ਸਾਡਾ ਜੱਗੋਂ ਸੀਰ ਮੁਕਿਆ (ਨਾਟਕ )

ਬਲਦੇਵ ਸਿੰਘ ਧਾਲੀਵਾਲ   

Email: dhaliwal_baldev@hotmail.com
Address:
Patiala India
ਬਲਦੇਵ ਸਿੰਘ ਧਾਲੀਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੀਨ-1
(ਸੱਥਰ ਦਾ ਸੀਨ)
ਪਹਿਲੀ ਔਰਤ
:
ਆ ਕੀ ਭਾਣਾ ਵਰਤ ਗਿਆ ?
ਦੂਜੀ ਔਰਤ
:
ਕਿੱਥੇ ਤੁਰ ਗਿਆਂ ਵੇ ਮੇਰੇ ਸੋਨੇ ਵਰਗਿਆ ਪੁੱਤਾ|
ਤੀਜੀ ਔਰਤ
:
ਵੇ ਤੈਨੂੰ ਭੋਰਾ ਤਰਸ ਨਾ ਆਇਆ ਵੇ ਰੱਬਾ|
(ਚਾਰੇ ਪਾਸੇ ਰੌਣ ਧੋਣ ਅਤੇ ਵੈਣਾਂ ਦੀਆਂ ਆਵਾਜਾਂ ਸੁਣਾਈ ਦੇ ਰਹੀਆਂ ਹਨ)
ਸੂਤਰਧਾਰ
:
ਉਪਰੋਥਲੀ ਵਾਪਰੀਆਂ ਦੋ ਕਹਿਰ ਦੀਆਂ ਘਟਨਾਵਾਂ ਨੇ ਸਾਰੇ ਪਿੰਡ ਦੇ ਲੋਕਾਂ ਦਾ ਸਾਹ ਕੱਢਕੇ ਰੱਖ ਦਿੱਤਾ| ਅਜੇ ਵੀਹ ਦਿਨ ਪਹਿਲਾਂ ਹੀ ਕ੍ਹਮੀਰ ਖੇਤਰ ਵਿਚੋਂ ਸੂਬੇਦਾਰ ਜੋਗਿੰਦਰ ਸਿੰਘ ਦੀ ਲਾ੍ਹ ਆਈ ਸੀ ਤੇ ਅੱਜ ਬਰਾੜਾਂ ਦੇ ਰਣਧੀਰ ਸਿੰਘ ਦਾ ਪੂਰਾ ਟੱਬਰ ਮੌਤ ਦੇ ਮੂੰਹ ਵਿਚ ਜਾ ਪਿਆ ਸੀ| ਸੂਬੇਦਾਰ ਦੀ ਮੌਤ ਦਾ ਦੁੱਖ ਤਾਂ ਸਭ ਨੂੰ ਸੀ, ਪਰ ਹੈਰਾਨੀ ਨਹੀਂ ਸੀ ਹੋਈ| ਲੋਕਾਂ ਭਾਣੇ ਫੌਜੀ ਦੀ ਇਹ ਹੋਣੀ ਤਾਂ ਉਸੇ ਦਿਨ ਤੈਅ ਹੋ ਜਾਂਦੀ ਹੈ ਜਿਸ ਦਿਨ ਉਹ ਫੌਜ ਵਿਚ ਭਰਤੀ ਹੁੰਦਾ ਹੈ| ਪਰ ਰਣਬੀਰ ਨਾਲ ਇਹ ਕੀ ਭਾਣਾ ਵਰਤ ਗਿਆ ਸੀ ? ਇਹ ਅਚੰਭੇ ਭਰਿਆ ਪ੍ਰ੍ਹਨ ਸੱਥਰ ਤੇ ਬੈਠੇ ਹਰੇਕ ਆਦਮੀ ਦੇ ਮੱਥੇ ਤੇ ਚਮਕ ਰਿਹਾ ਸੀ| ਰਣਬੀਰ ਸਿੰਘ ਉਸਦੀ ਘਰਵਾਲੀ ਬਚਿੰਤ ਕੌਰ, ਮੁਟਿਆਰ ਹੋਈ ਧੀ ਦੀਪਾਂ ਤੇ ਛੋਟਾ ਮੁੰਡਾ ਪ੍ਰੀਤੂ, ਜਿਹਨਾਂ ਦੀਆਂ ਲਾ੍ਹਾਂ ਬਰੋਬਰ ਚਿੱਟੀਆਂ ਚਾਦਰਾਂ ਨਾਲ ਢਕੀਆਂ ਪਈਆਂ ਸਨ| ਰਣਬੀਰ ਦੀ ਇਕਲੋਤੀ ਭੈਣ ਸੀਤੀ ਦੀ ਉਡੀਕ ਹੋ ਰਹੀ ਐ| ਸੀਤੀ ਨੇ ਤਾਂ ਰਣਬੀਰ ਨੂੰ ਪੁੱਤਾਂ ਵਾਂਗੂ ਪਾਲਿਆ ਸੀ|
(ਸੀਤੀ ਆਉਂਦੀ ਹੈ)
ਸੀਤੀ
:
ਹਾਏ ਵੇ ਮੇਰੀ ਮਾਂ ਦਿਆ ਜਾਇਆ ਵੇ ਆ ਕਿ ਕਹਿਰ ਕਰ ਗਿਆ ਵੇ..........|
ਸੂਤਰਧਾਰ
:
ਰਣਬੀਰ ਦੇ ਗੁਆਂਢ ਵਿਚ ਰਹਿੰਦੀ ਤਾਈ ਹਰ ਕੌਰ ਨੇ ਉਸ ਦਿਨ ਤੜਕੇ ਸਭ ਤੋਂ ਪਹਿਲਾਂ ਇਹ ਸਭ ਕੁਝ ਆਪਣੀ ਅੱਖੀਂ ਦੇਖਿਆ ਸੀ| ਜਿਸ ਦੀ ਵਿਆਖਿਆ ਉਹ ਸੱਥਰ ਵਿਚ ਬੈਠੀਆਂ ਜਨਾਨੀਆਂ ਨੂੰ ਕਈ ਵਾਰ ਕਰ ਚੁੱਕੀ ਸੀ|
ਹਰ ਕੌਰ
:
