ਬਈ ਲ਼ੋਕ ਕਹਿੰਦੇ ਕਵੀ ਤਾਂ ਸ਼ੁਦਾਈ ਹੁੰਦੇ।
ਵਿਹਲੜ ਕੋਈ ਕਹੇ ਅਕਲ ਫਿਰਾਈ ਹੁੰਦੇ।
ਨਹੀਂ ,ਇਨ੍ਹਾਂ ਲੋਕਾਂ ਨੂੰ ਨਹੀਂ ਹੈ ਪਤਾ,
ਕਵੀ ਲੋਕ ਤਾਂ ਖੁਦਾ ਦੀ ਖੁਦਾਈ ਹੁੰਦੇ।
ਸੱਚੇ ਕਵੀ ਤਾਂ ਲੋਕਾਂ ਦੀ ਅਗਵਾਈ ਹੁੰਦੇ।
ਕਵੀਆਂ ਦੇ "ਦਿਲ ਵੱਡੇ" ਚਾਹੇ ਕਰਜਾਈ ਹੁੰਦੇ।
ਹੀਰਾਂ ਰਾਂਝਿਆਂ ਦੇ ਇਤਿਹਾਸ ਦੀ ਲਿਖਾਈ ਹੁੰਦੇ।
ਕਵੀ ਤਾਂ ਆਸ਼ਕਾਂ ਦੇ ਦਰਦ ਦੀ ਦਵਾਈ ਹੁੰਦੇ।
ਭਟਕੇ ਲੋਕਾਂ ਦੀ ਹਨੇਰੇ 'ਚ ਰੁਸ਼ਨਾਈ ਹੁੰਦੇ।
ਕਵੀ ਦੁਖੀ ਦੇ ਦੁੱਖਾਂ ਨੂੰ ਦਿਲ 'ਚ ਸਮਾਈ ਹੁੰਦੇ।
ਪਹਿਲਾਂ ਆਪ ਸਹਿੰਦੇ, ਫਿਰ ਕਾਗਜ ਤੇ ਛਪਾਈ ਹੁੰਦੇ।
ਕਵੀਆਂ ਦੇ ਬੋਲ ਤਲਵਾਰਾਂ ਤੋਂ ਵੱਧ ਸਹਾਈ ਹੁੰਦੇ।
ਲੋਕੋ ਸੱਚੇ ਕਵੀ ਦੇ ਬੋਲ ਤਾਂ ਚਿਰ ਸਥਾਈ ਹੁੰਦੇ।
'ਨੌਹਰਾ' ਵਾਰਿਆ ਜਾਵੇ ਉਹਨਾਂ ਕਵੀਆਂ ਦੇ,
ਦੱਬੇ-ਕੁਚਲੇ ਲੋਕ ਵੀ ਜਿੰਨਾਂ ਦੀ ਲਿਖਾਈ ਹੁੰਦੇ।