ਦੁਚਿਤੀ (ਕਹਾਣੀ)

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy prednisolone 5mg uk

prednisolone weight gain website buy prednisolone 5mg tablets uk
ਦੁਚਿਤੀ ਵਿਚ ਫਸੀ ਪਰਮਜੀਤ ਉਸ ਰੱਸੇ ਵਾਂਗ ਬੇਬਸ ਨਜ਼ਰ ਆ ਰਹੀ ਸੀ ਜਿਸ ਨੂੰ ਦੋ ਪਾਸਿਆਂ ਤੋਂ ਖਿਚਿਆ ਜਾ ਰਿਹਾ ਹੋਵੇ। ਕਿਧਰ ਵਲ ਨੂੰ ਖਿਸਕੇ ਇਹ ਉਸਦੀ ਸਮਝ ਤੋਂ ਬਾਹਰ ਸੀ। ਅਮ੍ਰੀਕਾ ਆਈ ਨੂੰ ਉਸ ਨੁੰ ਪੂਰੇ ਤਿਨ ਸਾਲ ਹੋ ਗਏ ਸਨ। ਘਰ ਵਿਚ ਖਾਣ ਪਹਿਨਣ ਦੀ ਖੁਲ ਖੇਲ ਹੁੰਦਿਆਂ ਹੋਇਆਂ ਵੀ ਉਸ ਦਾ ਜੀਵਨ ਰੁੱਖਾ ਰੱੁੱਖਾ ਸੀ। ਸੁਰਿੰਦਰ ਸਵੇਰੇ ਕੰਮ ਤੇ ਚਲੇ ਜਾਂਦਾ ਤਾਂ ਉਹ ਟੈਲੀਵੀਜ਼ਨ ਦੇਖਦੀ ਦੇਖਦੀ ਪਤਾ ਹੀ ਨਾ ਲਗਦਾ ਕਦ ਸੁਪਨ ਸੰਸਾਰ ਵਿਚ ਚਲੀ ਜਾਂਦੀ। ਏੇਅਰ ਪੋਰਟ ਤੇ ਵਿੱਦਾ ਕਰਨ ਆਈਆਂ ਸਹੇਲੀਆਂ ਦੀਆਂ ਆਵਾਜ਼ਾ ਉਸ ਦੇ ਕੰਨਾਂ ਵਿਚ ਗੂੰਜਣ ਲਗਦੀਆਂ, ਕੁੜੇ ਅਮਰੀਕਾ ਜਾ ਕੇ ਸਾਡਾ ਚੇਤਾ ਹੀ ਨਾ ਭੁਲਾ ਦੇਈਂ, ਤਾਂ ਦੂਸਰੀ ਮਸ਼ਕਰੀ ਕਰਦੀ ਆਖਦੀ ਆਪਣੇ ਰਾਂਝਣ ਤੋਂ ਵੇਹਲ ਲਗੂ ਤਾਂ ਸਾਨੂੰ ਯਾਦ ਕਰੂ ਨਾਲੇ ਹੁਣ ਤਾਂ ਇਹਨੇ ਸਵਰਗ ਦੀ ਅਪਸਰਾ ਬਣ ਜਾਣਾ ਇਕ ਹੋਰ ਟੋਰਾ ਲਾਊਂਦੀ, ਦੇਖਿਓ ਇਨ ਤਾਂ ਚਿਠੀ ਬਿਨੀ ਪਾਉਣੀ ਕਿਤੇ ਕੋਈ ਫਰਮਾਇਸ਼ ਹੀ ਨਾਂ ਕਰ ਦੇਈਏ। ਜਦ ਅੱਖ ਖੁਲਦੀ ਤਾਂ ਆਪ ਮੁਹਾਰੇ ਆਖ ਦਿੰਦੀ ਜੇ ਇਹੋ ਸਵਰਗ ਹੈ, ਤਾਂ ਰਬ ਕਿਸੇ ਦੁਸ਼ਮਣ ਨੂੰ ਵੀ ਇਥੇ ਨਾ ਭੇਜੇ। ਸੁਰਿੰਦਰ ਦਾ ਤਾਂ ਸਾਰਾ ਦਿਨ ਕੰਮ ਤੇ ਗੁਜ਼ਰ ਜਾਂਦਾ ਅਤੇ ਮੈਂ ਸਾਰਾ ਦਿਨ ਗਿਣਤੀਆਂ ਵਿਚ ਗੁਜ਼ਾਰ ਦਿੰਦੀ ਹਾਂ। ਤਿਨ ਸਾਲ ਹੋ ਗਏ ਕਦੇ ਕਿਸੇ ਪੰਜਾਬੀ ਦਾ ਮੂੰਹ ਮਥਾ ਨਹੀਂ ਦੇਖਿਆ। ਬਸ ਇਕੱਲ ਹੀ ਇਕੱਲ ਭੋਗ ਰਹੀ ਹਾਂ ਘਰ ਵਾਲਿਆਂ ਨੂੰ ਵੀ ਕੀ ਲਿਖਾਂ ਮਾਂ ਬੀਮਾਰੀ ਕਾਰਨ ਅਗੇ ਹੀ ਬਹੁਤ ਕਮਜ਼ੋਰ ਹੋ ਚੁਕੀ ਹੈ, ਫਿਕਰ ਨਾਲ ਉਸ ਦੀ ਹਾਲਤ ਹੋਰ ਵੀ ਬਿਗੜ ਜਾਵੇਗੀ। ਬਸ ਮੇਰਾ ਤਾਂ ਉਹ ਹਾਲ ਆ ਕਿ   "ਅੰਮਾ ਨਾ ਬਾਬਾ ਸੁਨਾ ਪਿਆ ਦੁਆਬਾ।" ਸ਼ਾਮ ਸਵੇਰੇ ਨਿਤ ਨੇਮ ਉਪਰੰਤ ਆਪਣੇ ਸਤਗੁਰ ਅਗੇ ਇਸ ਇਕੱਲ ਚੋਂ ਕੰਢਣ ਲਈ ਜੋਦੜੀਆਂ ਜ਼ਰੂਰ ਕਰਦੀ।
ਸਚੇ ਦਿਲੋਂ ਕੀਤੀ ਅਰਦਾਸ  ਇਕ ਦਿਨ ਕਬੂਲ ਹੋ ਗਈ। ਸੁਰਿੰਦਰ ਦੀ ਕੰਪਨੀ ਨੇ ਹੂਸਟਨ ਵਿਚ ਇਕ ਨਵੀਂ ਬਰਾਂਚ ਖੋਹਲ ਲਈ ਅਤੇ ਸੁਰਿੰਦਰ ਨੂੰ ਉਸ ਦਾ ਇੰਚਾਰਜ ਬਣਾ ਕੇ ਉਥੇ ਭੇਜ ਦਿਤਾ। ਨਵੇਂ ਘਰ ਵਿਚ ਆਏ ਸਨ ਕੁਝ ਜ਼æਰੂਰੀ ਸਾਮਾਨ ਖਰੀਦਣ ਲਈ ਜਦ ਸਟੋਰ ਤੇ ਗਏ ਤਾਂ ਇਕ ਕਮੀਜ਼ ਸਲਵਾਰ ਪਾਈ ਜਨਾਨੀ ਨੂੰ ਦੇਖਿਦਿਆਂ ਮਨ ਖਿੜ ਉਠਿਆ। ਸੁਰਿੰਦਰ ਨੂੰ ਕੁਝ ਕਹੇ ਬਗੈਰ ਹੀ ਅਹੁਲ ਕੇ ਉਸ ਦੇ ਕੋਲ ਹੁਦਿੰਆਂ ਦੋਵੇਂ ਹਥ ਜੋੜ ਕੇ ਸਤ ਸ੍ਰੀ ਅਕਾਲ ਜਾ ਬੁਲਾਈ। ਹਸਦਿਆਂ ਹੋਇਆਂ ਉਸ ਜਨਾਨੀ ਨੇ ਸਤ ਸ੍ਰੀ ਅਕਾਲ ਦਾ ਉਤਰ ਦਿੰਦਿਆਂ ਪੁਛਿਆ ਭੈਣ ਜੀ ਇਥੇ ਨਵੇਂ ਨਵੇਂ ਆਏ ਲਗਦੇ ਹੋ, ਨਹੀਂ ਤਾਂ ਇਥੇ ਤਾਂ ਗੁਰਦਵਾਰਿਆਂ ਦੀ ਧੜੇ ਬੰਦੀ ਕਾਰਨ ਇਕ ਦੂਜੇ ਨੂੰ ਦੇਖਦਿਆਂ ਹੀ ਮਥੇ ਤਿਊੜੀਆਂ ਚੜ੍ਹ ਜਾਂਦੀਆਂ ਹਨ। ਉਸ ਦੀ ਗੱਲ ਅਣਸੁਣੀ ਕਰਦਿਆਂ ਪਰਮਜੀਤ ਨੇ ਪੁਛਿਆ । ਅਛਾ ਭੈਣ ਜੀ, ਇਥੇ ਕੋਈ ਗੁਰਦਵਾਰਾ ਵੀ ਹੈ। ਹਾਂ, ਭੈਣ ਜੀ ਇਥੋਂ ਲਾਗੇ ਹੀ ਅੱਗਲੀ ਸੱਟ੍ਰੀਟ ਤੇ ਹੈ। ਇਹ ਸੁਣਦਿਆਂ ਪਰਮਜੀਤ ਦਾ ਮਨ ਖਿੜ ਉਠਿਆ ਚੇਹਰੇ ਤੇ ਖੁਸ਼ੀ ਦੇ ਚਿਨ ਪ੍ਰਗਟ ਹੋ ਆਏ।
ਗੁਰਦਵਾਰਾ ਉਹਨਾਂ ਦੇ ਘਰ ਤੋਂ ਕੁਝ ਹੀ ਦੂਰੀ ਤੇ ਸੀ। ਉਹ ਸਵੇਰੇ ਸਵੱਖਤੇ ਉਠ ਕੇ ਇਸ਼ਨਾਨ ਕਰਨ ਉਪਰੰਤ ਗੁਰਦਵਾਰੇ ਜਾ ਗੁਰੂ ਸਾਹਿਬ ਨੂੰ ਸੀਸ ਨਿਵਾਉਂਦੀ, ਕੁਝ ਸਮਾਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਦੀ ਅਤੇ ਜਲਦੀ ਜਲਦੀ ਘਰ ਪ੍ਰਤ ਕੇ ਸੁਰਿੰਦਰ ਦੀ ਚਾਹ ਪਾਣੀ ਦਾ ਬੰਦੋਬਸਤ ਕਰਦੀ। ਗੁਰਦਵਾਰੇ ਜਾਣ ਨਾਲ ਉਸ ਦੀ ਹੋਰ ਜਾਣ ਪਛਾਣ ਵੱਧੀ ਕੁਝ ਸਹੇਲੀਆਂ ਵੀ ਬਣ ਗਈਆਂ। ਸੁਰਿੰਦਰ ਨੂੰ ਕੰਮ ਤੇ ਤੋਰ ਕੇ ਜਾਂ ਤਾਂ ਕਿਸੇ ਸਹੇਲੀ ਨੂੰ ਘਰ ਬੁਲਾ ਲੈਂਦੀ ਜਾਂ ਫੇਰ ਟੈਲੀਫੂਨ ਤੇ ਗੱਲਾਂ ਬਾਤਾਂ ਨਾਲ ਦਿਲ ਪ੍ਰਚਾ ਲੈਂਦੀ। ਪਰਮਜੀਤ ਹੁਣ ਪਹਿਲਾਂ ਵਾਲੀ ਆਲਸੀ ਨਿਰਾਸ ਪਰਮਜੀਤ ਨਹੀਂ ਸੀ ਹੁਣ ਤਾ ਹਰ ਵੇਲੇ ਹਸੂਂ ਹਸੂਂ ਕਰਦੀ ਰਹਿੰਦੀ, ਕੰਮ ਤੋਂ ਘਰ ਪਰਤਦੇ ਸੁਰਿੰਦਰ ਨੂੰ ਬਾਹਰਲੇ ਦਰਵਾਜ਼ੇ ਤੇ ਹੀ ਜਾ ਮਿਲਦੀ। ਸਮਾਂ ਮਿਲਦਿਆਂ ਹੀ ਉਹ ਆਂਢ ਗੁਆਂਢ ਵਿਚ ਜੋ ਬਣ ਬਿਗੜ ਰਿਹਾ ਸੀ ਉਸ ਬਾਰੇ ਵੀ ਸੁਰਿੰਦਰ ਨੂੰ ਜਾਣੂ ਕਰਾ ਦਿੰਦੀ। ਪਰਮਜੀਤ ਵਿਚ ਆਈ ਤਬਦੀਲੀ ਨਾਲ ਸੁਰਿੰਦਰ ਬਹੁਤ ਖੁਸ਼ ਸੀ। ਹੁਣ ਸੁਰਿੰਦਰ ਵੀ ਪਰਮਜੀਤ ਦੇ ਕਹੇ ਤੇ ਕਦੇ ਕਦਾਈ ਗੁਰਦਵਾਰੇ ਜਾਣ ਲੱਗ ਪਿਆ ਸੀ । ਹੁਣ ਉਹਨਾਂ ਦੋਵਾਂ ਦੀ ਇਕ ਸਾਂਝੀ ਖਾਹਸ਼ ਸੀ ਕਿ ਉਹਨਾਂ ਦੇ ਘਰ ਵਿਚ ਵੀ ਇਕ ਨਿਕਾ ਜਿਹਾ ਮਹਿਮਾਨ ਆ ਜਾਵੇ। ਪਰਮਜੀਤ ਸਤਗੁਰਾਂ ਅਗੇ ਅਰਦਾਸ ਤੇ ਵਿਸ਼ਵਾਸ਼ ਰਖਦੀ ਸੀ ਇਸ ਲਈ ਇਕ ਦਿਨ ਉਸ ਨੇ ਗਿਆਨੀ ਜੀ ਦੇ ਹੱਥ ਤੇ ਪੰਜਾਹ ਡਾਲਰਾਂ ਦਾ ਬਿਲ ਰਖ ਕੇ ਔਲਾਦ ਲਈ ਅਰਦਾਸ ਵੀ ਕਰਵਾਈ। ਗਿਆਨੀ ਜੀ ਦੀ ਲੰਮੀ ਚੌੜੀ ਅਰਦਾਸ ਤੋਂ ਪਰਮਜੀਤ ਨੂੰ ਯਕੀਨ ਹੋ ਗਿਆ ਸੀ ਕਿ ਉਸ ਦੀ ਝੋਲੀ ਖਾਲੀ ਨਹੀਂ ਰਹੇਗੀ ਇਸੇ ਲਈ ਉਸ ਨੇ ਸੁਰਿੰਦਰ ਵਲੋਂ ਡਾਕਟਰੀ ਰਾਏ ਲੈਣ ਲਈ ਸਹਿਮਤੀ ਨਹੀਂ ਸੀ ਕੀਤੀ। 
