ਵਿਗੋਚਾ - ਅੰਕ 10 (ਨਾਵਲ )

ਜਰਨੈਲ ਸਿੰਘ ਸੇਖਾ    

Email: Jarnailsinghsekha34@gmail.com
Phone: +1 778 246 1087
Address: 7242 130 A Street
Surrey British Columbia Canada V3W 6E9
ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy viagra over the counter

strongest viagra pill open buy viagra jelly

 ਲੜੀ ਜੋੜਨ ਲਈ ਪਿਛਲਾ ਅੰਕ ਦੇਖੋ
  

ਕੁੰਢੀਆਂ ਦੇ ਸਿੰਗ ਫਸ ਗਏ
ਸਵੇਰੇ ਤਿਆਰ ਹੋ ਕੇ ਬੌਬੀ ਜਦੋਂ ਰਸੋਈ ਵਿਚ ਆਇਆ ਤਾਂ ਉਸ ਦੇ ਮੂੰਹੋਂ ਅਚੇਤ ਹੀ 'ਮਾਅਮ' ਨਿਕਲ ਗਿਆ ਪਰ ਝਟ ਹੀ ਉਸ ਨੂੰ ਯਾਦ ਆ ਗਿਆ ਕਿ ਮਾਂ ਤਾਂ ਮਾਸੀ ਦਰਸ਼ਨਾ ਨਾਲ ਟੋਰਾਂਟੋ ਗਈ ਹੋਈ ਹੈ | ਉਸ ਨੇ ਚਾਹ ਲਈ, ਕਿਟਲੀ ਵਿਚ ਪਾਣੀ ਪਾ ਕੇ ਬਿਜਲੀ ਦਾ ਬਟਨ ਦਬਾ ਦਿੱਤਾ ਅਤੇ ਸੋਚੀਂ ਪੈ ਗਿਆ, "ਮੌਮ ਤਾਂ ਕਹਿ ਕੇ ਗਈ ਸੀ ਕਿ ਅਸੀਂ ਅਗਲੇ ਦਿਨ ਦੀ ਉਡਾਨ 'ਤੇ ਵਾਪਸ ਮੁੜ ਆਵਾਂਗੀਆਂ ਪਰ ਅੱਜ ਤਿੰਨ ਦਿਨ ਹੋ ਗਏ ਨੇ ਉਹਨਾਂ ਨੂੰ ਗਿਆਂ, ਉਹ ਅਜੇ ਤਕ ਨਹੀਂ ਮੁੜੀਆਂ | ਇਹ ਵੀ ਸੰਭਾਵਨਾ ਹੋ ਸਕਦੀ ਹੈ ਕਿ ਉਹਨਾਂ ਨੂੰ ਉੱਥੇ ਪੰਮ ਮਿਲੀ ਹੀ ਨਾ ਹੋਵੇ | ਮੈਂ ਮਾਂ ਨੂੰ ਕਿਹਾ ਵੀ ਸੀ ਕਿ ਕੋਈ ਲੋੜ ਨਹੀਂ ਉਸ ਦੀਆਂ ਮਿੰਨਤਾਂ ਕਰ ਕੇ ਲਿਆਉਣ ਦੀ | ਉਸ ਨੇ ਮੇਰੀ ਗੱਲ ਹੀ ਨਹੀਂ ਸੁਣੀ, ਸਗੋਂ ਮੈਨੂੰ ਹੀ ਦੋਸ਼ ਦਿੰਦੀ ਰਹੀ, 'ਤੇਰੇ ਕਾਰਨ ਹੀ ਉਸ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ | ਜੇ ਅਨੂਪ ਦਾ ਐਕਸੀਡੈਂਟ ਨਾ ਹੁੰਦਾ ਤਾਂ ਉਸ ਨੇ ਇੱਥੋਂ ਨਹੀਂ ਸੀ ਜਾਣਾ |' ਅਨੂਪ ਦੇ ਮਾਰੇ ਜਾਣ ਨਾਲ ਉਸ ਦੀ ਜ਼ਿੰਦਗੀ ਕਿਵੇਂ ਬਰਬਾਦ ਹੋ ਰਹੀ ਹੈ, ਉਹ ਕੋਈ ਹੋਰ ਮੁੰਡਾ ਪਸੰਦ ਕਰ ਲਵੇਗੀ ਪਰ ਜੇ ਉਹ ਨਾ ਮਰਦਾ ਤਾਂ ਮੇਰੀ ਜ਼ਿੰਦਗੀ ਜਰੂਰ ਬਰਬਾਦ ਹੋ ਜਾਣੀ ਸੀ | ਮਾਰਥਾ ਨੇ ਇਹੋ ਦੱਸਿਆ ਸੀ, "ਖੋਜ ਕਾਰਜ ਤਾਂ ਉਸ ਦਾ ਇਕ ਬਹਾਨਾ ਹੈ, ਅਸਲ ਵਿਚ ਉਹ ਪੁਲੀਸ ਮੁਖਬਰ ਹੈ ਅਤੇ ਕਿਸੇ ਦਿਨ ਇਸ ਦੇ ਹੱਥੋਂ ਆਪਾਂ ਬਰਬਾਦ ਹੋ ਜਾਵਾਂਗੇ |" ਮੈਨੂੰ ਮਿਲਨ ਲਈ ਉਹ ਦੋ ਵਾਰ ਕਿਉਂ ਆਇਆ ਸੀ ਤੇ ਕਿਹੜੀ ਦੋਸਤੀ ਸੀ ਉਸ ਦੀ ਮੇਰੇ ਨਾਲ? ਕਿਵੇਂ ਆ ਕੇ ਮੇਰੇ ਨਾਲ ਮਿੱਠੀਆਂ ਮਿਠੀਆਂ ਗੱਲਾਂ ਕਰਨ ਲੱਗ ਪਿਆ ਸੀ, ਮੀਸਣਾ ਜਿਹਾ | ਮੈਂ ਉਸੇ ਵੇਲ਼ੇ ਸਮਝ ਗਿਆ ਸੀ ਕਿ ਇਹ ਬੰਦਾ ਖਤਰਨਾਕ ਹੋ ਸਕਦਾ ਹੈ | ਰਿਸ਼ਤੇ ਦਾ ਤਾਂ ਇਕ ਬਹਾਨਾ ਬਣ ਗਿਆ, ਛੱਡਣਾ ਤਾਂ ਮੈਂ ਉਸ ਨੂੰ ਉਂਝ ਵੀ ਨਹੀਂ ਸੀ |" ਇਹ ਸੋਚਦਿਆਂ ਉਸ ਨੇ ਕਚੀਚੀ ਵੱਟੀ ਅਤੇ ਕਿਟਲੀ ਵੱਲ ਨਿਗਾਹ ਮਾਰੀ | ਕਿਟਲੀ ਵਿਚ ਪਾਣੀ ਉਬਲ ਰਿਹਾ ਸੀ | ਉਸ ਨੇ ਸਵਿੱਚ ਬੰਦ ਕਰਕੇ ਕੁਝ ਖਾਣ ਲਈ ਫਰਿੱਜ ਖੋਲ੍ਹਿਆ ਪਰ ਉਸ ਵਿਚ ਉਸ ਨੂੰ ਸਵੇਰ ਦੇ ਖਾਣ ਲਈ ਕੁਝ ਨਾ ਮਿਲਿਆ | ਉਹ ਬਿਸਕੁਟਾਂ ਨਾਲ ਹੀ ਚਾਹ ਦੀਆਂ ਚੁਸਕੀਆਂ ਲੈਣ ਲੱਗਾ | ਉਸ ਨੇ ਅਜੇ ਦੋ ਘੁੱਟਾਂ ਹੀ ਭਰੀਆਂ ਸਨ ਕਿ ਬਾਹਰਲਾ ਗੇਟ ਖੁੱਲ੍ਹਿਆ | ਉਸ ਨੇ ਸਕਰੀਨ ਉਪਰ ਦੇਖਿਆ, ਮਾਂ ਦੀ ਬੀ।ਐਮ।ਡਬਲਯੂ। ਕਾਰ ਘਰ ਅੰਦਰ ਆ ਰਹੀ ਸੀ | ਉਹ ਚਾਹ ਦੀ ਪਿਆਲੀ ਹੱਥ ਵਿਚ ਫੜੀ, ਫੈਮਲੀਰੂਮ ਵਿਚ ਆ ਕੇ ਬੈਠ ਗਿਆ ਅਤੇ ਖਿੜਕੀ ਵਿਚ ਦੀ ਬਾਹਰ ਦੇਖਣ ਲੱਗਾ |
   ਮਾਂ ਨੇ ਕਾਰ ਸਿੱਧੀ ਗੈਰਾਜ ਵਿਚ ਲਾ ਦਿੱਤੀ ਅਤੇ ਗੈਰਾਜ ਅੰਦਰਲੀਆਂ ਪੌੜੀਆਂ ਰਾਹੀਂ ਫੈਮਲੀਰੂਮ ਵਿਚ ਆ ਕੇ ਸੋਫੇ ਉਪਰ ਬੈਠ ਗਈ | ਬੌਬੀ ਨੇ ਆਪਣੇ ਚਿਹਰੇ ਉਪਰ ਮੁਸਕਾਨ ਲਿਆਉਂਦਿਆਂ ਕਿਹਾ, "ਹਾਇ ਮੌਮ, ਮੈਂ ਤੇਰੇ ਲਈ ਚਾਹ ਦੀ ਪਿਆਲੀ ਤਿਆਰ ਕਰਕੇ ਲਿਆਵਾਂ? ਕਿਟਲੀ ਵਿਚ ਪਾਣੀ ਗਰਮ ਪਿਆ ਆ |"
"ਕੋਈ ਲੋੜ ਨਹੀਂ |" ਮਾਂ ਨੇ ਕਿਹਾ ਤੇ ਉਸ ਦੇ ਚਿਹਰੇ ਵੱਲ ਘੂਰ ਘੂਰ ਦੇਖਦੀ ਰਹੀ | 
"ਟੁਰਾਂਟੋ ਤੋਂ ਰਾਤੀਂ ਮੁੜ ਆਏ ਸੀ?" 
"ਹੂੰਅ |"
"ਪੰਮ ਵੀ ਨਾਲ ਆ ਗਈ ਆ?" 
"ਉਹ ਮੁੜ ਕੇ ਆਉਣ ਲਈ ਨਹੀਂ ਗਈ ਏਥੋਂ |"
"ਫਿਰ ਤੁਸੀਂ ਉਸ ਨੂੰ ਲੈਣ ਕਿਉਂ ਗਈਆਂ?"
"ਜਿਸ ਦੀ ਕੁਆਰੀ ਧੀ ਘਰੋਂ ਚਲੀ ਜਾਵੇ, ਉਸ ਦੇ ਦੁੱਖ ਨੂੰ ਤੂੰ ਨਹੀਂ ਸਮਝ ਸਕਦਾ ਬੌਬੀ |" ਇਹ ਕਹਿ ਕੇ ਮਾਂ ਦੀਆਂ ਅੱਖਾਂ ਛਲਕ ਆਈਆਂ |
"ਸੌਰੀ ਮੌਮ, ਰੀਲੈਕਸ! ਮੈਂ ਤੇਰੇ ਲਈ ਚਾਹ ਦਾ ਕੱਪ ਲੈ ਕੇ ਆਉਂਦਾਂ |" ਬੌਬੀ ਉਠ ਕੇ ਰਸੋਈ ਵੱਲ ਜਾਂਦਾ ਹੋਇਆ ਬੋਲਿਆ | 
   ਸਰਬਜੀਤ ਕੁਝ ਨਾ ਬੋਲੀ ਤੇ ਜਾਂਦੇ ਦੀ ਪਿੱਠ ਦੇਖਦੀ ਰਹੀ | ਉਸ ਨੂੰ ਯਾਦ ਆਇਆ ਕਿ 'ਨਿੱਕਾ ਹੁੰਦਾ ਇਹ ਪੰਮ ਦੇ ਖਿਡਾਉਣੇ ਖੋਹ ਕੇ ਤੋੜ ਦਿਆ ਕਰਦਾ ਸੀ ਤੇ ਬੀਜੀ ਇਸ ਦੀਆਂ ਸ਼ਕਾਇਤਾਂ ਲਾਉਂਦੀ ਰਹਿ ਜਾਂਦੀ ਸੀ, 'ਭਾਈ, ਇਹ ਮੁੰਡਾ ਤਾਂ ਬਹੁਤ ਕੱਬਾ ਐ | ਆਪਣੇ ਖਿਡੌਣੇ ਇਹਨੂੰ ਦਿੰਦਾ ਨ੍ਹੀ ਤੇ ਉਸ ਦੇ ਖਿਡੌਣੇ ਖੋਹ ਕੇ ਤੋੜ ਦਿੰਦੈ' | ਇਹ ਆਪੋ ਵਿਚੀਂ ਕਿਵੇਂ ਲੜਦੇ ਝਗੜਦੇ ਰਹਿੰਦੇ ਸੀ ਪਰ ਜੇ ਉਹ ਰੁੱਸ ਜਾਂਦੀ ਸੀ ਤਾਂ ਇਹ ਮਿੰਨਤਾਂ ਤਰਲੇ ਕਰਕੇ ਉਸ ਨੂੰ ਮਨਾ ਲੈਂਦਾ ਸੀ | ਉਸ ਦੇ ਨਾਲ ਖੇਡਣ ਦਾ ਲਈ ਕਈ ਕਈ ਦਿਨ ਉਹਨਾਂ ਦੇ ਘਰ ਹੀ ਰਹਿ ਪੈਂਦਾ ਸੀ | ਉਸ ਤੋਂ ਬਿਨਾਂ ਸਾਹ ਕਿਹੜਾ ਲੈਂਦਾ ਸੀ! ਪਰ ਹੁਣ ਕਿਵੇਂ ਕਹਿ ਦਿੱਤਾ, 'ਫਿਰ ਤੁਸੀਂ ਲੈਣ ਕਿਉਂ ਗਈਆਂ' | ਕਿਵੇਂ ਖੂਨ ਸਫੇਦ ਹੋ ਗਿਆ ਏ ਇਸਦਾ | ਕਿਧਰ ਗਿਆ ਉਹ ਪਹਿਲਾਂ ਵਾਲਾ ਮੁਹ ਪਿਆਰ!'  
"ਮੌਮ, ਕੁਝ ਖਾਣਾਂ?" ਚਾਹ ਦੀ ਪਿਆਲੀ ਮਾਂ ਅੱਗੇ ਰਖਦਾ ਹੋਇਆ ਬੌਬੀ ਬੜੇ ਪਿਆਰ ਨਾਲ ਬੋਲਿਆ |
"ਨਹੀਂ, ਮੈਂ ਬ੍ਰੇਕਫਾਸਟ ਕਰਕੇ ਆਈ ਹਾਂ ਤੇ ਤੂੰ ਕੁਝ ਖਾ ਲਿਐ?" 
"ਮੈਂ ਚਾਹ ਨਾਲ ਦੋ ਕੁੱਕੀ ਖਾ ਲਿਆ |"
"ਸੈਂਡਵਿਚ ਬਣਾ ਕੇ ਖਾ ਲੈਣਾ ਸੀ | ਚਲ, ਹੁਣ ਤੈਨੂੰ ਮੈਂ ਪਹਿਲਾਂ ਬ੍ਰੇਕਫਾਸਟ ਤਿਆਰ ਕਰਕੇ ਦਿਆਂ, ਫੇਰ ਈ ਕੁਝ ਹੋਰ ਕਰੂੰਗੀ |" ਆਲੇ ਦੁਆਲੇ ਦੇਖਦੀ ਹੋਈ ਸਰਬਜੀਤ ਬੋਲੀ | ਘਰ ਵਿਚ ਹਰ ਚੀਜ ਉਘੜ ਦੁਘੜੀ ਹੋਈ ਪਈ ਸੀ | ਜਿਸ ਦਿਨ ਦੀ ਉਹ ਘਰੋਂ ਗਈ ਸੀ, ਉਸ ਤੋਂ ਮਗਰੋਂ ਕਿਸੇ ਨੇ ਵੀ ਘਰ ਦੀ ਸਫਾਈ ਨਹੀਂ ਸੀ ਕੀਤੀ |
"ਨਹੀਂ ਮਾਂ, ਅਜੇ ਮੈਂ ਕੁਝ ਨਹੀਂ ਖਾਣਾ | ਤੂੰ ਬੈਠ ਕੇ ਅਰਾਮ ਨਾਲ ਚਾਹ ਪੀ |" 
   ਬੌਬੀ ਪੰਮ ਬਾਰੇ ਜਾਣਨਾ ਚਾਹੁੰਦਾ ਸੀ | ਉਹ ਕੁਝ ਦੇਰ ਚੁੱਪ ਬੈਠਾ ਮਾਂ ਦੇ ਚਿਹਰੇ ਦੇ ਹਾਵ ਭਾਵ ਦੇਖਦਾ ਰਿਹਾ | ਉਹ ਸ਼ਾਂਤ ਬੈਠੀ ਚਾਹ ਪੀ ਰਹੀ ਸੀ | ਉਸ ਦੇ ਚਿਹਰੇ ਉਪਰ ਕੋਈ ਗੁੱਸੇ ਜਾਂ ਥਕਾਵਟ ਦੇ ਚਿੰਨ ਨਹੀਂ ਸਨ ਦਿਸ ਰਹੇ | ਠੀਕ ਮੌਕਾ ਜਾਣ ਕੇ ਉਸ ਨੇ ਪੁੱਛ ਲਿਆ, "ਮੌਮ, ਪੰਮ ਮਿਲ ਪਈ ਸੀ?"
"ਜਦੋਂ ਤੁਸੀਂ ਉਸ ਨਾਲੋਂ ਨਾਤਾ ਹੀ ਤੋੜ ਲਿਆ, ਉਸ ਦੇ ਪਿਆਰ ਨੂੰ ਵੀ ਨਹੀਂ ਬਖਸ਼ਿਆ ਤਾਂ ਹੁਣ ਪੁੱਛਣ ਦਾ ਕੀ ਪਰਪਜ਼!" ਮਾਂ ਦੇ ਬੋਲਾਂ ਵਿਚ ਗੁੱਸੇ ਦੀ ਝਲਕ ਉਭਰ ਆਈ |
"ਉਹ ਭੁਲੇਖੇ ਵਿਚ ਆ | ਅਨੂਪ ਦੀ ਇਕ ਸਧਾਰਨ ਐਕਸੀਡੈਂਟ ਵਿਚ ਡੈੱਥ ਹੋਈ ਆ | ਸਾਡਾ ਕਿਸੇ ਦਾ ਉਸ ਵਿਚ ਕੋਈ ਹੱਥ ਨਹੀਂ |" ਬੌਬੀ ਨੇ ਮੁੜ ਸਫਾਈ ਦਿੱਤੀ |
"ਫਿਰ ਤੂੰ ਤੇ ਤੇਰਾ ਮਾਸੜ ਕਰੋ ਉਸ ਦਾ ਭੁਲੇਖਾ ਦੂਰ |" ਮਾਂ ਨੇ ਨਿਹੋਰੇ ਨਾਲ ਕਿਹਾ |
"ਜੇ ਉਹ ਇੱਥੇ ਰਹਿੰਦੀ ਤਾਂ ਹੌਲ਼ੀ ਹੌਲ਼ੀ ਸਾਰੇ ਭੁਲੇਖੇ ਦੂਰ ਹੋ ਜਾਂਦੇ | ਉਹ ਤਾਂ ਪੜ੍ਹਾਈ ਛੱਡ ਕੇ ਹੀ ਚਲੀ ਗਈ ਆ |" 
"ਉਹ ਤੇਰੇ ਜਿੰਨੀ ਬੇਵਕੂਫ ਨਹੀਂ ਕਿ ਪੜ੍ਹਾਈ ਛੱਡ ਦੇਵੇ | ਉਹ ਇੱਥੋਂ ਆਪਣੇ ਪ੍ਰੋਫੈਸਰ ਦੀ ਆਗਿਆ ਨਾਲ ਹੀ ਗਈ ਏ |" ਮਾਂ ਨੇ ਬੌਬੀ ਨੂੰ ਉਸਦੇ ਪੜ੍ਹਾਈ ਛੱਡ ਜਾਣ ਦਾ ਤਾਅਨਾ ਦਿੱਤਾ |
"ਜੇ ਉਸ ਨੇ ਆਪਣਾ ਥੀਸਿਸ ਪੂਰਾ ਕਰਨਾ ਸੀ ਤਾਂ ਉਹ ਇੱਥੇ ਕਿਤੇ ਨੇੜੇ ਰਹਿ ਕੇ ਪੂਰਾ ਕਰ ਸਕਦੀ ਸੀ | ਟੁਰਾਂਟੋ ਜਾਣਾਂ ਕਿਉਂ ਜਰੂਰੀ ਸੀ?" ਬੌਬੀ ਨੇ ਮਾਂ ਦੀ, ਪੜ੍ਹਾਈ ਛੱਡ ਜਾਣ ਵਾਲੀ, ਗੱਲ ਵੱਲ ਧਿਆਨ ਨਾ ਦਿੰਦਿਆਂ ਕਿਹਾ |
"ਇਹ ਗੱਲ ਅਸੀਂ ਵੀ ਕਹੀ ਸੀ ਪਰ ਉਹ ਵੀ ਜਿੱਦੀ ਕੁੜੀ ਐ, ਆਖੇ ਨਹੀਂ ਲੱਗੀ ਤੇ ਕਹਿੰਦੀ ਸੀ, 'ਮੈਂ ਵੈਨਕੂਵਰ ਆਊਂਗੀ ਜਰੂਰ ਪਰ ਕੁਝ ਬਣ ਕੇ ਆਊਂਗੀ |' ਉਸ ਨੇ ਤਾਂ ਉੱਥੇ ਆਪਣੇ ਲਈ ਕੰਮ ਵੀ ਭਾਲ਼ ਲਿਐ |" ਮਾਂ ਨੇ ਦੱਸਿਆ | 
   ਬੌਬੀ ਪੁੱਛਣਾ ਚਾਹੁੰਦਾ ਸੀ ਕਿ 'ਪੰਮ ਕੀ ਬਣਨਾ ਚਾਹੁੰਦੀ ਹੈ ਅਤੇ ਉਸ ਨੇ ਕਿਹੜਾ ਕੰਮ ਟੋਲ ਲਿਅ ਹੈ' ਪਰ ਉਸੇ ਵੇਲ਼ੇ ਫੋਨ ਦੀ ਘੰਟੀ ਖੜਕਣ ਲੱਗ ਪਈ | ਉਸ ਨੇ ਚੋਂਗਾ ਚੁਕ ਕੇ ਕੰਨ ਨੂੰ ਲਾਇਆ | ਅੱਗੋਂ ਕਿਸੇ ਦੇ ਬੋਲ ਸੁਣ ਕੇ ਉਸ ਨੇ ਉੱਚੀ ਅਵਾਜ਼ ਵਿਚ ਕਿਹਾ, "ਕੀਅ!" 
"----- |"
"ਇਹ ਕਿਵੇਂ ਹੋ ਸਕਦਾ, ਤੇ ਤੂੰ ਕਿੱਥੋਂ ਬੋਲ ਰਿਹਾ ਹੈਂ?"
"----- |"
"ਤੂੰ ਆਪਣੇ ਸਟੋਰ ਵਿਚ ਹੀ ਠਹਿਰ, ਮੈਂ ਪੰਦਰਾਂ ਮਿੰਟ ਵਿਚ ਤੇਰੇ ਕੋਲ ਆ ਰਿਹਾ ਹਾਂ |" ਇਹ ਕਹਿ ਕੇ ਬੌਬੀ ਆਪਣੇ ਸੌਣ ਕਮਰੇ ਵਿਚ ਗਿਆ ਤੇ ਉੱਥੋਂ ਕੋਈ ਚੀਜ ਲੈ ਕੇ ਛੇਤੀ ਹੀ ਵਾਪਸ ਮੁੜ ਆਇਆ ਅਤੇ ਮਾਂ ਨੂੰ ਇਹ ਕਹਿੰਦਾ ਹੋਇਆ ਪੌੜੀਆਂ ਉਤਰ ਗਿਆ, "ਮੌਮ, ਮੈਂ ਜਰੂਰੀ ਕੰਮ ਚਲਿਆਂ, ਦੇਰ ਨਾਲ ਮੁੜਾਂਗਾ |"
"ਕੁਝ ਖਾ ਤਾਂ ਜਾਂਦਾ, ਮੈਂ ਤੇਰੇ ਲਈ ਬ੍ਰੇਕਫਾਸਟ ਤਿਆਰ ਕਰਨ ਲੱਗੀ ਆਂ |" ਮਾਂ ਪਿੱਛੋਂ ਅਵਾਜ਼ਾਂ ਮਾਰਦੀ ਰਹਿ ਗਈ ਅਤੇ ਬੌਬੀ ਆਪਣੀ ਸਪੋਰਟਸ ਕਾਰ ਵਿਚ ਬੈਠ ਕੇ ਗੇਟ ਵਿਚੋਂ ਬਾਹਰ ਨਿਕਲ ਗਿਆ |
 
ਦੀਪ ਦਾ ਫਰਨੀਚਰ ਸਟੋਰ ਅੱਗ ਵਿਚ ਸੜ ਜਾਣ ਮਗਰੋਂ ਬੀਮਾ ਕੰਪਨੀ ਨੇ ਫਰਨੀਚਰ ਦਾ ਮੁਆਵਜ਼ਾ ਤਾਂ ਭਾਵੇਂ ਅਜੇ ਤਾਈਂ ਨਹੀਂ ਸੀ ਦਿੱਤਾ ਪਰ ਮਾਲਕ ਮਕਾਨ ਨੂੰ ਬਿਲਡਿੰਗ ਦਾ ਮੁਆਵਜ਼ਾ ਮਿਲ ਗਿਆ ਸੀ, ਜਿਸ ਕਾਰਨ ਬਿਲਡਿੰਗ ਤਿਆਰ ਹੋ ਗਈ ਸੀ ਅਤੇ ਦੀਪ ਨੇ ਬੌਬੀ ਦੇ ਸਟੋਰ ਤੋਂ ਫਰਨੀਚਰ ਲਿਆ ਕੇ ਕੰਮ ਚਾਲੂ ਕਰ ਲਿਆ ਸੀ | ਸਟੋਰ ਦੇ ਖੁਲ੍ਹਣ ਦਾ ਸਮਾਂ ਸਵੇਰੇ ਦਸ ਵਜੇ ਦਾ ਸੀ | ਬਚਨ ਸਿੰਘ ਨੌਂ ਵਜੇ ਆ ਕੇ ਸਟੋਰ ਖੋਲ੍ਹ ਕੇ ਸਫਾਈ ਦਾ ਕੰਮ ਖਤਮ ਕਰ ਲੈਂਦਾ ਸੀ | ਪਰ ਅੱਜ ਦੀਪ ਬਚਨ ਸਿੰਘ ਨੂੰ ਦਸ ਵਜੇ ਆਉਣ ਲਈ ਕਹਿ ਕੇ ਆਪ ਪਹਿਲਾਂ ਹੀ ਸਟੋਰ 'ਤੇ ਆ ਗਿਆ ਸੀ ਅਤੇ ਇੱਥੋਂ ਹੀ ਉਸ ਨੇ ਬੌਬੀ ਨੂੰ ਤੱਦੀ ਦਾ ਫੋਨ ਕਰ ਦਿਤਾ |
   ਬੌਬੀ ਜਦੋਂ ਸਟੋਰ 'ਤੇ ਪਹੁੰਚਿਆ ਤਾਂ ਦੀਪ ਸ਼ੀਸ਼ੇ ਵਿਚੋਂ ਦੀ ਬਾਹਰ ਦੇਖਦਾ ਹੋਇਆ ਉਸੇ ਦੀ ਉਡੀਕ ਕਰ ਰਿਹਾ ਸੀ | ਪਾਰਕਿੰਗ ਲਾਟ ਵਿਚ ਆਈ ਉਸ ਦੀ ਕਾਰ ਨੂੰ ਦੇਖ ਕੇ ਉਹ ਸਟੋਰ ਵਿਚੋਂ ਬਾਹਰ ਆ ਗਿਆ ਅਤੇ ਬੌਬੀ ਕੋਲ ਆਉਂਦਿਆਂ ਹੀ ਭਰੇ ਗਲ਼ੇ ਨਾਲ ਬੋਲਿਆ, "ਕੈਲੀ ਮਾਰ ਦਿੱਤਾ |"
"ਸਟੋਰ 'ਤੇ ਹੋਰ ਕੋਈ ਹੈ?" ਬੌਬੀ ਨੇ ਬਿਨਾਂ ਕੋਈ ਪ੍ਰਤੀਕ੍ਰਿਆ ਦਿਖਾਏ ਪੁੱਛਿਆ |
"ਡੈਡੀ ਆਇਆ ਹੋਇਆ ਹੈ |"
"ਆ ਕੇ ਮੇਰੀ ਕਾਰ ਵਿਚ ਬੈਠ ਜਾ | ਫਿਰ ਗੱਲ ਕਰਦੇ ਹਾਂ | ਇਹ ਗੱਲਾਂ ਪਾਰਕਿੰਗ ਲਾਟ ਵਿਚ ਕਰਨ ਵਾਲੀਆਂ ਨਹੀਂ ਹੁੰਦੀਆਂ |"
"ਮੈਂ ਡੈਡੀ ਨੂੰ ਦੱਸ ਆਵਾਂ!" ਇਹ ਕਹਿ ਕੇ ਦੀਪ ਵਾਪਸ ਸਟੋਰ ਵਿਚ ਗਿਆ ਅਤੇ ਕੁਝ ਪਲਾਂ ਬਾਅਦ ਹੀ ਮੁੜ ਆਇਆ ਤੇ ਬੌਬੀ ਨਾਲ ਪਸੈਂਜਰ ਸੀਟ ਉਪਰ ਬੈਠ ਗਿਆ | ਬੌਬੀ ਨੇ ਕਾਰ ਘੁਮਾ ਕੇ ਪਿਛਾਂਹ ਮੋੜਦਿਆਂ ਪੁੱਛਿਆ, "ਹੁਣ ਦੱਸ, ਕੀ ਵਾਰਦਾਤ ਹੋਈ ਹੈ?"
"ਕੈਲੀ ਥੋੜੇ ਚਿਰ ਤੋਂ ਹੀ ਆਪਣੇ ਨਾਲ ਜੁੜਿਆ ਸੀ ਅਤੇ ਰੂਬੀ ਉਸ ਦੀ ਪਰਖ ਕਰਨ ਲਈ ਅਜੇ ਉਸ ਕੋਲੋਂ ਛੋਟੇ ਮੋਟੇ ਕੰਮ ਕਰਵਾਉਂਦਾ ਸੀ | ਰਾਤੀਂ ਉਹ ਰੂਬੀ ਕੋਲੋਂ ਸਮਗਰੀ ਲੈ ਕੇ ਗਿਆ ਸੀ ਤੇ ਰੂਬੀ ਨੇ ਨਿਗਰਾਨੀ ਲਈ ਪੀਟਰ ਨੂੰ ਉਸ ਦੇ ਨਾਲ ਘੱਲਿਆ ਸੀ | ਜਦੋਂ ਉਹ ਗਰੈਨਵਿਲ ਸਟਰੀਟ 'ਤੇ ਮਿਥੀ ਥਾਂ ਪਹੁੰਚੇ ਤਾਂ ਕਾਰ ਵਿਚੋਂ ਨਿਕਲਦਿਆਂ ਹੀ ਕੈਲੀ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਤੇ ਪੈਕਟ ਖੋਹ ਕੇ ਫਰਾਰ ਹੋ ਗਏ | ਪੀਟਰ ਨੇ ਵੀ ਕਾਰ ਵਿਚੋਂ ਗੋਲ਼ੀਆਂ ਚਲਾਈਆਂ ਜਿਸ ਨਾਲ ਉਹਨਾਂ ਵਿਚੋਂ ਪੈਕਟ ਖੋਹਣ ਵਾਲਾ ਬੰਦਾ ਜ਼ਖਮੀ ਹੋ ਗਿਆ ਸੀ |" ਦੀਪ ਨੇ ਸੰਖੇਪ ਵਿਚ ਸਾਰੀ ਘਟਨਾ ਬਿਆਨ ਕਰ ਦਿੱਤੀ |  
"ਪੀਟਰ ਨੇ ਕੈਲੀ ਨੂੰ ਦੇਖਿਆ ਨਹੀਂ ਸੀ ਕਿ ਜਿਉਂਦਾ ਹੈ ਜਾਂ ਮਰ ਗਿਆ?"
"ਮੁੜ ਕੇ ਉਹਨਾਂ ਨੇ ਉਸ ਉਪਰ ਵੀ ਗੋਲ਼ੀਆਂ ਚਲਾਈਆਂ ਸੀ ਤੇ ਉਹ ਉੱਥੋਂ ਕਾਰ ਭੱਜਾ ਕੇ ਲੈ ਆਇਆ ਸੀ | ਕਾਰ ਚੋਰੀ ਦੀ ਹੋਣ ਕਰਕੇ ਉਹ ਉਸ ਨੂੰ ਰਾਸਤੇ ਵਿਚ ਹੀ ਛੱਡ ਕੇ ਠੀਕ ਠਾਕ ਰੂਬੀ ਕੋਲ ਪਹੁੰਚ ਗਿਆ ਸੀ |"
"ਸਮਗਰੀ ਕਿੰਨੀ ਸੀ?"
"ਛੋਟਾ ਪੈਕਟ ਸੀ ਅੱਧੇ ਪਾਊਂਡ ਵਾਲਾ |"                   
"ਦੀਪ, ਹੁਣ ਆਪਾਂ ਨੂੰ ਕਿਸੇ ਵਸੀਲੇ ਰਾਹੀਂ ਇਹ ਪਤਾ ਕਰਨਾ ਪਵੇਗਾ ਕਿ ਜ਼ਖਮੀ ਹੋਣ ਵਾਲਾ ਸ਼ਖਸ ਕੌਣ ਹੈ! ਕੈਲੀ ਦੀ ਹਾਲਤ ਬਾਰੇ ਤਾਂ ਰੈਡੀਓ ਦੀਆਂ ਖ਼ਬਰਾਂ ਤੋਂ ਪਤਾ ਲੱਗ ਜਾਵੇਗਾ, ਉਧਰ ਪਤਾ ਕਰਨ ਜਾਣ ਦੀ ਲੋੜ ਨਹੀਂ | ਹੁਣ ਚੱਲ ਆ, ਇੱਥੋਂ ਨਾਸ਼ਤਾ ਕਰ ਲਈਏ |" ਬੌਬੀ ਨੇ ਕਾਰ ਇਕ ਰੈਸਟੋਰੈਂਟ ਦੇ ਸਾਹਮਣੇ ਜਾ ਖੜ੍ਹੀ ਕੀਤੀ |
   ਉਹ ਦੋਵੇਂ ਰੈਸਟੋਰੈਂਟ ਅੰਦਰ ਗਏ ਤੇ ਇਕ ਟੀ।ਵੀ। ਦੇ ਨੇੜ ਵਾਲੀ ਮੇਜ਼ ਦੁਆਲ਼ੇ ਜਾ ਬੈਠੇ | ਵੇਟਰੈਸ ਮੀਨੂ ਦੀਆਂ ਕਾਪੀਆਂ ਮੇਜ਼ ਉਪਰ ਰੱਖ ਗਈ | ਦੋਹਾਂ ਨੇ ਆਪਣੀ ਪਸੰਦ ਦਾ ਖਾਣਾ ਆਰਡਰ ਕਰ ਦਿੱਤਾ ਅਤੇ ਟੀ।ਵੀ। ਵੱਲ ਨਿਗਾਹ ਕੀਤੀ | ਟੀ।ਵੀ। 'ਤੇ ਸਵੇਰ ਤੋਂ ਹੀ ਗਰੈਨਵਿਲ ਸਟਰੀਟ 'ਤੇ ਹੋਏ ਗੋਲ਼ੀ ਕਾਂਡ ਦੀ ਖ਼ਬਰ ਹਰ ਅੱਧੇ ਅੱਧੇ ਘੰਟੇ ਮਗਰੋਂ ਦੁਹਰਾਈ ਜਾ ਰਹੀ ਸੀ | ਹੁਣ ਵੀ ਉਹੋ ਖ਼ਬਰ ਚੱਲ ਰਹੀ ਸੀ | ਇਕ ਪੁਲੀਸ ਦਾ ਬੁਲਾਰਾ ਪਰੈਸ ਕਾਨਫਰੰਸ ਵਿਚ ਕੁਝ ਬੋਲ ਰਿਹਾ ਸੀ ਅਤੇ ਨਾਲ ਨਾਲ ਇਕ ਪਾਰਕ ਦੇ ਕੋਨੇ ਵਿਚ ਖੂਨ ਦੇ ਵੱਡੇ ਸਾਰੇ ਧੱਬੇ ਦਾ ਦ੍ਰਿਸ਼ ਦਿਖਾਇਆ ਜਾ ਰਿਹਾ ਸੀ | ਖ਼ਬਰ ਦਾ ਸਾਰ ਸੀ, "ਮਰਨ ਵਾਲਾ ਇਕ ਬਾਈ ਸਾਲਾ ਇੰਡੋ-ਕੈਨੇਡੀਅਨ ਹੈ, ਜਿਸ ਨੂੰ ਪੁਲੀਸ ਪਹਿਲਾਂ ਤੋਂ ਹੀ ਜਾਣਦੀ ਸੀ | ਅਜੇ ਤਾਈਂ ਮ੍ਰਿਤਕ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ | ਮੌਤ ਦਾ ਕਾਰਨ ਡਰਗ ਧੰਦੇ ਵਾਲਿਆਂ ਦੀ ਆਪਸੀ ਦੁਸ਼ਮਣੀ ਪ੍ਰਤੀਤ ਹੁੰਦਾ ਹੈ | ਪੁਲੀਸ ਛੇਤੀ ਹੀ ਦੋਸ਼ੀਆਂ ਨੂੰ ਫੜਨ ਵਿਚ ਸਫਲ ਹੋ ਜਾਵੇਗੀ |"
   ਖ਼ਬਰ ਦੇਖ ਸੁਣ ਕੇ ਬੌਬੀ ਮੁਸਕਰਾ ਪਿਆ, "ਕੋਈ ਵੀ ਘਟਨਾ ਹੋ ਜਾਵੇ ਪੁਲੀਸ ਸਦਾ ਇਹੋ ਹੀ ਸ਼ਬਦ ਵਰਤਦੀ ਹੈ | 'ਪੁਲੀਸ ਛੇਤੀ ਹੀ ਦੋਸ਼ੀਆਂ ਨੂੰ ਫੜਨ ਵਿਚ ਸਫਲ ਹੋ ਜਾਵੇਗੀ' ਪਰ ਅੱਜ ਤਾਈਂ ਫੜਿਆ ਕਿਸ ਨੂੰ ਹੈ! ਨਿੱਕ ਦੇ ਬੰਦਿਆਂ ਨੇ ਰੂਬੀ ਨੂੰ ਗੋਲ਼ੀ ਮਾਰ ਕੇ ਫਟੜ ਕੀਤਾ, ਅੱਗ ਲੱਗ ਕੇ ਸਾਰਾ ਸਟੋਰ ਸੜ ਗਿਆ, ਪੁਲੀਸ ਕਿਸੇ ਦੋਸ਼ੀ ਦਾ ਪਤਾ ਨਹੀਂ ਲਾ ਸਕੀ | ਫਿਰ ਨਿੱਕ ਦੇ ਹੋਟਲ ਨੂੰ ਅੱਗ ਲਾਈ, ਪੁਲੀਸ ਨੂੰ ਉਸ ਦਾ ਵੀ ਪਤਾ ਨਹੀਂ ਲੱਗ ਸਕਿਆ | ਹੁਣ ਪੁਲਿਸ ਹਤਿਆਰਿਆਂ ਦਾ ਪਤਾ ਕਿਵੇਂ ਲਾ ਲਵੇਗੀ | ਕੈਲੀ ਦੇ ਹਤਆਰਿਆਂ ਦਾ ਅਸੀਂ ਪਤਾ ਲਾਵਾਂਗੇ ਅਤੇ ਅਗਾਂਹ ਜੋ ਹੋਵੇਗਾ, ਦੇਖਾਂਗੇ ਕਿ ਪੁਲੀਸ ਉਸ ਦਾ ਕਿੰਨਾ ਕੁ ਖੁਰਾ ਖੋਜ ਕੱਢਦੀ ਹੈ |" ਬੌਬੀ ਨਾਸ਼ਤਾ ਕਰਦਾ ਹੋਇਆ ਸੋਚੀ ਜਾ ਰਿਹਾ ਸੀ ਅਤੇ ਵਿਉਂਤਾਂ ਬਣਾਈ ਜਾ ਰਹਾ ਸੀ |
"ਕੀ ਸੋਚ ਰਿਹਾ ਏਂ, ਬੌਬੀ!"
"ਚੁੱਪ! ਖਾਣਾ ਖਾ, ਇੱਥੇ ਕੋਈ ਗੱਲ ਨਹੀਂ ਕਰਨੀ |" ਬੌਬੀ ਨੇ ਦੀਪ ਨੂੰ ਬੋਲਣੋ ਰੋਕ ਦਿੱਤਾ | 
   ਦੀਪ,ਆਪਣੇ ਮਨ ਵਿਚ ਆਈ ਗੱਲ ਉਸ ਨੂੰ ਦੱਸਣੀ ਚਾਹੁੰਦਾ ਸੀ ਪਰ ਬੌਬੀ ਦੇ ਚੁੱਪ ਕਰਾਉਣ 'ਤੇ ਉਹ ਉਸ ਨਾਲ ਸਾਂਝੀ ਨਾ ਕਰ ਸਕਿਆ | ਉਹਨਾਂ ਖਾਣਾ ਖਾਧਾ ਅਤੇ ਕਾਫ਼ੀ ਦੇ ਮਗ ਲੈ ਕੇ ਰੈਸਟੋਰੈਂਟ 'ਚੋਂ ਬਾਹਰ ਆ ਗਏ |
 
ਬੌਬੀ ਨੇ ਆਪਣੇ ਵਸੀਲਿਆਂ ਰਾਹੀਂ ਪਤਾ ਲਾ ਲਿਆ ਕਿ ਕੈਲੀ ਨੂੰ ਗੋਲ਼ੀਆਂ ਮਾਰਨ ਤੇ ਲੁੱਟਣ ਵਾਲਾ  ਅਮਰ ਸੀ ਅਤੇ ਜਵਾਬ ਵਿਚ ਪੇਟਰ ਦੀ ਗੋਲ਼ੀ ਨਾਲ ਡੇਵੀ ਜ਼ਖਮੀ ਹੋਇਆ ਸੀ | ਬੌਬੀ ਉਹਨਾਂ ਕੋਲੋਂ ਬਦਲਾ ਲੈਣ ਦੀਆਂ ਘਾੜਤਾਂ ਹੀ ਘੜ ਰਿਹਾ ਸੀ ਕਿ ਰਮੋਲੋ ਦਾ ਕਤਲ ਹੋ ਗਿਆ | ਇਹ ਕਤਲ ਬਾਈਕਰ ਗੈਂਗ ਵਾਲਿਆਂ ਸਿਰ ਲਗਦਾ ਸੀ ਪਰ ਬੋਬੀ ਦਾ ਸ਼ੱਕ ਨਿੱਕ ਵੱਲ ਹੀ ਜਾਂਦਾ ਸੀ | ਕਿਉਂ ਜੋ ਰਮੋਲੋ ਬਾਰ ਬਾਰ ਨਿੱਕ ਨੂੰ ਖਤਮ ਕਰਨ ਦੀਆਂ ਗੱਲਾਂ ਕਰਿਆ ਕਰਦਾ ਸੀ | ਰਮੋਲੋ ਦੀ ਮੌਤ ਨਾਲ ਬੌਬੀ ਦਾ ਸਾਰਾ ਕੰਮ ਹੀ ਚੌਪੱਟ ਹੋ ਗਿਆ | ਉਸਦਾ ਬਹੁਤਾ ਧੰਦਾ ਤਾਂ ਚਲਦਾ ਹੀ ਰਮੋਲੋ ਦੇ ਸਿਰ 'ਤੇ ਸੀ, ਭਾਵੇਂ ਕਿ ਮਾਰੀਓ ਨੇ ਰਮੋਲੋ ਤੇ ਬੌਬੀ ਦੇ ਕੁਝ ਵੱਖਰੇ ਵੱਖਰੇ ਸੰਪਰਕ ਵੀ ਬਣਵਾਏ ਹੋਏ ਸਨ ਪਰ ਬੌਬੀ ਨੇ ਉੱਥੇ ਵੀ ਆਪਣੇ ਵਸੀਲੇ ਘਟ ਹੀ ਵਰਤੇ ਸਨ | ਬਹੁਤਾ ਧੰਨ ਰਮੋਲੋ ਦਾ ਹੀ ਚਲਦਾ ਸੀ | ਬੌਬੀ ਨੇ ਰਮੋਲੋ ਦੀ ਮੌਤ ਬਾਰੇ ਜਾਣਨ ਲਈ ਮਾਰੀਓ ਨਾਲ ਸੰਪਰਕ ਕਰਨਾ ਚਾਹਿਆ ਪਰ ਉਹਨੂੰ ਉਸ ਦੀ ਵੀ ਕੋਈ ਸੂਹ ਨਹੀਂ ਸੀ ਮਿਲ ਰਹੀ ਕਿ ਉਹ ਕਿਧਰ ਗੁਮ ਹੋ ਗਿਆ ਹੈ | ਹੁਣ ਉਸ ਨੂੰ ਸਭ ਕੁਝ ਨਵੇਂ ਸਿਰੇ ਤੋਂ ਸ਼ੁਰੂ ਕਰਨ ਵਾਲੀ ਗੱਲ ਬਣ ਗਈ ਸੀ | ਜੇ ਉਹ ਆਪਣੇ ਨਵੇਂ ਸੰਪਰਕ ਨਹੀਂ ਸੀ ਬਣਾਉਂਦਾ ਤਾਂ ਉਸ ਦੀ ਬਣੀ ਹੋਈ ਭੱਲ ਖਤਮ ਹੁੰਦੀ ਸੀ ਅਤੇ ਉਹ ਆਪਣੇ ਦੁਸ਼ਮਣਾਂ ਹੱਥੋਂ ਮਾਰਿਆ ਵੀ ਜਾ ਸਕਦਾ ਸੀ | ਉਹ ਕੁਝ ਸਮੇਂ ਲਈ ਰੂਹਪੋਸ਼ ਹੋ ਕੇ ਆਪਣੇ ਨਵੇਂ ਸੰਪਰਕ ਬਣਾਉਣ ਵਿਚ ਜੁਟ ਗਿਆ | ਉਹ ਗੁਰਦਵਾਰਿਆਂ ਦੀ ਯਾਤਰਾ ਦੇ ਬਹਾਨੇ ਪਾਕਸਤਾਨ ਤੇ ਭਾਰਤ ਦਾ ਚੱਕਰ ਲਾਉਣ ਚਲਾ ਗਿਆ | ਪਾਕਸਤਾਨ ਤਾਈਂ ਉਹ ਆਪਣੇ ਇਕ ਸਾਥੀ ਅਹਿਮਦ ਨੂੰ ਨਾਲ ਲੈ ਗਿਆ | ਮਾਂ ਨੂੰ ਖੁਸ਼ੀ ਹੋਈ ਸੀ ਕਿ ਉਸ ਕੋਲੋਂ ਤਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨਹੀਂ ਦੇਖ ਹੋਇਆ ਤੇ ਉਸ ਦਾ ਪੁੱਤਰ ਗੁਰੂ ਜੀ ਦੇ ਚਰਨ ਛੁਹ ਥਾਵਾਂ ਦੀ ਯਾਤਰਾ ਕਰਨ ਜਾ ਰਿਹਾ ਹੈ | ਮਾਂ ਨੇ ਖੁਸ਼ੀ ਖੁਸ਼ੀ ਪੁੱਤਰ ਨੂੰ ਯਾਤਰਾ 'ਤੇ ਤੋਰਿਆ ਅਤੇ ਉਸ ਦੇ ਜਾਣ ਮਗਰੋਂ ਉਹ ਫਰਨੀਚਰ ਸਟੋਰ ਦੀ ਨਿਗਰਾਨੀ ਕਰਦੀ ਰਹੀ ਭਾਵੇਂ ਕਿ ਬੌਬੀ ਸਾਰੀ ਜਿੰਮੇਦਾਰੀ ਮੈਨੇਜਰ ਨੂੰ ਸੌਂਪ ਗਿਆ ਸੀ | ਭਾਰਤ ਪਾਕ ਦੀ ਯਾਤਰਾ ਦੌਰਾਨ ਉਸ ਨੇ ਕਈ ਨਵੇਂ ਸੰਪਰਕ ਕਾਇਮ ਕਰ ਲਏ ਅਤੇ ਡੇਢ ਕੁ ਮਹੀਨ ਬਾਹਰ ਰਹਿਣ ਮਗਰੋਂ ਉਸ ਨੇ ਮੁੜ ਆਪਣਾ ਕੰਮ ਸੰਭਾਲ ਲਿਆ | ਉਹ ਆਪਣੀ ਯਾਤਰਾ ਤੋਂ ਪੂਰਾ ਸੰਤੁਸ਼ਟ ਸੀ | 
   ਉਸ ਨੂੰ ਉਧਰੋਂ ਮੁੜਿਆਂ ਅਜੇ ਮਹੀਨਾ ਵੀ ਨਹੀਂ ਸੀ ਹੋਇਆ ਕਿ ਮਿਸ਼ਨ ਕੋਲ ਫਰੇਜ਼ਰ ਦੇ ਕੰਢਿਓਂ ਅਮਰ ਦੀ ਲਾਸ਼ ਮਿਲੀ ਅਤੇ ਡੇਵੀ ਦੀ ਕੋਈ ਉੱਘ ਸੁੱਘ ਨਹੀਂ ਸੀ ਮਿਲ ਰਹੀ | ਪੁਲੀਸ ਇਸ ਅੰਨ੍ਹੇ ਕਤਲ ਅਤੇ ਡੇਵੀ ਦੇ ਗੁੰਮ ਹੋਣ ਦੀ ਕੋਈ ਸੂਹ ਨਹੀਂ ਸੀ ਲਾ ਸਕੀ ਤੇ ਉਸ ਦਾ ਉਹੋ ਹੀ ਘਸਿਆ ਪਿਟਿਆ ਬਿਆਨ ਸੀ, 'ਇਹ ਕਤਲ, ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਦੀ ਆਪਸੀ ਦੁਸ਼ਮਣੀ ਦਾ ਸਿੱਟਾ ਹਨ | ਪੁਲੀਸ ਤਪਤੀਸ਼ ਕਰ ਰਹੀ ਹੈ | ਕਾਤਲ ਛੇਤੀ ਹੀ ਫੜ ਲਏ ਜਾਣਗੇ |' ਪੁਲੀਸ ਦੇ ਬਿਆਨ ਸੁਣ ਕੇ ਬੌਬੀ ਮੁਸਕਰਾ ਛਡਦਾ | ਪਰ ਉਸ ਦੀ ਮੁਸਕਰਾਹਟ ਉਸ ਦਿਨ ਗੁੱਸੇ ਵਿਚ ਤਬਦੀਲ ਹੋ ਗਈ ਜਦੋਂ ਦੀਪ ਨੇ ਆ ਕੇ ਦੱਸਿਆ, "ਕਿਸੇ ਨੇ ਰੂਬੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਹੈ ਤੇ ਉਸ ਕੋਲੋਂ ਸਮਗਰੀ ਵੀ ਖੋਹ ਲਈ |"
"ਕੋਈ ਹੋਰ ਵੀ ਉਸ ਦੇ ਨਾਲ ਸੀ?" ਬੌਬੀ ਨੇ ਗੁੱਸੇ ਵਿਚ ਪੁੱਛਿਆ |
"ਨਹੀਂ, ਉਹ ਇਕੱਲਾ ਹੀ ਗਿਆ ਸੀ | ਅਜੇ ਉਹ ਰਾਹ ਵਿਚ ਹੀ ਸੀ ਜਦੋਂ ਉਸ ਨੂੰ ਅਗਵਾ ਕਰ ਲਿਆ ਗਿਆ |" 
"ਨਿੱਕ ਨੇ ਅਮਰ ਤੇ ਡੇਵੀ ਦੇ ਕਤਲ ਦਾ ਬਦਲਾ ਲਿਆ ਹੈ ਇਹ |" ਬੌਬੀ ਨੇ ਯਕੀਨ ਨਾਲ ਕਿਹਾ |
"ਇਹਨੂੰ ਵੀ ਉਸੇ ਢੰਗ ਨਾਲ ਰਾਹ ਵਿਚੋਂ ਪਾਸੇ ਨਹੀਂ ਕੀਤਾ ਜਾ ਸਕਦਾ, ਜਿਵੇਂ ਅਮਰ ਤੇ ਡੇਵੀ ਨੂੰ ਕੀਤਾ ਹੈ?" ਦੀਪ ਨੇ ਗੁੱਸੇ ਵਿਚ ਕਿਹਾ | ਕਿਉਂਕਿ ਉਸ ਦਾ ਸਭ ਤੋਂ ਭਰੋਸੇਯੋਗ ਸਾਥੀ ਕਤਲ ਕਰ ਦਿੱਤਾ ਗਿਆ ਸੀ |
"ਉਹ ਮੇਰੀਆਂ ਅੱਖਾਂ ਵਿਚ ਸਭ ਤੋਂ ਵੱਧ ਰੜਕਦਾ ਹੈ ਪਰ ਉਸ ਨੂੰ ਹੱਥ ਪਾਉਣਾ ਇੰਨਾ ਸੌਖਾ ਨਹੀਂ, ਜਿਵੇਂ ਤੂੰ ਕਹਿ ਦਿੱਤਾ | ਉਹ ਬਹੁਤ ਹੀ ਘੱਟ ਘਰੋਂ ਬਾਹਰ ਨਿਕਲਦਾ ਹੈ | ਜਦੋਂ ਕਿਤੇ ਜਾਂਦਾ ਹੈ ਤਾਂ ਪੰਜ ਸੱਤ ਰਾਖੇ ਉਸ ਦੇ ਨਾਲ ਹੁੰਦੇ ਹਨ | ਉਸ ਲਈ ਕੋਈ ਹੋਰ ਢੰਗ ਅਪਣਾਉਣਾ ਪਵੇਗਾ |" ਬੌਬੀ ਨੇ ਦੱਸਿਆ | ਉਸ ਨੂੰ ਰੂਬੀ ਦੀ ਮੌਤ ਨਾਲੋਂ ਵੀ ਵੱਧ ਦੁਖ ਆਪਣੀ ਸਮਗਰੀ ਲੁੱਟੇ ਜਾਣ ਦਾ ਸੀ | 
"ਕਿਉਂ ਨਾ ਕਿਸੇ ਢੰਗ ਨਾਲ ਨਿੱਕ ਨੂੰ ਉਸ ਦੇ ਘਰ ਵਿਚ ਹੀ ਟਕਰਿਆ ਜਾਵੇ!" ਦੀਪ ਨੇ ਸੁਝਾ ਦਿੱਤਾ |
"ਘਰ ਦੇ ਚਾਰੇ ਪਾਸੀਂ ਕੈਮਰੇ ਲੱਗੇ ਹੋਏ ਨੇ | ਉਸ ਉਪਰ ਘਰ ਜਾ ਕੇ ਵਾਰ ਕਰਨਾ ਕੋਈ ਸੌਖਾ ਕੰਮ ਨਹੀਂ | ਤੂੰ ਇਸ ਪਾਸਿਉਂ ਸੋਚਣਾ ਛੱਡ ਇਹ ਕੰਮ ਮੇਰਾ ਹੈ |" ਇਹ ਕਹਿ ਕੇ ਬੌਬੀ ਨੇ ਦੀਪ ਨੂੰ ਚੁੱਪ ਕਰਾ ਦਿੱਤਾ | 
 
ਰੂਬੀ ਦੇ ਕਤਲ ਹੋਏ ਨੂੰ ਅਜੇ ਕੁਝ ਦਿਨ ਹੀ ਲੰਘੇ ਸਨ ਕਿ ਇਕ ਦਿਨ ਬੌਬੀ ਨੂੰ ਮਾਰਥਾ ਦਾ ਸੁਨੇਹਾ ਮਿਲਿਆ ਕਿ ਉਹ ਉਸ ਨੂੰ ਮਿਲਨਾ ਚਾਹੁੰਦੀ ਹੈ | ਬਹੁਤ ਚਿਰ ਤੋਂ ਉਹ ਮਾਰਥਾ ਨਾਲ ਰਾਬਤਾ ਕਾਇਮ ਨਹੀਂ ਸੀ ਕਰ ਸਕਿਆ | ਉਸ ਨੇ ਪੀਟਰ, ਸੈਮ ਅਤੇ ਗੈਰੀ ਨੂੰ ਆਪਣੇ ਨਾਲ ਲਿਆ ਤੇ ਮਾਰਥਾ ਨੂੰ ਮਿਲਨ ਚੱਲ ਪਿਆ | ਪੀਟਰ ਕਾਰ ਚਲਾ ਰਿਹਾ ਸੀ, ਗੈਰੀ ਪਸੈਂਜਰ ਸੀਟ ਉਪਰ ਬੈਠਾ ਹੋਇਆ ਸੀ | ਸੈਮ ਤੇ ਬੌਬੀ ਪਿਛਲੀ ਸੀਟ ਉਪਰ ਸਨ | ਜਦੋਂ ਉਹਨਾਂ ਦੀ ਕਾਰ ਰੌਸ ਸਟਰੀਟ ਗੁਰਦਵਾਰੇ ਕੋਲ ਆਈ ਤਾਂ ਗੁਰਦਵਾਰੇ ਵੱਲੋਂ ਇਕ ਕਾਰ ਨੂੰ ਮੁੜਦਿਆਂ ਦੇਖ ਕੇ ਪੀਟਰ ਨੇ ਕਿਹਾ, "ਬੌਬੀ, ਉਸ ਕਾਰ ਵਿਚ ਨਿੱਕ ਜਾ ਰਿਹਾ ਹੈ |"
"ਮੋੜ ਲੈ ਕੂਹਣੀ ਮੋੜ ਇੱਥੋਂ ਹੀ ਤੇ ਉਸ ਦੇ ਮਗਰ ਲਾ ਦੇ |" ਬੌਬੀ ਨੇ ਬਿਨਾਂ ਸੋਚੇ ਸਮਝੇ ਹੁਕਮ ਸੁਣਾ ਦਿੱਤਾ | 
   ਰੰਜ ਤੇ ਨਿੱਕ ਗੁਰਦਵਾਰਿਉਂ ਇਕ ਵਿਆਹ ਵਿਚ ਹਾਜ਼ਰੀ ਲਵਾ ਕੇ ਵਾਪਸ ਜਾ ਰਹੇ ਸਨ | ਨਿੱਕ ਕਾਰ ਚਲਾ ਰਿਹਾ ਸੀ ਤੇ ਰੰਜ ਉਸ ਦੇ ਨਾਲ ਬੈਠਾ ਹੋਇਆ ਸੀ | ਉਹਨਾਂ ਨਾਲ ਦੋ ਕਾਰਾਂ ਹੋਰ ਵੀ ਸਨ | ਇਕ ਕਾਰ ਅਗਾਂਹ ਲੰਘ ਗਈ ਸੀ ਅਤੇ ਦੂਜੀ ਥੋੜਾ ਪਿੱਛੇ ਆ ਰਹੀ ਸੀ | ਉਸ ਨੂੰ ਗੁਦਵਾਰਿਉਂ ਨਿਕਲਣ ਵਿਚ ਕੁਝ ਦੇਰੀ ਹੋ ਗਈ ਸੀ | ਪੀਟਰ ਨੇ ਕਾਰ ਨੂੰ ਪਿੱਛੇ ਮੋੜਿਆ ਤਾਂ ਉਸ ਦੇਖਿਆ ਕਿ ਨਿੱਕ ਨੇ ਕਾਰ ਨਾਈਟ ਸਟਰੀਟ ਵੱਲ ਸੱਜੇ ਮੋੜ ਲਈ ਹੈ | ਪੀਟਰ ਨੇ ਕਾਰ ਨੂੰ ਤੇਜ ਭਜਾ ਕੇ ਉਸ ਦੇ ਮਗਰ ਲਾ ਲਿਆ ਤੇ ਕੈਂਬੀ ਸਟਰੀਟ ਦੇ ਨੇੜੇ ਜਾ ਮਿਲੇ | ਬੌਬੀ, ਗੈਰੀ ਤੇ ਸੈਮ ਨੇ ਕਾਰ ਉਪਰ ਗੋਲ਼ੀਆਂ ਦੀ ਵਾਛੜ ਕਰ ਦਿੱਤੀ | ਇਕ ਗੋਲ਼ੀ ਲਗਣ ਨਾਲ ਨਿੱਕ ਸੀਟ 'ਤੇ ਹੀ ਟੇਢਾ ਹੋ ਗਿਆ ਅਤੇ ਗੋਲ਼ੀਆਂ ਰੰਜ ਨੂੰ ਵਿੱਨ੍ਹ ਗਈਆਂ | ਕਾਰ ਇਕ ਪਾਸੇ ਨੂੰ ਘੁੰਮ ਕੇ ਉਲਟ ਗਈ | ਪੀਟਰ ਨੇ ਆਪਣੀ ਕਾਰ ਨੂੰ ਕੈਂਬੀ ਸਟਰੀਟ ਵੱਲ ਮੋੜ ਲਿਆ | ਇੰਨੇ ਨੂੰ ਨਿੱਕ ਦੇ ਬੰਦਿਆਂ ਦੀ ਕਾਰ ਵੀ ਪਿੱਛੋਂ ਆ ਗਈ ਤੇ ਉਹਨਾਂ ਬੌਬੀ ਦੀ ਕਾਰ 'ਤੇ ਗੋਲ਼ੀਆਂ ਚਲਾਈਆਂ | ਉਹਨਾਂ ਦੀ ਕਾਰ ਵਿਚ ਕਈ ਗੋਲ਼ੀਆਂ ਵੱਜੀਆਂ ਪਰ ਉਹ ਉੱਥੋਂ ਬਚ ਕੇ ਨਿਕਲਣ ਵਿਚ ਸਫਲ ਹੋ ਗਏ | ਪਿੱਛੇ ਬੈਠੇ ਬੌਬੀ ਨੇ ਕਿਹਾ, "ਪੀਟਰ, ਹੁਣ ਯੂਨੀਵਰਸਿਟੀ ਵੱਲ ਨਹੀਂ ਜਾਣਾ | ਜਿੰਨਾ ਵੀ ਜਲਦੀ ਹੋ ਸਕੇ, ਰਿਚਮੰਡ 'ਚੋਂ ਬਾਹਰ ਨਿਕਲੀਏ |"
"ਮੈਨੂੰ ਲਗਦਾ ਕੋਈ ਆਪਣਾ ਪਿੱਛਾ ਕਰ ਰਿਹਾ ਹੈ |" ਪੀਟਰ ਨੇ ਸ਼ੀਸ਼ੇ ਵਿਚੋਂ ਦੀ ਦੇਖਦਿਆਂ ਦੱਸਿਆ |
"ਤੂੰ ਕਾਰ ਨੂੰ ਜਿੰਨੀ ਵੀ ਤੇਜ ਭਜਾ ਸਕਦਾ ਹੈਂ, ਭਜਾ ਕੇ ਸ਼ਹਿਰੋਂ ਬਾਹਰ ਨਿਕਲ | ਪਿੱਛੇ ਦੀ ਪਰਵਾਹ ਨਾ ਕਰ, ਜਿਹੜਾ ਵੀ ਨੇੜੇ ਆਇਆ ਉਸ ਨੂੰ ਅਸੀਂ ਸੰਭਾਲ ਲਵਾਂਗੇ |" ਬੌਬੀ ਨੇ ਪੀਟਰ ਨੂੰ ਹਲਾਸ਼ੇਰੀ ਦਿੱਤੀ | 
   ਪੀਟਰ ਨੇ ਰਿਚਮੰਡ ਦੀ ਚੌਥੀ ਸੜਕ 'ਤੇ ਆ, ਲਾਲ ਬੱਤੀ ਦੀ ਪਰਵਾਹ ਨਾ ਕਰਦਿਆਂ ਕਾਰ ਨੂੰ ਖੱਬੇ ਪਾਸੇ ਮੋੜ ਲਿਆ | ਫਿਰ ਉਹ ਘੁੰਮਦਾ ਘੁਮਾਉਂਦਾ ਕਾਰ ਨੂੰ ਮੈਸੀ ਟਨਲ ਦੇ ਨੇੜੇ ਲੈ ਗਿਆ | ਉਹ ਐਮ੍ਰਿਕਾ ਵੱਲ ਨਿਕਲ ਜਾਣਾ ਚਾਹੁੰਦੇ ਸਨ ਪਰ ਇੱਥੇ ਹੀ ਪੁਲੀਸ ਦੇ ਘੇਰੇ ਵਿਚ ਆ ਗਏ | 
"ਆਪਾਂ ਗੋਲ਼ੀਆਂ ਚਲਾਉਂਦੇ ਹੋਏ ਘੇਰਾ ਤੋੜ ਕੇ ਨਿਕਲ ਚੱਲੀਏ |" ਸੈਮ ਨੇ ਬੌਬੀ ਨੂੰ ਸਲਾਹ ਦਿੱਤੀ |
"ਕੋਈ ਲਾਭ ਨਹੀਂ ਹੋਣਾ, ਸਾਰੇ ਹੀ ਮਾਰੇ ਜਾਵਾਂਗੇ | ਪਹਿਲਾਂ ਹੀ ਇਕ ਗ਼ਲਤੀ ਕਰ ਲਈ ਹੈ, ਹੁਣ ਹੋਰ ਗ਼ਲਤੀ ਨਹੀਂ ਕਰਨੀ |" ਬੌਬੀ ਨੇ ਸਮਝਾਇਆ ਅਤੇ ਕਾਰ ਵਿਚੋਂ ਬਾਹਰ ਨਿਕਲ ਕੇ ਪੁਲੀਸ ਅੱਗੇ ਆਤਮ-ਸਮਰਪਣ ਕਰ ਦਿੱਤਾ |
   ਤ੍ਰਿਕਾਲੀਂ, ਰੈਡੀਓ ਤੇ ਟੀ।ਵੀ। ਦੀਆਂ ਖ਼ਬਰਾਂ ਦੇ ਪ੍ਰਸਾਰਨ ਦੀ ਮੁੱਖ ਖ਼ਬਰ ਸੀ, "ਇੰਡੋ-ਕੈਨੇਡੀਅਨ ਗੈਂਗ ਹਿੰਸਾ ਵਿਚ ਇਕ ਹਲਾਕ ਅਤੇ ਇਕ ਗੰਭੀਰ ਰੂਪ ਵਿਚ ਜ਼ਖਮੀ | ਸ਼ੱਕੀ ਕਾਤਲ ਗ੍ਰਿਫਤਾਰ | ਪੁਲੀਸ ਵੱਲੋਂ ਕਿਸੇ ਦੀ ਵੀ ਪਛਾਣ ਜਾਰੀ ਨਹੀਂ ਕੀਤੀ ਗਈ |" ਅਗਲੇ ਦਿਨ ਦੀਆਂ ਅਖ਼ਬਾਰਾਂ ਵਿਚ ਵੀ ਪਹਿਲੇ ਪੰਨਿਆਂ 'ਤੇ ਇਸੇ ਖ਼ਬਰ ਨੂੰ ਮੋਟੀਆਂ ਸੁਰਖੀਆਂ ਵਿਚ ਵਧਾ ਚੜ੍ਹਾ ਕੇ ਲਿਖਿਆ ਹੋਇਆ ਸੀ | ਹਤਿਆਰਿਆਂ ਨੂੰ ਫੜ ਲੈਣ ਲਈ ਪੁਲੀਸ ਦੀ ਪਰਸੰਸਾ ਕੀਤੀ ਗਈ ਸੀ | ਮ੍ਰਿਤਕ ਤੇ ਜ਼ਖਮੀ ਦੇ ਨਾਮ ਵੀ ਲਿਖੇ ਹੋਏ ਸਨ | 
   ਜਦੋਂ ਸਰਬਜੀਤ ਨੂੰ ਇਹ ਪਤਾ ਲੱਗਾ ਕਿ ਬੌਬੀ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਹੋ ਗਿਆ ਹੈ ਤਾਂ ਉਹ ਕਾਲਜਾ ਫੜ ਕੇ ਬੈਠ ਗਈ | ਸੁਖਦੇਵ ਤੇ ਦਰਸ਼ਨਾ ਨੇ ਉਸ ਨੂੰ ਹੌਸਲਾ ਦਿੱਤਾ ਕਿ ਬੌਬੀ ਨੂੰ ਸ਼ੱਕ ਦੇ ਅਧਾਰ 'ਤੇ ਫੜਿਆ ਹੋਵੇਗਾ | ਕੋਈ ਚੰਗਾ ਵਕੀਲ ਕਰਕੇ ਛੇਤੀ ਹੀ ਉਸ ਦੀ ਜ਼ਮਾਨਤ ਕਰਵਾ ਲਵਾਂਗੇ | ਪਰ ਇਹ ਬੁਰੀ ਖ਼ਬਰ ਸੁਣ ਕੇ ਫਿਕਰ ਸੁਖਦੇਵ ਨੂੰ ਵੀ ਹੋ ਗਿਆ ਸੀ, ਉਹ ਟਿਕ ਕੇ ਨਹੀਂ ਬੈਠਿਆ | ਉਹ ਦੂਸਰੇ ਮੁੰਡਿਆਂ ਦੇ ਮਾਪਿਆਂ ਨੂੰ ਜਾ ਮਿਲਿਆ | ਉਹਨਾਂ ਨਾਲ ਮਿਲ ਕੇ ਮੁੰਡਿਆਂ ਦੀਆਂ ਜ਼ਮਾਨਤਾਂ ਕਰਵਾਉਣ ਲਈ ਚੋਟੀ ਦੇ ਵਕੀਲ ਕਰ ਲਏ | ਪੁਲੀਸ ਨੇ ਦੂਜੇ ਦਰਜੇ ਦੇ ਕਤਲ ਅਤੇ ਇਰਾਦਾ ਕਤਲ ਦੇ ਚਾਰਜ ਲਾ ਕੇ ਚਾਰਾਂ ਮੁੰਡਿਆਂ ਨੂੰ ਜੱਜ ਦੇ ਪੇਸ਼ ਕਰ ਦਿੱਤਾ | ਸਫਾਈ ਦੇ ਨਾਮਵਰ ਵਕੀਲਾਂ ਨੇ ਬੜੀਆਂ ਦਲੀਲਾਂ ਦਿੱਤੀਆਂ ਕਿ ਉਹਨਾਂ ਦੀਆਂ ਜ਼ਮਾਨਤਾਂ ਹੋ ਜਾਣ ਪਰ ਉਹਨਾਂ ਦੀ ਕੋਈ ਪੇਸ਼ ਨਹੀਂ ਗਈ ਤੇ ਉਹ ਪੁਲੀਸ ਰਿਮਾਂਡ ਵਿਚ ਚਲੇ ਗਏ | 
   ਨਿੱਕ ਦੇ ਇਕ ਗੋਲ਼ੀ ਰੀੜ੍ਹ ਦੀ ਹੱਡੀ ਵਿਚ ਲੱਗੀ ਸੀ | ਉਹ ਚਾਰ ਮਹੀਨੇ ਹਸਪਤਾਲ ਵਿਚ ਪਿਆ ਰਿਹਾ | ਜਦੋਂ ਉਸ ਨੂੰ ਹਸਪਤਾਲੋਂ ਛੁੱਟੀ ਮਿਲੀ ਤਾਂ ਉਹ ਸਾਰੀ ਉਮਰ ਦਾ ਅਪਾਹਜ ਹੋ ਕੇ ਘਰ ਆਇਆ | ਨਿੱਕ ਅਪਾਹਜ ਹੋਇਆ ਘਰ ਮੰਜੇ 'ਤੇ ਪਿਆ ਸੀ | ਬੌਬੀ ਅਤੇ ਉਸ ਦੇ ਦੋਵੇਂ ਸਾਥੀ ਅੱਡ ਅੱਡ ਜਿਹਲਾਂ ਵਿਚ ਨਜ਼ਰਬੰਦ ਸਨ ਪਰ ਡਰਗ ਦਾ ਧੰਦਾ ਉਸੇ ਤਰ੍ਹਾਂ ਚੱਲ ਰਿਹਾ ਸੀ | ਕਦੀ ਕਦਾਈਂ ਗੋਲੀ ਚੱਲਣ ਦੀਆਂ ਘਟਨਾਵਾਂ ਵੀ ਹੋ ਜਾਂਦੀਆਂ | ਭਾਰਤੀ ਭਾਈਚਾਰਾ ਇਸ ਗੈਂਗ ਜੰਗ ਤੋਂ ਅੱਡ ਪਰੇਸ਼ਾਨ ਸੀ |
   ਇਕ ਦਿਨ ਜਿਹਲ ਵਿਚ ਬੈਠੇ ਬੌਬੀ ਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ ਕਿ ਇਕ ਬਾਰ ਕਲੱਬ ਦੇ ਬਾਹਰ ਦੀਪ ਦਾ ਕਤਲ ਕਰ ਦਿੱਤਾ ਗਿਆ ਹੈ | ਦੀਪ ਦੇ ਹੁੰਦਿਆਂ ਬੌਬੀ ਨੂੰ ਜਿਹਲ ਵਿਚ ਬੈਠੇ ਨੂੰ ਕੋਈ ਫਿਕਰ ਨਹੀਂ ਸੀ | ਉਹ ਆਪਣੇ ਢੰਗ ਨਾਲ ਉਹਨਾਂ ਦੇ ਕੇਸ ਦੀ ਪੈਰਵੀ ਵੀ ਕਰ ਰਿਹਾ ਸੀ ਅਤੇ ਉਸ ਦੇ ਕੰਮਾਂ ਦੀ ਨਿਗਰਾਨੀ ਵੀ | ਉਦਾਸ ਤੇ ਬੇਚੈਨ ਹੋਇਆ ਬੌਬੀ ਉਸ ਬਾਰੇ ਹੀ ਸੋਚਦਾ ਰਿਹਾ, 'ਇਹ ਕਤਲ ਨਿੱਕ ਨੇ ਹੀ ਕਰਵਾਇਆ ਹੋਵੇਗਾ | ਜੇ ਉਹ ਅਪਾਹਜ ਹੋਇਆ ਘਰ ਬੈਠਾ ਹੁਕਮ ਚਲਾ ਸਕਦਾ ਹੈ ਤਾਂ ਮੈਂ ਜਿਹਲ ਵਿਚ ਬੈਠਾ ਕਿਉਂ ਨਹੀਂ ਕੁਝ ਕਰ ਸਕਦਾ |' 
   ਅਖੀਰ ਉਹ ਉਸ ਦਿਨ ਹੀ ਚੈਨ ਦੀ ਨੀਂਦ ਸੁੱਤਾ ਜਦੋਂ ਉਸ ਨੂੰ ਇਹ ਸੁਨੇਹਾ ਮਿਲ ਗਿਆ ਕਿ ਨਿੱਕ ਦੀ ਵੀ ਉਸ ਦੇ ਘਰ ਸਾਹਮਣੇ, ਭੇਦ ਭਰੇ ਢੰਗ ਨਾਲ ਮੌਤ ਹੋ ਗਈ ਹੈ | ਇਨ੍ਹਾਂ ਕਤਲਾਂ ਬਾਰੇ ਪੁਲੀਸ ਅੱਕੀਂ ਪਲਾਹੀਂ ਹੱਥ ਮਾਰ ਰਹੀ ਸੀ ਪਰ ਉਸ ਦੇ ਹੱਥ ਪੱਲੇ ਕੁਝ ਨਹੀਂ ਸੀ ਆ ਰਿਹਾ |
   ਬੌਬੀ ਹੁਰਾਂ ਦਾ ਮੁਕੱਦਮਾ ਲਟਕਦਾ ਜਾ ਰਿਹਾ ਸੀ | ਅੱਠ ਮਹੀਨਿਆਂ ਬਾਅਦ ਜਿਉਰੀ ਦਾ ਗਠਨ ਕੀਤਾ ਗਿਆ | ਫਿਰ ਸੁਣਵਾਈ 'ਤੇ ਕਈ ਮਹੀਨੇ ਲੱਗ ਗਏ | ਮੁਕੱਦਮਾ ਲੜਨ ਲਈ ਦੋਹਾਂ ਫਰੀਕਾਂ ਨੇ ਹੀ ਚੋਟੀ ਦੇ ਵਕੀਲ ਕੀਤੇ ਹੋਏ ਸਨ | ਹਰ ਕੋਈ ਇਹੋ ਕਹਿੰਦਾ ਸੀ ਕਿ ਚਾਰਾਂ ਮੁੰਡਿਆਂ ਨੂੰ ਜਰੂਰ ਉਮਰ ਕੈਦ ਹੋ ਜਾਵੇਗੀ ਪਰ ਫੈਸਲਾ ਸੁਣ ਕੇ ਸਭ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ | ਜਿਉਰੀ ਵਿਚ ਸਰਵਸੰਮਤੀ ਨਾ ਹੋਣ ਕਾਰਨ ਸਾਰੇ ਬਰੀ ਹੋ ਗਏ | ਉਹਨਾਂ ਦੇ ਬਰੀ ਹੋਣ ਬਾਰੇ ਵੀ ਭਾਂਤ ਭਾਂਤ ਦੀਆਂ ਗੱਲਾਂ ਹੋਣ ਲੱਗੀਆਂ | ਕੋਈ ਕਹਿ ਰਿਹਾ ਸੀ, "ਕੈਨੇਡਾ ਦਾ ਕਨੂੰਨ ਹੀ ਇੰਨਾ ਨਰਮ ਹੈ ਕਿ ਬਹੁਤ ਘੱਟ ਬੰਦਿਆਂ ਨੂੰ ਸਜਾਵਾਂ ਹੁੰਦੀਆਂ |"
"ਉਹਨਾਂ ਦੇ ਵਕੀਲ ਨੇ ਦਲੀਲਾਂ ਹੀ ਅਜੇਹੀਆਂ ਦਿੱਤੀਆਂ ਜਿਸ ਨਾਲ ਸਾਬਤ ਹੋ ਗਿਆ ਕਿ ਉਹਨਾਂ ਨੇ ਸਵੈਰੱਖਿਆ ਲਈ ਗੋਲੀਆਂ ਚਲਾਈਆਂ ਸਨ | ਜਿਉਰੀ ਦੇ ਕੁਝ ਮੈਂਬਰਾਂ ਨੂੰ ਉਹ ਦਲੀਲਾਂ ਕਾਟ ਕਰ ਗਈਆਂ |"
"ਉਹਨਾਂ ਦੇ ਵਕੀਲ ਨੇ ਅੰਦਰੋ ਅੰਦਰ ਜਿਉਰੀ ਉਪਰ ਦਬਾਅ ਬਣਾਇਆ ਸੀ, ਜਿਸ ਕਾਰਨ ਜਿਉਰੀ ਦੇ ਕੁਝ ਮੈਂਬਰ ਯਰਕ ਗਏ |"
"ਅੰਦਰ ਖਾਤੇ ਰਿਸ਼ਵਤ ਵੀ ਚੱਲੀ ਹੋਊ | ਹੁਣ ਏਥੇ ਵੀ ਰਿਸ਼ਵਤ ਚੱਲਣ ਲੱਗ ਪਈ ਹੈ |"
"ਇਹਨਾਂ ਨੇ ਪੈਸਾ ਵੀ ਪਾਣੀ ਵਾਂਗ ਵਹਾਇਆ ਹੈ ਤੇ ਦੂਜੇ ਪਾਸੇ ਜਦੋਂ ਨਿੱਕ ਦੀ ਮੌਤ ਹੋ ਜਾਣ ਮਗਰੋਂ ਕੇਸ ਦੀ ਪੈਰਵੀ ਕਰਨ ਵਾਲਾ ਹੀ ਕੋਈ ਨਾ ਰਿਹਾ ਤਾਂ ਉਹਨਾਂ ਨੇ ਬਰੀ ਹੋਣਾ ਹੀ ਸੀ |"
"ਇਕ ਗੱਲੋਂ ਤਾਂ ਚੰਗਾ ਹੀ ਹੋਇਆ, ਉਹਨਾਂ ਦਾ ਫਸਤਾ ਵੱਢਿਆ ਗਿਆ | ਅਮ੍ਰਿਤ ਛਕ ਕੇ ਕੁਕਰਮ ਕਰਦੇ ਸੀ |" 
"ਮੈਂ ਸੁਣਿਆ ਏ ਜਿਉਰੀ ਦੀ ਇਕ ਮੈਂਬਰ ਬੌਬੀ 'ਤੇ ਲੱਟੂ ਹੋ ਗਈ ਸੀ |"
"ਬੌਬੀ ਮੁੰਡਾ ਸੁਨੱਖਾ ਵੀ ਤਾਂ ਬਹੁਤ ਐ, ਗੋਰੀ ਨੇ ਤਾਂ ਇਸ 'ਤੇ ਲੱਟੂ ਹੋਣਾ ਹੀ ਸੀ | ਹਾ… ਹਾ… ਹਾ!" ਲੋਕ ਭਾਂਤ ਭਾਂਤ ਦੀਆਂ ਗੱਲਾਂ ਕਰ ਕਰ ਸਵਾਦ ਲੈਂਦੇ, ਅਸਲੀਅਤ ਬਾਰੇ ਕੋਈ ਵੀ ਨਹੀਂ ਸੀ ਜਾਣਦਾ ਪਰ ਉਹਨਾਂ ਦੇ ਜਿਹਲ ਵਿਚੋਂ ਬਾਹਰ ਆਉਣ ਨਾਲ ਬੌਬੀ ਦਾ ਦਬਦਬਾ ਪਹਿਲਾਂ ਨਾਲੋਂ ਵੀ ਵਧ ਗਿਆ ਸੀ |
   ਜਿਹਲ ਤੋਂ ਬਾਹਰ ਆਉਂਦਿਆਂ ਹੀ ਬੌਬੀ ਪਹਿਲਾਂ ਅਫਸੋਸ ਕਰਨ ਲਈ ਦੀਪ ਦੇ ਘਰ ਗਿਆ | ਨਸੀਬ ਕੌਰ ਡਡਿਆ ਕੇ ਉਸ ਦੇ ਗਲ਼ ਨੂੰ ਚੁੰਬੜ ਗਈ ਤੇ ਬਚਨ ਸਿੰਘ ਕੋਲ ਬੈਠਾ ਹਉਕੇ ਭਰਦਾ ਰਿਹਾ | ਬੌਬੀ ਕੋਲ ਅਜੇਹੇ ਕੋਈ ਸ਼ਬਦ ਨਹੀਂ ਸਨ ਜਿਨ੍ਹਾਂ ਨਾਲ ਉਹ ਦੀਪ ਦੇ ਮਾਂ ਬਾਪ ਨੂੰ ਧਰਵਾਸ ਦਿਵਾਉਂਦਾ ਫਿਰ ਵੀ ਉਹ ਉਹਨਾਂ ਕੋਲ ਕੁਝ ਚਿਰ ਬੈਠ ਰਿਹਾ ਅਤੇ ਫਿਰ ਇਹ ਕਹਿ ਕੇ ਚਲਾ ਆਇਆ, "ਅੰਕਲ, ਦੀਪ ਮੇਰਾ ਬੌਤ੍ਹ ਜਾਦੇ ਫਰੈਂਡ ਸੀਗਾ | ਉਹਦੇ ਮਰਡਰ'ਤੇ ਮੈਂ ਬੌਤ੍ਹ ਸੌਰੀ ਆਂ | ਮੈਂ ਦੀਪ ਨਾਈਂ ਬਣ ਸਕਦਾ ਪਰ ਤੁਸੀਂ ਮੈਨੂੰ ਆਪਣਾ ਦੀਪ ਹੀ ਸਮਝਣਾ | ਜੋ ਪਰਾਬਲਮ ਹੋਵੇ ਮੈਨੂੰ ਪਤਾ ਕਰ ਦੇਣਾ | ਮੈਂ ਸਾਲਵ ਕਰੂੰਗਾ |" ਪਰ ਜਦੋਂ ਉਸ ਕੋਲੋਂ ਪੰਜਾਬੀ ਵਚ ਬਹੁਤੀ ਗੱਲ ਨਾ ਕੀਤੀ ਗਈ ਤਾਂ ਅੰਗ੍ਰੇਜ਼ੀ ਵਿਚ ਬੋਲਿਆ, "ਮੈਨੂੰ ਪਤਾ ਲੱਗਾ ਸੀ ਕਿ ਫਰਨੀਚਰ ਸਟੋਰ 'ਤੇ ਪ੍ਰੀਤੀ ਜਾਣ ਲੱਗ ਪਈ ਹੈ | ਇਹ ਬਹੁਤ ਚੰਗੀ ਗੱਲ ਹੈ | ਤੁਸੀਂ ਵੀ ਸਟੋਰ 'ਤੇ ਜਾਇਆ ਕਰੋ | ਹੁਣ ਸਟੋਰ ਤੁਹਾਡਾ ਹੀ ਹੈ | ਮੇਰਾ ਇਸ ਵਿਚ ਕੋਈ ਹਿੱਸਾ ਨਹੀਂ ਹੋਵੇਗਾ | ਇਸ ਦੀ ਲਿਖਤ ਮੈਂ ਕੁਝ ਦਿਨਾਂ ਤਕ ਤੁਹਾਨੂੰ ਦੇ ਦਿਆਂਗਾ |"
   ਦੀਪ ਦੇ ਘਰੋਂ ਵਾਪਸ ਆ ਕੇ ਬੌਬੀ ਹੋਰ ਕਿਤੇ ਨਹੀਂ ਗਿਆ | ਘਰ ਆ ਕੇ ਆਪਣੇ ਸੋਣ ਕਮਰੇ ਵਿਚ ਬਿਸਤਰੇ ਵਿਚ ਪਿਆ ਸੋਚਣ ਲੱਗਾ, 'ਮੈਂ ਬਿਨਾਂ ਸੋਚਿਆਂ, ਕਾਹਲ਼ੀ ਵਿਚ ਇਹ ਕਦਮ ਚੁੱਕ ਕੇ ਕੀ ਖੱਟਿਆ? ਮਾਂ ਉਂਝ ਹੀ ਦਿਲ ਛੱਡੀ ਬੈਠੀ ਹੈ, ਇਉਂ ਲਗਦਾ ਜਿਵੇਂ ਦੋ ਸਾਲਾਂ ਵਿਚ ਬਹੁਤ ਬੁੱਢੀ ਹੋ ਗਈ ਹੋਵੇ | ਕੇਸ ਉਪਰ ਬਹੁਤ ਖਰਚ ਹੋ ਗਿਆ ਹੈ | ਫਰਨੀਚਰ ਸਟੋਰ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ | ਦੀਪ ਵਾਲੇ ਸਟੋਰ ਵਿਚਲਾ ਆਪਣਾ ਹਿੱਸਾ ਵੀ ਬਚਨ ਸਿੰਘ ਦੇ ਨਾਮ ਕਰਾਉਣ ਦਾ ਇਕਰਾਰ ਕਰ ਆਇਆ ਹਾਂ | ਮੈਨੂੰ ਜਜ਼ਬਾਤ ਵਿਚ ਆ ਕੇ ਇਹ ਇਕਰਾਰ ਨਹੀਂ ਸੀ ਕਰਨਾ ਚਾਹੀਦਾ |' ਫਿਰ ਉਸ ਸੋਚਿਆ, 'ਪਰ ਦੀਪ ਦੀ ਮੇਰੇ ਲਈ ਕੀਤੀ ਕੁਰਬਾਨੀ ਨੂੰ ਦੇਖਦਿਆਂ ਇਹ ਹਿੱਸਾ ਤਾਂ ਬਹੁਤ ਹੀ ਨਿਗੁਣਾ ਹੈ | ਜੇ ਅੱਜ ਦੀਪ ਹੁੰਦਾ ਤਾਂ ਮੈਨੂੰ ਪਿੱਛੇ ਦਾ ਕੋਈ ਫਿਕਰ ਹੀ ਨਹੀਂ ਸੀ ਹੋਣਾ | ਉਸ ਦੇ ਕਤਲ ਹੋ ਜਾਣ ਮਗਰੋਂ ਜੈਗ ਨੇ ਕੁਝ ਕੰਮ ਸੰਭਾਲਿਆ ਤਾਂ ਸੀ ਪਰ ਮੈਂ ਹੀ ਉਸ ਨੂੰ ਸੰਭਲ ਕੇ ਰਹਿਣ ਲਈ ਕਿਹਾ ਸੀ | ਹੁਣ ਸਭ ਕੁਝ ਨਵੇਂ ਸਿਰੇ ਤੋਂ ਵਿਉਂਤਣਾ ਪਵੇਗਾ |'
   ਬੌਬੀ ਨਵੇਂ ਸਿਰੇ ਤੋਂ ਕੰਮ ਚਾਲੂ ਕਰਨ ਬਾਰੇ ਆਪਣੇ ਮਨ ਵਿਚ ਸੋਚਾਂ ਸੋਚ ਰਿਹਾ ਸੀ ਕਿ ਬਾਹਰਲੇ ਗੇਟ ਦੀ ਘੰਟੀ ਖੜਕੀ | ਬੌਬੀ ਨੇ ਸਕਰੀਨ ਉਪਰ ਦੇਖਿਆ, ਗੇਟ 'ਤੇ ਜੈਗ ਖੜ੍ਹਾ ਸੀ | ਉਸ ਨੇ ਰਿਮੋਟ ਰਾਹੀਂ ਆਪਣੇ ਕਮਰੇ ਵਿਚੋਂ ਹੀ ਗੇਟ ਖੋਲ੍ਹ ਦਿੱਤਾ ਅਤੇ ਉਠ ਕੇ ਪੌੜੀਆਂ ਉਤਰ ਆਇਆ ਤੇ ਘਰ ਦਾ ਬੂਹਾ ਖੋਲ੍ਹ ਕੇ ਗੈਸਟਰੂਮ ਵਿਚ ਆ ਗਿਆ | ਕੁਝ ਪਲਾਂ ਮਗਰੋਂ ਜੈਗ ਕਮਰੇ ਵਿਚ ਦਾਖਲ ਹੋਇਆ | ਰਸਮੀ ਗੱਲਾਂ ਕਰਨ ਮਗਰੋਂ ਬੌਬੀ ਨੇ ਪੁੱਛਿਆ, "ਕਾਰੋਬਾਰ ਕਿਵੇਂ ਚੱਲ ਰਿਹਾ ਹੈ?" 
"ਦੀਪ ਦੇ ਕਤਲ ਹੋ ਜਾਣ ਮਗਰੋਂ ਉਸ ਵਾਲੀ ਜਿਮੇਦਾਰੀ ਸੰਭਾਲਣ ਲਈ ਪੈਸਿਆਂ ਦੀ ਲੋੜ ਸੀ | ਮੈਂ ਆਪਣਾ ਟਰੱਕ ਇਕ ਖਾਸ ਬੰਦੇ ਨੂੰ ਵੇਚ ਦਿੱਤਾ ਸੀ | ਕੁਝ ਦਿਨ ਹੋਏ, ਮੈਂ ਇਕ ਹੋਰ ਪੰਜ ਟਨ ਟਰੱਕ ਲੀਜ਼ 'ਤ ਲੈ ਲਿਆ ਹੈ |" ਜੈਗ ਨੇ ਦੱਸਿਆ | ਉਸ ਦੇ ਸ਼ਬਦਾਂ ਵਿਚ ਕੋਈ ਲੁਕਵੀਂ ਜਾਣਕਾਰੀ ਸੀ |
"ਹੁਣ ਮੈਂ ਬਾਹਰ ਆ ਗਿਆ ਹਾਂ | ਤੂੰ ਬੇ ਫਿਕਰ ਹੋ, ਕੁਝ ਸਾਲਾਂ ਵਿਚ ਤੇਰੀ ਵੀ ਟਰੱਕਿੰਗ ਕੰਪਣੀ ਹੋਵੇਗੀ | ਭਾਵੇਂ ਹੁਣੇ ਇਕ ਟਰੱਕ ਹੋਰ ਲੀਜ਼ 'ਤੇ ਲੈ ਲਾ |" ਬੌਬੀ ਨੇ ਜੈਗ ਦਾ ਹੌਸਲਾ ਵਧਾਇਆ |
"ਮੇਰੇ ਵਿਚਾਰ ਵਿਚ ਅਜੇ ਹੋਰ ਟਰੱਕ ਪਾਉਣ ਦੀ ਕਾਹਲੀ ਨਹੀਂ ਕਰਨੀ ਚਾਹੀਦੀ |" ਜੈਗ ਦਾ ਵਿਚਾਰ  ਸੀ |
"ਠੀਕ ਹੈ, ਕੁਝ ਸਮੇਂ ਬਾਅਦ ਸਹੀ |" ਇਹ ਕਹਿ ਕੇ ਬੌਬੀ ਨੇ ਜੈਗ ਨਾਲ ਮਤਲਬ ਦੀ ਗੱਲ ਚਲਾਈ, "ਜੇ ਪਹਿਲਾਂ ਵਾਂਗ ਹੀ ਆਪਣੇ ਤਿੰਨੇ ਗਰੁੱਪ ਕੰਮ ਕਰਦੇ ਰਹਿਣ ਤਾਂ ਤੇਰਾ ਕੀ ਵਿਚਾਰ ਹੈ?"
"ਜਦੋਂ ਨਿੱਕ ਜੁੰਡਲੀ ਮੁਕਾਬਲੇ ਵਿਚ ਹੀ ਨਹੀਂ, ਹੁਣ ਭਾਵੇਂ ਆਪਾਂ ਆਪਣੇ ਦਸ ਗਰੁੱਪ ਬਣਾ ਲਈਏ |" ਜੈਗ ਨੇ ਫੜ੍ਹ ਮਾਰੀ |
"ਜਦੋਂ ਤਕ ਨਿੱਕ ਦਾ ਬੌਸ ਹੈਗਾ ਤਾਂ ਨਿੱਕ ਨਹੀਂ ਤਾਂ ਰਿੱਕ ਦੀਆਂ ਜੁੰਡਲੀਆ ਪੈਦਾ ਹੋ ਜਾਣਗੀਆਂ | ਬਹੁਤਾ ਆਸਵੰਦ ਹੋਣ ਦੀ ਲੋੜ ਨਹੀਂ | ਸਾਵਧਾਨ ਰਹਿਣਾ ਪਵੇਗਾ |" ਬੌਬੀ ਨੇ ਸਮਝਾਇਆ |
"ਇਹ ਗੱਲ ਤਾਂ ਮੈਂ ਤੈਨੂੰ ਨਿੱਕ ਦੀ ਮੌਤ ਯਾਦ ਕਰਾਉਣ ਲਈ ਹੀ ਕਹੀ ਸੀ | ਉਂਝ ਤਾਂ ਮੈਨੂੰ ਪਤਾ ਹੈ ਕਿ ਜਿਹੜੇ ਤਿੰਨ ਜਣੇ ਨਸ਼ਿਆਂ ਦੀ ਤਸਕਰੀ ਵਿਚ ਫੜੇ ਗਏ ਸੀ ਤੇ ਹੁਣ ਉਹ ਜਿਹਲ ਦੀ ਹਵਾ ਖਾ ਰਹੇ ਹਨ, ਉਹ ਨਿੱਕ ਦੇ ਬੰਦੇ ਹੀ ਹਨ | ਮੈਂ ਇਹ ਪਤਾ ਵੀ ਲਾ ਲਿਆ ਹੈ ਕਿ ਹੁਣ ਉਸ ਦਾ ਕੰਮ ਕਿਸ ਨੇ ਸੰਭਾਲਿਆ ਹੋਇਆ ਹੈ | ਇਹ ਗੱਲ ਛੱਡ ਤੇ ਹੁਣ ਦੱਸ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ?" ਜੈਗ ਨੇ ਨਵੀਂ ਜਾਣਕਾਰੀ ਦੇ ਕੇ ਬੌਬੀ ਕੋਲੋਂ ਪੁੱਛਿਆ | 
ਬੌਬੀ ਕੁਝ ਛਿਣ ਚੁੱਪ ਕੀਤਾ ਜੈਗ ਦੇ ਚਿਹਰੇ ਨੂੰ ਨਿਹਾਰਦਾ ਰਿਹਾ ਤੇ ਫਿਰ ਬੋਲਿਆ, "ਹੁਣ ਦੀਪ ਵਾਲੀ ਜਿੰਮੇਦਾਰੀ ਤੈਨੂੰ ਸੰਭਾਲਣੀ ਪੈਣੀ ਹੈ | ਲਾਲੀ ਤੇਰਾ ਚੰਗਾ ਜੋਟੀਦਾਰ ਹੈ, ਉਸ ਨੂੰ ਆਪਣੇ ਨਾਲ ਰੱਖ | ਸੈਮ, ਗੈਰੀ ਤੇ ਪੀਟਰ ਆਪਣੀਆਂ ਜਿੰਦਾਰੀਆਂ ਸੰਭਾਲ ਲੈਣਗੇ | ਪਰ ਤੁਹਾਡੇ ਤਿੰਨਾਂ ਗਰੁੱਪਾਂ ਦਾ ਆਪੋ ਵਿਚ ਤਾਲ ਮੇਲ ਵੀ ਰਹਿਣਾ ਚਾਹੀਦਾ ਹੈ ਅਤੇ ਤੁਸੀਂ ਇਕ ਦੂਜੇ ਤੋਂ ਦੂਰੀ ਵੀ ਬਣਾਈ ਰੱਖਣੀ ਹੈ | ਕਿਸੇ ਵੀ ਟੋਲੀ ਦੇ, ਕਿਸੇ ਬੰਦੇ ਨੂੰ ਵੀ ਮੇਰੇ ਬਾਰੇ ਕੋਈ ਜਾਣਕਾਰੀ ਨਹੀਂ ਹੋਣੀ ਚਾਹੀਦੀ | ਇਸ ਹਫਤੇ ਦੇ ਅੰਤ 'ਤੇ ਮੈਂ ਤੁਹਾਨੂੰ ਇਕੱਠਿਆਂ ਨੂੰ ਕਿਸੇ ਥਾਂ ਮਿਲਾਂਗਾ |" ਸਾਰੀ ਵਿਉਂਤ ਸਮਝਾ ਕੇ ਬੌਬੀ ਜੈਗ ਨੂੰ ਉੱਥੋਂ ਤੋਰਨਾ ਚਾਹੁੰਦਾ ਸੀ ਪਰ ਉਸ ਨੇ ਵਿਚੋਂ ਹੀ ਇਕ ਹੋਰ ਸਵਾਲ ਪੁੱਛ ਲਿਆ, "ਅਹਿਮਦ ਮੇਰੇ ਨਾਲ ਨਹੀਂ ਹੋਵੇਗਾ? ਜਿਹਲ ਵਿਚੋਂ ਤੂੰ ਮੇਰਾ ਉਸੇ ਨਾਲ ਤਾਲ ਮੇਲ ਕਰਾਇਆ ਸੀ |" 
"ਮੇਰੇ ਜਿਹਲ ਵਿਚ ਹੋਣ ਕਰਕੇ ਹੀ ਉਹ ਤੇਰੇ ਨਾਲ ਸਹਿਯੋਗ ਕਰ ਰਿਹਾ ਸੀ | ਹੁਣ ਮੈਂ ਜਿਹਲ ਵਿਚ ਨਹੀਂ ਹਾਂ |" ਇੰਨਾ ਕਹਿ ਕੇ ਉਸ ਨੇ ਜੈਗ ਨੂੰ ਚੁੱਪ ਕਰਾ ਦਿੱਤਾ | ਉਹ ਝਟ ਸਮਝ ਗਿਆ ਕਿ ਬੌਬੀ ਅਹਿਮਦ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ | ਉਹ ਸੋਫੇ ਤੋਂ ਉਠਦਾ ਹੋਇਆ ਬੋਲਿਆ, "ਹੁਣ ਮੈਨੂੰ ਚੱਲਣਾ ਚਾਹੀਦਾ ਹੈ |"
"ਅੱਛਾ! ਇਹ ਗੱਲ ਯਾਦ ਰੱਖੀਂ ਕਿ ਹੁਣ ਦੀਪ ਦੀ ਥਾਂ 'ਤੇ ਤੂੰ ਹੀ ਹੈਂ ਮੇਰਾ ਸਭ ਤੋਂ ਪਿਆਰਾ ਤੇ ਰਾਜ਼ਦਾਰ ਦੋਸਤ |" ਬੌਬੀ ਨੇ ਜੈਗ ਨੂੰ ਜਾਣ ਦਾ ਇਸ਼ਾਰਾ ਕਰ ਆਪ ਫਿਰ ਗਿਣਤੀਆਂ ਮਿਣਤੀਆਂ ਵਿਚ ਪੈ ਗਿਆ | 
   
