ਚਰਨ ਸਿੰਘ ਸਿੰਧਰਾ ਦੀ ਯਾਦ ਚ ਸਰਧਾਂਜਲੀ ਸਮਾਰੋਹ (ਖ਼ਬਰਸਾਰ)


ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ ਸਵਰਗਵਾਸੀ ਸ੍ਰ:ਚਰਨ ਸਿੰਘ ਸਿੰਧਰਾ ਦੀ ਹਰ ਸਾਲ ਬਰਸੀ ਮਨਾਉਣ ਅਤੇ ਉਹਨਾਂ ਵੱਲੋਂ ਲਿੱਖੇ ਨਾਟਕਾਂ ਨੂੰ ਉੱਤਰੀ ਅਮਰੀਕਾ ਵਿੱਚ ਖਿਡਾਏ ਜਾਣ ਦਾ ਲਿਆ ਅਹਿਦ
    ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ 22 ਜੂਨ ਦਿਨ ਐਤਵਾਰ 2014 ਨੂੰ ਗੁਰੂ ਘਰ ਸੈਨਹੋਜ਼ੇ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਵਿਸ਼ਵ ਪ੍ਰਸਿੱਧ ਲੇਖਕ, ਨਿਰਦੇਸ਼ਕ ਅਤੇ ਨਾਟਕਕਾਰ ਸ੍ਰ:ਚਰਨ ਸਿੰਘ ਸਿੰਧਰਾ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਸਮਰਪਿਤ, ਇੱਕ ਬਹੁਤ ਹੀ ਭਾਵਕ ਅਤੇ ਪ੍ਰਭਾਵਸ਼ਾਲੀ ਸਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸ੍ਰ:ਚਰਨ ਸਿੰਘ ਸਿੰਧਰਾ ਪਿਛਲੇ ਦਿਨੀ 06 ਅਪ੍ਰੈਲ 2014 ਨੂੰ ਚੰਡੀਗੜ੍ਹ ਦੇ ਨੇੜਲੇ ਸ਼ਹਿਰ 'ਖਰੜ' ਵਿਖੇ ਅਕਾਲ ਚਲਾਣਾ ਕਰ ਗਏ ਸਨ।
    ਸ੍ਰ:ਚਰਨ ਸਿੰਘ ਸਿੰਧਰਾ ਜਦੋਂ ਸਾਲ 2012 ਵਿੱਚ ਆਪਣੇ ਬੇਟੇ ਸ੍ਰ:ਨਵਜੋਤ ਸਿੰਘ ਸਿੰਧਰਾ ਅਮਰੀਕਾ ਨਿਵਾਸੀ ਪਾਸ ਆਏ ਸਨ ਤਾਂ ਉਹਨਾਂ ਨੇ ਆਪਣੀ ਅਮਰੀਕਾ ਫੇਰੀ ਦੁਰਾਨ ਇੱਥੋਂ ਦੇ ਸਿੱਖ ਬੱਚਿਆਂ ਨੂੰ ਆਪਣੇ ਧਰਮ, ਵਿਰਸੇ, ਸਭਿਆਚਾਰ ਅਤੇ ਇਤਿਹਾਸ ਨਾਲ ਜੋੜਨ ਦਾ ਸੰਕਲਪ ਲਿਆ ਤਾਂ ਉਹਨਾਂ ਨੇ ਇੱਥੋਂ ਦੇ ਜੰਮ-ਪਲ ਪਰਵਾਸੀ ਸਿੱਖ ਬੱਚਿਆਂ ਤੋਂ, ਆਪਣਾ ਲਿਖਿਆ ਅਤੇ ਨਿਰਦੇਸ਼ਣ ਕੀਤਾ ਰੂਪਕ 'ਨਿੱਕੀਆਂ ਜਿੰਦਾਂ ਵੱਡਾ ਸਾਕਾ-ਸਾਕਾ ਸਰਹਿੰਦ' ਕੈਲੇਫੋਰਨੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਪੇਸ਼ ਕਰਕੇ ਸਿੱਧ ਕਰ ਦਿੱਤਾ ਸੀ ਕਿ ਜਿਸ ਗੱਲ ਨੂੰ ਲੈ ਕੇ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖ ਮਾਪੇ ਬੱਚਿਆਂ ਪ੍ਰਤਿ ਚਿੰਤਿਤ ਹਨ ਉਹਨਾਂ ਨੂੰ ਆਪਣੀ ਸਭਿਅਤਾ ਨਾਲ ਜੋੜਨਾ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਇਸ ਕੰਮ ਨੂੰ ਨਾਟ-ਕਲਾ ਰਾਹੀਂ ਸਹਿਜੇ ਹੀ ਕੀਤਾ ਜਾ ਸਕਦਾ ਹੈ। ਅਮਰੀਕਨ ਸਿੱਖ ਇਤਿਹਾਸ ਵਿੱਚ ਪਹਿਲ ਦੇ ਅਧਾਰ ਤੇ ਉਹਨਾਂ ਦੇ ਇਸ ਉਪਰਾਲੇ ਸਦਕਾ ਇੱਥੋਂ ਦੇ ਸਿੱਖ ਭਾਈਚਾਰੇ ਵਿੱਚ ਆਪਸੀ ਪਿਆਰ ਅਤੇ ਸੱਦਭਾਵਨਾ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ।
    ਇਹੀ ਕਾਰਨ ਹੈ ਕਿ ਉਹਨਾਂ ਦੇ ਸਰਧਾਂਜਲੀ ਸਮਾਰੋਹ ਨੂੰ ਸਫ਼ਲ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ, ਸੈਨਹੋਜ਼ੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ, ਬਾਲ ਸਾਹਿਤ ਕਲਾ ਰੰਗ-ਮੰਚ, ਦਲ ਖਾਲਸਾ ਅਲਾਇੰਸ, ਯੂਨਾਈਟਡ ਸਪੋਰਟਸ ਕੱਲਬ, ਵਰਲਡ ਸਿੱਖ ਫੈਡਰੇਸ਼ਨ, ਇੰਟਰਨੈਸ਼ਨਲ ਗ਼ਦਰ ਮੈਮੋਰੀਅਲ ਟੱਰਸਟ, ਬੇ ਏਰੀਆ ਸਿੱਖ ਅਲਾਇੰਸ, ਗੋਲਡਨ ਪੰਜਾਬ ਕੱਲਬ, ਵਰਲ਼ਡ ਸਿੱਖ ਕੌਂਸਲ, ਦਾ ਸਿੱਖ ਐਜੂਕੇਸ਼ਨਲ ਟੱਰਸਟ, ਕੌਂਸਲ ਆਫ ਖ਼ਾਲਸਤਾਨ, ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ, ਅਜੇ ਭੰਗੜਾ ਗਰੁੱਪ, ਗੁਰੂ ਤੇਗ ਬਹਾਦਰ ਸਪੋਰਟਸ ਕੱਲਬ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ, ਗੁਰੂ ਘਰ ਐਲਸਬਰਾਂਟੇ ਦੇ ਸਾਬਕਾ ਕਮੇਟੀ ਮੈਂਬਰ, ਸ਼ਹੀਦਾਂ ਵਾਲਾ ਖੂਹ ਅਜ਼ਨਾਲਾ, ਆਦਿ ਧਾਰਮਿਕ, ਸਮਾਜਿਕ, ਪੰਥਕ ਸੰਸਥਾਵਾਂ ਦੇ ਪ੍ਰਮੁੱਖ ਆਗੂਆਂ ਅਤੇ ਸਰਗਰਮ ਮੈਂਬਰਾਂ ਨੇ ਸ਼ਿਰਕਤ ਕੀਤੀ।



