ਦੁੱਖ਼ ਦਰਦ ਸਭ ਜਰਦੀਆਂ ਕੁੜੀਆਂ,
ਮੂੰਹੋਂ ਸੀ ਨਾ ਕਰਦੀਆਂ ਕੁੜੀਆਂ।
ਸੁਨੀਤਾ ਵਿਲੀਅਮ ਕਲਪਨਾ ਬਣਕੇ,
ਪੈਰ ਚੰਦ ਤੇ ਧਰਦੀਆਂ ਕੁੜੀਆਂ।
ਮਾਈ ਭਾਗੋ ਵਾਗੂੰ ਜੰਗ ਵਿੱਚ,
ਮੁਗਲਾਂ ਦੇ ਨਾਲ਼ ਲੜਦੀਆਂ ਕੁੜੀਆਂ।
ਪੁੱਤਰ ਜਦ ਮੁੱਖ਼ ਮੋੜ ਲੈਂਦੇ ਨੇ,
ਮਾਪਿਆਂ ਦੇ ਨਾਲ਼ ਖ਼ੜਦੀਆਂ ਕੁੜੀਆਂ।
ਸਹੁਰੇ ਦਾਜ ਦੇ ਲੋਭੀਆਂ ਹੱਥੋਂ,
ਬਿਨਾਂ ਬਾਲਣੋਂ ਸੜਦੀਆਂ ਕੁੜੀਆਂ।
ਜ਼ੁਲਮ ਨੂੰ ਰੋਕਣ ਖ਼ਾਤਰ "ਸੂਫ਼ੀ",
ਜ਼ਾਲਮ ਦੇ ਨਾਲ਼ ਲੜਦੀਆਂ ਕੁੜੀਆਂ।