   ਬੌਬੀ ਨੂੰ ਗਿਣਤੀਆਂ ਮਿਣਤੀਆਂ ਰਾਸ ਆ ਰਹੀਆਂ ਸਨ | ਉਸ ਨੇ ਛੇ ਮਹੀਨਿਆਂ ਵਿਚ ਹੀ ਆਪਣੀ ਗੱਡੀ ਲੀਹ 'ਤੇ ਲੈ ਆਂਦੀ | ਹੁਣ ਉਹ ਬਹੁਤਾ ਸਮਾਂ ਆਪਣੇ ਸਟੋਰ ਵਿਚ ਹੀ ਬਤੀਤ ਕਰਦਾ | ਜੇ ਕਿਸੇ ਨੂੰ ਮਿਲਣਾ ਵੀ ਹੁੰਦਾ ਸੀ ਤਾਂ ਆਪਣੇ ਸਟੋਰ ਵਿਚ ਹੀ ਮਿਲਦਾ | ਬੌਬੀ ਨੇ ਮਾਂ ਨੂੰ ਸਟੋਰ 'ਤੇ ਆਉਣੋ ਇਹ ਕਹਿ ਕੇ ਰੋਕ ਦਿੱਤਾ ਸੀ, "ਮੌਮ, ਹੁਣ ਤੈਨੂੰ ਕਿਸੇ ਕੰਮ ਦਾ ਫਿਕਰ ਕਰਨ ਦੀ ਲੋੜ ਨਹੀਂ | ਤੂੰ ਘਰ ਬੈਠ ਕੇ ਅਰਾਮ ਕਰ ਜਾਂ ਕੁਝ ਸਮਾਂ ਗੁਰਦਵਾਰੇ ਜਾ ਕੇ ਸੇਵਾ ਕਰ ਆਇਆ ਕਰ |"
   ਇਕ ਦਿਨ ਬੌਬੀ ਆਪਣੇ ਦਫਤਰ ਵਿਚ ਬੈਠਾ ਨਵੀਂ ਫਰਨੀਚਰ ਫੈਕਟਰੀ ਬਣਾਉਣ ਬਾਰੇ ਸੋਚਦਾ ਹੋਇਆ ਕਾਗਜ਼ ਉਪਰ ਲੀਕਾਂ ਵਾਹ ਰਿਹਾ ਸੀ ਕਿ ਬੂਹੇ 'ਤੇ ਠਕ ਠਕ ਹੋਈ, "ਆ ਜਾਓ!" ਬੌਬੀ ਨੇ ਕਾਗਜ਼ ਤੋਂ ਨਿਗਾਹ ਉਤਾਂਹ ਚੁਕਦਿਆਂ ਕਿਹਾ |
ਨਿੰਦਰ ਅੰਦਰ ਆਇਆ ਤੇ ਇਕ ਲਫਾਫਾ ਮੇਜ਼ ਉਪਰ ਰਖ ਕੇ ਇਹ ਕਹਿੰਦਾ ਹੋਇਆ ਵਾਪਸ ਮੁੜ ਗਿਆ, "ਇਕ ਕੁੜੀ ਅਹਿ ਚਿੱਠੀ ਫੜਾ ਗਈ ਐ | ਕਹਿੰਦੀ ਸੀ ਤੁਹਾਨੂੰ ਹੀ ਫੜਾਉਂਣੀ ਐ |"
   ਬੌਬੀ ਨੇ ਉਹ ਚਿੱਠੀ ਖੋਲ੍ਹ ਕੇ ਪੜ੍ਹੀ | ਚਿੱਠੀ ਮਾਰਥਾ ਵੱਲੋਂ ਲਿਖੀ ਹੋਈ ਸੀ ਅਤੇ ਅੱਜ ਹੀ ਉਸ ਨੂੰ ਮਿਲਣ ਲਈ ਤਾਕੀਦ ਕੀਤੀ ਹੋਈ ਸੀ ਅਤੇ ਥਾਂ ਟਿਕਾਣੇ ਬਾਰੇ ਸੰਕੇਤਕ ਭਾਸ਼ਾ ਵਿਚ ਲਿਖਿਆ ਹੋਇਆ ਸੀ |
   ਚਿੱਠੀ ਪੜ੍ਹ ਕੇ ਬੌਬੀ ਮਾਰਥਾ ਬਾਰੇ ਸੋਚਣ ਲੱਗਾ, 'ਉਸ ਵਰਗੀ ਦਲੇਰ ਕੁੜੀ ਮੈਂ ਨਹੀਂ ਦੇਖੀ ਕੋਈ | ਇਕੱਲੀ ਹੀ ਮੈਕਸੀਕੋ ਤਕ ਦਾ ਗੇੜਾ ਲਾ ਆਉਂਦੀ ਹੈ | ਭਾਵੇਂ ਕਿ ਇਕ ਵਾਰ ਪੁਲੀਸ ਦੇ ਘੇਰੇ ਵਿਚ ਆ ਗਈ ਸੀ ਪਰ ਉਹ ਡਰੀ ਝਿਜਕੀ ਨਹੀਂ ਤੇ ਉੱਥੇ ਹੀ ਕਾਰ ਛੱਡ ਕੇ ਭੱਜ ਗਈ | ਕਾਰ ਵੀ ਚੋਰੀ ਦੀ ਸੀ | ਉਹ ਪੁਲੀਸ ਦੇ ਹੱਥ ਨਹੀ ਸੀ ਆਈ | ਉਹ ਤਾਂ ਔਕੜਾਂ ਤੋਂ ਡਰਨ ਵਾਲੀ ਨਹੀਂ | ਅੱਜ ਉਸ ਨੂੰ ਇਹੋ ਜਿਹੀ ਕਿਹੜੀ ਮੁਸੀਬਤ ਆਣ ਪਈ ਜਿਹੜਾ ਉਸ ਨੇ ਮੈਨੂੰ ਤੱਦੀ ਦਾ ਸੁਨੇਹਾ ਘੱਲਿਆ ਹੈ | ਇਸ ਬਾਰੇ ਚਿੱਠੀ ਵਿਚ ਕੁਝ ਵੀ ਨਹੀਂ ਲਿਖਿਆ |' ਉਸ ਦੇ ਮਨ ਵਿਚ ਸ਼ੰਕਾ ਪੈਦਾ ਹੋਈ, 'ਉਸ ਨੇ ਮੈਨੂੰ ਆਪਣੇ ਫਲੈਟ ਵਿਚ ਨਹੀਂ ਸੱਦਿਆ ਹੋਟਲ ਵਿਚ ਮਿਲ਼ਨ ਲਈ ਹੀ ਕਿਉਂ ਕਿਹਾ ਹੈ? ਇਸ ਪਿੱਛੇ ਕਿਤੇ ਕੋਈ ਸਾਜਸ਼ ਤਾਂ ਨਹੀਂ? ਜੇ ਮੈਂ ਨਾ ਜਾਵਾਂ ਤੇ ਉਸ ਨੂੰ ਫੋਨ ਕਰਕੇ ਕਹਿ ਦਿਆਂ ਕਿ ਅੱਜ ਮੈਂ ਨਹੀਂ ਆ ਸਕਦਾ |' ਫਿਰ ਉਸ ਸੋਚਿਆ, 'ਨਹੀਂ, ਬਿਨਾਂ ਜਾਣਿਆਂ ਉਸ ਬਾਰੇ ਇਉਂ ਨਹੀਂ ਸੋਚਣਾ ਚਾਹੀਦਾ | ਇਹ ਇਕੋ ਇਕ ਕਾਕੇਸ਼ੀਅਨ ਕੁੜੀ ਹੈ ਜਿਹੜੀ ਮੇਰੇ ਨਾਲ ਤਨੋਂ ਮਨੋਂ ਸਹਿਯੋਗ ਕਰ ਰਹੀ ਹੈ, ਨਹੀਂ ਤਾਂ ਕੋਈ ਵੀ ਗੋਰੀ ਕੁੜੀ ਇਕ ਵਾਰ ਤੋਂ ਵੱਧ ਮੇਰੇ ਕੋਲ ਨਹੀਂ ਆਈ | ਕ੍ਰਿਸਟੀਨਾ ਵੀ ਜਿਹੜੀ ਵੈਲਨਟਾਈਨ ਪਾਰਟੀ ਤੋਂ ਮਗਰੋਂ ਮੈਨੂੰ ਬੜਾ ਪਿਆਰ ਦਾ ਦਿਖਾਵਾ ਕਰਨ ਲੱਗੀ ਸੀ, ਇਕੋ ਰਾਤ ਮੇਰੇ ਕੋਲ ਰਹਿਣ ਮਗਰੋਂ ਕੰਨਾਂ ਨੂੰ ਹੱਥ ਲਾ ਗਈ | ਗੋਰੀਆਂ ਕੁੜੀਆਂ ਨਾਲ ਸਹਿਵਾਸ ਸਮੇਂ ਪਤਾ ਨਹੀਂ ਮੇਰੇ ਅੰਦਰ ਕਿਹੜਾ ਸ਼ੈਤਾਨ ਆ ਜਾਂਦਾ ਹੈ | ਮੇਰਾ ਚਿੱਤ ਕਰਦਾ ਹੈ ਕਿ ਮੈਂ ਉਸ ਨੂੰ ਕੁਚਲ ਦਿਆਂ | ਪਤਾ ਨਹੀਂ ਦਾਦੀ ਦੇ ਛੁਰਾ ਮਾਰਨ ਵਾਲੀ ਕੁੜੀ ਕਾਰਨ ਇਹ ਨਫਰਤ ਮੇਰੇ ਮਨ ਦੇ ਕਿਸੇ ਕੋਨੇ ਵਿਚ ਅਜੇ ਵੀ ਘਰ ਕਰੀ ਬੈਠੀ ਹੈ | ਪਹਿਲੀ ਵਾਰ ਤਾਂ ਮਾਰਥਾ ਨੂੰ ਮਿਲਦਿਆਂ ਵੀ ਮੈਂ ਵਹਿਸ਼ੀ ਬਣ ਗਿਆ ਸਾਂ ਪਰ ਫਿਰ ਵੀ ਉਹ ਮੇਰੀ ਭਾਈ ਵਾਲ ਬਣ ਗਈ | ਉਸ ਨੇ ਸਦਾ ਹੀ ਮੇਰੇ ਨਾਲ ਇਕ ਪ੍ਰੇਮੀ ਵਾਲਾ ਵਰਤਾਓ ਕੀਤਾ ਹੈ | ਇਸ ਲਈ ਮੈਂ ਉਸ ਕੋਲ ਜਰੂਰ ਜਾਵਾਂਗਾ | ਜੇ ਕੋਈ ਸਾਜਸ਼ ਵੀ ਹੋਈ ਤਾਂ ਵੀ ਪਰਵਾਹ ਨਹੀਂ, ਉਸ ਦਾ ਵੀ ਪ੍ਰਬੰਧ ਕਰਕੇ ਜਾਵਾਂਗਾ | ਉਸ ਨੂੰ ਮਿਲਿਆਂ ਵੀ ਤਾਂ ਦੋ ਸਾਲ ਤੋਂ ਉੱਤੇ ਹੋ ਗਏ ਹਨ |' ਉਸ ਦੁਚਿੱਤੀ ਵਿਚੋਂ ਨਿਕਲ ਜੈਗ ਨੂੰ ਸੁਨੇਹਾ ਘੱਲ ਕੇ ਆਪਣੇ ਕੋਲ ਬੁਲਾ ਲਿਆ ਅਤੇ ਫਿਰ ਉਹ ਆਪਣੀ ਪੂਰੀ ਤਿਆਰੀ ਕਰਕੇ ਦੱਸੇ ਟਿਕਾਣੇ 'ਤੇ ਪਹੁੰਚ ਗਏ | ਜੈਗ ਆਪਣੇ ਲਈ ਇਕ ਵੱਖਰਾ ਕਮਰਾ ਰਾਖਵਾਂ ਕਰਵਾ ਕੇ ਉੱਥੇ ਚਲਾ ਗਿਆ ਤੇ ਬੌਬੀ ਮਾਰਥਾ ਦੇ ਕਮਰੇ ਵਿਚ ਵੜ ਗਿਆ | 
   ਜੋ ਕੁਝ ਸੋਚ ਕੇ ਬੌਬੀ ਉੱਥੇ ਗਿਆ ਸੀ, ਅਜੇਹਾ ਕੁਝ ਵੀ ਨਹੀਂ ਸੀ | ਮਾਰਥਾ ਨੇ ਆਪਣੀ ਮੁਸੀਬਤ ਦਾ ਕਾਰਨ ਇਹ ਦੱਸਿਆ, "ਇਥੇ ਨਸ਼ੀਲਾ ਧੰਦਾ ਕਰਨ ਵਾਲਾ ਇਕ ਹੋਰ ਗ੍ਰੋਹ ਪੈਦਾ ਹੋ ਗਿਆ ਹੈ | ਉਹਨਾਂ ਨਾਲ ਬਹੁਤ ਸਾਰੀਆਂ ਕੁੜੀਆਂ ਵੀ ਹਨ | ਉਹ ਸਾਨੂੰ ਬਹੁਤ ਤੰਗ ਕਰਦੇ ਹਨ | ਕੱਲ੍ਹ ਹੀ ਯਾਟ ਕਲੱਬ ਵਿਚ ਉਹਨਾਂ ਨੇ ਮੇਰੀ ਤੇ ਮੇਰੀ ਇਕ ਹੋਰ ਸਹੇਲੀ ਦੀ ਖਿੱਚ ਧੂਅ ਕੀਤੀ ਹੈ |"
"ਤੂੰ ਆਪਣੇ ਬਚਾ ਲਈ ਕੁਝ ਨਾਲ ਨਹੀਂ ਸੀ ਲੈ ਕੇ ਗਈ?"
"ਉਸ ਕਲੱਬ ਵਿਚ ਤਲਾਸ਼ੀ ਲੈ ਕੇ ਅੰਦਰ ਜਾਣ ਦਿੰਦੇ ਹਨ |"
"ਤੇਰੇ ਕੋਲੋਂ ਉਹ ਚਾਹੁੰਦੇ ਕੀ ਹਨ ਤੇ ਉਹਨਾਂ ਨੂੰ ਤੇਰੇ ਕੰਮ ਬਾਰੇ ਪਤਾ ਕਿਵੇਂ ਲੱਗ ਗਿਆ?"
"ਇਹ ਤਾਂ ਮੈਂ ਨਹੀਂ ਜਾਣਦੀ ਕਿ ਮੇਰੇ ਕੰਮ ਬਾਰੇ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ | ਪਰ ਉਹ ਚਾਹੁੰਦੇ ਹਨ ਕਿ ਜਾਂ ਤਾਂ ਮੈਂ ਉਹਨਾਂ ਦੇ ਨਾਲ ਮਿਲ ਜਾਵਾਂ ਤੇ ਜਾਂ ਫਿਰ ਆਪਣਾ ਕੰਮ ਬੰਦ ਕਰਕੇ ਇੱਥੋਂ ਸਦਾ ਲਈ ਚਲੀ ਜਾਵਾਂ |"
"ਫਿਰ ਤਾਂ ਉਹਨਾਂ ਨੂੰ ਤੇਰੇ ਸੰਪਰਕ ਬਾਰੇ ਵੀ ਪਤਾ ਲੱਗ ਗਿਆ ਹੋਵੇਗਾ |"
"ਨਹੀਂ, ਉਹਨਾਂ ਦੇ ਵਿਚਾਰ ਵਿਚ ਮੇਰੇ ਕਿਸੇ ਐਮ੍ਰਿਕਣ ਸਟੇਟ ਦੇ ਬੰਦੇ ਨਾਲ ਸੰਪਰਕ ਹਨ |" 
"ਉਹ ਕੌਣ ਹਨ, ਉਹਨਾਂ ਬਾਰੇ ਤੂੰ ਕੁਝ ਦੱਸੇਂਗੀ ਕਿ ਅਸੀਂ ਆਪ ਪਤਾ ਕਰੀਏ?"
"ਉਹ ਹਰ ਸਪਤਾਹ ਅੰਤ 'ਤੇ ਰਾਤ ਨੂੰ ਉਸੇ ਕਲੱਬ ਵਿਚ ਆਉਂਦੇ ਹਨ |"
"ਠੀਕ ਹੈ, ਹੁਣ ਆਪਾਂ ਅਗਲੇ ਸਪਤਾਹ, ਉਸ ਕਲੱਬ ਕੋਲ ਮਿਲਾਂਗੇ |" ਇਹ ਕਹਿ ਕੇ ਬੌਬੀ ਉਠ ਖੜ੍ਹਾ ਹੋਇਆ |
"ਮੈਂ ਅੱਜ ਦੀ ਰਾਤ ਤੈਨੂੰ ਕਿਤੇ ਨਹੀਂ ਜਾਣ ਦੇਣਾ |" ਮਾਰਥਾ ਨੇ ਗਲਵਕੜੀ ਵਿਚ ਲੈਂਦਿਆਂ ਉਸ ਨੂੰ ਆਪਣੇ ਕੋਲ ਬਿਠਾ ਲਿਆ |
   ਬੌਬੀ ਉਸ ਰਾਤ ਮਾਰਥਾ ਕੋਲ ਹੀ ਰਿਹਾ | ਉਸ ਤੋਂ ਅਗਲੇ ਐਤਵਾਰ ਦੀਆਂ ਅਖਬਾਰਾਂ ਵਿਚ ਮੋਟੀ ਖਬæਰ ਛਪੀ ਹੋਈ ਸੀ, "ਡਾਊਨ ਟਾਊਨ ਦੀ ਯਾਟ ਕਲੱਬ ਦੇ ਬਾਹਰ ਦੋ ਗਰੁੱਪਾਂ ਵਿਚ ਲੜਾਈ | ਦੋ ਮੁੰਡੇ ਤੇ ਇਕ ਕੁੜੀ ਫੱਟੜ | ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਪੁਲੀਸ ਘਟਨਾ ਦੀ ਪੜਤਾਲ ਕਰ ਰਹੀ ਹੈ | ਫੱਟੜ ਹੋਣ ਵਾਲੇ ਮੁੰਡਿਆਂ ਨੂੰ ਪੁਲੀਸ ਜਾਣਦੀ ਹੈ ਪਰ ਉਹ ਪੁਲੀਸ ਨੂੰ ਕੋਈ ਸਹਿਯੋਗ ਨਹੀਂ ਦੇ ਰਹੇ |"
   ਡਾਊਨ ਟਾਊਨ ਦੀ ਘਟਨਾ ਵਾਪਰੀ ਨੂੰ ਅਜੇ ਮਹੀਨਾ ਵੀ ਨਹੀਂ ਸੀ ਹੋਇਆ ਕਿ ਐਬਟਸਫੋਰਡ ਤੋਂ ਸ਼ਕਾਇਤਾਂ ਆਉਣ ਲੱਗੀਆਂ ਕਿ ਉੱਥੇ ਇਕ ਯੋਰਪੀਅਨ ਗੈਂਗ ਭਾਰੂ ਹੁੰਦਾ ਜਾ ਰਿਹਾ ਹੈ ਤੇ ਉਹ ਬੌਬੀ ਦੇ ਮੁੰਡਿਆਂ ਨੂੰ ਬਹੁਤ ਤੰਗ ਕਰਦ ਹੈ ਤੇ ਟਿਕ ਕੇ ਕੰਮ ਨਹੀਂ ਕਰਨ ਦੇ ਰਿਹਾ | ਉਸ ਦੇ ਬੰਦੇ ਕਈ ਵਾਰ ਉਹਨਾਂ ਦੀ ਕੁੱਟ ਮਾਰ ਕਰ ਚੁਕੇ ਹਨ | ਇਕ ਰਾਤ ਬੌਬੀ ਤੇ ਉਸ ਦੀ ਜੁੰਡਲੀ ਨੇ ਇਕ ਰੈਸਟੋਰੈਂਟ ਵਿਚੋਂ ਬਾਹਰ ਨਿਕਲਦੇ ਉਹਨਾਂ ਮੁੰਡਿਆਂ ਨੂੰ ਆਈਸ ਹਾਕੀਆਂ ਤੇ ਚੇਨਾਂ ਨਾਲ ਬੁਰੀ ਤਰ੍ਹਾਂ ਕੁੱਟਿਆ | ਇਸ ਤਰ੍ਹਾਂ ਦੀਆਂ ਕਈ ਹੋਰ ਘਟਨਾਵਾਂ ਵੀ ਵਾਪਰ ਗਈਆਂ ਜਿਨ੍ਹਾਂ ਨਾਲ ਬੌਬੀ ਦਾ ਨਾਮ ਜੁੜਦਾ ਸੀ |  
 