ਵੇ ਭਾਈ ਤੜਕੇ ਵੱਡੀ ਬਹੂ ਮਧਾਣੀ ਪਾਉਣ ਲੱਗੀ ਤਾਂ ਕਹਿੰਦੀ ਮਾਂ ਜੀ ਜੰਮ ਗਰਮ ਐ, ਰਣਬੀਰ ਦੇ ਘਰੋਂ ਬਰਫ ਫੜ੍ਹ ਲੈ| ਮੈਂ ਖੁਰਲੀ ਉਤੋਂ ਦੀ ਬਚਿੰਤ ਕੁਰ ਨੂੰ ਵਾਜ ਮਾਰਨ ਲੱਗੀ ਤਾਂ ਵੇਖਿਆ ਸਾਰਾ ਟੱਬਰ ਵਿਹੜੇ *ਚ ਚਫਾੜ੍ਹ ਡਿੱਗਿਆ ਪਿਆ| ਹਾਏ ਵੇ ਰੱਬਾ ਤੂੰ ਇਹ ਕੀ ਕੀਤਾ ਡਾਡਿਆ......|
ਸੂਤਰਧਾਰ
:
ਦਰਅਸਲ ਇਸ ਘਰ ਵਿਚ ਜਲਣ ਵਾਲੀਆਂ ਚਿੰਗਾਰੀਆਂ ਦੀ ਅੱਗ ਤਾਂ ਉਦੋਂ ਹੀ ਮੱਘ ਉੱਠੀ ਸੀ ਜਦੋਂ ਰਣਬੀਰ ਦੇ ਪਿਉ ਨੇ ਉਸਦੀ ਭੈਣ ਸੀਤੀ ਦੇ ਵਿਆਹ ਲਈ ਪੂਰੇ ਤਿੰਨ ਲੱਖ ਦਾ ਕਰਜ਼ਾ ਲਿਆ ਸੀ| ਉਹੀ ਕਰਜ਼ਾ ਰਣਬੀਰ ਨੂੰ ਵਿਰਾਸਤ ਵਿਚ ਮਿਲਿਆ| ਰਣਬੀਰ ਦੇ ਵਿਆਹ ਤੋਂ ਬਾਅਦ ਲਗਾਤਾਰ ਦੋ ਫਸਲਾਂ ਖਰਾਬ ਹੋ ਗਈਆਂ| ਰਣਬੀਰ ਨੇ ਅਗਲੀ ਵਾਰ ਜ਼ਮੀਨ ਠੇਕੇ ਤੇ ਦੇ ਦਿੱਤੀ| ਪਰ ਪਾਣੀ ਦਾ ਸਤਰ ਲਗਾਤਾਰ ਹੇਠਾਂ ਡਿੱਗਣ ਕਾਰਣ ਜ਼ਮੀਨ ਠੇਕੇ ਤੇ ਲੈਣ ਵਾਲਿਆਂ ਨੇ ਵੀ ਇਨਕਾਰ ਕਰ ਦਿੱਤਾ| ਇਸ ਤੋਂ ਤੰਗ ਆ ਕੇ ਰਣਬੀਰ ਸਿੰਘ ਨੇ ਮੋਟਰ ਦਾ ਕੁਨੈਕ੍ਹਨ ਲੈਣ ਲਈ ਅਰ੦ੀ ਦੇ ਦਿੱਤੀ| 

ਸੀਨ 2
ਸਲੂਜਾ
:
ਉਹੋ, ਕੀ ਗੱਲ ਸਰਦਾਰ ਸਾਹਿਬ, ਅੱਜ ਫਿਰ ਭਖੇ ਫਿਰਦੇ ਓ ?
ਰਣਬੀਰ
:
ਕੀ ਦੱਸੀਏ ਸਲੂਜਾ ਸਾਹਿਬ, ਆਹ ਇਕ ਮੋਟਰ ਲੁਆਣੀ ਸੀ ਘਰੇ, ਕੁਨੈਕ੍ਹਨ ਲੈਣ ਵਾਸਤੇ ਕਲਰਕ ਨੇ ਗਦੀ ਗੇੜ *ਚ ਪਾ ਕੇ ਰੱਖਤਾ, 2ਜ਼ ਗੇੜੇ ਮਰਵਾ ਤੇ ਸਾਲੇ ਨੇ, ਕਦੇ ਆਹ ਫਾਰਮ ਲਿਆ, ਕਦੇ ਉਹ ਫਾਰਮ ਲਿਆ, ਕਦੇ ਇਥੇ ਸਾਇਨ ਕਰਾ ਲਿਆ ਕਦੇ ਉਥੇ| ਅੱਜ ਤਾਂ ਸਾਲੇ ਨੇ ਨਵੀਂ ਗੱਲ ਕੱਢ ਮਾਰੀ| ਅਖੇ ਕੁਨੈਕ੍ਹਨ ਦੇਣ ਲਈ ਪਾਣੀ ਦੀ ਕਪੈਸਿਟੀ ਓ ਹੈ ਨੀਂ| ਮੈਂ ਆਖਿਆ ਜਦ ਸਰਪੰਚ ਨਾਲ ਆ ਕੇ ਤੇਰੇ ਮੂੰਹ *ਚ ਹੱਡ ਤੁੰਨ ਦਿੰਦਾ, ਫਿਰ ਕਪੈਸਿਟੀ ਵਧ ਜਾਂਦੀ ਐ| ਅਗੋਂ ਨਾਲੇ ਚੋਰ ਨਾਲੇ ਚਤੁਰਾਈ| ਕਹਿੰਦਾ ਪੁਲਸ ਬੁਲਾਉਨਾਂ| ਮੈਂ ਆਖਿਆ ਮੇਰਾ ਕੰਮ ਤਾਂ ਏਹੀ ਤੇਹੀ ਮਰਾਵੇ, ਪਹਿਲਾਂ ਤੈਨੂੰ ਬਣਾਉਨਾਂ ਮੰਨੇ ਕਾ ਸਿੱਖ| ਸਾਲੇ ਦੇ ਪੰਜ ਸੱਤ ਛੱਡੀਆਂ ਗਰਦਨ *ਚ....|
ਸਲੂਜਾ
:
(ਹੱਸਦਾ ਹੈ) ਓਹੋ, ਸਰਦਾਰ ਸਾਹਿਬ ਕਰਤੀ ਨਾ ਜੱਟਾਂ ਆਲੀ ਗੱਲ| ਭਲਾ ਦੱਸੋ ਆ ਡਾਂਗਾਂ ਸੋਟਿਆਂ ਨਾਲ ਅੱਜ ਤੱਕ ਕੁਝ ਖੱਟਿਆ| ਉਹ ਜ਼ਮਾਨਾ ਗਿਆ ਜਦੋਂ ਮਾਰ ਕੇ ਦੋ ਥੱਪੜ ਆਪਣਾ ਕੰਮ ਸਿੱਧਾ ਕਰ ਲਈਦਾ ਸੀ| ਅੱਜ ਕੱਲ ਜ਼ਮਾਨਾ ਕਾਗ੦ੀ ਕਾਰਵਾਈ ਦਾ| ਜਿਹੜਾ ਕੰਮ ਆਹ ਕਰ ਦਿੰਦੀ ਐ ਨਾ, ਉਹੋ ਤੋਪਾਂ ਵੀ ਨੀ ਕਰ ਸਕਦੀਆ|
ਰਣਬੀਰ
:
