ਜਿਹੜੇ ਰਾਹ ਮੇਰੇ ਘਰ ਵੱਲ ਆਉਂਦੇ ,
ਉਹ ਰਾਹਾਂ 'ਤੇ ਫੁੱਲ ਮੈਂ ਬੀਜੇ ।
ਮਹਿਕਾਂ ਨੂੰ ਤੂੰ ਸੁੰਗਦਾ ਆਵੀਂ ,
ਭਾਗ ਲਾਵੀਂ ਤੂੰ ਮੇਰੀ ਦਹਿਲੀਜੇ ।
ਤੂੰ ਮਹਿਕਾਂ ਦੇ ਦੇਸ਼ ਤੋਂ ਆਉਣੈ ,
ਫੁੱਲਾਂ ਵਰਗੇ ਰੰਗ ਨੇ ਤੇਰੇ ।
ਮੈਂ ਸੁਣਿਆ ਤੂੰ ਰੁੱਤਾਂ ਬੀਜੇਂ ,
ਨਿੱਘੀਆਂ ਧੁੱਪਾਂ ਸੰਗ ਨੇ ਤੇਰੇ ।
ਬਣ ਬਦਲੀ ਮੇਰੇ ਵਹਿੜੇ ਵੱਸੀਂ ,
ਤੇਰੇ ਸਦਕੇ ਫੁਲਵਾੜੀ ਲਾਵਾਂ ।
ਫੁਲਕਾਰੀ ਦਾ ਤੇਰਾ ਵਿਛਾਉਣਾ ,
ਭਰ ਬਾਹੀਂ ਮੈਂ ਤੈਨੂੰ ਬਿਠਾਵਾਂ ।
ਬਿੰਨ ਤੇਰੇ ਘਰ ਲੱਗੇ ਕੌੜਾ ,
ਤੂੰ ਨੇੜੇ ਤਾਂ ਮਿੱਠਾ ਘੁਲਦਾ ।
ਘਰ ਵੱਸੇਂ ਤਾਂ ਸਾਹੀਂ ਵੱਸੇਂ ,
ਸਾਹੀਂ ਵੱਸੇਂ ਤਾਂ ਤੰਨ ਨਹੀਂ ਰੁਲਦਾ ।