ਨਵਾਂ ਘਰ ਬਦਲਿਆ ਘਰ ਦੀਆਂ ਬੁਹਤ ਸਾਰਾ ਸਾਮਾਨ ਜੋ ਪੁਰਾਣਾ ਹੋ ਚੁੱਕਿਆ ਸੀ ਨਵਾਂ ਖਰੀਦ ਕੇ ਥਾਂ ਸਿਰ ਸਜਾਇਆ ਗਿਆ । ਇਨ੍ਹਾਂ ਵਿੱਚ ਇੱਕ ਨਵਾਂ ਟਈਮ ਪੀਸ ਵੀ ਸੀ ਜੋ ਪਹਿਲਾ ਪੁਰਾਣਾ ਹੋ ਜਾਣ ਕਰਕੇ ਨਵਾਂ ਲਿਆ ਕੇ ਸਜਾਇਆ ਗਿਆ । ਅਚਾਣਕ ਇੱਸ ਤੇ ਨਜ਼ਰ ਪਈ ਤਾਂ ਇੱਸ ਦੇ ਅਰਥਾਂ ਵੱਲ ਧਿਆਨ ਚਲਾ ਗਿਆ । ਟਾਈਮ ਪੀਸ ਦੇ ਸਿੱਧੇ ਅਰਥ ਤਾਂ ਟਾਈਮ ਦਾ ਟੁੱਕੜਾ ਹੀ ਹੱਨ । ਪਰ ਇੱਸ ਨੂੰ ਸਮਾਂ ਵੇਖਣ ਵਾਲੀ ਮਸ਼ੀਨ ਕਹਿਣਾ ਵੀ ਠੀਕ ਹੀ ਹੋਵੇਗਾ । ਸਮੇਂ ਦੀ ਚਾਲ ਨਾਲ ਕੁਦਰਤ ਦਾ ਬਹੁਤ ਹੀ ਨੇੜਲਾ ਸੰਬੰਧ ਹੈ । ਸਮਾਂ ਅਪਨੀ ਬੇ ਰੋਕ ਚਾਲ ਚਲਦਾ ਥੱਕਦਾ ਨਹੀਂ । ਪਰ ਮਸ਼ੀਨ ਜ਼ਰੂਰ ਥੱਕ ਜਾਂਦੀ ਹੈ ਤੇ ਪੁਰਾਣੀ ਹੋ ਕੋ ਖਤਮ ਵੀ ਹੋ ਜਾਂਦੀ ਹੈ । ਪਰ ਸਮਾਂ ਨਹੀਂ ਥੱਕਦਾ ਪੁਰਾਣਾ ਹੋ ਵੀ ਨਹੀਂ । ਜ਼ਰਾ ਨੀਝ ਨਾਲ ਕੁਦਰਤ ਦੇ ਇੱਸ ਪਸਾਰੇ ਤੇ ਵਰਤਾਰੇ ਨੂੰ ਵੇਖੀਏ ਤਾਂ ਅਕਲ ਹੈਰਾਨ ਹੋ ਕੇ ਰਹਿ ਜਾਂਦੀ ਹੈ । ਕੁਦਰਤ ਦੀ ਹਰ ਸ਼ੈ ਸਮੇਂ ਦੀ ਇੱਸ ਗਰਦਸ਼ ਨਾਲ ਜੁੜੀ ਹੋਈ ਹੈ । ਜਿਸ ਨਾਲ ਹਰ ਖਿਣ ਪਲ ਤਬਦੀਲੀ ਹੋ ਰਹੀ ਹੈ । ਮੌਸਮ ਬਦਲਦੇ ਹੱਨ ਦਿਨ ਰਾਤ ਬਣਦੇ ਹੱਨ । ਤੇ ਹੋਰ ਵੀ ਬਹੁਤ ਕੁੱਝ ਜਿੱਸ ਦਾ ਵਰਨਣ ਕਰਨਾ ਬਹੁਤ ਲੰਮਾ ਹੈ । ਕੀ ਇੱਸ ਕੁਦਰਤ ਇਹ ਵਰਤਾਰਾ ਕਰਨ ਦੇ ਪਿਛੇ ਹੋਰ ਵੀ ਕੋਈ ਸ਼ਕਤੀ ਹੈ । ਮੱਨੁਖ ਆਦ ਕਾਲ ਤੋਂ ਹੀ ਇੱਸ ਦੀ ਖੋਜ ਕਰਦਾ ਆ ਰਿਹਾ ਹੈ । ਪਰ ਗੱਲ ਅਜੇ ਮੁੱਕੀ ਨਹੀਂ ਕੋਈ ਉਸ ਸ਼ਕਤੀ ਨੂੰ ਸਵੀਕਾਰਦਾ ਹੈ ਤੇ ਕੋਈ ਇੱਸ ਨੂੰ ਕੁਦਰਤ ਦਾ ਹੀ ਇੱਕ ਬਨਣ ਤੇ ਵਿਗਸਣ ਦਾ ਅੰਤ੍ਰੀਵ ਚੱਕਰ ਕਹਿਕੇ ਹੀ ਸੰਤੁਸ਼ਟ ਹੋਣ ਦੀ ਕੋਸ਼ਿਸ਼ ਵਿੱਚ ਹੈ । ਪਰ ਮਨੁੱਖ ਨੇ ਸਮੇਂ ਦੀ ਇੱਸ ਚਾਲ ਨੂੰ ਮਾਪਣ ਦੀ ਖੋਜ ਕੀਤੀ ਹੈ ਤੇ ਅਜੇ ਵੀ ਕਰਦਾ ਆ ਰਿਹਾ ਹੈ । ਘੜੀ ਦੀ ਟਿੱਕ ਟਿੱਕ ਤੇ ਦਿੱਲ ਦੀ ਧੜਕਣ ਦੋਵੇਂ ਅਖੀਰ ਤੱਕ ਥੱਕਦੀਆਂ ਨਹੀਂ ਦੋਵਾਂ ਦੀ ਟਿੱਕ 2 ਤੇ ਧੱਕ ਧੱਕ ਵਿੱਚ ਥੋੜ੍ਹਾ ਹੀ ਅੰਤਰ ਹੈ । ਘੜੀ ਵਾਗ ਦਿੱਲ ਵੀ ਥੱਕਦਾ ਨਹੀਂ ਹਾਂ ਰੁਕਦਾ 2 ਆਖਿਰ ਪੁਰਾਣੀ ਘੜੀ ਵਾਂਗ ਜੁਵਾਬ ਵੀ ਦੇ ਜਾਂਦਾ ਹੈ ਖਰਾਬ ਵੀ ਹੋ ਜਾਂਦਾ ਹੈ ਕਈ ਵਾਰ ਠੀਕ ਵੀ ਕੀਤਾ ਸਕਦਾ ਹੈ ਪਰ ਕਈ ਵਾਰ ਹਜਾæਰ ਕੋਸ਼ਸਾਂæ ਕਰਨ ਦੇ ਬਾਵਜੂਦ ਅਪਨੀ ਚਾਲ ਨਹੀਂ ਫੜ ਸਕਦਾ । ਸਰੀਰ ਦਾ ਢਾਂਚਾ ਮੁਰਦੇ ਜਾਂ ਲਾਸ਼ ਦੇ ਰੂਪ ਵਿੱਚ ਮੁੜ ਮਿੱਟੀ ਚੋਂ ਉਪਜ ਕੇ ਮਿੱਟੀ ਵਿੱਚ ਕਿਸੇ ਤਰੀਕੇ ਨਾਲ ਮਿਲ ਜਾਂਦਾ ਹੈ ਪਰ ਸਮਾਂ ਅਪਨੀ ਤੋਰ ਤੁਰਦਾ ਹੈ । ਸਰੀਰ ਸਮੇਂ ਦੀ ਚਾਲ ਨੂੰ ਇੱਕ ਘੜੀ ਰੂਪੀ ਮਸ਼ੀਨ ਵਿੱਚ ਚਲਾ ਕੇ ਆਪ ਇੱਸ ਵਾਂਗ ਕਿੱਥੇ ਜਾਂਦਾ ਹੈ ਕੋਈ ਪਤਾ ਨਹੀਂ । ਲੋਕ ਨਰਕ ਸਵਰਗ ਦੇ ਅੰਦਾਜ਼ੇ ਲਾਂਦੇ ਆ ਰਹੇ ਹੱਨ ਤੇ ਲਾਂਉਂਦੇ ਰਹਿਣ ਗੇ । ਪਰ ਸਮਾਂ ਅਪਨੀ ਮਸਤ ਚਾਲ ਨਿਰੰਤਰ ਚਾਲ ਨਾਲ ਬੇਰੋਕ ਤੁਰਦਾ ਰਹੇ ਗਾ ।
