ਪੰਜਾਬ ਜਿਥੇ ਕਦੇ ਪੰਜ ਦਰਿਆ ਵਗਦੇ ਸਨ ਵਗਦੇ ਪਾਣੀਆਂ ਨੇ ਇਕ ਨਵਾਂ ਮੋੜ ਲਿਆ ਅਤੇ ਪਿਛੇ ਛਡ ਗਏ ਕੰਕੜ ਪਥਰ ਯਾਨੀ ਰੋਂਦੀ ਕੁਰਲਾਉਂਦੀ ਧਰਤੀ ਸੁੱਕੀ ਹੋਈ ਧਰਤੀ ਦੀ ਇੱਕੋ ਤਰੇੜ ਨੇ ਪੰਜਾਬ ਦੇ ਦੋ ਟੁਕੜੇ ਕਰ ਦਿੱਤੇ 1947 ਦੀ ਵੰਡ ਪਿਛੋਂ ਸਿਰਫ ਨਕਸ਼ਾ ਹੀ ਨਹੀ ਬਲਕਿ ਲੋਕਾਂ ਦੇ ਦਿਲ ਵੀ ਬਦਲ ਗਾਏ ਕਿਓਂਕਿ ਮਰਨ ਵਾਲਿਆਂ ਦੀ ਗਿਣਤੀ ਵਿਚ ਦੋਨਾਂ ਪਾਸੇ ਆਪਣੇ ਹੀ ਲੋਕ ਸਨ ਇਸ ਵਿਚ ਕਿਸੇ ਦਾ ਦੋਸ਼ ਨਹੀ ਬਲਕੇ ਸਮੇ ਦੀ ਮਾਰ ਸੀ ਜੋ ਸਮੇ ਨਾਲ ਹੀ ਠੀਕ ਹੋਣੀ ਸੀ ਪੰਜਾਬ ਸਿਰਫ ਨਾਮ ਦਾ ਹੀ ਪੰਜਾਬ ਰਹਿ ਗਿਆ ਕਿਓਂਕਿ ਪੰਜ ਦਰਿਆ ਤਾਂ ਇਥੇ ਰਹੇ ਹੀ ਨਹੀ ਉਸ ਸਮੇ ਦੇ ਲੋਕਾਂ ਨੇ ਦੁਖ ਤਕਲੀਫਾਂ ਦੇਖੀਆਂ ਸਨ , ਘਰ ਉਜੜਦੇ ਵੇਖੇ ਸਨ, ਆਪਣੇ ਮਰਦੇ ਵੇਖੇ ਸਨ ਐਸੇ ਹਲਾਤ ਵਿਚ ਦਿਲ ਬਦਲਣਾ ਸੁਭਾਵਿਕ ਸੀ ਪਰ ਦਿਲ ਬਦਲਣ ਨਾਲ ਹੀ ਬਦਲ ਗਈ ਇਥੋਂ ਦੀ ਰਾਜਨੀਤਿਕ, ਆਰਥਿਕ , ਅਤੇ ਸਮਾਜਿਕ ਦਸ਼ਾ ਸਮਾ ਬੀਤਿਆ , ਫੁੱਲ ਖਿਲੇ ਬਾਗਾਂ ਵਿਚ ਫਿਰ ਬਹਾਰ ਆਈ ਫਸਲਾਂ ਝੂਮਣ ਲਗੀਆਂ ਪੰਜਾਬੀਆਂ ਨੇ ਆਪਣੀ ਮੇਹਨਤ ਨਾਲ ਪੰਜਾਬ ਨੂ ਇਕ ਵਾਰ ਫਿਰ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁਚਾ ਦਿੱਤਾ ਤਰੱਕੀ ਹੋਈ ਅਤੇ ਇਕ ਵਾਰ ਫਿਰ ਦਿਲ ਨੇ ਕਿਹਾ ਮਿੱਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ ਪਰ ਦੋਸਤੋ ਅਫਸੋਸ ਦੀ ਗੱਲ ਤਾਂ ਇਹ ਹੈ ਕੇ ਉਹ ਸੋਨੇ ਦੀ ਚਿੜੀ ਤਾਂ ਕਦ ਦੀ ਉੱਡ ਚੁੱਕੀ ਸੀ ਅਤੇ ਨਾਲ ਲੈ ਗਈ ਫੁੱਲ, ਪੱਤੇ ਅਤੇ ਟਾਹਣੀਆਂ ਜਿਸ ਤੇ ਉਹ ਬੈਠੀ ਸੀ ਯਾਨੀ ਪੰਜਾਬ ਦਾ ਸਭਿਆਚਾਰ ਉਸ ਸਮੇ ਦੇ ਲੋਕਾਂ ਵਿਚ ਦਿਲ ਬਦਲਾਵ ਸੁਭਾਵਿਕ ਸੀ ਰਾਜਨੀਤਿਕ, ਆਰਥਿਕ , ਅਤੇ ਸਮਾਜਿਕ ਬਦਲਾਵ ਸੁਭਾਵਿਕ ਸੀ ਜਿਸ ਦਾ ਉਹਨਾ ਨੂੰ ਵੀ ਦੁਖ ਹੈ ਅਤੇ ਸਾਨੂ ਵੀ ਪਰ ਇਕ ਚੀਜ ਸੀ ਜੋ ਅਨਜਾਨੇ ਵਿਚ ਹੀ ਚਲੀ ਗਈ ਓਹ ਸੀ ਪੰਜਾਬੀ ਸਭਿਆਚਾਰ ਵਿਰਸਾ ਰੀਤੀ ਰਿਵਾਜ ਪਹਿਰਾਵਾ ਛਿੰਜਾਂ ਮੇਲੇ ਓਸ ਵੇਲੇ ਦੇ ਲੋਕਾਂ ਲਈ ਤਾਂ ਸਬ ਤੋ ਵੱਡੀ ਗੱਲ ਸੀ ਆਪਣੀ ਜਾਨ ਬਚਾਉਣੀ ਨਸਲ ਬਚਾਉਣੀ ਜੋ ਓਨਾਂ ਨੇ ਬਚਾਈ ਵੀ ਓਹਨਾਂ ਨੇ ਆਪਣੀ ਅਣਥੱਕ ਮੇਹਨਤ ਸਦਕਾ ਫਿਰ ਪੰਜਾਬ ਉਸਾਰਿਆ ਅਤੇ ਸਾੰਨੂ ਦਿੱਤਾ ਇਕ ਖੁਸ਼ਹਾਲ ਪੰਜਾਬ ਪਰ ਸਾਡੇ ਨਾਲ ਤਾਂ ਅਜਿਹਾ ਕੁਝ ਵੀ ਨਹੀ ਹੋਇਆ ਤਾਂ ਫਿਰ ਅਸੀਂ ਆਪਣੇ ਸਭਿਆਚਾਰ ਤੋਂ ਦੂਰ ਕਿਓਂ ਹੋ ਰਹੇ ਹਨ ਅੱਜ ਸਾਡੀ ਜਿੰਦਗੀ ਦੁਨਿਆ ਭਰ ਦੀਆਂ ਸੁਖ ਸਹੂਲਤਾਂ ਨਾਲ ਭਰੀ ਪਈ ਹੈ ਸਹੂਲਤਾਂ ਦੀ ਬਹੁਤਾਤ ਵਿਚ ਅਸੀਂ ਆਲਸੀ ਹੋ ਗਏ ਹਨ ਮਸ਼ੀਨੀਕਰਨ ਦੇ ਯੁਗ ਵਿਚ ਸਵੇਰ ਤੋਂ ਸ਼ਾਮ ਤੱਕ ਰਾਤ ਨੂ ਸੋਂਦੇ ਹੋਏ ਵੀ ਅਸੀਂ ਛੋਟੀਆਂ ਅਤੇ ਵਾਦੀਆਂ ਮਸ਼ੀਨਾ ਨਾਲ ਘਿਰੇ ਰਹੰਦੇ ਹਾਂ ਵਿਗਿਆਨਕ ਤਰੱਕੀ ਠੀਕ ਹੈ ਪਰ ਸਭਿਆਚਾਰ ਦਾ ਨਾਮੋ ਨਿਸ਼ਾਨ ਮਿਟ ਗਿਆ
ਕਦੇ ਓਹ ਵੇਲਾ ਸੀ ਜਦ ਹਾਰੇ ਵਿਚਲੀਆਂ ਪਾਥੀਆਂ ਦੀ ਅੱਗ ਛੇ-ਛੇ ਮਹੀਨੇ ਠੰਡੀ ਹੀ ਨਹੀ ਹੁੰਦੀ ਸੀ ਉਦੋਂ ਅੱਜ ਵਾਂਗ ਗੈਸ ਚੁੱਲੇ ਨਹੀ ਸਨ ਹੁੰਦੇ ਦਲਾਂ, ਸਾਗ, ਸਬਜੀਆਂ ਆਦਿ ਹਾਰੇ ਤੇ ਹੀ ਧਰ ਦਿੱਤਾ ਜਾਂਦਾ ਸੀ ਅਤੇ ਇਹਨਾਂ ਦਾ ਸੁਆਦ ਅੱਜ ਨਾਲੋਂ ਕੀਤੇ ਜਿਆਦਾ ਵਧੀਆ ਸੀ ਮਿਹਨਤ ਜਿਆਦਾ ਅਤੇ ਸਾਜੋ ਸਮਾਂਨ ਘੱਟ ਹੋਣ ਦੇ ਬਾਵਜੂਦ ਵੀ ਸੁਆਣੀਆਂ ਆਪਣਾ ਕੰਮ ਸਮੇ ਸਿਰ ਪੂਰਾ ਕਰ ਦਿੰਦਿਆਂ ਸਨ ਮਰਦ ਬਲਦਾਂ ਦੇ ਗਲ ਪੰਜਾਲੀ ਪਾ ਕੇ ਤਾਰਿਆਂ ਦੀ ਛਾਵੇ ਯਾਨੀ ਪਹੁ ਫੁਟਾਲੇ ਤੋਂ ਪਹਿਲਾਂ ਹੀ ਖੇਤਾਂ ਵਿਚ ਹਲ ਵਾਹੁਣ ਚਲ ਪੇਂਦੇ ਸਨ ਸੁਆਣੀਆਂ ਘਰ ਦਾ ਸਾਰਾ ਕੰਮ ਮੁਕਾ ਕੇ ਸ਼ਾਹ ਵੇਲੇ ਦੀ ਰੋਟੀ ਖੇਤਾਂ ਵਿਚ ਆਪ ਖੁਆ ਕੇ ਜਾਂਦੀਆਂ ਸਨ ਇਸ ਤੋਂ ਇਲਾਵਾ ਕੁਆਰੀਆਂ ਕੁੜੀਆਂ ਨਾਲ ਬੈਠ ਕੇ ਪੂਣੀਆਂ ਕਰਨੀਆ , ਚਰਖੇ ਕੱਤਣਾ, ਫੁਲਕਾਰੀ ਕੱਡਣਾ ਤੀਆਂ ਵਿਚ ਗਿਧਾ ਪਾਉਣਾ ਆਦਿ ਕਈ ਤਰਾਂ ਦੇ ਸ਼ੌਂਕ ਪੂਰੇ ਕਰਦੀਆਂ ਸਨ ਯਾਨੀ ਰੋਜਾਨਾ ਜਿੰਦਗੀ ਵਿਚ ਕੰਮ ਆਉਣ ਵਾਲਿਆਂ ਚੀਜਾਂ ਘਰ ਵਿਚ ਹੀ ਤਿਆਰ ਕੀਤੀਆਂ ਜਾਂਦੀਆਂ ਸਨ ਅੱਜ ਵਾਂਗ ਕੋਈ ਸ਼ਾਪਿੰਗ ਕਰਨ ਨਹੀ ਸੀ ਜਾਂਦਾ ਕੁੜੀਆਂ ਦੇ ਵਿਯਾਹ ਦਾ ਸਾਰਾ ਸਮਾਂਨ
ਘਰੇ ਹੀ ਤਿਆਰ ਕਰ ਲਿਆ ਜਾਂਦਾ ਸੀ ਉਸ ਸਮੇ ਦੇ ਲੋਕਾਂ ਵਿਚ ਸਬਰ ਸੀ ਲਾਲਚ ਨਾ ਹੋਣ ਕਰਕੇ ਥੋੜੀਆਂ ਚੀਜਾਂ ਨਾਲ ਹੀ ਸੰਤੁਸ਼ਟੀ ਮਿਲ ਜਾਂਦੀ ਸੀ ਅੱਜ ਕੱਲ ਵਾਂਗ ਦਹੇਜ ਦੇ ਭਾਰ ਹੇਠ ਆ ਕੇ ਮਾਪੇਆਂ ਨੂ ਆਤਮ ਹਤਿਆ ਕਰਨ ਦੀ ਲੋੜ ਨਹੀ ਪੇਂਦੀ ਸੀ ਸਗੋਂ ਦੋ ਪਰਿਵਾਰ ਰਿਸ਼ਤਾ ਜੋੜ ਕੇ ਇਕ ਦੂਜੇ ਦਾ ਸਹਾਰਾ ਬਣਦੇ ਅੱਜ ਕਲ ਤਾਂ ਮੁੰਡੇ ਵਾਲੇ ਪਿਹਲਾਂ ਹੀ ਵਿਚੋਲੇ ਹਥ ਦਹੇਜ ਦੀ ਲਿਸਟ ਭੇਜਵਾ ਦਿੰਦੇ ਹਨ ਭਾਈ ਸਦਾ ਮੁੰਡਾ ਤਾਂ ਇੰਜੀਨੀਅਰ ਹੈ ਪੜਾਈ ਤੇ ਪੈਸਾ ਬਹੁਤ ਖਰਚ ਕੀਤਾ ਹੈ ਸੋ ਤੀਹ ਲਖ ਕਿਸ਼ ਤੇ ਇਕ ਗੱਡੀ ਜਰੂਰ ਚਾਹੀਦੀ ਹੈ ਕੋਈ ਪੁਛੇ ਭਾਲੇਓ ਲੋਕੋ ਤੁਸੀਂ ਆਪਣਾ ਮੁੰਡਾ ਵਿਆਹ ਰਹੇ ਹੋ ਜਾਂ ਵੇਚ ਰਹੇ ਹੋ ਲਖ ਲਾਇਆ ਜਾਂ ਕਾਖ ਲਾਇਆ ਬਈ ਤੁਹਾਡਾ ਮੁੰਡਾ ਤਾਂ ਤੁਹਾਡੇ ਕੋਲ ਹੀ ਹੈ ਨਾ . ਕੁੜੀ ਵਾਲੇ ਵਿਚਾਰੇ ਆਪਣੀ ਕੁੜੀ ਦੇਣ ਨਾਲੇ ਦਹੇਜ ਟਰੱਕ ਭਰ ਕੇ ਫਿਰ ਵੀ ਸਿਰ ਨੀਵੇ ਦਾ ਨੀਵਾ ਐਸੇ ਲਾਲਚੀ ਲੋਕਾਂ ਨੂ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ ਵੇਸੇ ਸਰਕਾਰ ਤਾਂ ਬਹੁਤ ਪਾਬੰਦੀਆਂ ਲਾਉਂਦੀ ਹੈ ਪਰ ਅੰਦਰ ਖਾਤੇ ਕੰਮ ਜੋਰਾਂ ਤੇ ਚੱਲ ਰਿਹਾ ਹੈ.
