ਗੂੰਜਦੇ ਏਦਾਂ ਹੀ ਨਾਹਰੇ ਰਹਿਣਗੇ।
ਹੱਕਾਂ ਖਾਤਰ ਲੋਕ ਲੜਦੇ ਰਹਿਣਗੇ।
ਵਰਨਗੇ ਕੁਝ ਮੌਤ ਬਾਕੀ ਸੂਰਮੇ ,
ਤੇਰੀਆਂ ਜੇਲਾਂ ਇਹ ਭਰਦੇ ਰਹਿਣਗੇ।
ਤੇਰਿਆਂ ਜੁਲਮਾਂ ਦਾ ਬਦਲਾ ਲੈਣ ਨੂੰ ,
ਜਿੰਦਗੀ ਦੇ ਫੱਟ ਕਹਿੰਦੇ ਰਹਿਣਗੇ।
ਇਹਨਾ ਕੋਲੋਂ ਝਾਕ ਛੱਡ ਇਨਸਾਫ ਦੀ,
ਲਾਰਿਆਂ ਨਾ ਇਹ ਵਰਾਉਦੇ ਰਹਿਣਗੇ।
ਆਉ ਰਲ ਕੇ ਨੱਥ ਪਾਈਏ ਦੋਸਤੋ ,
ਸਾਨ੍ਹ ਨਹੀ ਤਾਂ ਫਸਲ ਮੁਛਦੇ ਰਹਿਣਗੇ।
ਕੂੜ ਦਾ ਹੈ ਰਾਜ ਥੋੜੀ ਦੇਰ ਹੀ ,
ਸਂੱਚ ਦੇ ਹੀ ਝੰਡੇ ਝੁਲਦੇ ਰਹਿਣਗੇ।
ਪੈਰ ਮੰਜਿਲ ਵੱਲ ਤੁਰੇ ਜੋ ਦੋਸਤੋ ,
ਕੰਡਿਆਂ ਪੱਥਰਾਂ ਤੇ ਤੁਰਦੇ ਰਹਿਣਗੇ।
ਛੱਡੀਆਂ ਜੇ ਆਕੜਾਂ ਨਾਂ ਜਾਲਮਾਂ ,
ਇਸ ਤਰਾਂਹ ਹੀ ਸਿੰਗ ਫਸਦੇ ਰਹਿਣਗੇ।