    ਗੁਰੂ ਘਰ ਦੇ ਕਮੇਟੀ ਮੈਂਬਰ ਸ੍ਰ:ਸੁਖਦੇਵ ਸਿੰਘ ਬੈਨੀਵਾਲ ਨੇ ਸਰਧਾਂਜਲੀ ਸਮਾਰੋਹ ਦੇ ਸ਼ੁਰੂਆਤੀ ਦੌਰ ਚ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਨੂੰ ਅਤੇ ਸਭਾ ਦੇ ਸੱਦੇ ਤੇ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਵਿਚਾਰਾਂ ਦੀ ਸਾਂਝ ਪਾਈ। ਗੁਰੂ ਘਰ ਦੇ ਕਮੇਟੀ ਮੈਂਬਰ ਅਤੇ ਸ਼ਹੀਦ ਪਰਿਵਾਰ ਨਾਲ ਸਬੰਧਿਤ ਸ੍ਰ:ਸਰਬਜੋਤ ਸਿੰਘ ਸਵੱਦੀ ਨੇ ਸਵਰਗਵਾਸੀ ਸ੍ਰ:ਸਿੰਧਰਾ ਜੀ ਦੇ ਜੀਵਨ ਦੀਆਂ ਕੁੱਝ ਯਾਦਾਂ ਨੂੰ ਯਾਦ ਕਰਦਿਆਂ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਬੱਚੀ ਹਰਪ੍ਰੀਤ ਕੌਰ, ਕਾਕਾ ਪ੍ਰਭਪ੍ਰੀਤ ਸਿੰਘ ਤੇ ਭਾਈ ਕੁਲਵੰਤ ਸਿੰਘ ਦੇ ਰਾਗੀ ਜੱਥੇ ਨੂੰ ਸ਼ਬਦ ਪੜ੍ਹਨ ਦਾ ਟਾਇਮ ਦੇ ਕੇ ਸਟੇਜ ਦੀ ਕਾਰਵਾਈ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਪ੍ਰਧਾਨ ਸ੍ਰ:ਕੁਲਦੀਪ ਸਿੰਘ ਢੀਂਡਸਾ ਨੂੰ ਸੌਂਪ ਦਿੱਤੀ, ਜਿੰਨ੍ਹਾਂ ਨੇ ਸ੍ਰ:ਚਰਨ ਸਿੰਘ ਸਿੰਧਰਾ ਦੇ ਜੀਵਨ ਕਾਲ ‘ਚ ਜਿੰਦਗੀ ਦੀਆਂ ਪ੍ਰਾਪਤੀਆਂ ਅਤੇ ਉਹਨਾਂ ਵੱਲੋਂ ਲਿਖੇ ਅਤੇ ਖੇਡੇ ਰੂਪਕਾਂ ਬਾਰੇ ਅਹਿਮ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਸ੍ਰ:ਜਤਿੰਦਰ ਸਿੰਘ ਦੁੱਗਲ, ਸੇਵਾ ਮੁਕਤ ਡਾਇਰੈਕਟਰ, ਨਹਿਰੂ ਯੂਬਾ ਕੇਂਦਰ, ਮਨਿਸਟਰੀ ਆਫ ਯੂਥ ਅਫੇਅਰਜ਼ ਭਾਰਤ ਸਰਕਾਰ ਨੇ, ਸ੍ਰ:ਸਿੰਧਰਾ ਸਾਹਿਬ ਨਾਲ ਬੀਤਾਏ ਦਿਨਾਂ ਦੀਆਂ ਕੁੱਝ ਮਿੱਠੀਆਂ ਯਾਦਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਕਾਕਾ ਪ੍ਰਭਪ੍ਰੀਤ ਸਿੰਘ ਜਿਸ ਨੇ ਰੂਪਕ 'ਨਿੱਕੀਆਂ ਜਿੰਦਾਂ ਵੱਡਾ ਸਾਕਾ-ਸਾਕਾ ਸਰਹਿੰਦ' ਵਿੱਚ ਸਰਹਿੰਦ ਦੇ ਸੂਬੇ 'ਵਜੀæਰ ਖਾਨ' ਦਾ ਕਿਰਦਾਰ ਨਿਭਾਇਆ ਸੀ, ਉਸ ਨੇ ਆਪਣੇ ਕੌੜੇ ਮਿੱਠੇ ਤਜ਼ਰਬੇ ਸੰਗਤਾਂ ਨਾਲ ਸਾਂਝੇ ਕੀਤੇ।
    ਸਟੇਜ ਦੇ ਸੰਚਾਲਕ ਅਤੇ ਸਭਾ ਦੇ ਪ੍ਰਧਾਨ ਸ੍ਰ:ਕੁਲਦੀਪ ਸਿੰਘ ਢੀਂਡਸਾ ਵੱਲੋਂ ਸ੍ਰ: ਚਰਨ ਸਿੰਘ ਸਿੰਧਰਾ ਦੇ ਜੀਵਨ ਨਾਲ ਸਬੰਧਿਤ ਅਤੇ ਉਹਨਾਂ ਵੱਲੋਂ ਖੇਡੇ ਅਤੇ ਖਿਡਾਏ ਗਏ ਰੂਪਕਾਂ ਦੀਆਂ ਤਸਵੀਰਾਂ ਦਾ ਸਲਾਈਡ ਸੋਅ ਵਿਖਾਇਆ ਗਿਆ। ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਖੇਡੇ ਜਾਣ ਵਾਲੇ ਰੂਪਕ 'ਮਰਦ ਅਗੰਮੜਾ' ਦੇ ਕੁੱਝ ਅੰਸ਼ ਵੀ ਸੰਗਤਾਂ ਨੂੰ ਸੁਣਾਏ ਗਏ। ਇੰਟਰਨੈਸ਼ਨਲ ਗਦਰ ਮੈਮੋਰੀਅਲ ਟਰੱਸਟ ਦੇ ਵਾਇਸ ਪ੍ਰਧਾਨ ਸ੍ਰ:ਸੁਦੇਸ਼ ਸਿੰਘ ਅਟਵਾਲ ਅਤੇ ਸਾਥੀਆਂ ਵੱਲੋਂ ਸ੍ਰ:ਨਵਜੋਤ ਸਿੰਘ ਸਿੰਧਰਾ ਨੂੰ ਗਦਰ ਮੂਵਮੈਂਟ ਨਾਲ ਸਬੰਧਿਤ ਪੁਸਤਕਾਂ ਭੇਟ ਕਰਕੇ ਗਦਰ ਮੂਵਮੈਂਟ ਤੇ ਵੀ ਨਾਟਕ ਲਿੱਖਣ ਅਤੇ ਖੇਡਣ ਦੀ ਬੇਨਤੀ ਕੀਤੀ ਗਈ। ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਬਾਨੀ ਸ੍ਰ:ਪਰਮਜੀਤ ਸਿੰਘ ਸੇਖੋਂ (ਦਾਖਾ) ਵੱਲੋਂ ਸਵਰਗਵਾਸੀ ਸ੍ਰ:ਚਰਨ ਸਿੰਘ ਸਿੰਧਰਾ ਜੀ ਦੀ ਹਰ ਸਾਲ ਬਰਸੀ ਮਨਾਉਣ ਦਾ ਅਤੇ ਉਹਨਾਂ ਦੇ ਲਿਖੇ ਨਾਟਕਾਂ/ਰੂਪਕਾਂ ਨੂੰ ਕਰਮਵਾਰ ਖੇਡਣ ਦਾ ਐਲਾਨ ਵੀ ਕੀਤਾ ਗਿਆ। ਸਮੇਂ ਦੀ ਘਾਟ ਕਾਰਨ ਜਿਹੜੀਆਂ ਸਖਸ਼ੀਅਤਾਂ ਨੂੰ ਬੋਲਣ ਲਈ ਸਮਾਂ ਨਹੀਂ ਮਿਲ ਸਕਿਆ ਅਸੀਂ ਉਹਨਾਂ ਤੋਂ ਬੜੀ ਨਿਮਰਤਾ ਸਹਿਤ ਖਿਮਾ ਦੇ ਜਾਚਕ ਹਾਂ।
