ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ
(ਖ਼ਬਰਸਾਰ)
ਲੁਧਿਆਣਾ---ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਭਵਨ ਵਿਖੇ ਬਾਈ ਮੱਲ੍ਹ ਸਿੰਘ ਯਾਦਗਾਰੀ ਪੁਰਸਕਾਰ ਸਮਾਗਮ ਕਰਵਾਇਆ ਗਿਆ, ਜਿਸ 'ਚ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਕੁਲਪਤੀ ਡਾ: ਐਸ. ਐਸ. ਜੌਹਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਨਾਲ ਪ੍ਰਧਾਨਗੀ ਮੰਡਲ 'ਚ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਉਘੇ ਨਾਵਲਕਾਰ ਮਿੱਤਰ ਸੈਨ ਮੀਤ, ਉਘੇ ਰੰਗਕਰਮੀ ਕੇਵਲ ਧਾਲੀਵਾਲ, ਸੰਸਥਾ ਦੇ ਪ੍ਰਧਾਨ ਇੰਜੀਨੀਅਰ ਕਰਮਜੀਤ ਸਿੰਘ ਔਜਲਾ ਤੇ ਨੈਸ਼ਨਲ ਐਵਾਰਡੀ ਪ੍ਰਸਿੱਧ ਗ਼ਜ਼ਲਗੋ ਸ੍ਰੀਮਤੀ ਗੁਰਚਰਨ ਕੌਰ ਕੋਚਰ ਸ਼ਾਮਿਲ ਹੋਏ | ਇਸ ਮੌਕੇ ਪੰਜਾਬੀ ਸਾਹਿਤ ਜਗਤ ਦੀਆਂ ਦੋ ਪ੍ਰਮੁੱਖ ਸਖਸ਼ੀਅਤਾਂ ਕੇਵਲ ਧਾਲੀਵਾਲ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਕ੍ਰਮਵਾਰ ਬਾਈ ਮੱਲ੍ਹ ਸਿੰਘ ਯਾਦਗਾਰੀ ਪੁਰਸਕਾਰ-2013 ਤੇ ਬਾਈ ਮੱਲ੍ਹ ਸਿੰਘ ਯਾਦਗਾਰੀ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ | ਸਭਾ ਦੀ ਜਨਰਲ ਸਕੱਤਰ ਸ੍ਰੀਮਤੀ ਕੋਚਰ ਨੇ ਮੰਚ ਸੰਚਾਲਨ ਕਰਦਿਆਂ ਬਾਈ ਮੱਲ੍ਹ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ ਤੇ ਨਾਲ ਹੀ ਕੇਵਲ ਧਾਲੀਵਾਲ ਦੀਆਂ ਰੰਗਮੰਚ ਦੇ ਖੇਤਰ 'ਚ ਕੀਤੀਆਂ ਗਈਆਂ ਸਿਰਮੌਰ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪ੍ਰੋ: ਗੁਰਇਕਬਾਲ ਸਿੰਘ, ਤਰਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਬਲਵੀਰ ਜਸਵਾਲ, ਪ੍ਰੋ: ਕਿਸ਼ਨ ਸਿੰਘ, ਤਰਲੋਚਨ ਸਿੰਘ ਨਾਟਕਕਾਰ, ਸਵਰਨਜੀਤ ਕੌਰ ਗਰੇਵਾਲ, ਸੁਖਵਿੰਦਰ ਸਿੰਘ, ਜਗਸ਼ਰਨ ਸਿੰਘ ਛੀਨਾ, ਭਾਈ ਰਵਿੰਦਰ ਸਿੰਘ ਦੀਵਾਨਾ, ਇੰਜੀ: ਆਰ. ਪੀ. ਸਿੰਘ, ਰਣਜੀਤ ਸਿੰਘ, ਇੰਜੀ: ਸੁਖਦੇਵ ਸਿੰਘ ਲਾਜ਼, ਗੁਰਦੀਸ਼ ਕੌਰ ਗਰੇਵਾਲ, ਅਮਰਜੀਤ ਸ਼ੇਰਪੁਰੀ, ਗੁਰਨਾਮ ਸਿੰਘ ਕੋਮਲ, ਰਘਬੀਰ ਸਿੰਘ ਸੰਧੂ, ਦਰਸ਼ਨ ਸਿੰਘ, ਸਰਬਜੀਤ ਵਿਰਦੀ, ਮਨਿੰਦਰਜੀਤ ਕੌਰ ਔਜਲਾ, ਸੰਪੂਰਨ ਸਨਮ, ਰਜਿੰਦਰ ਵਰਮਾ, ਪਰਮਜੀਤ ਕੌਰ ਮਹਿਕ, ਗੁਰਦੇਵ ਸਿੰਘ, ਹਰਜਿੰਦਰ ਜਵੱਦੀ, ਕੰਵਲ ਵਾਲੀਆ, ਜਸਬੀਰ ਸਿੰਘ ਸੌਹਲ ਆਦਿ ਹਾਜ਼ਰ ਸਨ
