ਬਾਬੇ ਹਰਗੁਲਾਲ ਦੀ ਹੱਟੀ (ਪਿਛਲ ਝਾਤ )

ਰਮੇਸ਼ ਸੇਠੀ ਬਾਦਲ   

Email: rameshsethibadal@gmail.com
Cell: +9198766 27233
Address: Opp. Santoshi Mata Mandir, Shah Satnam Ji Street
Mandi Dabwali, Sirsa Haryana India 125104
ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਿੰਡ ਦੀ ਮੁੱਖ ਸਿੱਧੀ ਗਲੀ ਤੇ ਪਿੰਡ ਦੇ ਵਿਚਾਲੇ   ਬਣੀ ਸੱਥ ਦੇ ਜਵਾਂ ਨਾਲ ਹੀ ਸੀ ਬਾਬੇ ਹਰਗੁਲਾਲ ਦੀ ਹੱਟੀ| ਚਾਹੇ ਪਿੰਡ ਵਿੱਚ ਹੋਰ ਵੀ ਹੱਟੀਆ ਸਨ ਹਰਬੰਸ ਮਿੱਡੇ ਦੀ ਹੱਟੀ, ਬਾਬੇ ਸਾਉਣ ਕੇ ਜੀਤੇ ਦੀ ਹੱਟੀ, ਆਤਮੇ ਸੇਠ ਦੀ ਹੱਟੀ ਤੇ ਬਲਬੀਰੇ ਕੁਲਫੀਆਂ ਵਾਲੇ  ਦੀ ਹੱਟੀ ਤੋ ਇਲਾਵਾ ਬਲੰਗਣਾ ਦੇ ਵੇਹੜੇ ਮੋਦੀ ਦੀ ਹੱਟੀ ਵੀ ਸੀ| ਪਰ ਬਾਬੇ ਹਰਗੁਲਾਲ ਦੀ ਹੱਟੀ ਬਹੁਤ ਮਸਹੂਰ ਸੀ|ਬਾਕੀ ਹੱਟੀਆਂ ਚਾਹੇ ਵਾਹਵਾ ਛੋਟੀ ਸੀ ਪਰ ਸਭ ਕੁਝ ਮਿਲਦਾ ਸੀ ਇੱਬੋਂ|ਹਾਂ ਤਾਜੀ ਸਬਜੀਆਂ ਦੁੱਧ ਤੇ ਬਰਫ ਤੋਂ ਇਲਾਵਾ ਬਾਕੀ ਉਹ ਸਾਰਾ ਸਮਾਨ ਮਿਲਦਾ ਸੀ|ਜੋ ਹੋਰ ਹੱਟੀਆਂ ਤੋ ਘੱਟ ਹੀ ਮਿਲਦਾ ਤੇ ਏਸੇ ਕਰਕੇ ਹੀ ਪਿੰਡ ਦਾ ਬੱਚਾ ਬੱਚਾ ਬਾਬੇ ਹਰਗੁਲਾਲ ਦੀ ਹੱਟੀ ਤੋਂ ਜਾਣੂ ਸੀ| ਤੇ ਤਕਰੀਬਨ ਹਰ ਇੱਕ ਪਿੰਡ ਵਾਲੇ  ਦਾ ਵਾਹ ਪੈੱਦਾ ਸੀ ਇਸ ਹੱਟੀ ਨਾਲ|