ਆਪਾਂ ਕਿਹੜਾ ਦੁਨੀਆਂ |ਤਹਿ ਕਰਨੀ ਸੀ, ਸਾਲੀ ਇਕ ਟੂਟੀ ਲੁਆਉਣੀ ਸੀ|
ਸਲੂਜਾ
:
ਉਹੋ, ਟੂਟੀ ਦੀ ਕਿਹੜੀ ਗੱਲ ਐ ਸਰਦਾਰ ਸਾਹਿਬ| ਆਪਾਂ ਘਰੇ ਸਰਕਾਰੀ ਟੂਟੀ ਲੁਆ ਦੀਏ| ਲਓ, ਤੁਸੀਂ ਆਪਣਾ ਜੱਟ ਦਾ ਸੌਦਾ ਤਾਂ ਵਰਤ ਕੇ ਵੇਖ ਲਿਆ, ਹੁਣ ਵੇਖੋ ਸਲੂਜੇ ਦਾ ਮੰਤਰ ਕਿਵੇਂ ਤਲੀ ਤੇ ਸਰੋਂ ਜੰਮਦੀ ਐ| ਕੱਢੋ ਜਰਾ ਕਾਗਜ਼ ਪੱਤਰ| ਦੇਖੋ ਸਲੂਜੇ ਦੀ ਕਮਾਲ|
ਰਣਬੀਰ
:
(ਕਾਗਜ਼ ਝੋਲੇ *ਚੋਂ ਕੱਢ ਕੇ ਦਿੰਦਾ ਹੈ) ਆਹ ਲਓ ਜੀ|
ਸਲੂਜਾ
:
ਲਿਆਓ, ਆਹ ਵੇਖੋ ਕਿਵੇਂ ਹੁੰਦਾ ਬਾਰੂਦ ਤਿਆਰ| (ਮ੍ਹੀਨ ਵਿਚ ਕਾਗਜ਼ ਲੋਡ ਕਰਦਾ ਹੈ) ਆਪਾਂ ਕਰਦੇ ਆਂ ਤਿਆਰ ਤਿੰਨ ਚਿੱਠੀਆਂ| ਪਹਿਲੀ ਚਿੱਠੀ ਜਾਊਗੀ ਐਸ.ਡੀ.ਓ. ਨੂੰ, ਦੂਜੀ ਜਾਊਗੀ ਡੀ.ਸੀ. ਨੂੰ ਤੇ ਤੀਜੀ ਜਾਊ ਮੁੱਖ ਮੰਤਰੀ ਸਾਹਿਬ ਨੂੰ| ਕਿਉਂ ? ਵੇਖਿਓ ਜੇ ਕਲਰਕ ਪਾਤ੍ਹਾਹ ਦੇ ਅੜਾਟ ਨਾ ਪੈਂਦੇ ਫਿਰਨ ਅਤੇ ਸਣੇ ਸਟਾ| ਤੁਹਾਡੇ ਪੈਰੀਂ ਨਾ ਡਿਗਿਆ ਤਾਂ ਸਲੂਜੇ ਦੀ ਮੂਤ ਨਾਲ ਦਾੜੀ ਮੁੰਨ ਦਿਓ| (ਹੱਸਦਾ ਹੈ)
ਰਣਬੀਰ
:
(ਆਪਣੇ ਆਪ ਨਾਲ) ਹੁਣ ਪਤਾ ਲੱਗੂ ਸਾਲੇ ਬਾਂਦਰ ਮੂੰਹੇ ਜੇ ਨੂੰ| ਸਾਲਾ ਸੂਈ ਕੁੱਤੀ ਵਾਂਗੂੰ ਵੱਢ-ਖਾਣ ਨੂੰ ਪੈਂਦਾ ਸੀ| ਹੁਣ ਆਊ ਬੋਤੀ ਬੋਹੜ ਥੱਲੇ| ਹੁਣ ਪਤਾ ਲੱਗੂ ਸਾਡੀ ਪਹੁੰਚ ਕਿਥੇ ਤੱਕ ਆ|
ਸਲੂਜਾ
:
(ਟਾਈਪ ਕਰਦਾ ਹੋਇਆ) ਲਓ, ਸਰਦਾਰ ਆਹ ਤੇਰਾ ਹੋ ਗਿਆ ਬਾਰੂਦ ਤਿਆਰ, ਲਓ, ਆਹ, ਹੈਂ..ਹੈ...| ਮਾਰੋ ਮਾਹਰਾਜ ਏਥੇ ਘੁੱਗੀ, ਲਓ ਆਹ ਲੈ ਜੋ ਡਾਕਖਾਨੇ ਜਾਓ, ਰਜਿਸਟਰੀਆਂ ਕਰਵਾ ਕੇ ਰਸੀਦਾਂ ਲੈ ਲੋ, ਲੱਗੇ ਕੰਮ |ਤਹਿ|
ਰਣਬੀਰ
:
ਸਲੂਜਾ ਸਾਹਿਬ, ਕਿੰਨੇ ਪੈਸੇ ਹੋਏ ?
ਸਲੂਜਾ
:
1ਜ਼5 ਹੋਏ ਸਾਰੇ, ਪੰਜ ਛੱਡੋ, ਆਪਣਾ ਤਾਂ ਸਿੱਧਾ ਜੱਟਾਂ ਆਲਾ ਈ ਹਿਸਾਬ ਕਿਤਾਬ ਐ|
ਰਣਬੀਰ
:
ਆਹ ਲਓ, ਠੀਕ ਆ ਜੀ ਮੈਂ ਚਲਦਾ|
ਸਲੂਜਾ
:
ਠੀਕ ਐ ਠੀਕ ਐ, ਮਹਾਰਾਜ... ਕੋਹੀ ਚਿੰਤਾ ਨੀ ਕਰਨੀ, ਆਰਾਮ ਨਾਲ ਉਡੀਕੋ ਪੰਜ ਸੱਤ ਦਿਨ| ਜਦੋਂ ਜਵਾਬੀ ਚਿੱਠੀ ਮਿਲੀ, ਛੂ ਵੱਜਣਾ ਏਥੇ... ਹਾਂ...ਹਾਂ ੍ਵ ਠੀਕ ਐ, ਮੌਜਾਂ ਕਰੋ ੍ਵ ਐ੍ਹ ਕਰੋ, ਸਲੂਜੇ ਦੇ ਸਿਰ ਤੇ ੍ਵ ਸਲੂਜਾ ਜੀ ਮਹਾਰਾਜ, ਚਲੋ ਹੋਰ ਕੰਮ ਵੇਖੀਏ

ਸੀਨ ਨੰ. 3
(ਘਰ ਦਾ ਸੀਨ)
ਦੀਪਾਂ
:
ਅੰਬਾਂ ਵਾਲੀ ਟੋਕਰੀ ਅਨਾਰਾਂ ਵਾਲਾ ਵਿਹੜਾ, ਦੱਸ ਬਾਬੇ ਦਾ ਘਰ ਕਿਹੜਾ ?
ਪੀਤੂ
:
ਬੇਬੇ.......
