ਉਬਾਮਾ ਦੀ ਭਾਰਤ ਫੇਰੀ
(ਗ਼ਜ਼ਲ )
ਉਹ ਆਏ ਤੇ ਆ ਕੇ ਚਲੇ ਗਏ।
ਡੁਗਡੁਗੀ ਵਜਾ ਕੇ ਚਲੇ ਗਏ।
ਸਰਪੰਚਾਂ ਵਾਲਾ ਪਾਇਆ ਫੇਰਾ,
ਸੁੱਤੀ ਕਲਾ ਜਗ਼ਾ ਕੇ ਚਲੇ ਗਏ।
ਬੰਬਈ ਹਮਲੇ ਦੀਆਂ ਕਬਰਾਂ ਤੇ,
ਸ਼ਰਧਾਂਜਲੀ ਦਿਖਾ ਕੇ ਚਲੇ ਗਏ।
ਨੱਚ ਨੱਚ ਮਸਤੀ ਕੀਤੀ ਉਨ੍ਹਾਂ,
ਦੁਖੀ ਧਰਤ ਰੁਆ ਕੇ ਚਲੇ ਗਏ।
ਬੇਕਾਰ ਪੈਕੇਜ ਉਡੀਕਦੇ ਰਹੇ,
ਉਹ ਲਾਰਾ ਲਾ ਕੇ ਚਲੇ ਗਏ।
ਚੁਰਾਸੀ ਜ਼ਖ਼ਮ ਦਿਖਾਏ ਸੀਣੇ ਨੂੰ,
ਉਹ ਨਮਕ ਛਿੜਕਾ ਕੇ ਚਲੇ ਗਏ।
ਅਮਨਾਂ ਨਾਲ ਰਹਿਣਾ ਚਾਹੁੰਦੇ ਸੀ,
ਐਟਮ ਬੰਬ ਫੜ੍ਹਾ ਕੇ ਚਲੇ ਗਏ।
ਸੂਚੀ ਰੱਖੀ ਇਨਸਾਫੀ ਮੰਗਾਂ ਦੀ,
ਉਹ ਜੇਬ 'ਚ ਪਾ ਕੇ ਚਲੇ ਗਏ।
ਗਲੀਚੇ ਵਿਸ਼ੇ ਰਹਿਗੇ ਧਰਤੀ ਤੇ,
ਉਹ ਜਹਾਜ਼ ਉਡਾ ਕੇ ਚਲੇ ਗਏ।