ਕੁਝ ਦਿਨਾਂ ਤੋਂ ਮੁਕਟ ਵਾਲੇ ਸੰਤ ਬਾਬਾ ਜਵਾਲਾ ਜੀ ਆਪਣੇ ਦਰਜਣ'ਕ ਚੇਲਿਆਂ ਨਾਲ ਗੁਰਦਵਾਰੇ ਆਏ ਹੋਏ ਸਨ। ਦੋ ਵੇਲੇ ਦੀਵਾਨ ਲਗਦਾ। ਪਹਿਲਾਂ ਸੰਤ ਜੀ ਇਕ ਸਿਧੀ ਧਾਰਨਾਂ ਦਾ ਉਚਾਰਨ ਕਰਦੇ ਫੇਰ ਉਹ ਬੀਬੀਆਂ ਵਲ ਹੱਥ ਉਠਾ ਕੇ ਆਖਦੇ ਬੀਬੀਓ ਕਰੋ ਅਪਣੀ ਰਸਨਾ ਪਵਿਤ੍ਰ ਤੇ ਬੀਬੀਆਂ ਤੋਂ ਬਾਅਦ ਪੁਰਸ਼ਾਂ ਵਲ ਹੱਥ ਕਰ ਕੇ ਆਖਦੇ ਕੋਈ ਰਸਨਾ ਵਾਂਝੀ ਨਾ ਰਹੇ। ਸੰਤਾਂ ਦੇ ਸੇਵਕ ਢੋਲਕੀ ਅਤੇ ਛੈਣਿਆਂ ਨਾਲ ਘੂੰ-ਘਾਰ ਬੰਨ੍ਹ ਦਿੰਦੇ ਬਸ ਹਾਲ ਗੂੰਜ ਉਠਦਾ। ਹਰ ਰੋਜ਼ ਹਾਲ ਭਰ ਜਾਦਾਂ ਪ੍ਰਭੰਦਕ ਗੁਰਦਵਾਰੇ ਦੀ ਵੱਧਦੀ ਆਮਦਨ ਤੋਂ ਖੁਸ਼ ਸਨ। ਪ੍ਰਸ਼ਾਦ ਵਰਤਣ ਉਪਰੰਤ ਸੰਤ ਜੀ ਸੰਗਤ ਵਿਚ ਆ ਜਾਦੇ ਹਰ ਰੋਜ਼ ਇਕ ਦੋ ਬੀਬੀਆਂ ਇਕ ਦੋ ਸਿਰਕੱਢ ਨੌਜਵਾਨਾਂ ਨੂੰ ਬੁਲਾ ਕੇ ਉਹਨਾਂ ਦੇ ਮੋਢਿਆਂ ਉਦਾਲੇ ਬਾਂਹ ਬਗਲ ਕੇ ਉਹਨਾਂ ਦੇ ਸਿਰ ਤੇ ਹਥ ਫੇਰਦੇ ਅਸੀਸਾਂ ਦਿੰਦੇ । ਖਾਸ ਕਰ ਬੀਬੀਆ ਨੂੰ  ਇਕ ਗੱਲ ਜ਼ਰੂਰ ਆਖਦੇ ਬੀਬਾ ਆਪਣੇ ਜੀਵਨ ਸਾਥੀ ਨੂੰ ਵੀ ਨਾਲ ਲੈ ਕੇ ਆਇਆ ਕਰੋ। ਜੀ  ਸਾਡੀ ਲੰਘੀ ਨਹੀਂ ਸਾਡਾ ਡਾਈਵੋਰਸ ਹੋ ਗਿਆ ਹੈ, ਜੀ ਹਾਲੇ ਮੇਰੀ ਸ਼ਾਦੀ ਨਹੀਂ ਹੋਈ ਜਾਂ ਕੋਈ  ਆਪਣੇ ਪਤੀ ਪ੍ਰਮੇਸ਼ਰ ਨੂੰ  ਆਵਾਜ਼ ਦਿੰਦੀ ਤਾਂ ਉਹ ਵੀ ਸੰਤਾਂ ਨੂੰ ਆ ਨਮਸ਼ਕਾਰ ਕਰਦਾ। ਸੰਤਾਂ ਵਲੋਂ  ਉਹਨਾਂ ਦੇ ਗ੍ਰਿਹਸਥ ਵਿਚ ਝਾਤ ਮਾਰਨ ਤੇ ਕੋਈ ਵੀ ਇਤਰਾਜ਼ ਨਹੀ ਸੀ  