ਜੇ ਗੱਲ ਕਰੀਏ ਭਲੇ ਵੇਲੇਆਂ ਦੀ ਤਾਂ ਓਹ ਜਮਾਨਾ ਹੀ ਹੋਰ ਸੀ ਮਨ ਵਿਚ ਖੋਟੇ ਵਿਚਾਰ ਨਹੀ ਸਨ ਆਉਂਦੇ ਵੱਡੀ ਉਮਰ ਦੇ ਮੁੰਡੇ ਕੁੜੀਆਂ ਵੀ ਇਕਠੇ ਖੇਡਦੇ, ਗਿੱਧਾ , ਭੰਗੜਾ ਪਾਉਂਦੇ ਸਨ ਮੇਲਿਆਂ ਅਤੇ ਹੋਰ ਪ੍ਰੋਗਰਾਮਾਂ ਵਿਚ ਔਰਤਾਂ ਅਤੇ ਮਰਦਾਂ ਦੇ ਅਲੱਗ ਪੰਡਾਲ ਨਹੀ ਸਨ ਬਨਾਏ ਜਾਂਦੇ ਲੋਕਾਂ ਵਿਚ ਸਬਰ ਸੀ ਇਕਦੁਜੇ ਪ੍ਰਤੀ ਇਜਤ ਸੀ ਸ਼ਰਮ ਸੀ ਅੱਜ ਤਾਂ ਛੇਵੀਂ ਕਲਾਸ ਵਿਚ ਹੀ ਕੁੜੀਆਂ , ਮੁੰਡੇਆਂ ਦੇ ਏ ਬੀ ਸੇਕ੍ਸ਼ਨ ਬਣਾ ਦਿਤੇ ਜਾਂਦੇ ਹਨ ਜੇ ਅਸੀਂ ਸਭੇਆਚਾਰ ਦੀ ਗੱਲ ਕਰੀਏ ਤਾਂ ਪੇਂਡੂ ਮਾਹੋਲ ਦੀ ਤਸਵੀਰ ਸਾਡੇ ਸਾਹਮਣੇ ਆ ਜਾਂਦੀ ਹੈ ਕਿਓਂਕੇ ਸਭੇਆਚਾਰ ਸੁਰੂ ਹੀ ਪੰਜਾਬ ਦੇ ਪਿੰਡਾਂ ਤੋਂ ਹੁੰਦਾ ਹੈ ਸੁਰੂ ਤੋਂ ਹੀ ਖੇਤੀ ਪ੍ਰਧਾਨ ਹੋਣ ਕਰਕੇ 80 ਫੀਸਦੀ ਲੋਕ ਖੇਤੀ ਨਾਲ ਸਬੰਧਤ ਹਨ ਅਤੇ ਓਹਨਾਂ ਦੀਆਂ ਰੋਜ ਮਰਾ ਦੀਆਂ ਚੀਜਾਂ ਸਾਜੋ ਸਮਾਂ ਵੀ ਦੇਸੀ ਹਨ ਕੋਈ ਚੀਜ ਸ਼ੇਹਰੋਂ ਲਿਆਉਣ ਦੀ ਲੋੜ ਨਹੀ ਪੈਂਦੀ ਸੀ ਅੱਜ ਕਲ ਤਾਂ ਸਾਡੀ ਨੌਜਵਾਨ ਪੀੜੀ ਪਿੰਡ ਤਾਂ ਕੀ ਪੰਜਾਬ ਹੀ ਛੱਡ ਕੇ ਪਰਦੇਸਾਂ ਵਿਚ ਠੋਕਰਾਂ ਖਾ ਰਹੀ ਹੈ ਆਪਨੇ ਪਿੰਡ ਵਿਚ ਸਰਦਾਰ ਜੀ ਕਹਾਉਣ ਵਾਲੇ ਲੋਕ ਅੱਜ ਪ੍ਰਦੇਸਾਂ ਵਿਚ ਬਾਬੂ ਜੀ ਕਹਾ ਰਹੇ ਹਨ ਕੇਓਂਕੀ ਖਾਨ ਪੀਣ ਉਠਣ ਬੈਠਣ, ਪਹਿਰਾਵਾ ਹੀ ਬਦਲ ਗਿਆ . ਦਾੜੀ ਮੁਛਾਂ ਸ਼ੇਵ ਕਰਵਾ ਲੈ , ਕੇਸ਼ ਕਤਲ ਕਰਵਾ ਲਏ ਪੱਗ ਲਾਹ ਕੇ ਟੋਪੀ ਪਾ ਲਈ ਪਤਾ ਹੀ ਨਹੀ ;ਲਗਦਾ ਕੀ ਸਰਦਾਰ ਹੈ ਜਾਂ ਬਾਬੂ .ਸ਼ਰਮ ਆਉਣੀ ਚਾਹੀਦੀ ਹੈ ਸਾਡੇ ਨੌਜਵਾਨਾ ਨੂ ਇਸ ਪੱਗ ਪਿਛੇ ਇਹਨਾ ਕੇਸਾਂ ਪਿਛੇ ਕਿਨੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਗੁਰੂਆਂ ਨੇ ਜਾਲਿਮਾਂ ਨੇ ਲਖ ਕੋਸ਼ਿਸ਼ ਕਰ ਲਈ ਪਰ ਈਨ ਨਹੀ ਮੰਨੀ ਪੱਗ ਨੀ ਲੁਹਾਈ, ਕੇਸ ਨੀ ਕਤਲ ਕਰਵਾਏ ਵਿਰਾਸਤ ਵਿਚ ਮਿਲੀ ਏਸ ਸਰਦਾਰੀ ਨੂ ਅਸੀਂ ਪੰਦਰਾਂ ਮਿਨਟਾਂ ਵਿਚ ਨਾਈ ਦੀ ਦੁਕਾਨ ਤੇ ਮਿੱਟੀ ਵਿਚ ਰੋਲ ਦਿੰਦੇ ਹਨ ਜਰਾ ਸੋਚੋ :-
ਪੱਗ ਤੋਂ ਬਿਨਾ ਸਾਨੂ ਸਰਦਾਰ ਕੌਣ ਕਹੇਗਾ
ਜੇ ਰਹੀ ਨਾ ਸਰਦਾਰੀ ਤਾਂ ਪੰਜਾਬ ਵੀ ਨਾ ਰਹੇਗਾ .
