ਦੁੱਖੜਿਆਂ ਦੇ ਵਿੱਚ ਦਿਲ ਪਰੋਤਾ
ਪਿੰਜਰੇ ਵਿੱਚ ਪਿਆ ਬੋਲੇ ਤੋਤਾ
ਉੱਡਣ ਨੂੰ ਮਨ ਉੱਠਦੀ ਲੂਰੀ
ਜ਼ਹਿਰ ਮੈਨੂੰ ਲੱਗੇ ਚੂਰੀ
ਨਾਲ ਦੇ ਸਾਥੀ ਜਦ ਪਏ ਉੱਡਦੇ
ਦਿਲ ਮੇਰੇ ਵਿੱਚ ਸੇਲੇ ਖੁਭਦੇ
ਮੈਂ ਬੋਲਾਂ ਮਾਲਕ ਖੁਸ਼ ਹੋਵੇ
ਅੰਦਰੋਂ ਮੇਰੀ ਆਤਮਾ ਰੋਵੇ
ਕੀ ਦੱਸਾਂ ਕੋਈ ਸੁਣੇ ਨਾਂ ਦੁੱਖ
ਆਜ਼ਾਦ ਹੋਣ ਦੀ ਰਹਿੰਦੀ ਭੁੱਖ
ਕਿਉਂ ਰੱਬਾ ਮੈਂ ਹੋਇਆ ਕੈਦ
ਏਸ ਮਰਜ਼ ਦਾ ਕੋਈ ਭੇਜੋ ਵੈਦ
ਲੱਤਾਂ ਜੁੜੀਆਂ ਖੰਭ ਵੀ ਝੜਗੇ
ਜਨਮ ਦੇਣ ਵਾਲੇ ਮਾਪੇ ਮਰਗੇ
ਕਦੋਂ ਖੁੱਲੂ ਮੇਰੀ ਕੈਦ ਦਾ ਗੇਟ
ਹਰਪਲ ਕਰਦਾ ਰਹਿਨਾਂ ਵੇਟ
ਕੁਝ ਸਾਥੀ ਮੇਰੇ ਖੇਲ ਦਿਖਾਉਂਦੇ
ਸਰਕਸ ਦੇ ਵਿੱਚ ਸਾਈਕਲ ਚਲਾਉਂਦੇ
ਉਹਨਾਂ ਦੇ ਵੀ ਕੱਟੇ ਖੰਭ
ਉਮਰਾਂ ਦੇ ਲਈ ਕੀਤੇ ਅਪੰਗ
ਨਾਂ ਚੰਗੇ ਲੱਗਣ ਮੈਨੂੰ ਬਾਦਾਮ
ਇਨਸਾਨ ਕੀਤਾ ਬੇਜ਼ੁਬਾਨ ਗੁਲਾਮ
ਮਨ ਮੇਰਾ ਚਾਹੁੰਦਾ ਏ ਜੰਗ
ਕਦੋਂ ਲਾਵਾਂ ਉਡਾਰੀ ਸਾਥੀਆਂ ਸੰਗ
ਸਾਧੂ ਤੂੰ ਬਣਿਆਂ ਫਿਰੇਂ ਇਨਸਾਨ
ਪਰ ਆਪਣੇ-ਆਪ ਦੀ ਕਰ ਪਹਿਚਾਣ
ਅੰਦਰੋਂ ਕਾਲਾ ਬਾਹਰੋਂ ਧੋਤਾ
ਪਿੰਜਰੇ ਵਿੱਚ ਪਿਆ ਬੋਲੇ ਤੋਤਾ
ਚੱਕਰਾਂ ਦੇ ਵਿੱਚ ਖਾਵੇ ਗੋਤਾ
ਦੁੱਖੜਿਆਂ ਦੇ ਵਿੱਚ ਦਿਲ ਪਰੋਤਾ
ਪਿੰਜਰੇ ਵਿੱਚ ਪਿਆ ਬੋਲੇ ਤੋਤਾ