(ਦੋਵੇਂ ਬੱਚੇ ਭੱਜ ਕੇ ਮਾਂ ਨੂੰ ਛੂੰਹਦੇ ਹਨ)
ਬਚਿੰਤ
:
ਪਰ੍ਹੇ ਮਰੋ, ਪਰ੍ਹੇ ਹੋ ਕੇ ਨੀ ਖੇਡ ਸਕਦੇ| ਜਿਸ ਦਿਨ ਦੀ ਇਸ ਘਰ *ਚ ਵਿਆਹੀ ਆਈ ਆਂ ਇਕ ਦਿਨ ਨੀ ਸੁੱਖ ਦਾ ਦੇਖਿਆ ਮੈਂ| ਇਹ ਵੀ ਪਤਾ ਨੀ ਸਾਰਾ ਸਾਰਾ ਦਿਨ ੍ਹਹਿਰ ਕੀ ਧੱਕੇ ਖਾਂਦਾ ਰਹਿੰਦੈ| ਬੇਬੇ ਬਾਬੂ ਸੀ ਤਾਂ ਇਹਨੂੰ ਥੋੜਾ ਡਰ ਭੈਅ ਸੀ| ਹੁਣ ਤਾਂ ਰੱਸੇ ਤੜਾਈ ਫਿਰਦੈ| ਗੁੱਸਾ... ਗੁੱਸਾ ਤਾਂ ਇਹਦੇ ਨੱਕ ਤੇ ਰਹਿੰਦੈ| ਕਦੇ ਕਦੇ ਤਾਂ ਮੈਨੂੰ ਚਾਹ ਪਾਣੀ ਦਿੰਦੀ ਨੂੰ ਵੀ ਡਰ ਆਉਂਦਾ ਬਈ ਗਲਾਸ ਕਿਤੇ ਮੋੜਕੇ ਮੱਥੇ *ਚ ਈ ਨਾ ਦੇ ਮਾਰੇ| ਇਹ ਸਾਰੇ ਕਾਰੇ ਸੀਤੀ ਦੇ ਕੀਤੇ ਹੋਏ ਐ| ਜਦੋਂ ਪਤਾ ਸੀ ਬਈ ਐਨਾ ਆਕੜਖੋਰਾ ਐ ਤਾਂ ਮੇਰੀ ਜੂਨ ਖਰਾਬ ਕਰਨ ਦੀ ਕੀ ਲੋੜ ਸੀ ? ਨਰਕ ਤਾਂ ਹੁਣ ਮੈਂ ਈ ਭੋਗਣੈਂ...|
    ਵੇ ਮਰ ਜਾਣਿਉ ਪੜ੍ਹ ਲਉ| ਜੇ ਥੋਡਾ ਪਿਉ ਆ ਗਿਆ ਤਾਂ ਇੱਕ-ਇੱਕ ਦੀ ਖੜਕੈਂਤੀ ਕਰਦੂ|
(ਉਧਰੋਂ ਰਣਬੀਰ ਗਲੀ ਵਿਚੋਂ ਆਉਂਦਾ ਦਿਸਦਾ ਹੈ| ਪਿੰਡ ਦਾ ਇਕ ਹੋਰ ਆਦਮੀ ਵੀ ਨਾਲ ਹੈ|)
ਰਣਬੀਰ
:
ਲੈ ਬਈ ਪਾਲਿਆ ਕਹਿ ਕੇ ਸਲੂਜੇ ਨੂੰ ਪਵਾਤੀਆਂ ਚਿੱਠੀਆਂ ਮੁੱਖ ਮੰਤਰੀ ਸਾਹਿਬ ਨੂੰ (ਦੋਵੇਂ ਹੱਸਦੇ ਹਨ)
(ਆਦਮੀ ਬਾਹਰੋਂ ਹੀ ਚਲਾ ਜਾਂਦਾ ਹੈ|)
ਰਣਬੀਰ
:
(ਬਚਿੰਤ ਕੌਰ ਨੂੰ) ਕੀ ਬਿਟਰ-ਬਿਟਰ ਝਾਕਦੀ ਐਂ ? ਪਾਣੀ ਲੈ ਕੇ ਆ|
ਬਚਿੰਤ
:
ਲੈ ਪਾਣੀ
ਰਣਬੀਰ
:
ਆ ਲੈ ਫੜ੍ਹ ਟਿੰਡੇ
ਬਚਿੰਤ
:
ਪਰ ਮੈਂ ਤਾਂ ਦਾਲ ਦਾ ਪਾਣੀ ਧਰਤਾ ਸੀ|
ਰਣਬੀਰ
:
ਓ ਡੋਲ ਦੇ ਪਾਣੀ| ਆਜੋ ਬੱਚਿਓ, ਖੁੰਜੇ *ਚ ਕਿਉਂ ਲੱਗੇ ਬੈਠੇ ਓ| ਮੈਂ ਥੋਡੇ ਵਾਸਤੇ ਕੇਲੇ ਲਿਆਇਆਂ, ਆਜੋ|
(ਬੱਚੇ ਭੱਜਕੇ ਉਸਤੋਂ ਕੇਲੇ ਲੈਂਦੇ ਹਨ|)
ਦੀਪਾਂ ਤੇ ਪੀਤੂ
:
ਕੇਲੇ ਹਾਏ ਭਾਪਾ ਕੇਲੇ...|
(ਕੇਲੇ ਲੈ ਕੇ ਅੰਦਰ ਜਾਂਦੇ ਹਨ|)
ਬਚਿੰਤ
:
ਇੱਕ ਗੱਲ ਪੁੱਛਾਂ ?
ਰਣਬੀਰ
:
ਪੁੱਛ|
ਬਚਿੰਤ
:
ਤੇਰਾ ਚਿੱਤ ਅੱਜ ਬੜਾ ਖ੍ਹੁ ਲੱਗਦੈ, ਕੀ ਗੱਲ ਐ ?
ਰਣਬੀਰ
:
ਬੱਸ, ਅੱਜ ਕੰਮ ਲੋਟ ਆ ਗਿਆ|
ਬਚਿੰਤ
:
ਕਿਹੜਾ ਕੰਮ ?
ਰਣਬੀਰ
:
ਜਿਹੜਾ ਆਪਾਂ ਮੋਟਰ ਦਾ ਕੁਨੈਕ੍ਹਨ ਲਵਾਉਣਾ ਸੀ| ਕਲਰਕ ਸਾਲਾ ਰਾਹ ਨਾ ਦਵੇ, ਅੱਜ ਫੇਰ ਪਵਾਤੀਆਂ ਚਿੱਠੀਆਂ ਸਲੂਜੇ ਨੂੰ ਕਹਿ ਕੇ ਮੁੱਖ ਮੰਤਰੀ ਤੱਕ| ਹੁਣ ਦੇਖੀਂ ਸਾਰਾ ਬਿਜਲੀ ਮਹਿਕਮਾ ਜੱਟ ਦੇ ਪੈਰਾਂ *ਚ ਆ ਕੇ ਨਾ ਡਿੱਗਿਆ ਤਾਂ ਕਹਿ ਦੇਈਂ|
ਬਚਿੰਤ
:
ਕੋਈ ਪੁੱਠਾ ਪੰਗਾ ਨਾ ਪਾ ਲਈਂ ੍ਵ
ਰਣਬੀਰ
:
ਤੂੰ ਫਿਕਰ ਨਾ ਕਰ, ਚੱਲ ਲੈ, ਤੂੰ ਭਾਂਡੇ ਚੱਕ|

ਸੀਨ ਨੰ. 4
(ਘਰ ਦਾ ਸੀਨ)
(ਬਾਬੇ ਬਹਾਦਰ ਦੀ ਐਂਟਰੀ)
ਬਹਾਦਰ
:
ਉਏ ਬੀਰਿਆ ਘਰੇ ਈ ਐਂ|
ਬੀਰਾ
:
ਆਜਾ ਬਈ ਬਾਬਾ ਬਹਾਦਰਾ, ਕਿਵੇਂ ਆ ਸਿਹਤ ਠੀਕ ਠਾਕ ਐ|
ਬਹਾਦਰ
:
ਫਤਹਿ, ਜਮਾਂ ਫਤਹਿ|
ਰਣਬੀਰ
:
ਆਜਾ-ਆਜਾ ਬੈਠ, ਹੋਰ ਸੁਣਾ ਗੁਰੂ ਘਰ ਦੀ|
ਬਹਾਦਰ
:
ਬਈ ਆਪਾਂ ਤਾਂ ਪੂਰੇ ਕਾਇਮ ਆਂ| ਹੁਣੇ ਸਰਕਾਰੀ ਰੋਟੀਆਂ ਖਾ ਕੇ ਆਇਆਂ ਪੂਰੇ ਨੌਂ ਦਿਨ|
ਰਣਬੀਰ
:
ਪਰ ਚੱਕਰ ਕੀ ਪੈ ਗਿਆ ਸੀ|
ਬਹਾਦਰ
:
ਆਹੀ ਕਰਜਿਆਂ ਵਾਲਾ, ਕਿਸਾਨੀ ਦੇ ਸੰਕਟ ਕਰਕੇ ਆਪਣੇ ਲੋਕਾਂ ਖਾਤਿਰ ਜੇਲ ਕੱਟਕੇ ਆਇਆਂ|
ਰਣਬੀਰ
:
ਅੱਛਾ, ਫੇਰ ਉਥੋਂ ਦੀ ਸੁਣਾ ਕੋਈ|
ਬਹਾਦਰ
:
ਲੈ ਉਥੋਂ ਦੀ ਸੁਣ ਲੈ ਬੀਰਿਆ| ਇਕ ਦਿਨ ਜੇਲ *ਚ ਮੈਨੂੰ ਨ੍ਹੇ ਦੀ ਥੋੜੀ ਵਾਦ ਘਾਟ ਜੀ ਹੋ ਗਈ| ਮੇਰੀ ਸੁਰਤ ਹਿਲ ਗੀ| ਇਕ ਢਿੱਡਲ ਜਿਹਾ ਥਾਣੇਦਾਰ ਆਵੇ ਮੇਰੇ ਵੱਲ ਹਮਕੋ ਤੁਮਕੋ ਜੀ ਕਰਦਾ| ਮੈਂ ਚੱਪਲ ਮਾਰੀ ਸਾਲੇ ਦੇ ਮੂੰਹ ਤੇ, ਉਹਦੀ ਪੱਗ ਫੁੜਕਕੇ ਓ ਗਈ ਖਿੱਦੋ ਵਾਂਗ ਬੁੜਕਦੀ ਮੇਰੇ ਪੁੱਤ ਦੀ| ਤੇ ਰੌਲੇ ਗੋਲੇ ਜੇ *ਚ ਰਣੀਏ ਕੇ ਪ੍ਰਧਾਨ ਨੇ ਵੀ ਕਹਿ ਦਿੱਤਾ ਕਿ ਜੇ ਸਾਡੇ ਬੰਦੇ ਨੂੰ ਜੇ ਕੁਝ ਹੋ ਗਿਆ ਤਾਂ, ਆਵਦਾ ਸੋਚ ਲਉ ਤੇ ਫੇਰ ਉਹਨਾਂ ਮੇਰਾ ਇਲਾਜ ਕਰਵਾਇਆ| ਹੁਣ ਮੈਂ ਨ੍ਹਾ ਵੀ ਜਮਾਂ ਈ ਛੱਡਤਾ| ਹੁਣ ਤਾਂ ਬੱਸ ਆਪਣੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਆਹ ਡਾਂਗ ਚੱਕ ਲਈ|
ਰਣਬੀਰ
:
ਗੁੱਸਾ ਨਾ ਕਰੀਂ ਬਾਬਾ ਬਹਾਦਰਾ ਡਾਂਗਾਂ ਸੋਟਿਆਂ ਨਾਲ ਕੁਝ ਨੀ ਮਿਲਦਾ ਹੁਣ ਵੇਲਾ ਕਾਗਜੀ ਕਾਰਵਾਈ ਦਾ ਐ|
ਬਹਾਦਰ
:
ਉਏ ਇਹੀ ਗੱਲ ਕਹਿੰਦਾ ਸੀ ਮੇਰਾ ਪੁੱਤ ਪੀਤਾ ਵੀ, ਅਖੇ ਵੇਲਾ ਕਾਗਜੀ ਕਾਰਵਾਈ ਦਾ, ਹੁਣ ਢਾਈ ਲੱਖ ਦਾ ਜਦੋਂ ਕਰਜ਼ਈ ਹੋ ਗਿਆ ਤਾਂ ਕਹਿੰਦੈ ਬਾਪੂ ਮੈਂ ਤਾਂ ਮਰਦਾ ਸਪਰੇਅ ਪੀ ਕੇ, ਨਹੀਂ ਤਾਂ ਆਪਣੇ ਸਿਰ ਲੈ ਕਰਜ਼ਾ, ਮੇਰੇ ਤਾਂ ਕਾਲਜੇ ਦਾ ਰੁੱਗ ਭਰਿਆ ਗਿਆ| ਮੈਂ ਕਿਹਾ ਭੈਣ ਮਰਾਵੇ ਕਰਜ਼ਾ, ਤੂੰ ਕਿਉਂ ਮਰਨਾ| ਲੈ ਮੇਰਾ ਲੁਆ ਲੈ ਗੁਠਾ, ਹੁਣ ਉਤਰਦਾ ਉਤਰੇ ਨਹੀਂ ਤਾਂ ਨਾ ਸਹੀ, ਐਂ ਮਰਨਾ ਥੋੜਾ ਐ, ਸਗੋਂ ਲੜਾਂਗੇ, ਡਾਂਗਾਂ ਚੱਕਕੇ ਲੜਾਂਗੇ| ਓ ਲੜੋ ਸਾਲਿਉ ਲੜੋ ਡਾਂਗਾਂ ਚੱਕਕੇ ਲੜੋ| (ਬਹਾਦਰ ਜਾਂਦਾ ਹੈ) (ਜਾਂਦੇ-ਜਾਂਦੇ) ਹਾਂ ਸੱਚ ਬੀਰਿਆ ਅਸੀਂ ੍ਹਾਮ ਨੂੰ ਧਰਮ੍ਹਾਲਾ *ਚ ਇਕੱਠੇ ਹੋਣਾ, ਗੱਲ ਕਰਨੀ ਐ ਬਈ ਕਿੱਦਾਂ ਲੜਿਆ ਜਾਵੇ ਆਜੀਂ ਤੂੰ ਵੀ|
ਰਣਬੀਰ
:
ਆਵਾਂਗਾ ਬਾਬਾ| ਹੁਣ ਤੈਨੂੰ ਕਿਵੇਂ ਦੱਸਾਂ ਬਾਬਾ ਲੜਣਾ ਤਾਂ ਮੈਂ ਵੀ ਐ| ਬੱਸ ਇਕ ਵਾਰ ਜਵਾਬੀ ਚਿੱਠੀ ਆ ਜਾਵੇ| 2 ਮਹੀਨੇ ਹੋਗੇ ਚਿੱਠੀ ਪਾਈ ਨੂੰ ਹਾਲੇ ਤੱਕ ਜਵਾਬੀ ਚਿੱਠੀ ਨੀ ਆਈ| ਇਕ ਵਾਰ ਚਿੱਠੀ ਆਜੇ ਫੇਰ ਮੇਰੇ ਖੇਤ ਵਿਚ ਮੋਟਰ ਲੱਗ ਜੂ, ਫੇਰ ਮੈਂ ਜ਼ਮੀਨ ਠੇਕੇ ਤੇ ਵੀ ਨਹੀਂ ਦੇਣੀ| ਮੈਂ ਖੁਦ ਵਾਹੀ ਕਰਾਂਗਾ ਤੇ ਕਣਕ ਦੇ ਅੰਬਾਰ ਲਾਦੂੰ| 
(ਦੋ ਬੰਦੇ ਆਸੇ ਪਾਸੇ ਕਣਕ ਸਿੱਟਦੇ ਹਨ)