ਬਾਬਾ ਹਰਗੁਲਾਲ ਸੁਭਾਅ ਦਾ ਸਖਤ ਸੀ ਤੇ ਮਿੱਠਾ ਬੋਲਣਾ ਉਸ ਦੇ ਵੱਸ ਦਾ ਰੋਗ ਨਹੀ ਸੀ| ਉਹ ਪਿੰਡ ਦਾ ਧੜਵਾਈ  ਸੀ ਇਸ ਕਰਕੇ ਸਾਰੇ ਉਸ ਦੀ ਬਹੁਤ ਇੱਜਤ ਕਰਦੇ ਸਨ| ਕਿਉਂਕਿ ਹਰ ਇੱਕ ਦੇ ਸੀਰੀਆਂ ਦਾ ਹਿਸਾਬ  ਤੇ ਪਿੰਡ ਦੇ ਹਰ ਵਿਆਹ ਦੇ ਨਿਉਦਰੇ ਦਾ ਹਿਸਾਬ ਬਾਬੇ ਹਰਗੁਲਾਲ ਕੋਲ ਹੀ ਹੰਦਾ ਸੀ| ਬਾਕੀ ਬਾਬੇ ਹਰਗੁਲਾਲ ਕੋਲੇ ਥੋੜੀ ਮੋਟੀ ਜਮੀਨ ਵੀ ਸੀ ਤੇ ਉਹ ਆਪ ਵਾਹੀ ਕਰਾਉਦਾ ਸੇ| ਚਾਰ ਕੁ ਜਮਾਤਾ ਪੜਿਆ ਬਾਬਾ  ਲਿਖਤ ਪੜਤ ਦਾ ਸਾਰਾ ਕੰਮ ਲੰਡੇ ਭਾਸ.ਾ ਵਿੱਚ ਕਰਦਾ ਤੇ ਲੰਡੇ ਪਿੰਡ ਵਿੱਚ ਓਹੀ ਪੜ੍ਹ ਸਕਦਾ ਸੀ|ਏਸੇ ਕਰਕੇ ਹੀ ਪਿੰਡ ਵਿੱਚ ਵੱਸਦੇ ਬਾਕੀ ਸੇਠਾਂ ਨਾਲੋ ਉਸ ਦੀ ਮਾਲੀ ਹਾਲਤ ਚੰਗੀ ਸੀ|
ਬਾਬੇ ਹਰਗੁਲਾਲ ਦੀ ਹੱਟੀ ਚ  ਸਾਹਮਣੇ  ਤੇ ਪਾਸੇ ਤੇ ਫੱਟੇ ਲੱਗੇ ਹੋਏ ਸਨ ਤੇ ਉਹਨਾ ਉੱਪਰ ਘਿਉ ਦੇ ਪੰਦਰਾਂ ਕਿਲੋ ਆਲੇ ਟੀਨਾਂ ਤੇ ਢੱਕਣ ਲਾਕੇ ਬਣਾਂਏ ਹੋਏ ਪੀਪ.ੇ ਰੱਖੇ ਹੋਏ ਸਨ ਜਿਨ੍ਹਾਂ ਵਿੱਚ ਆਟੇ ਦੇ ਬਿਸਕੁਟ, ਪਤਾਸੇ, ਖਿਲ੍ਹਾਂ ਤੇ ਸਕਰਪਾਰੇ ਹੰਦੇ ਸਨ| ਉਸ ਤੋ ਉੱਪਰਲੇ ਫੱਟੇ ਤੇ ਚਾਰ ਕਿਲੋ ਘਿਉ ਵਾਲੀਆਂ ਪੀਪੀਆ ਦੀ ਲਾਈਨ ਹੰਦੀ ਸੀ ਜਿਸ ਵਿੱਚ ਖੋਪਾ,ਦਾਲਾਂ ਚੋਲ ਆਦਿ ਹੰਦੇ ਸਨ| ਸਾਹਮਣੇ ਪਾਸੇ ਰੰਗ ਵਾਲੇ ਖਾਲੀ  ਛੋਟੇ ਡਿੱਬੇ ਚਿਣੇ ਹੰਦੇ ਸਨ ਜਿਨਾਂ ਵਿੱਚ ਲੋ.ਗ ਇਲਾਚੀਆਂ, ਖਸਖਸ ਵਗੈਰਾ ਹੰਦੇ ਸਨ ਜੋ ਕਿਸੇ ਹੋਰ ਹੱਟੀ ਤੋ ਘੱਟ ਹੀ ਮਿਲਦੀ ਸੀ| ਗੁੜ ਵਾਸਤੇ ਚਾਹ ਵਾਲੀ ਖਾਲੀ ਪਲਾਈ ਦੀ ਪੇਟੀ ਲਾਈ ਹੋਈ ਸੀ ਤੇ ਖੰਡ ਤਾਂ ਕੋਈ ਕੋਈ ਹੀ ਲੈਂਦਾ ਸੀ| 
