ਭੈੜੀ ਸੰਗਤ ਵਿੱਚ ਰਹਿਣ ਕਰਕੇ ਰਿੰਮੀ ਦੀਆਂ ਆਦਤਾਂ ਵੀ ਭੈੜੀਆਂ ਹੋ ਗਈਆਂ ਸਨ।ਸਾਰਾ ਦਿਨ ਬਾਹਰ ਦਾ ਖਾਣਾ ਖਾਣ ਲਈ ਤਤਪਰ ਰਹਿੰਦੀ ਸੀ ਰਿੰਮੀ।ਘਰੇ ਬਣੀ ਦਾਲ ਰੋਟੀ ਤਾਂ ਉਸਨੂੰ ਅੱਧੀ ਅੱਧ ਵੀ ਨਹੀਂ ਸੀ ਭਾਉਂਦੀ।ਜਦ ਰਿੰਮੀ ਆਪਣੇ ਪਾਪਾ ਮੰਮੀ ਨਾਲ ਬਾਜਾਰ ਜਾਂਦੀ ਤਾਂ ਉਹ ਲੱਗਦੇ ਹੱਥ ਕੁਝ ਚੀਜਾਂ ਚੋਰੀ ਕਰ ਆਪਣੇ ਨਾਲ ਲਏ ਪਰਸ ਵਿੱਚ ਵੀ ਪਾ ਲੈਂਦੀ ਸੀ।ਉਸਦੀ ਪੁਰਾਣੀ ਸਹੇਲੀ ਗੁਰਮੀਤ ਜਦ ਰਿੰਮੀ ਨੂੰ ਅਜਿਹਾ ਕਰਨ ਰੋਕਦੀ ਤਾਂ ਉਹ ਉਸ ਨਾਲ ਗੁੱਸੇ ਹੋ ਜਾਂਦੀ।ਤੇ ਕਈ ਕਈ ਦਿਨ ਬੋਲਣਾ ਵੀ ਛੱਡ ਦਿੰਦੀ।ਰਿੰਮੀ ਘਰੋਂ ਵਧੀਆ ਪਰਿਵਾਰ ਵਿੱਚੋਂ ਹੋਣ ਕਰਕੇ ਉਹ ਜਿਹੜੀ ਚੀਜ ਦੀ ਜਿੱਦ ਕਰਦੀ ਉਹੀ ਲੈ ਕੇ ਦਿੱਤੀ ਜਾਂਦੀ।ਰਿੰਮੀ ਕਦੇ ਵੀ ਟਿਫਨ ਵਿੱਚ ਘਰੋਂ ਬਣੀ ਦਾਲ ਰੋਟੀ ਨਹੀਂ ਸੀ ਲੈ ਕੇ ਗਈ। ਉਹ ਹਮੇਸ਼ਾਂ ਨਿਊਡਲ, ਬਰਗਰ ਚਿਪਸ ਕੁਰਕਰੇ ਆਦਿ ਉਸਦੇ ਟਿਫਨ ਵਿੱਚ ਹੁੰਦੇ।ਪਾਣੀ ਤਾਂ ਉਸਨੇ ਕਦੇ ਪੀ ਕੇ ਵੀ ਨਹੀਂ ਸੀ ਦੇਖਿਆ ਹਮੇਸ਼ਾਂ ਕੋਲਡਰਿੰਕ ਉਸ ਕੋਲ ਹੁੰਦਾ।ਪਰ ਫਿਰ ਵੀ ਚੋਰੀ ਕਰਨ ਦੀ ਆਦਤ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਸੀ।ਗੁਰਮੀਤ ਉਸਨੂੰ ਸਦਾ ਸਮਝਾਉਂਦੀ ਰਹਿੰਦੀ ਕਿ ਬਾਹਰਲੀਆਂ ਚੀਜ਼ਾਂ ਸਾਡੇ ਲਈ ਹਾਨੀਕਾਰਕ ਹਨ ਪਰ ਉਸਨੂੰ ਕੁਝ ਸਮਝ ਨਹੀਂ ਸੀ ਆ ਰਿਹਾ।ਗੁਰਮੀਤ ਦੀ ਰੋਟੀ ਵੱਲ ਦੇਖ ਕੇ ਰਿੰਮੀ ਨੇ ਨੱਕ ਵੱਟਣਾ ਵੀ ਸੁਰੂ ਕਰ ਦਿੱਤਾ ਸੀ।ਕਿਉਂਕਿ ਉਸਦੀ ਬੈਠਣੀ ਉੱਠਣੀ ਅਜਿਹਿਆਂ ਨਾਲ ਸੀ।ਇੱਕ ਦਿਨ ਰਿੰਮੀ ਦੇ ਮੰਮੀ ਪਾਪਾ ਰਿੰਮੀ ਦੇ ਨਾਲ ਲੈ ਕੇ ਮੌਲ ਵਿੱਚ ਸੌਪਿੰਗ ਕਰਨ ਗਏ।ਰਿੰਮੀ ਨੇ ਬਹੁਤ ਸਾਰੀ ਖਰੀਦਦਾਰੀ ਕੀਤੀ।ਪਰ ਉਸਨੇ ਆਪਣੀ ਆਦਤ ਅਨੁਸਾਰ ਖਾਣ ਵਾਲੇ ਸਟੋਰ ਤੋਂ ਫਰੂਟੀ ਪੈਕਿਟ ਚੁੱਕ ਲਿਆ ਜੋ ਕਿ ਜੋ ਕਿ ਦੁਕਾਨਦਾਰ ਨੇ ਮਿਤੀ ਲੰਘੀ ਕਰਕੇ ਇੱਕ ਪਾਸੇ ਰੱਖਿਆ ਹੋਇਆ ਸੀ।ਜਦੋਂ ਉਹ ਘਰ ਆਏ ਤਾਂ ਰਿੰਮੀ ਆਪਣੇ ਕਮਰੇ ਵਿ ੱਚ ਚਲੀ ਗਈ।ਉਹ ਖੁਸ਼ ਸੀ ਕਿ ਉਸਨੇ ਫਰੂਟੀ ਦਾ ਪੈਕਟ ਫਰੀ ਵਿੱਚ ਹੀਲੈ ਲਿਆ ਹੈ।ਪਰ ਜਦੋਂ ਰਿੰਮੀ ਨੇ ਅੱਧੀ ਫਰੂਟੀ ਪੀਤੀ ਤਾਂ ਉਸਨੂੰ ਚੱਕਰ ਆਉਣ ਲੱਗ ਪਏ ਤੇ ਉਹ ਬੇਹੋਸ਼ ਹੋ ਕੇ ਫਰਸ਼ ਤੇ ਡਿੱਗ ਪਈ।ਜਦੋਂ ਇਹ ਧਮਾਕਾ ਉਸਦੇ ਮੰਮੀ ਪਾਪਾ ਨੇ ਸੁਣਿਆਂ ਤਾਂ ਉਹ ਉਸਦੇ ਕਮਰੇ ਵਿੱਚ ਆਏ ਜਿੱਥੇ ਰਿੰਮੀ ਬੇਹੋਸ਼ ਪਈ ਸੀ।ਐਨ ਉਸੇ ਵੇਲੇ ਗੁਰਮੀਤ ਵੀ ਉਸਨੂੰ ਮਿਲਣ ਆ ਗਈ।ਉਸਦੇ ਪਾਪਾ ਨੇ ਫੋਨ ਕਰਕੇ ਡਾ.ਘਰ ਹੀ ਬੁਲਾ ਲਿਆ।ਜਿਸਨੇ ਰਿੰਮੀ ਨੂੰ ਦੇਖਣ ਉਪਰੰਤ ਪੁੱਛਿਆ ਕਿ ਇਸਨੇ ਕੀ ਖਾਧਾ ਹੈ।