ਕਰ ਰਿਹਾ। ਪ੍ਰਾਪਤ ਕੀਤੀ ਜਾਣਕਾਰੀ ਸੰਤ ਜੀ ਆਪਣੇ ਚੇਲਿਆਂ ਨੂੰ ਦਿੰਦੇ। ਇਸ ਨਾਲ ਸੰਤਾ ਦੇ ਚੇਲਿਆ ਲਈ  ਬੀਬੀਆਂ ਨੂੰ ਸੰਤਾਂ ਦੀ ਸਿਖੀ ਸੇਵਕੀ ਵਿਚ ਲਿਆਉਣਾ ਸੁਖਾਲਾ ਹੋ ਜਾਂਦਾ। ਪਰਮਜੀਤ ਵੀ ਜਵਾਨ ਸੀ ਖੂਬਸੂਰਤ ਸੀ ਮੰਹ੍ਹੂ ਮਥੇ ਲਗਦੀ ਸੀ ਇਕ ਦਿਨ ਸੰਤਾਂ ਨੇ ਉਸ ਨੂੰ ਕਲਾਵੇ ਵਿਚ ਲੈਂਿਦਆਂ ਪੁਛਿਆ ਬੀਬਾ ਆਪਣੇ ਪਤੀ ਨੂੰ ਵੀ ਨਾਲ ਲਿਆਇਆ ਕਰੋ। ਜੀ ਉਹ ਕੰਮ ਤੇ ਬਿਜ਼ੀ ਰਹਿੰਦੇ ਹਨ। ਸੰਤ ਜੀ ਨੇ ਪਕੜ ਢਿਲੀ ਕਰਦਿਆਂ ਆਖਿਆ ਬੀਬਾ ਕਲਿਆਣ ਦੋਵਾਂ ਜੀਆਂ ਦਾ ਹੋਣਾ ਚਾਹੀਦਾ ਹੈ।
ਦੁਸਰੇ ਦਿਨ ਉਸਦੀ ਸਹੇਲੀ ਮੀਤ ਨੇ ਆਖਿਆ ਕੁੜੇ ਪਰਮਜੀਤ ਤੇਰੇ ਤਾਂ ਭਾਗ ਜਾਗ ਪਏ । ਵਕਤ ਸੀ ਸੰਤਾ ਤੋਂ ਕੁਝ ਮੰਗ ਲੈਂਦੀ, ਬੜੇ ਕਰਨੀ ਵਾਲੇ ਹਨ
ਦੇ ਸਾਲ ਹੋਏ ਅਗੇ ਵੀ ਆਏ ਸੀ ਕੋਈ ਦੋ ਮਹੀਨੇ ਰਹੇ ਦੋ ਤਿਨ ਪ੍ਰਿਵਾਰਾਂ ਨੇ ਇਕ ਮਹੀਨਾ ਦੋਵੇਂ ਵੇਲੇ ਚੌਕੀਆਂ ਭਰੀਆਂ ਸਨ। ਬਸ ਸੰਤਾ ਦੀ ਨਿਗਾ੍ਹ ਸਵਲੀ ਹੋ ਗਈ ਸਾਲ ਦੇ ਅੰਦਰ ਅੰਦਰ ਹੀ ਉਹਨਾਂ ਨੂੰ ਭਾਗ ਲਗ ਗਏ। ਉਹ ਸਾਹਮਣੇ ਬੈਠੀ ਚਰਨੋ ਵਲ ਦੇਖ ਸੰਤਾ ਦੀ ਕ੍ਰਿਪਾ ਨਾਲ ਦੇਖ ਕਿਡਾ ਸੋਹਣਾ ਗੋਰਾ ਚਿਟਾ ਮੁੰਡਾ ਮਿਲਿਆ ਮੁੰਡੇ ਵਲ ਦੇਖ ਕੇ ਕੌਣ ਯਕੀਨ ਕਰੂ ਕਿ ਇਹ ਇਸ ਕਾਲ ਕਲੁਤਰੀ ਦਾ ਹੀ ਮੁੰਡਾ ਹੈ।