ਪਹੇਰਾਵਾ ਬਦਲ ਲਿਆ , ਖਾਣ-ਪੀਣ ਬਦਲ ਲਿਆ ਜੀਵਨ ਦਾ ਹਰ ਢੰਗ ਬਦਲ ਲਿਆ . ਓਏ ਭ੍ਲੇਓ ਲੋਕੋ ਬਦਲਾਵ ਜਰੂਰੀ ਹੈ ਪਰ ਇਨਾ ਵੀ ਨਹੀ ਕੀ ਹੋਂਦ ਹੀ ਮੁੱਕ ਜਾਵੇ ਅਸੀਂ ਆਪਣੇ ਮੁਖ ਕਿੱਤੇ ਤੋਂ ਕੋਹਾਂ ਦੂਰ ਜਾ ਰਹੇ ਹਾਂ ਸ਼ੇਹਰਾਂ ਵਿਚ ਦੁਕਾਨਾ ਖੋਲ ਲਾਈਆਂ ਬਾਬੂ ਬਣ ਗਏ ਹਾ ਬਿਹਾਰ ਅਤੇ ਹੋਰ ਸੂਬਿਆਂ ਤੋ ਆਏ ਪਰਵਾਸੀਆਂ ਨੂ ਅਸੀਂ ਘਰ ਦਾ ਸਾਰਾ ਕੰਮ ਸੋਪ ਦਿੱਤਾ ਹੈ ਟ੍ਰੇਕ੍ਟਰ ਟਰਾਲੀਆਂ ਕਮ੍ਬੈਨਾ ਉਹ ਚਲਾ ਰਹੇ ਨੇ ਹੋਰ ਤਾਂ ਹੋਰ ਕਈ ਬਿਹਾਰੀ ਤਾਂ ਪੱਗ ਰਖ ਕੇ ਦਾੜੀ ਮੁਛਾਂ ਰਖ ਕੇ ਆਪਨੇ ਆਪ ਨੂ ਸਰਦਾਰ ਕਹਾ ਰਹੇ ਨੇ ਪਤਾ ਹੀ ਨਹੀ ਲਗਦਾ ਕੀ ਬਿਹਾਰੀ ਕੌਣ ਆ ਤੇ ਸਰਦਾਰ ਕੌਣ ਧਿਆਨ ਦੇਣਾ ਮੇਰਾ ਸਾਰਾ ਫ਼ੋਕਸ ਅੱਜ ਦੀ ਨੌਜਵਾਨ ਪੀੜੀ ਵੱਲ ਹੈ ਆਪਣਾ ਵਿਰਸਾ, ਸਭੇਆਚਾਰ ਰੀਤੀ ਰਿਵਾਜ ਤਾਂ ਬਹੁਤ ਦੂਰ ਦੀ ਗੱਲ ਹੈ ਸਾਡੇ ਵਿਚੋਂ ਅਧੇਆਂ ਨੂ ਤਾਂ ਪੁਰਾਣੇ ਵੇਲੇਆਂ ਵਿਚ ਰੋਜ ਮਰਾ ਦੀ ਜਿੰਦਗੀ ਵਿਚ ਕੰਮ ਆਉਣ ਵਾਲਿਆਂ ਚੀਜਾਂ ਦੇ ਨਾਮ ਵੀ ਨੀ ਪਤਾ ਹੋਣੇ ਜਿਵੇਂ :- ਚਟੋਰਾ, ਚੰਨਾ, ਭੜੋਲੀ, ਉਖਲੀ, ਰਿੜਕਣਾ, ਪੰਜਾਲੀ ਆਦਿ ਕੁੜੀਆਂ ਨੂ ਵੀ ਚਰਖੇ, ਪੂਨੀਆਂ , ਤਕਲੇ, ਗਲੋਟੇ ਆਦਿ ਭੁਲ ਚੁਕੇ ਹਨ ਕਹਿਣ ਦਾ ਭਾਵ ਅਸੀਂ ਅੱਜ ਆਪਣੇ ਸਭਿਆਚਾਰ ਨਾਲੋਂ ਬਿਲਕੁਲ ਟੁੱਟ ਚੁੱਕੇ ਹਾਂ ਸਾਡੇ ਵਿਰਸੇ ਵਿਚ ਮਿਲਾਵਟ ਹੋ ਗਈ ਹੈ ਪ੍ਰਦੇਸਾਂ ਵਿਚ ਰਹਿੰਦੇ ਪੰਜਾਬੀ ਆਪਣੇ ਵਿਆਹ ਕੋਟ-ਕ੍ਚੇਹਰੀਆਂ ਵਿਚ ਕਰਵਾ ਲੈਂਦੇ ਹਨ ਜੇਹੜੇ ਇਥੇ ਹਨ ਕਈ ਤਾਂ ਸੇਹਰੇ ਦੀ ਥਾਂ ਟੋਪੀ ਪਾ ਲੈਂਦੇ ਹਨ ਕਈ ਜੈ ਮਾਲਾ ਨਾਲ ਵਿਆਹ ਕਰਵਾ ਰਹੇ ਹਨ ਹੋਰ ਤਾਂ ਹੋਰ ਅੱਜ ਕਲ ਮੁੰਡੇ ਕੁੜੀਆਂ ਵਿਦੇਸ਼ ਜਾਂ ਲਈ ਨਕਲੀ ਵਿਆਹ ਵੀ ਕਰਾਉਂਦੇ ਹਨ ਗੁਰੂ ਗਰੰਥ ਸਾਹਿਬ ਅੱਗੇ ਵਿਆਹ ਦੀ ਐਕਟਿੰਗ ਕਰਕੇ ਸਿਰਫ ਫੋਟੋਆਂ ਹੀ ਖਿਚੀਆਂ ਜਾਂਦੀਆਂ ਹਨ ਯਾਨੀ ' ਗੁਰੂ ਨਾਲ ਵੀ ਧੋਖਾ ' ਸਾਡੇ ਗੁਰੂਆਂ ਨੇ ਕਿਹਾ ਸੀ - ਸਭ ਸਿਖਾਂ ਕੋ ਹੁਕਮ ਹੈ ਗੁਰੂ ਮਾਨੋ ਗਰੰਥ ਅਤੇ ਅਸੀਂ ਓਸੇ ਗਰੰਥ ਸਾਹਿਬ ਅੱਗੇ ਝੂਠਾ ਵਿਆਹ ਕਰ ਰਹੇ ਹਾਂ
