ਠੰਡੀ ਠੰਡੀ ਤੂਤਾਂ ਦੀ ਛਾਂ
(ਗੀਤ )
ਠੰਡੀ ਠੰਡੀ ਤੂਤਾਂ ਦੀ ਛਾਂ, ਵੇ ਸੱਜਣਾ
ਠੰਡੀ ਠੰਡੀ ਤੂਤਾਂ ਦੀ ਛਾਂ, ਵੇ ਸੱਜਣਾ
ਤੇਰੀਆਂ ਯਾਦਾਂ ਨੂੰ ਜਦੋਂ ਲੈ ਕੇ ਬਹਿ ਜਾਵਾਂ
ਝਿੜਕਾਂ ਦੇਵੇ, ਤੇਰੀ ਮਾਂ, ਵੇ ਸੱਜਣਾ
ਠੰਡੀ ਠੰਡੀ ਤੂਤਾਂ ਦੀ ਛਾਂ, ਵੇ ਸੱਜਣਾ…
ਕਮਲੀ ਹੋ ਕੇ, ਵੇ ਮੈਂ ਬੂਹੇ ਵੱਲ ਭੱਜਾਂ
ਬੋਲਦਾ ਬਨੇਰੇ , ਜਦੋਂ ਕਾਂ , ਵੇ ਸੱਜਣਾ
ਠੰਡੀ ਠੰਡੀ ਤੂਤਾਂ ਦੀ ਛਾਂ, ਵੇ ਸੱਜਣਾ……
ਅੱਜ ਤੁਸੀਂ ਆਉਣ ਲਈ ਜਹਾਜ਼, ਚੜਿਓੁ
ਔਸ਼ੀਆਂ ਪਾਉਨੀਆਂ, ਤਾਂ, ਵੇ ਸੱਜਣਾ
ਠੰਡੀ ਠੰਡੀ ਤੂਤਾਂ ਦੀ ਛਾਂ, ਵੇ ਸੱਜਣਾ….
ਦਰਦ ਵਿਛੋੜਿਆਂ ਦਾ, ਜੇ ਮੁੱਕ ਜਾਵੇ
ਪੀਰਾਂ ਨੂੰ ਮੰਨਾ, ਮੈਂ ਤਾਂ, ਵੇ ਸੱਜਣਾ
ਠੰਡੀ ਠੰਡੀ ਤੂਤਾਂ ਦੀ ਛਾਂ, ਵੇ ਸੱਜਣਾ…