ਇਸ ਵਾਰ ਨਵੰਬਰ ਦੇ ਪਹਿਲੇ ਹਫਤੇ ਹੀ ਲੋਅਰਮੇਨਲੈਂਡ ਵਿਚ ਅਗੇਤੀ ਬਰਫਬਾਰੀ ਹੋ ਗਈ ਸੀ | ਸੇਵੇਰੇ ਉਠਦਿਆਂ ਹੀ ਬੌਬੀ ਨੇ ਖਿੜਕੀ ਵਿਚੋਂ ਬਾਹਰ ਨਿਗਾਹ ਮਾਰੀ ਤਾਂ ਉਸ ਨੂੰ ਸੀਡਰ ਦੇ ਸਦਾਬਹਾਰ ਤੇ ਮੈਪਲ ਦੇ ਪੱਤਹੀਨ ਬ੍ਰਿਛ ਬਰਫ ਦੀਆਂ ਚਾਦਰਾਂ ਓੜੀ ਸੁੱਤੇ ਪਏ ਜਾਪੇ | ਉਹ ਖਿੜਕੀ 'ਚ ਖੜ੍ਹਾ ਬਾਹਰ ਦਾ ਨਜ਼ਾਰਾ ਦੇਖਣ ਲੱਗਾ | ਹਰ ਪਾਸੇ ਨਜ਼ਰ ਮਾਰਿਆਂ ਘਰਾਂ ਦੀਆਂ ਢਾਲਵੀਆਂ ਛੱਤਾਂ ਚਿੱਟੀਆਂ ਦਿਖ ਰਹੀਆਂ ਸਨ | ਘਾਹ ਦੇ ਲਾਨ ਬਰਫ ਨੇ ਢਕ ਲਏ ਸਨ | ਉਹ ਕੁਝ ਚਿਰ ਮੰਤਰ ਮੁਗਧ ਹੋਇਆ ਬਾਹਰ ਦੇਖਦਾ ਰਿਹਾ ਕਿ ਮਾਂ ਦੀ ਅਵਾਜ਼ ਉਸ ਦੇ ਕੰਨੀਂ ਪਈ, " ਬੌਬੀ, ਬ੍ਰੇਕਫਾਸਟ ਤਿਆਰ ਐ ਤੇ ਤੂੰ ਅਜੇ ਤਾਈਂ ਨਹੀਂ ਆਇਆ?"
'ਆਇਆ ਮੋਮ' ਕਹਿ ਕੇ ਉਹ ਆਪਣੇ ਕਮਰੇ ਵਿਚੋਂ ਬਾਹਰ ਨਿਕਲਣ ਲੱਗਾ ਸੀ ਕਿ ਉਸ ਦੇ ਸੈਲ ਫੋਨ ਦੀ ਘੰਟੀ ਖੜਕੀ | ਇਹ ਜੈਗ ਦਾ ਫੋਨ ਸੀ | ਫੋਨ ਸੁਣਦਿਆਂ ਹੀ ਉਸ ਨੂੰ ਬਾਹਰ ਦੀ ਸੁੰਦਰਤਾ ਸਭ ਭੁੱਲ ਭੁਲਾ ਗਈ | ਉਸ ਨੇ,'ਨਹੀਂ, ਮੈਂ ਆ ਰਿਹਾਂ' ਕਹਿ ਕੇ ਫੋਨ ਬੰਦ ਕਰ ਦਿੱਤਾ ਤੇ ਰਸੋਈ ਵਿਚ ਆ, ਇਕ ਸੈਂਡਵਿਚ ਖਾਧਾ ਤੇ ਚਾਹ ਦੀ ਪਿਆਲੀ ਹੱਥ ਵਿਚ ਫੜ ਕੇ ਕੁਰਸੀ ਤੋਂ ਉਠਦਾ ਹੋਇਆ ਬੋਲਿਆ, "ਮੌਮ, ਮੈਂ ਚੱਲਿਆਂ, ਮੈਨੂੰ ਕੰਮ ਆ |" 
"ਤੂੰ ਕਿੱਥੇ ਚੱਲਿਆ ਏਂ ਸਵੇਰੇ ਸਵੇਰੇ? ਠੀਕ ਢੰਗ ਨਾਲ ਕੁਝ ਖਾਧਾ ਵੀ ਨਹੀਂ |" ਮਾਂ ਨੇ ਗੈਰਾਜ ਦੀਆਂ ਪੌੜੀਆਂ ਉਤਰਦੇ ਬੌਬੀ ਨੂੰ ਪਿੱਛੋਂ ਅਵਾਜ਼ ਮਾਰ ਕੇ ਪੁੱਛਿਆ ਪਰ ਉਸ ਨੇ ਮਾਂ ਨੂੰ ਕੋਈ ਜਵਾਬ ਨਾ ਦਿੱਤਾ ਤੇ ਆਪਣੀ ਕਾਰ ਵਿਚ ਬੈਠ ਕੇ ਬਾਹਰ ਨਿਕਲ ਗਿਆ |
   ਜਦੋਂ ਉਹ ਆਪਣੇ ਸਟੋਰ 'ਤੇ ਪੁੱਜਾ ਤਾਂ ਜੈਗ ਪਹਿਲਾਂ ਹੀ ਉੱਥੇ ਆਪਣੀ ਕਾਰ ਵਿਚ ਬੈਠਾ ਉਸ ਦੀ ਉਡੀਕ ਕਰ ਰਿਹਾ ਸੀ | ਉਹ ਅੱਗੜ ਪਿੱਛੜ ਸਟੋਰ ਵਿਚ ਦਾਖਲ ਹੋਏ | "ਮੈਂ ਤੈਨੂੰ ਘਰ ਆਉਣ ਤੋਂ ਇਸ ਲਈ ਰੋਕਿਆ ਸੀ ਕਿ ਘਰ ਵਿਚ ਮਾਂ ਹੈ |" ਬੌਬੀ ਆਪਣੇ ਦਫਤਰ ਵਿਚ ਜਾਣ ਦੀ ਥਾਂ ਸ਼ੋਅਰੂਮ ਦੇ ਇਕ ਸੋਫੇ ਉਪਰ ਬੈਠਦਾ ਹੋਇਆ ਬੋਲਿਆ |
"ਤੈਨੂੰ ਮਿਲਣਾ ਬਹੁਤ ਜਰੂਰੀ ਸੀ, ਸੱਬਾ ਫੜਿਆ ਗਿਆ ਹੈ | ਅੱਜ ਦੁਪਹਿਰ ਬਾਅਦ ਉਸ ਨੂੰ ਜੱਜ ਦੇ ਪੇਸ਼ ਕਰਨਗੇ ਸ਼ਾਇਦ |" ਜੈਗ ਨੇ ਅਧੂਰੀ ਜਾਣਕਾਰੀ ਦਿੱਤੀ |
"ਜਿਹੜਾ ਮੁੰਡਾ ਮੈਰੋਆਨਾ ਦੀ ਖੇਪ ਲੈ ਕੇ ਗਿਆ ਸੀ?"
"ਹਾਂ! ਉਹ ਖੇਪ ਤਾਂ ਠੀਕ ਟਿਕਾਣੇ 'ਤੇ ਪਹੁੰਚ ਗਈ ਸੀ | ਵਾਪਸੀ 'ਤੇ ਹੈਰੋਇਨ ਲਿਆ ਰਿਹਾ ਸੀ ਤੇ ਬਲੇਨ ਬਾਰਡਰ 'ਤੇ ਚੈਕਿੰਗ ਵਿਚ ਕਾਬੂ ਆ ਗਿਆ | ਟਰੱਕ ਵੀ ਪੁਲੀਸ ਦੇ ਕਬਜ਼ੇ ਵਿਚ ਹੀ ਹੈ |"
"ਪੁਲੀਸ ਹੁਣ ਬਹੁਤ ਚੌਕਸ ਹੋ ਗਈ ਹੈ, ਤੁਹਾਨੂੰ ਆਪਣੇ ਢੰਗ ਤਰੀਕੇ ਬਦਲਣੇ ਪੈਣਗੇ | ਤੈਨੂੰ ਪਤਾ ਤਾਂ ਹੈ ਕਿ ਨਿੱਕ ਜੁੰਡਲੀ 'ਚੋਂ ਸਟੀਵ ਦਾ ਪਹਿਲਾਂ ਸਾਰੰਗੀ ਵਿਚ ਛੁਪਾਇਆ ਹੋਇਆ ਨਸ਼ਾ ਫੜਿਆ ਗਿਆ ਸੀ ਤੇ ਫਿਰ ਉਹ ਧਾਰਮਿਕ ਕਿਤਾਬ ਵਿਚ ਚਿੱਟਾ ਛੁਪਾ ਕੇ ਲਿਆਉਂਦੇ ਫੜੇ ਗਏ ਸੀ |" 
"ਇਹ ਖੇਪ ਕਿਸੇ ਨੇ ਸੂਹ ਦੇ ਕੇ ਫੜਵਾਈ ਹੈ, ਨਹੀਂ ਤਾਂ, ਸਬਜ਼ੀਆਂ ਦੇ ਭਰੇ ਹੋਏ ਟਰੱਕ ਦੇ ਵਿਚਕਾਰ ਪਈ ਵਸਤੂ ਦਾ ਉਹਨਾਂ ਨੂੰ ਕਿਵੇਂ ਪਤਾ ਲਗ ਸਕਦਾ ਸੀ |"
"ਇਕ ਵਾਰ ਆਪਣਾ ਮਾਲ ਵੀ ਤਾਂ ਬਿਸਕੁਟਾਂ ਦੀ ਤੈਹਾਂ ਵਿਚ ਛੁਪਾਇਆ ਹੋਇਆ ਫੜਿਆ ਹੀ ਗਿਆ ਸੀ | ਇਸ ਧੰਦੇ ਵਿਚ ਫੜੋ ਫੜਾਈ ਤਾਂ ਹੁੰਦੀ ਆਈ ਹੈ ਤੇ ਹੁੰਦੀ ਰਹੇਗੀ | ਹੁਣ ਤੂੰ ਆਪਣੇ ਵਕੀਲ ਕੋਲ ਜਾ ਕੇ ਸੱਬਾ ਦੀ ਜ਼ਮਾਨਤ ਤੇ ਆਪਣੇ ਟਰੱਕ ਛੱਡਵਾਉਣ ਦਾ ਪ੍ਰਬੰਧ ਕਰ |" 
"ਤੂੰ ਮੇਰੇ ਨਾਲ ਨਹੀਂ ਚੱਲੇਂਗਾ?"
"ਨਹੀਂ! ਮੈਂ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦਾ ਕਿ ਇਸ ਟਰੱਕ ਨਾਲ ਮੇਰਾ ਵੀ ਕੋਈ ਸਬੰਧ ਹੈ | ਵਕੀਲ ਕੋਲ ਤੈਨੂੰ ਹੀ ਜਾਣਾ ਪਵੇਗਾ | ਟਰੱਕ ਤੇ ਸੱਬਾ ਤਾਂ ਦੋਵੇਂ ਛੁੱਟ ਜਾਣਗੇ ਪਰ ਇਸ ਤੋਂ ਮਗਰੋਂ ਅਜੇ ਸੱਬਾ ਨੂੰ ਅਜੇਹਾ ਕੋਈ ਕੰਮ ਨਾ ਦੇਵੀਂ ਜਿਸ ਨਾਲ ਉਹ ਮੁੜ ਫੜਿਆ ਜਾਵੇ | ਬਾਕੀ ਮੈਂ ਦੇਖਦਾਂ ਹਾਂ ਕਿ ਕੀ ਇਹ ਮਾਲ ਕਿਸੇ ਨੇ ਸੂਹ ਦੇ ਕੇ ਫੜਵਾਇਆ ਹੈ ਜਾਂ ਇਹ ਸਧਾਰਨ ਪੜਤਾਲ ਵਿਚ ਹੀ ਪੁਲੀਸ ਦੇ ਅੜਿੱਕੇ ਆ ਗਿਆ | ਹੁਣ ਤੂੰ ਦੇਰ ਨਾ ਕਰ ਤੇ ਵਕੀਲ ਕੋਲ ਚਲਿਆ ਜਾ |" ਜੈਗ ਨੂੰ ਉੱਥੋਂ ਤੋਰ ਕੇ ਬੌਬੀ ਮੁੜ ਸੋਚੀਂ ਪੈ ਗਿਆ ਕਿ ਨਵੀਆਂ ਚਣੌਤੀਆਂ ਨਾਲ ਕਿਵੇਂ ਨਜਿੱਠਆ ਜਾਵੇ |
***************
ਬੈਠ ਸਿਆਣਿਆਂ ਮਜਲਸ ਕੀਤੀ
ਪਿਛਲੇ ਕੁਝ ਸਾਲਾਂ ਤੋਂ ਗ੍ਰੇਟਰ ਵੈਨਕੂਵਰ ਦੇ ਭਾਰਤੀ ਭਾਈਚਾਰੇ ਵਿਚ ਗੈਂਗ ਜੰਗ ਦਾ ਅਜੇਹਾ ਦੌਰ ਚੱਲਿਆ ਕਿ ਇਸ ਵਿਚ ਸੱਠ ਦੇ ਕਰੀਬ ਗਭਰੂਆਂ ਦੀਆਂ ਜਾਨਾਂ ਚਲੀਆਂ ਗਈਆਂ | ਗੈਂਗ ਜੰਗ ਵਿਚ ਮੁੰਡੇ ਤਾਂ ਦੂਸਰੇ ਭਾਈਚਾਰਿਆਂ ਦੇ ਵੀ ਬਹੁਤ ਮਰ ਗਏ ਸਨ ਪਰ ਸਭ ਤੋਂ ਵੱਧ ਚਰਚਾ ਭਾਰਤੀ ਭਾਈਚਾਰੇ ਵਿਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਬਾਰੇ ਹੀ ਹੋ ਰਹੀ ਸੀ | ਇਨ੍ਹਾਂ ਹਿੰਸਕ ਘਟਨਾਵਾਂ ਦੀ ਆੜ ਵਿਚ, ਏਥੋਂ ਦੀਆਂ ਮੁਖ ਅਖ਼ਬਾਰਾਂ ਤੇ ਸੰਚਾਰ ਮੀਡੀਏ ਰਾਹੀਂ ਸਮੁੱਚੇ ਭਾਰਤੀ ਭਾਈਚਾਰੇ ਨੂੰ ਬਦਨਾਮ ਕਰਨ ਲਈ ਪਰਚਾਰ ਕੀਤਾ ਜਾਣ ਲੱਗਾ ਕਿ ਇਹ ਲੋਕ ਅਪ੍ਰਾਧੀ ਤੇ ਹਿੰਸਕ ਬ੍ਰਿਤੀ ਦੇ ਹਨ | ਇਹ ਬੀ।ਸੀ। ਦੇ ਅਮਨ ਲਈ ਖਤਰਾ ਬਣ ਰਹੇ ਹਨ | ਇਹ ਸੌਖੇ ਢੰਗ ਨਾਲ ਅਮੀਰ ਬਣਨ ਲਈ ਆਪਣਿਆਂ ਦੇ ਹੀ ਕਤਲ ਕਰੀ ਜਾ ਰਹੇ ਹਨ |
   ਇਧਰ ਭਾਰਤੀ ਭਾਈਚਾਰੇ ਵਿਚ ਫਿਕਰ ਤੇ ਸੋਗ ਦੀ ਲਹਿਰ ਫੈਲੀ ਹੋਈ ਸੀ ਕਿਉਂਕਿ ਉਹਨਾਂ ਦੇ ਕੜੀਆਂ ਵਰਗੇ ਗਭਰੂ ਪੁੱਤਰ, ਭੰਗ ਦੇ ਭਾੜੇ ਮੌਤ ਦੇ ਮੂੰਹ ਵਿਚ ਜਾ ਰਹੇ ਸਨ |
   ਇਸ ਹਿੰਸਾ ਨੂੰ ਰੋਕਣ ਲਈ ਕਈ ਵਿਉਂਤਾਂ ਬਣਨ ਲੱਗੀਆਂ | ਭਾਰਤੀ ਭਾਈਚਾਰੇ ਵਿਚੋਂ ਕਈ ਸੰਸਥਾਵਾਂ ਹੋਂਦ ਵਿਚ ਆ ਗਈਆਂ ਜਿਹੜੀਆਂ ਸਰਕਾਰ ਵੱਲੋਂ ਆਰਥਿਕ ਸਹਾਇਤਾ ਲੈ ਕੇ ਸੈਮੀਨਾਰ ਕਰਵਾ, ਚੌਵਰਕੀਆ ਛਪਵਾ ਕੇ ਵੰਡਣ ਵਰਗੇ ਢੰਗ ਵਰਤ ਕੇ ਇਸ ਹਿੰਸਾ ਨੂੰ ਘਟ ਕਰਨ ਲਈ ਹੀਲੇ ਵਸੀਲੇ ਕਰਨ ਲੱਗੀਆਂ | ਪੁਲੀਸ ਨੇ ਵੀ ਆਪਣੀ ਕਾਰਵਾਈ ਕੁਝ ਤੇਜ ਕੀਤੀ, ਜਿਸ ਨਾਲ ਕਈ ਵਾਰ ਨਸ਼ੇ ਤੇ ਨਸ਼ੇ ਵੇਚਣ ਵਾਲੇ ਉਹਨਾਂ ਦੇ ਕਾਬੂ ਆ ਜਾਂਦੇ ਰਹੇ ਪਰ ਨਾ ਹੀ ਨਸ਼ਿਆਂ ਦਾ ਧੰਦਾ ਬੰਦ ਹੋਇਆ ਤੇ ਨਾ ਹੀ ਹਿੰਸਾ ਵਿਚ ਮੌਤਾਂ ਦੀ ਗਿਣਤੀ ਘਟੀ | ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ |
ਜਦੋਂ ਇਹ ਮਸਲਾ ਬ੍ਰਿਟਸ਼ ਕੁਲੰਬੀਆ ਅਸੈਂਬਲੀ ਵਿਚ ਵੀ ਬਾਰ ਬਾਰ ਉਠਾਇਆ ਜਾਣ ਲੱਗਾ ਤਾਂ ਸਰਕਾਰ ਨੇ ਇਸ ਮਸਲੇ ਦੇ ਹੱਲ ਲਈ ਇਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ | ਭਾਰਤੀ ਭਾਈਚਾਰੇ ਵਿਚੋਂ ਪੰਜ ਨਾਮਵਰ ਸਖਸ਼ੀਅਤਾਂ ਨੂੰ ਮੈਂਬਰ ਲੈਣਾ ਸੀ | ਜਦੋਂ ਇਕ ਗੁਰਦਵਾਰੇ ਦੇ ਪ੍ਰਧਾਨ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਤਾਂ ਦੂਸਰੇ ਗੁਰਦਵਾਰਿਆਂ ਦੀਆਂ ਕਮੇਟੀਆਂ ਨੇ ਰੌਲ਼ਾ ਪਾ ਦਿੱਤਾ ਕਿ 'ਇਸ ਗੁਰਦਵਾਰੇ ਦਾ ਪ੍ਰਧਾਨ ਹੀ ਕਮੇਟੀ ਵਿਚ ਕਿਉਂ ਲਿਆ ਗਿਆ ਹੈ, ਸਾਡੀਆਂ ਕਮੇਟੀਆਂ ਵਿਚੋਂ ਕਿਉਂ ਨਹੀਂ |' ਮੰਦਰ ਕਮੇਟੀਆਂ ਵਾਲਿਆਂ ਕਹਿਣਾ ਸ਼ੁਰੂ ਕਰ ਦਿੱਤਾ ਕਿ 'ਸਾਡੇ ਦੋ ਹਿੰਦੂ ਮੁੰਡੇ ਵੀ ਇਸ ਹਿੰਸਾ ਵਿਚ ਜਾਨ ਗੁਆ ਚੁਕੇ ਹਨ, ਇਸ ਲਈ ਇਸ ਕਮੇਟੀ ਵਿਚ ਸਾਡਾ ਵੀ ਇਕ ਨੁਮਾਇੰਦਾ ਹੋਣਾ ਚਾਹੀਦਾ ਹੈ |' ਅਜੀਬ ਸਥਿੱਤ ਿਸੀ ਭਾਈਚਾਰੇ ਦੀ | ਇਕ ਪਾਸੇ ਮੁੰਡੇ ਮਰ ਰਹੇ ਸਨ ਤੇ ਦੂਜੇ ਪਾਸੇ ਇਹਨਾਂ ਸੰਸਥਾਵਾਂ ਦੇ ਆਗੂਆਂ ਨੂੰ ਆਪਣੀ ਲੀਡਰੀ ਚਮਕਾਉਣ ਦੀ ਪਈ ਹੋਈ ਸੀ | ਅਖੀਰ ਸਰਕਾਰ ਨੇ ਕਿਸੇ ਵੀ ਧਾਰਮਿਕ ਸੰਸਥਾ 'ਚੋਂ ਕੋਈ ਮੈਂਬਰ ਨਾ ਲੈ ਕੇ ਆਪਣੀ ਮਰਜ਼ੀ ਨਾਲ, ਇਕ ਬੈਂਕ ਅਧਿਕਾਰੀ ਜੈਸ ਸ਼ੇਰਗਿੱਲ, ਇਕ ਵਕੀਲ ਡੈਨੀ ਕਾਹਲੋਂ, ਮੀਡੀਏ ਵਿਚੋਂ ਸਰਿੰਦਰ ਬਲ ਤੇ ਦੋ ਸਮਾਜ-ਸੇਵੀ ਸੰਸਥਾਵਾਂ 'ਚੋਂ ਐਂਡੀ ਸਿੱਧੂ ਤੇ ਕਰਨ ਸਹਿਗਲ ਮੈਂਬਰ ਚੁਣ ਲਏ ਅਤੇ ਇਨ੍ਹਾਂ ਤੋਂ ਬਿਨਾਂ ਦੋ ਸਰਕਾਰੀ ਨੁਮਾਇੰਦੇ, ਇਕ ਪੁਲੀਸ ਅਫਸਰ ਤੇ ਇਕ ਅਟਾਰਨੀ ਜਨਰਲ ਦੇ ਦਫਤਰ ਵੱਲੋਂ ਅਧਿਕਾਰੀ, ਨਾਮਜ਼ਦ ਕਰਕੇ ਕਮੇਟੀ ਗਠਤ ਕਰ ਦਿੱਤੀ | ਇਸ ਸੱਤ ਮੈਂਬਰੀ ਕਮੇਟੀ ਨੂੰ ਛੇ ਮਹੀਨੇ ਵਿਚ ਆਪਣੇ ਸੁਝਾ ਦੇਣ ਲਈ ਕਿਹਾ ਗਿਆ ਤਾਂ ਜੋ ਇਸ ਸਮੱਸਿਆ ਨੂੰ ਛੇਤੀ ਤੋਂ ਛੇਤੀ ਸੁਲਝਾਇਆ ਜਾ ਸਕੇ | 
   ਕਮੇਟੀ ਬਣ ਜਾਣ ਮਗਰੋਂ ਇਕ ਹਫਤੇ ਅੰਦਰ ਹੀ ਉਸ ਦੀ ਪਹਿਲੀ ਬੈਠਕ ਇਕ ਪੰਜ ਤਾਰਾ ਹੋਟਲ ਵਿਚ ਹੋਈ | ਕਮੇਟੀ ਦੇ ਸੱਤ ਮੈਂਬਰਾਂ ਤੋਂ ਬਿਨਾਂ ਸਾਰੀ ਕਾਰਵਾਈ ਨੂੰ ਰਿਕਾਰਡ ਕਰਨ ਵਾਲੇ ਦੋ ਕਰਮਚਾਰੀ ਹੋਰ ਵੀ ਸਨ | ਕਾਰਵਾਈ ਸਰਕਾਰੀ ਅਧਿਕਦਰੀ ਦੀ ਪਰਧਾਨਗੀ ਹੇਠ, ਇਕ ਗੋਲ਼ ਮੇਜ਼ ਦੁਆਲੇ ਬੈਠ ਕੇ ਅਰੰਭ ਹੋਈ |
   ਪਰਧਾਨ ਨੇ ਆਪਣੇ ਗੰਜੇ ਸਿਰ ਉਪਰ ਹੱਥ ਫੇਰਦਿਆਂ ਕਹਿਣਾ ਸ਼ੁਰੂ ਕੀਤਾ, "ਦੋਸਤੋ, ਸਿੱਖਾਂ ਨੇ ਕੈਨੇਡਾ ਵਿਚ-|" ਉਸ ਦੇ ਕੁਝ ਹੋਰ ਬੋਲਣ ਤੋਂ ਪਹਿਲਾਂ ਹੀ ਸੁਰਿੰਦਰ ਬਲ ਨੇ ਟੋਕ ਦਿੱਤਾ, "ਮੁਆਫ ਕਰਨਾ! ਸ੍ਰੀਮਾਨ ਜੀ, ਮਿਹਰਬਾਨੀ ਕਰਕੇ ਇਕੱਲੇ ਸਿੱਖਾਂ ਦਾ ਨਾਮ ਲੈ ਕੇ ਸਾਡੇ ਵਿਚ ਵੰਡੀਆਂ ਪਾਉਣ ਦੀ ਕੋਸ਼ਸ਼ ਨਾ ਕਰੋ | ਏਥੇ ਰਹਿ ਰਹੇ ਸਮੁੱਚੇ ਭਾਰਤੀ ਭਾਈਚਾਰੇ ਦੀ ਗੱਲ ਕਰਨੀ ਬਣਦੀ ਹੈ |"
'ਧੰਨਵਾਦ ਮਿ। ਬਲ, ਮੁਆਫ ਕਰਨਾ! ਮੇਰੇ 'ਸਿੱਖ' ਕਹਿਣ ਦਾ ਮੰਤਵ ਭਾਰਤੀ ਭਾਈਚਾਰੇ ਵਿਚ ਵੰਡੀਆਂ ਪਾਉਣਾ ਜਾਂ ਕਿਸੇ ਦਾ ਦਿਲ ਦੁਖਾਉਣਾ ਨਹੀਂ ਸੀ |' ਕਹਿ ਕੇ ਉਸ ਨੇ ਅਗਾਂਹ ਗੱਲ ਚਲਾਈ, "ਮੈਂ ਦੱਸਣ ਲੱਗਾ ਸੀ ਕਿ ਭਾਰਤੀ ਭਾਈਚਾਰੇ ਦਾ ਕੈਨੇਡਾ ਦੀ ਤਰੱਕੀ ਵਿਚ ਬਹੁਤ ਵੱਡਾ ਯੋਗਦਾਨ ਹੈ | ਇਨ੍ਹਾਂ ਹਰ ਸ਼ੋਅਬੇ ਵਿਚ ਬਹੁਤ ਮੱਲਾਂ ਮਾਰੀਆਂ ਹਨ | ਇਸ ਵੇਲੇ ਬੀ।ਸੀ। ਦੀ ਵਿਧਾਨ ਸਭਾ ਵਿਚ ਚਾਰ ਮੈਂਬਰ ਹਨ ਅਤੇ ਅਟਾਰਨੀ ਜਨਰਲ ਵੀ ਭਾਰਤੀ ਭਾਈਚਾਰੇ ਵਿਚੋਂ ਹੈ | ਕੱਲ੍ਹ ਨੂੰ ਕੋਈ ਬੀ।ਸੀ। ਦਾ ਪਰੀਮੀਅਰ ਵੀ ਬਣ ਸਕਦਾ ਹੈ | ਜਿੱਥੇ ਭਾਰਤੀ ਭਾਈਚਾਰੇ ਨੇ ਇੰਨੀ ਤਰੱਕੀ ਕੀਤੀ ਹੈ, ਉੱਥੇ ਅੱਜ ਦੀ ਨੌਜਵਾਨ ਪੀੜ੍ਹੀ ਗ਼ਲਤ ਰਾਹ 'ਤੇ ਤੁਰ ਪਈ ਹੈ | ਉਹ ਗੈਂਗ ਬਣਾ, ਆਪੋ ਵਿਚੀ ਖਹਿ ਖਹਿ ਮਰ ਰਹੇ ਹਨ, ਜਿਸ ਕਾਰਨ ਸੂਬੇ ਵਿਚ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਹੋ ਗਈ ਹੈ | ਨਸ਼ਿਆਂ ਦਾ ਧੰਦਾ ਜੋਰਾਂ 'ਤੇ ਚਲ ਰਿਹਾ ਹੈ ਜਿਸ ਦਾ ਮਾੜਾ ਅਸਰ ਲੋਕਾਂ ਦੀ ਸਿਹਤ ਅਤੇ ਸੂਬੇ ਦੀ ਆਰਥਿਕਤਾ 'ਤੇ ਪੈ ਰਿਹਾ ਹੈ | ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਕਿ ਇਸ ਉਪਰ ਕਾਬੂ ਪਾ ਲਿਆ ਜਾਵੇ ਪਰ ਤੁਹਾਡੇ ਲੋਕਾਂ ਵੱਲੋਂ ਜਿੰਨ੍ਹਾ ਸਹਿਯੋਗ ਮਿਲਣਾ ਚਾਹੀਦਾ ਸੀ ਉਸ ਤੋਂ ਬਹੁਤ ਘੱਟ ਮਿਲ ਰਿਹਾ ਹੈ | ਅੱਜ ਤੁਹਾਡੇ ਸਹਿਯੋਗ ਦੀ ਲੋੜ ਹੈ, ਤਾਂ ਹੀ ਇਸ ਸਮੱਸਿਆ ਨਾਲ ਨਜਿੱਠਆ ਜਾ ਸਕੇਗਾ | ਤੁਸੀਂ ਸੁਝਾ ਦਿਓ ਕਿ ਸਰਕਾਰ ਨੂੰ  ਕੀ ਕਰਨਾ ਚਾਹੀਦਾ ਹੈ |"   
   ਪਰਧਾਨ ਦੇ ਜਵਾਬ ਵਿਚ ਜੈਸ ਸ਼ੇਰਗਿੱਲ ਨੇ ਕਿਹਾ, "ਮਿ। ਪਰਧਾਨ ਤੇ ਦੋਸਤੋ, ਇਹ ਸਮੱਸਿਆ ਰਾਤੋ ਰਾਤ ਪੈਦਾ ਨਹੀਂ ਹੋ ਗਈ | ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਹਨ | ਸਾਨੂੰ ਇਸ ਸਮੱਸਿਆ ਦੀ ਜੜ੍ਹ ਤਕ ਜਾਣਾ ਚਾਹੀਦਾ ਹੈ ਕਿ ਅੱਜ ਦੀ ਜਵਾਨੀ ਹਿੰਸਕ ਕਿਉਂ ਹੋ ਰਹੀ ਹੈ ਤੇ ਨਸ਼ਿਆਂ ਵੱਲ ਕਿਉਂ ਉਲਾਰ ਹੋ ਰਹੀ ਹੈ? ਤੁਹਾਡੇ ਵਾਂਗ ਮੈਂ ਵੀ ਇਸ ਬਾਰੇ ਬਹੁਤ ਦੇਰ ਤੋਂ ਚਿੰਤਤ ਹਾਂ ਤੇ ਇਸ ਦੇ ਕਾਰਨਾਂ ਨੂੰ ਜਾਣਨ ਦੀ ਕੋਸ਼ਸ਼ ਕਰਦਾ ਆ ਰਿਹਾ ਹਾਂ | ਇਸ ਸਮੱਸਿਆ ਦੀ ਪੜਤਾਲ ਕਰਦਿਆਂ ਮੈਂ ਕੁਝ ਕਾਰਨ ਨੋਟ ਕੀਤੇ ਹਨ | ਜੇ ਉਹ ਕਾਰਨ ਦੂਰ ਕਰ ਦਿੱਤੇ ਜਾਣ ਤਾਂ ਇਹ ਸਮੱਸਿਆ ਕੁਝ ਹੱਦ ਤਕ ਹੱਲ ਹੋ ਸਕਦੀ ਹੈ | ਜਿਵੇਂ; 
 ਯੁਵਕਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਨਹੀਂ ਮਿਲਦੀਆਂ ਤੇ ਆਪਣੀ ਯੋਗਤਾ ਤੋਂ ਘਟੀਆ ਨੌਕਰੀ ਕਰਦਿਆਂ ਉਹਨਾਂ ਵਿਚ ਹੀਣਭਾਵਨਾ ਆ ਜਾਂਦੀ ਹੈ | ਉਹ ਮਾਯੂਸ ਹੋ ਕੇ ਨਸ਼ਿਆਂ ਵੱਲ ਖਿੱਚੇ ਜਾਂਦੇ ਹਨ ਜਾਂ ਹਿੰਸਕ ਹੋ ਕੇ ਗੈਂਗ ਮੈਂਬਰ ਬਣ ਜਾਂਦੇ ਹਨ | 
 ਪੈਸੇ ਦੀ ਦੌੜ ਵਿਚ ਪਏ ਮਾਪੇ ਦਿਨ ਰਾਤ ਕੰਮ ਵਿਚ ਜੁਟੇ ਰਹਿੰਦੇ ਹਨ ਅਤੇ ਉਹ ਬੱਚਿਆਂ ਲਈ ਸਮਾਂ ਨਹੀਂ ਕੱਢ ਸਕਦੇ | ਮਾਪਿਆਂ ਦੀ ਗ਼ੈਰਹਾਜ਼ਰੀ ਵਿਚ ਬੱਚੇ ਘਰ ਬੈਠੇ ਮਾਰਧਾੜ ਵਾਲੀਆਂ ਤੇ ਕਾਮ ਉਕਸਾਊ ਫਿਲਮਾਂ ਦੇਖਦੇ ਹਨ ਜਾਂ ਬਿਜਲਾਣੂ ਖਿਡੌਣਿਆਂ ਨਾਲ ਖੇਡਦੇ ਹਨ, ਜਿਹਨਾਂ ਵਿਚ ਬਹੁਤੀਆਂ ਹਿੰਸਕ ਖੇਡਾਂ ਹੀ ਭਰੀਆਂ ਹੁੰਦੀਆਂ ਹਨ | ਜਿਸ ਕਾਰਨ ਉਹਨਾਂ ਵਿਚ ਵੀ ਹਿੰਸਕ ਰੁਚੀਆਂ ਭਾਰੂ ਹੋ ਜਾਂਦੀਆਂ ਹਨ |
  ਸਾਡੇ ਘਰਾਂ ਵਿਚ ਸ਼ਰਾਬਨੋਸ਼ੀ ਜਾਂ ਕਿਸੇ ਹੋਰ ਘਰੇਲੂ ਕਾਰਨਾਂ ਕਰਕੇ ਪਰਵਾਰਕ ਝਗੜੇ ਆਮ ਹੀ ਹੁੰਦੇ ਰਹਿੰਦੇ ਹਨ | ਮਾਪੇ ਇਸ ਗੱਲ ਨੂੰ ਨਹੀਂ ਸਮਝਦੇ ਕਿ ਇਸ ਲੜਾਈ ਝਗੜੇ ਦਾ ਬੱਚਿਆਂ ਉਪਰ ਮਾੜਾ ਪ੍ਰਭਾਵ ਪੈਂਦਾ ਹੈ | 
  ਸਾਡੀ ਸਭਿਆਚਾਰਕ ਭਿੰਨਤਾ ਦਾ ਵੀ ਕੁਝ ਅਸਰ ਹੈ | ਘੱਟ ਪੜ੍ਹੇ ਮਾਪੇ 'ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ' ਦੀ ਧਾਰਨਾ ਅਨੁਸਾਰ ਬੱਚਿਆਂ ਉਪਰ ਸਖਤੀ ਕਰਦੇ ਹਨ ਪਰ ਬੱਚੇ ਇਹ ਸਹਿਣ ਨਹੀਂ ਕਰਦੇ ਤੇ ਬਾਗ਼ੀ ਹੋ ਕੇ ਘਰੋਂ ਨਿਕਲ ਕੇ ਸੋਸ਼ਲ ਸਕਿਉਰਟੀ ਵਿਚ ਚਲੇ ਜਾਂਦੇ ਹਨ | ਜਿੱਥੇ ਉਹ ਭੈੜੀਆਂ ਵਾਦੀਆਂ ਵਿਚ ਪੈ ਜਾਂਦੇ ਹਨ | 
ਸਾਡੇ ਸਭਿਆਚਾਰਕ ਪੋਛਕੜ ਦੀ ਇਕ ਹੋਰ ਕਮਜ਼ੋਰੀ ਵੀ ਹੈ ਕਿ ਅਸੀਂ ਮੁੰਡੇ ਤੇ ਕੁੜੀ ਵਿਚ ਬਹੁਤ ਭੇਦ ਭਾਵ ਕਰਦੇ ਹਾਂ | ਮੁੰਡਾ ਜਿਹੜੀ ਵੀ ਕੋਈ ਮਹਿੰਗੀ ਤੋਂ ਮਹਿੰਗੀ ਚੀਜ਼ ਦੀ ਮੰਗ ਕਰੇ ਤਾਂ ਉਸ ਨੂੰ ਉਹ ਲੈ ਕੇ ਦੇ ਦਿੱਤੀ ਜਾਂਦੀ ਹੈ ਅਤੇ ਕੁੜੀ ਨੂੰ ਉਸ ਦੀ ਲੋੜ ਦੀ ਪੂਰਤੀ ਤੋਂ ਵੀ ਸੰਕੋਚ ਕੀਤਾ ਜਾਂਦਾ ਹੈ ਜਿਸ ਕਾਰਨ ਮੁੰਡਿਆਂ ਦੀਆਂ ਆਦਤਾਂ ਵਿਗੜਦੀਆਂ ਹੀ ਹਨ ਅਤੇ ਕੁੜੀਆਂ ਵਿਤਕਰਾ ਨਾ ਸਹਾਰਦੀਆਂ ਹੋਈਆਂ ਬਾਗ਼ੀ ਹੋ ਕੇ ਮਾੜੀ ਸੰਗਤ ਵਿਚ ਪੈ ਜਾਂਦੀਆਂ ਹਨ |   
  ਬੱਚਿਆਂ ਉਪਰ ਸੰਗਤ ਦਾ ਅਸਰ ਵੀ ਪੈਂਦਾ ਹੈ | ਭੈੜੀ ਸੰਗਤ ਵਿਚ ਪੈਕੇ ਉਹ ਆਪ ਵੀ ਭੈੜੇ ਕੰਮ ਕਰਨ ਲੱਗ ਜਾਂਦੇ ਹਨ | ਜੇ ਮਾਪਿਆਂ ਨੂੰ ਉਸ ਦਾ ਛੇਤੀ ਪਤਾ ਲੱਗ ਵੀ ਜਾਵੇ ਤਾਂ ਉਹ ਅੰਦਰੇ ਅੰਦਰ ਬੱਚੇ ਨੂੰ ਤਾਂ ਸਮਝਾਉਣ ਦੀ ਕੋਸ਼ਸ਼ ਕਰਨਗੇ ਪਰ ਕਿਸੇ ਕਾਊਂਸਲਰ ਜਾਂ ਪੁਲੀਸ ਨਾਲ ਸੰਪਰਕ ਕਰਨ ਦੀ ਦਲੇਰੀ ਨਹੀਂ ਕਰਨਗੇ | ਜਿਸ ਕਾਰਨ ਬੱਚੇ ਦੀਆਂ ਆਦਤਾਂ ਪਕਦੀਆਂ ਪਕਦੀਆਂ ਪੱਕ ਜਾਂਦੀਆਂ ਹਨ |
  ਉਹ ਅਜੇ ਬੋਲ ਹੀ ਰਿਹਾ ਸੀ ਕਿ ਐਂਡੀ ਸਿੱਧੂ ਵਿਚੋਂ ਹੀ ਬੋਲ ਪਿਆ, "ਮਿ। ਸ਼ੇਗਿੱਲ, ਤੁਸੀਂ ਤਾਂ ਸਾਰਾ ਕਸੂਰ ਹੀ ਮਾਪਿਆਂ ਸਿਰ ਥੱਪ ਰਹੇ ਹੋ | ਇਸ ਤੋਂ ਬਿਨਾਂ ਇਨ੍ਹਾਂ ਹਿੰਸਕ ਘਟਨਾਵਾਂ ਪਿੱਛੇ ਬਹੁਤ ਸਾਰੇ ਹੋਰ ਕਾਰਨ ਵੀ ਹੋ ਸਕਦੇ ਹਨ | ਜਿਵੇਂ; ਨਵੇਂ ਆਇਆਂ ਨੂੰ ਛੇਤੀ ਧੰਨੀ ਬਣਨ ਦੀ ਲਾਲਸਾ ਅਤੇ ਪੈਸਾ ਇਕੱਠਾ ਕਰਨ ਦੇ ਸੌਖੇ ਵਸੀਲੇ | ਆਪਣੇ ਨਾਲ ਦੇ ਅਮੀਰ ਸਾਥੀਆਂ ਨੂੰ ਖੁਲ੍ਹਾ ਖਰਚਦੇ ਦੇਖ ਕੇ ਉਹਨਾਂ ਦੀ ਵੀ ਉਸੇ ਤਰ੍ਹਾਂ ਖਰਚ ਕਰਨ ਦੀ ਚਾਹਣਾ ਹੋਣਾ |" 
" ਹਾਂ! ਇਸ ਤੋਂ ਬਿਨਾਂ ਵੀ ਹੋਰ ਬਹੁਤ ਸਾਰੇ ਕਾਰਨ ਹਨ ਜਿੰਨ੍ਹਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ |" ਇਹ ਕਹਿ ਕੇ ਜੈਸ ਸ਼ੇਰਗਿੱਲ ਚੁੱਪ ਕਰ ਗਿਆ |
"ਮੈਂ ਵੀ ਕੁਝ ਕਹਿਣਾ ਚਾਹੁੰਦਾ ਹਾਂ |" ਪਰਧਾਨ ਦੀ ਸਾਹਮਣੀ ਸੀਟ ਉਪਰ ਬੈਠੇ ਕਰਨ ਸਹਿਗਲ ਨੇ ਕਿਹਾ |
"ਜਰੂਰ!" ਪਰਧਾਨ ਨੇ ਬੋਲਣ ਦੀ ਆਗਿਆ ਦਿੱਤੀ | 
"ਸਾਡੇ ਕਾਨੂੰਨ ਬਹੁਤ ਨਰਮ ਹਨ | ਦੋਸ਼ੀਆਂ ਨੂੰ ਸਜ਼ਾਵਾਂ ਜਾਂ ਤਾਂ ਮਿਲਦੀਆਂ ਹੀ ਨਹੀਂ ਤੇ ਜਾਂ ਫਿਰ ਬਹੁਤ ਘੱਟ ਮਿਲਦੀਆਂ ਹਨ | ਉਧਰ ਐਮ੍ਰਿਕਾ ਵਿਚ ਜੇ ਕੋਈ ਨਸ਼ੀਲੇ ਪਦਾਰਥ ਵਾਲਾ ਫੜਿਆ ਜਾਵੇ ਤਾਂ ਘੱਟ ਤੋਂ ਘੱਟ ਦਸ ਪੰਦਰਾਂ ਸਾਲ ਲਈ ਉਸ ਨੂੰ ਜਿਹਲ ਦੀ ਹਵਾ ਖਾਣੀ ਪੈਂਦੀ ਹੈ ਅਤੇ ਜੇ ਕੋਈ ਕਤਲ ਕਰ ਦੇਵੇ ਤਾਂ ਉਸ ਨੂੰ ਫਾਂਸੀ ਦੀ ਸਜ਼ਾ ਹੋਵੇਗੀ ਜਾਂ ਸਾਰੀ ਉਮਰ ਲਈ ਜਿਹਲ ਵਿਚ ਸੜਨਾ ਪਵੇਗਾ | ਇੱਥੇ ਬੌਬੀ ਤੇ ਉਸ ਦੇ ਸਾਥੀਆਂ ਨੇ ਭਰੀ ਸੜਕ 'ਤੇ ਬੰਦਿਆਂ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਪਰ ਉਹ ਬਰੀ ਹੋ ਗਏ | ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਨਸ਼ਿਆਂ ਦਾ ਵਪਾਰੀ ਫੜਿਆ ਹੀ ਨਹੀਂ ਜਾਂਦਾ ਪਰ ਜੇ ਕੋਈ ਫੜਿਆ ਵੀ ਜਾਂਦਾ ਹੈ ਤਾਂ ਉਹ ਦੂਜੇ ਦਿਨ ਹੀ ਜ਼ਮਾਨਤ 'ਤੇ ਬਾਹਰ ਆ ਜਾਂਦਾ ਹੈ | ਪੁਲੀਸ ਵੀ ਕੁਝ ਨਹੀਂ ਕਰ ਰਹੀ | ਇਸ ਤਰ੍ਹਾਂ ਜਾਪਦਾ ਹੈ ਜਿਵੇਂ ਪੁਲੀਸ ਨੂੰ ਇਨ੍ਹਾਂ ਕੇਸਾਂ ਵਿਚ ਦਿਲਚਸਪੀ ਹੀ ਨਾ ਹੋਵੇ ਤੇ ਉਹ ਚਾਹੁੰਦੇ ਹੋਣ ਕਿ ਇਹ ਲੋਕ ਮਰਦੇ ਹਨ ਤਾਂ ਮਰੀ ਜਾਣ | ਸਾਡੀ ਬਲਾ ਤੋਂ | ਅਮਰ, ਰੂਬੀ, ਕੈਲੀ, ਦੀਪ ਤੇ ਹੋਰ ਅਨੇਕਾਂ ਹੀ ਗਭਰੂ ਗੋਲ਼ੀਆਂ ਦਾ ਸ਼ਿਕਾਰ ਹੋ ਗਏ | ਕੀ ਪੁਲੀਸ ਕਿਸੇ ਇਕ ਦੇ ਕਾਤਲ ਨੂੰ ਵੀ ਫੜਨ ਵਿਚ ਸਫਲ ਹੋਈ ਹੈ?" ਕਰਨ ਸਹਿਗਲ ਨੇ ਬੜੀ ਤਲਖ਼ ਹਕੀਕਤ ਬਿਆਨ ਕਰ ਦਿੱਤੀ ਸੀ | ਇਹ ਇਕ ਕਿਸਮ ਦਾ ਪੁਲੀਸ ਉਪਰ ਸਿੱਧਾ ਹੀ ਇਲਜ਼ਾਮ ਸੀ |
   ਕਰਨ ਸਹਿਗਲ ਦੀਆਂ ਗੱਲਾਂ ਸੁਣ ਕੇ ਪੁਲੀਸ ਅਫਸਰ ਆਪਣੀ ਕੁਰਸੀ ਤੋਂ ਉਠ ਕੇ ਖੜ੍ਹਾ ਹੋ ਗਿਆ | ਪਰਧਾਨ ਨੇ ਉਸ ਨੂੰ ਬਿਠਾਉਂਦਿਆਂ ਕਿਹਾ, "ਸ੍ਰੀਮਾਨ ਜੀ, ਤੁਸੀਂ ਆਪਣੀ ਗੱਲ ਅਰਾਮ ਨਾਲ ਬੈਠ ਕੇ ਕਰ ਸਕਦੇ ਹੋ |"
   ਪੁਲੀਸ ਅਫਸਰ ਨੇ ਕਹਿਣਾ ਸ਼ੁਰੂ ਕੀਤਾ, "ਮਿ। ਸਹਿਗਲ ਨੇ ਜੋ ਗੱਲਾਂ ਕਹੀਆਂ ਹਨ ਉਹ ਸਚਾਈ ਤੋਂ ਬਹੁਤ ਦੂਰ ਹਨ | ਪੁਲੀਸ ਨੇ ਕਨੂੰਨ ਦੀ ਪਾਲਨਾ ਕਰਨੀ ਤੇ ਕਰਵਾਉਣੀ ਹੈ | ਕਨੂੰਨ ਸਖ਼ਤ ਹੈ ਜਾਂ ਨਰਮ, ਇਹ ਦੇਖਣਾ ਪੁਲੀਸ ਦਾ ਕੰਮ ਨਹੀਂ |" ਫਿਰ ਪੁੱਛਣ ਦੇ ਲਹਿਜ਼ੇ ਵਿਚ ਉਸ ਕਿਹਾ, " ਜੇ ਐਮ੍ਰਿਕਾ ਵਿਚ ਕਨੂੰਨ ਸਖ਼ਤ ਹਨ ਤਾਂ ਕੀ ਉੱਥੇ ਨਸ਼ਿਆਂ ਦੀ ਤਸਕਰੀ ਖਤਮ ਹੋ ਗਈ ਹੈ? ਕੈਨੇਡਾ ਵਿਚ ਜਿੰਨਾ ਵੀ ਨਸ਼ਿਆਂ ਦਾ ਵਪਾਰ ਹੁੰਦਾ ਹੈ, ਉਹ ਬਹੁਤਾ ਐਮ੍ਰਿਕਾ ਰਾਹੀਂ ਹੀ ਹੁੰਦਾ ਹੈ | ਇਧਰੋਂ ਜਿਹੜਾ ਮੈਰੋਆਨਾ ਤੇ ਨਸ਼ੀਲੀਆਂ ਗੋਲੀਆਂ ਬਾਰਡਰ ਪਾਰ ਜਾਂਦੀਆਂ ਹਨ ਉਹ ਐਮ੍ਰਿਕਾ ਵਿਚ ਹੀ ਵਿਕਦੀਆਂ ਹਨ | ਕੈਨੇਡਾ ਦੇ ਕਈ ਨਸ਼ੀਲੇ ਪਦਾਰਥਾਂ ਦੇ ਵਪਾਰੀ ਉੱਥੋਂ ਦੀਆਂ ਜਿਹਲਾਂ ਵਿਚ ਕੈਦ ਹਨ | ਮਿ। ਸਹਿਗਲ ਨੇ ਬੌਬੀ ਦੇ ਕੇਸ ਦਾ ਹਵਾਲਾ ਦਿੱਤਾ ਹੈ ਕਿ 'ਬੌਬੀ ਤੇ ਉਸ ਦੇ ਸਾਥੀ ਇਸ ਕਰਕੇ ਰਿਹਾਅ ਹੋਏ ਕਿਉਂਕਿ ਪੁਲੀਸ ਨੇ ਕੇਸ ਨੂੰ ਮਜ਼ਬੂਤੀ ਨਾਲ ਨਹੀਂ ਲਿਆ |' ਮੁਆਫ ਕਰਨਾ ਸ੍ਰੀਮਾਨ ਜੀ, ਉਹ ਪੁਲੀਸ ਦੀ ਅਣਗਹਿਲੀ ਕਰਕੇ ਰਿਹਾਅ ਨਹੀਂ ਹੋਏ ਸਗੋਂ ਉਹ ਇਸ ਕਰਕੇ ਰਿਹਾਅ ਹੋਏ ਕਿਉਂਕਿ ਮਦਈ ਹੀ ਨਹੀਂ ਸੀ ਚਾਹੁੰਦੇ ਕਿ ਉਹਨਾਂ ਨੂੰ ਜਿਹਲ ਹੋ ਜਾਵੇ ਤੇ ਉਹ ਅਰਾਮ ਨਾਲ ਕੈਦ ਭੁਗਤਦੇ ਰਹਿਣ | ਉਹਨਾਂ ਦੀ ਤਾਂ ਇੱਛਾ ਸੀ ਕਿ ਉਹ ਛੇਤੀ ਬਾਹਰ ਆਉਣ ਤੇ ਅਸੀਂ ਉਹਨਾਂ ਨੂੰ ਮਾਰ ਕੇ ਬਦਲਾ ਲੈ ਸਕੀਏ | ਨਿੱਕ ਤੇ ਉਸ ਦੇ ਸਾਥੀਆਂ ਨੇ ਸਾਡੇ ਨਾਲ ਕੋਈ ਸਹਿਯੋਗ ਨਹੀਂ ਸੀ ਕੀਤਾ | ਪਰ ਫਿਰ ਵੀ ਪੁਲੀਸ ਵੱਲੋਂ ਬੜੀ ਤਨਦੇਹੀ ਨਾਲ ਮੁਕਦਮਾ ਲੜਿਆ ਗਿਆ | ਪੁਲੀਸ ਨੇ ਚਸ਼ਮਦੀਦ ਗਵਾਹ ਭਾਲ਼ ਕੇ ਭੁਗਤਾਏ ਪਰ ਜਿਉਰੀ ਇਕ ਮੱਤ ਨਾ ਹੋਣ ਕਾਰਨ ਮੁਕਦਮਾ ਖਾਰਜ ਹੋ ਗਿਆ | ਇਸ ਵਿਚ ਪੁਲੀਸ ਦਾ ਕੀ ਦੋਸ਼ ਹੈ?
   ਮਿ। ਸਹਿਗਲ ਨੇ ਇਕ ਹੋਰ ਇਲਜ਼ਾਮ ਲਾਇਆ ਹੈ ਕਿ ਪੁਲੀਸ ਮਰਨ ਵਾਲਿਆਂ ਦੇ ਕੇਸਾਂ ਵਿਚ ਦਿਲਚਸਪੀ ਨਹੀਂ ਲੈ ਰਹੀ | ਮੁਆਫ ਕਰਨਾ, ਮੈਂ ਮਿ। ਸਹਿਗਲ ਦੀ ਜਾਣਕਾਰੀ ਲਈ ਦੱਸਣਾ ਚਾਹਵਾਂਗਾ ਕਿ ਪੁਲੀਸ ਹਰ ਇਕ ਕੇਸ ਵਿਚ ਬਹੁਤ ਦਿਲਚਸਪੀ ਲੈ ਰਹੀ ਹੈ | ਜਿਹੜੇ ਦੋਸ਼ੀ ਜਿਹਲਾਂ ਵਿਚ ਬੰਦ ਹਨ, ਉਹ ਪੁਲੀਸ ਦੇ ਇਨ੍ਹਾਂ ਕੇਸਾਂ ਵਿਚ ਦਿਲਚਸਪੀ ਲੈਣ ਕਰਕੇ ਹੀ ਬੰਦ ਹਨ ਅਤੇ ਇਹ ਜਿਹੜੀਆਂ ਹਰ ਦੂਜੇ ਤੀਜੇ ਦਿਨ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਫੜੀਆਂ ਜਾ ਰਹੀਆਂ ਹਨ, ਇਹ ਸਭ ਪੁਲੀਸ ਦੇ ਵਿਛਾਏ ਜਾਲ ਕਾਰਨ ਹੀ ਫੜੀਆਂ ਜਾਂਦੀਆਂ ਹਨ | ਪੁਲੀਸ ਨੂੰ ਬਹੁਤੇ ਗੈਂਗ ਮੈਂਬਰਾਂ ਬਾਰੇ ਵੀ ਕਾਣਕਾਰੀ ਹੈ ਅਤੇ ਜਿਹੜੇ ਉਹਨਾਂ ਨੇ ਕਤਲ ਕੀਤੇ ਹਨ, ਉਹਨਾਂ ਵਿਚੋਂ ਬਹੁਤਿਆਂ ਕਾਤਲਾਂ ਬਾਰੇ ਵੀ ਜਾਣਕਾਰੀ ਹੈ ਪਰ ਪੁਲੀਸ ਕੁਝ ਨਹੀਂ ਕਰ ਸਕਦੀ ਜਿੰਨਾ ਚਿਰ ਤਕ ਕੋਈ ਗਵਾਹ ਸਾਹਮਣੇ ਨਹੀਂ ਆਉਂਦਾ | ਪਰ ਮੁਆਫ ਕਰਨਾ ਸ੍ਰੀਮਾਨ ਜੀ, ਮੈਨੂੰ ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੁਲੀਸ ਨੂੰ ਨਾ ਕੋਈ ਗੈਂਗ ਮੈਂਬਰ ਸਹਿਯੋਗ ਦਿੰਦਾ ਹੈ ਅਤੇ ਨਾ ਹੀ ਕੋਈ ਜੰਤਾ ਵੱਲੋਂ ਸਹਿਯੋਗ ਮਿਲਦਾ ਹੈ | ਮੈਂ ਮਿ। ਸਹਿਗਲ ਤੇ ਹੋਰ ਹਰ ਉਸ ਭਦਰ ਪੁਰਸ਼, ਜਿਹੜਾ ਵੀ ਇਸ ਸਮੱਸਿਆ ਪ੍ਰਤੀ ਗੰਭੀਰ ਹੈ, ਨੂੰ ਵੰਗਾਰਦਾ ਹਾਂ ਕਿ ਆਉ, ਸਾਨੂੰ ਸਹਿਯੋਗ ਦਿਉ ਤਾਂ ਜੋ ਦੋਸ਼ੀਆਂ ਨੂੰ ਸਜ਼ਾਵਾਂ ਦੁਆ ਸਕੀਏ |" ਪੁਲੀਸ ਅਫਸਰ ਨੇ ਆਪਣੀ ਗੱਲ ਸਮਾਪਤ ਕਰਕੇ ਇਕ ਲੰਮਾ ਸਾਹ ਲਿਆ |
   ਪੁਲੀਸ ਅਫਸਰ ਦੀ ਗੱਲ ਖਤਮ ਹੋਣ ਮਗਰੋਂ ਡੈਨੀ ਕਾਹਲੋਂ ਬੋਲਿਆ, "ਇਕ ਵਕੀਲ ਹੋਣ ਦੇ ਨਾਤੇ ਮੈਂ ਕਹਿ ਸਕਦਾ ਹਾਂ ਕਿ ਪੁਲੀਸ ਅਫਸਰ ਦੀਆਂ ਗੱਲਾ ਵਿਚ ਸਚਾਈ ਹੈ | ਇਹ ਕਤਲਾਂ ਦਾ ਸਿਲਸਲਾ ਇਸੇ ਕਰਕੇ ਜਾਰੀ ਹੈ ਕਿ ਗੈਂਗ ਮੈਂਬਰ ਅਦਾਲਤਾਂ ਦਾ ਸਹਾਰਾ ਨਾ ਲੈ ਕੇ ਇਕ ਦੂਜੇ ਨੂੰ ਕਤਲ ਕਨ ਵਿਚ ਵਧੇਰੇ ਵਿਸ਼ਵਾਸ ਰਖਦੇ ਹਨ | ਉਹ ਸੋਚਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਦੂਸਰੇ ਗੈਂਗ ਦਾ ਖਾਤਮਾ ਹੋ ਜਾਵੇਗਾ ਤੇ ਸਾਰੇ ਸੂਬੇ ਵਿਚ ਸਾਡੀ ਹੀ ਸਰਦਾਰੀ ਹੋ ਜਾਵੇਗੀ | ਪਰ ਉਹ ਭੁਲੇਖੇ ਵਿਚ ਹਨ | ਸਾਨੂੰ ਇਸ ਪਾਸੇ ਸਭ ਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ | ਮੇਰਾ ਸੁਝਾ ਹੈ ਕਿ ਜਿਸ ਬੱਚੇ ਬਾਰੇ ਮਾਪਿਆਂ ਨੂੰ ਥੋੜੀ ਜਿਹੀ ਵੀ ਜਾਣਕਾਰੀ ਹੋਵੇ ਕਿ ਉਹਨਾਂ ਦਾ ਬੱਚਾ ਡਰੱਗ ਦੇ ਧੰਦੇ ਵਿਚ ਫਸ ਗਿਆ ਹੈ ਜਾਂ ਕਿਸੇ ਗੈਂਗ ਦਾ ਮੈਂਬਰ ਬਣ ਗਿਆ ਹੈ ਤਾਂ ਉਹਨਾਂ ਨੂੰ ਪੁਲੀਸ ਨਾਲ ਸੀਹਯੋਗ ਕਰਕੇ ਬੱਚੇ ਨੂੰ ਕਨੂੰਨ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ | ਇਸ ਤਰ੍ਹਾਂ ਉਸ ਬੱਚੇ ਦੀ ਜਾਨ ਵੀ ਬਚ ਜਾਵੇਗੀ ਤੇ ਇਹ ਗੈਂਗ ਜਾਲ ਵੀ ਟੁੱਟਣੇ ਸ਼ੁਰੂ ਹੋ ਜਾਣਗੇ | ਨਹੀਂ ਤਾਂ ਇਸ ਜਾਲ ਵਿਚ ਫਸਿਆ ਕੋਈ ਵੀ ਪ੍ਰਾਣੀ ਜਿਉਂਦੇ ਜੀਅ ਬਾਹਰ ਨਹੀਂ ਆ ਸਕਦਾ |"
   ਮੀਡੀਏ 'ਚੋਂ ਆਏ ਸੁਰਿੰਦਰ ਬਲ ਤੋਂ ਬਿਨਾਂ ਸਾਰਿਆਂ ਨੇ ਵਕੀਲ ਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ | ਉਹ ਖੜ੍ਹਾ ਹੋ ਕੇ ਕਹਿਣ ਲੱਗਾ, "ਸ੍ਰੀਮਾਨ ਜੀ, ਜੇ ਮੈਨੂੰ ਆਗਿਆ ਹੋਵੇ ਤਾਂ ਮੈਂ ਵੀ ਦੋ ਸ਼ਬਦ ਕਹਾਂ?"
"ਅਵੱਸ਼, ਤੁਸੀਂ ਅਰਾਮ ਨਾਲ ਬੈਠ ਕੇ ਆਪਣੇ ਸੁਝਾ ਦਿਉ |" ਪਰਧਾਨ ਨੇ ਕਿਹਾ |
"ਪਰਧਾਨ ਜੀ ਤੇ ਦੋਸਤੋ, ਮੈਂ ਅਜੇ ਸੁਝਾ ਦੇਣ ਦੀ ਸਥਿਤੀ ਵਿਚ ਤਾਂ ਨਹੀਂ ਹਾਂ ਕਿਉਂਕਿ ਸਾਡੇ ਆਪਣੇ ਪਰਵਾਰ ਵਿਚੋਂ ਮੇਰਾ ਸਕਾ ਭਤੀਜਾ ਇਸ ਹਿੰਸਾ ਦੀ ਭੇਟ ਚੜ੍ਹ ਗਿਆ ਹੈ | ਅਸੀਂ ਉਸ ਨੂੰ ਹਰ ਉਹ ਸਹੂਲਤ ਦਿੱਤੀ ਜਿਸ ਨਾਲ ਉਹ ਇੱਥੋਂ ਦਾ ਇਕ ਚੰਗਾ ਨਾਗ੍ਰਿਕ ਬਣ ਸਕੇ | ਸਾਡਾ ਪਰਵਾਰਿਕ ਮਾਹੌਲ ਵੀ ਅਜੇਹਾ ਨਹੀਂ ਸੀ ਕਿ ਉਹ ਗ਼ਲਤ ਰਾਹ ਪੈ ਸਕਦਾ ਪਰ ਉਸ ਦੀ ਸੰਗਤ ਉਸ ਨੂੰ ਲੈ ਬੈਠੀ | ਇਸ ਤੋਂ ਬਿਨਾਂ ਜੈਸ ਨੇ ਕਿਹਾ ਹੈ ਕਿ 'ਮਾਪੇ ਪੈਸੇ ਦੀ ਦੌੜ ਵਿਚ ਲੱਗੇ ਹੋਏ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ |' ਮੈਂ ਤੁਹਾਡੇ ਧਿਆਨ ਵਿਚ ਕੁਝ ਉਦਾਹਰਨਾਂ ਦੇਣਾ ਚਾਹੁੰਦਾ ਹਾਂ | ਯੂਨੀਵਸਿਟੀ ਵਿਚ ਪੜ੍ਹਾਉਂਦੇ ਪ੍ਰੋ। ਗੁਰਲਾਲ ਨੂੰ ਤੁਸੀਂ ਜਾਣਦੇ ਹੀ ਹੋਵੋਗੇ | ਉਸ ਦੀ ਬੀਵੀ ਵੀ ਇੰਡੀਆ ਵਿਚ ਪ੍ਰੋਫੈਸਰ ਸੀ | ਉਸ ਨੇ ਆਪਣੇ ਬੱਚਿਆ ਦੀ ਦੇਖ ਭਾਲ ਖਾਤਰ ਆਪਣੀ ਪਤਨੀ ਨੂੰ ਨੌਕਰੀ ਨਹੀਂ ਕਰਨ ਦਿੱਤੀ | ਉਸ ਦਾ ਮੁੰਡਾ ਵੀ ਬੜਾ ਲਾਇਕ ਸੀ | ਇਕ ਚੰਗਾ ਚਿਤਰਕਾਰ ਤੇ ਬਾਸਕਟਬਾਲ ਦਾ ਵਧੀਆ ਖਿਡਾਰੀ | ਫਿਰ ਉਹ ਕਿਉਂ ਇਸ ਪਾਸੇ ਪੈ ਗਿਆ | ਮਿ। ਘਗ 1000 ਏਕੜ ਫਾਰਮ ਦਾ ਮਾਲਕ ਹੈ | ਆਪਣੇ ਭਾਈਚਾਰੇ ਦਾ ਨਾਮਵਰ ਤੇ ਅਮੀਰ ਆਦਮੀ | ਉਹ ਤਾਂ ਨਵਾਂ ਨਹੀਂ ਆਇਆ ਅਤੇ ਨਾ ਹੀ ਪੈਸੇ ਦੀ ਦੌੜ ਵਿਚ ਲੱਗਾ ਹੋਇਆ ਸੀ | ਮੁੰਡਾ ਉਸਦਾ ਵੀ ਇਨ੍ਹਾਂ ਕੰਮਾਂ ਵਿਚ ਫਸ ਕੇ ਜਿਹਲ ਦੀ ਹਵਾ ਖਾ ਰਿਹਾ ਹੈ | ਬੌਬੀ ਦਾ ਤਾਂ ਪੜਦਾਦਾ ਇੱਥੇ ਆਇਆ ਸੀ | ਉਹ ਤਾਂ ਇੱਥੋਂ ਦੇ ਮਾਹੌਲ ਵਿਚ ਢਲਿਆ ਹੋਇਆ ਸੀ, ਫਿਰ ਉਹ ਕਿਉਂ ਗੈਂਗ ਲੀਡਰ ਬਣਿਆ ਫਿਰਦਾ ਹੈ? ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਮਾਪੇ ਪੈਸਿਆਂ ਦੀ ਦੌੜ ਵਿਚ ਲੱਗੇ ਹੋਏ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ |' ਮੈਨੂੰ ਮਿ। ਸ਼ੇਰਗਿੱਲ ਦੀਆਂ ਬਹੁਤੀਆਂ ਗੱਲਾਂ ਸਤਈ ਲੱਗੀਆਂ ਹਨ | 
   ਇਸ ਤੋਂ ਬਿਨਾਂ ਮੇਰੇ ਮਨ ਵਿਚ ਕੁਝ ਹੋਰ ਸੰਸੇ ਪੈਦਾ ਹੋਏ ਨੇ, ਮੈਂ ਉਹਨਾਂ ਦੀ ਨਵਿਰਤੀ ਚਾਹੁੰਦਾ ਹਾਂ | ਇਸ ਵੇਲੇ ਸਾਡੇ ਸੂਬੇ ਵਿਚ ਬਾਈਕਰ ਗੈਂਗ ਨੂੰ ਸਭ ਤੋਂ ਖਤਰਨਾਕ ਗਿਣਿਆ ਜਾਂਦਾ ਹੈ | ਉਸ ਤੋਂ ਬਿਨਾਂ ਵੀਤਨਾਮੀਆਂ ਦੇ ਗੈਂਗ ਵੀ ਹਨ | ਚਾਈਨੀ ਗੈਂਗ ਵੀ ਸਰਗਰਮ ਹਨ ਤੇ ਹੋਰ ਬਹੁਤ ਸਾਰੇ ਭਾਈਚਾਰਿਆਂ ਵਿਚ ਵੀ ਡਰੱਗ ਨਾਲ ਸਬੰਧਤ ਗੈਂਗ ਬਣੇ ਹੋਏ ਹਨ ਪਰ ਭਾਰਤੀ ਭਾਈਚਾਰੇ ਖਾਤਰ ਹੀ ਸਰਕਾਰ ਨੂੰ ਇਹ ਕਮੇਟੀ ਬਣਾਉਣ ਦੀ ਲੋੜ ਕਿਉਂ ਬਣ ਗਈ? ਕੀ ਇਸ ਦੇ ਪਿੱਛੇ ਕੋਈ ਸੂਖਮ ਜਿਹੀ ਨਸਲਪਰਸਤੀ ਦੀ ਤਾਰ ਤਾਂ ਨਹੀਂ ਕੰਮ ਕਰ ਰਹੀ? ਦੂਸਰੇ ਗੈਂਗ ਵੀ ਜੁਰਮ ਕਰਦੇ ਹਨ | ਉਹਨਾਂ ਵੱਲੋਂ ਵੀ ਕਤਲ ਕੀਤੇ ਜਾਂਦੇ ਹਨ ਅਤੇ ਉਹਨਾਂ ਦੇ ਬੰਦੇ ਵੀ ਕਤਲ ਹੁੰਦੇ ਹਨ ਪਰ ਮੀਡੀਏ ਵਿਚ ਉਹਨਾਂ ਦਾ ਇੰਨਾ ਪਰਚਾਰ ਨਹੀਂ ਹੁੰਦਾ, ਜਿੰਨਾ ਸਾਡੇ ਭਾਈਚਾਰੇ ਵੱਲੋਂ ਕੀਤੇ ਜੁਰਮ ਦਾ ਪਰਚਾਰ ਕੀਤਾ ਜਾਂਦਾ ਹੈ | ਮੈਂ ਆਪਣੇ ਭਾਈਚਾਰੇ ਦੇ ਗੈਂਗਾਂ ਦਾ ਪੱਖ ਨਹੀਂ ਪੂਰ ਰਿਹਾ ਕਿ ਉਹ ਸਹੀ ਰਾਹ 'ਤੇ ਚੱਲ ਰਹੇ ਹਨ | ਸਾਰੇ ਹੀ ਗੈਂਗ ਇਸ ਸੁਹਣੇ ਸੂਬੇ ਦੀ ਛੱਬ 'ਤੇ ਬਦਨੁਮਾ ਧੱਬਾ ਹਨ | ਇਨ੍ਹਾਂ ਸਾਰਿਆਂ ਦਾ ਖਾਤਮਾ ਹੋਣਾ ਜਰੂਰੀ ਹੈ ਪਰ ਕੇਵਲ ਇਕੋ ਫਿਰਕੇ ਵੱਲ ਧਿਆਨ ਕੇਂਦਰਿਤ ਕਰਨਾ ਮੈਨੂੰ ਠੀਕ ਨਹੀਂ ਜਾਪਦਾ | ਜੇ ਇਹ ਸਾਰੇ ਗੈਂਗ ਖਤਮ ਵੀ ਹੋ ਜਾਣ ਤਾਂ ਡਰੱਗ ਦਾ ਧੰਦਾ ਫਿਰ ਵੀ ਚਲਦਾ ਰਹੇਗਾ ਅਤੇ ਕਤਲਾਂ ਵਰਗੀਆਂ ਵਾਰਦਾਤਾਂ ਵੀ ਹੁੰਦੀਆਂ ਰਹਿਣਗੀਆਂ | ਅਸਲ ਗੱਲ ਤਾਂ ਇਸ ਬਿਮਾਰੀ ਦੀ ਜੜ ਨੂੰ ਫੜਨ ਦੀ ਹੈ | ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਬ੍ਰਿਛ ਦੀ ਜੜ ਦੀ ਬਿਮਾਰੀ ਨੂੰ ਦੂਰ ਕਰਨ ਦੀ ਥਾਂ ਬ੍ਰਿਛ ਦੀਆਂ ਟਾਹਣੀਆਂ, ਪੱਤੀਆਂ ਨੂੰ ਕੱਟਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ |
  ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੀ ਬਿਮਾਰੀ ਕਿਸੇ ਇਕ ਫਿਰਕੇ ਜਾਂ ਕਿਸੇ ਇਕ ਦੇਸ਼ ਨਾਲ ਸਬੰਧਤ ਨਹੀਂ ਹੈ | ਇਹ ਇਕ ਅੰਤਰਰਾਸ਼ਟਰੀ ਵਰਤਾਰਾ ਹੈ ਅਤੇ ਇਹ ਸੌਖਿਆਂ ਹੀ ਨਜਿੱਠਆ ਜਾਣ ਵਾਲਾ ਨਹੀਂ | ਪਾਕਿਸਤਾਨ, ਭਾਰਤ, ਮੈਕਸੀਕੋ ਅਤੇ ਹੋਰ ਕਿੰਨੇ ਹੀ ਦੇਸ਼ਾਂ ਤੋਂ ਨਸ਼ੀਲੇ ਪਦਰਥਾਂ ਦੀ ਤਸਕਰੀ ਹੁੰਦੀ ਹੈ ਅਤੇ ਨਸ਼ੀਲੇ ਪਦਾਰਥ ਦੂਜੇ ਦੇਸ਼ਾਂ ਵਿਚ ਬੜੀ ਅਸਾਨੀ ਨਾਲ ਪਹੁੰਚ ਜਾਂਦੇ ਹਨ | ਕਿਉਂ? ਮੁਆਫ ਕਰਨਾ, ਭਾਵੇਂ ਮੇਰੀ ਇਹ ਗੱਲ ਕੁਝ ਕੌੜੀ ਜਾਪੇ ਪਰ ਮੇਰੀ ਸਮਝ ਵਿਚ ਇਸ ਦੇ ਪਿੱਛੇ ਕੁਝ ਅਜੇਹੀਆਂ ਹਸਤੀਆਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਵੱਲ ਕੋਈ ਉਂਗਲ ਨਹੀਂ ਉਠਾ ਸਕਦਾ | ਇਹ ਜਿਹੜੇ ਮਰ ਰਹੇ ਹਨ, ਇਹ ਤਾਂ ਉਹਨਾਂ ਦੇ ਹੱਥਾਂ ਦੀਆਂ ਕਠਪੁਤਲੀਆਂ ਹਨ | ਇਸ ਬਾਰੇ ਤੁਹਾਡੇ ਵਿਚੋਂ ਕਿਸੇ ਨੇ ਵੀ ਉਹ ਕਾਰਨ ਬਿਆਨ ਨਹੀਂ ਕੀਤੇ ਕਿ ਇਹ ਉਹਨਾਂ ਦੇ ਹੱਥਾਂ ਦੀਆਂ ਕਠਪੁਤਲੀਆਂ ਕਿਉਂ ਬਣਦੀਆਂ ਹਨ? ਆਪਣੀ ਤੁੱਛ ਬੁੱਧੀ ਅਨੁਸਾਰ ਮੈਂ ਜੋ ਜਾਣਿਆਂ ਹੈ, ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ | ਮੈਨੂੰ ਇਹ ਵੀ ਪਤਾ ਹੈ ਕਿ ਤੁਸੀਂ ਮੇਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਵੋਗੇ |
   ਅੱਜ ਸਰਮਾਏਦਾਰੀ ਢਾਂਚੇ ਨੇ ਲੋਕਾਂ ਉਪਰ ਮੰਡੀ ਮਾਨਸਿਕਤਾ ਭਾਰੂ ਕਰ ਦਿੱਤੀ ਗਈ ਹੈ | ਵੱਡੀਆਂ ਕੰਪਨੀਆਂ ਵੱਲੋਂ ਲੋੜੀਂਦਾ ਅਤੇ ਬੇਲੋੜਾ ਸਮਾਨ ਬਾਜ਼ਾਰ ਵੱਲ ਧੱਕ ਦਿੱਤਾ ਜਾਂਦਾ ਹੈ ਅਤੇ ਫਿਰ ਉਸ ਬਾਰੇ ਮੀਡੀਏ ਵਿਚ ਧੂਆਂ ਧਾਰ ਪਰਚਾਰ ਕੀਤਾ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਉਹ ਆਪਣੀ ਜਰੂਰੀ ਲੋੜ ਭਾਸੇ | ਅਜੇਹੀ ਸੁਹਣੀ ਇਸ਼ਤਿਹਾਰਬਾਜੀ ਕੀਤੀ ਜਾਂਦੀ ਹੈ ਕਿ ਉਸ ਚੀਜ਼ ਨੂੰ ਮੱਲੋ ਮੱਲੀ ਖਰੀਦਣ ਨੂੰ ਦਿਲ ਕਰਦਾ ਹੈ | ਨਾ ਚਾਹੁੰਦਿਆਂ ਹੋਇਆਂ ਵੀ ਲੋਕ ਗਾਹਕ ਬਣ ਜਾਂਦੇ ਹਨ | ਫਿਰ ਜਦੋਂ ਉਹਨਾਂ ਦਾ ਬਜਟ ਡਾਵਾਂ ਡੋਲ ਹੁੰਦਾ ਹੈ ਤਾਂ ਉਹ ਵਿੰਗੇ ਟੇਢੇ ਢੰਗ ਨਾਲ ਆਪਣੇ ਬਜਟ ਦੀ ਪੂਰਤੀ ਕਰਦੇ ਹਨ | ਉਹਨਾਂ ਵਿੰਗੇ ਟੇਢੇ ਢੰਗਾਂ ਵਿਚ ਇਹ ਨਸ਼ਿਆਂ ਦੀ ਤਸਕਰੀ ਵੀ ਹੈ | ਇਸ ਤੋਂ ਅਗਾਂਹ ਉਸ ਵਿਚੋਂ ਜਿਹੜੀਆਂ ਬੁਰਾਈਆਂ ਪੈਦਾ ਹੁੰਦੀਆਂ ਹਨ ਉਹਨਾਂ ਬਾਰੇ ਤਾਂ ਸਭ ਨੂੰ ਪਤਾ ਹੀ ਹੈ |
   ਮੈਂ ਸਮਝਦਾਂ ਕਿ ਜਿੰਨੀ ਦੇਰ ਇਸ ਖਪਤ ਸਭਿਆਚਾਰ ਵਿਚ ਤਬਦੀਲੀ ਨਹੀਂ ਹੁੰਦੀ, ਸਮਾਜਿਕ ਢਾਂਚਾ ਤਬਦੀਲ ਨਹੀਂ ਹੁੰਦਾ | ਉਂਨੀ ਦੇਰ ਤਕ ਇਸ ਬੁਰਾਈ ਉਪਰ ਕਾਬੂ ਪਾਉਣਾ ਅਸੰਭਵ ਨਹੀਂ ਤਾਂ ਮੁਸ਼ਕਲ ਜਰੂਰ ਹੈ |"
"ਮੁਆਫ ਕਰਨਾ, ਮਿ। ਸਿੱਧੂ ਤੁਸੀਂ ਚੁੱਪ ਬੈਠੇ ਦੂਸਰਿਆਂ ਦੇ ਵਿਚਾਰ ਹੀ ਸੁਣ ਰਹੇ ਹੋ | ਤੁਸੀਂ ਨਹੀਂ ਕੁਝ ਕਹਿਣਾ ਚਾਹੋਗੇ?" ਐਂਡੀ ਨੂੰ ਚੁੱਪ ਬੈਠਿਆਂ ਦੇਖ ਪਰਧਾਨ ਨੇ ਪੁੱਛਿਆ |
"ਮੈਂ ਵੀ ਕੁਝ ਕਹਿਣਾ ਚਾਹੁੰਦਾ ਸੀ, ਤੁਹਾਡੀ ਮਿਹਰਬਾਨੀ ਕਿ ਤੁਸੀਂ ਪਹਿਲਾਂ ਹੀ ਪੁੱਛ ਲਿਆ | ਮੈਂ ਜਾਣਨਾ ਚਾਹੁੰਦਾ ਸੀ ਕਿ ਸਰਕਾਰ ਦੀਆਂ ਅੱਖਾਂ ਸਾਹਮਣੇ, ਨਸ਼ਿਆਂ ਦਾ ਧੰਦਾ ਕਰਨ ਵਾਲੇ ਮਹਿੰਗੀਆਂ ਕਾਰਾਂ ਵਿਚ ਘੁੰਮਦੇ ਹਨ | ਉਹ ਮਹਿੰਗੇ ਘਰਾਂ ਵਿਚ ਰਹਿੰਦੇ ਹਨ | ਇੰਕਮ ਟੈਕਸ ਅਧਿਕਾਰੀ ਉਹਨਾਂ ਦੀ ਆਮਦਨੀ ਦੀ ਪੜਤਾਲ ਕਰ ਕੇ ਹੋਰ ਨਹੀਂ ਤਾਂ ਉਹਨਾਂ ਨੂੰ ਟੈਕਸ ਘੁਟਾਲੇ ਵਿਚ ਹੀ ਗ੍ਰਿਫਤਾਰ ਕਰ ਸਕਦੇ ਹਨ | ਪਰ ਸਰਕਾਰ ਇਸ ਪਾਸੇ ਕੋਈ ਕਾਰਵਾਈ ਨਹੀਂ ਕਰ ਰਹੀ | ਆਖਿਰ ਕਿਉਂ?" ਐਂਡੀ ਨੇ ਪੁੱਛਿਆ |
   ਇਸ ਤੋਂ ਪਹਿਲਾਂ ਕਿ ਪਰਧਾਨ ਜਾਂ ਪੁਲੀਸ ਅਫਸਰ ਵਿਚੋਂ ਕੋਈ ਜਵਾਬ ਦਿੰਦਾ, ਡੈਨੀ ਕਾਹਲੋਂ ਬੋਲ ਪਿਆ, "ਇਕ ਵਕੀਲ ਹੋਣ ਦੇ ਨਾਤੇ ਇਸ ਦਾ ਜਵਾਬ ਮੇਰੇ ਕੋਲ ਹੈ | ਜਿੰਨਾਂ ਦੀ ਗੱਲ ਐਂਡੀ ਨੇ ਕੀਤੀ ਹੈ, ਉਹ ਬਹੁਤ ਚਤਰ ਲੋਕ ਹਨ | ਉਹਨਾਂ ਨੇ ਬੜੇ ਨਾਮੀ ਲੇਖਾਕਾਰ ਰੱਖੇ ਹੋਏ ਹੁੰਦੇ ਹਨ ਜਿਹੜੇ ਵਹੀਖਾਤੇ ਵਿਚ ਕੋਈ ਗ਼ਲਤੀ ਨਹੀਂ ਹੋਣ ਦਿੰਦੇ ਅਤੇ ਉਹ ਟੈਕਸ ਵੀ ਪੂਰਾ ਦਿੰਦੇ ਹਨ | ਮੇਰੇ ਕੋਲ ਕਈ ਅਜੇਹੇ ਕੇਸ ਆਏ ਹਨ ਜਿੰਨਾਂ ਵਿਚ ਇੰਕਮ ਟੈਕਸ ਮਹਿਕਮੇ ਨੂੰ ਹਾਰ ਦਾ ਮੂੰਹ ਦੇਖਣਾ ਪਿਆ | ਫਿਰ ਵੀ ਇਹ ਮਹਿਕਮਾ ਵੱਧ ਆਮਦਨ ਵਾਲਿਆਂ ਉਪਰ ਨਿਗਾਹ ਰਖਦਾ ਹੈ ਅਤੇ ਕਈਆਂ ਨੂੰ ਬਹੁਤ ਭਾਰੀ ਜੁਰਮਾਨੇ ਵੀ ਹੋਏ ਹਨ ਤੇ ਕੈਦ ਵੀ |"
  ਵਕੀਲ ਦੀ ਗੱਲ ਖਤਮ ਹੋਣ ਮਗਰੋਂ ਕੁਝ ਦੇਰ ਸਾਰੇ ਪਾਸੇ ਚੁੱਪ ਛਾਈ ਰਹੀ | ਫਿਰ ਪਰਧਾਨ ਨੇ ਇਸ ਚੁੱਪ ਨੂੰ ਤੋੜਦਿਆਂ ਕਿਹਾ, "ਸਾਰੇ ਮੈਂਬਰਾਂ ਵਿਚ ਬਿਨਾਂ ਕਿਸੇ ਤਲਖ਼ੀ ਦੇ ਵਿਚਾਰ ਵਟਾਂਦਰਾ ਹੋਇਆ ਹੈ | ਮਿ। ਬਲ ਨੇ ਬੜੀ ਕੌੜੀ ਸਚਾਈ ਬਿਆਨ ਕੀਤੀ ਹੈ | ਇਸ ਦੀਆਂ ਗੱਲਾਂ ਬਹੁਤ ਧਿਆਨ ਮੰਗਦੀਆਂ ਹਨ | ਪਰ ਮੁਆਫ ਕਰਨਾ ਮਿ। ਬਲ, ਤੁਹਾਡਾ ਇਹ ਭਰਮ ਠੀਕ ਨਹੀਂ ਕਿ ਇਸ ਕਮੇਟੀ ਬਣਾਉਣ ਪਿੱਛੇ ਸਰਕਾਰ ਦੀ ਕੋਈ ਮੰਦਭਾਵਨਾ ਹੈ | ਸਰਕਾਰ ਨੂੰ ਇਹ ਅਮਨ ਕਮੇਟੀ ਬਣਾਉਣ ਲਈ ਇਸ ਕਰਕੇ ਮਜਬੂਰ ਹੋਣਾ ਪਿਆ ਕਿਉਂਕਿ ਕੇਵਲ ਭਾਰਤੀ ਭਾਈਚਾਰੇ ਦੇ ਲੋਕ ਹੀ ਆਪੋ ਵਿਚ ਲੜ ਲੜ ਮਰ ਰਹੇ ਹਨ | ਇਸ ਲਈ ਇਸ ਭਾਈਚਾਰੇ ਦੀ ਕਮੇਟੀ ਬਣਾਉਂਣ ਦਾ ਮੰਤਵ ਇਨ੍ਹਾਂ ਮੌਤਾਂ ਨੂੰ ਕਿਸੇ ਵੀ ਢੰਗ ਨਾਲ ਰੋਕਣਾ ਹੈ | ਤੁਸੀਂ ਇਸ ਬਾਰੇ ਕੋਈ ਹੋਰ ਸੁਝਾ ਵੀ ਦੇ ਸਕਦੇ ਹੋ | ਹੋਰ ਗੈਂਗ ਮੈਂਬਰਾਂ ਨਾਲ ਵੀ ਪੁਲੀਸ ਸਖਤੀ ਨਾਲ ਪੇਸ਼ ਆ ਰਹੀ ਹੈ | ਬਾਈਕਰ ਗੈਂਗ ਤੇ ਹੋਰ ਗਰੋਹਾਂ ਦੇ ਬਹੁਤ ਸਾਰੇ ਮੈਂਬਰ ਫੜੇ ਜਾ ਚੁੱਕੇ ਹਨ | ਸਰਕਾਰ ਦੂਸਰੇ ਭਾਈਚਾਰਿਆਂ ਨਾਲ ਵੀ ਤਾਲ-ਮੇਲ ਰਖ ਰਹੀ ਹੈ | ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਕਿ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਹੋਵੇਗਾ | ਅੱਜ ਦੀ ਬੈਠਕ ਵਿਚ ਬਹੁਤ ਉਸਾਰੂ ਵਿਚਾਰ ਚਰਚਾ ਹੋਈ ਹੈ | ਅਗਲੀ ਮੀਟਿੰਗ 'ਤੇ ਹੋਰ ਵਿਚਾਰ ਵਟਾਂਦਰਾ ਕਰਕੇ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ | ਅੱਜ ਦੀ ਮੀਟਿੰਗ ਇੱਥੇ ਹੀ ਸਮਾਪਤ ਹੈ |
***********************
ਪੰਮ
ਜਿਸ ਦਿਨ ਪੰਮ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ 'ਮੈਂ ਕਿਤੇ ਵੀ ਰਹਾਂ ਪਰ ਇਸ ਘਰ ਵਿਚ ਨਹੀਂ ਰਹਿਣਾ' ਤਾਂ ਉਸ ਨੇ ਇਸ ਬਾਰੇ ਬਹੁਤਾ ਸੋਚਿਆ ਹੀ ਨਹੀਂ ਸੀ ਕਿ ਪੱਕਾ ਵਸੇਬਾ ਕਿੱਥੇ ਕਰਨਾ ਹੈ | ਉਸ ਨੇ ਯੂਨੀਵਰਸਿਟੀ ਆ ਕੇ ਆਪਣਾ ਅਟੈਚੀਕੇਸ ਕਲੌਕਰੂਮ ਵਿਚ ਰੱਖਿਆ ਤੇ ਸਿੱਧੀ ਆਪਣੇ ਨਿਰਦੇਸ਼ਕ ਪ੍ਰੋਫੈਸਰ, ਡਾ। ਰੋਲੈਂਡਜ਼ ਦੇ ਦਫਤਰ ਵਿਚ ਚਲੀ ਗਈ | ਉਸ ਨੇ ਪੂਰੇ ਹੌਸਲੇ ਨਾਲ ਪ੍ਰੋਫੈਸਰ ਨੂੰ ਆਪਣੀ ਸਮੱਸਿਆ ਤੋਂ ਜਾਣੂ ਕਰਵਾਇਆ | ਸਾਰੀ ਕਹਾਣੀ ਸੁਣ ਕੇ ਡਾ। ਰੋਲੈਂਡਜ਼ ਨੇ ਪਹਿਲਾ ਸਵਾਲ ਉਸ ਉਪਰ ਇਹ ਕੀਤਾ, "ਪੈਮ, ਮੈਨੂੰ ਪਹਿਲਾਂ ਇਹ ਦੱਸ ਕਿ ਤੂੰ ਆਪਣੀ ਪੜ੍ਹਾਈ ਦਾ ਖਰਚ ਚਲਾਉਣ ਲਈ ਕਦੀ ਕੋਈ ਕੰਮ ਵੀ ਕੀਤਾ ਹੈ?"
"ਮੈਂ ਅੱਜ ਤਕ ਕੋਈ ਕੰਮ ਨਹੀਂ ਕੀਤਾ ਮਿ। ਰੋਲੈਂਡਜ,æ ਆਪਣੇ ਮਾਪਿਆਂ 'ਤੇ ਹੀ ਨਿਭਰ ਰਹੀ ਹਾਂ |"
"ਬਸ ਤੁਹਾਡੀ ਇਹੋ ਹੀ ਸਮੱਸਿਆ ਹੈ ਕਿ ਤੁਸੀਂ ਆਪਣੇ ਮਾਪਿਆਂ ਉਪਰ ਹੀ ਨਿਰਭਰ ਰਹਿੰਦੇ ਹੋ | ਜਦੋਂ ਤੂੰ ਕੋਈ ਕੰਮ ਹੀ ਨਹੀਂ ਕਰਨ ਜਾਣਦੀ ਤਾਂ ਖਰਚਾ ਕਿੱਥੋਂ ਲਵੇਂਗੀ?" 
"ਮੇਰੀਆਂ ਇਸ ਸਮਿਸਟਰ ਦੀਆਂ ਫੀਸਾਂ ਪਹਿਲਾਂ ਹੀ ਭਰੀਆਂ ਹੋਈਆਂ ਨੇ | ਬਾਕੀ ਖਰਚਾ ਤੋਰਨ ਲਈ ਮੈਂ ਕੰਮ ਕਰ ਲਿਆ ਕਰਾਂਗੀ, ਮਿ।ਰੋਲੈਂਡਜ਼ |"
"ਤੂੰ ਕਹਿੰਦੀ ਹੈਂ ਕਿ ਤੂੰ ਕਦੀ ਕੋਈ ਕੰਮ ਨਹੀਂ ਕੀਤਾ ਫਿਰ ਹੁਣ ਕਿਵੇਂ ਕਰ ਲਵੇਂਗੀ?"
"ਮੈਂ ਘਰ ਵਿਚ ਆਪਣੀ ਮਾਂ ਦੀ ਸਹਾਇਤਾ ਕਰਵਾਉਂਦੀ ਰਹੀ ਹਾਂ, ਮਿ। ਰੋਲੈਂਡਜ਼ |"
"ਜਿਹੜਾ ਇਹ ਕਦਮ ਤੂੰ ਚੁੱਕਿਆ ਹੈ, ਕੀ ਸੋਚ ਸਮਝ ਕੇ ਚੁੱਕਿਆ ਹੈ?"
"ਮੈਂ ਦੁਬਿਧਾ ਵਿਚ ਹਾਂ, ਮਿ। ਰੋਲੈਂਡਜ਼, ਮੈਨੂੰ ਸੇਧ ਦਿਉ |"
"ਪਹਿਲਾਂ ਆਪਣੇ ਵਿਚ ਭਰੋਸਾ ਪੈਦਾ ਕਰੋ, ਉਸ ਤੋਂ ਮਗਰੋਂ ਹੀ ਸੋਚ ਸਮਝ ਕੇ ਕੋਈ ਕਦਮ ਚੁੱਕੋ | ਜਦੋਂ ਕੋਈ ਟੀਚਾ ਮਿਥ ਲਿਆ ਹੈ ਤਾਂ ਉਸ ਉਪਰ ਦ੍ਰਿੜਤਾ ਨਾਲ ਤੁਰਦੇ ਜਾਉ, ਰਾਹ ਵਿਚ ਭਾਵੇਂ ਕਿੰਨੀਆਂ ਵੀ ਔਕੜਾਂ ਕਿਉਂ ਨਾ ਆਉਣ | ਮੈਨੂੰ ਜਾਪਦਾ ਹੈ ਕਿ ਅਜੇ ਤੇਰੇ ਵਿਚ ਸਵੈਵਿਸ਼ਵਾਸ ਦੀ ਘਾਟ ਹੈ | ਤੈਨੂੰ ਮੁੜ ਮਾਪਿਆਂ 'ਤੇ ਨਿਰਭਰ ਹੋਣਾ ਪੈ ਜਾਵੇਗਾ |"
"ਨਹੀ, ਮਿ। ਰੋਲੈਂਡਜ਼, ਮੈਂ ਮਾਪਿਆਂ ਕੋਲ ਮੁੜ ਕੇ ਨਹੀਂ ਜਾਣਾ ਤੇ ਨਾ ਹੀ ਉਹਨਾਂ ਕੋਲੋਂ ਕੋਈ ਸਹਾਇਤਾ ਸਵੀਕਾਰ ਕਰਨੀ ਹੈ | ਉਹਨਾਂ ਨੂੰ ਦੇਖ ਕੇ ਮੇਰੇ ਅੰਦਰ ਗੁੱਸਾ ਤੇ ਰੰਜ ਪੈਦਾ ਹੁੰਦਾ ਹੈ |" 
"ਯੂਨੀਵਰਸਿਟੀ ਹੋਸਟਲ ਵਿਚ ਰਹਿਣ ਨਾਲ ਇੱਥੇ ਆ ਕੇ ਤੇਰੇ ਮਾਪੇ ਤੈਨੂੰ ਪ੍ਰੇਸ਼ਾਨ ਤਾਂ ਨਹੀਂ ਕਰਨਗੇ |" ਡਾ। ਰੋਲੈਂਡਜ਼ ਨੇ ਜਦੋਂ ਇਹ ਪੁੱਛਿਆ ਤਾਂ ਪੰਮ ਸੋਚੀਂ ਪੈ ਗਈ ਅਤੇ ਫਿਰ ਕੁਝ ਸੋਚ ਕੇ ਬੋਲੀ, "ਕੀ ਮੈਨੂੰ ਕਿਸੇ ਹੋਰ ਯੂਨੀਵਰਸਿਟੀ ਵਿਚ ਦਾਖਲਾ ਨਹੀਂ ਮਿਲ ਸਕਦਾ? ਮੈਂ ਆਪਣੇ ਮਾਪਿਆਂ ਤੋਂ ਦੂਰ ਹੀ ਰਹਿਣਾ ਚਾਹੁੰਦੀ ਹਾਂ |"
"ਹੁਣ ਕਿਸੇ ਹੋਰ ਯੂਨੀਵਰਸਿਟੀ ਵਿਚ ਦਾਖਲਾ ਲੈਣ ਦੀ ਲੋੜ ਨਹੀਂ, ਤੇਰੇ ਖੋਜ ਨਿਬੰਧ ਦਾ ਕੰੰਮ ਮੁਕੰਮਲ ਹੈ | ਤੂੰ ਇਸ ਨੂੰ ਲਿਖਣਾ ਹੀ ਹੈ ਤੇ ਇਸ ਨੂੰ ਕਿਤੇ ਵੀ ਰਹਿ ਕੇ ਲਿਖ ਸਕਦੀ ਹੈਂ | ਜੇ ਤੂੰ ਚਾਹਵੇਂ ਤਾਂ ਮੈਂ ਤੇਰੇ ਰਹਿਣ ਦਾ ਪ੍ਰਬੰਧ ਕਰ ਸਕਦਾ ਹਾਂ |" 
"ਬਹੁਤ ਬਹੁਤ ਮਿਹਰਬਾਨੀ ਮਿ। ਰੋਲੈਂਡਜ਼, ਤੁਹਾਡੀ ਦੱਸੀ ਥਾਂ 'ਤੇ ਰਹਿਣ ਵਿਚ ਮੈਨੂੰ ਖੁਸ਼ੀ ਮਿਲੇਗੀ |" 
"ਯੂ।ਬੀ।ਸੀ। ਵਿਚ ਆਉਣ ਤੋਂ ਪਹਿਲਾਂ ਮੈਂ ਟੁਰਾਂਟੋ ਯੂਨੀਵਰਸਿਟੀ ਵਿਚ ਪੜ੍ਹਾਉਂਦਾ ਸਾਂ | ਮਿਸੀਸਾਗਾ ਵਿਚ ਮੇਰਾ ਇਕ ਮਕਾਨ ਹੈ | ਉਸ ਦੀ ਬੇਸਮਿੰਟ ਵਿਚ ਤੂੰ ਰਹਿ ਸਕਦੀ ਹੈਂ | ਖੋਜ ਨਿਬੰਧ ਲਿਖਣ ਲਈ ਤੈਨੂੰ ਟੁਰਾਂਟੋ ਯੂਨੀਵਰਸਿਟੀ ਵਿਚੋਂ ਸਹਾਇਤਾ ਮਿਲ ਜਾਵੇਗੀ |" ਮਿ। ਰੋਲੈਂਡਜ਼ ਨੇ ਇਹ ਕਿਹਾ ਤਾਂ ਪੰਮ ਨੇ ਝਟ ਮਨਜ਼ੂਰ ਕਰ ਲਿਆ | 
   ਉਹ ਅਗਲੇ ਦਿਨ ਹੀ ਟੁਰਾਂਟੋ ਚਲੀ ਗਈ | ਉੱਥੇ ਕੰਮ ਲੱਭਣ ਵਿਚ ਉਸ ਨੂੰ ਕੁਝ ਦਿੱਕਤ ਆਈ | ਕੁਝ ਦਿਨਾਂ ਦੀ ਭੱਜ ਨੱਠ ਮਗਰੋਂ ਉਸ ਨੂੰ ਚਾਰ ਡਾਲਰ ਘੰਟੇ 'ਤੇ ਮੈਡਾਨਲਡਜ਼ ਵਿਚ ਕੰਮ ਮਿਲ ਗਿਆ | ਸ਼ਾਮੀੰਂ ਤਿੰਨ ਵਜੇ ਤੋਂ ਰਾਤ ਗਿਆਰਾਂ ਵਜੇ ਤਕ ਮੈਕਡਾਨਲਡਜ਼ ਵਿਚ ਕੰਮ ਕਰਦੀ ਅਤੇ ਦਿਨੇ ਟੁਰਾਂਟੋ ਯੂਨੀਵਰਸਿਟੀ ਵਿਚ ਜਾ ਕੇ ਆਪਣਾ ਖੋਜ ਨਿਬੰਧ ਲਿਖਣ ਵਿਚ ਲੀਨ ਹੋ ਜਾਂਦੀ | 
   ਉਹ ਪਿਛਲੀਆਂ ਯਾਦਾਂ ਨੂੰ ਵਿਸਾਰ ਕੇ ਆਪਣੇ ਕੰਮ ਵਿਚ ਲਗਨ ਨਾਲ ਲੱਗੀ ਹੋਈ ਸੀ ਕਿ ਪੁਲੀਸ ਨੇ ਉਸ ਕੋਲੋਂ ਘਰ ਛੱਡਣ ਦਾ ਕਾਰਨ ਆ ਪੁੱਛਿਆ | ਉਸ ਨੇ ਪੁਲੀਸ ਨੂੰ ਬਹੁਤਾ ਕੁਝ ਨਾ ਦੱਸਿਆ ਅਤੇ ਇਹ ਕਹਿ ਕੇ ਖਹਿੜਾ ਛੁਡਾ ਲਿਆ, "ਮੈਨੂੰ ਇੱਥੇ ਪ੍ਰੋ। ਡਾ। ਰੋਲੈਂਡਜ਼ ਨੇ ਘੱਲਿਆ ਹੈ | ਤੁਸੀਂ ਯੂ।ਬੀ।ਸੀ। ਜਾ ਕੇ ਸਾਰੀ ਗੱਲ ਉਸ ਕੋਲੋਂ ਹੀ ਪੁੱਛ ਸਕਦੇ ਹੋ |"
   ਇਕ ਦਿਨ ਯੂਨੀਵਰਸਿਟੀ ਤੋਂ ਆ ਕੇ ਪੰਮ ਆਪਣੇ ਕਮਰੇ ਵਿਚ ਅਰਾਮ ਕਰ ਰਹੀ ਸੀ, ਕੁਝ ਚਿਰ ਠਹਿਰ ਕੇ ਉਸ ਨੇ ਮੈਕਡਾਨਲਜ਼ 'ਤੇ ਜਾਣਾ ਸੀ | ਉਸ ਦੀ ਜ਼ਰਾ ਕੁ ਅੱਖ ਲੱਗੀ ਸੀ ਕਿ ਬੂਹੇ 'ਤੇ 'ਠਕ' 'ਠਕ' ਹੋਈ | ਅੱਖਾਂ ਮਲ਼ਦਿਆਂ ਉਸ ਬੂਹਾ ਖੋਲ੍ਹਿਆ ਤਾਂ ਸਾਹਮਣੇ ਉਸ ਦੀ ਮਾਂ ਤੇ ਮਾਸੀ ਖੜ੍ਹੀਆਂ ਸਨ | ਉਹਨਾਂ ਨੂੰ ਦੇਖ ਕੇ ਪੰਮ ਨੂੰ ਕੋਈ ਹੈਰਾਨੀ ਨਹੀਂ ਹੋਈ | ਉਸ ਨੂੰ ਇਹ ਆਸ ਹੀ ਸੀ ਕਿ ਚਿੱਠੀ ਮਿਲਨ 'ਤੇ ਮਾਂ ਜਰੂਰ ਮਿਲਣ ਆਵੇਗੀ | ਉਹ ਚਿੱਠੀ ਲਿਖ ਕੇ ਪਛਤਾਈ ਵੀ ਸੀ ਅਤੇ ਸੋਚਿਆ ਸੀ, 'ਸ਼ਾਇਦ ਮੇਰੇ ਮਨ ਦੇ ਕਿਸੇ ਕੋਨੇ ਵਿਚ ਮਾਂ ਨੂੰ ਮਿਲਣ ਦੀ ਚਾਹਤ ਦੱਬੀ ਪਈ ਹੋਵੇ ਤਾਂ ਹੀ ਉਸ ਨੂੰ ਚਿੱਠੀ ਲਿਖ ਦਿੱਤੀ ਹੈ |' ਪਰ ਝਟ ਉਸ ਨੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਲਈ ਇਹ ਦਲੀਲ ਵੀ ਨਾਲ ਹੀ ਘੜ ਲਈ, 'ਮੈਂ ਤਾਂ ਉਸ ਨੂੰ ਆਪਣੇ ਬਾਰੇ ਜਾਣਕਾਰੀ ਦੇਣ ਲਈ ਹੀ ਚਿੱਠੀ ਲਿਖੀ ਸੀ | ਜੇ ਉਹ ਮਿਲਣ ਆ ਵੀ ਗਈ ਤਾਂ ਮੈਂ ਉਸ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਾਂਗੀ ਤੇ ਉਸ ਉਸੇ ਵੇਲ਼ੇ ਵਾਪਸ ਮੋੜ ਦਿਆਂਗੀ |' ਇਸੇ ਸੋਚ ਨੂੰ ਲੈ ਕੇ ਹੀ ਪੱਥਰ ਚਿੱਤ ਬਣ ਕੇ ਉਹਨਾਂ ਨੂੰ ਮਿਲ ਰਹੀ ਸੀ | 
   ਪੰਮ ਨੂੰ ਦੇਖ ਕੇ ਦਰਸ਼ਨਾ ਨੇ ਉਸ ਨੂੰ ਕਲਾਵੇ ਵਿਚ ਲੈ ਲਿਆ ਤੇ ਹੁਬਕੀਂ ਹੁਬਕੀਂ ਰੋਣ ਲੱਗੀ | ਸਰਬੀ ਵੀ ਉਸ ਦੇ ਦੁਆਲੇ ਬਾਹਾਂ ਵਲ਼ ਡੁਸਕਣ ਲੱਗੀ | ਪੰਮ ਨੇ ਇਕ ਸ਼ਬਦ ਵੀ ਮੂਹੋਂ ਨਹੀਂ ਬੋਲਿਆ ਤੇ ਉਹਨਾਂ ਨੂੰ, ਉਵੇਂ ਹੀ ਆਪਣੇ ਨਾਲ ਲਾਈ, ਸੋਫੇ ਕੋਲ ਲੈ ਆਈ |
"ਤੁਸੀਂ ਇੱਥੇ ਬੈਠ ਜਾਓ, ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਂਦੀ ਹਾਂ |" ਪੰਮ ਦੇ ਇਹ ਪਹਿਲੇ ਬੋਲ ਸਨ | 
"ਪਾਣੀ ਦੀ ਨਹੀਂ ਲੋੜ, ਤੂੰ ਸਾਡੇ ਕੋਲ ਬੈਠ | ਅਸੀਂ ਤਾਂ ਤੇਰੀ ਸ਼ਕਲ ਦੇਖਣ ਨੂੰ ਤਰਸੇ ਪਏ ਹਾਂ |" ਦਰਸ਼ਨਾ ਨੇ ਉਸ ਨੂੰ ਆਪਣੇ ਨਾਲ ਘੁੱਟ ਲਿਆ |
"ਹੁਣ ਮੇਰੇ ਕੋਲ ਬੈਠਣ ਦਾ ਟਾਈਮ ਨਾਈਂ, ਮੈਂ ਕੰਮ 'ਤੇ ਜਾਣਾ ਵਾ | ਆਫਟਰ ਅਲੈਵਨ ਥੋਡੇ ਕੋਲ ਆਊਂ |" ਪੰਮ ਨੇ ਆਪਣੇ ਜਜ਼ਬਾਤਾਂ ਨੂੰ ਕਾਬੂ ਵਿਚ ਰਖਦਿਆਂ ਕਿਹਾ | 
"ਸਾਡੇ ਹੁੰਦਿਆਂ ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ | ਤੂੰ ਸਾਡੇ ਕੋਲ ਬੈਠ |" ਦਰਸ਼ਨਾ ਨੇ ਤਰਲੇ ਜਿਹੇ ਨਾਲ ਕਿਹਾ|
"ਇਹੋ ਹੀ ਮੇਰੀ ਗਲਤੀ ਸੀ ਕਿ ਤੁਹਾਡੇ ਹੁੰਦਿਆਂ ਮੈਂ ਕੰਮ ਦੀ ਲੋੜ ਨਾ ਸਮਝੀ | ਹੁਣ ਮੈਂ ਆਪਣੇ ਕੰਮ 'ਤੇ ਜਾਣਾ ਹੈ ਜਿਸ ਨੂੰ ਕਿਸੇ ਸੂਰਤ ਵਿਚ ਵੀ ਛੱਡ ਨਹੀਂ ਸਕਦੀ | ਅਹਿ ਸਾਹਮਣੇ ਸਾਰੀ ਸਮਗਰੀ ਪਈ ਹੈ ਤੁਸੀਂ ਰੋਟੀ ਬਣਾ ਕੇ ਖਾ ਲੈਣਾ |" ਇਹ ਸ਼ਬਦ ਪੰਮ ਨੇ ਅੰਗ੍ਰੇਜ਼ੀ ਵਿਚ ਕਹੇ, ਉਸ ਨੂੰ ਪੰਜਾਬੀ ਬੋਲਣ ਵਿਚ ਔਖ ਮਹਿਸੂਸ ਹੋ ਰਹੀ ਸੀ | ਉਹ ਉਹਨਾਂ ਦੇ ਮਿੰਨਤਾਂ ਤਰਲੇ ਕਰਦਿਆਂ ਵੀ ਰੁਕੀ ਨਹੀਂ ਅਤੇ ਕੰਮ 'ਤੇ ਚਲੀ ਗਈ | ਦੋਵੇਂ ਭੈਣਾਂ ਇਕ ਦੂਜੀ ਦੇ ਗਲ਼ ਲੱਗ ਰੋਣ ਲੱਗੀਆਂ | ਉਹਨਾਂ ਨੂੰ ਇਸ ਵਤੀਰੇ ਦੀ ਪੰਮ ਕੋਲੋਂ ਆਸ ਨਹੀਂ ਸੀ | ਉਹ ਦੁਬਿਧਾ ਵਿਚ ਸਨ ਕਿ ਹੁਣ ਵਾਪਸ ਮੁੜਿਆ ਜਾਵੇ ਜਾਂ ਅੱਜ ਦੀ ਰਾਤ ਪੰਮ ਕੋਲ ਹੀ ਰਹਿ ਲਿਆ ਜਾਵੇ | ਉਹ ਵਾਪਸ ਜਾਣ ਨਾ ਜਾਣ ਬਾਰੇ ਸੋਚ ਹੀ ਰਹੀਆਂ ਸਨ ਕਿ ਪੰਮ ਨੇ ਉਹਨਾਂ ਕੋਲ ਆਉਂਦਿਆਂ ਪੁੱਛਿਆ, "ਤੁਸੀਂ ਚਾਹ ਪੀਤੀ?"
         ਪੰਮ ਆਪਣੀ ਮਾਂ ਤੇ ਮਾਸੀ ਨੂੰ ਘਰ ਛੱਡ ਕੇ ਕੰਮ 'ਤੇ ਤਾਂ ਆ ਗਈ ਸੀ ਪਰ ਉਸ ਦੇ ਮਨ ਅੰਦਰ ਅਤੀਤ ਨੇ ਭੜਥੂ ਪਾ ਦਿੱਤਾ | ਮਾਂ ਤੇ ਮਾਸੀ ਵੱਲੋਂ ਮਿਲੇ ਪਿਆਰ ਨੂੰ ਯਾਦ ਕਰਦਿਆਂ ਉਸ ਦੀਆਂ ਅੱਖਾਂ 'ਚੋਂ ਪਰਲ ਪਰਲ ਹੰਝੂ ਵਗਣ ਲੱਗੇ | ਉਹ ਆਪਣੇ ਫੈਸਲੇ 'ਤੇ ਦ੍ਰਿੜ ਨਾ ਰਹਿ ਸਕੀ ਤੇ ਮੈਨੇਜਰ ਕੋਲੋਂ ਬਿਮਾਰੀ ਦਾ ਬਹਾਨਾ ਲਾ ਕੇ ਤਿੰਨ ਦਿਨ ਦੀ ਛੁੱਟੀ ਲੈ ਆਈ | 
   ਪੰਮ ਦੇ ਛੇਤੀ ਵਾਪਸ ਮੁੜ ਆਉਣ 'ਤੇ ਦੋਹਾਂ ਭੈਣਾ ਨੇ ਸੁਖ ਦਾ ਸਾਹ ਲਿਆ ਤੇ ਸਰਬਜੀਤ ਆਪਣੀਆਂ ਅੱਖਾਂ ਵਿਚੋਂ ਖੁਸ਼ੀ ਦੇ ਅਥਰੂ ਕੇਰਦੀ ਹੋਈ ਬੋਲੀ, "ਸਾਨੂੰ ਇਸ ਚਾਹ ਦੀ ਨਹੀਂ, ਤੇਰੇ ਦੀਦ ਦੀ ਚਾਹ ਹੈ |"
   ਜਦੋਂ ਪੰਮ ਨੇ ਆਪਣੀ ਮਾਸੀ ਦੀ ਗੱਲ ਦਾ ਵੀ ਕੋਈ ਉਤਰ ਨਾ ਦਿੱਤਾ ਅਤੇ ਚੁੱਪ ਕਰਕੇ ਚਾਹ ਬਣਾਉਣ ਜਾ ਲੱਗੀ ਤਾਂ ਉਹ ਉਸ ਦੇ ਕੋਲ ਜਾ ਕੇ ਬੋਲੀ, "ਪੰਮ, ਸਾਨੂੰ ਇਹ ਤਾਂ ਦੱਸ ਦੇ ਕਿ ਸਾਡਾ ਕਸੂਰ ਕੀ ਏ ਜੋ ਸਾਡੇ ਨਾਲ ਗੱਲ ਵੀ ਨਹੀਂ ਕਰ ਰਹੀ | ਤੇਰੀ ਮਾਂ ਤਾਂ ਤੈਨੂੰ ਦੇਖ ਦੇਖ ਜੀਂਦੀ ਸੀ | ਤੂੰ ਨਹੀਂ ਜਾਣਦੀ ਕਿ ਤੇਰੇ ਵਿਗੋਚੇ ਵਿਚ ਇਹ ਦਿਨ ਇਸ ਨੇ ਕਿਵੇਂ ਬਤੀਤ ਕੀਤੇ ਨੇ |"
   ਆਪਣੀ ਮਾਸੀ ਦੇ ਇਹ ਬੋਲ ਸੁਣ ਕੇ ਪੰਮ ਆਪਣੇ ਮਨ ਨੂੰ ਕਾਬੂ ਵਿਚ ਨਾ ਰੱਖ ਸਕੀ ਅਤੇ ਉਸ ਦੇ ਗਲ਼ ਲੱਗ ਕੇ ਰੋਣ ਲੱਗੀ | ਜਦੋਂ ਉਸ ਦਾ ਮਨ ਹਲਕਾ ਹੋ ਗਿਆ ਤਾਂ ਉਸ ਕਿਹਾ, "ਮੈਨੂੰ ਕਿਸੇ ਉਪਰ ਵੀ ਗਿਲਾ ਨਹੀਂ ਹੈ ਪਰ ਮੈਂ ਜੋ ਫੈਸਲਾ ਕਰਕੇ ਘਰੋਂ ਨਿਕਲੀ ਹਾਂ ਉਸ 'ਤੇ ਅੱਜ ਵੀ ਕਾਇਮ ਹਾਂ |"
   ਦੋਵੇਂ ਭੈਣਾ ਤਿੰਨ ਦਿਨ ਉਸ ਕੋਲ ਰਹੀਆਂ | ਉਹਨਾਂ ਪੰਮ ਨੂੰ ਬਹੁਤ ਸਮਝੌਤੀਆਂ ਦਿੱਤੀਆਂ, ਬੜੇ ਵਾਸਤੇ ਪਾਏ ਪਰ ਉਹ ਵੈਨਕੂਵਰ ਜਾਣ ਲਈ ਤਿਆਰ ਨਾ ਹੋਈ | ਜਿਸ ਦਿਨ ਉਹਨਾਂ ਨੇ ਵਾਪਸ ਮੁੜਨਾ ਸੀ, ਦਰਸ਼ਨਾ ਨੇ ਆਪਣੇ ਨਾਲ ਲਿਆਂਦਾ ਦਸ ਹਜ਼ਾਰ ਡਾਲਰ ਉਸ ਦੀ ਝੋਲ਼ੀ ਪਾਉਂਦਿਆਂ ਕਿਹਾ, "ਜਿੱਥੇ ਵੀ ਤੇਰੀ ਇੱਛਾ ਹੈ, ਉੱਥੇ ਹੀ ਰਹਿ ਪਰ ਕੰਮ ਛੱਡ ਕੇ ਆਪਣੀ ਪੜ੍ਹਾਈ ਵੱਲ ਧਿਆਨ ਲਾ | ਜਿੰਨੇ ਵੀ ਪੈਸਿਆਂ ਦੀ ਲੋੜ ਹੈ, ਉਹ ਮੈਂ ਤੈਨੂੰ ਘਲਦੀ ਰਹਾਂਗੀ | ਤੂੰ ਮੈਨੂੰ ਆਪਣਾ ਅਕਾਊਂਟ ਨੰਬਰ ਲਿਖਾ ਦੇ |" 
"ਮੰਮੀ, ਨਾ ਮੈਂ ਆਪਣਾ ਕੰਮ ਛੱਡਣਾ ਹੈ ਤੇ ਨਾ ਹੀ ਮੈਂ ਤੁਹਾਡੇ ਪੈਸੇ ਸਵੀਕਾਰ ਕਰ ਸਕਦੀ ਹਾਂ | ਮੇਰੇ ਨਿਰਦੇਸ਼ਕ ਨੇ ਮੈਨੂੰ ਇਕ ਰਾਹ ਦਿਖਾ ਦਿੱਤਾ ਹੈ, ਮੈਂ ਉਸ ਰਾਹ 'ਤੇ ਚਲਣ ਦੀ ਕੋਸ਼ਸ਼ ਵਿਚ ਹਾਂ | ਹਾਂ, ਅੱਜ ਮੈਂ ਆਪਣੇ ਕੰਮ 'ਤੇ ਜਾਣਾ ਹੈ, ਇਸ ਕਰਕੇ ਤੁਹਾਨੂੰ ਏਅਰਪੋਰਟ 'ਤੇ ਛੱਡਣ ਨਹੀਂ ਜਾ ਸਕਦੀ | ਤੁਸੀਂ ਟੈਕਸੀ ਲੈ ਕੇ ਚਲੇ ਜਾਣਾ |" ਇਹ ਕਹਿ ਕੇ ਪੰਮ ਨੇ ਬਿਨਾਂ ਗਿਣੇ ਸਾਰੇ ਡਾਲਰ ਮੁੜ ਆਪਣੀ ਮਾਂ ਨੂੰ ਫੜਾ ਦਿੱਤੇ | ਉਹਨਾਂ ਦੇ ਬਾਰ ਬਾਰ ਕਹਿਣ 'ਤੇ ਅਤੇ ਉਸ ਦੀਆਂ ਲੇਲ੍ਹੜੀਆਂ ਕੱਢਣ ਦੇ ਬਾਵਜੂਦ ਵੀ ਉਸ ਨੇ ਡਾਲਰ ਨਾ ਲਏ ਅਤੇ ਕੰਮ 'ਤੇ ਜਾਣ ਲਈ ਤਿਆਰ ਹੋਣ ਲੱਗੀ | ਪੰਮ ਦੇ ਕੰਮ 'ਤੇ ਚਲੇ ਜਾਣ ਮਗਰੋਂ ਉਹ ਵੀ ਦੋਵੇਂ ਭੈਣਾਂ, ਟੈਕਸੀ ਲੈ ਕੇ ਸਟੋਰ ਚਲੀਆਂ ਗਈਆਂ ਅਤੇ ਘੰਟੇ ਕੁ ਮਗਰੋਂ ਵਾਪਸ ਮੁੜ ਆਈਆਂ | ਸਰਬੀ ਖਾਣਾ ਬਣਾਉਣ ਦੇ ਆਹਰ ਲੱਗ ਗਈ ਅਤੇ ਦਰਸ਼ਨਾ ਪੰਮ ਨੂੰ ਚਿੱਠੀ ਲਿਖਣ ਬੈਠ ਗਈ | ਖਾਣੇ ਤੋਂ ਵਿਹਲੀਆਂ ਹੋ, ਉਹ ਰਾਤ ਦੀ ਫਲਾਈਟ ਫੜ ਕੇ ਵਾਪਸ ਵੈਨਕੂਵਰ ਆ ਗਈਆਂ |
   ਜਦੋਂ ਪੰਮ ਰਾਤ ਨੂੰ ਕੰਮ ਤੋਂ ਘਰ ਆਈ ਤਾਂ ਉਸ ਨੂੰ ਕੌਫੀ ਟੇਬਲ 'ਤੇ ਕੁਝ ਕਾਗਜ਼ ਪਏ ਦਿਸੇ | ਉਸ ਧਿਆਨ ਨਾਲ ਦੇਖਿਆ ਤਾਂ ਉਹਨਾਂ ਕਾਗਜ਼ਾਂ ਉਪਰ ਮਾਂ ਦੇ ਹੱਥਾਂ ਦੀ ਲਿਖੀ ਹੋਈ ਇਕ ਚਿੱਠੀ ਵੀ ਪਈ ਸੀ | ਉਹ ਸੋਫੇ ਉਪਰ ਬੈਠ ਕੇ ਚਿੱਠੀ ਪੜ੍ਹਨ ਲੱਗ ਪਈ | ਲਿਖਿਆ ਸੀ, 
   "ਮੇਰੀ ਬੇਟੀ, 
             ਅਸੀਂ ਭਰੇ ਮਨ ਲੈ ਕੇ ਇੱਥੋਂ ਜਾ ਰਹੀਆਂ ਹਾਂ | ਅਸੀਂ ਬੜੀ ਆਸ ਲੈ ਕੇ ਆਈਆਂ ਸਾਂ ਪਰ ਬੇਆਸ ਹੋ ਕੇ ਜਾ ਰਹੀਆਂ ਹਾਂ | ਮੈਨੂੰ ਤੇਰੇ ਨਾਲ ਮਿਲ ਕੇ ਇਕ ਖੁਸ਼ੀ ਜਰੂਰ ਮਿਲੀ ਹੈ ਕਿ ਮੇਰੀ ਧੀ ਵਿਚ ਦ੍ਰਿੜਤਾ, ਦਲੇਰੀ ਤੇ ਸਵੈਨਿਰਭਰਤਾ ਦੀ ਭਾਵਨਾ ਬਹੁਤ ਆ ਗਈ ਹੈ | ਤੂੰ ਇਸ ਨੂੰ ਆਪਣੇ ਨਿਰਦੇਸ਼ਕ ਦੇ ਬੋਲ ਪੁਗਾਉਣੇ ਕਹਿੰਦੀ ਸੀ | ਪੰਮ, ਤੂੰ ਅਪਰਾਧੀਆਂ ਦੇ ਮਨ ਤਾਂ ਪੜ੍ਹਦੀ ਹੈਂ ਕਿ ਉਹ ਅਪਰਾਧਿਕ ਜਗਤ ਵਿਚ ਕਿਉਂ ਆਉਂਦੇ ਹਨ ਪਰ ਕਾਸ਼! ਕਿਤੇ ਤੂੰ ਉਸ ਮਾਂ ਦੇ ਮਨ ਨੂੰ ਵੀ ਪੜ੍ਹ ਸਕਦੀ, ਜਿਹੜੀ ਉਸ ਅਪਰਾਧ ਦੀ ਸਜ਼ਾ ਪਾ ਰਹੀ ਹੈ ਜਿਸ ਵਿਚ ਉਹ ਭਾਈਵਾਲ ਹੀ ਨਹੀਂ ਸੀ | ਮੈਂ ਤੇਰੇ ਮਨ ਨੂੰ ਜਾਣ ਗਈ ਹਾਂ ਕਿ ਤੂੰ ਆਪਣੇ ਕੀਤੇ ਹੋਏ ਫੈਸਲੇ ਤੋਂ ਪਿੱਛੇ ਨਾ ਹਟਦੀ ਹੋਈ ਸਾਡੇ ਵੱਲੋਂ ਦਿੱਤੀ ਹੋਈ ਕੋਈ ਵੀ ਵਸਤ ਸਵੀਕਾਰ ਨਹੀਂ ਕਰੇਂਗੀ ਪਰ ਮੈਂ ਆਸ ਕਰਦੀ ਹਾਂ ਕਿ ਆਪਣੀ ਧੀ ਨੂੰ ਪਹਿਲੀ ਵਾਰ ਮਿਲਨ ਆਈ ਇਕ ਦੁਖਿਆਰੀ ਮਾਂ ਵੱਲੋਂ ਦਿੱਤਾ ਹੋਇਆ ਨਿਗੁਣਾ ਜਿਹਾ ਤੁਹਫਾ ਤਾਂ ਸਵੀਕਾਰ ਕਰ ਲਵੇਂਗੀ | ਤੂੰ ਘਰੋਂ ਆਪਣਾ ਟਾeਪਰਾਈਟਰ ਵੀ ਲੈ ਕੇ ਨਹੀਂ ਸੀ ਆਈ | ਪਿਛਲੇ ਹਫਤੇ ਸਾਡੇ ਸਕੂਲ ਵਿਚ ਪਹਿਲੀ ਵਾਰ ਇਕ ਕੰਪਿਊਟਰ ਆਇਆ ਸੀ | ਮੈਂ ਸੋਚਿਆ ਕਿ ਟਾਈਪਰਾਈਟਰ ਦੀ ਥਾਂ ਹੁਣ ਤੈਨੂੰ ਪੀ।ਸੀ। ਦੀ ਲੋੜ ਹੈ | ਆਈ।ਬੀ।ਐਮ। ਕੰਪਨੀ ਵਾਲੇ ਕੱਲ੍ਹ ਨੂੰ ਗਿਆਰਾਂ ਵਜੇ ਤੇਰੇ ਘਰ ਇਸ ਨੂੰ ਫਿੱਟ ਕਰ ਜਾਣਗੇ | ਠੁਕਰਾਈਂ ਨਾਂ |
                                                    ਤੇਰੀ ਦੁਖਿਆਰੀ ਮਾਂ, 
                                                         ਦਰਸ਼ਨਾ |"
   ਚਿੱਠੀ ਪੜ੍ਹ ਕੇ ਪੰਮ ਦੁਬਿਧਾ ਵਿਚ ਪੈ ਗਈ ਕਿ ਉਹ ਉਹ ਕੰਪਿਊਟਰ ਨੂੰ ਇਕ ਤੁਹਫਾ ਸਮਝ ਕੇ ਸਵੀਕਾਰ ਲਵੇ ਜਾਂ ਕੰਿਪਊਟਰ ਘਰ ਆਉਣ ਤੋਂ ਪਹਿਲਾਂ ਹੀ ਸਟੋਰ 'ਤੇ ਜਾ ਕੇ ਨਾਂਹ ਕਰ ਆਵੇ | ਉਹ ਸੋਚਾਂ ਦੀ ਘੁੰਮਣ ਘੇਰੀ ਵਿਚ ਪਈ ਕੋਈ ਫੈਸਲਾ ਨਾ ਕਰ ਸਕੀ ਤੇ ਨੀਂਦ ਨੇ ਉਸ ਉਪਰ ਕਾਬੂ ਪਾ ਲਿਆ | 
   
ਪੰਮ ਨੇ ਆਪਣਾ ਖੋਜ ਨਿਬੰਧ ਮੁਕੰਮਲ ਕਰ ਲਿਆ ਤਾਂ ਉਹ ਕਿਸੇ ਚੰਗੀ ਨੌਕਰੀ ਦੀ ਭਾਲ਼ ਕਰਨ ਲੱਗੀ | ਉਸ ਨੂੰ ਕੋਈ ਹੋਰ ਨੌਕਰੀ ਤਾਂ ਨਾ ਮਿਲੀ ਪਰ ਉਹ ਮੈਕਡਾਨਲਜ਼ ਦੀ ਨੌਕਰੀ ਦੇ ਨਾਲ ਦਿਨੇ, ਗਿਆਰਾਂ ਤੋਂ ਤਿੰਨ ਵਜੇ ਤਕ, ਇਕ ਹੋਰ ਰੈਸਟੋਰੈਂਟ ਵਿਚ ਕੰਮ ਕਰਨ ਲੱਗ ਪਈ | ਉਹ ਰੈਸਟੋਰੈਂਟ ਵਿਚ ਸ਼ਨਿਚਰ ਤੇ ਐਤਵਾਰ ਵੀ ਕੰਮ ਕਰਦੀ | ਕੁਝ ਚਿਰ ਮਗਰੋਂ ਉਹ ਚੋਰੀ ਚੋਰੀ ਵੈਨਕੂਵਰ, ਯੂ।ਬੀ।ਸੀ। ਗੇੜਾ ਮਾਰ ਆਈ | ਉੱਥੋਂ ਆ ਕੇ ਉਸ ਨੇ 'ਅਪਰਾਧਿਕ ਮਾਨਸਿਕਤਾ' ਵਿਸ਼ੇ 'ਤੇ ਪੀ।ਐਚ।ਡੀ। ਕਰਨ ਲਈ ਟੁਰਾਂਟੋ ਯੂਨੀਵਰਸਿਟੀ ਵਿਚ ਆਪਣਾ ਨਾਮ ਦਰਜ ਕਰਵਾ ਦਿੱਤਾ ਅਤੇ ਵਿਦਿਅਕ ਕਰਜੇ ਲਈ ਦਰਖਾਸਤ ਵੀ ਦੇ ਦਿੱਤੀ | ਡਾ। ਰੋਲੈਂਡਜ਼ ਦੀ ਸ਼ਾਹਦੀ ਉਸ ਦੇ ਕੋਲ ਸੀ |
   ਪੰਮ ਨੂੰ ਟੁਰਾਂਟੋ ਯੂਨੀਵਰਸਿਟੀ ਵਿਚ ਦਾਖਲਾ ਮਿਲ ਜਾਣ ਮਗਰੋਂ ਉਹ ਆਪਣੇ ਖੋਜ ਕਾਰਜ ਵਿਚ ਜੁਟ ਗਈ | ਉਸ ਨੂੰ ਕਦੀ ਜਿਹਲਾਂ ਵਿਚ ਜਾ ਕੇ ਭਾਂਤ ਭਾਂਤ ਦੇ ਅਪਰਾਧੀਆਂ ਨਾਲ ਮਲਾਕਾਤਾਂ ਕਰਨੀਆਂ ਪੈਂਦੀਆਂ, ਕਦੀ ਪੁਲੀਸ ਥਾਨਿਆਂ ਵਿਚ ਜਾਣਾ ਪੈਂਦਾ ਪਰ ਉਸ ਦਾ ਬਹੁਤਾ ਸਮਾਂ ਲਾਇਬ੍ਰੇਰੀ ਵਿਚ ਹੀ ਬਤੀਤ ਹੁੰਦਾ | ਪੰਮ ਨੂੰ ਖੋਜ ਕਰਦਿਆਂ ਪਤਾ ਵੀ ਨਾ ਲੱਗਾ ਕਿ ਕਦੋਂ ਦੋ ਸਾਲ ਪੂਰੇ ਹੋ ਗਏ | 
     ਇਕ ਦਿਨ ਪੰਮ ਲਇਬ੍ਰੇਰੀ ਵਿਚ ਕਿਸੇ ਅਪਰਾਧੀ ਵੱਲੋਂ ਲਿਖੀ ਹੋਈ ਸਵੈਜੀਵਨੀ ਵਾਲੀ ਕਿਤਾਬ ਦੀ ਤਲਾਸ਼ ਕਰ ਰਹੀ ਸੀ ਕਿ ਲਾਇਬ੍ਰੇਰੀ ਦੇ ਉਸੇ ਹਿੱਸੇ ਵਿਚ ਇਕ ਹੋਰ ਮੁੰਡਾ ਕਿਸੇ ਕਿਤਾਬ ਦੀ ਭਾਲ਼ ਕਰਦਾ ਪੰਮ ਦੇ ਨੇੜ ਵਾਲੀ ਅਲਮਾਰੀ ਕੋਲ ਆ ਗਿਆ | ਉਹਨਾਂ ਇਕ ਦੂਜੇ ਨੂੰ ਰਸਮੀ 'ਹਾਇ' ਕਿਹਾ ਤੇ ਆਪੋ ਆਪਣੀ ਕਿਤਾਬ ਦੀ ਟੋਲ ਵਿਚ ਲੱਗੇ ਰਹੇ | 
"ਮਿਲ ਗਈ!" ਖੁਸ਼ੀ ਵਿਚ ਮੁੰਡੇ ਦੇ ਮੂਹੋਂ ਸੁਭਾਵਕ ਨਿਕਲ ਗਿਆ |
"ਇਹ ਹੈਨਰੀ ਟਫਟ ਦੀ 'ਸਵੈਜੀਵਨੀ' ਤਾਂ ਨਹੀਂ?" ਮੁੰਡੇ ਦੇ ਹੱਥ ਵਿਚ ਫੜੀ ਕਿਤਾਬ ਵੱਲ ਦੇਖਦੇ ਹੋਏ ਪੰਮ ਨੇ ਧੀਮੀ ਅਵਾਜ਼ ਵਿਚ ਕਿਹਾ |
"ਹਾਂਅ, ਹੈਨਰੀ ਟਫਟ ਦੀ ਸਵੈਜੀਵਨੀ ਹੀ ਹੈ | ਮੈਨੂੰ ਇਸੇ ਦੀ ਭਾਲ਼ ਸੀ |"
"ਮੈਂ ਵੀ ਇਹੋ ਕਿਤਾਬ ਟੋਲ ਰਹੀ ਸੀ |"
"ਅੱਛਾ! ਪਰ ਮੈਨੂੰ ਲਾਇਬ੍ਰੇਰੀਅਨ ਤੋਂ ਪਤਾ ਲੱਗਾ ਹੈ ਕਿ ਲਾਇਬ੍ਰੇਰੀ ਵਿਚ ਇਕੋ ਕਾਪੀ ਹੈ |"
"ਮੈਨੂੰ ਵੀ ਲਾਇਬ੍ਰੇਰੀਅਨ ਨੇ ਇਹੋ ਕਿਹਾ ਸੀ |"
"ਲੈ, ਪਹਿਲਾਂ ਤੂੰ ਪੜ੍ਹ ਲਵੀਂ ਮੈਂ ਉਸ ਤੋਂ ਮਗਰੋਂ ਪੜ੍ਹ ਲਵਾਂਗਾ |" ਮੁੰਡੇ ਨੇ ਪੰਮ ਨੂੰ ਕਿਤਾਬ ਫੜਾਉਂਦਿਆਂ ਕਿਹਾ |
"ਨਹੀਂ, ਇਹ ਪਹਿਲਾਂ ਤੇਰੇ ਹੱਥ ਲੱਗੀ ਹੈ, ਇਸ ਨੂੰ ਪੜ੍ਹਨ ਦਾ ਤੇਰਾ ਹੀ ਹੱਕ ਬਣਦਾ ਹੈ |" 
"ਤੂੰ ਇਹ ਕਿਤਾਬ ਸ਼ੌਕੀਆ ਪੜ੍ਹਨਾ ਚਾਹੁੰਦੀ ਹੈਂ ਜਾਂ ਤੈਨੂੰ ਕਿਸੇ ਖੋਜ ਨਿਬੰਧ ਲਈ ਚਾਹੀਦੀ ਹੈ?"
"ਮੈਂ ਅਪਰਾਧੀ ਮਾਨਸਿਕਤਾ ਬਾਰੇ ਖੋਜ ਕਰ ਰਹੀ ਹਾਂ, ਉਸ ਦੇ ਸਬੰਧ ਵਿਚ ਚਾਹੀਦੀ ਸੀ |"
"ਵਿਸ਼ਾ ਮੇਰਾ ਵੀ ਕੁਝ ਇਹੋ ਜਿਹਾ ਹੀ ਹੈ ਪਰ ਮੇਰੇ ਵਿਸ਼ੇ ਦਾ ਸਬੰਧ ਮੈਡੀਕਲ ਸਾਇੰਸ ਨਾਲ ਹੈ | ਮੈਂ ਮਨੁੱਖੀ ਜੀਨਜ 'ਤੇ ਖੋਜ ਕਰ ਰਿਹਾ ਹਾਂ ਕਿ ਇਕ ਸ਼ਰੀਫ ਮਨੁੱਖ ਵਿਚ ਅਪਰਾਧਿਕ ਪ੍ਰਵਿਰਤੀ ਕਿਉਂ ਪੈਦਾ ਹੋ ਜਾਂਦੀ ਹੈ |"
"ਫਿਰ ਤਾਂ ਤੈਨੂੰ ਮੇਰੇ ਨਾਲੋਂ ਇਸ ਕਿਤਾਬ ਦੀ ਬਹੁਤੀ ਲੋੜ ਹੈ, ਤੂੰ ਹੀ ਇਹ ਪੜ੍ਹ |" ਪੰਮ ਨੇ ਮੁੰਡੇ ਦੇ ਚਿਹਰੇ ਵੱਲ ਨੀਝ ਨਾਲ ਦੇਖਦਿਆਂ ਕਿਹਾ |
"ਧੰਨਵਾਦ! ਆਸ ਕਰਦਾ ਹਾਂ ਕਿ ਫਿਰ ਵੀ ਮਲਾਕਾਤ ਹੁੰਦੀ ਰਹੇਗੀ |" ਮੁੰਡੇ ਨੇ ਬੁੱਲ੍ਹਾਂ 'ਤੇ ਮੁਸਕਾਨ ਲਿਆਉਂਦਿਆਂ ਹੌਲ਼ੀ ਜਿਹੀ ਕਿਹਾ ਤੇ ਕਾਊਂਟਰ ਵੱਲ ਚਲਾ ਗਿਆ |
   ਪੰਮ ਨੇ ਕੁਝ ਛਿਣ ਮੁੰਡੇ ਬਾਰੇ ਸੋਚਿਆ ਤੇ ਫਿਰ ਕਿਸੇ ਹੋਰ ਕਿਤਾਬ ਦੀ ਟੋਲ ਕਰਨ ਲੱਗ ਪਈ |
   ਅਗਲੇ ਦਿਨ ਪੰਮ ਲਾਇਬ੍ਰੇਰੀ ਦੇ ਇਕ ਕੋਨੇ ਵਿਚ ਬਣੀ ਪੜ੍ਹਨ ਵਾਲੀ ਥਾਂ 'ਤੇ ਬੈਠੀ ਪੜ੍ਹ ਰਹੀ ਸੀ ਕਿ ਕੱਲ੍ਹ ਵਾਲੇ ਸਮੇਂ ਉਹ ਮੁੰਡਾ ਉੱਥੇ ਆ ਗਿਆ ਹੁਣ ਉਸ ਦੇ ਹੱਥ ਵਿਚ ਦੋ ਕਿਤਾਬਾਂ ਸਨ | ਉਹ ਪੰਮ ਦੇ ਕੋਲ ਆ ਕੇ ਬਹੁਤ ਹੀ ਧੀਮੀ ਅਵਾਜ਼ ਵਿਚ ਬੋਲਿਆ, 'ਮੈਂ ਸੋਚਿਆ ਕਿ ਇਸ ਕਿਤਾਬ ਦੀ ਤਾਂ ਤੈਨੂੰ ਵੀ ਉਨੀਂ ਹੀ ਲੋੜ ਹੈ, ਜਿੰਨੀ ਮੈਨੂੰ | ਮੈਂ ਕੱਲ੍ਹ ਟੁਰਾਂਟੋ ਪਬਲਿਕ ਲਾਇਬ੍ਰੇਰੀ ਵਿਚ ਪੜਤਾਲ ਕੀਤੀ ਤਾਂ ਮੈਨੂੰ ਉੱਥੋਂ ਇਕ ਹੋਰ ਕਾਪੀ ਮਿਲ ਗਈ | ਇਹ ਤੂੰ ਆਪਣੇ ਨਾਂ ਕਰਵਾ ਲੈ |" 
   ਪੰਮ ਨੇ ਖੁਸ਼ੀ ਵਿਚ ਉਠ ਕੇ ਉਸ ਨਾਲ ਹੱਥ ਮਿਲਾਇਆ ਤੇ 'ਧੰਨਵਾਦ' ਕਹਿ ਕੇ ਕਿਤਾਬ ਉਸ ਦੇ ਹੱਥ ਵਿਚੋਂ ਫੜ ਲਈ ਅਤੇ ਸਾਹਮਣੀ ਕੁਰਸੀ ਵੱਲ ਇਸ਼ਾਰਾ ਕਰਦਿਆਂ ਕਿਹਾ, "ਬੈਠੋ ਸ੍ਰੀ ਮਾਨ ਜੀ |" ਪਰ ਉਹ ਕੁਰਸੀ 'ਤੇ ਨਾ ਬੈਠਿਆ ਤੇ ਪੰਮ ਦੇ ਚਿਹਰੇ ਵੱਲ ਨੀਝ ਲਾ ਕੇ ਦੇਖਦਾ ਹੋਇਆ ਬੋਲਿਆ, "ਇੱਥੇ ਬੋਲਣ ਨਾਲ ਲਾਇਬ੍ਰੇਰੀ ਦੀ ਸ਼ਾਂਤੀ ਭੰਗ ਹੋਵੇਗੀ | ਆਪਾਂ ਦੋ ਮਿੰਟ ਲਈ ਲਾਇਬ੍ਰੇਰੀ ਤੋਂ ਬਾਹਰ ਨਿਕਲ ਕੇ ਗੱਲ ਕਰ ਸਕਦੇ ਹਾਂ |"
"ਕਿਉਂ ਨਹੀਂ!" ਪੰਮ ਉਹੋ ਕਿਤਾਬ ਹੱਥ ਵਿਚ ਲੈ ਕੇ ਉਸ ਦੇ ਨਾਲ ਤੁਰ ਪਈ | ਪੰਮ ਨੇ ਕਾਊਂਟਰ 'ਤੇ ਆ ਕੇ ਉਹ ਕਿਤਾਬ ਇੱਕੀ ਦਿਨ ਲਈ ਆਪਣੇ ਨਾਂ ਕਰਵਾ ਲਈ ਤੇ ਲਾਇਬ੍ਰੇਰੀ ਦੇ ਗੇਟ ਕੋਲ ਖੜ੍ਹ ਕੇ ਥੋੜੀ ਜਿਹੀ ਨਜ਼ਰ ਝੁਕਾ ਕੇ ਗੱਲ ਕਰਨ ਲੱਗੀ, "ਸੱਚ ਦੱਸਾਂ! ਕੱਲ੍ਹ ਜਦੋਂ ਮੈਨੂੰ ਇਹ ਕਿਤਾਬ ਨਹੀਂ ਸੀ ਮਿਲੀ ਤਾਂ ਮੈਨੂੰ ਬਹੁਤ ਮਾਯੂਸੀ ਹੋਈ ਸੀ|"
"ਇਸ ਗੱਲ ਨੂੰ ਮੈਂ ਭਾਂਪ ਲਿਆ ਸੀ, ਤਦੇ ਇਸ ਨਾਲ ਦੀ ਹੋਰ ਕਾਪੀ ਭਾਲਣ ਲਈ ਮੈਂ ਪਬਲਿਕ ਲਾਇਬ੍ਰੇਰੀ ਗਿਆ ਸਾਂ | ਰੱਬ ਦਾ ਸ਼ੁਕਰ ਕਿ ਮਿਲ ਗਈ |"
"ਤੈਨੂੰ ਇਸ ਲਈ ਖੇਚਲ ਬਹੁਤ ਕਰਨੀ ਪਈ, ਮੁੜ ਧੰਨਵਾਦ |"
"ਮੈਂ ਪਹਿਲਾਂ ਵੀ ਤੈਨੂੰ ਕਈ ਵਾਰ ਲਾਇਬ੍ਰੇਰੀ ਵਿਚ ਇਸੇ ਥਾਂ ਪੜ੍ਹਾਈ ਵਿਚ ਮਗਨ ਦੇਖਿਆ ਹੈ | ਮੈਨੂੰ ਪਤਾ ਸੀ ਕਿ ਤੂੰ ਅੱਜ ਵੀ ਇੱਥੇ ਹੀ ਹੋਵੇਂਗੀ |" 
"ਮੈਂ ਤਾਂ ਤੈਨੂੰ ਪਹਿਲਾਂ ਕਦੀ ਨਹੀਂ ਦੇਖਿਆ |"
"ਮੈਂ ਕਦੀ ਕਦਾਈਂ ਹੀ ਲਾਇਬ੍ਰੇਰੀ ਦੇ ਇਸ ਵਿਭਾਗ ਵਿਚ ਆਉਂਦਾ ਹਾਂ | ਤੇ ਤੂੰ ਦੇਖ ਵੀ ਕਿਵੇਂ ਸਕਦੀ ਹੈਂ, ਤੂੰ ਕਿਤਾਬ ਤੋਂ ਤਾਂ ਅੱਖ ਪਾਸੇ ਨਹੀਂ ਕਰਦੀ |"
"ਅੱਛਾ!"
"ਕੀ ਮੈਂ ਤੇਰੇ ਨਾਂ ਤੋਂ ਜਾਣੂ ਹੋ ਸਕਦਾ ਹਾਂ? ਮੇਰਾ ਨਾਂ ਐਰੀਇਅਕ ਹੈ, ਐਰੀਇਅਕ ਸੀਮੁਅਰ |" 
"ਇਹ ਨਾਂ ਉਚਾਰਨ ਵਿਚ ਕੁਝ ਔਖਾ ਹੈ | ਇਹ ਇੰਗਲਿਸ਼ ਨਾਂ ਤਾਂ ਜਾਪਦਾ ਨਹੀਂ |" 
"ਇਹ ਫਰੈਂਚ ਨਾਂ ਹੈ | ਮੈਂ ਫਰੈਂਚ ਮੂਲ ਦਾ ਹਾਂ | ਪਰ ਤੂੰ ਆਪਣਾ ਨਾਂ ਨਹੀਂ ਦੱਸਿਆ?"
"ਮੈਨੂੰ ਪੰਮ ਕਹਿ ਕੇ ਬਲਾਉਂਦੇ ਹਨ | 'ਪੰਮ ਸਿੱਧੂ' ਪਰ ਪੂਰਾ ਨਾਂ ਹੈ 'ਪਰਮਪਾਲ ਕੌਰ ਸਿੱਧੂ' |"
"ਇੰਡੀਅਨ?"
"ਨਹੀਂ, ਇੰਡੀਅਨ ਮੂਲ, ਕੈਨੇਡਾ ਦੀ ਜੰਮ ਪਲ | ਮੈਂ ਤੈਨੂੰ ਐਰੀਕ ਸੀਮੋਰ ਕਹਿ ਕੇ ਬੁਲਾਇਆ ਕਰਾਂਗੀ | ਸਾਡੇ ਵੈਨਕੂਵਰ ਵਿਚ ਇਕ ਪਹਾੜ ਦਾ ਨਾਂ ਸੀਮੋਰ ਹੈ |" 
"ਜਿਵੇਂ ਤੈਨੂੰ ਸੌਖ ਲੱਗੇ ਬੁਲਾ ਲਵੀਂ | ਹੁਣ ਇੱਥੇ ਹੀ ਠਹਿਰ ਗਈ? ਮੇਰੇ ਨਾਲ ਕੌਫੀ ਪੀਣ ਨਹੀਂ ਜਾਵੇਂਗੀ?"
"ਅੱਜ ਨਹੀਂ, ਫਿਰ ਕਿਸੇ ਦਿਨ ਸਹੀ | ਅੱਜ ਮੈਂ ਲਾਇਬ੍ਰੇਰੀ ਵਿਚੋਂ ਛੇਤੀ ਘਰ ਚਲੇ ਜਾਣਾ ਹੈ | ਮੈਨੂੰ ਤੇਰਾ ਸੱਦਾ ਪਰਵਾਨ ਹੈ |"
"ਤੈਨੂੰ ਮਿਲ ਕੇ ਬਹੁਤ ਖੁਸ਼ੀ ਹੋਈ | ਹੁਣ ਮੈਂ ਚਲਦਾਂ |" ਇਹ ਕਹਿ ਕੇ ਐਰੀਕ ਨੇ ਪੰਮ ਨਾਲ ਬੜੀ ਅਪਣੱਤ ਨਾਲ ਹੱਥ ਮਿਲਾਇਆ |
 'ਮੈਨੂੰ ਵੀ' ਕਹਿ ਕੇ ਪੰਮ ਨੇ ਵੀ ਬੜੀ ਗਰਮਜੋਸ਼ੀ ਨਾਲ ਹੱਥ ਮਿਲਾਇਆ ਤੇ ਜਾਂਦੇ ਐਰੀਕ ਦੀ ਪਿੱਠ ਨਿਹਾਰਦੀ ਰਹੀ | ਘਰ ਆ ਕੇ ਵੀ ਉਹ ਐਰੀਕ ਬਾਰੇ ਹੀ ਸੋਚਦੀ ਰਹੀ ਕਿ 'ਉਸ ਵਿਚ ਅਜੇਹੀ ਕਿਹੜੀ ਖਿੱਚ ਸੀ ਜੋ ਮੈਂ ਉਸ ਦੇ ਮਗਰ ਲੱਗ ਕੇ ਲਾਇਬ੍ਰੇਰੀ ਵਿਚੋਂ ਬਾਹਰ ਚਲੀ ਗਈ | ਮੈਂ ਉਸ ਨੂੰ ਕਦੀ ਨਹੀਂ ਦੇਖਿਆ ਫਿਰ ਪਤਾ ਨਹੀਂ ਕਿਉਂ ਉਸ ਦਾ ਚਿਹਰਾ ਵੀ ਜਾਣਿਆ ਪਹਿਚਾਣਿਆ ਜਿਹਾ ਲਗਦਾ ਹੈ |' ਉਸ ਨੇ ਮਨੁੱਖੀ ਮਨੋਵਗਿਆਨ ਦੀਆਂ ਪਰਤਾਂ ਫਰੋਲਦਿਆਂ ਸੋਚਿਆ, 'ਇਹ ਮੇਰੇ ਮਨ ਦੀ ਕਿਹੜੀ ਪ੍ਰਵਿਰਤੀ ਹੋਈ? ਕਿਤੇ ਇਸ ਦਾ ਚਿਹਰਾ ਮੁਹਰਾ ਅਨੂਪ ਨਾਲ ਤਾਂ ਮੇਲ ਨਹੀਂ ਖਾਂਦਾ?' ਫਿਰ ਉਸ ਆਪ ਹੀ ਆਪਣੀ ਸੋਚ ਨੂੰ ਰੱਦ ਕਰ ਦਿਤਾ, 'ਉਸ ਦਾ ਸਫੇਦ ਰੰਗ ਤੇ ਭੂਰੇ ਵਾਲ਼, ਉਸ ਦਾ ਕੁਝ ਵੀ ਤਾਂ ਅਨੂਪ ਨਾਲ ਮੇਲ ਨਹੀਂ ਖਾਂਦਾ ਪਰ ਮੈਂ ਉਸਦੀਆਂ ਅੱਖਾਂ ਦੀ ਮਿਕਨਾਤੀਸੀ ਖਿੱਚ ਕਰਕੇ ਉਸਦੇ ਰੂਪ ਅਕਾਰ ਵੱਲ ਤਾਂ ਪੂਰਾ ਧਿਆਨ ਹੀ ਨਹੀਂ ਦਿੱਤਾ |' ਫਿਰ ਉਸ ਨੇ ਆਪਣੇ ਮਨ ਨੂੰ ਮੋੜਿਆ, 'ਮੈਨੂੰ ਉਸ ਬਾਰੇ ਬਹੁਤਾ ਨਹੀਂ ਸੋਚਣਾ ਚਾਹੀਦਾ | ਜੇ ਉਸ ਨੇ ਇਕ ਕਿਤਾਬ ਲਿਆ ਕੇ ਮੇਰੇ ਉਪਰ ਅਹਿਸਾਨ ਕੀਤਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਉਸ ਨਾਲ ਕੌਫੀ ਪੀਣ ਤੁਰ ਪਵਾਂ | ਜੇ ਉਹ ਆਪਣੇ ਨਾਲ ਕੌਫੀ ਪੀਣ ਲਈ ਕਹਿਣ ਆਇਆ ਤਾਂ ਮੈਂ ਉਸ ਦੇ ਨਾਲ ਜਾਣ ਤੋਂ ਇਨਕਾਰ ਕਰ ਦੇਣਾ ਹੈ |'
 