 ਗੱਲੇ ਦੇ ਨਜਦੀਕ ਹੀ ਬੀੜੀਆਂ ਤੇ ਮਾਚਿਸਾਂ ਦੇ ਪੈਕਟ ਰੱਖੇ ਹੋਏ ਸਨ ਬਹੁਤੇ ਗਾਹਕ ਬੀੜੀਆਂ ਦਾ ਬੰਡਲ ਲੈਣ ਵਾਲੇ ਹੀ ਹੰਦੇ ਸਨ| ਹਾਂ ਬਾਬੇ ਦੀ ਹੱਟੀ ਤੋਂ ਸਿਗਰਟਾਂ ਵੀ ਮਿਲ ਜਾਂਦੀਆਂ ਸਨ| ਜਰਦਾ ਤੰਬਾਕੂ ਤੇ ਖੈਣੀ ਦਾ ਬਹੁਤਾ ਰਿਵਾਜ ਨਹੀ ਸੀ ਤੇ ਨਾ ਹੀ ਬਾਬਾ ਇਹ ਚੀਜਾਂ ਰੱਖਦਾ ਸੀ| ਕਾਪੀਆਂ ਪੈਨਸਿਲਾਂ ਪੈਨ ਸਿਆਹੀ ਨੀਲੀ, ਲਾਲ ਤੇ ਕਾਲੀ ਸਿਆਹੀ ਦੀਆਂ ਪੁੜੀਆਂ ਵੀ ਮਿਲਦੀਆਂ ਸਨ| ਉਦੋ ਲਿਖਣ ਲਈ ਹੋਲਡਰਾਂ ਦਾ ਰਿਵਾਜ ਸੀ ਤੇ ਜੀ ਤੇ ਜੈਡ ਦੇ ਨਿੰਬ ਤੇ ਪੇਨਾਂ ਦੀਆਂ ਬੋਕੀਆਂ ਤੇ ਜਿੱਬਾਂ ਵੀ ਮਿਲਦੀਆਂ ਸਨ|ਫੱਟੀਆ ਪੋਚਣ ਲਈ ਗਾਚਣੀ ਵੀ ਇੱਥੋ. ਹੀ ਮਿਲਦੀ ਸੀ|
ਬਾਬੇ ਦੀ ਹੱਟੀ ਤੋ ਲੋਕੀ ਮਿੱਟੀ ਦਾ ਤੇਲ , ਸਰੋਂ ਦਾ ਤੇਲ ਵੀ ਜਰੂਰਤ ਅਨੁਸਾਰ ਲੈ ਕੇ ਜਾਂਦੇ ਸਨ| ਗੋਲੀ ਆਲੇ ਬੰਬੇ ਦੀ ਸਹਾਇਤਾ ਨਾਲ ਬਾਬਾ ਮਿੱਟੀ ਦਾ ਤੇਲ ਵੇਚਦਾ ਤੇ ਪਲੀਆਂ ਨਾਲ ਮਿਣ ਕੇ ਸਰੋਂ ਦਾ ਤੇਲ ਦਿੰਦਾ| ਬਾਕੀ ਸਿਰਕਾ, ਤਾਰਪੀਨ ਦਾ ਤੇਲ ਵੀ ਕਦੇ ਕਦੇ ਕੋਈ ਲੈਣ ਆ ਜਾਂਦਾ| ਦੇਸੀ ਦਵਾਈਆਂ ਦੇ ਤੋਰ ਤੇ  ਜੈ ਫਲ ਅਨਾਰਦਾਣਾ, ਮਲੱਠੀ ਕਾਲੀ ਮਿਰਚ ਸੌਂਫ ਅਜਵੈਨ ਜੀਰਾ ਤੇ ਸੁੰਡ ਦਾ ਕੋਈ ਟਾਂਵਾਂ ਟਾਂਵਾਂ ਗ੍ਰਾਹਕ ਆਉਂਦਾ|ਐਨਾਸੀਨ, ਨੋਵਲਜੀਨ ਕੋਡੋਪਰੀਨ ਤੇ ਅਨਲਜੀਨ ਦੀਆਂ ਗੋਲੀਆਂ ਵੀ ਬਾਬੇ ਦੀ ਹੱਟੀ ਤੋ ਮਿਲ ਜਾਂਦੀਆਂ ਸਨ| ਤੇ 693 ਤੇ ਸਿਬਾਜੋਲ  ਨਾਮੀ ਗੋਲੀ ਵੀ ਬਾਬੇ ਦੀ ਦੁਕਾਨ ਤੋ ਮਿਲਦੀ ਜੋ ਲੋਕੀ ਫੋੜੇ ਫੁੰਨਸੀਆਂ ਤੇ ਘਿਸਾ ਕੇ ਗੋਲੀ ਲਾਉੱਦੇ|