ਸਮੇ ਦੀ ਚਾਲ ਨੂੰ ਮਾਪਣ ਲਈ ਮਨੁੱਖ ਨੇ ਅਪਨੀ ਸਮਝ ਤੇ ਅਕਲ ਤੇ ਗਿਆਨ ਅਨੁਸਾਰ ਇੱਸ ਮੰਤਵ ਲਈ ਅਨੇਕਾਂ ਢੰਗ ਅਪਨਾਏ ,ਕਦੇ ਢਲਦੇ ਪਰਛਾਂਵਿਆਂ ਦੀ ਦਿਸ਼ਾ , ਕਦੇ ਤਾਰਿਆਂ ਦੀ ਗਰਦਸ਼ ਤੋਂ ਕਦੇ ਸੂਰਜ ਚੰਦ੍ਰਮਾ ਦੇ ਚੜ੍ਹਨ ਤੋਂ ਅਸਤ ਹੋਣ ਦੇ ਫਾਸਲੇ ਨੂੰ ਤੇ ਕਦੇ ਕਈ ਹੋਰ ਅਨੇਕਾਂ ਢੰਗਾਂ ਨਾਲ । ਨਵੀਆਂ 2 ਕਾਢਾਂ ਕੱਢੀਆਂ ਇੱਸ ਕੰਮ ਲਈ ਸ਼ਾਇਦ ਇੱਸ ਸੱਭ ਤੋਂ ਵੱਡੀ ਕਾਢ ਨੂੰ ਘੜੀ ਕਿਹਾ ਗਿਆ । ਮੋਟੇ ਤੌਰ ਤੇ ਘੜੀ ਪਾਣੀ ਭਰਨ ਵਾਲੇ ਮਿੱਟੀ ਦੇ ਘੜੇ ਦੇ ਛੋਟੇ ਆਕਾਰ ਨੂੰ ਘੜੀ ਦਾ ਵਿਕਸਤ ਰੂਪ ਕਿਹਾ ਜਾਂਦਾ ਹੈ । ਜੋ ਕਦੇ ਇਹ ਵੀ ਸ਼ਾਇਦ ਸਮੇਂ ਦੀ ਮਿਣਤੀ ਲਈ ਵਰਤੀ ਜਾਂਦੀ ਸੀ । ਇੱਕ ਖਾਸ ਆਕਾਰ ਦੀ ਮਿਟੱੀ ਦੀ ਘੜੀ ਵਿਚ ਹੇਠ ਐਨ ਕੇੰਦਰ ਵਿੱਚ ਇੱਕ ਛੇਕ ਕਰ ਕੇ ਤਿਪਾਈ ਤੇ ਰੱਖ ਕੇ ਪਾਣੀ ਭਰ ਕੇ ਰੱਖ ਦਿੱਤਾ ਜਾਂਦਾ ਸੀ । ਜਿੱਸ ਦੇ ਬੂੰਦ ਬੂੰਦ ਕਰਕੇ ਖਾਲੀ ਹੋਣ ਦੇ ਸਮੇਂ ਨਾਲ ਸਮੇਂ ਦੀ ਚਾਲ ਦੀ ਮਾਪ ਕੀਤੀ ਜਾਂਦੀ ਸੀ । ਮਿਸਾਲ ਦੇ ਤੌਰ ਤੇ ਜੱਦ ਘੜੀ ਦਾ ਅੱਧਾ ਪਾਣੀ ਬੂੰਦ ਬੂੰਦ ਰਾਂਹੀਂ ਖਾਲੀ ਹੋ ਜਾਦਾ ਤਾਂ ਸਮਝ ਲਿਆ ਜਾਂਦਾ ਸੀ ਕਿ ਅੱਧੀ ਰਾਤ ਬੀਤ ਚੁਕੀ ਹੈ । ਇੱਸੇ ਤਰ੍ਹਾਂ ਹੌਲੀ 2 ਘੜੀ ਦਾ ਰੂਪ ਵਿਕਸਤ ਹੁੰਦਾ ਹੋਇਆ ਜੋ ਅੱਜ ਦੀ ਘੜੀ ਦੇ ਰੂਪ ਵਿੱਚ ਬਦਲ ਗਿਆ ਜੋ ਅੱਜ ਵੱਖ 2 ਅਨੇਕਾਂ ਕਿਸਮਾਂ ਦੀਆਂ ਘੜੀਆਂ ਦੇ ਰੂਪਾਂ ਵਿੱਚ ਮਿਲਦੀਆਂ ਹੱਨ । ਵਾਲ ਕਲਾਕ ਗੁੱਟ ਘੜੀ ਜੇਬ ਘੜੀ ਪੈੱਨ ਘੜੀ ਮੁੰਦਰੀ ਵਿੱਚ ਨੱਗ ਵਾਂਗ ਜੜੀ ਘੜੀ ਟੌਵਰ ਕਲਾਕ ਘੰਟਾ ਘਰ ਤੇ ਹੋਰ ਕਈ ਕਈ ਖਿੱਚ ਭਰਪੂਰ ਅਕਾਰਾਂ ਵਿਚ ਘੜੀਆਂ ਦੇ ਰੂਪ ਸਮਾਂ ਵੇਖਣ ਲਈ ਸਾਡੇ ਸਾਮ੍ਹਣੇ ਆਏ ਹੱਨ ।
ਇਹ ਵੀ ਸੁਣਿਆ ਹੈ ਕਿ ਸੱਭ ਤੋਂ ਪਹਿਲਾਂ ਕਦੇ ਕਿਸੇ ਨੇ ਲੱਕੜ ਦੀ ਘੜੀ ਵੀ ਤਿਆਰ ਕੀਤੀ ਗਈ ਸੀ । ਪਰ ਅੱਜ ਕੱਲ ਪਲਾਸਟਿਕ ਤੋ ਬਣੀਆਂ ਹੋਈਆਂ ਘੜੀਆਂ ਦੇ ਕਲ ਪੁਰਜ਼ੇ ਵੀ ਆਮ ਬਣਦੇ ਹੱਨ । ਚਾਬੀ ਵਾਲੀ ਘੜੀ ਦੀ ਥਾਂ ਅਲੈਕਟਰਾਨਿਕ ਨੇ ਲੈ ਲਈ ਹੈ । ਨਾ ਚਾਬੀ ਭਰਨ ਵਾਲੇ ਸਪਰਿੰਗ ਦਾ ਝੰਜਟ ਤੇ ਇਕ ਦੂਜੀ ਨੂੰ ਅੱਗੇ ਧੱਕਣ ਵਾਲੀਆਂ ਬਹੁਤੀਆਂ ਗਰਾਰੀਆਂ ਦੀ ਤੇ ਨਾ ਹੀ ਚਾਬੀ ਦੇਣ ਦੀ ਲੋੜ , ਹੁਣ ਤਾਂ ਸਿਰਫ ਇੱਕ ਸੈੱਲ ਤੇ ਥੋੜ੍ਹੇ ਜੇਹੇ ਅਲੈਕਟਰਿਕ ਸਾਮਾਨ ਦੀ ਹੀ ਲੋੜ ਹੈ । ਇੱਕ ਸੈਲ ਜੋ ਇੱਸ ਕੰਮ ਲਈ ਸਾਲ ਦੋ ਸਾਲ ਤੀ ਵੀ ਵੱਧ ਸਮੇਂ ਲਾਈ ਕਾਫੀ ਹੈ। ਧੁੱਪ ਨਾਲ ਚਾਰਜ ਹੋਣ ਵਾਲੇ ਸੈੱਲ ਵਾਲੀਆਂ ਘੜੀਆਂ ਵੀ ਇੱਸ ਟੀਕਨੀਕ ਦਾ ਕਮਾਲ ਦਿਖਾ ਰਹੀਆਂ ਹੱਨ । ਅਲੈਕਟ੍ਰਨਿਕ ਯੁੱਗ ਨੇ ਤਾਂ ਘੜੀ ਤੋਂ ਤਾਂ ਘੰਟਿਆਂ ਮਿੰਟਾਂ ਸਕਿੰਟਾਂ ਵਾਲੀਆਂ ਸੂਈ ਦਾ ਵਾਧੂ ਭਾਰ ਵੀ ਲਾਹ ਦਿੱਤਾ ਹੈ ਤੇ ਟਿੱਕ 2 ਉਚੀ ਦੀ ਆਵਾਜ਼ ਨੂੰ ਸਮਨੁੱਖ ਦੀ ਨਬਜ਼ ਵਾਂਗ ਸ਼ਾਂਤ ਕਰ ਦਿੱਤਾ ਹੈ , ਮੇਰੇ ਘਰ ਵਿੱਚ ਲਿਆ ਕੇ ਸਜਾਇਆ ਨਵਾਂ ਟਈਮਜ਼ ਵੀ ਇੱਸ ਤਰ੍ਹਾਂ ਦਾ ਹੀ ਹੈ , ਅਜੋਕੇ ਯੁੱਗ ਦੀ ਘੜੀ ਬੇਸ਼ਕ ਅਪਨੇ ਰੂਪ ਬਦਲ ਰਹੀ ਹੈ । ਪਰ ਸਮਾਂ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਅਪਨੀ ਅਡੋਲ ਤੇ ਨਿਰੰਤ੍ਰ ਚਾਲ ਅਪਨੇ ਨਵੇਂ 2 ਰੰਗ ਵਿਖਾਂਦਾ ਤੁਰਿਆ ਜਾ ਰਿਹਾ ਹੈ । ਇੱਸੇ ਲਈ ਤਾਂ ਸਮੇਂ 2 ਦੇ ਸ਼ਇਰ ਸਮੇਂ ਬਾਰੇ ਕੁੱਝ ਇਸੱ ਤਰ੍ਹਾਂ ਬੋਲ ਉਠੇ ਜਿਨ੍ਹਾਂ ਵਿੱਚੋਂ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਕਵਿਤਾ ਦਾ ਅਣ ਮੋਲ ਇੱਕ ਬੰਦ ਇੱਸ ਤਰ੍ਹਾਂ ਹੈ ,
ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ ,
ਜਿਉਂ ਜਿਉਂ ਪਿੱਛੇ ਗਏ ਸਮੇਂ ਖਿਸਕਾਈ ਕੰਨੀ ।
ਪ੍ਿਰਸੱਧ ਗਜ਼ਲ ਗੋ ਦੀਵਾਨ ਸਿੰਘ ਮਹਿਰਮ ਦਾ ਇਹ ਸ਼ੇਅਰ ਵੀ ਕਾਬਲੇ ਗੌਰ ਹੈ
ਸਮਾਂ ਬੜਾ ਬਲਵਾਨ ਹੈ ਮਹਿਰਮ ਸਮਾਂ ਬੜਾ ਕੁਝ ਕਰ ਜਾਂਦਾ ,
ਨਾਲ ਸਮੇਂ ਦੇ ਜੀਂਉਂਦਾ ਬੰਦਾ ਨਾਲ ਸਮੇਂ ਦੇ ਮਰ ਜਾਂਦਾ ।
ਤੇ ਸਮੇਂ ਬਾਰੇ ਹੋਰ ਸਮਿਆਂ ਉੇਤੇ ਮਾਣ ਨਾ ਕਰੀਏ ,
ਏਸ ਸਮੇਂ ਤੋਂ ਸਦਾ ਹੀ ਡਰੀਏ ।
ਬੰਦੇ ਨੂੰ ਆਕਾਸ਼ ਚੜਾ੍ਹਵੇ ,
ਜਦ ਚਾਹੇ ਧਰਤੀ ਪਟਕਾਵੇ ।
ਇਹ ਚਾਹਵੇ ਤੇ ਐਸ਼ ਕਰਾਵੇ ।
ਇਹ ਚਾਹਵੇ ਕੰਗਾਲ ਬਨਾਵੇ ।
ਸ਼ਾਹਾਂ ਕੋਲ ਭੀਖ ਮੰਗਾਵੇ ।
ਸਮੇਂ ਨੂੰ ਸਮਝਣਾ ਔਖਾ ,
ਸਮੇਂ ਨੂੰ ਜਾਨਣਾ ਔਖਾ ।