ਬੱਤੀ ਰੁਪਏ ਵਾਲਾ ਅਮੀਰ
(ਕਵਿਤਾ)
ਜਨਤਾ ਜਨਾਰਧਨ
ਜੈ ਹਿੰਦ,
ਨਮਸਕਾਰ,
ਸਲਾਮ,
ਅਦਾਬ |
ਤੇ,
ਸਤਿ ਸ੍ਰੀ ਅਕਾਲ !
ਆਪ ਜੀ ਨੂੰ ਮੁਖਾਤਿਬ
32 ਰੁ. ਵਾਲਾ ਅਮੀਰ
960 ‘ਚ ਕਰੂੰਗਾ ਮਹੀਨਾ ਭਰ ਐ-
ਪਾਈਆ ਚੌਲ ਤੇ
ਇੱਕੀ ਗ੍ਰਾਮ ਖੰਡ ਨਾਲ
ਬਿਨਾ ਦੁਧ ਦੇ ਖਾਵਾਂਗਾ ਖੀਰ
ਆਪ ਜੀ ਨੂੰ ਮੁਖਾਤਿਬ
32 ਰੁ. ਵਾਲਾ ਅਮੀਰ
ਫਲ ਦੀ ਲੋੜ ਨਹੀ੦
ਦਾਲ ਇਕ ਰੁਪਏ ਦੀ
ਸਬਜੀ ਦੋ ਰੁਪਏ ਦੀ
78 ਪੈਸੇ ਦੇ ਮਸਾਲੇ ‘ਚ
75 ਪੈਸੇ ਦੇ ਬਾਲਣ ਨਾਲ
ਸਵਾ ਰੁਪਏ ਦਾ ਦੁੱਧ ਪੀਕੇ
ਖੁ- ਕਰਾਂਗਾ, ਕੈਲਰੀਜ ਦਾ ਪੀਰ
ਆਪ ਜੀ ਨੂੰਮੁਖਾਤਿਬ
32 ਰੁ. ਵਾਲਾ ਅਮੀਰ
ਵਸਤਰਾ ਦੀ ਲੋੜ ਨਹੀ੦
ਦਸ ਰੁ. ਦੀ ਚੱਪਲ ਪਾ ਕੇ
ਪੈਦਲ ਹੀ ਘੁਮੁੰਗਾ
30 ਰੁ. ਦੀ ਸਿਖਿਆ ਲੈ ਕੇ
ਬਾਡੀ ਬਿਲਡਿੰਗ ‘ਚ
ਬਣਾਵਾਂਗਾ ਸਰੀਰ
ਆਪ ਜੀ ਨੂੰ ਮੁਖਾਤਿਬ
32 ਰੁ. ਵਾਲਾ ਅਮੀਰ
ਯੋਜਨਾ ਕਮਿ-ਨ ਨੇ
ਫਾਹਾ ਮੁਕਾਇਆ
ਨਾ ਰਹੀ ਗਰੀਬੀ
ਨਾ ਰਿਹਾ ਗਰੀਬ
ਉਸ ਦੀ ਸਰਮਾਏਦਾਰੀ ‘ਚ
32 ਰੁ. ‘ਚ
32 ਪ੍ਰਤੀ-ਤ ਦੀ
ਖਤਮ ਹੋਈ ਲਕੀਰ
ਆਪ ਜੀ ਨੂੰ ਮੁਖਾਤਿਬ
32 ਰੁ. ਵਾਲਾ ਅਮੀਰ|