ਕਪੜੇ ਸਿਆਉਣ ਵਾਲੀ ਮਸ.ੀਨ ਦੀਆਂ ਰੀਲਾਂ ,ਕਢਾਈ ਵਾਸਤੇ ਰੰਗਦਾਰ ਧਾਗੇ ਦੀਆਂ ਰੀਲਾਂ, ਸੂਈਆਂ ਗੰਦੂਈਆਂ ਬਟਨ ਤੇ ਟਿੱਚ ਬਟਨ ਬਸ ਬਾਬੇ ਹਰਗੁਲਾਲ ਦੀ ਹੱਟੀ ਤੋ ਮਿਲਦੇ ਸਨ|ਸੂਤ ਰੰਗਣ ਵਾਲੇ ਰੰਗ, ਕਪੜੇ ਧੋਣ ਵਾਲੀ ਸਨਲਾਈਟ ਸਾਬੁਣ ਤੇ ਕਾਲਾ ਸਾਬੁਣ ਤੇ ਸੋਡਾ , ਨਹਾਉਣ ਵਾਲਾ ਲਾਇਫ ਬੁਆਏ ਸਾਬਨ ਵੀ  ਬਾਬੇ ਹਰਗਲਾਲ ਦੀ ਦੁਕਾਨ ਤੋ ਲੋਕੀ ਖਰੀਦ ਦੇ ਸਨ|
ਬਾਬੇ ਹਰਗੁਲਾਲ ਦੀ ਹੱਟੀ ਤੋ  ਸਮਾਨ ਖਰੀਦਣ ਲਈ ਲੋਕੀ ਘਰੋਂ  ਕਣਕ, ਛੋਲੇ, ਬਾਜਰਾ ਜੋ ਤੇ ਨਰਮਾਂ ਕਪਾਹ ਲੈ ਕੇ ਆਉਂਦੇ| ਉਸ ਸਮੇ ਰੁਪਏ ਪੈਸੇ ਦੇ ਕੇ ਸਮਾਨ ਖਰੀਦਣ ਦਾ ਰਿਵਾਜ ਨਹੀ ਸੀ| ਹਾਂ ਕਈਆਂ ਦਾ ਉਧਾਰ ਖਾਤਾ ਵੀ ਚਲਦਾ ਸੀ| ਲੋਕੀ ਹਾੜੀ ਸਾਉਣੀ ਹਿਸਾਬ ਕਰਦੇ|ਇਸ ਤਰਾਂ ਬਾਬੇ ਨੂੰ ਹੱਟੀ ਦੀ ਦੂਣੀ ਕਮਾਈ ਹੰਦੀ ਸੀ| ਪਰ ਬਾਬਾ ਸੀ ਬਹੁਤ ਕਿਰਸੀ ਕਿਸੇ ਨੂੰ ਰੁੰਗਾ ਝੁੰਗਾ ਵੀ ਨਾ ਦਿੰਦਾ| ਪਰ ਬਾਬੇ ਦੀ ਸਿਫਤ ਵੀ ਸੀ ਉਹ ਕਦੇ ਆਪਣੀ ਹੱਟੀ ਤੇ ਕਿਸਮਤ  ਪੁੜੀਆ ਦਾ ਜੂਆ ਖਿਡਾ ਕੇ ਕਮਾਈ ਨਹੀ ਸੀ ਕਰਦਾ| ਤ| ਕਦੇ ਵੀ ਦੁੱਧ ਚ ਪਾਣੀ ਪਾਕੇ ਨਹੀ ਸੀ ਵੇਚਦਾ|ਅੱਜ ਵੀ ਜਦੋ ਮੈਂ ਕਦੇ ਕਿਸੇ ਮਾਲ ਵਿੱਚ ਜਾਂਦਾ ਹਾਂ ਤਾਂ ਮੈਨੂੰ ਬਾਬੇ ਹਰਗੁਲਾਲ ਦੀ ਹੱਟੀ ਦਾ ਝਾਉਲਾ ਪੈਂਦਾ ਹੈ|