ਮੱਕੀ ਦੀ ਉਹ ਰੋਟੀ...
ਉੱਤੇ ਮੱਖਣੀ ਦਾ ਪੇੜਾ...
ਕਾੜਨੀ ਦੀ ਉਹ ਲੱਸੀ...
ਨਾਲ ਸਰੋਂ ਵਾਲਾ ਸਾਗ...
ਮਾਂ ਦਾ ਉਹ ਪਿਆਰ....
ਤੇ ਯਾਦਾਂ ਵਾਲਾ ਨਿੱਘ...
ਅੱਜ ਖੋਰੇ ਕਿਵੇਂ ਚੇਤੇ ਆ ਗਿਆ...
ਯਾਦਾਂ ਦਾ ਇਹ ਦਰਦ....
ਨਾ ਜਾਣੇ ਕਿਉ ਜੁਬਾਨ ਉੱਤੇ ਆ ਗਿਆ..
ਵਤਨਾਂ ਤੋਂ ਬੈਠੇ ਦੂਰ....
'ਝੱਲੇ ਵਾਲੀਏ' ਨੂੰ ਅੱਜ ਫਿਰ ਰੁਬਾ ਗਿਆ....।