ਪੰਮ ਨੇ ਆਪਣੇ ਮਨ ਨਾਲ ਐਰੀਕ ਨਾਲ ਕੌਫੀ ਨਾ ਪੀਣ ਜਾਣ ਦਾ ਫੈਸਲਾ ਤਾਂ ਕਰ ਲਿਆ ਪਰ ਜਦੋਂ ਉਹ ਉਸ ਨੂੰ ਕੌਫੀ ਲਈ ਸੱਦਾ ਦੇਣ ਆਇਆ ਤਾਂ ਉਹ ਉਸ ਦੇ ਨਾਲ ਬਿਨਾਂ ਝਿਜਕ ਯੂਨੀਵਰਸਿਟੀ ਦੇ ਕੈਫੇਟੇਰੀਏ ਵਿਚ ਕੌਫੀ ਪੀਣ ਚਲੀ ਗਈ | ਉੱਥੇ ਉਹ ਇਕ ਦੂਜੇ ਦੇ ਹੋਰ ਜਾਣੂ ਹੋ ਗਏ | ਪੰਮ ਐਰੀਕ ਦੇ ਪਿਛੋਕੜ ਬਾਰੇ ਵੀ ਜਾਣ ਗਈ ਕਿ ਉਸ ਦਾ ਦਾਦਾ ਫਰਾਂਸ ਦੇ ਮਿਲਾਨ ਸ਼ਹਿਰ ਤੋਂ ਆ ਕੇ ਕੈਨੇਡਾ ਦੇ ਮੌਂਟਰੀਅਲ ਸਹਿਰ ਵਿਚ ਆ ਵਸਿਆ ਸੀ | ਐਰੀਕ ਨੇ ਮੌਂਟਰੀਅਲ ਵਿਚ ਰਹਿ ਕੇ ਹੀ ਮਨੁੱਖੀ ਜੀਨਜ 'ਤੇ ਮਾਸਟਰ ਡਿਗਰੀ ਕੀਤੀ ਸੀ ਅਤੇ ਹੁਣ ਉਹ ਇਸੇ ਵਿਸ਼ੇ 'ਤੇ ਰਿਸਰਚ ਕਰਨ ਲਈ ਵਜ਼ੀਫਾ ਲੈ ਕੇ ਟੁਰਾਂਟੋ ਯੂਨੀਵਰਸਿਟੀ ਆਇਆ ਸੀ | ਪੰਮ ਨੇ ਵੀ ਆਪਣੇ ਬਾਰੇ ਸੰਖੇਪ ਜਾਣਕਾਰੀ ਦੇ ਦਿੱਤੀ | 
   ਇਹ ਜਾਣਕਾਰੀ ਵਧਦੀ ਹੋਈ ਹੌਲ਼ੀ ਹੌਲ਼ੀ ਦੋਸਤੀ ਵਿਚ ਤਬਦੀਲ ਹੁੰਦੀ ਗਈ |    
ਪੰਮ ਨੇ ਮਾਂ ਵੱਲੋਂ ਤੁਹਫੇ ਵਿਚ ਦਿੱਤਾ ਹੋਇਆ ਕੰਪਿਊਟਰ ਤਾਂ ਰੱਖ ਲਿਆ ਸੀ ਪਰ ਫਿਰ ਉਸ ਨੇ ਚਿੱਠੀ ਰਾਹੀਂ ਤਾੜਨਾ ਕਰ ਦਿੱਤੀ ਸੀ, 'ਮਾਂ, ਮੈਨੂੰ ਮੁੜ ਕੇ ਕਿਸੇ ਕਿਸਮ ਦੀ ਕੋਈ ਆਰਥਿਕ ਸਹਾਇਤਾ ਘੱਲਣ ਦੀ ਕੋਸ਼ਸ਼ ਨਾ ਕਰੀਂ | ਮੈਂ ਉਹ ਕਿਸੇ ਵੀ ਸੂਰਤ ਵਿਚ ਸਵੀਕਾਰ ਨਹੀਂ ਕਰਾਂਗੀ | ਫਿਰ ਵਾਪਸ ਮੋੜੇ ਜਾਣ 'ਤੇ ਤੈਨੂੰ ਦੁੱਖ ਹੋਵੇਗਾ ਅਤੇ ਮੇਰਾ ਵੀ ਮਨ ਅਸ਼ਾਂਤ ਰਹੇਗਾ |'
   ਮਾਂ ਨੇ ਉਸ ਤੋਂ ਮਗਰੋਂ ਕੋਈ ਆਰਥਿਕ ਸਹਾਇਤਾ ਤਾਂ ਨਾ ਘੱਲੀ ਪਰ ਕਦੀ ਕਦਾਈਂ ਚਿੱਠੀ ਲਿਖ ਕੇ ਉਸ ਦਾ ਹਾਲ ਚਾਲ ਜ਼ਰੂਰ ਪੁੱਛ ਲੈਂਦੀ | ਉਸ ਦੀ ਚਿੱਠੀ ਦੇ ਜਵਾਬ ਵਿਚ ਪੰਮ ਵੀ ਆਪਣੀ ਪੜ੍ਹਾਈ ਤੇ ਕੰਮ ਬਾਰੇ ਦੱਸ ਦਿੰਦੀ | ਪਰ ਉਸ ਨੇ ਆਪਣੇ ਦੋਸਤ ਐਰੀਕ ਬਾਰੇ ਕੁਝ ਵੀ ਨਹੀਂ ਸੀ ਦੱਸਿਆ | ਹੁਣ ਜਦੋਂ ਉਸ ਨੂੰ ਯੂਨੀਵਰਸਿਟੀ ਵਿਚ ਨੌਕਰੀ ਮਿਲ ਗਈ ਸੀ ਅਤੇ ਉਸ ਨੇ ਯੂਨੀਵਰਸਿਟੀ ਦੇ ਨੇੜੇ, ਐਰੀਕ ਨਾਲ ਮਿਲ ਕੇ ਇਕ ਅਪਾਰਟਮਿੰਟ ਲੈ ਲਿਆ | ਉਸ ਨੇ ਐਰੀਕ ਬਾਰੇ ਆਪਣੀ ਮਾਂ ਨੂੰ ਕੁਝ ਨਹੀਂ ਸੀ ਦੱਸਿਆ |    
ਇਕ ਦਿਨ ਪੰਮ ਨੂੰ ਮਾਂ ਦੀ ਇਕ ਚਿੱਠੀ ਮਿਲੀ ਜਿਸ ਵਿਚ ਕਿੰਦ ਦੇ ਵਿਆਹ ਬਾਰੇ ਲਿਖਿਆ ਹੋਇਆ ਸੀ ਅਤੇ ਉਸ ਨੂੰ ਵਿਆਹ ਵਿਚ ਸ਼ਾਮਲ ਹੋਣ ਦੀ ਤਾਕੀਦ ਕੀਤੀ ਗਈ ਸੀ | ਪੰਮ ਨੇ ਉਸ ਚਿੱਠੀ ਦਾ ਜਵਾਬ ਹੀ ਨਾ ਦਿੱਤਾ | ਮਾਂ ਦੀ ਦੁਬਾਰਾ ਚਿੱਠੀ ਆ ਗਈ | ਲਿਖਿਆ ਸੀ, 'ਮੈਂ ਇਸੇ ਸ਼ਨਿੱਚਰਵਾਰ ਤੇਰੇ ਕੋਲ ਆ ਰਹੀ ਹਾਂ, ਘਰੇ ਰਹਿਣਾ |'           
   ਪੰਮ ਨੇ ਨਾ ਹੀ ਆਪਣੀ ਮਾਂ ਨੂੰ ਫੋਨ ਕਰਕੇ ਆਉਣ ਤੋਂ ਰੋਕਿਆ ਅਤੇ ਨਾ ਹੀ ਐਰੀਕ ਨੂੰ ਹੀ ਕਿਹਾ ਕਿ ਉਹ ਘਰ ਛੱਡ ਕੇ ਕੁਝ ਸਮੇਂ ਕਿਤੇ ਬਾਹਰ ਚਲਾ ਜਾਵੇ | ਉਹ ਮਾਨਸਿਕ ਤੌਰ 'ਤੇ ਸਥਿਤੀ ਦਾ ਟਾਕਰਾ ਕਰਨ ਲਈ ਤਿਆਰ ਹੋ ਗਈ | ਪਰ ਉਸ ਨੇ ਐਰੀਕ ਨੂੰ ਇਹ ਜਰੂਰ ਦੱਸ ਦਿੱਤਾ, "ਐਰੀਕ, ਮੇਰੇ ਭਰਾ ਦਾ ਵਿਆਹ ਹੈ ਤੇ ਮੇਰੀ ਮਾਂ ਮੈਨੂੰ ਸੱਦਾ ਪੱਤਰ ਦੇਣ ਲਈ, ਇਸੇ ਸ਼ਵਿੱਚਰਵਾਰ ਇੱਥੇ ਆ ਰਹੀ ਹੈ | ਕੀ ਤੂੰ ਉਸ ਨੂੰ ਮਿਲਣਾ ਚਾਹਵੇਂਗਾ?"
"ਮੈਨੂੰ ਉਸ ਨੂੰ ਮਿਲਣ ਵਿਚ ਕੋਈ ਸੰਕੋਚ ਨਹੀਂ ਪਰ ਤੂੰ ਆਪ ਹੀ ਦੱਸਿਆ ਸੀ ਕਿ ਤੇਰਾ ਆਪਣੇ ਮਾਪਿਆਂ ਨਾਲ ਵਿਰੋਧ ਹੀ ਇਸ ਗੱਲ ਦਾ ਸੀ ਕਿ ਉਹ ਤੇਰੇ ਮਿੱਤਰ ਮੁੰਡੇ ਨਾਲ ਤੇਰਾ ਵਿਆਹ ਕਰਨ ਲਈ ਤਿਆਰ ਨਹੀਂ ਸਨ ਹੋਏ ਤੇ ਭੇਦ ਭਰੇ ਢੰਗ ਨਾਲ ਉਸ ਦਾ ਐਕਸੀਡੈਂਟ ਹੋ ਗਿਆ ਸੀ |"
"ਮਿੱਤਰ ਮੁੰਡਾ ਨਹੀਂ ਅਜੇ ਉਹ ਮੇਰਾ ਮਿੱਤਰ ਹੀ ਸੀ |"
"ਜੋ ਵੀ ਸੀ ਪਰ ਮੈਂ ਤੇਰੀ ਸੌਖ ਲਈ ਉਸ ਦਿਨ ਕਿਤੇ ਬਾਹਰ ਚਲਾ ਜਾਵਾਂਗਾ |"
"ਤੈਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਮੈਂ ਸਥਿਤੀ ਨੂੰ ਸੰਭਾਲ ਲਵਾਂਗੀ | ਮੈਂ ਉਹਨਾਂ ਨੂੰ ਦੱਸ ਚੁਕੀ ਹਾਂ ਕਿ ਮੈਂ ਆਪਣੀ ਮਰਜੀ ਦੀ ਜ਼ਿੰਦਗੀ ਜੀਉਂ ਰਹੀ ਹਾਂ |" ਪੰਮ ਨੇ ਐਰੀਕ ਨੂੰ ਨਾ ਜਾਣ ਲਈ ਕਹਿ ਦਿੱਤਾ ਸੀ ਪਰ ਉਹ ਮਾਂ ਦੇ ਆਉਣ ਤੋਂ ਪਹਿਲਾਂ ਹੀ ਮੌਂਟਰੀਅਲ ਚਲਾ ਗਿਆ |
   ਪੰਮ ਮਾਂ ਨੂੰ ਏਅਰਪੋਰਟ ਤੋਂ ਆਪ ਲੈ ਕੇ ਆਈ | ਉਸ ਦੀ ਚੰਗੀ ਆਓ ਭਗਤ ਕੀਤੀ | ਇਸ ਵਾਰ ਮਾਂ ਵੀ ਪੰਮ ਦੇ ਵਿਵਹਾਰ ਤੋਂ ਬਹੁਤ ਖੁਸ਼ ਸੀ | ਉਸ ਨੇ ਸਾਰੇ ਘਰ ਨੂੰ ਘੁੰਮ ਫਿਰ ਕੇ ਦੇਖਿਆ | ਤਿੰਨ ਬੈਡਰੂਮ ਦਾ ਅਪਾਰਟਮਿੰਟ ਬਹੁਤ ਸੁਹਣੇ ਢੰਗ ਨਾਲ ਸਜਾਇਆ ਹੋਇਆ ਸੀ | ਇਕ ਬੈਡਰੂਮ ਵਿਚ ਮਰਦਾਵੇਂ ਕਪੜੇ ਦੇਖ ਕੇ ਹੈਰਾਨ ਹੋਈ ਦਰਸ਼ਨਾ ਨੇ ਪੰਮ ਕੋਲੋਂ ਪੁੱਛ ਲਿਆ, "ਨਾਲ ਦੇ ਬੈਡਰੂਮ ਵਿਚ ਕੋਈ ਹੋਰ ਰਹਿੰਦਾ ਹੈ?" 
"ਹਾਂ, ਮੇਰਾ ਦੋਸਤ, ਡਾਕਟਰ ਐਰੀਕ ਸੀਮੋਰ ਰਹਿੰਦਾ ਹੈ |"
"ਕੌਣ ਹੈ ਉਹ?" 
"ਕੌਣ ਤੋਂ ਕੀ ਭਾਵ? ਮੈਂ ਦੱਸਿਆ ਤਾਂ ਹੈ ਕਿ ਮੇਰਾ ਦੋਸਤ ਹੈ | ਜੇ ਉਸ ਬਾਰੇ ਹੋਰ ਜਾਣਕਾਰੀ ਦੀ ਲੋੜ ਹੈ ਤਾਂ ਮੈਂ ਹੋਰ ਦੱਸ ਦਿੰਦੀ ਹਾਂ ਕਿ ਉਹ ਫਰੈਂਚ ਮੂਲ ਦਾ ਹੈ | ਬਿਆਲੋਜੀ ਵਿਭਾਗ ਵਿਚ ਪੜ੍ਹਾਉਂਦਾ ਤੇ ਖੋਜ ਕਰਦਾ ਹੈ | ਜੇ ਤੂੰ ਮਿਲਣਾ ਚਾਹੇ ਤਾਂ ਮੈਂ ਮਿਲਾ ਵੀ ਦਿਆਂਗੀ |" ਪੰਮ ਨੇ ਬਿਨਾਂ ਸੰਕੋਚ ਕਹਿ ਦਿੱਤਾ, ਉਸ ਦੇ ਬੋਲਾਂ ਵਿਚ ਜ਼ਰਾ ਕੁ ਖਿੱਝ ਸੀ |
"ਜਰੂਰ ਮਿਲਾਂਗੀ | ਜਦੋਂ ਤੂੰ ਖੁਸ਼ੀ ਨਾਲ ਉਸ ਨੂੰ ਆਪਣੇ ਨਾਲ ਰੱਖਿਆ ਹੋਇਆ ਹੈ ਤਾਂ ਉਸ ਨੂੰ ਮਿਲ ਕੇ ਮੇਰੀ ਖੁਸ਼ੀ ਦੂਣ ਸਵਾਈ ਹੋ ਜਾਵੇਗੀ | ਮੈਂ ਚਾਹਾਂਗੀ ਤੂੰ ਉਸ ਨੂੰ ਵਿਆਹ ਵਿਚ ਵੀ ਆਪਣੇ ਨਾਲ ਲੈ ਕੇ ਚੱਲੇਂ |" ਪੰਮ ਸਮਝ ਨਾ ਸਕੀ ਕਿ ਮਾਂ ਦੇ ਇਨ੍ਹਾਂ ਸ਼ਬਦਾਂ ਵਿਚ ਕਿੰਨਾ ਕੁ ਤਨਜ਼ ਹੈ |  
"ਮੈਂ ਹੀ ਜਦੋਂ ਵਿਆਹ 'ਤੇ ਨਹੀਂ ਜਾਣਾ ਤਾਂ ਉਹ ਕਿਵੇਂ ਜਾ ਸਕਦਾ ਹੈ |"
"ਪੰਮ, ਹੁਣ ਤੂੰ ਆਪਣੀ ਪਸੰਦ ਦਾ ਮੁੰਡਾ ਆਪ ਹੀ ਟੋਲ ਲਿਆ ਹੈ | ਅਸੀਂ ਉੱਥੇ ਤੇਰਾ ਆਪਣੇ ਹੱਥੀਂ ਵਿਆਹ ਕਰਾਂਗੇ | ਤੂੰ ਇਕ ਵਾਰ 'ਹਾਂ' ਕਹਿ |"  
"ਮੰਮੀ, ਤੂੰ ਵਿਆਹ ਬਾਰੇ ਮੇਰੇ ਨਾਲ ਕੋਈ ਵੀ ਗੱਲ ਨਹੀਂ ਕਰਨੀ | ਮੈਂ ਵਿਆਹ ਬਾਰੇ ਕਦੇ ਨਹੀਂ ਸੋਚਿਆ |" ਪੰਮ ਦੇ ਸਖਤ ਬੋਲ ਸੁਣ ਕੇ ਦਰਸ਼ਨਾ ਚੁਪ ਕਰਕੇ ਬੈਠ ਗਈ | ਉਸ ਨੂੰ ਚੁੱਪ ਬੈਠਿਆਂ ਦੇਖ ਪੰਮ ਨੂੰ ਮਾਂ ਉਪਰ ਤਰਸ ਜਿਹਾ ਆਇਆ ਤੇ ਉਸ ਨੇ ਗੱਲ ਚਲਾਉਣ ਲਈ ਹੀ ਉਸ ਕੋਲੋਂ ਪੁੱਛ ਲਿਆ, "ਮੰਮੀ, ਲਾਜੋ ਆਂਟੀ ਤੇ ਅੰਕਲ ਜੈ ਕਿਸ਼ਨ ਦਾ ਕੀ ਹਾਲ ਹੈ?"
"ਉਹ ਤਾਂ ਅਨੂਪ ਦੇ ਐਕਸੀਡੈਂਟ ਵਾਲੇ ਕੇਸ ਦਾ ਫੈਸਲਾ ਹੋ ਜਾਣ ਤੋਂ ਮਹੀਨੇ ਕੁ ਮਗਰੋਂ ਹੀ ਇੰਡੀਆ ਚਲੇ ਗਏ ਸੀ, ਮੁੜ ਕੇ ਉਹਨਾਂ ਦੀ ਕਦੀ ਚਿੱਠੀ ਵੀ ਨਹੀਂ ਆਈ |" ਦਰਸ਼ਨਾ ਨੇ ਹਉਕਾ ਲੈ ਕੇ ਦੱਸਿਆ | ਤੇ ਪੰਮ 'ਵਿਚਾਰੇ' ਕਹਿ ਕੇ ਚੁੱਪ ਹੋ ਗਈ ਜਿਵੇਂ ਉਹਨਾਂ ਕੋਲੋਂ ਗੱਲਾਂ ਹੀ ਮੁੱਕ ਗਈਆਂ ਹੋਣ |
   ਰਾਤ ਦਾ ਖਾਣਾ ਖਾ ਲੈਣ ਮਗਰੋਂ ਜਦੋਂ ਪੰਮ ਆਪਣੇ ਕਮਰੇ ਵਿਚ ਜਾਣ ਲੱਗੀ ਤਾਂ ਦਰਸ਼ਨਾ ਨੇ ਤਰਲੇ ਜਿਹੇ ਨਾਲ ਕਿਹਾ, "ਮੇਰਾ ਡਾ। ਐਰੀਕ ਨੂੰ ਮਿਲਣ ਲਈ ਬੜਾ ਦਿਲ ਕਰਦਾ ਏ ਜੇ ਤੂੰ ਉਸ ਨੂੰ ਮਿਲਾ ਦੇਵੇਂ!"
"ਮੰਮਾ, ਅਨੂਪ ਦਾ ਤਾਂ ਤੁਸੀਂ ਨਾਂ ਸੁਣਨ ਲਈ ਵੀ ਤਿਆਰ ਨਹੀਂ ਸੀ ਤੇ ਇਸ ਬੇਦੇਸ਼ੀ ਦਾ ਮੁਹ ਕਿਵੇਂ ਆ ਗਿਆ?" 
"ਪੰਮ, ਮੇਰੇ ਦੁਖੀ ਮਨ ਨੂੰ ਇਹੋ ਜਿਹੀਆਂ ਚੋਬਾਂ ਲਾ ਕੇ ਹੋਰ ਦੁਖੀ ਨਾ ਕਰ | ਉਹ ਗੱਲ ਮੇਰੇ ਤੋਂ ਬਿਵਾਹਰੀ ਸੀ |" ਦਰਸ਼ਨਾ ਦੇ ਬਾਰ ਬਾਰ ਤਰਲੇ ਕਰਨ 'ਤੇ ਪੰਮ ਨੇ ਮੌਂਟਰੀਅਲ ਫੋਨ ਕਰਕੇ ਅਗਲੇ ਦਿਨ ਐਰੀਕ ਨੂੰ ਬੁਲਾ ਲਿਆ | ਐਰੀਕ ਨੂੰ ਮਿਲ ਕੇ ਮਾਂ ਬਹੁਤ ਖੁਸ਼ ਹੋਈ | ਐਰੀਕ ਵੈਨਕੂਵਰ ਜਾਣ ਵਾਸਤੇ ਤਿਆਰ ਵੀ ਤਿਆਰ ਹੋ ਗਿਆ ਪਰ ਪੰਮ ਨੇ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ, "ਅਸੀਂ ਵਿਆਹ 'ਤੇ ਨਹੀਂ ਆਉਣਾ, ਉਸ ਤੋਂ ਮਗਰੋਂ ਹੋ ਸਕਿਆ ਤਾਂ ਕਦੀ ਗੇੜਾ ਮਾਰ ਜਾਵਾਂਗੇ |"
   ਦਰਸ਼ਨਾ ਦੇ ਚਲੇ ਜਾਣ ਮਗਰੋਂ ਐਰੀਕ ਨੇ ਪੰਮ ਨੂੰ ਕਿਹਾ, "ਜੇ ਆਪਾਂ ਵਿਆਹ ਵਿਚ ਸ਼ਾਮਲ ਹੋ ਜਾਈਏ, ਇਸ ਵਿਚ ਹਰਜ ਤਾਂ ਕੋਈ ਨਹੀਂ |"
"ਹਰਜ ਹੈ | ਵਿਆਹ ਵਿਚ ਸਾਡੇ ਸਾਰੇ ਰਿਸ਼ਤੇਦਾਰ ਆਏ ਹੋਣਗੇ | ਉਹ ਸਭ ਮੇਰੇ ਅਤੇ ਅਨੂਪ ਦੇ ਸਬੰਧਾਂ ਬਾਰੇ ਜਾਣਦੇ ਹਨ | ਇਹੋ ਜਿਹੇ ਮਾਹੌਲ ਵਿਚ ਭੈੜੀ ਟੀਕਾ ਟਿੱਪਣੀ ਹੋਵੇਗੀ | ਮੈਂ ਆਪਣੇ ਪਹਿਲੇ ਪਿਆਰ ਦੀ ਹੇਠੀ ਸਹਿਣ ਨਹੀਂ ਕਰ ਸਕਾਂਗੀ ਅਤੇ ਹੋ ਸਕਦਾ ਹੈ ਕਿ ਉੱਥ ਕੋਈ ਤੇਰੀ ਵੀ ਬੇਇਜ਼ਤੀ ਕਰ ਦੇਵੇ |"
"ਪਰ ਮੈਂ ਤੇਰੇ ਪਰਵਾਰ ਨੂੰ ਮਿਲਣਾ ਚਾਹੁੰਦਾ ਹਾਂ | ਤੇਰੀ ਮਾਂ ਨੂੰ ਮਿਲ ਕੇ ਮੈਂ ਜਾਣ ਗਿਆ ਹਾਂ ਕਿ ਉਹ ਪਛਤਾਵੇ ਵਿਚ ਭੁਜਦੀ ਜਾ ਰਹੀ ਹੈ | ਉਸ ਦੇ ਦੱਸਣ ਅਨੁਸਾਰ ਤੇਰਾ ਬਾਪ ਵੀ ਤੇਰੇ ਨਾਲ ਹੋਈ ਵਧੀਕੀ ਤੇ ਪਛਤਾ ਰਿਹਾ ਹੈ | ਦਿਲੋਂ ਕੀਤਾ ਪਛਤਾਵਾ ਵੀ ਇਕ ਬਹੁਤ ਵੱਡੀ ਸਜ਼ਾ ਹੁੰਦੀ ਹੈ |"
"ਉੱਥੇ ਮੇਰਾ ਇਕ ਹੋਰ ਭਰਾ ਵੀ ਹੈ ਜਿਸ ਬਾਰੇ ਮੈਂ ਕਦੀ ਤੇਰੇ ਨਾਲ ਗੱਲ ਨਹੀਂ ਕੀਤੀ | ਉਹ ਮੇਰੀ ਮਾਂ ਦੀ ਭੈਣ ਦਾ ਪੁੱਤਰ ਹੈ | ਅਸੀਂ ਇਕੱਠੇ ਖੇਡਦੇ ਵੱਡੇ ਹੋਏ ਹਾਂ | ਉਹ ਮੇਰਾ ਚਹੇਤਾ ਵੀ ਸੀ ਤੇ ਫਿਰ ਦੁਸ਼ਮਣ ਨੰਬਰ ਇਕ ਬਣ ਗਿਆ ਸੀ |" ਪੰਮ ਨੇ ਮੁੱਢ ਤੋਂ ਲੈ ਕੇ ਅਖੀਰ ਤਕ ਬੌਬੀ ਦੀ ਕਹਾਣੀ ਐਰੀਕ ਨੂੰ ਸੁਣਾ ਦਿੱਤੀ | ਉਸ ਦੀ ਕਹਾਣੀ ਸੁਣ ਕੇ ਡਾ।ਐਰੀਕ ਸੀਮੋਰ ਦੇ ਬੁੱਲ੍ਹਾਂ ਉਪਰ ਮੁਸਕਾਨ ਆ ਗਈ ਅਤੇ ਉਹ ਉਛਲ ਕੇ ਬੋਲਿਆ, "ਅਜੇਹੇ ਕਿਰਦਾਰ ਨੂੰ ਤਾਂ ਆਪਣਾ ਮਿਲਣਾ ਹੋਰ ਵੀ ਜਰੂਰੀ ਹੋ ਗਿਆ ਹੈ | ਇਹ ਤਾਂ ਆਪਣੀ ਖੋਜ ਦਾ ਇਕ ਹਿੱਸਾ ਬਣ ਗਿਆ ਹੈ | ਮੈਂ ਤੇਰੀਆਂ ਗੱਲਾ ਤੋਂ ਅਨੁਮਾਨ ਲਾਇਆ ਹੈ ਕਿ ਐਕਸੀਡੈਂਟ ਉਸ ਨੇ ਹੀ ਕਰਵਾਇਆ ਹੋਵੇਗਾ ਪਰ ਮੈਂ ਇਸ ਦਾ ਕਾਰਨ ਵੱਖਰਾ ਜਾਣਿਆ ਹੈ | ਉਹ ਤੈਨੂੰ ਪਿਆਰ ਹੀ ਇੰਨਾ ਕਰਦਾ ਸੀ ਕਿ ਉਹ ਅਨੂਪ ਨਾਲ ਤੇਰਾ ਰਿਸ਼ਤਾ ਸਹਿਣ ਨਹੀਂ ਕਰ ਸਕਿਆ ਪਰ ਅਸਲੀਅਤ ਦਾ ਪਤਾ ਉਸ ਨਾਲ ਗੱਲਾਂ ਕਰਕੇ ਹੀ ਲੱਗੇਗਾ |"
  ਡਾ। ਸੀਮੋਰ ਦੀ ਗੱਲ ਸੁਣ ਕੇ ਪੰਮ ਬੜੀ ਦੇਰ ਉਸ ਦੇ ਮੂੰਹ ਵੱਲ ਦੇਖਦੀ ਰਹਿ ਗਈ ਤੇ ਉਹ ਅੱਗੇ ਕਹਿੰਦਾ ਗਿਆ, "ਇਹ ਤੇਰੇ ਵਿਚ ਹੀ ਸਮਰੱਥਾ ਹੈ ਕਿ ਤੂੰ ਉਸ ਨੂੰ ਇਸ ਝਿਲਣ ਵਿਚੋਂ ਕੱਢ ਸਕੇਂ |"
"ਮੈਂ ਇਸ ਪੱਖ ਬਾਰੇ ਕਦੇ ਸੋਚਿਆ ਹੀ ਨਹੀਂ ਸੀ | ਆਪਾਂ ਇਸ ਵਾਰ ਦੀਆਂ ਛੁੱਟੀਆਂ ਵੈਨਕੂਵਰ ਵਿਚ ਹੀ ਬਿਤਾਵਾਂਗੇ ਪਰ ਵਿਆਹ 'ਤੇ ਮੈਂ ਨਹੀਂ ਜਾਣਾ |"
"ਵਿਆਹ 'ਤੇ ਨਾ ਸਹੀ, ਉਸ ਤੋਂ ਬਾਅਦ ਵਿਚ ਸਹੀ ਪਰ ਮੈਂ ਤੇਰੇ ਬੌਬੀ ਨੂੰ ਮਿਲਣਾ ਜਰੂਰ ਚਾਹੁੰਦਾ ਹਾਂ |" ਡਾ। ਸੀਮੋਰ ਨੇ ਕਿਹਾ |
"ਜਰੂਰ!" ਇਹ ਕਹਿ ਕੇ ਪੰਮ ਨੇ ਗੱਲ ਖਤਮ ਕਰ ਦਿੱਤੀ |
************************
ਆਸਾਂ ਪ੍ਰਬਤ ਜੇਡੀਆਂ
ਜਿਸ ਦਿਨ ਦਾ ਬੌਬੀ ਕਿੰਦ ਦੇ ਵਿਆਹ ਦੀ ਪਾਰਟੀ ਤੋਂ ਮੁੜ ਕੇ ਆਇਆ ਸੀ, ਉਸ ਪਾਰਟੀ ਵਿਚ ਨਚਦੀ ਹੋਈ ਵਿਨੀਪੈੱਗ ਵਾਲੀ ਕੁੜੀ ਦਾ ਚਿਹਰਾ ਉਸ ਦੇ ਤਸੱਵਰ ਵਿਚੋਂ ਨਹੀਂ ਸੀ ਨਿਕਲ ਰਿਹਾ | ਬਹੁਤ ਸਾਰੀਆਂ ਕੁੜੀਆਂ ਦਾ ਉਸ ਨੇ ਸਾਥ ਮਾਣਿਆ ਸੀ ਅਤੇ ਕਈ ਉਸ ਦੇ ਨਾਲ ਕੰਮ ਵੀ ਕਰਦੀਆਂ ਸਨ ਪਰ ਕਦੀ ਕੋਈ ਕੁੜੀ ਉਸ ਦੇ ਖਿਆਲਾਂ ਨੂੰ ਇਸ ਤਰ੍ਹਾਂ ਮੱਲ ਕੇ ਨਹੀਂ ਸੀ ਬੈਠੀ, ਜਿਵੇਂ ਕਿ ਇਸ ਕੁੜੀ ਨੇ ਉਸ ਦੀਆਂ ਸੋਚਾਂ 'ਤੇ ਕਬਜ਼ਾ ਕਰ ਲਿਆ ਹੋਇਆ ਸੀ | ਉਸ ਕੁੜੀ ਦੇ ਲੱਕ ਤੋਂ ਥੱਲੇ ਤਕ ਖੁਲ੍ਹੇ ਪਲਮਦੇ ਵਾਲ਼, ਉਸ ਦੀ ਸੋਚ ਦੀਆਂ ਨਜ਼ਰਾਂ ਤੋਂ ਪਾਸੇ ਨਹੀਂ ਸੀ ਹੋ ਰਹੇ | ਕੁੜੀ ਦੇ ਇਹ ਬੋਲ ਉਸ ਦੇ ਕੰਨਾਂ ਵਿਚ ਗੂੰਜਦੇ ਰਹਿੰਦੇ, 'ਇਸ ਬਾਰੇ ਤਾਂ ਬੜੀਆਂ ਉੱਚੀਆਂ ਕਨਸੋਆਂ ਸੁਣੀਆਂ ਸੀ ਪਰ ਇਹ ਤਾਂ ਡਰਪੋਕਾਂ ਵਾਂਗ ਲੁਕਣ ਲਈ ਥਾਂ ਭਾਲ਼ਦਾ ਫਿਰਦਾ ਐ |'
   ਰਾਤ ਨੂੰ ਬਿਸਤਰੇ ਵਿਚ ਪਿਆ ਉਹ ਸੋਚਦਾ ਰਹਿੰਦਾ, 'ਉਸ ਕੁੜੀ ਨੇ ਕੀ ਸੁਣਿਆ ਹੋਵੇਗਾ ਮੇਰੇ ਬਾਰੇ ਅਤੇ ਕਿਸ ਕੋਲੋਂ ਸੁਣਿਆ ਹੋਵੇਗਾ? ਉਹ ਮੇਰੇ ਬਾਰੇ ਆਪਣੇ ਮਨ ਵਿਚ ਕੀ ਧਾਰਨਾ ਬਣਾਈ ਬੈਠੀ ਹੋਵੇਗੀ? ਮੇਰੇ ਉੱਥੋਂ ਤੁਰ ਪੈਣ ਨੂੰ ਡਰਪੋਕਪੁਣਾ ਕਿਵੇਂ ਸਮਝ ਲਿਆ ਉਸ ਨੇ? ਕੀ ਮੈਂ ਸੱਚ ਮੁੱਚ ਹੀ ਉੱਥੋਂ ਡਰ ਕੇ ਤੁਰ ਚੱਲਿਆ ਸੀ? ਦੂਜੀ ਕੁੜੀ ਨੇ ਕਿਵੇਂ ਮੂੰਹ ਪਾੜ ਕੇ ਕਹਿ ਦਿੱਤਾ ਸੀ, 'ਇੰਨ੍ਹਾਂ ਲੋਕਾਂ ਕੋਲੋਂ ਜਿੰਨਾ ਦੂਰ ਰਿਹਾ ਜਾਵੇ ਉਂਨਾ ਹੀ ਚੰਗਾ |' ਉਸ ਛਿਲਤ ਜਿਹੀ ਨੂੰ ਕਿਸੇ ਦਿਨ ਚੁੱਕ ਲਿਆ ਜਾਵੇ ਤੇ ਆਪਣਾ ਡਰਪੋਕਪੁਣਾ ਦਿਖਾ ਹੀ ਦਿੱਤਾ ਜਾਵੇ |' ਫਿਰ ਉਸ ਨੂੰ ਸੋਚ ਫੁਰੀ, 'ਪਰ ਕੀ ਪਤਾ, ਉਹ ਕੁੜੀ ਵੀ ਕਿੰਦ ਦੇ ਸਹੁਰਿਆਂ ਵਿਚੋਂ ਹੀ ਹੋਵੇ | ਉਸ ਨੂੰ ਪਹਿਲਾਂ ਏਥੇ ਕਦੀ ਨਹੀਂ ਦੇਖਿਆ | ਕਿੰਦ ਦੇ ਸਹੁਰਿਆਂ ਵਿਚੋਂ ਹੀ ਹੋਵੇਗੀ ਜਾਂ ਕੋਈ ਇੱਥੋਂ ਉਸ ਦੀ ਕੋe ਿਸਹੇਲੀ ਵੀ ਹੋ ਸਕਦੀ ਹੈ | ਜਰੂਰ ਕੋਈ ਉਸ ਦੀ ਸਹੇਲੀ ਹੀ ਹੋਵੇਗੀ, ਤਾਂ ਹੀ ਉਹ ਉਸ ਨੂੰ ਬਾਹੋਂ ਫੜ ਕੇ ਸਾਡੇ ਕੋਲੋਂ ਦੂਰ ਲੈ ਗਈ ਸੀ ਤੇ ਇਕੱਠੀਆਂ ਇਕੋ ਮੇਜ਼ ਦੇ ਦੁਆਲ਼ੇ ਬੈਠੀਆਂ ਹੱਸ ਹੱਸ ਗੱਲਾਂ ਕਰਨ ਲੱਗ ਪਈਆਂ ਸਨ |' ਉਸ ਨੇ ਆਪਣੇ ਦਿਲ ਵਿਚ ਹੀ ਕਿਹਾ, 'ਉਹਨਾਂ ਨੂੰ ਮਿਲਨਾ ਜਰੂਰ ਹੈ | ਕਿਸੇ ਦਿਨ ਕਿੰਦ ਨੂੰ ਨਾਲ ਲੈ ਕੇ ਵਿਨੀਪੈੱਗ ਜਾਣਾ ਚਾਹੀਦਾ ਹੈ | ਉਸ ਦੇ ਸਾਲ਼ੇ ਨੇ ਉੱਥੇ ਆਉਣ ਬਾਰੇ ਕਿਹਾ ਵੀ ਸੀ |' ਫਿਰ ਉਸ ਸੋਚਿਆ, 'ਕੀ ਉੱਥੇ ਜਾਣਾ ਠੀਕ ਹੋਵੇਗਾ? ਉਹਨਾਂ ਨੂੰ ਜਾ ਕੇ ਕਹੀਏ ਕਿ ਅਸੀਂ ਤੁਹਾਡੀ ਸਹਾਇਤਾ ਕਰਨ ਲਈ ਆਏ ਆਂ, ਉਹਨਾਂ ਬੰਦਿਆਂ ਦੇ ਨਾਂ ਦੱਸੋ ਜਿਹੜੇ ਤੁਹਾਨੂੰ ਤੰਗ ਕਰਦੇ ਹਨ | ਇਹ ਠੀਕ ਨਹੀਂ | ਉਹਨਾਂ ਨੂੰ ਪਹਿਲਾਂ ਦੂਜਿਆਂ 'ਤੇ ਨਿਰਭਰ ਨਾ ਹੋਣ ਦੀ ਸਿਖਿਆ ਦੇ ਕੇ ਹੁਣ ਕਿਵੇਂ ਉਹਨਾਂ ਦੀ ਸਹਾਇਤਾ ਲਈ ਜਾਵਾਂਗੇ | ਇਹ ਤਾਂ ਹੋਸ਼ਾਪਣ ਜਿਹਾ ਲਗਦਾ ਹੈ | ਇਸ ਮੰਤਵ ਲਈ ਇੱਥੋਂ ਆਪਣੇ ਬੰਦੇ ਨਾਲ ਲੈ ਕੇ ਜਾਣਾ ਕਿਧਰਲੀ ਸਿਆਣਪ ਹੈ! ਫਿਰ ਕੀ ਹੀਲਾ ਵਸੀਲਾ ਵਰਤਿਆ ਜਾਵੇ? ਉਸ ਕੁੜੀ ਨੂੰ ਇਕ ਵਾਰ ਮਿਲ਼ਨਾ ਜਰੂਰ ਹੈ |'
   ਕਦੀ ਉਸ ਦੀ ਸੋਚ ਪਲਟਾ ਖਾਂਦੀ, 'ਕੁੜੀ ਦੇ ਚੱਕਰ ਵਿਚ ਪੈ ਕੇ ਕੀ ਮੈਂ ਆਪਣੇ ਟੀਚੇ ਤੋਂ ਭਟਕ ਤਾਂ ਨਹੀਂ ਜਾਵਾਂਗਾ? ਕੀ ਉਹ ਮੇਰੇ ਰਾਹ ਦਾ ਰੋੜਾ ਤਾਂ ਨਹੀਂ ਬਣ ਜਾਵੇਗੀ? ਕੀ ਉਹ ਮੇਰਾ ਸਾਥ ਨਿਭਾਉਣ ਵਾਸਤੇ ਤਿਆਰ ਵੀ ਹੋਵੇਗੀ? ਜੇ ਉਹ ਨਾ ਵੀ ਤਿਆਰ ਹੋਈ ਤਾਂ ਉਸ ਨੂੰ ਉਹਦੇ ਘਰੋਂ ਜਾ ਕੇ ਚੁੱਕ ਲਿਆਵਾਂਗਾ ਤੇ ਕਿਸੇ ਅਜੇਹੀ ਥਾਂ ਰੱਖਾਂਗਾ ਜਿੱਥੋਂ ਉਸ ਦੇ ਫਰਿਸ਼ਤਿਆਂ ਨੂੰ ਵੀ ਕੰਨਸੋਅ ਨਾ ਮਿਲੇ ਤੇ ਫਿਰ ਉਸ ਨੂੰ ਮੇਰੇ ਡਰਪੋਕਪੁਣੇ ਦਾ ਪਤਾ ਲੱਗੇਗਾ |' ਫਿਰ ਉਸ ਦੀ ਸੋਚ ਨੇ ਪਲਟਾ ਖਾਧਾ, 'ਪਰ ਇਹ ਧੱਕਾ ਕਿਵੇਂ ਕੀਤਾ ਜਾ ਸਕਦਾ ਹੈ? ਇਉਂ ਕੀਤਿਆਂ ਤਾਂ ਦੂਜੀ ਕੁੜੀ ਦੀ ਗੱਲ ਸੱਚ ਹੋ ਜਾਊ ਕਿ 'ਇਨ੍ਹਾਂ ਲੋਕਾਂ ਤੋਂ ਜਿੰਨਾ ਦੂਰ ਰਿਹਾ ਜਾਵੇ Aੁਂਨਾ ਹੀ ਚੰਗਾ |' ਇਸ ਤਰ੍ਹਾਂ ਦੀਆਂ ਸੋਚਾਂ ਸੋਚਦਿਆਂ ਉਸ ਦੀ ਰਾਤ ਬਤੀਤ ਹੋ ਜਾਂਦੀ ਪਰ ਉਹ ਉਸ ਕੁੜੀ ਨੂੰ ਮਿਲ਼ਨ ਬਾਰੇ ਕੋਈ ਫੈਸਲਾ ਨਾ ਕਰ ਸਕਦਾ ਅਤੇ ਬਿਸਤਰੇ ਵਿਚ ਪਿਆ ਪਲਸੇਟੇ ਮਾਰਦਾ ਰਹਿੰਦਾ | ਦਿਨੇ ਉਹ ਸਟੋਰ 'ਤੇ ਚਲਿਆ ਜਾਂਦਾ ਤੇ ਆਥਣ ਨੂੰ ਸਟੋਰ ਤੋਂ ਸਿੱਧਾ ਘਰ ਆ ਜਾਂਦਾ | ਘਰ ਵੱਲ ਉਸ ਦਾ ਧਿਆਨ ਗਿਆ ਤਾਂ ਉਸ ਨੇ ਦੇਖਿਆ ਕਿ ਘਰ ਦਾ ਰੰਗ ਕੁਝ ਫਿੱਕਾ ਪੈ ਗਿਆ ਹੈ | ਉਸ ਨੇ ਘਰ ਨੂੰ ਰੰਗ ਰੋਗਣ ਕਰਵਾ ਦਿੱਤਾ |
   ਇਨ੍ਹਾਂ ਦਿਨਾਂ ਵਿਚ ਬਹੁਤਾ ਕਰਕੇ ਬੌਬੀ ਘਰ ਹੀ ਰਿਹਾ ਸੀ | ਮਾਂ ਹੈਰਾਨ ਸੀ ਕਿ ਜਿਹੜਾ ਬੌਬੀ ਕਈ ਕਈ ਦਿਨ ਘਰੇ ਪੈਰ ਨਹੀਂ ਸੀ ਪਾਉਂਦਾ, ਇਹ ਘਰ ਕਿਵੇਂ ਟਿਕ ਕੇ ਬੈਠ ਗਿਆ ਤੇ ਇਸ ਨੂੰ ਘਰ ਦੀ ਸਾਫ ਸਫਾਈ ਦਾ ਖਿਆਲ ਕਿਵੇਂ ਆ ਗਿਆ? ਉਹ ਉਸ ਵਿਚ ਆਈ ਇਸ ਤਬਦੀਲੀ ਬਾਰੇ ਜਾਣਨਾ ਚਾਹੁੰਦੀ ਸੀ |
   ਇਕ ਦਿਨ ਜਦੋਂ ਬੌਬੀ ਸਟੋਰ ਤੋਂ ਘਰ ਆਇਆ ਤਾਂ ਮਾਂ ਨੇ ਉਸ ਦੇ ਸਾਹਮਣੇ ਬੈਠਦਿਆਂ ਗੱਲ ਤੋਰੀ, "ਬੌਬੀ, ਜੇ ਘਰ ਨੂੰ ਵਾਈਟਵਾਸ਼ ਕਰਵਾ ਲਿਆ ਐ ਤਾਂ ਹੁਣ ਵਿਆਹ ਵੀ ਕਰਵਾ ਲੈ |"
"ਜਦੋਂ ਸਮਾਂ ਆਵੇਗਾ, ਵਿਆਹ ਵੀ ਕਰਵਾ ਲਵਾਂਗਾ |" 
"ਹੁਣ ਤੂੰ ਤੀਹ ਸਾਲਾਂ ਦਾ ਹੋਣ ਵਾਲਾ ਹੈਂ, ਅਜੇ ਸਮਾਂ ਨਹੀਂ ਆਇਆ! ਕਿੰਦ ਤੇਰੇ ਨਾਲੋਂ ਛੋਟਾ ਹੈ, ਵਿਆਹ ਤਾਂ ਉਸ ਨੇ ਵੀ ਕਰਵਾ ਲਿਆ |" 
"ਮੌਮ, ਮੈਂ ਜਦੋਂ ਵੀ ਘਰ ਹੁੰਨਾਂ, ਤੂੰ ਵਿਆਹ ਦੀ ਗੱਲ ਛੇੜ ਕੇ ਬੈਠ ਜਾਂਦੀ ਆਂ |"
"ਬੌਬੀ, ਮੇਰੀਆਂ ਵੀ ਕੁਝ ਰੀਝਾਂ ਨੇ | ਮੈਂ ਕਈ ਵਾਰ ਕਲਪਨਾ ਵਿਚ ਚਿਤਵ ਰਹੀ ਹੁੰਦੀ ਹਾਂ ਕਿ 'ਬਾਹਰ ਬਰਫ ਪੈ ਰਹੀ ਏੇ, ਮੇਰੇ ਪੋਤਾ ਪੋਤੀ ਫਰਨਿਸ ਮੂਹਰੇ, ਢੁੱਕ ਕੇ ਮੇਰੇ ਨਾਲ ਬੈਠੇ ਹੋਏ, ਮੇਰੇ ਕੋਲੋਂ ਕਹਾਣੀਆਂ ਸੁਣਨ ਦੀ ਜ਼ਿੱਦ ਕਰ ਰਹੇ ਨੇ | ਮੈਂ ਉਹਨਾਂ ਨੂੰ ਆਪਣੀ ਬੁੱਕਲ ਵਿਚ ਲੈ ਕੇ ਪਰੀਆਂ ਤੇ ਸ਼ਹਿਜ਼ਾਦਿਆਂ ਦੀਆਂ ਕਹਾਣੀਆਂ ਸੁਣਾ ਰਹੀ ਆਂ | ਉਹ ਹੁੰਗਾਰਾ ਭਰਦੇ ਭਰਦੇ ਮੇਰੀ ਬੁੱਕਲ਼ ਵਿਚ ਊਂਘਣ ਲੱਗ ਜਾਂਦੇ ਹਨ ਤਾਂ ਮੈਂ ਲੋਰੀ ਦੇ ਕੇ ਉਹਨਾਂ ਨੂੰ ਬਿਸਤਰਿਆਂ ਵਿਚ ਸੁਆ ਦਿੰਦੀ ਹਾਂ |' ਕਾਸ਼! ਕਦੀ ਮੇਰਾ ਇਹ ਸੁਪਨਾ ਸਾਕਾਰ ਹੋ ਜਾਵੇ ਪਰ ਮੈਨੂੰ ਹਾਲ ਦੀ ਘੜੀ ਇਹ ਸਾਕਾਰ ਹੁੰਦਾ ਨਜ਼ਰ ਨਹੀਂ ਆਉਂਦਾ |" ਇਹ ਕਹਿ ਕੇ ਮਾਂ ਅੱਖਾਂ ਭਰ ਆਈ |
"ਮੌਮ, ਕਦੀ ਤੇਰਾ ਇਹ ਸੁਪਨਾ ਵੀ ਪੂਰਾ ਹੋ ਜਾਵੇਗਾ |"
"ਸੱਚ!"
"ਹਾਂ |" ਇਹ ਕਹਿ ਉਹ ਸੋਫੇ ਤੋਂ ਉਠ ਖੜ੍ਹਾ ਹੋਇਆ ਤੇ ਥੱਲੇ ਬੇਸਮਿੰਟ ਵਿਚ ਬਣੀ ਬੀਅਰਬਾਰ ਵਿਚ ਚਲਾ ਗਿਆ ਤੇ ਉੱਥੋਂ ਬੀਅਰ ਦਾ ਮਗ ਭਰ ਕੇ ਉਪਰ ਆ, ਮਾਂ ਕੋਲ ਸੋਫੇ 'ਤੇ ਬੈਠ ਗਿਆ | 
"ਕੀ ਕਿਸੇ ਕੁੜੀ ਨਾਲ ਡੇਟਿੰਗ ਵਗੈਰਾ ਚੱਲ ਰਹੀ ਏ?"
"ਨਹੀਂ,|"
"ਫਿਰ ਤੂੰ ਇਹ ਕਿਵੇਂ ਕਹਿ ਦਿੱਤਾ ਕਿ 'ਤੇਰਾ ਇਹ ਸੁਪਨਾ ਵੀ ਪੂਰਾ ਹੋ ਜਾਵੇਗਾ |"
"ਮੌਮ! ਇਹ ਮੈਂ ਤੈਨੂੰ ਖੁਸ਼ ਕਰਨ ਲਈ ਕਿਹਾ ਸੀ |"
"ਫਿਰ ਮੇਰੀ ਖੁਸ਼ੀ ਇਸੇ ਵਿਚ ਹੈ ਕਿ ਤੂੰ ਛੇਤੀ ਤੋਂ ਛੇਤੀ ਵਿਆਹ ਕਰਵਾ ਲਵੇਂ | ਦੇਖ ਬੌਬੀ, ਇਹ ਮਹਿਲ ਵਰਗਾ ਘਰ ਤੇ ਹੋਰ ਜਾਇਦਾਦ ਕਿਸ ਕੰਮ, ਜੇ ਪਿੱਛੋਂ ਕੋਈ ਇਸ ਨੂੰ ਸੰਭਾਲਣ ਵਾਲਾ ਹੀ ਨਾ ਹੋਵੇ!" ਮਾਂ ਨੇ ਹਉਕਾ ਭਰ ਕੇ ਕਿਹਾ |
"ਮੈਂ ਇਹ ਤਾਂ ਨਹੀਂ ਕਿਹਾ ਕਿ ਮੈਂ ਕਦੀ ਵੀ ਵਿਆਹ ਨਹੀਂ ਕਰਵਾਉਣਾ |" ਇਹ ਕਹਿ ਕੇ ਉਹ ਮੁੜ ਬੀਅਰ ਦਾ ਮਗ ਭਰਨ ਲਈ ਥੱਲੇ ਉਤਰ ਗਿਆ |
   ਮਾਂ ਨੂੰ ਉਸ ਦੇ ਇਨ੍ਹਾਂ ਬੋਲਾਂ ਵਿਚੋਂ ਇਕ ਆਸ ਦੀ ਕਿਰਨ ਦਿਸੀ | ਪਹਿਲਾਂ ਜਦੋਂ ਕਦੀ ਵੀ ਉਹ ਉਸ ਨਾਲ ਵਿਆਹ ਬਾਰੇ ਗੱਲ ਕਰਦੀ ਸੀ ਤਾਂ ਉਹ ਝਿੜਕ ਕੇ ਉਸ ਨੂੰ ਚੁੱਪ ਕਰਾ ਦਿੰਦਾ ਸੀ ਜਾਂ ਗੁੱਸੇ ਵਿਚ ਉੱਥੋਂ ਉਠ ਕੇ ਬਾਹਰ ਚਲਿਆ ਜਾਂਦਾ | ਇਹ ਪਹਿਲੀ ਵਾਰ ਸੀ ਜਦੋਂ ਉਸ ਨੂੰ ਬੌਬੀ ਦੇ ਸ਼ਬਦਾਂ ਵਿਚੋਂ ਵਿਆਹ ਦਾ ਸੰਕੇਤ ਮਿਲਿਆ ਸੀ | ਉਸ ਦੀਆਂ ਅੱਖਾਂ ਸਾਹਮਣੇ ਝਟ ਵਿੰਨੀਪੈਗ ਵਾਲੀ ਕੁੜੀ ਦਾ ਚਿਹਰਾ ਆ ਗਿਆ | ਬੌਬੀ ਦਾ ਰਿਸੈਪਸ਼ਨ ਪਾਰਟੀ ਵਿਚ ਉਸ ਕੁੜੀ ਨਾਲ ਬੋਲ ਬੁਲਾਰਾ ਕਰਨਾ ਤੇ ਘਰ ਆ ਕੇ ਉਸ ਕੋਲੋਂ ਉਸ ਕੁੜੀ ਬਾਰੇ ਪੁੱਛਣਾ | ਉਸ ਨੂੰ ਇਹ ਲੱਖਣ ਲਾਉਣ ਵਿਚ ਦੇਰ ਨਾ ਲੱਗੀ ਕਿ ਹੋ ਸਕਦਾ ਹੈ ਬੌਬੀ ਦੀ ਨਿਗਾਹ ਵਿਚ ਉਹੋ ਕੁੜੀ ਹੀ ਹੋਵੇ | ਉਸ ਝਟ ਸੋਚਿਆ ਕਿ ਕਿਉਂ ਨਾ ਇਹ ਗੱਲ ਦਰਸ਼ਨਾ ਦੀਦੀ ਨਾਲ ਸਾਂਝੀ ਕਰਾਂ | ਇਹ ਸੋਚ ਕੇ ਉਹ ਉਸ ਦੇ ਘਰ ਜਾਣ ਲਈ ਤਿਆਰ ਹੋਣ ਲੱਗੀ |
   ਮਾਂ ਜਦੋਂ ਤਿਆਰ ਹੋ ਕੇ ਲਿਵਿੰਗ ਰੂਮ ਵਿਚ ਆਈ ਤਾਂ ਬੌਬੀ ਟੀਵੀ 'ਤੇ 'ਗਾਡ ਫਾਦਰ' ਮੂਵੀ ਦੇਖ ਰਿਹਾ ਸੀ | ਕੀ ਇਹ ਸਮਗਲਰਾਂ ਤੇ ਗੁੰਡਿਆਂ ਵਾਲੀ ਮੂਵੀ ਲਾਈ ਬੈਠਾ ਹੈਂ, ਕੋਈ ਚੱਜ ਦੀ ਮੂਵੀ ਵੀ ਦੇਖ ਲਿਆ ਕਰ |" ਮਾਂ ਨੇ ਬਣਾਉਟੀ ਗੁੱਸੇ ਵਿਚ ਕਿਹਾ |
"ਤੂੰ ਕਿੱਥੇ ਜਾ ਰਹੀ ਹੈਂ?" ਬੌਬੀ ਨੇ ਮਾਂ ਦੀ ਪੁੱਛ ਦਾ ਉੱਤਰ ਨਾ ਦੇ ਕੇ ਮੋੜਵਾਂ ਸਵਾਲ ਕੀਤਾ |
"ਦਰਸ਼ਨਾ ਦੀਦੀ ਦਾ ਸੁਨੇਹਾ ਆਇਆ ਸੀ, ਉਸ ਕੋਲ ਚੱਲੀ ਆਂ | ਤੂੰ ਕੀ ਖਾਏਂਗਾ? ਮੈਂ ਆਉਂਦੀ ਹੋਈ ਉਹ ਫੜੀ ਆਵਾਂਗੀ |" 
"ਮੇਰੇ ਖਾਣੇ ਦਾ ਫਿਕਰ ਨਾ ਕਰ | ਜੋ ਖਾਣਾ ਹੋਇਆ ਮੈਂ ਆਪ ਬਣਾ ਲਵਾਂਗਾ |" ਇਹ ਕਹਿ ਕੇ ਉਸ ਮੂਵੀ ਵੱਲ ਧਿਆਨ ਮੋੜ ਲਿਆ ਤੇ ਮਾਂ ਚਾਬੀਆਂ ਚੁਕ ਕੇ ਥੱਲੇ ਉਤਰ ਗਈ |
   ਜਦੋਂ ਸਰਬਜੀਤ ਨੇ ਦਰਸ਼ਨਾ ਦੇ ਘਰ ਜਾ ਕੇ ਬੂਹੇ ਦੀ ਘੰਟੀ ਦਾ ਬਟਨ ਦੱਬਿਆਂ ਤਾਂ ਅੰਤਰ-ਸੰਚਾਰ ਰਾਹੀਂ ਅਵਾਜ਼ ਆਈ, "ਡੋਰ ਖੁੱਲ੍ਹਾ ਈ ਐ, ਆ ਜਾ |"
"ਅੱਜ ਤੇਰਾ ਦਿਲ ਕਰ ਆਇਆ ਮਿਲਣ ਨੂੰ! ਜਿਸ ਦਿਨ ਦੇ ਕਿੰਦ ਤੇ ਰੋਜ਼ੀ ਸਵਿਟਜ਼ਰਲੈਂਡ ਨੂੰ ਹਨੀਮੂਨ 'ਤੇ ਗਏ ਆ, ਤੂੰ ਇਧਰ ਗੇੜਾ ਹੀ ਨਹੀਂ ਮਾਰਿਆ |" ਦਰਸ਼ਨਾ ਨੇ ਉਲਾਂਹਮੇ ਦੇ ਸੁਰ ਵਿਚ ਕਿਹਾ |
"ਦੀਦੀ! ਅਜੇ ਚਾਰ ਦਿਨ ਤਾਂ ਹੋਏ ਨੇ ਉਹਨਾਂ ਨੂੰ ਗਿਆਂ, ਤੂੰ ਹੁਣੇ ਓਦਰ ਗਈ | ਸੁਖ ਭਾਅ ਜੀ ਨਹੀਂ ਦਿਸਦੇ, ਉਹ ਕਿਤੇ ਗਏ ਹੋਏ ਨੇ |" ਸਰਬਜੀਤ ਉਸ ਦੇ ਨਾਲ ਲੱਗ ਕੇ ਸੋਫੇ 'ਤੇ ਬੈਠਦੀ ਹੋਈ ਬੋਲੀ |
"ਜਾਣਾ ਕਿੱਥੇ ਆ, ਉਹ ਵੀ ਉਦਾਸ ਜਿਹਾ ਬੈਠਾ ਸੀ ਤੇ ਉਠ ਕੇ ਆਪਣੇ ਬੈਡਰੂਮ ਵਿਚ ਚਲਾ ਗਿਆ | ਅੱਖ ਲੱਗ ਗਈ ਹੋਵੇਗੀ ਨਹੀਂ ਤਾਂ ਅਵਾਜ਼ ਸੁਣ ਕੇ ਆ ਜਾਣਾ ਸੀ |"
"ਵਿਆਹ ਤੋਂ ਮਗਰੋਂ ਅਕੇਵਾਂ ਤੇ ਥਕੇਵਾਂ ਹੋ ਹੀ ਜਾਂਦਾ ਏ |"
"ਵਿਆਹ ਹੋਏ ਨੂੰ ਤਾਂ ਦਸ ਦਿਨ ਹੋ ਗਏ ਪਰ ਸੱਚੀਂ ਹੇ ਅਕੇਵਾਂ ਥਕੇਵਾਂ ਅਜੇ ਵੀ ਖਹਿੜਾ ਨਹੀਂ ਛੱਡਦਾ |" ਦਰਸ਼ਨਾ ਨੇ ਇਹ ਕਿਹਾ ਹੀ ਸੀ ਕਿ ਸੁਖਦੇਵ ਵੀ ਅੱਖਾਂ ਮਲਦਾ ਹੋਇਆ ਆਪਣੇ ਸੌਣ ਕਮਰੇ ਵਿਚੋਂ ਬਾਹਰ ਆ ਕੇ ਉਹਨਾਂ ਕੋਲ ਬੈਠ ਗਿਆ ਅਤੇ ਪੁੱਛਿਆ, "ਬੌਬੀ ਘਰ ਹੀ ਹੋਣੈ? ਉਸ ਨੂੰ ਵੀ ਨਾਲ ਲਈ ਆਉਣਾ ਸੀ, ਇੱਥੇ ਇਕੱਠੇ ਰੋਟੀ ਖਾ ਲੈਂਦੇ |"
"ਉਹ ਆਪਣੀ ਮਰਜੀ ਦਾ ਮਾਲਕ ਏ, ਮੇਰੇ ਕਿਹਾਂ ਕਿਹੜਾ ਉਸ ਨੇ ਆ ਜਾਣਾ ਸੀ | ਤੁਸੀਂ ਕਹਿ ਕੇ ਦੇਖ ਲਵੋ |"
   ਸੁਖਦੇਵ ਨੇ ਉੱਥੇ ਬੈਠਿਆਂ ਹੀ ਬੌਬੀ ਨੂੰ ਫੋਨ ਕੀਤਾ ਤੇ ਮੁੜ ਫੋਨ ਨੂੰ ਕੌਫੀ ਟੇਬਲ ਉਪਰ ਰਖਦਿਆਂ ਬੋਲਿਆ, "ਉਸ ਨੇ ਨਹੀਂ ਆਉਣਾ, ਕਹਿੰਦਾ, 'ਮੇਰੀ ਡਰਿੰਕ ਲਈ ਹੋਈ ਐ |"
"ਚਲੋ! ਉਸਦੀ ਇੱਛਾ |" ਦਰਸ਼ਨਾ ਨੇ ਕਿਹਾ |
"ਰਿਸੈਪਸ਼ਨ ਪਾਰਟੀ ਵਾਲੇ ਦਿਨ ਤੋਂ ਮਗਰੋਂ ਤਾਂ ਜਿਵੇਂ ਉਹ ਸੁਧਰ ਗਿਆ ਲਗਦਾ, ਨਿੱਤ ਆਥਣ ਨੂੰ ਵੇਲ਼ੇ ਸਿਰ ਘਰ ਆ ਜਾਂਦਾ ਏ |" ਸਰਬਜੀਤ ਨੇ ਬੌਬੀ ਵਿਚ ਆਈ ਤਬਦੀਲੀ ਬਾਰੇ ਗੱਲ ਕੀਤੀ |
"ਉਸ ਨੂੰ ਘਰ ਆਉਣਾ ਚਾਹੀਦਾ ਵੀ ਐ, ਉਸ ਦੀ ਜਾਨ ਨੂੰ ਜੋ ਖਤਰਾ ਐ |" ਸੁਖਦੇਵ ਬੋਲਿਆ |
"ਜਾਨ ਨੂੰ ਖਤਰਾ ਤਾਂ ਹੋਣਾ ਈ ਆ ਜਦੋਂ ਮਾਰ ਮਰਾਈ ਵਾਲੇ ਪਾਸੇ ਪਿਆ ਹੋਇਆ ਸੀ |" ਦਰਸ਼ਨਾ ਨੇ ਸੁਖਦੇਵ ਦੀ ਪ੍ਰੋੜਤਾ ਕਰ ਦਿੱਤੀ | 
"ਭਾਅ ਜੀ, ਇਹ  ਤੁਸੀਂ ਜਾਨ ਦੇ ਖਤਰੇ ਵਾਲੀ ਕੀ ਗੱਲ ਕੀਤੀ | ਕੋਈ ਨਵੀਂ ਗੱਲ ਸੁਣੀ ਏ, ਬੌਬੀ ਬਾਰੇ?" ਸਰਬਜੀਤ ਨੇ ਡਰੀ ਹੋਈ ਅਵਾਜ਼ ਵਿਚ ਪੁੱਛਿਆ | 
"ਨਵੀਂ ਗੱਲ ਤਾਂ ਕੋਈ ਨਹੀਂ ਪਰ ਰਿਸੈਪਸ਼ਨ ਪਾਰਟੀ ਵਾਲੇ ਦਿਨ ਬੌਬੀ ਦੇ ਭੁਲੇਖੇ ਕਿਸੇ ਹੋਰ 'ਤੇ ਗੋਲ਼ੀਆਂ ਚਲਾਈਆਂ ਗਈਆਂ ਸੀ ਪਰ ਉਹ ਲੋਕ ਆਏ ਬੌਬੀ 'ਤੇ ਹਮਲਾ ਕਰਨ ਦੇ ਮੰਤਵ ਨਾਲ ਹੀ ਸਨ | ਉੱਥੇ ਪੁਲਿਸ ਦੀ ਨਿਗਰਾਨੀ ਹੋਣ ਕਰਕੇ ਬਚਾਅ ਹੋ ਗਿਆ | ਇਸ ਤੋਂ ਪਹਿਲਾਂ ਵੀ ਇਸ ਉਪਰ ਦੋ ਵਾਰ ਹਮਲਾ ਹੋ ਚੁਕਿਐ | ਜਿਸ ਬਾਰੇ ਤੈਨੂੰ ਪਤਾ ਨਾ ਹੋਵੇ ਸ਼ਾਇਦ |" ਸੁਖਦੇਵ ਨੇ ਦੱਸਿਆ |
"ਮੈਨੂੰ, ਨਿਕਰਮਣ ਨੂੰ ਕਿੱਥੋਂ ਪਤਾ ਹੋਵੇ, ਮੇਰੇ ਨਾਲ ਕਿਹੜਾ ਉਹ ਇਹੋ ਜਿਹੀ ਕੋਈ ਗੱਲ ਕਰਦਾ | ਭਾਅ ਜੀ, ਬੌਬੀ ਨੂੰ ਕਿਸੇ ਤਰ੍ਹਾਂ ਇਸ ਨਰਕ ਵਿਚੋਂ ਕੱਢੀਏ | ਤੁਸੀਂ ਉਸ ਨੂੰ ਮਨਾਓ | ਉਹ ਤੁਹਾਡੀ ਗੱਲ ਮੰਨਦਾ ਏ | ਮੈਂ ਤਾਂ ਚਾਹੁੰਦੀ ਹਾਂ ਕਿ ਇੱਥੋਂ ਸਭ ਕੁਝ ਵੇਚ ਵੱਟ ਕੇ ਇੰਡੀਆ ਚਲੇ ਜਾਈਏ | ਜਾਨ ਨਾਲੋਂ ਕਿਹੜੀ ਚੀਜ਼ ਪਿਆਰੀ ਐ |" ਸਰਬੀ ਨੇ ਤਰਲੇ ਜਿਹੇ ਨਾਲ ਕਿਹਾ |
"ਸਰਬੀ ਤੂੰ ਤਾਂ ਭੋਲੀ ਐਂ | ਤੂੰ ਇੱਥੋਂ ਸਭ ਕੁਝ ਵੇਚਣ ਬਾਰੇ ਕਹਿੰਦੀ ਏਂ ਤੇ ਉਹ ਹੋਰ ਪ੍ਰਾਪਰਟੀ ਖਰੀਦ ਕੇ ਇਕ ਨਵੀਂ ਫਰਨੀਚਰ ਫੈਕਟਰੀ ਲਾਉਣ ਨੂੰ ਫਿਰਦੈ | ਉਹ ਇੰਡੀਆ ਜਾਣ ਨੂੰ ਕਿਵੇਂ ਤਿਆਰ ਹੋ ਜਾਵੇਗਾ?" 
"ਉਸ ਦੀਆਂ ਗੱਲਾਂ ਵਿਚੋਂ ਮੈਨੂੰ ਅੱਜ ਭਿਣਕ ਪਈ ਏ ਕਿ ਉਹ ਵਿਆਹ ਕਰਵਾਉਣ ਵਾਸਤੇ ਰਾਜ਼ੀ ਹੋ ਸਕਦਾ | ਰੋਜ਼ੀ ਦੇ ਮਾਮੇ ਦੀ ਵਿਨੀਪੈਗ ਵਾਲੀ ਸੁਨੱਖੀ ਜਿਹੀ ਕੁੜੀ, ਜਿਹੜੀ ਪਾਰਟੀ ਵਿਚ ਨਚਦੀ ਸੀ, ਜੇ ਅਜੇ ਕੁਆਰੀ ਹੈ ਤਾਂ ਉਸ ਬਾਰੇ ਗੱਲ ਚਲਾਓ | ਜੇ ਬੌਬੀ ਦਾ ਉੱਥੇ ਵਿਆਹ ਹੋ ਜਾਵੇ ਤਾਂ ਫੇਰ ਇੱਥੋਂ ਸਾਰਾ ਕਾਰੋਬਾਰ ਸਮੇਟ ਕੇ ਵਿਨੀਪੈਗ ਜਾ ਵਸੀਏ | ਉੱਥੇ ਭਾਵੇਂ ਇਕ ਛੱਡ ਕੇ ਚਾਰ ਫੈਕਟਰੀਆਂ ਲਾ ਲਵੇ |" ਸਰਬਜੀਤ ਜਿਹੜੀ ਗੱਲ ਕਰਨਾ ਚਾਹੁੰਦੀ ਸੀ, ਉਹ ਲੀਹ 'ਤੇ ਪੈ ਗਈ | 
"ਉਹ ਕੁੜੀ ਤਾਂ ਮੈਨੂੰ ਵੀ ਬਹੁਤ ਪਸੰਦ ਇਆ, ਜੇ ਬੌਬੀ ਮੰਨ ਜਾਵੇ ਤਾਂ | ਮੈਂ ਅੱਜ ਈ ਵਿਨੀਪੈਗ ਫੂਨ ਕਰ ਕੇ ਪਤਾ ਕਰਦੀ ਆਂ |" ਦਰਸ਼ਨਾ ਨੇ ਬੜੇ ਉਤਸਾਹ ਨਾਲ ਕਿਹਾ |
"ਇੰਨੀ ਕਾਹਲੀ ਕਰਨ ਦੀ ਲੋੜ ਨਹੀਂ, ਮੈਨੂੰ ਪਤੈ ਉਹ ਕੁੜੀ ਅਜੇ ਵਿਆਹੀ ਨਹੀਂ | ਪਹਿਲਾਂ ਮੈਂ ਬੌਬੀ ਨਾਲ ਗੱਲ ਕਰੂੰਗਾ | ਉਸ ਤੋਂ ਕੰਨਸੋਅ ਲੈ ਕੇ ਅੱਗੇ ਗੱਲ ਚਲਾਵਾਂਗੇ | ਉਦੋਂ ਨੂੰ ਕਿੰਦ ਹੁਰੀਂ ਵੀ ਮੁੜ ਆਉਣਗੇ |" ਸੁਖਦੇਵ ਨੇ ਤਹੱਮਲ ਨਾਲ ਕਿਹਾ |
"ਸਰਬੀ ਦੀ ਸਕੀਮ ਵੀ ਮੈਨੂੰ ਪਸੰਦ ਹੈ | ਆਪਾਂ ਸਾਰੇ ਹੀ ਵਿਨੀਪੈਗ ਮੂਵ ਹੋ ਜਾਈਏ | ਕਿੰਦ ਨੂੰ ਵਿਨੀਪੈਗ ਯੂਨੀਵਰਸਿਟੀ ਵਿਚ ਜੌਬ ਮਿਲੀ ਹੋਣ ਕਰਕੇ ਉਸ ਨੇ ਤਾਂ ਹੁਣ ਪਰਮਾਨੈਂਟਲੀ ਉੱਥੇ ਹੀ ਰਹਿਣਾ, ਫਿਰ ਆਪਾਂ ਇੱਥੇ ਰਹਿ ਕੇ ਕੀ ਕਰਨਾ |" ਦਰਸਨਾ ਬੜੇ ਉਤਸਾਹ ਵਿਚ ਸੀ | 
"ਇਹ ਸ਼ੇਖ ਚਿਲੀ ਵਾਲੀਆਂ ਗੱਲਾਂ ਛੱਡ 'ਤੇ ਰਸੋਈ ਵੱਲ ਧਿਆਨ ਕਰ |" ਸੁਖੇਦਵ ਸੋਫੇ ਤੋਂ ਉਠਦਾ ਹੋਇਆ ਬੋਲਿਆ |
"ਇਹ ਸ਼ੇਖ ਚਿਲੀ ਵਾਲੀ ਗੱਲ ਕਿਵੇਂ ਹੋਈ | ਤੁਸੀਂ ਰਿਟਾਇਰਮਿੰਟ ਲੈ ਕੇ ਵਿਹਲੇ ਹੋ ਗਏ ਓ ਤੇ ਮੈਂ ਵੀ ਛੇਤੀ ਹੀ ਰਿਟਾਇਰ ਹੋ ਜਾਣਾ | ਫਿਰ ਬੱਚਿਆਂ ਤੋਂ ਬਿਨਾਂ ਵਿਹਲੇ ਮੱਖੀਆਂ ਮਾਰਿਆ ਕਰਾਂਗੇ | ਇੱਥੇ ਤਾਂ ਮਾਰਨ ਵਾਸਤੇ ਮੱਖੀਆਂ ਵੀ ਨਹੀਂ ਹਨ |" ਦਰਸ਼ਨਾ ਨੇ ਹਸਦਿਆਂ ਕਿਹਾ ਤੇ ਰਸੋਈ ਵੱਲ ਚਲੀ ਗਈ | 
   ਸਰਬਜੀਤ ਵੀ ਉਸ ਦੇ ਨਾਲ ਰਸੋਈ ਵੱਲ ਜਾਂਦੀ ਹੋਈ ਬੋਲੀ, "ਦੀਦੀ, ਬੌਬੀ ਦੇ ਫਿਕਰ ਵਿਚ ਮੈਨੂੰ ਤਾਂ ਰਾਤਾਂ ਨੂੰ ਨੀਂਦ ਨਹੀਂ ਸੀ ਆਉਂਦੀ | ਸੋਚਾਂ ਸੋਚਦਿਆਂ ਰਾਤ ਅੱਖਾਂ ਵਿਚ ਦੀ ਲੰਘ ਜਾਂਦੀ | ਹੁਣ ਕੁਝ ਚੈਨ ਦੀ ਨੀਂਦ ਸੌਣ ਲੱਗੀ ਆਂ, ਜਦੋਂ ਦਾ ਉਹ ਟਾਈਮ ਸਿਰ ਘਰ ਆਉਣ ਲੱਗਾ ਏ | ਅੱਜ ਸੁਖ ਭਾਅ ਜੀ ਨੇ ਨਵੀਂ ਗੱਲ ਹੀ ਦੱਸ ਦਿੱਤੀ |" 
"ਸਰਬੀ, ਔਲਾਦ ਦੇ ਦੁੱਖ ਬੁਰੇ ਹੁੰਦੇ ਨੇ | ਪਤਾ ਉਸੇ ਨੂੰ ਲਗਦਾ ਜੀਹਦੇ ਨਾਲ ਬੀਤਦੀ ਹੈ |  ਜਦੋਂ ਪੰਮ ਰੁੱਸ ਕੇ ਟੁਰਾਂਟੋ ਚਲੀ ਗਈ ਸੀ, ਉਦੋਂ ਮੇਰੀਆਂ ਰਾਤਾਂ ਵੀ ਰੋਂਦੀ ਦੀਆਂ ਲੰਘਦੀਆਂ ਸੀ | ਉਸ ਦੇ ਚਲੇ ਜਾਣ ਪਿੱਛੋਂ ਤਾਂ ਸੁਖ ਵੀ ਬਥੇਰਾ ਤੜਫਦਾ ਰਿਹਾ ਸੀ |" ਦਰਸ਼ਨਾ ਨੇ ਆਪਣੀ ਕੁੜੀ ਦੀ ਗੱਲ ਤੋਰ ਲਈ | 
"ਜੇ ਸੁਖ ਭਾਅ ਜੀ ਉਦੋਂ ਉਸ ਦੇ ਜਜ਼ਬਾਤਾਂ ਨੂੰ ਸਮਝ ਜਾਂਦੇ!" ਸਰਬਜੀਤ ਨੇ  ਹਉਕਾ ਲੈ ਕੇ ਕਿਹਾ |
"ਉਸ ਵੇਲ਼ੇ ਤਾਂ ਮੇਰੀਆਂ ਅੱਖਾਂ 'ਤੇ ਵੀ ਜਾਤੀ ਅਭਿਮਾਨ ਦੀ ਪੱਟੀ ਬੱਝੀ ਹੋਈ ਸੀ | ਉਸ ਦੇ ਜਜ਼ਬਾਤਾਂ ਦੀ ਕਦਰ ਕਿਸ ਨੇ ਕਰਨੀ ਸੀ?"
"ਅਸਲ ਵਿਚ ਦੀਦੀ, ਅਜੇ ਸਾਡੇ ਵਿਚੋਂ ਦਬੂ ਸੰਸਕਾਰ ਨਹੀਂ ਗਏ | ਕਈ ਗੱਲਾਂ ਚਾਹੁੰਦਿਆਂ ਹੋਇਆਂ ਵੀ ਨਹੀਂ ਕਰ ਸਕਦੀਆਂ | ਆਪਣੇ ਮਾਣਮੱਤੇ ਸਭਿਆਚਾਰ ਦਾ ਨਾਮ ਲੈ ਕੇ ਅਸੀਂ ਆਪਣੇ ਬੱਚਿਆ ਨੂੰ ਵੀ ਉਹਨਾਂ ਰਾਹਾਂ 'ਤੇ ਹੀ ਤੁਰਨ ਲਈ ਮਜ਼ਬੂਰ ਕਰਦੇ ਆਂ, ਜਿਹੜੇ ਰਾਹਾਂ 'ਤੇ ਬੱਝੇ ਰੁੱਧੇ ਅਸੀਂ ਆਪ ਤੁਰਦੇ ਰਹੇ ਆਂ |"
"ਮੇਰੇ ਮਨ ਵਿਚ ਸਦਾ ਇਕ ਗੁਨਾਹ ਦਾ ਅਹਿਸਾਸ ਜਿਹਾ ਪਨਪਦਾ ਰਿਹਾ ਹੈ ਕਿ ਮੈੰਂ ਮਾਂ ਹੋ ਕੇ ਵੀ ਉਸ ਦੀ ਧਿਰ ਨਾ ਬਣ ਸਕੀ | ਇਸੇ ਨੇ ਇਕ ਦਿਨ ਮੇਰੇ ਦਿਲ ਦਾ ਨਾਸੂਰ ਬਣ ਜਾਣਾ |" ਦਰਸ਼ਨਾ ਨੇ ਇਕ ਲੰਮਾ ਹਉਕਾ ਲਿਆ |
"ਦੀਦੀ, ਤੂੰ ਧਿਰ ਬਣਨ ਵਾਲੀ ਤਾਂ ਕੋਈ ਕਸਰ ਨਹੀਂ ਛੱਡੀ | ਇਕ ਵਾਰ ਆਪਾਂ ਉਸ ਕੋਲ ਜਾ ਕੇ ਮੁਆਫੀ ਮੰਗੀ | ਉਸ ਦੀ ਖੁਸ਼ੀ ਨੂੰ ਆਪਣੀ ਖੁਸ਼ੀ ਸਮਝ ਉਸ ਦ ਿਹਰ ਗੱਲ ਮੰਨੀ | ਉਸ ਦੀ ਆਰਥਿਕ ਸਹਾਇਤਾ ਕਰਨ ਲਈ ਹੀਲਾ ਵਸੀਲਾ ਕੀਤਾ ਪਰ ਉਸ ਨੇ ਸਹਾਇਤਾ ਲੈਣੀ ਪਰਵਾਨ ਨਹੀਂ ਕੀਤੀ ਤਾਂ ਤੇਰਾ ਕੀ ਦੋਸ਼ ਹੈ | ਫਿਰ ਹੁਣ ਤੂੰ ਕਿੰਦੇ ਵਿਆਹ ਦਾ ਸੱਦਾ ਦੇਣ ਲਈ ਆਪ ਉਸ ਕੋਲ ਗਈ ਏਂ | ਜੇ ਉਹ ਨਹੀਂ ਆਈ ਤਾਂ ਤੇਰੇ ਕੀ ਵੱਸ ਹੈ |"
"ਵੱਸ ਕੀ ਹੋਣਾ, ਬਸ ਦਿਲ ਦੀ ਤੜਪਨਾ ਹੈ | ਮੈਂ ਅੱਖਾਂ ਤੋਂ ਦੂਰ ਬੈਠੀ ਲਈ ਤੜਪ ਰਹੀ ਆਂ ਤੇ ਤੂੰ ਆਪਣੀਆਂ ਅੱਖਾਂ ਦੇ ਸਾਹਮਣੇ ਬੈਠੇ ਨੂੰ ਦੇਖ ਦੇਖ ਤੜਪ ਰਹੀ ਹੈਂ | ਆਪਣੇ ਪੱਲੇ ਤਾਂ ਤੜਪਨਾ ਹੀ ਰਹਿ ਗਈ ਹੈ |" ਦਰਸ਼ਨਾ ਨੇ ਇਕ ਲੰਮਾ ਸਾਰਾ ਹਉਕਾ ਲਿਆ | 
"ਮੈਂ ਤਾਂ ਇਹੋ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਸੁਖੀ ਵਸਣ ਭਾਵੇਂ ਕਿਤੇ ਵੀ ਰਹਿਣ |" ਇਹ ਕਹਿ ਕੇ ਸਰਬੀ ਨੇ ਦੋਵੇਂ ਹੱਥ ਜੋੜ ਕੇ ਮੱਥੇ ਨੂੰ ਲਾ ਲਏ | 
"ਹੁਣ ਜਿਵੇਂ ਉਸ ਦੇ ਫਰੈਂਚ ਦੋਸਤ ਨੂੰ ਖਿੜੇ ਮੱਥੇ ਸਵੀਕਾਰ ਕਰ ਲਿਆ ਹੈ ਜੇ ਕਿਤੇ ਉਸ ਸਮੇਂ ਅਨੂਪ ਨੂੰ ਸਵੀਕਾਰ ਲਿਆ ਹੂੰਦਾ!" ਦਰਸ਼ਨਾ ਨੇ ਫੁਲਕਿਆਂ ਨੂੰ ਗਰਮ ਡੱਬੇ ਵਿਚ ਬੰਦ ਕਰਦਿਆਂ ਕਿਹਾ |
   ਇੰਨੇ ਨੂੰ ਹੱਥ ਵਿਚ ਸਕਾਚ ਦਾ ਗਲਾਸ ਫੜੀ ਸੁਖਦੇਵ ਰਸੋਈ ਵਿਚ ਆ ਗਿਆ, "ਰੋਟੀ ਵਿਚ ਅਜੇ ਕਿੰਨੀ ਕੁ ਦੇਰ ਐ?" ਆਉਂਦਿਆਂ ਹੀ ਉਸ ਨੇ ਪੁੱਛਿਆ |
"ਬੈਠੋ ਕੁਰਸੀ 'ਤੇ, ਤਿਆਰ ਐ ਰੋਟੀ |" ਦਰਸ਼ਨਾ ਨੇ ਕਿਹਾ |    
   ਸਰਬਜੀਤ ਨੇ ਮੇਜ਼ ਉਪਰ ਖਾਣਾ ਲਾ ਦਿੱਤਾ | ਤਿੰਨਾਂ ਨੇ ਇਕੱਠਿਆਂ ਬੈਠ ਕੇ ਰੋਟੀ ਖਾਧੀ | ਰੋਟੀ ਖਾਂਦਿਆਂ ਬੌਬੀ ਦੀਆਂ ਗੱਲਾਂ ਚਲਦੀਆਂ ਰਹੀਆਂ | ਰੋਟੀ ਖਾ ਲੈਣ ਮਗਰੋਂ ਵੀ ਬੜੀ ਦੇਰ ਉਸ ਨੂੰ ਇਸ ਗੈਂਗ ਜਾਲ਼ ਵਿਚੋਂ ਕੱਢਣ ਦੀਆਂ ਵਿਉਂਤਾਂ ਸੋਚੀਆਂ ਜਾਣ ਲੱਗੀਆਂ | ਸਰਬਜੀਤ ਦੇਰ ਰਾਤ ਘਰ ਮੁੜੀ | ਉਸ ਸਮੇਂ ਬੌਬੀ ਆਪਣੇ ਕਮਰੇ ਵਿਚ ਸੁੱਤਾ ਪਿਆ ਸੀ |  
   ਚੌਥੇ ਦਿਨ ਆਥਣ ਨੂੰ ਜਦੋਂ ਬੌਬੀ ਘਰ ਸੀ, ਬਾਹਰਲੇ ਗੇਟ ਦੀ ਘੰਟੀ ਖੜਕੀ | ਬੌਬੀ ਨੇ ਸਕਰੀਨ 'ਤੇ ਦੇਖਿਆ ਤਾਂ ਗੇਟ ਦੇ ਸਾਹਮਣੇ ਸੁਖਦੇਵ ਖੜ੍ਹਾ ਸੀ | ਬੌਬੀ ਨੇ ਰਿਮੋਟ ਨਾਲ ਗੇਟ ਖੋਲ੍ਹ ਦਿੱਤਾ ਤੇ ਉਹ ਆਪਣੀ ਕਾਰ ਨੂੰ ਅੰਦਰ ਲੈ ਆਇਆ | ਡਰਾਈਵਵੇਅ ਵਿਚ ਕਾਰ ਖੜ੍ਹੀ ਕਰ ਕੇ ਜਦੋਂ ਉਹ ਕਾਰ ਵਿਚੋਂ ਬਾਹਰ ਨਿਕਲਿਆ ਤਾਂ ਦਰਸ਼ਨਾ ਵੀ ਉਸ ਦੇ ਨਾਲ ਸੀ | ਦਰਸ਼ਨਾ ਨੂੰ ਦੇਖ ਕੇ ਬੌਬੀ ਨੇ ਸਰਬਜੀਤ ਨੂੰ ਅਵਾਜ਼ ਦਿੱਤੀ, "ਮੌਮ! ਅੰਕਲ ਆਂਟੀ ਆਏ ਆ |" 
"ਕਿਹੜੇ ਆਂਟੀ ਅੰਕਲ ਆਏ ਆ?" ਫੈਮਲੀਰੂਮ ਵੱਲ ਆਉਂਦੀ ਹੋਈ ਮਾਂ ਨੇ ਅਣਜਾਣ ਬਣਦਿਆਂ ਪੁੱਛਿਆ | ਇੰਨੇ ਨੂੰ ਉਹ ਪੌੜੀਆਂ ਚੜ੍ਹ ਆਏ ਸਨ | 
"ਧੰਨ ਭਾਗ ਸਾਡੇ! ਜਿਹੜੇ ਤੁਸੀਂ ਅੱਜ ਇਕੱਠੇ ਆਏ ਓ |" ਸਰਬਜੀਤ ਦਰਸ਼ਨਾ ਨੂੰ ਜੱਫੀ ਵਿਚ ਲੈਂਦੀ ਹੋਈ ਬੋਲੀ |
"ਅਸੀਂ ਵੈਨਕੂਵਰ ਗਏ ਸੀ, ਸੋਚਿਆ ਕੋਲ ਦੀ ਕੀ ਲੰਘਣੈ, ਬੌਬੀ ਨੂੰ ਮਿਲ ਚੱਲੀਏ | ਇਹਨੂੰ ਤਾਂ ਆਪਣੇ ਕੰਮਾਂ 'ਚੋਂ ਹੀ ਵਿਹਲ ਨਹੀਂ ਮਿਲਦੀ |" ਸੁਖਦੇਵ ਨੇ ਵਿਅੰਗ ਨਾਲ ਕਿਹਾ |
"ਨਹੀਂ ਅੰਕਲ, ਅਜੇ ਕੱਲ੍ਹ ਤਾਂ ਆਪਣੀ ਫੋਨ 'ਤੇ ਗੱਲ ਹੋਈ ਆ |" ਬੌਬੀ ਨੂੰ ਹੋਰ ਕੋਈ ਗੱਲ ਨਹੀਂ ਸੀ ਔੜ ਰਹੀ |
"ਬੱਚੂ, ਮੈਂ ਫੂਨ ਦੀ ਗੱਲ ਨਹੀਂ ਕੀਤੀ, ਮਿਲਣ ਦੀ ਗੱਲ ਕੀਤੀ ਐ |" ਸੁਖਦੇਵ ਨੇ ਉਸ ਦੇ ਨਾਲ ਸੋਫੇ ਉਪਰ ਬੈਠਦਿਆਂ ਕਿਹਾ |
"ਤੁਸੀਂ ਬੈਠ ਕੇ ਗੱਲਾਂ ਕਰੋ, ਮੈਂ ਚਾਹ ਬਣਾ ਕੇ ਲਿਆਉਂਦੀ ਆਂ |" ਸਰਬਜੀਤ ਸੋਫੇ ਤੋਂ ਉਠਦੀ ਹੋਈ ਬੋਲੀ |
"ਮੈਂ ਤਾਂ ਚਾਹ ਨਹੀਂ ਪੀਣੀ, ਤੁਸੀਂ ਆਪਣੇ ਲਈ ਬਣਾਉਣੀ ਹੈ ਤਾਂ ਬਣਾ ਲਵੋ |" ਸੁਖਦੇਵ ਨੇ ਕਿਹਾ |
"ਅੰਕਲ, ਫਿਰ ਡਰਿੰਕ ਲੈ ਲਵੋ | ਕਿਹੜੀ ਲੈ ਕੇ ਆਵਾਂ?" ਬੌਬੀ ਨੇ ਸੁਲਾਹ ਮਾਰੀ | 
"ਚੱਲ, ਤੇਰੀ ਬਾਰ ਵਿਚ ਹੀ ਬੈਠਦੇ ਆਂ |" ਸੁਖਦੇਵ ਦਿਲੋਂ ਚਾਹੁੰਦਾ ਸੀ ਕਿ ਬੌਬੀ ਜਾਂਦਿਆਂ ਸ਼ਰਾਬ ਲਈ ਕਹੇ ਤਾਂ ਜੋ ਪਾਸੇ ਹੋ ਕੇ ਉਸ ਨਾਲ ਗੱਲਾਂ ਕੀਤੀਆਂ ਜਾ ਸਕਣ | 
   ਉਹ ਸੋਫੇ ਤੋਂ ਉਠ ਖੜ੍ਹਾ ਹੋਇਆ ਤੇ ਬੌਬੀ ਦੇ ਮਗਰ ਪੌੜੀਆਂ ਉਤਰ ਗਿਆ | ਬੌਬੀ ਨੇ ਬੇਸਮਿੰਟ ਵਿਚ ਇਕ ਕਮਰਾ ਸਪੈਸ਼ਲ ਬਾਰ ਲਈ ਤਿਆਰ ਕਰਵਾਇਆ ਹੋਇਆ ਸੀ | ਜਿਸ ਵਿਚ ਕੁਝ ਉੱਚੀਆਂ ਕੁਰਸੀਆਂ ਤੇ ਕਾਊਚ ਰੱਖੇ ਹੋਏ ਸਨ | ਅਲਮਾਰੀਆਂ ਵਿਚ ਕਈ ਕਿਸਮ ਦੀ ਸ਼ਰਾਬ ਪਈ ਹੋਈ ਸੀ | ਵਾਈਨ ਵਾਸਤੇ ਅੱਡ ਖਾਨੇ ਬਣੇ ਹੋਏ ਸਨ, ਜਿਨ੍ਹਾਂ ਵਿਚ ਅਨੇਕ ਮੁਲਕਾਂ ਦੀ ਵਾਈਨ ਦੀਆਂ ਬੋਤਲਾਂ ਟੇਢੀਆਂ ਕਰਕੇ ਰੱਖੀਆਂ ਹੋਈਆਂ ਸਨ |
"ਅੰਕਲ, ਕਿਹੜੀ ਪੀਣੀ ਚਾਹੋਗੇ?" ਬੌਬੀ ਨੇ ਅਲਮਾਰੀਆਂ ਦੇ ਖਾਨਿਆਂ ਵਿਚ ਪਈਆਂ ਬੋਤਲਾਂ ਵੱਲ ਇਸ਼ਾਰਾ ਕਰਦਿਆਂ ਪੁੱਛਿਆ |
"ਆਪਣਾ ਤਾਂ ਇਕੋ ਬਰਾਂਡ ਐ 'ਬਲੈਕ ਲੇਬਲ' |" ਸੁਖਦੇਵ ਨੇ ਚੌਨੁਕਰੀ ਬੋਤਲ ਵੱਲ ਉਂਗਲ ਕਰਦਿਆਂ ਕਿਹਾ |
   ਬੌਬੀ ਨੇ ਇਕ ਗਲਾਸ ਵਿਚ ਸੁਖਦੇਵ ਨੂੰ ਸਕਾਚ ਦਾ ਡਰਾਮ ਬਣਾ ਦਿੱਤਾ ਅਤੇ ਆਪ ਉਸ ਨੇ ਫਰੀਜ਼ਰ ਵਿਚੋਂ ਬੀਅਰ ਦਾ ਬੱਤਾ ਕੱਢ ਲਿਆ | ਉਹਨਾਂ ਕਾਊਚ ਉਪਰ ਆਹਮੋ ਸਾਹਮਣੇ ਬੈਠ ਕੇ ਆਪਣੇ ਜਾਮ ਟਕਰਾਏ ਤੇ ਸੁਖਦੇਵ ਨੇ 'ਬੌਬੀ ਦੀ ਸਫਲਤਾ ਦੇ ਨਾਮ' ਕਹਿ ਕੇ ਗਲਾਸ ਬੁੱਲ੍ਹਾਂ ਨੂੰ ਲਾ ਲਿਆ | ਗੱਲ ਤੋਰਨ ਦੇ ਬਹਾਨੇ ਸੁਖਦੇਵ ਨੇ ਬੌਬੀ ਕੋਲੋਂ ਪੁੱਛਿਆ, "ਤੇਰਾ ਫਰਨੀਚਰ ਫੈਕਟਰੀ ਲਾਉਣ ਦਾ ਵਿਚਾਰ ਸੀ, ਉਸ ਦਾ ਕੀ ਬਣਿਆ?"
"ਜਿਹੜੀ ਰਕਮ ਜੋੜੀ ਸੀ, ਉਹ ਖਰਚ ਹੋ ਗਈ ਅੰਕਲ |"
"ਕੰਮ ਤਾਂ ਨਵਾਂ ਕੋਈ ਹੋਰ ਵਿੱਢਿਆ ਨਹੀਂ, ਫਿਰ ਰਕਮ ਕਿੱਥੇ ਖਰਚ ਹੋ ਗਈ? ਫੈਕਟਰੀ ਲਾਉਣ ਦੀ ਵਿਉਂਤ ਤਾਂ ਤੂੰ ਮੁਕਦਮਾ ਖਤਮ ਹੋਣ ਤੋਂ ਬਾਅਦ ਬਣਾ ਰਿਹਾ ਸੀ |" ਸੁਖਦੇਵ ਚਾਹੁੰਦਾ ਸੀ ਕਿ ਉਹ ਅਸਲ ਗੱਲ ਆਪ ਹੀ ਕਰ ਦੇਵੇ |
"ਬਸ ਇਧਰ ਉਧਰ ਖਰਚ ਹੋ ਗਈ | ਹੁਣ ਮੈਂ ਫੈਕਟਰੀ ਲਾਉਣ ਦਾ ਵਿਚਾਰ ਤਿਆਗ ਦਿੱਤਾ ਹੈ |" ਬੌਬੀ ਨੇ ਗੱਲ ਖਤਮ ਕਰਨੀ ਚਾਹੀ |
"ਬੌਬੀ, ਮੈਨੂੰ ਪਤਾ ਹੈ ਕਿ ਉਹ ਰਕਮ ਕਿੱਥੇ ਖਰਚ ਹੋਈ ਐ | ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਗੱਲ ਕਿਵੇਂ ਸ਼ੁਰੂ ਕਰਾਂ | ਅਸਲ ਵਿਚ ਮਾਪਿਆਂ ਨੂੰ ਆਪਣੀ ਔਲਾਦ ਦੀਆਂ ਬੁਰਾਈਆਂ ਦਾ ਪਤਾ ਬਹੁਤ ਦੇਰ ਬਾਅਦ ਵਿਚ ਲਗਦੈ | ਉਸ ਤੋਂ ਪਹਿਲਾਂ ਹਰ ਕੋਈ ਉਹਨਾਂ ਬੁਰਾਈਆਂ ਤੋਂ ਜਾਣੂ ਹੋ ਚੁਕਿਆ ਹੁੰਦੈ | ਪਹਿਲਾਂ ਮੈਂ ਤੈਨੂੰ ਕਿਸੇ ਖਰੂਦੀ ਗੈਂਗ ਦਾ ਮੈਂਬਰ ਹੀ ਸਮਝਦਾ ਸੀ | ਪਰ ਤੇਰੇ ਜਿਹਲ ਚਲੇ ਜਾਣ ਮਗਰੋਂ ਮੈਨੂੰ ਪਤਾ ਲੱਗਾ ਕਿ ਤੇਰਾ ਡਰੱਗ ਗੈਂਗ ਨਾਲ ਵੀ ਸਬੰਧ ਹੈ | ਪੁਲੀਸ ਦੀ ਮੁਸਤੈਦੀ ਕਾਰਨ ਹੁਣ ਬਹੁਤੀ ਡਰੱਗ ਫੜੀ ਜਾਣ ਲੱਗੀ ਐ | ਤੇਰੀ ਰਕਮ ਵੀ ਡਰੱਗ ਦੇ ਧੰਦੇ ਵਿਚ ਹੀ ਖੁਰਦ ਬੁਰਦ ਹੋਈ ਐ | ਇਸ ਤੋਂ ਬਿਨਾਂ ਤਿੰਨ ਵਾਰ ਤੇਰੇ ਉਪਰ ਜਾਨ ਲੇਵਾ ਹਮਲੇ ਹੋ ਚੁਕੇ ਨੇ | ਤੂੰ ਕਿਸਮਤ ਨਾਲ ਹੀ ਬਚਦਾ ਰਿਹੈਂ | ਜੇ ਤੈਨੂੰ ਕੁਝ ਹੋ ਗਿਆ ਤਾਂ ਤੇਰੀ ਮਾਂ ਦਾ ਕੀ ਹਾਲ ਹੋਵੇਗਾ ਤੂੰ ਕਦੀ ਸੋਚਿਐ?" ਸੁਖਦੇਵ ਇਕ ਵਾਰ ਹੀ ਸਾਰੀਆਂ ਗੱਲਾਂ ਕਹਿ ਗਿਆ |
"ਅੰਕਲ, ਤੁਹਾਨੂੰ ਕਿਸ ਕਿਹਾ ਕਿ ਮੈਂ ਨਸ਼ਿਆਂ ਦਾ ਧੰਦਾ ਕਰਦਾ ਹਾਂ?" 
"ਮੈਂ ਤਾਂ ਪਹਿਲਾਂ ਹੀ ਕਿਹਾ ਹੈ ਕਿ ਜਿਹੜੀ ਗੱਲ ਦਾ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਂਦਾ ਐ, ਉਸ ਦਾ ਮਾਪਿਆਂ ਨੂੰ ਸਭ ਤੋਂ ਬਾਅਦ ਵਿਚ ਪਤਾ ਲਗਦੈ | ਅਖੀਰ ਸਾਨੂੰ ਵੀ ਕਿਸੇ ਨਾ ਕਿਸੇ ਕੋਲੋਂ ਪਤਾ ਲੱਗਣਾ ਹੀ ਸੀ | ਬੌਬੀ, ਜਿਹੜਾ ਵੀ ਇਕ ਵਾਰ ਇਸ ਜਾਲ ਵਿਚ ਫਸ ਗਿਆ ਉਸ ਨੂੰ ਮੁੜ ਕੇ ਨਿਕਲਣਾ ਬਹੁਤ ਮੁਸ਼ਕਲ ਹੁੰਦੈ | ਅਸੀਂ ਚਾਹੁੰਦੇ ਹਾਂ ਕਿ ਤੂੰ ਇਸ ਗੈਂਗ ਜਾਲ ਵਿਚੋਂ ਕਿਸੇ ਨਾ ਕਿਸੇ ਢੰਗ ਨਾਲ ਨਿਕਲ ਜਾਵੇਂ |" ਸੁਖਦੇਵ ਨੇ ਠੰਢੇ ਮਤੇ ਨਾਲ ਗੱਲ ਕੀਤੀ |
"ਅੰਕਲ, ਸੱਚ ਦੱਸਾਂ, ਮੈਂ ਆਪ ਵੀ ਇਸ ਜਾਲ ਵਿਚੋਂ ਨਿਕਲਣਾ ਚਾਹੁੰਦਾ ਹਾਂ | ਇਸ ਲਈ ਨਹੀਂ ਕਿ ਮੈਂ ਮੌਤ ਤੋਂ ਡਰ ਗਿਆ ਹਾਂ | ਮੈਂ ਮੌਤ ਤੋਂ ਨਹੀਂ ਡਰਦਾ | ਇਸ ਦੇ ਪਿੱਛੇ ਕੁਝ ਹੋਰ ਕਾਰਨ ਹਨ |" ਬੌਬੀ ਨੇ ਪਹਿਲੀ ਵਾਰ ਆਪਣੇ ਮਨ ਦੀ ਗੱਲ ਕਹੀ |
"ਕੀ ਉਹ ਕਾਰਨ ਮੈਨੂੰ ਦੱਸਣ ਵਾਲੇ ਨਹੀਂ?" ਸੁਖਦੇਵ ਨੇ ਜਾਣਨਾ ਚਾਹਿਆ |
"ਸਾਰੇ ਕਾਰਨ ਤਾਂ ਨਹੀਂ ਪਰ ਇਕ ਕਾਰਨ ਜਰੂਰ ਮੈਂ ਦੱਸ ਸਕਦਾ ਹਾਂ |" ਬੌਬੀ ਨੇ ਬੱਤੇ ਵਿਚ ਰਹਿੰਦੀ ਬੀਅਰ ਦੀ ਘੁੱਟ ਭਰੀ ਅਤੇ ਇਕ ਹੋਰ ਬੀਅਰ ਦਾ ਬੱਤਾ ਕੱਢ ਕੇ ਉਹ ਉਸ ਨੇ ਮਗ ਵਿਚ ਉਲੱਦ ਲਿਆ ਤੇ ਬੀਅਰ ਦੀ ਇਕ ਘੁੱਟ ਭਰ ਕੇ ਕਹਿਣਾ ਸ਼ੁਰੂ ਕੀਤਾ, "ਅੰਕਲ, ਬਦਲੇ ਦੀ ਭਾਵਨਾ ਨਾਲ ਅਸੀਂ ਵੀ ਕਈ ਕਤਲ ਕੀਤੇ ਅਤੇ ਸਾਡੇ ਮੁੰਡਿਆਂ ਦੇ ਵੀ ਕਈ ਕਤਲ ਹੋਏ ਪਰ ਸਾਨੂੰ ਕਦੀ ਅਹਿਸਾਸ ਹੀ ਨਹੀਂ ਸੀ ਹੋਇਆ ਕਿ ਜਿੰਨਾਂ ਦੇ ਮੁੰਡੇ ਮਰ ਰਹੇ ਹਨ ਉਹਨਾਂ ਦੇ ਮਾਪਿਆਂ ਦਾ ਕੀ ਹਾਲ ਹੁੰਦਾ ਹੋਵੇਗਾ | ਮੇਰੇ ਜਿਹਲ ਵਿਚ ਹੁੰਦਿਆਂ, ਪਿੱਛੋਂ ਮੇਰੇ ਦੋਸਤ ਦੀਪ ਦਾ ਕਤਲ ਹੋ ਗਿਆ | ਜਿਹਲ ਤੋਂ ਬਾਹਰ ਆਉਂਦਿਆਂ ਹੀ ਮੈਂ ਉਸ ਦੇ ਮਾਂ ਬਾਪ ਕੋਲ ਅਫਸੋਸ ਕਰਨ ਗਿਆ | ਉਹਨਾਂ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਉਹ ਸਾਲ ਵਿਚ ਹੀ ਬਹੁਤ ਬੁੱਢੇ ਹੋ ਗਏ ਜਾਪਦੇ ਸਨ | ਦੀਪ ਦੀ ਮਾਂ ਦਾ ਵਿਰਲਾਪ ਮੈਂ ਬਰਦਾਸ਼ਤ ਨਹੀਂ ਸੀ ਕਰ ਸਕਿਆ ਤੇ ਛੇਤੀ ਹੀ ਉਹਨਾਂ ਦੇ ਘਰ ਤੋਂ ਬਾਹਰ ਆ ਗਿਆ | ਤੁਹਾਨੂੰ ਪਤਾ ਹੈ ਕਿ ਦੀਪ ਦੇ ਸਟੋਰ ਵਿਚ ਮੈਂ ਵੀ ਹਿੱਸੇਦਾਰ ਸਾਂ | ਮੈਂ ਇਹ ਸੋਚ ਕੇ ਆਪਣਾ ਸਾਰਾ ਹਿੱਸਾ, ਬਿਨਾਂ ਕੁਝ ਲਿਆਂ, ਅੰਕਲ ਬਚਨ ਸਿੰਘ ਦੇ ਨਾਮ ਕਰਵਾ ਦਿੱਤਾ ਸੀ ਤਾਂ ਜੋ ਉਹਨਾਂ ਦੀ ਕਮਾਈ ਦਾ ਸਾਧਨ ਬਣਿਆ ਰਹੇ | ਪਰ ਉਹ ਜਾਇਦਾਦ ਵੀ ਉਹਨਾਂ ਨੂੰ ਸ਼ਾਂਤੀ ਨਹੀਂ ਦੇ ਸਕੀ | ਅੰਕਲ ਬਚਨ ਸਿੰਘ ਤਾਂ ਉਸ ਤੋਂ ਸਾਲ ਕੁ ਮਗਰੋਂ ਹੀ ਮਰ ਗਿਆ ਸੀ ਤੇ ਦੀਪ ਦੀ ਮਾਂ ਮਾਨਸਿਕ ਰੋਗਣ ਬਣ ਗਈ ਸੀ | ਕੱਲ੍ਹ ਉਹ ਵੀ ਮਰ ਗਈ |" 
"ਬਿਲਕੁਲ ਤੇਰੀ ਮਾਂ ਦਾ ਹਾਲ ਵੀ ਅਜੇਹਾ ਹੀ ਹੋਣਾ ਐ, ਜੇ ਤੈਨੂੰ ਕੁਝ ਹੋ ਗਿਆ |" ਸੁਖਦੇਵ ਨੇ ਬੌਬੀ ਦੇ ਜਜ਼ਬਾਤਾਂ ਨੂੰ ਟੁੰਬਿਆ |
"ਮੈਂ ਜਾਨਦਾਂ |" ਬੌਬੀ ਨੇ ਇਹ ਸ਼ਬਦ ਪੰਜਾਬੀ ਵਿਚ ਕਹੇ ਤੇ ਚੁੱਪ ਕਰ ਗਿਆ |
"ਬੌਬੀ, ਇਸ ਦਲਦਲ ਵਿਚੋਂ ਨਿਕਲਣ ਦਾ ਇਕੋ ਇਕ ਹੱਲ ਐ ਕਿ ਤੂੰ ਇਹ ਸ਼ਹਿਰ ਜਾਂ ਦੇਸ਼ ਛੱਡ ਕੇ ਕਿਤੇ ਦੂਰ ਚਲਿਆ ਜਾਵੇਂ | ਇਸ ਕੰਮ ਲਈ ਜਿਵੇਂ ਚਾਹੇਂ ਮੈਂ ਤੇਰੀ ਮਦਦ ਕਰਨ ਲਈ ਤਿਆਰ ਹਾਂ | ਜੇ ਤੂੰ ਚਾਹਵੇਂ ਤਾਂ ਅਸੀਂ ਵੀ ਤੇਰੇ ਕੋਲ ਹੀ ਰਹਿਣ ਲੱਗ ਪਵਾਂਗੇ |" ਸੁਖਦੇਵ ਨੇ ਸੁਝਾ ਦਿੱਤਾ |
"ਮੈਂ ਸੋਚਾਂਗਾ |" ਬੌਬੀ ਨੇ ਕੇਵਲ ਦੋ ਸ਼ਬਦ ਹੀ ਬੋਲੇ | ਪਤਾ ਨਹੀਂ ਉਹ ਆਪਣੇ ਮਨ ਵਿਚ ਕੀ ਸੋਚੀ ਜਾ ਰਿਹਾ ਸੀ |
"ਇਕ ਹੋਰ ਢੰਗ ਵੀ ਹੈ, 'ਨਵੇਂ ਨਾਮ ਤੇ ਨਵੇਂ ਪਛਾਣ ਪੱਤਰ ਹੇਠ ਆਪਣੀ ਪਛਾਣ ਛੁਪਾ ਕੇ ਰਹਿਣਾ' ਪਰ ਉਸ ਵਿਚ ਪੁਲਿਸ ਮਦਦ ਦੀ ਲੋੜ ਪਵੇਗੀ |" ਇਹ ਕਹਿ ਕੇ ਸੁਖਦੇਵ ਨੇ ਬੌਬੀ ਦੇ ਚਿਹਰੇ ਵੱਲ ਦੇਖਿਆ |
"ਪੁਲੀਸ ਦੀ ਸਹਾਇਤਾ! ਨਹੀਂ, ਇਸ ਤਰ੍ਹਾਂ ਮੈਂ ਨਹੀਂ ਕਰ ਸਕਦਾ |" ਬੌਬੀ ਨੇ ਦ੍ਰਿੜਤਾ ਨਾਲ ਕਿਹਾ |
"ਫਿਰ ਤੂੰ ਕੀ ਕਰਨਾ ਚਾਹੁੰਦਾ ਹੈਂ?" ਸੁਖਦੇਵ ਨੇ ਜਾਣਨਾ ਚਾਹਿਆ |
"ਜਦੋਂ ਕਿੰਦ ਹਨੀਮੂਨ ਤੋਂ ਵਾਪਸ ਮੁੜਿਆ ਤਾਂ ਮੈਂ ਉਸ ਨਾਲ ਵਿਨੀਪੈਗ ਜਾਣਾ ਚਾਹੁੰਦਾ ਹਾਂ | ਉਸ ਤੋਂ ਮਗਰੋਂ ਹੀ ਹੋਰ ਕੁਝ ਸੋਚਾਂਗਾ |" ਬੌਬੀ ਨੇ ਆਪਣੇ ਮਨ ਦੇ ਕੋਨੇ ਦੀ ਇਕ ਕੰਨੀ ਨੰਗੀ ਕੀਤੀ | 
   ਸੁਖਦੇਵ ਨੇ ਬੌਬੀ ਦੀ ਗੱਲ ਨੂੰ ਝਟ ਤਾੜ ਲਿਆ ਤੇ ਕਿਹਾ, "ਵਿਨੀਪੈਗ ਹੁਣ ਬਹੁਤ ਤਰੱਕੀ ਕਰ ਰਿਹੈ, ਉੱਥੇ ਤੇਰਾ ਕਾਰੋਬਾਰ ਵੀ ਛੇਤੀ ਜੰਮ ਸਕਦੈ | ਫਿਰ ਤਾਂ ਤੇਰਾ ਵਿਆਹ ਵੀ ਉੱਥੇ ਹੀ ਕਰ ਦਿਆਂਗੇ | ਹæੈਗੀ ਐ ਉੱਥੋਂ ਦੀ ਇਕ ਕੁੜੀ ਸਾਡੀ ਨਿਗਾਹ 'ਚ | ਦੋਵੇਂ ਭਰਾ ਸਾਢੂ ਬਣ ਜਾਇਓ |" ਸੁਖਦੇਵ ਨੇ ਹੱਸਦਿਆਂ ਕਿਹਾ |
"ਸਾਢੂ ਕੀ ਹੁੰਦਾ?" ਬੌਬੀ ਨੇ ਪੁੱਛਿਆ |
"ਜਿਵੇਂ ਮੈਂ ਤੇ ਤੇਰਾ ਡੈਡੀ ਜੈਰੀ ਸੀ | ਦਰਸ਼ਨਾ ਤੇ ਸਰਬੀ ਆਪੋ ਵਿਚ ਮਾਸੀ ਦੀਆਂ ਧੀਆਂ ਹਨ | ਉਹ ਕੁੜੀ ਤੇ ਰੋਜ਼ੀ ਆਪੋ ਵਿਚ ਮਾਮੇ ਫੁੱਫੀ ਦੀਆਂ ਧੀਆਂ ਨੇ |" ਸੁਖਦੇਵ ਨੇ ਉਸ ਕੁੜੀ ਬਾਰੇ ਗੱਲ ਤੋਰ ਦਿੱਤੀ, ਜਿਸ ਬਾਰੇ ਸਰਬਜੀਤ ਨੇ ਕਿਹਾ ਸੀ |
"ਵਿਆਹ ਬਾਰੇ ਵੀ ਸੋਚ ਲਾਵਾਂਗਾ ਪਰ ਅਜੇ ਨਹੀਂ | ਅਜੇ ਤਾਂ ਮੈਂ ਹੋਰ ਬਹੁਤ ਕੁਝ ਕਰਨ ਬਾਰੇ ਸੋਚਣਾ ਹੈ |" ਬੌਬੀ ਨੇ ਗੱਲ ਨੂੰ ਫਿਰ ਰੋਲ ਘਚੋਲੇ ਪਾ ਦਿੱਤਾ |
"ਹੋਰ ਕੀ ਸੋਚਣੈ | ਬਿਨਾਂ ਕਿਸੇ ਦੇ ਕੰਨੀਂ ਭਿਣਕ ਪਾਏ ਤੂੰ ਵਿਨੀਪੈਗ ਚਲਾ ਜਾ | ਕਿੰਦ ਤੇ ਰੋਜ਼ੀ ਸਵਿਟਰਜ਼ਲੈਂਡ ਤੋਂ ਸਿੱਧੇ ਵਿਨੀਪੈਗ ਹੀ ਆ ਜਾਣਗੇ | ਉਹਨਾਂ ਨੂੰ ਮੈਂ ਅੱਜ ਹੀ ਫੂਨ ਕਰ ਦਿੰਦਾ ਹਾਂ | ਵਿਨੀਪੈਗ ਵੀ ਮੈਂ ਫੂਨ ਕਰ ਦਿਆਂਗਾ, ਉਹ ਤੈਨੂੰ ਏਅਰਪੋਰਟ ਤੋਂ ਘਰ ਲੈ ਜਾਣਗੇ | ਉੱਥੇ ਕਿਸੇ ਹੋਟਲ ਮੋਟਲ ਵਿਚ ਰਹਿਣ ਦੀ ਲੋੜ ਨਹੀਂ |" ਸੁਖਦੇਵ ਨੇ ਬੌਬੀ ਨੂੰ ਸਲਾਹ ਦਿੱਤੀ |
"ਮੈਨੂੰ ਕੁਝ ਸੋਚਣ ਦਾ ਮੌਕਾ ਤਾਂ ਦਿਓ, ਅੰਕਲ | ਤੁਸੀਂ ਮੇਰੇ ਉਪਰ ਵਾਧੂ ਜਿਹਾ ਦਬਾਅ ਪਾਈ ਜਾ ਰਹੇ ਹੋ |" ਬੌਬੀ ਨੇ ਚਿੜਚੜੇ ਸੁਰ ਵਿਚ ਕਿਹਾ |
"ਮੈਂ ਤੇਰੇ ਉਪਰ ਕੋਈ ਦਬਾਅ ਨਹੀਂ ਪਾ ਰਿਹਾ | ਸਿਰਫ ਤੇ ਸਿਰਫ ਤੇਰੀ ਜਾਨ ਦੀ ਰੱਖਿਆ ਲਈ ਕਹਿ ਰਿਹਾ ਹਾਂ | ਤੇਰੇ ਲਈ ਸਾਰੀ ਰਾਤ ਸੋਚਣ ਲਈ ਪਈ ਐ | ਸਵੇਰੇ ਮੈਂ ਫਿਰ ਤੇਰੇ ਕੋਲ ਆਵਾਂਗਾ | ਇਹ ਜ਼ਿੰਦਗੀ ਮੁੜ ਨਹੀਂ ਮਿਲਣੀ ਝੱਲਿਆ! ਆ ਹੁਣ ਉਪਰ ਚੱਲੀਏ | ਮੈਂ ਤਾਂ ਇਕ ਡਰਾਮ ਵੱਧ ਹੀ ਲਾ ਲਿਆ ਗੱਲਾਂ ਗੱਲਾਂ ਵਿਚ |" ਇਹ ਕਹਿ ਕੇ ਸੁਖਦੇਵ ਉਠ ਖੜ੍ਹਾ ਹੋਇਆ |
**********
 