ਜਦੋਂ ਰਿੰਮੀ ਥੋੜੀ ਹੋਸ਼ ਵਿੱਚ ਆਈ ਤਾਂ ਰਿੰਮੀ ਨੇ ਉਸ ਫਰੂਟੀ ਦੇ ਪੈਕਿਟ ਵੱਲ ਇਸ਼ਾਰਾ ਕੀਤਾ ਜਿਸਨੂੰ ਗੁਰਮੀਤ ਚੁੱਕ ਲਿਆਈ ਤੇ ਡਾ. ਂੇ ਦੇਖਣ ਉਪਰੰਤ ਦੱਸਿਆ ਕਿ ਇਸਦੀ ਤਾਂ ਡੇਟ ਹੀ ਲੰਘ ਚੁੱਕੀ ਹੈ।ਇਹ ਸੋਚ ਰਿੰਮੀ ਦੇ ਮੰਮੀ ਪਾਪਾ ਸੋਚ ਵਿੱਚ ਪੈ ਗਏ ਕਿ ਸਾਡੇ ਬਿੱਲ ਵਿੱਚ ਤਾਂ ਕਿਸੇ ਫਰੂਟੀ ਦੇ ਪੈਸੇ ਨਹੀਂ ਲਿਖੇ।ਡਾ. ਨੇ ਕਿਹਾ ਕਿ ਜਿੱਥੋਂ ਤੁਸੀਂ ਸਾਮਾਨ ਖਰੀਦਿਆ ਸੀ ਉਸ ਦੁਕਾਨਦਾਰ ਤੇ ਤੁਸੀਂ ਕੇਸ ਕਰ ਸਕਦੇ ਹੋ ਤਾਂ ਉਨ੍ਹਾਂ ਨੇ ਹਾਂ ਵਿੱਚ ਸਿਰ ਹਿਲਾਉਂਦੇ ਡਾ.ਨੂੰ ਵਿਦਾ ਕੀਤਾ।ਡਾ. ਦੇ ਜਾਣ ਤੋਂ ਬਾਅਦ ਗੁਰਮੀਤ ਨੇ ਰਿੰਮੀ ਦੇ ਮੰਮੀ ਪਾਪਾ ਨੂੰ ਉਹ ਫਰੂਟੀ ਦਾ ਪੈਕਟ ਦਿਖਾਇਆ।ਰਿੰਮੀ ਤੋਂ ਪੁੱਛਣ ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਤਾਂ ਚੋਰੀ ਦਾ ਸੀ।ਹੁਣ ਰਿੰਮੀ ਆਪਣੇ ਮਾਂ ਬਾਪ ਤੇ ਸਹੇਲੀ ਨਾਲ ਅੱਖ ਨਹੀਂ ਸੀ ਮਿਲਾ ਸਕਦੀ।ਕੁੱਝ ਦੇਰ ਚੁੱਪ ਰਹਿਣ ਤੋਂ ਬਾਅਦ ਰਿੰਮੀ ਨੇ ਆਪਣੇ ਮੰਮੀ ਪਾਪਾ ਨਾਲ ਅੱਗੇ ਤੋਂ ਅਜਿਹਾ ਨਾ ਕਰਨ ਦੀ ਸਹੁੰ ਖਾਧੀ।ਤੇ ਉਸਨੇ ਭੈੜੀ ਸੰਗਤ ਛੱਡਣ ਦਾ ਮਨ ਵਿੱਚ ਪੱਕਾ ਫੈਸਲਾ ਕਰ ਲਿਆ ਜਿਸ ਕਰਕੇ ਉਸਨੂੰ ਅੱਜ ਆਪਣੇ ਮੰਮੀ ਪਾਪਾ ਸਾਹਮਣੇ ਸਰਮਿੰਦਾ ਹੋਣਾ ਪਿਆ।