ਕਾਵਿ ਪੁਸਤਿਕ ਕਸਤੂਰੀ ਹੋਈ ਰਾਲੀਜ
(ਖ਼ਬਰਸਾਰ)
ਸਮਾਲਸਰ -- ਕਸਬਾ ਸਮਾਲਸਰ ਦੀ ਕਨੇਡਾ ਚ ਰਹਿ ਰਹੀ ਲੇਖਕਾ ਜੱਗੀ ਬਰਾੜ ਸਮਾਲਸਰ ਦੀ ਕਾਵਿ ਪੁਸਤਿਕ ਕਸਤੁਰੀ ਪੰਜਾਬੀ ਭਵਨ ਲੁਧਿਆਣਾ ਵਿਖੇ ਰਾਲੀਜ ਕੀਤੀ ਗਈ।ਇਸ ਕਾਵਿ ਸੰਗ੍ਿਰਹ ਨੂੰ ਜਾਰੀ ਕਰਨ ਦੀ ਰਸਮ ਨਾਮਵਰ ਵਿਅੰਗਕਾਰ ਪੰਜਾਬੀ ਹਾਸ ਵਿਅੰਗ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ,ਪ੍ਰਸਿੱਧ ਨਾਵਲਕਾਰ ਮਿਤਰ ਸੈਨ ਮੀਤ, ਨਾਮਵਰ ਲੇਖਕ ਐਸ ਤਰਸੇਮ,ਸ਼ਬਦ ਤਰਿਜਣ ਦੇ ਸੰਪਾਦਕ ਮੰਗਤ ਕੁਲਜਿੰਦ ਬਠਿਡਾ, ਵਿਅੰਗਕਾਰ ਸਾਧੁ ਰਾਮ ਲੰਗੇਆਣਾਂ ਨਾਮਵਰ ਲੇਖਕ ਜਸਵੀਰ ਝੱਜ ਬੁਆਣੀ,ਜਸਵੰਤ ਜੱਸੀ,ਰਾਜਵੀਰ ਭਲੂਰੀਆ ਜਗਦੀਸ਼ ਪਰੀਤਮ,ਕਿਸੌਰ ਝਜੋਟੀਂ ਹਰਿਆਣਾ,ਸਾਹਿਤ ਸਭ ਬਾਘਾ ਪੁਰਾਣਾ ਦੇ ਸਾਬਕਾ ਪ੍ਰਧਾਨ ਕੰਵਲਜੀਤ ਭੋਲਾ ਲੰਡੇ ਨੇ ਨਿਭਾਈ।ਉਪੋਕਤ ਲੇਖਕਾਂ ਨੇ ਲੇਖਕਾ ਜੱਗੀ ਬਰਾੜ ਦੇ ਕਾਵਿ ਪੁਸਤਿਕ ਕਸਤੂਰੀ ਰਾਹੀ ਪੁਸਤਿਕਾਂ ਵਿੱਚ ਪਾਏ ਯੋਗਦਾਨ ਦੀ ਸਲਾਘਾ ਕੀਤੀ।ਕਾਵਿ ਪੁਸਤਿਕ ਕਸਤੁਰੀ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ,ਨਾਮਵਰ ਗੀਤਕਾਰ ਅਮਰਦੀਪ ਗਿੱਲ,ਆਲੋਚਕ ਡਾਕਟਰ ਸੁਰਜੀਤ ਦੌਧਰ, ਨਾਮਵਰ ਲੇਖਕ ਹਰਮੰਦਰ ਕੋਹਾਰਵਾਲਾ, ਲੇਖਕਾ ਪ੍ਰੋਫੇਸਰ ਤਰਸਪਾਲ ਕੌਰ ਬਰਨਾਲਾ, ਨਾਮਵਰ ਨਾਵਲਕਾਰ ਪ੍ਰੋਫੇਸਰ ਨਿਰਮਲ ਜੌੜਾ,ਨੂੰ ਭੇਂਟ ਕੀਤੀਆ।ਇਸ ਸਮੇ ਸ਼ਾਈ ਮੀਆਂਮੀਰ ਅੰਤਰਰਾਸਟਰੀ ਫਾਂਊਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ,ਲੇਖਕ ਕਰਨ ਭੀਖੀ,ਗੀਤਕਾਰ ਨਾਗੀ ਢੁੱਡੀਵਾਲਾ,ਗੀਤਕਾਰ ਸੇਖੋ ਜੰਡਵਾਲਾ,ਲੇਖਕ ਪ੍ਰਸੋਤਮ ਪੱਤੋ ਵੀ ਨਾਲ ਸਨi