੂੰ ਉਹ ਚੁੱਕ ਕੇ ਪਰਾਂਹ ਸੁੱਟ ਰਿਹਾ ਸੀ ਅਡੋਲ।
ਬਾਲ ਉਮਰ ਸੀ ਉਸ ਦੀ ਵਿੱਦਿਆ ਨੂੰ ਪੜ੍ਹਨ ਵਾਲੀ
ਲੱਗਦਾ ਸੀ ਜਿਉ ਤਕਦੀਰ ਆਪਣੀ ਰਿਹਾ ਸੀ ਟੋਲ।
ਨੇੜਿਓ ਲੰਘਦੇ ਸੀ ਰਾਹੀ ਬੱਚੇ ਪੜ੍ਹਨੇ ਨੂੰ ਜਾਣ ਵਾਲੇ,
ਬਦਕਿਸਮਤ ਉਹ ਬਚਪਨ ਗਵਾ ਰਿਹਾ ਸੀ ਅਨਮੋਲ।
ਦੋ ਪਲ ਦੀ ਲਾਲਸਾ ਤੱਕ ਲਈ ਉਸਦੇ ਮਾਪਿਆਂ ਨੇ,
ਬਾਕੀ ਰਹਿੰਦੀ ਜਿ਼ਦਗੀ ਉਹ ਬੇਕਾਰ ਰਿਹਾ ਸੀ ਰੋਲ੍ਹ।
ਕਰਨ ਭੀਖੀ ਇਸ ਦੇ ਵਿੱਚ ਕਸ਼ੂਰ ਮੰਨੀਏ ਕਿਸ ਦਾ
ਹਾਕਮਾਂ ਦਾ ਜਾਂ ਪਿਛਲੇ ਜਨਮ ਦਾ ਘੱਟ ਰਿਹਾ ਸੀ ਤੋਲ।