ਕਿਸੇ ਨੂੰ ਦੱਸੇ ਬਿਨਾਂ ਬੌਬੀ ਗਰੇਟਰ ਵੈਨਕੂਵਰ ਵਿਚੋਂ ਗਾਇਬ ਹੋ ਗਿਆ | ਪੁਲੀਸ ਜਿਹੜੀ ਸਦਾ ਪਰਛਾਵੇਂ ਵਾਂਗ ਉਸ ਦੇ ਪਿੱਛੇ ਲੱਗੀ ਰਹਿੰਦੀ ਸੀ, ਉਹ ਹੈਰਾਨ ਸੀ ਕਿ ਬੌਬੀ ਗਿਆ ਕਿਧਰ? ਕਿਤੇ ਉਹ ਕੋਈ ਨਵਾਂ ਚੰਦ ਤਾਂ ਨਹੀਂ ਚੜ੍ਹਾ ਦੇਵੇਗਾ | ਉਹ ਚੁੱਪ ਚਪੀਤਾ ਵਿਨੀਪੈਗ ਚਲਾ ਗਿਆ ਸੀ | ਕਿੰਦ ਉੱਥੇ ਹੀ ਸੀ | ਉੱਥੇ ਉਸ ਨੇ ਵਿਨੀਪੈਗ ਦੇ ਇਲਾਕੇ ਨੂੰ ਵਪਾਰਕ ਪੱਖੋਂ ਨਿਰਖਿਆ ਪਰਖਿਆ | ਵਪਾਰ ਲਈ ਉਹ ਸ਼ਹਿਰ ਉਸ ਨੂੰ ਚੰਗਾ ਨਾ ਲੱਗਾ ਪਰ ਰੋਜ਼ੀ ਦੇ ਮਾਮੇ ਦੀ ਕੁੜੀ ਨਾਲ ਉਸ ਦੀ ਮਲਾਕਾਤ ਜਰੂਰ ਹੋ ਗਈ | ਉਸ ਦਾ ਅਸਲ ਨਾਮ ਤਾਂ ਨਿਰਮਲ ਕੌਰ ਸੀ ਪਰ ਸਾਰੇ ਉਸ ਨੂੰ ਪਿਆਰ ਨਾਲ ਸਵੀਟੀ ਕਹਿੰਦੇ ਸਨ | ਉਹ ਵੀ ਉਸ ਨਾਲ ਸਵੀਟੀ ਕਹਿ ਕੇ ਹੀ ਗੱਲ ਬਾਤ ਕਰ ਰਿਹਾ ਸੀ | ਹੁਣ ਸਵੀਟੀ ਰਿਸੈਪਸ਼ਨ ਪਾਰਟੀ ਵਾਲੀ ਤੇਜ ਤਰਾਰ ਤੇ ਚੰਟ ਕੁੜੀ ਤਾਂ ਜਾਪਦੀ ਹੀ ਨਹੀਂ ਸੀ | ਉਹ ਬੜੀ ਸ਼ਰਮਾਕਲ਼, ਸਾਊ ਤੇ ਸਾਦਾ ਕੁੜੀ ਦਿਸ ਰਹੀ ਸੀ | ਉਹ ਬੜੀਆਂ ਹੀ ਸਿਆਣੀਆਂ ਗੱਲਾਂ ਕਰ ਰਹੀ ਸੀ | ਬੌਬੀ ਉਸ ਦੇ ਸੁਭਾਅ ਤੋਂ ਬਹੁਤ ਪ੍ਰਭਾਵਤ ਹੋਇਆ ਤੇ ਉਹ ਉਸ ਨੂੰ ਹੋਰ ਵੀ ਚੰਗੀ ਲੱਗਣ ਲੱਗ ਪਈ | ਪਰ ਉਸ ਨੇ ਅਜੇਹਾ ਕੋਈ ਪ੍ਰਭਾਵ ਨਹੀਂ ਛੱਡਿਆ ਜਿਸ ਤੋਂ ਇਹ ਜਾਪੇ ਕਿ ਉਹ ਉਸ ਨੂੰ ਦੇਖਣ ਲਈ ਹੀ ਆਇਆ ਹੈ | ਉਸ ਨੇ ਤਾਂ ਇੱਥੇ ਆਉਣ ਦਾ ਕਾਰਨ ਆਪਣੇ ਕਾਰੋਬਾਰ ਨੂੰ ਸਥਾਪਤ ਕਰਨਾ ਦੱਸਿਆ ਸੀ |
   ਉੱਥੇ ਦੋ ਦਿਨ ਰਹਿ ਕੇ ਉਹ ਉਂਟਾਰੀਓ ਸੂਬੇ ਦੇ ਟੁਰਾਂਟੋ, ਗੁਇਲਫ ਤੇ ਕਿਚਨਰ ਸ਼ਹਿਰਾਂ ਨੂੰ ਦੇਖਣ ਚਲਾ ਗਿਆ | ਕਾਰੋਬਾਰ ਦੇ ਨਜ਼ਰੀਏ ਤੋਂ ਕਿਚਨਰ ਸ਼ਹਿਰ ਉਸ ਨੂੰ ਚੰਗਾ ਲੱਗਾ | 
   
      ਬੌਬੀ ਨੂੰ ਇੱਥੋਂ ਗਿਆਂ ਅਜੇ ਚਾਰ ਦਿਨ ਹੀ ਹੋਏ ਸਨ ਕਿ ਸੈਮ ਨੂੰ ਉਸ ਤਾਈਂ ਕੰਮ ਨਿਕਲ ਆਇਆ | ਉਸ ਨੇ ਪਹਿਲਾਂ ਉਸ ਦੇ ਸੈਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਸ਼ ਕੀਤੀ | ਫੋਨ 'ਤੇ ਸੰਪਰਕ ਨਾ ਹੋ ਸਕਿਆ ਤਾਂ ਉਹ ਸ਼ੈਰਨ ਫਾਈਨ ਫਰਨੀਚਰ ਸਟੋਰ 'ਤੇ ਉਸ ਦਾ ਪਤਾ ਕਰਨ ਆਇਆ | ਮੈਨੇਜਰ ਨੇ ਹੈਰਾਨ ਹੁੰਦਿਆਂ ਕਿਹਾ, "ਉਹ ਸਾਨੂੰ ਦੱਸ ਕੇ ਨਹੀਂ ਗਿਆ | ਪਹਿਲਾਂ ਕਿਹੜਾ ਉਹ ਕਿਸੇ ਨੂੰ ਦੱਸ ਕੇ ਕਿਤੇ ਜਾਂਦਾ ਹੈ | ਅਸੀਂ ਤਾਂ ਸਮਝਦੇ ਸਾਂ ਕਿ ਉਹ ਤੇਰੇ ਜਾਂ ਜੈਗ ਨਾਲ ਕਿਤੇ ਗਿਆ ਹੋਵੇਗਾ | ਤੁਸੀਂ ਦੋਵੇਂ ਹੀ ਉਸ ਦੇ ਗੂੜ੍ਹੇ ਮਿੱਤਰ ਹੋ |"
   ਜੈਗ ਦਾ ਨਾਂ ਸੁਣਦਿਆਂ ਹੀ ਸੈਮ ਨੂੰ ਸ਼ੱਕ ਪਿਆ ਕਿ ਕਿਤੇ ਉਸ ਤੋਂ ਬਿਨਾਂ ਹੀ ਜੈਗ ਤੇ ਬੌਬੀ ਕੋਈ ਵੱਖਰੀ ਗੋਂਦ ਨਾ ਗੁੰਦ ਰਹੇ ਹੋਣ | ਇਹ ਸੋਚ ਕੇ ਉਸ ਨੇ ਉੱਥੋਂ ਹੀ, ਲੋਕਲ ਫੋਨ ਬੂਥ ਤੋਂ ਜੈਗ ਨੂੰ ਫੋਨ ਕਰ ਲਿਆ | ਜੈਗ ਉਸ ਸਮੇਂ ਟਰੱਕਿੰਗ ਕੰਪਣੀ ਵਿਚ ਬੈਠਾ ਆਪਣੇ ਟਰੱਕ ਦੇ ਗੇੜੇ ਦਾ ਇੰਤਜ਼ਾਰ ਕਰ ਰਿਹਾ ਸੀ | ਉਸ ਨੇ ਸੈਮ ਨੂੰ ਉੱਥੇ ਹੀ ਬੁਲਾ ਲਿਆ | ਜਦੋਂ ਉੱਥੇ ਆ ਕੇ ਸੈਮ ਨੇ ਬੌਬੀ ਬਾਰੇ ਪੁੱਛਿਆ ਤਾਂ ਜੈਗ ਨੇ ਲਾਪਰਵਾਹੀ ਨਾਲ ਕਹਿ ਦਿੱਤਾ, "ਉਹ ਇੰਡੀਆ ਜਾਂ ਮੈਕਸੀਕੋ ਵੱਲ ਚਲਾ ਗਿਆ ਹੋਵੇਗਾ | ਮੈਨੂੰ ਉਸ ਬਾਰੇ ਕੋਈ ਪਤਾ ਨਹੀਂ |"
"ਆਪਾਂ ਨੂੰ ਦੱਸੇ ਬਿਨਾਂ ਉਹ ਕਿਵੇਂ ਜਾ ਸਕਦਾ ਹੈ? ਮੇਰੇ ਕੋਲ ਆਰਡਰ ਆਏ ਹੋਏ ਨੇ, ਉਹਨਾਂ ਦਾ ਭੁਗਤਾਨ ਕਰਨਾ ਸੀ ਤਾਂ ਜੋ ਮਾਲ ਜਲਦੀ ਪਹੁੰਚ ਜਾਵੇ |" ਸੈਮ ਨੇ ਕਿਹਾ | 
"ਭੁਗਤਾਨ ਮੈਂ ਕਰ ਦਿੰਦਾ ਹਾਂ ਤੂੰ ਮਾਲ ਮੰਗਵਾ ਲੈ |" ਜੈਗ ਨੇ ਸੁਤੇ ਸਿੱਧ ਕਹਿ ਦਿੱਤਾ |
"ਭੁਗਤਾਨ ਤਾਂ ਮੈਂ ਆਪਣੇ ਕੋਲੋਂ ਵੀ ਕਰ ਸਕਦਾ ਸੀ ਪਰ ਇਹ ਅਸੂਲ ਦੇ ਉਲਟ ਹੈ |" ਸੈਮ ਕੈਰੀ ਅੱਖ ਨਾਲ ਜੈਗ ਵੱਲ ਦੇਖਦਾ ਹੋਇਆ ਬੋਲਿਆ |
"ਫਿਰ ਇਕ ਦੋ ਦਿਨ ਹੋਰ ਉਡੀਕ ਲੈ |" ਇਹ ਕਹਿ ਕੇ ਜੈਗ ਚੁੱਪ ਕਰ ਗਿਆ ਅਤੇ ਸੈਮ ਵੀ ਬਿਨਾਂ ਕੋਈ ਹੋਰ ਗੱਲ ਕੀਤਿਆਂ ਉੱਥੋਂ ਆ ਗਿਆ ਪਰ ਉਸ ਦੇ ਅੰਦਰ ਸੱæਕ ਦੀ ਇਕ ਗੰਢ ਬੱਝ ਗਈ ਸੀ |
   ਸੈਮ ਨੂੰ ਬਹੁਤੇ ਦਿਨ ਉਡੀਕ ਨਹੀਂ ਕਰਨੀ ਪਈ | ਤੀਸਰੇ ਦਿਨ ਉਸ ਨੂੰ ਪਤਾ ਲੱਗਾ ਕਿ ਬੌਬੀ ਮੁੜ ਆਇਆ ਹੈ | ਝਟ ਉਸ ਨੇ ਬੌਬੀ ਨੂੰ ਫੋਨ ਕਰ ਦਿੱਤਾ | ਬੌਬੀ ਨੇ ਸੈਮ ਨੂੰ ਆਪਣੇ ਫਰਨੀਚਰ ਸਟੋਰ 'ਤੇ ਬੁਲਾ ਲਿਆ | ਉਸ ਆਉਂਦਿਆਂ ਹੀ ਪਹਿਲਾ ਸਵਾਲ ਕੀਤਾ, "ਬੌਸ, ਬਿਨਾਂ ਦੱਸਿਆਂ ਹੀ ਕਿਧਰ ਚਲਾ ਗਿਆ ਸੀ ਤੂੰ?"
"ਕਈ ਅਜੇਹੇ ਕੰਮ ਵੀ ਹੁੰਦੇ ਨੇ ਜਿਹੜੇ ਬਿਨਾਂ ਦੱਸਿਆਂ ਕਰਨੇ ਪੈਂਦੇ ਹਨ | ਮੈਨੂੰ ਜੈਗ ਕੋਲੋਂ ਤੇਰਾ ਸੁਨੇਹਾ ਮਿਲ ਗਿਆ ਸੀ | ਹੁਣ ਤੂੰ ਆਪਣੇ ਕੰਮ ਵਿਚ ਪੂਰਾ ਮਾਹਿਰ ਹੋ ਗਿਆ ਹੈਂ | ਮੇਰੇ ਕੋਲੋਂ ਪੁੱਛਣ ਦੀ ਲੋੜ ਨਹੀਂ ਸੀ | ਆਪ ਹੀ ਮਾਲ ਮੰਗਵਾ ਲੈਣਾ ਸੀ | ਹੁਣ ਤੂੰ ਬੇਫਿਕਰ ਹੋ ਕੇ ਆਪਣਾ ਕਾਰੋਬਾਰ ਆਪ ਸੰਭਾਲ | ਮੇਰੇ ਵੱਲੋਂ ਤੈਨੂੰ ਖੁਲ੍ਹੀ ਛੁੱਟੀ ਹੈ |" ਬੌਬੀ ਨੇ ਉਸ ਨੂੰ ਹਲਾਸ਼ੇਰੀ ਦਿੱਤੀ | 
   ਉਸ ਸਮੇਂ ਬੌਬੀ ਬਹੁਤ ਖੁਸ਼ੀ ਦੇ ਮੂਡ ਵਿਚ ਜਾਪਦਾ ਸੀ ਪਰ ਇਸ ਦਾ ਵੀ ਸੈਮ ਉਪਰ ਉਲਟਾ ਹੀ ਅਸਰ ਹੋਇਆ | ਉਸ ਸੋਚਿਆ ਕਿ 'ਬੌਬੀ ਨੇ ਇੱਥੇ ਆਉਂਦਿਆਂ ਹੀ ਪਹਿਲਾਂ ਜੈਗ ਨੂੰ ਆਪਣੇ ਕੋਲ ਸੱਦਿਆ | ਇਹ ਗਿਆ ਵੀ ਉਸ ਨੂੰ ਦੱਸ ਕੇ ਹੀ ਹੋਵੇਗਾ | ਉਸ ਨੇ ਜਾਣ ਬੁੱਝ ਕੇ ਮੈਨੂੰ ਨਹੀਂ ਸੀ ਦੱਸਿਆ ਉਸ ਦਿਨ |' ਉਸ ਨੂੰ ਚੁੱਪ ਬੈਠਿਆਂ ਦੇਖ ਕੇ ਬੌਬੀ ਨੇ ਪੁੱਛਿਆ, "ਕੀ ਤੈਨੂੰ ਮਾਇਆ ਦੀ ਲੋੜ ਹੈ ਜਾਂ ਕੋਈ ਹੋਰ ਗੱਲ ਹੈ? ਮੈਨੂੰ ਬੇਝਿਜਕ ਹੋ ਕੇ ਦੱਸ |" 
"ਨਹੀਂ, ਐਸਾ ਕੁਝ ਵੀ ਨਹੀਂ | ਮੈਂ ਸੋਚਦਾ ਸੀ ਕਿ ਤੂੰ ਮੇਰੇ ਉਪਰ ਇੰਨਾ ਭਰੋਸਾ ਕੀਤਾ ਹੈ ਤਾਂ ਕਿਉਂ ਨਾ ਇਸ ਖੁਸ਼ੀ ਵਿਚ ਇਕ ਪਾਰਟੀ ਹੋ ਜਾਵੇ!" ਸੈਮ ਨੇ ਚਿਹਰੇ ਉਪਰ ਮੁਸਕਰਾਹਟ ਲਿਆ ਕੇ ਕਿਹਾ |
"ਜਰੂਰ ਕਰਾਂਗੇ ਪਾਰਟੀ ਪਰ ਇਕ ਦੋ ਦਿਨ ਠਹਿਰ ਕੇ | ਮੈਂ ਆਪਣੇ ਸਟੋਰ ਦੇ ਰਹਿੰਦੇ ਇਕ ਦੋ ਕੰਮ ਨਬੇੜ ਲਵਾਂ |" ਬੌਬੀ ਨੇ ਉਸ ਨੂੰ ਭਰੋਸਾ ਦਿਵਾਇਆ | ਸੈਮ ਬੌਬੀ ਕੋਲੋਂ ਉਠ ਕੇ ਜੈਗ ਕੋਲ ਚਲਾ ਗਿਆ | ਉਸ ਨੇ ਜੈਗ ਨੂੰ ਦੱਸਿਆ, "ਬੌਬੀ ਨੇ ਮੈਨੂੰ ਸੁਤੰਤਰ ਹੋ ਕੇ ਕੰਮ ਕਰਨ ਲਈ ਕਹਿ ਦਿੱਤਾ ਹੈ |"
"ਮੈਨੂੰ ਵੀ ਉਸ ਨੇ ਇਹੋ ਗੱਲ ਕਹੀ ਹੈ | ਪੀਟਰ ਨੂੰ ਵੀ ਉਸ ਨੇ ਇਹੋ ਗੱਲ ਕਹਿ ਦਿੱਤੀ ਹੋਵੇਗੀ |"
"ਫਿਰ ਉਹ ਆਪ ਕੀ ਕਰਨਾ ਚਾਹੁੰਦਾ ਹੈ?"
"ਇਸ ਬਾਰੇ ਤਾਂ ਉਸ ਨਾਲ ਕੋਈ ਗੱਲ ਨਹੀਂ ਹੋਈ ਪਰ ਮੈਨੂੰ ਲਗੱਦਾ ਹੈ ਕਿ ਉਹ ਹੁਣ ਆਪਣਾ ਬਿੰਬ ਸੁਧਾਰਨਾ ਚਾਹੁੰਦਾ ਹੈ |"
"ਇਸ ਖੁਸ਼ੀ ਵਿਚ ਫਿਰ ਕਿਉਂ ਨਾ ਉਸ ਨੂੰ ਇਕ ਪਾਰਟੀ ਦਿੱਤੀ ਜਾਵੇ | ਮੈਂ ਪੀਟਰ ਨੂੰ ਵੀ ਕਹਿ ਦਿਆਂਗਾ |"
"ਇਹ ਤੂੰ ਬਹੁਤ ਠੀਕ ਸੋਚਿਆ ਹੈ | ਮੈਂ ਅੱਜ ਹੀ ਉਸ ਨਾਲ ਗੱਲ ਕਰਦਾ ਹਾਂ |" ਜੈਗ ਨੇ ਉਤਸਾਹਤ ਹੋ ਕੇ ਕਿਹਾ |
"ਨਹੀਂ, ਤੂੰ ਅਜੇ ਉਸ ਨਾਲ ਗੱਲ ਨਹੀਂ ਕਰਨੀ | ਉਹ ਅਜੇ ਦੋ ਚਾਰ ਦਿਨ ਲਈ ਵਿਹਲਾ ਨਹੀਂ | ਮੈਂ ਹੁਣੇ ਉਸ ਕੋਲੋਂ ਆ ਰਿਹਾ ਹਾਂ | ਪਹਿਲਾਂ ਪਾਰਟੀ ਦਾ ਪ੍ਰਬੰਧ ਕਰ ਲਿਆ ਜਾਵੇ ਫਿਰ ਉਸ ਨਾਲ ਗੱਲ ਕਰਾਂਗੇ |" ਇਹ ਕਹਿ ਕੇ ਸੈਮ ਜੈਗ ਕੋਲੋਂ ਚਲਾ ਆਇਆ | ਇਹ ਸੋਚਦਿਆਂ ਉਸ ਦੇ ਮਨ ਵਿਚ ਈਰਖਾ ਹੋਰ ਵਧ ਗਈ, 'ਜੈਗ ਨੂੰ ਬੌਬੀ ਦੀ ਹਰ ਇਕ ਗੱਲ ਦਾ ਪਤਾ ਹੈ | ਉਹ ਇਸ ਨਾਲ ਹੀ ਸਲਾਹ ਮਸ਼ਵਰਾ ਕਰਦਾ ਹੈ | ਮੈਂ ਉਸ ਨਾਲ ਜੈਗ ਨਾਲੋਂ ਬਹੁਤ ਚਿਰ ਪਹਿਲਾਂ ਦਾ ਜੁੜਿਆ ਹੋਇਆ ਹਾਂ ਪਰ ਮੈਨੂੰ ਉਸ ਨੇ ਪਿੱਛੇ ਸੁੱਟ ਦਿੱਤਾ ਹੈ | ਲਗਦਾ ਹੈ ਕਿ ਉਹ ਜੈਗ ਨੂੰ ਸਾਡੇ ਉਪਰ ਬੌਸ ਬਣਾ ਕੇ ਬਿਠਾਉਣਾ ਚਾਹੁੰਦਾ ਹੈ | ਇਹ ਗੱਲ ਕਿਸੇ ਤਰ੍ਹਾਂ ਵੀ ਸਹਿਣ ਨਹੀਂ ਕੀਤੀ ਜਾ ਸਕਦੀ |" ਇਨ੍ਹਾਂ ਸੋਚਾਂ ਨੇ ਸੈਮ ਨੂੰ ਬੇਚੈਨ ਕੀਤਾ ਹੋਇਆ ਸੀ |
   ਦੋ ਦਿਨ ਲੰਘ ਜਾਣ ਬਾਅਦ ਜਦੋਂ ਬੌਬੀ ਨੇ ਸੈਮ ਨੂੰ ਕੋਈ ਫੋਨ ਨਾ ਕੀਤਾ ਤਾਂ ਉਸ ਦਾ ਫੋਨ ਆ ਗਿਆ | ਉਸ ਸਮੇਂ ਉਹ ਆਪਣੇ ਸਟੋਰ ਵਿਚ ਬੈਠਾ ਹਿਸਾਬ ਕਿਤਾਬ ਵਿਚ ਰੁੱਝਿਆ ਹੋਇਆ ਸੀ, "ਬੌਬੀ ਅੱਜ ਰਾਤ ਤੇਰੇ ਮਾਣ ਵਿਚ ਅਸੀਂ ਇਕ ਪਾਰਟੀ ਰੱਖ ਲਈ ਹੈ | ਜਰੂਰ ਵੇਲ਼ੇ ਸਿਰ ਪਹੁੰਚ ਜਾਣਾ | ਆਪਣੇ ਸਾਰੇ ਸਾਥੀ ਉੱਥੇ ਹਾਜ਼ਰ ਹੋਣਗੇ |"
"ਅਵੱਸ਼ |" ਬੌਬੀ ਨੇ ਕਿਹਾ ਤੇ ਮੁੜ ਆਪਣੇ ਕੰਮ ਲੱਗ ਗਿਆ | ਅਜੇ ਸੈਮ ਦੇ ਫੋਨ ਆਏ ਨੂੰ ਦਸ ਮਿੰਟ ਹੀ ਹੋਏ ਸਨ ਕਿ ਜੈਗ ਆਪ ਸਟੋਰ 'ਤੇ ਆ ਗਿਆ | ਉਹਨਾਂ ਇਕੱਠਿਆਂ ਪਾਰਟੀ 'ਤੇ ਜਾਣਾ ਤਹਿ ਕਰ ਲਿਆ |
   ਆਥਣ ਨੂੰ ਸਟੋਰ ਤੋਂ ਆ ਕੇ ਬੌਬੀ ਨੇ ਇਸ਼ਨਾਨ ਕੀਤਾ | ਆਪਣੇ ਕੱਪੜਿਆਂ ਹੇਠ ਦੀ ਬੁੱਲਟ ਪਰੂਫ ਜੈਕਟ ਪਾਈ ਤੇ ਦੋ ਰਿਵਾਲਵਰ ਬਾਹਰਲੀ ਜੈਕਟ ਵਿਚ ਲਕੋ ਕੇ ਟੈਕਸੀ ਨੂੰ ਫੋਨ ਕਰ ਦਿੱਤਾ | ਟੈਕਸੀ ਆਉਣ 'ਤੇ ਉਹ ਇਹ ਕਹਿ ਕੇ ਬਾਹਰ ਨਿਕਲ ਗਿਆ, "ਮੌਮ, ਮੈਂ ਰਾਤ ਨੂੰ ਦੇਰ ਨਾਲ ਅਵਾਂਗਾ |" 
   ਸੈਮ ਹੁਰਾਂ ਪਾਰਟੀ ਵੈਨਕੂਵਰ ਦੀ ਇਕ ਕਲੱਬ ਵਿਚ ਰੱਖੀ ਹੋਈ ਸੀ | ਉਸ ਵਿਚ ਬੌਬੀ ਦੀ ਜੁੰਡਲੀ ਦੇ ਸਾਰੇ ਮੈਂਬਰ ਆਏ ਹੋਏ ਸਨ | ਇਸ ਤੋਂ ਬਿਨਾਂ ਬਹੁਤ ਸਾਰੀਆਂ ਕੁੜੀਆਂ ਤੇ ਹੋਰ ਕਈ ਮੁੰਡੇ ਵੀ ਉੱਥੇ ਪਾਰਟੀ ਵਿਚ ਆਏ ਹੋਏ ਸਨ, ਜਿਨ੍ਹਾਂ ਨੂੰ ਬੌਬੀ ਨੇ ਪਹਿਲਾਂ ਕਦੀ ਨਹੀਂ ਸੀ ਦੇਖਿਆ | ਅੱਧੀ ਰਾਤ ਤਕ ਖੂਬ ਮੌਜ ਮਸਤੀ ਹੁੰਦੀ ਰਹੀ | ਪਰ ਕਿਸੇ ਕਿਸਮ ਦਾ ਵੀ ਲੜਾਈ ਝਗੜਾ ਉੱਥੇ ਨਹੀਂ ਹੋਇਆ ਜਿਹਾ ਕਿ ਇਹੋ ਜਿਹੀਆਂ ਪਾਰਟੀਆਂ ਵਿਚ ਹੋ ਜਾਇਆ ਕਰਦਾ ਹੈ | ਫਿਰ ਹੌਲ਼ੀ ਹੌਲ਼ੀ ਮਹਿਫਲ ਫਿੱਕੀ ਪੈਣ ਲੱਗੀ | ਜਦੋਂ ਬੌਬੀ ਤੇ ਜੈਗ ਘਰ ਜਾਣ ਲਈ ਤਿਆਰ ਹੋਏ ਤਾਂ ਸੈਮ ਨੇ ਕਿਹਾ, "ਚਲੋ, ਅਸੀਂ ਵੀ ਤੁਹਾਡੇ ਨਾਲ ਹੀ ਚਲਦੇ ਹਾਂ |" ਸੈਮ ਤੇ ਗੈਰੀ ਉਹਨਾਂ ਦੇ ਨਾਲ ਹੀ ਬਾਹਰ ਆ ਗਏ | ਉਹਨਾਂ ਦੇ ਕਲੱਬ ਵਿਚੋਂ ਬਾਹਰ ਨਿਕਲ ਦੇ ਪੰਜ ਮਿੰਟ ਮਗਰੋਂ ਪਾਰਕਿੰਗ ਲਾਟ ਵਿਚ ਗੋਲ਼ੀਆਂ ਚੱਲਣ ਲੱਗੀਆ ਅਤੇ ਸਾਰੇ ਪਾਸੇ ਭਗਦੜ ਮੱਚ ਗਈ | 
ਸਵੇਰੇ ਉਠਦਿਆਂ ਹੀ ਦਰਸ਼ਨਾ ਨੇ ਫੈਮਲੀਰੂਮ ਵਿਚ ਆ ਕੇ ਟੀਵੀ ਲਾ ਲਿਆ | ਉਸ ਸਮੇਂ ਖਬਰਾਂ ਵਾਲੇ ਚੈਨਲ 'ਤੇ ਇਹ ਖ਼ਬਰ ਆ ਰਹੀ ਸੀ, "ਦੋ ਹੋਰ ਇੰਡੋਕੈਨੇਡੀਅਨ ਗੈਂਗ ਹਿੰਸਾ ਦਾ ਸ਼ਿਕਾਰ | ਵੈਨਕੂਵਰ ਡਾਊਨ ਟਾਊਨ ਦੀ ਇਕ ਕਲੱਬ ਦੇ ਸਾਹਮਣੇ ਦੋ ਗਰੁੱਪਾਂ ਵਿਚ ਗੋਲ਼ੀਆਂ ਚੱਲੀਆਂ ਜਿਸ ਵਿਚ ਦੋ ਇੰਡੋਕੈਨੇਡੀਅਨ ਵਿਅਕਤੀ ਮਾਰੇ ਗਏ | ਪੁਲੀਸ ਉਹਨਾਂ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ ਪਰ ਅਜੇ ਉਹਨਾਂ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ |"
   ਖਬਰ ਦੇਖਦਿਆਂ ਹੀ ਦਰਸ਼ਨਾ ਨੇ ਸੁਖਦੇਵ, ਜਿਹੜਾ ਅਜੇ ਆਪਣੇ ਬਿਸਤਰੇ ਵਿਚ ਹੀ ਪਿਆ ਸੀ, ਨੂੰ ਅਵਾਜ਼ ਮਾਰ ਕੇ ਕਿਹਾ, "ਸੁਖ, ਰਾਤੀਂ ਆਪਣੇ ਦੋ ਹੋਰ ਮੁੰਡੇ ਮਾਰੇ ਗਏ|"
"ਕੀ ਈ! ਕਿੱਥੇ?" ਸੁਖਦੇਵ ਨੇ ਆਪਣੇ ਕਮਰੇ 'ਚੋਂ ਬਾਹਰ ਆਉਂਦਿਆਂ ਹੈਰਾਨੀ ਨਾਲ ਪੁੱਛਿਆ |
"ਡਾਊਨ ਟਾਊਨ ਦੀ ਕਿਸੇ ਕਲੱਬ ਵਿਚ ਪਰ ਕਲੱਬ ਦਾ ਨਾਂ ਨਹੀਂ ਦੱਸਿਆ |" ਦਰਸ਼ਨਾ ਸੁਖਦੇਵ ਵੱਲ ਦੇਖ ਕੇ ਬੋਲੀ ਜਿਹੜਾ ਅੱਧੜਵੰਜੇ ਹੀ ਫੈਮਲੀਰੂਮ ਵਿਚ ਆ ਗਿਆ ਸੀ | 
"ਰਾਤੀਂ ਤਾਂ ਆਪਣਾ ਬੌਬੀ ਵੀ ਡਾਊਨ ਟਾਊਨ ਇਕ ਪਾਰਟੀ 'ਚ ਗਿਆ ਸੀ |" ਸੁਖਦੇਵ ਦੇ ਮਨ ਵਿਚ ਇਕ ਡਰ ਜਿਹਾ ਪੈਦਾ ਹੋਇਆ |
"ਅੱਛਾ! ਮੈਂ ਸਰਬੀ ਨੂੰ ਫੋਨ ਕਰਕੇ ਪਤਾ ਕਰਦੀ ਹਾਂ |"
"ਅਜੇ ਫੂਨ ਨਾਂ ਕਰੀਂ ਮੈਂ ਪਹਿਲਾਂ ਪੂਰੀ ਖ਼ਬਰ ਦੇਖ ਲਵਾਂ |" ਉਹ ਟੀਵੀ ਵੱਲ ਧਿਆਨ ਲਾ ਕੇ ਬੈਠ ਗਏ | ਟੀਵੀ ਤੇ ਹੋਰ ਖ਼ਬਰਾਂ ਚੱਲ ਰਹੀਆਂ ਸਨ | ਅੱਧੇ ਘੰਟੇ ਮਗਰੋਂ ਫਿਰ ਉਹੀ ਖ਼ਬਰਾਂ ਦੁਹਰਾਈਆਂ ਜਾਣ ਲੱਗੀਆਂ | ਜਿਸ ਕਲੱਬ ਦੀ ਗੋਲ਼ੀਆਂ ਚੱਲਣ ਵਾਲੀ ਥਾਂ ਦਾ ਦ੍ਰਿਸ਼ ਦਿਖਾਇਆ ਜਾ ਰਿਹਾ ਸੀ, ਉਹ ਸੁਖਦੇਵ ਦੀ ਜਾਣੀ ਪਛਾਣੀ ਥਾਂ ਸੀ | ਸੁਖਦੇਵ ਦਾ ਡਰ ਸੱਚ ਵਿਚ ਅਬਦੀਲ ਹੁੰਦਾ ਲੱਗਾ ਤੇ ਉਸ ਦਰਸ਼ਨਾ ਨੂੰ ਕਿਹਾ, "ਫੂਨ ਕਰਨ ਨਾਲੋਂ ਆਪਾਂ ਆਪ ਜਾ ਕੇ ਪਤਾ ਕਰਕੇ ਆਉਂਦੇ ਹਾਂ |"
ਸਵੇਰੇ ਅਜੇ ਸਰਬਜੀਤ ਬਿਸਤਰੇ ਵਿਚ ਹੀ ਸੀ ਕਿ ਬਾਹਰਲੇ ਗੇਟ ਦੀ ਘੰਟੀ ਖੜਕੀ | ਉਸ ਨੇ ਆਪਣੇ ਕਮਰੇ ਵਿਚੋਂ ਆ ਕੇ ਸਕਰੀਨ ਉਪਰ ਦੇਖਿਆ | ਗੇਟ ਉਪਰ ਸੁਖਦੇਵ ਖੜ੍ਹਾ ਸੀ | ਉਸ ਨੂੰ ਦੇਖ ਕੇ ਉਸ ਦਾ ਦਿਲ ਧੜਕਿਆ ਕਿ 'ਸੁੱਖ ਹੋਵੇ ਜਿਹੜਾ ਬਿਨਾਂ ਫੂਨ ਕੀਤੇ ਹੀ ਆ ਗਿਆ' | ਉਹ ਰਿਮੋਟ ਰਹੀਂ ਗੇਟ ਖੋਲ੍ਹ ਕੇ ਆਪ ਘਰ ਦਾ ਬੂਹਾ ਖੋਲ੍ਹਣ ਲਈ ਪੌੜੀਆਂ ਉਤਰ ਆਈ | ਦਰਸ਼ਨਾ ਵੀ ਉਸ ਦੇ ਨਾਲ ਸੀ | ਆਉਂਦਿਆਂ ਹੀ ਸੁਖਦੇਵ ਨੇ ਪੁੱਛਿਆ, "ਬੌਬੀ ਕੀ ਕਰ ਰਿਹਾ ਏ?"
"ਉਹ ਆਪਣੇ ਕਮਰੇ ਵਿਚ ਅਜੇ ਸੁੱਤਾ ਪਿਆ ਐ | ਕਿਉਂ ਸੁੱਖ ਐੈ?"
"ਫਿਰ ਠੀਕ ਹੈ | ਸਾਨੂੰ ਤਾਂ ਇਕ ਖ਼ਬਰ ਨੇ ਐਵੇਂ ਧੁੜਕੂ ਲਾ ਦਿੱਤਾ ਸੀ ਕਿ ਗੈਂਗ ਹਿੰਸਾ ਵਿਚ ਦੋ ਇੰਡੋ ਕੈਨੇਡੀਅਨ ਮਾਰੇ ਗਏ |" ਦਰਸ਼ਨਾ ਨੇ ਸੁਖ ਦਾ ਸਾਹ ਭਰਦਿਆਂ ਕਿਹਾ |
   ਸਰਬਜੀਤ ਛੇਤੀ ਛੇਤੀ ਪੌੜੀਆਂ ਚੜ੍ਹ ਕੇ ਬੌਬੀ ਦੇ ਕਮਰੇ ਵਿਚ ਗਈ | ਬੌਬੀ ਉੱਥੇ ਨਹੀਂ ਸੀ | 
"ਮੇਰਾ ਬੌਬੀ!" ਸਰਬੀ ਨੇ ਬੌਬੀ ਦੇ ਕਮਰੇ ਵਿਚੋਂ ਨਿਕਲਦਿਆਂ ਧਾਅ ਮਾਰੀ | ਦਰਸ਼ਨਾ ਨੇ ਝਟ ਉਸ ਨੂੰ ਆਪਣੀਆਂ ਬਾਹਾਂ ਵਿਚ ਲੈ ਲਿਆ |
"ਸਰਬੀ, ਹੌਸਲਾ ਕਰ | ਕੀ ਪਤਾ ਉਹ ਕੋਈ ਹੋਰ ਮੁੰਡੇ ਹੋਣ |" ਸੁਖਦੇਵ ਨੇ ਉਸ ਨੂੰ ਢਾਰਸ ਬੰਨ੍ਹਾਉਣ ਦੀ ਕੋਸ਼ਸ਼ ਕੀਤੀ |
"ਕੋਈ ਵੀ ਹੋਣ, ਇਨ੍ਹਾਂ ਇੰਝ ਈ ਮਰ ਜਾਣਾ |" ਇਹ ਕਹਿੰਦਿਆਂ ਸਰਬੀ ਦਰਸ਼ਨਾ ਦੀਆਂ ਬਾਹਾਂ ਵਿਚ ਗਸ਼ ਖਾ ਕੇ ਲੁੜਕ ਗਈ | 
ਦਰਸ਼ਨਾ ਉਸ ਨੂੰ ਸੋਫੇ ਉਪਰ ਲਿਟਾਉਂਦੀ ਹੋਈ ਬੋਲੀ, "ਨਹੀਂ ਜਾਣਦੇ ਇਹ ਕਿ ਇਨ੍ਹਾਂ ਦੇ ਵਿਗੋਚੇ ਵਿਚ ਮਾਵਾਂ ਕਿਹੜੇ ਸੰਤਾਪ ਭੋਗਦੀਆਂ |"

 

ਸਮਾਪਤ