ਪਰਮਜੀਤ ਨੇ ਵੀ ਸੁਰਿੰਦਰ ਤੇ ਜ਼ੋਰ ਪਾਉਣਾ ਸ਼ੁਰੂ ਕਰ ਦਿਤਾ। ਤੁਸੀਂ ਵੀ ਮੇਰੇ ਨਾਲ ਚਲੋਂ ਤਾਂ ਆਪਾ ਵੀ ਸੰਤਾਂ ਅਗੇ ਜੋਦੜੀ ਕਰ ਕੇ ਦੇਖ ਲਈਏ ਖਬਰੇ ਸੰਤਾਂ ਦੇ ਮਨ ਸਮੱਤਿਆ ਪੈ ਜਾਵੇ ਤਾਂ ਸਾਡੇ ਘਰ ਵੀ ਰੌਣਕਾ ਲਗ ਜਾਣ ਪਰ ਸੁਰਿੰਦਰ ਹਰ ਵੇਰ ਨਾਂ੍ਹ ਕਰਦਾ ਹੋਇਆ ਆਖਦਾ ਦੇਖ ਪਮੀ ਮੇਂ ਕਿਸੇ ਸੰਤਾਂ ਸੁੰਤਾਂ ਤੇ ਯਕੀਨ ਨਹੀਂ ਕਰਦਾ ਸਭ ਪਾਖੰਡੀ ਨੇ। ਪਰ ਪਰਮਜੀਤ ਨੇ ਆਪਣੀ ਜ਼ਿਦ ਨਾ ਛੱਡੀ ਗੱਲ ਗੱਲ ਤੇ ਰੋਸਾ ਕਰਨ ਲਗੀ। ਸੁਰਿੰਦਰ ਨੇ ਇਕ ਹੋਰ ਬਹਾਨਾ ਲਾਇਆ ਦੇਖ ਪਮੀ ਮੈਂ ਇਕ ਮਹੀਨਾ ਰੋਜ ਚੌਂਂਕੀ ਨਹੀਂ ਭਰ ਸਕਦਾ ਤੈਨੂੰ ਪਤਾ ਕਿ ਮੈਨੂੰ  ਕਈ ਵੇਰ ਇਕ ਦੋ ਦਿਨਾਂ ਲਈ ਕੰਪਨੀ ਬਾਹਰ ਵੀ ਭੇਜ ਦਿੰਦੀ ਆ। ਦੇਖੌ ਤੁਸੀਂ ਇਕ ਦੋ ਵੇਰ ਮੇਰੇ ਨਾਲ ਚਲੋ ਜਿਦਣ ਸੰਤਾਂ ਨੇ ਹਾਂ ਭਰ ਦਿਤੀ ਚੌਂਕੀ ਤਾਂ ਮੈਂ ਕੱਲੀ ਵੀ ਭਰ ਲਿਆ ਕਰਾਂਗੀ। ਪਮੀ ਅਕਾਲ ਪੁਰਖ ਅਗੇ ਅਰਦਾਸ ਕਰ ਸਭ ਕੁਝ ਠੀਕ ਹੋ ਜਾਵੇਗਾ। ਤੁਸੀਂ ਸਮਝਦੇ ਕਿਊਂ ਨਹੀਂ,  ਅਕਾਲ ਪੁਰਖ ਵੀ ਤਾਂ ਕਿਸੇ ਬੰਦੇ ਰਾਹੀ ਬਹੁੜਦਾ। ਆਖੀਰ ਸੁਰਿੰਦਰ ਨੇ ਪਰਮਜੀਤ ਦੇ ਤ੍ਰਿਆ ਹਠ ਅਗੇ ਗੋਡੇ ਟੇਕ ਦਿਤੇ। ਐਤਵਾਰ ਵਾਲੇ ਦਿਨ ਦੋਵੇਂ ਜੀ ਸਵੱਖਤੇ ਇਸ਼ਨਾਨ ਕਰਨ ਉਪਰੰਤ ਗੁਰਦਾਵਰੇ ਨੂੰ ਚਲ ਪਏ। ਗੁਰਦਵਾਰੇ ਪੁਜੇ ਤਾਂ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਸੁਰਿੰਦਰ ਨੇ ਦੇਖਿਆਂ ਸੰਤਾਂ ਨੇ ਸਿਰ ਤੇ ਸੁਨਿਹਰੀ ਮੁਕਟ ਸਜਾਇਆ ਹੋਇਆ ਸੀ ਗੱਲ ਵਿਚ ਵੀ ਸੋਨੇ ਦੀ ਚੇਨੀ ਦਿਸ ਰਹੀ ਸੀ ਜਿਸ ਹਥ ਨਾਲ ਹਾਰਮੋਨੀਅਮ ਦਾ ਪਖਾ ਹਿਲਾ ਰਹੇ ਸਨ ਉਸਦੀਆਂ ਤਿਨ ਉਂਗਲਾ ਤੇ ਕੀਮਤੀ ਮੁੰਦੀਆਂ ਪਾਈਆਂ ਹੋਈਆਂ ਸਨ ਪਹਿਲੀ ਉਂਗਲੀ ਵਿਚ ਪਾਈ ਹੀਰੇ ਦੀ ਮੁੰਦਰੀ ਚੋਂ ਰੰਗ ਬਰੰਗੀਆਂ ਰਿਸ਼ਮਾ ਨਿਕਲ ਰਹੀਆਂ ਸਨ। ਕੋਈ ਦਸ ਗਜ਼ ਦੀ ਹੀ ਦੂਰੀ ਰਹਿ ਗਈ ਸੀ ਕਿ ਸੁਰਿੰਦਰ ਦੇ ਕੰਨੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਬੋਲ " ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣਹਾਰ" ਪਏ । ਬਸ ਸੁਰਿੰਦਰ ਦੇ ਕਦਮ ਉਥੇ ਹੀ ਰੁਕ ਗਏ ਉਹ ਪਿਛੇ ਮੁੜਨ ਲਗਾ ਤਾਂ ਪਰਮਜੀਤ ਨੇ ਉਸਦੀ ਬਾਂਹ ਫੜ ਕੇ ਬੜੇ ਤਰਲੇ ਭਰੀਆਂ ਨਜ਼ਰਾਂ ਨਾਲ ਉਸ ਵਲ ਤਕਿਆ ਪਰ ਸੁਰਿੰਦਰ ਵਲੋਂ ਕੋਰੀ ਨਾਂ੍ਹ ਸੁਣਕੇ ਦੁਚਿਤੀ ਵਿਚ ਫੱਸੀ ਪਰਮਜੀਤ ਉਸ ਰੱਸੇ ਵਾਂਗ ਬੇਬਸ ਨਜ਼ਰ ਆ ਰਹੀ ਸੀ ਜਿਸ ਨੁੰ ਦੋ ਪਾਸਿਆਂ ਤੋਂ ਖਿਚਿਆ ਜਾ ਰਿਹਾ ਹੋਵੇ। ਇਕ ਪਾਸੇ ਸੰਤਾ ਤੋਂ ਵਰ ਪਰਾਪਤ ਕਰਨ ਦੀ ਰੀਝ ਦੂਜੇ ਪਾਸੇ ਘਰ ਗ੍ਰਿਹਸਥੀ ਵਿਚ ਵਿਗਾੜ ਕਿਧਰ ਵਲ ਨੂੰ ਖਿਸਕੇ ਇਹ ਉਸ ਦੀ ਸਮਝ ਤੋਂ ਬਾਹਰ ਸੀ।