ਸੀਨ ਨੰ. 5
(ਡਰੀਮ ਸੀਨ)
(ਸਰਪੰਚ ਤੇ ਕਲਰਕ ਆਉਂਦੇ ਹਨ)
ਸਰਪੰਚ
:
ਸਸਰੀਕਾਲ ਰਣਬੀਰ ਸਿਆਂ| ਦੇਖ ਰਣਬੀਰ ਸਿਆਂ, ਇਸ ਵਿਚਾਰੇ ਤੋਂ ਗਲਤੀ ਹੋ ਗਈ| ਬਾਲ ਬੱਚਿਆਂ ਵਾਲਾ ਆਦਮੀ ਐ ਮਾ| ਕਰਦੇ ਇਹਨੂੰ| ਚੱਲ ਓਏ, ਮਾ|ੀ ਮੰਗ|
(ਕਲਰਕ ਪੈਰ੍ਹਾਂ *ਚ ਪੈਂਦਾ ਹੈ|)
ਕਲਰਕ
:
ਮਾ| ਕਰ ਦਿਉ ਜੀ|
ਰਣਬੀਰ
:
ਇਹ ਤਾਂ ਪਹਿਲਾਂ ਸੋਚਣਾ ਸੀ| ਜਦੋਂ ਮੈਂ ਤੇਰੇ ਕੋਲ ਚੱਕਰ ਤੇ ਚੱਕਰ ਲਾਉਂਦਾ ਸੀ| ਓਦੋਂ ਤਾਂ ਤੂੰ ਮੇਰੀ ਕੋਈ ਗੱਲ ਨੀ ਸੁਣੀ| ਚੱਲ ਨਿੱਕਲ ਮੇਰੇ ਘਰੋਂ ਬਾਹਰ|
(ਸਾਰੇ ਜਾਂਦੇ ਹਨ| ਰਣਬੀਰ ਸੁਪਨੇ ਵਿਚ ਬੜਬੜਾਉਂਦਾ ਹੈ|)
ਰਣਬੀਰ
:
ਉਏ ਮੇਰੀ ਫਸਲ ਕਿੱਥੇ ਲਈ ਜਾਨੇ ਓ ? ਬਚਿੰਤ ਕੌਰ ਬਾਹਰੋਂ ਆਉਂਦੀ ਹੈ|
ਬਚਿੰਤ
:
ਹਾਏ ਵੇ, ਕਿਦੇ ਨਾਲ ਲੜੀ ਜਾਨੈਂ ਸੁੱਤਾ ਪਿਆ ਵੀ| ਆ ਫੜ ਤੇਰੀ ਚਿੱਠੀ ਆਈ ਐ|
ਰਣਬੀਰ
:
(ਚਿੱਠੀ ਪੜ੍ਹਦਾ ਹੈ|) ਸਰਦਾਰ ਰਣਬੀਰ ਸਿੰਘ ਤੁਹਾਡੀ ੍ਿਹਕਾਇਤ ਤੇ ਇਨਕੁਵਾਰੀ ਬਿਠਾ ਦਿਤੀ ਗਈ ਐ| ਹੁਣ ਆਊ ਨਜ਼ਾਰਾ|
ਬਚਿੰਤ
:
(ਘਬਰਾਈ ਹੋਈ) ਕੀਹਦੀ ਚਿੱਠੀ ਐ, ਦੱਸ ਤਾਂ ਸਹੀ|
ਰਣਬੀਰ
:
ਜਿਹੜੀ ਆਪਾਂ ਮੁੱਖ ਮੰਤਰੀ ਨੂੰ ਪਾਈ ਸੀ, ਉਹਦੀ ਜਵਾਬੀ ਚਿੱਠੀ ਆ| ਮੇਰਾ ਝੋਲਾ ਫੜ੍ਹਾ ਜਲਦੀ| (ਬਾਹਰ ਜਾਣ ਲੱਗਦਾ ਹੈ)
ਬਚਿੰਤ
:
ਚਾਹ ਤਾਂ ਪੀਂਦਾ ਜਾਹ|
ਰਣਬੀਰ
:
ਤੈਨੂੰ ਕਿੰਨੀ ਵਾਰ ਕਿਹਾ ਬਈ ਪਿੱਛੋਂ ਵਾਜ ਨਾ ਮਾਰਿਆ ਕਰ| ਜਾਂਦਾ ਹੈ|

ਸੀਨ ਨੰ. 6
(ਸਲੂਜਾ ਆਪਣੀ ਕੁਰਸੀ ਤੇ ਬੈਠਾ ਹੈ| ਰਣਬੀਰ ਚਿੱਠੀ ਲੈ ਕੇ ਦਾਖਲ ਹੁੰਦਾ ਹੈ|)
ਰਣਬੀਰ
:
ਸਲੂਜਾ ਸਾਹਿਬ-ਸਾਹਿਬ ਆ ਚਿੱਠੀ ਆ ਗਈ ਜੀ|
ਸਲੂਜਾ
:
ਦੇਖਿਆ| ਦੇਖਿਆ ਫੇਰ ੍ਵ ਓ ਸਲੂਜੇ ਦੇ ਕਰਿਆਂ ਕੰਮ ਨਾ ਹੋਵੇ| ਸਲੂਜੇ ਦਾ ਕੰਮ ਤਾਂ ਪੱਥਰ ਤੇ ਲੀਕ ਹੁੰਦੈ| ਬੱਸ ਹੁਣ ਆਪਣਾ ਕੰਮ ਸਮਝੋ ਹੋ ਗਿਆ ਪੂਰਾ| ਬੱਸ ਇਸ ਫਾਰਮ ਤੇ ਦਸਤਖਤ ਕਰਦੇ| ਹੁਣ ਇਹਦੀ ਰਿਸਟਰੀ ਕਰਾ ਕੇ ਡਾਕਖਾਨੇ *ਚ ਪੋਸਟ ਕਰਦੇ| ਰਸੀਦ ਆਪਣੇ ਕੋਲ ਰੱਖ ਲਵੀਂ| ਬਾਕੀ ਛੱਡ ਸਲੂਜੇ ਤੇ ਤੂੰ ਕੰਮ ਹੋ ਗਿਆ ਸਮਝ|
ਰਣਬੀਰ
:
ਮਿਲ ਗਿਆ ਜੀ ਕਨੈਕ੍ਹਨ|
ਸਲੂਜਾ
:
ਬੱਸ ਮਿਲ ਗਿਆ ਸਮਝ, ਖੰਭੇ ਲੱਗਗੇ, ਤਾਰਾਂ ਪੈਗਿਆਂ ਬੱਸ ਕਰੰਟ ਛੱਡਣਾ ਬਾਕੀ ਐ| (ਦੋਵੇਂ ਹੱਸਦੇ ਹਨ) ਬੱਸ ਹੁਣ ਘਰ ਬੈਠੋ ਅਰਾਮ ਨਾਲ|
(ਰਣਬੀਰ ਜਾਂਦਾ ਹੈ|)
ਸਲੂਜਾ
:
ਚਿੱਠੀ ਮਿਲਦਿਆਂ ਹੀ ਮੈਂ ਰਣਬੀਰ ਨੂੰ ਚਿੱਠੀਆਂ ਦੇ ਗੇੜ੍ਹ *ਚ ਅਜਿਹਾ ਘੁਮਾਇਆ ਕਿ ਉਹਦੇ ਵਾਰੇ ਨਿਆਰੇ ਹੋ ਗਏ| ਰਣਬੀਰ ਦੀ ਪਿੰਡ ਵਿਚ ਜੈ-ਜੈ ਕਾਰ ਕਰਾਤੀ| ਸਭ ਤੋਂ ਪਹਿਲਾਂ ਬੈਂਕ ਤੋਂ ਲੋਨ ਦਵਾਕੇ ਮੋਟਰ ਦਾ ਕਨੈਕ੍ਹਨ ਤੇ ਫਿਰ ਦੋ ਕਮਰਿਆਂ ਵਾਲਾ ਪੱਕਾ ਮਕਾਨ| ਫਿਰ ਸਾਰੀਆਂ ਸਹੂਲਤਾਂ ਫਰਿਜ, ਟੀ.ਵੀ., ਵੀ.ਸੀ.ਆਰ. ਆਦਿ (ਉਧਰ ਘਰ ਵਿਚ ਬੰਦੇ ਸਮਾਨ ਰੱਖਦੇ ਹਨ|)
