ਮੈਂ ਪੰਜਾਬੀ,ਮੇਰੀ ਸੋਚ ਪੰਜਾਬੀ,
ਮੇਰੀ ਅਣਖ਼ ਪੰਜਾਬੀ,ਮੇਰਾ ਦਿਲ ਪੰਜਾਬੀ,
ਮੈਂ ਪੰਜਾਬੀ ਮਾਂ ਦਾ ਜਾਇਆ।
ਵਿੱਚ ਪ੍ਰਦੇਸ਼ਾਂ ਦੇ…………..
ਨਾ ਮੈਂ ਵਤਨਾਂ ਨੂੰ ਭੁੱਲ ਪਾਇਆ,
ਵਿੱਚ ਪ੍ਰਦੇਸ਼ਾਂ ਦੇ………।
ਯਾਦਾਂ ਤੇਰੀਆਂ ਆਵਣ ਜਦ ਜਦ,
ਵੇ ਮੈਂ ਨੈਣੋ ਨੀਰ ਵਹਾਵਾਂ।
ਰੱਬ ਕਰੇ ਖੰਭ ਲੱਗ ਜਾਣ ਮੇਰੇ,
ਮੈਂ ਉੱਡ ਵਤਨਾਂ ਨੂੰ ਆਵਾਂ
ਲੱਭਿਆ ਨਾ ਮੇਰੀ ਸੋਚ ਜਿਹਾ ਕੋਈ,
ਗੋਰਾ ਮਨ ਹੀ ਥਿਆਇਆ।
ਵਿੱਚ ਪ੍ਰਦੇਸ਼ਾਂ ਦੇ……….।
ਮਹਿਬੂਬ ਨਾ ਮਿਲਦਾ ਇੱਥੇ ਕੋਈ,
ਨਾ ਮਿਲਦੇ ਹੀਰਾਂ ਰਾਂਝੇ।
ਟੱਟਦੇ ਰਿਸ਼ਤੇ ਕੱਚਾਂ ਵਾਂਗੂੰ,
ਨਾ ਦਿਲ ਹੀ ਮਿਲਦੇ ਸਾਂਝੇ।
ਪਿਆਸ ਨਾ ਬੁੱਝਦੀ ਬੜਾ ਬੁਝਾਵਾਂ,
ਮੈਂ ਦੀਦਾਂ ਦਾ ਤ੍ਰਿਹਾਇਆ।
ਵਿੱਚ ਪ੍ਰਦੇਸ਼ਾਂ ਦੇ…………।
ਵਿੱਚ ਕਲੱਬਾਂ ਨੱਚਦੇ ਲੋਕੀ,
ਨਾ ਭੰਗੜਾ ਨਾ ਗਿੱਧਾ ਏ।
ਨਾ ਪਾਵਣ ਕਿੱਕਲੀ ਮੁਟਿਆਰਾਂ,
ਡਾਂਸ ਹੀ ਬਸ ਉੱਘਾ ਹੈ।
ਇੱਥੇ ਆ ਕ ਹੇ ਪਤਾ ਲੱਗਿਆ,
ਕਿ ਮੇਰਾ ਸੱਭਿਆਚਾਰ ਸਵਾਇਆ।
ਵਿੱਚ ਪ੍ਰਦੇਸ਼ਾਂ ਦੇ………… ।
'ਫ਼ਰਵਾਲ਼ੀ' ਯਾਦ ਤੇਰੀ ਜਦ ਆਵੇ,
ਮੈਨੂੰ ਲੱਗੇ ਸਭ ਬੇਗਾਨਾ।
ਤੈਥੋਂ ਹੋ ਕੇ ਦੂਰ ਵੇ ਸੱਜਣਾ,
ਮੈਂ ਪਾਇਆ ਹੰਝੂਆਂ ਦਾ ਨਜ਼ਰਾਨਾ।
ਕੀਹਨੂੰ ਆਪਣਾ ਕਹਾਂ ਮੈਂ ਇੱਥੇ,
ਇੱਥੇ ਲੱਗੇ ਸਭ ਕੁਛ ਪਰਾਇਆ।
ਵਿੱਚ ਪ੍ਰਦੇਸ਼ਾਂ ਦੇ………
ਨਾ ਮੈ ਮਿੱਤਰਾਂ ਨੂੰ ਭੁੱਲ ਪਾਇਆ,
ਵਿੱਚ ਪ੍ਰਦੇਸ਼ਾਂ ਦੇ………।