ਗੱਲ ਚੱਲ ਰਹੀ ਸੀ ਸਭਿਆਚਾਰ ਦੀ ਤਾਂ ਨਾਂ ਖੂਹ ਰਹੇ ਨਾਂ ਟਿੰਡਾਂ ਨੇ ਸ਼ਹਿਰ ਤਾ ਹਰਦਮ ਸ਼ਹਿਰ ਹੀ ਰਹਿਨੇ, ਕਿਓਂ ਸਕਲ ਬਦਲ ਲਈ ਪਿੰਡਾਂ ਨੇ. ਜਦੋਂ ਵੀ ਵਿਰਸੇ ਦੀ ਗੱਲ ਹੋਵੇਗੀ ਸਭਿਆਚਾਰ ਦੀ ਗੱਲ ਹੋਵੇਗੀ ਗਿਦੇ ਭੰਗੜੇ ਗੀ ਗੱਲ ਹੋਵੇਗੀ ਜਦ ਸਰਦਾਰੀ ਦੀ ਗੱਲ ਹੋਵੇਗੀ ਤਾਂ ਹਮੇਸ਼ਾ ਪਿੰਡਾਂ ਦੀ ਹੀ ਗੱਲ ਹੋਵੇਗੀ ਸਹਿਰ ਤਾਂ ਹਮੇਸ਼ਾ ਬਦਲੇ ਨੇ ਤੇ ਬਦਲਦੇ ਹੀ ਰਹਿਣਗੇ ਕਿਓਕੀ ਸਹਿਰ ਦੀ ਕੋਈ ਪਛਾਣ ਨਹੀ ਹੈ ਇਥੇ ਹਰ ਚੀਜ ਵਿਚੋਂ ਮਿਲਾਵਟ ਹੈ ਸੈਕੜੇ ਕਿਸਮਾਂ ਦੇ ਲੋਕ ਹਨ ਲਿਸਕ ਪੁਸ਼ਕ ਹੈ ਦਿਖਾਵਾ ਹੈ ਪਰ ਪਿੰਡਾਂ ਵਿਚ ਤਾਂ ਨਿਰੋਲ ਪੰਜਾਬੀ ਹਨ ਪਿੰਡਾਂ ਕਰਕੇ ਹੀ ਤਾਂ ਪੰਜਾਬ ਹੈ ਇਸ ਲਈ ਸਾੰਨੂ ਪਿੰਡਾਂ ਦੇ ਲੋਕਾਂ ਨੂੰ ਆਪਣਾ ਸਭਿਆਚਾਰ ਬਚਾਉਣਾ ਪੈਂਣਾ ਹੈ ਸਮੇ ਦੀ ਤੇਜ ਰਫਤਾਰ ਵਿਚ ਡਰ ਹੈ ਕਿ ਅਸੀਂ ਇੰਨੇ ਵੀ ਅੱਗੇ ਨਾਂ ਲੰਘ ਜਾਈਏ ਕਿ ਸਾਡਾ ਸਭਿਆਚਾਰ ਸਾਡਾ ਵਿਰਸਾ ਸਾਡੀ ਪੰਜਾਬੀਅਤ ਪਿਛੇ ਰਹਿ ਜਾਵੇ I
ਧਰਤੀ ਏ ਭਾਵੇਂ ਸਾਡੀ ਪੰਜ ਦਰਿਆਵਾਂ ਦੀ
ਕੜਕਦੀਆ ਧੁੱਪਾਂ ਦੀ ਤੇ ਠੰਡੀਆਂ ਹਵਾਵਾਂ ਦੀ
ਆਖਦੇ ਸੀ ਜਿਹਨੂ ਕਦੇ ਸੋਨੇ ਦੀ ਚਿੜੀ
ਸੋਨੇ ਵਰਗਾ ਰਿਹਾ ਨਾ ਏਹਦੇ ਚਿਹਰੇ ਉੱਤੇ ਨੂਰ
ਹੋ ਗਿਆ ਪੰਜਾਬ ਪੰਜਾ ਪਾਣੀਆਂ ਤੋਂ ਦੂਰ
ਜੇ ਅਸੀਂ ਆਪਣੇ ਸਮਾਜ ਤੋਂ, ਸਭੇਆਚਾਰ ਤੋਂ , ਵਿਰਸੇ ਤੋਂ ਰੀਤੀ ਰਿਵਾਜਾਂ ਤੋਂ ਦੂਰ ਹੋ ਗਏ ਤਾਂ ਸਮਝ ਲੇਣਾ ਅਸੀਂ ਖੁਦ ਤੋਂ ਦੂਰ ਹੋ ਗਏ ਪੰਜਾ ਪਾਣੀਆਂ ਤੋਂ ਦੂਰ ਹੋ ਗਏ ਸਮੇ ਅਨੁਸਾਰ ਬਦਲ ਜਾਣਾ ਇਨਸਾਨ ਦੀ ਪ੍ਰਵਿਰਤੀ ਹੈ ਪਰ ਇਥੇ ਤਾਂ ਸਭ ਹੱਦਾਂ ਹੀ ਲੰਘ ਚੁਕੀਆਂ ਹਨ ਮੁਕਾਬਲੇਬਾਜੀ ਦੇ ਸਮੇ ਵਿਚ ਅਸੀਂ ਆਪਣੇ ਬਚਿਆਂ ਨੂ ਪੰਜਾਬੀ ਸਕੂਲਾਂ ਵਿਚ ਨਾ ਪੜਾ ਕੇ cbse ਬੋਰਡ ਜਾਂ ਇੰਗਲਿਸ਼ ਮੀਡੀਅਮ ਸਕੂਲਾਂ ਵਿਚ ਪੜਾ ਰਹੇ ਹਾਂ ਜਿਥੇ ਟੀਚਰ ਵੀ ਕੇਰਲਾ - ਐਮ ਪੀ ਵਰਗੇ ਰਾਜਾਂ ਦੇ ਹਨ ਜਿਹਨਾ ਨੂ ਪੰਜਾਬੀ ਆਉਂਦੀ ਹੀ ਨਹੀ ਬਚੇ ਸਿਰਫ ਘਰਾਂ ਵਿਚ ਹੀ ਪੰਜਾਬੀ ਬੋਲਦੇ ਹਨ ਓਹ ਵੀ ਹਿੰਦੀ ਮਿਕ੍ਸ ਕਰਕੇ ਕਸੂਰ ਸਿਰਫ ਸਾਡਾ ਹੀ ਨਹੀ ਸਰਕਾਰ ਦਾ ਵੀ ਹੈ ਪੰਜਾਬੀ ਸਕੂਲਾਂ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹਿ ਹੈ ਇਮਾਰਤਾਂ ਢੇਇ ਚੁਕੀਆਂ ਹਨ ਬਚਿਆਂ ਦੇ ਬੈਠਣ ਲਈ ਕੋਈ ਪ੍ਰਬੰਧ ਨਹੀ ਹੈ ਵਧਿਆ ਟੀਚਰ ਨਹੀ ਹਨ ਇਹਨਾ ਕਰਨਾ ਕਰਕੇ ਹੀ ਮਾਪੇ ਆਪਣੇ ਬਚਿਆਂ ਨੂ ਪੰਜਾਬੀ ਸਕੂਲਾਂ ਵਿਚ ਦਾਖਲ ਨਹੀ ਕਰਾਉਂਦੇ ਪਹਿਲਾਂ ਸਿਰਫ ਪੰਜਾਬੀ ਸਕੂਲ ਹੀ ਸਨ ਕੋਈ ਗਰੀਬ ਹੋਵੇ ਜਾਂ ਅਮੀਰ ਸਭ ਉਥੇ ਹੀ ਪੜਦੇ ਸਨ ਅੱਜ ਆਪਣਾ ਸਟੇਟਸ ਹਾਈ ਦਿਖਾਉਣ ਲਈ ਮਹਿੰਗੇ ਸਕੂਲਾਂ ਵਿਚ ਬਚੇ ਪੜਾਏ ਜਾ ਰਹੇ ਹਨ ਪ੍ਰਾਇਮਰੀ ਸਕੂਲ ਵਿਚ ਬਚੇ ਦਾਖਲ ਕਰਾਉਣ ਸ਼ਰਮ ਦੀ ਗੱਲ ਬਣ ਗਈ ਹਾਈ ਪੰਜਾਬ ਵਿਚ ਮਨੇਆ ਕਿ ਵਡੀਆਂ-ਵਡੀਆਂ ਯੁਨਿਵ੍ਰ੍ਸ੍ਤੀਆਂ ਬਣ ਗਾਈਆਂ ਇੰਜੀਨਰਿੰਗ, ਮੇਡਿਕਲ ਅਤੇ ਲਾ ਕਾਲੇਜ ਬਣ ਗਏ ਪਰ ਪੰਜਾਬੀ ਸਕੂਲਾਂ ਦੀ ਹਾਲਤ ਵਿਗੜ ਗਏ ਜਦ ਜੜ ਹੀ ਹਿਲ ਗਏ ਤਾਂ ਪੱਤੇ ਤਾਂ ਸੁਕਣਗੇ ਹੀ ਏਹੋ ਇਕ ਅਜੇਹੀ ਥਾਂ ਸੀ ਜਿਥੋਂ ਸਾਨੂ ਸਾਡੀ ਮਾ ਬੋਲੀ ਪੰਜਾਬੀ ਸਿਖਣ ਨੂ ਮਿਲਦੀ ਸੀ ਜੜ ਓਹ ਥਾਂ ਹੀ ਨਾ ਰਹਿ ਤਾਂ ਪੰਜਾਬੀ ਬੋਲੀ ਤਾਂ ਆਪ ਹੀ ਖਤਮ ਹੋ ਜਾਵੇਗੀ ਸਿਰਫ ਸਕੂਲ ਕਾਲਜਾਂ ਵਿਚ ਹੀ ਨਹੀ ਸਗੋਂ ਜੀਨੇ ਵੀ ਸਰਕਾਰੀ ਦਫਤਰ ਹਨ ਓਹਨਾ ਵਿਚ ਵੀ ਸਾਰੇ ਦਸਤਾਵੇਜ ਇੰਗਲਿਸ਼ ਵਿਚ ਤੇਆਰ ਕੀਤੇ ਜਾਂਦੇ ਹਨ ਪੰਜਾਬ ਦਾ ਪ੍ਰਬੰਧਨ ਸੰਭਾਲਣ ਵਾਲੇ ਸਾਡੇ ਆਗੂ ਵੀ ਪ੍ਰੇਸ ਕਾਨ੍ਫ੍ਰੇੰਸ ਵਿਚ ਆਪਣਾ ਭਾਸਨ ਇੰਗਲਿਸ਼ ਵਿਚ ਹੀ ਬੋਲਦੇ ਹਨ ਇੰਝ ਕਰਨ ਨਾਲ ਓਹਨਾ ਦਾ ਰੁਤਬਾ ਵਧ ਜਾਂਦਾ ਹੈ ਅਸੀਂ ਵਿਕਾਸ ਨਹੀ ਬਲਕਿ ਵਿਨਾਸ ਕਰ ਰਹੇ ਹਾ ਆਪਣੇ ਸਭਿਆਚਾਰ ਦਾ ਆਪਣੀ ਹੋਂਦ ਦਾ ਕੋਈ ਤਾਂ ਰੋਕੋ ਇਸ ਵਿਨਾਸ਼ ਨੂ ਜੇ ਇੰਝ ਹੀ ਚਲਦਾ ਰਿਹਾ ਤਾਂ ਇਕ ਦਿਨ ਸਾਨੂ ਆਪਣੇ ਬਚੇਆਂ ਲਈ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਵੀ ਇੰਗਲਿਸ਼ ਵਿਚ ਅਨੁਵਾਦ ਕਰਨਾ ਪਵੇਗਾ ਬੜੀ ਸਰਮ ਦੀ ਗੱਲ ਹੈ ਅਸੀਂ ਆਪਣੀ ਬੋਲੀ, ਆਪਣਾ ਸਭਿਆਚਾਰ, ਰੀਤੀ ਰਿਵਾਜ ਨਹੀ ਬਚਾ ਸਕੇ