   ਹੋਰ ਤਾਂ ਹੋਰ ਸਭ ਤੋਂ ਉੱਪਰ ਉਸਦੇ ਬੱਚਿਆਂ ਦਾ ਅੰਗਰੇ੦ੀ ਸਕੂਲ ਵਿਚ ਅਡਮੀ੍ਹਨ (ਬੱਚੇ ਸਕੂਲ ਡਰੈਸ ਵਿਚ ਜਾਂਦੇ ਹਨ|)
ਦੀਪਾਂ ਤੇ ਪੀਤੂ
:
ਬਾਏ ਬਾਏ ਡੈਡੀ
ਰਣਬੀਰ
:
ਬਾਏ ਬਾਏ ਪੁੱਤਰੋ| ਬੱਚਿਆਂ ਨੂੰ ਅੰਗ੍ਰੇ੦ੀ ਸਕੂਲ ਵਿਚ ਲਾਉਣ ਵੇਲੇ ਤਾਂ ਮੈਂ ਆਨਾ ਕਾਨੀ ਕੀਤੀ| ਪਰ ਜਦ ਮੈਂ ਆਪਣੇ ਬੱਚਿਆਂ ਨੂੰ ਜਗਿੰਦਰ ਫੌਜੀ ਦੇ ਬੱਚਿਆਂ ਨਾਲ ਸਕੂਲ ਵੈਨ ਵਿਚ ਜਾਂਦਾ ਵੇਖਦਾ ਤਾਂ ਮੇਰਾ ਸੇਰ ਖੂਨ ਵਧ ਜਾਂਦਾ| ਤੇ ਇਸ ਖ੍ਹੁੀ ਵਿਚ ਸੋਨੇ ਤੇ ਸੁਹਾਗਾ ਉਦੋਂ ਹੋ ਜਾਂਦਾ ਜਦੋਂ ਆਥਣ ਨੂੰ ਦੋ ਪੈੱਗ ਲਾ ਲੈਂਦਾ| ਜਿੰਦਗੀ ਦਾ ਅਸਲੀ ਮਜ਼ਾ ਤਾਂ ਹੁਣ ਆਉਣ ਲੱਗਿਆ ਸੀ|
ਬਚਿੰਤ
:
ਵੇ ਆ ਕੀ ਲੱਛਣ ਫੜ੍ਹ ਲਏ ਤੂੰ| ਹਰ ਰੋਜ ੍ਹਹਿਰ ਤੋਂ ਕੋਈ ਨਵੀਂ ਚੀਜ ਚੱਕ ਲਿਆਉਨੈਂ| ਉੱਤੋਂ ਤੇਰੀ ਆਹ ਨਿੱਤ ਦੀ ਪੀਣੀ| ਵੇ ਮੈਂ ਤਾਂ ਬਰਬਾਦ ਹੋਗੀ ਵੇ ਰੱਬਾ| (ਅੰਦਰ ਜਾਂਦੀ ਹੈ|)
ਡਾਕੀਆ
:
(ਚਿੱਠੀ ਸਿੱਟ ਕੇ ਜਾਂਦਾ ਹੈ|) ਰਣਬੀਰ ਸਿਆਂ ਚਿੱਠੀ ਐ ਭਾਈ|
ਰਣਬੀਰ
:
ਚਿੱਠੀ ਪੜ੍ਹਦਾ ਹੈ ਤੇ ਘਬਰਾ ਕੇ ਝੋਲਾ ਚੁੱਕ ਕੇ ਸਲੂਜੇ ਕੋਲ ਜਾਂਦਾ ਹੈ|

ਸੀਨ ਨੰ. 7
(ਸਲੂਜਾ ਕੁਰਸੀ ਤੇ ਬੈਠਾ ਹੈ, ਰਣਬੀਰ ਘਬਰਾਇਆ ਹੋਇਆ ਦਾਖਲ ਹੁੰਦਾ ਹੈ|)
ਰਣਬੀਰ
:
ਸਲੂਜਾ ਸਾਹਿਬ - ਸਾਹਿਬ ੍ਵ ਆਹ ਡਿਫਾਲਟਰ ਦੀ ਚਿੱਠੀ ਆ ਗਈ ਜੀ|
ਸਲੂਜਾ
:
ਯਾਰ ਘਬਰਾਉਂਦਾ ਕਿਹੜੀ ਗੱਲੋਂ ਐਂ, ਆਪਾਂ ਅਲਟਾ ਪਲਟੀ ਕਰਵਾ ਲੈਨੇ ਆਂ|
ਰਣਬੀਰ
:
ਉਹ ਕਿਵੇਂ ?
ਸਲੂਜਾ
:
ਸਿੱਧੀ ਗੱਲ ਐ ਬਈ ਪਹਿਲੇ ਲੋਨ ਦੀਆਂ ਕ੍ਹਿਤਾਂ ਭਰਨ ਲਈ ਦੂਜਾ ਲੋਨ ਲੈ ਕੇ ਖਾਤਾ ਕਲੀਅਰ ਕਰਵਾ ਦਿੰਨੇ ਆਂ|
ਰਣਬੀਰ
:
ਪਰ ਆਪਾਂ ਤਾਂ ਪਹਿਲਾਂ ਈ ਜ਼ਮੀਨ ਦੇ ਨੰਬਰ ਦੇਈ ਬੈਠੇ ਆਂ|
ਸਲੂਜਾ
:
ਮਕਾਨ ਉਸਾਰੀ ਲਈ ਤਾਂ ਲੈ ਸਕਦੇ ਆਂ, ਤੂੰ ਘਰ ਦੀ ਰਜਿਸਟਰੀ ਲਿਆ ਬੱਸ|
(ਰਣਬੀਰ ਜਾਂਦਾ ਹੈ|)
ਰਣਬੀਰ
:
ਇਹ ਤਾਂ ੍ਹੁਰੂਆਤ ਸੀ, ਹੁਣ ਤਾਂ ਚਿੱਠੀਆਂ ਦਾ ਤਾਂਤਾ ਲੱਗ ਗਿਆ|
(ਡਾਕੀਆ ਸਾਈਕਲ ਤੇ ਆਉਂਦਾ ਹੈ ਤੇ ਚਿੱਠੀਆਂ ਫੜਾ ਕੇ ਚਲਾ ਜਾਂਦਾ ਹੈ|)
ਰਣਬੀਰ
:
(ਘਬਰਾਇਆ ਹੋਇਆ|) ਸਲੂਜਾ ਜੀ - ਜੀ ਆਹ ਦੇਖੋ ਮੈਂ ਤਾਂ ਮਾਰਿਆ ਗਿਆ ਬੱਸ|
ਸਲੂਜਾ
:
ਘਬਰਾ ਨਾ ਤੂੰ| ਚਿੜੀ ਦੇ ਬੱਚੇ ਜਿੰਨਾ ਦਿਲ ਐ ਤੇਰਾ| ਕਿਤੇ ਹਾਰਟ ਅਟੈਕ ਨਾ ਕਰਵਾ ਕੇ ਬਹਿ ਜੀਂ| ਆਹ ਲੈ ਮੂੰਹ ਮਿੱਠਾ ਕਰ ਪਹਿਲਾਂ, ਮਰੂਤੀ ਕਾਰ ਲਈ ਆ ਆਪਾਂ ਨਵੀਂ| ਭੱਜ ਨੱਠ ਬਾਲੀ ਰਹਿੰਦੀ ਸੀ ਯਾਰ|
ਰਣਬੀਰ
:
ਪਰ ਆਹ... (ਚਿੱਠੀ ਵਖਾਉਂਦਾ ਹੋਇਆ)
ਸਲੂਜਾ
:
ਚੱਲ ਆਪਾਂ ਜਗਤਾਰ ਕੋਲ ਜਾਕੇ ਕੱਢਦੇ ਆਂ ਕੋਈ ਰਾਹ|
ਰਣਬੀਰ
:
ਇਹ ਜਗਤਾਰ ਕੌਣ ਐ ?