    ਇਸ ਪ੍ਰੋਗਰਾਮ ਨੂੰ ਅਹਿਮ ਤੇ ਸਫਲ ਬਣਾਉਣ ਲਈ ਜਿਹਨਾਂ ਸ਼ਖਸ਼ੀਅਤਾਂ ਨੇ ਸਵਰਗਵਾਸੀ ਸ੍ਰ:ਚਰਨ ਸਿੰਘ ਸਿੰਧਰਾ ਜੀ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਸਰਧਾਂਜਲੀ ਰੂਪ ਵਿੱਚ ਵਿਚਾਰਾਂ ਅਤੇ ਹਾਜ਼ਰੀ ਰਾਹੀਂ ਸਾਂਝ ਪਾਈ ਅਤੇ ਸ੍ਰ:ਚਰਨ ਸਿੰਘ ਸਿੰਧਰਾ ਜੀ ਦੇ ਅਮਰੀਕਾ ਨਿਵਾਸੀ ਸਪੁੱਤਰ ਸ੍ਰ:ਨਵਜੋਤ ਸਿੰਘ ਸਿੰਧਰਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਉਹਨਾਂ ਵਿੱਚ ਸ੍ਰ:ਕੁਲਦੀਪ ਸਿੰਘ ਢੀਂਡਸਾ, ਸ੍ਰ:ਪਰਮਜੀਤ ਸਿੰਘ ਸੇਖੋਂ (ਦਾਖਾ), ਸ੍ਰ:ਅਮੋਲਕ ਸਿੰਘ ਗਾਖਲ, ਸ੍ਰ:ਬਲਬੀਰ ਸਿੰਘ ਭਾਟੀਆ, ਸ੍ਰ:ਤਰਲੋਚਨ ਸਿੰਘ ਦੁਪਾਲਪੁਰ, ਸ੍ਰ:ਸੁਖਦੇਵ ਸਿੰਘ ਬੈਨੀਵਾਲ, ਸ੍ਰ:ਸਰਬਜੋਤ ਸਿੰਘ ਸੱਵਦੀ, ਡਾ:ਆਲਾ ਸਿੰਘ, ਸ੍ਰ:ਗੁਰਮੀਤ ਸਿੰਘ ਬਰਸਾਲ, ਸ੍ਰ:ਝਿਰਮਲ ਸਿੰਘ ਅਜਨਾਲਾ, ਸ੍ਰ:ਸੁਦੇਸ਼ ਸਿੰਘ ਅਟਵਾਲ, ਸ੍ਰ:ਜਸਵੀਰ ਸਿੰਘ ਤੱਖਰ, ਸ੍ਰ:ਜਤਿੰਦਰ ਸਿੰਘ ਦੁਗਲ, ਸ੍ਰ:ਅਵਤਾਰ ਸਿੰਘ ਮਿਸ਼ਨਰੀ, ਸ੍ਰ:ਸੁਖਵਿੰਦਰ ਸਿੰਘ ਗੋਗੀ, ਸ੍ਰ:ਜਸਪਾਲ ਸੰਿਘ ਖਾਲਸਾ, ਸ੍ਰ: ਜਸਦੀਪ ਸੰਿਘ, ਪ੍ਰੰਿਸੀਪਲ ਹਰਚਰਨ ਸੰਿਘ ਗੱਿਲ, ਸ੍ਰ:ਸਤਪਾਲ ਸੰਿਘ ਮਦਾਰ, ਸ੍ਰ:ਮਨਜੀਤ ਸਿੰਘ ਛੀਨਾ, ਬੱਚੀ ਹਰਪ੍ਰੀਤ ਕੌਰ, ਕਾਕਾ ਪ੍ਰਭਪ੍ਰੀਤ ਸਿੰਘ, ਭਾਈ ਕੁਲਵੰਤ ਸਿੰਘ, ਸ੍ਰ:ਚਰਨਜੀਤ ਸਿੰਘ ਪੱਨੂ, ਸ੍ਰ:ਗੁਰਦਿਆਲ ਸਿੰਘ ਨੂਰਪੁਰੀ, ਬੀਬੀ ਗੁਰਦੇਵ ਕੌਰ, ਸ੍ਰ:ਤਰਸੇਮ ਸਿੰਘ ਸੂਮਨ ਆਦਿ ਦੇ ਨਾਮ ਵਰਨਣ ਯੋਗ ਹਨ।