ਸਾਨੂ ਨੌਜਵਾਨ ਪੀੜੀ ਨੂ ਕੁਝ ਸੋਚਣਾ ਪਵੇਗਾ ਉਪਰਾਲੇ ਕਰਨੇ ਪੈਣਗੇ ਆਪਣੀ ਹੋਂਦ ਬਰਕਰਾਰ ਰਖਣ ਲਈ ਆਪਣਾ ਸਭਿਆਚਾਰ , ਵਿਰਸਾ, ਰੀਤੀ-ਰਿਵਾਜ ਜਿਆਉਂਦੇ ਰਖਣ ਲਈ ਆਪਣਾ ਪੇਂਡੂ ਮਹੌਲ ਜਿਉਂਦਾ ਰਖਣਾ ਪਵੇਗਾ ਅਸੀਂ ਨਸ਼ੇਆਂ ਵਿਚ ਫਸ ਚੁਕੇ ਹਨ ਪੰਜਾਬ ਵਿਚ ਓਨੇ ਧਾਰਮਿਕ ਸਥਾਨ ਨਹੀ ਜਿਨੇ ਸ਼ਰਾਬ ਦੇ ਠੇਕੇ ਹਨ ਆਓ ਅਸੀਂ ਨਸ਼ੇਆਂ ਨੂ ਛਾੜ ਕੇ, ਕੁਰੀਤੀਆਂ ਨੂ ਛਡ ਕੇ, ਸਾਰੀਆਂ ਬੁਰੀਆਂ ਆਦਤਾਂ ਛਡ ਕੇ ਆਪਨੇ ਦੇਸ਼, ਕੌਮ ਅਤੇ ਸਭਿਆਚਾਰ ਦੀ ਰਖਿਆ ਕਰੀਏ ਹੋਰ ਕੁਝ ਵੀ ਬਨਣ ਤੋਂ ਪਹਿਲਾਂ ਨਿਰੋਲ ਪੰਜਾਬੀ ਬਣੀਏ ਕੇਸ਼ ਰਖਿਏ, ਦਸਤਾਰ ਸਜਾਈਏ ਅਤੇ ਸਰਦਾਰ ਕਹਾਈਏ ਪੈਸੇ ਧੇਲੇ ਤਾਂ ਹਥਾ ਦੀ ਮੇਲ ਹਨ ਆਉਂਦੇ-ਜਾਂਦੇ ਰਹਿਣਗੇ ਪਰ ਸਾਡਾ ਅਸਲੀ ਧਨ ਹੈ ਸਾਡਾ ਸਭਿਆਚਾਰ, ਸਾਡਾ ਵਿਰਸਾ, ਸਾਡੀ ਬੋਲੀ ਅਤੇ ਸਾਡਾ ਪਹਿਰਾਵਾ ਜਿਸ ਕਰਕੇ ਸਾਰੀ ਦੁਨੀਆ ਵਿਚ ਸਾਡੀ ਵਖਰੀ ਪਹਚਾਨ ਹੈ ਜੇ ਸਾਡੇ ਕੋਲ ਇਹ ਸਭ ਹੈ ਤਾਂ ਸਾਥੋਂ ਧਨੀ ਕੋਈ ਨਹੀ ਉਸ ਦਿਨ ਅਸੀਂ ਕਹਿ ਸਕਦੇ ਹਨ ਮਿਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ , ਜੇ ਅਸੀਂ ਹੀ ਸਭ ਕੁਝ ਭੁਲ ਗਏ ਤਾਂ ਆਪਨੇ ਬਚੇਂ ਨੂ ਵਿਰਾਸਤ ਵਿਚ ਕੀ ਦੇਵਾਂਗੇ ਓਹ ਤਾਂ ਪੰਜਾਬੀ ਸਭਿਆਚਾਰ ਅਤੇ ਏਥੋਂ ਦੀ ਜੀਵਨ ਜਾਚ ਸਿਖਾਉਣ ਵਾਲੀਆਂ ਕਹਾਣੀਆਂ, ਨਾਵਲ, ਕਵਿਤਾਵਾਂ ਵੀ ਨਹੀ ਪੜ ਸਕਣਗੇ ਕਿਓਂਕਿ ਓਹਨਾਂ ਨੂ ਤਾਂ ਪੰਜਾਬੀ ਪੜਨੀ ਹੀ ਨਹੀ ਆਵੇਗੀ ਮੇਰੇ ਦੋਸਤੋ ਆਪਣੀ ਪੰਜਾਬੀਅਤ ਦੂਰ ਨਾ ਹੋ ਜਾਏਓ ' ਪੰਜ ਪਾਣੀਆਂ ਤੋਂ ਦੂਰ ' ਨਾ ਹੋ ਜਾਏਓ ਇਸ ਧਰਤੀ ਉੱਪਰ ਪੰਜ ਦਰਿਆ ਵਗਣ ਚਾਹੇ ਨਾ ਵਗਣ ਪਰ ਸਾਡੇ ਦਿਲਾਂ ਵਿਚ ਹਮੇਸ਼ਾ ਵਗਦੇ ਰਹਿਣੇ ਚਾਹੀਦੇ ਨੇ