ਸਲੂਜਾ
:
ਬੱਸ ਤੇਰੇ ਵਾਂਗੂ ਇਹ ਵੀ ਆੜੀ ਐ ਆਪਣਾ| ਤੂੰ ਫਿਕਰ ਨਾ ਕਰ ਸਭ ਠੀਕ ਹੋਜੂ| ਤੂੰ ਮੇਰੇ ਹੁੰਦੇ ਘਬਰਾਇਆ ਨਾ ਕਰ ਐਵੇਂ| ਆਹੋ...|
(ਦੋਵੇਂ ਜਗਤਾਰ ਕੋਲ ਜਾਂਦੇ ਹਨ ਜੋ ਕੁਰਸੀ ਤੇ ਬੈਠਾ ਹੈ|)
ਸਲੂਜਾ
:
ਸਸਰੀਕਾਲ ਜਗਤਾਰ ਸਿੰਘ ਜੀ|
ਜਗਤਾਰ
:
ਸਸਰੀਕਾਲ, ਸਲੂਜਾ ਸਾਹਿਬ| ਕੀ ਹਾਲ ਨੇ ?
ਸਲੂਜਾ
:
ਠਾਕ-ਠਾਕ, ਇਹ ਰਣਬੀਰ ਐ, ਆਪਣਾ ਧਰਮ ਦਾ ਭਰਾ ਐ| ਆਪਾਂ ਇਹਨਾਂ ਦੀ ਗਰਜ ਸਾਰਨੀ ਐ| ਬੱਸ ਐਂ ਸਮਝ ਲੋ ਬਈ ਮੇਰੀ ਗਰਜ਼ ਸਾਰਨੀ ਐ|
ਜਗਤਾਰ
:
ਸਲੂਜਾ ਸਾਹਿਬ ਆਪਾਂ ਤੁਹਾਡੇ ਤੋਂ ਕਦੇ ਭੱਜੇ ਆਂ ਭਲਾ| ਰਣਬੀਰ ਸਿੰਘ ਜੀ ਆਪਾਂ ਨੂੰ ਥੋੜੀ ਕਾਗਜੀ ਕਾਰਵਾਈ ਕਰਨੀ ਪਊ| ਬੱਸ ਆ ਜ਼ਮੀਨ ਦਾ ਹੱਕ ਤੁਹਾਨੂੰ ਮੈਨੂੰ ਦੇਣਾ ਪਊ| ਸਾਡੇ ਧੰਦੇ ਦੇ ਕੁਝ ਅਸੂਲ ਹੁੰਦੇ ਨੇ|
ਸਲੂਜਾ
:
ਆਹੋ ਬਈ ਕਾਗਜੀ ਕਾਰਵਾਈ ਤਾਂ ਅਗਲੇ ਨੇ ਕਰਨੀ ਐ| ਆਪਾਂ ਜ਼ਮੀਨ ਨਜ਼ਾਰੇ ਨਾਲ ਵਾਹਵਾਂਗੇ, ਜਿਹੜਾ ਬਣਦਾ ਠੇਕਾ ਹੋਊ ਇਹਨਾਂ ਨੂੰ ਦੇ ਦਿਆ ਕਰਾਂਗੇ| ਗੱਲ ਖਤਮ| ਆਹ ਲੈ, ਮਾਰ ਘੁੱਗੀ| ਮਾਰ ਬਈ ਰਣਬੀਰ ਸਿਆਂ|
ਰਣਬੀਰ
:
ਸਲੂਜਾ ਸਾਹਿਬ, ਐਂ ਤਾਂ ਆਪਣੀ ਸਾਰੇ ਪਿੰਡ ਵਿਚ ਹੱਤਕ ਹੋਜੂ| ਮੈਂ ਤਾਂ ਮੂੰਹ ਦਖਾਉਣ ਜੋਗਾ ਨੀ ਰਹੂੰ|
ਸਲੂਜਾ
:
ਓ ਹੋ, ਤੈਨੂੰ ਆਪਣੇ ਭਰਾਵਾਂ ਤੇ ਭਰੋਸਾ ਨੀ| ਬਈ ਇਹ ਗੱਲ ਸਾਡੇ ਤਿੰਨਾਂ ਵਿਚਕਾਰ ਈ ਰਹੂ| ਚੱਲ ਮਾਰ ਦੇ ਘੁੱਗੀ| ਏ ੍ਹਾਬਾ੍ਹ|
(ਰਣਬੀਰ ਮਯੂਸੀ ਨਾਲ ਤੁਰਦਾ ਹੈ| ਸਲੂਜਾ 2 ਕਦਮ ਪਿੱਛੇ ਜਾ ਕੇ|)
ਸਲੂਜਾ
:
ਬਈ ਰਣਬੀਰ ਜਗਤਾਰ ਕਹਿੰਦਾ ਕਿ ਇਸ ਤੋਂ ਪਿੱਛੋਂ ਮ੍ਹੁਕਿਲ ਹੋ ਜੂ| ਮੇਰਾ ਵੀ ਹੱਥ ਕੁਝ ਤੰਗ ਈ ਐ|
ਸੀਨ ਨੰ. 8
(ਰਣਬੀਰ ਮਯੂਸ ਹੋ ਕੇ ਥੱਕਿਆ ਹਾਰਿਆ ਘਰ ਆ ਕੇ ਮੰਜੇ ਤੇ ਪੈ ਜਾਂਦਾ ਹੈ|) ਬਚਿੰਤ ਆ ਕੇ ਉਸ ਨੂੰ ਉਠਾਉਂਦੀ ਹੈ|
ਬਚਿੰਤ
:
ਪੀਤੂ ਦੇ ਬਾਪੂ ਸਾਰੇ ਪਿੰਡ ਵਿਚ ਹਾ-ਹਾ ਕਾਰ ਮੱਚੀ ਹੋਈ ਆ ਫੌਜੀਆਂ ਦਾ ਜੁਗਿੰਦਰ ਬੰਬ ਦੀ ਮਾਰ ਹੇਠ ਆ ਗਿਆ| ਤੂੰ ਜਲਦੀ ਪਹੁੰਚ ਮੈਂ ਹੁਨੇ ਆਉਨੀ ਆਂ| (ਅੰਦਰ ਜਾਂਦੀ ਹੈ) ਚਾਰ ਆਦਮੀ ਗਲੀ ਵਿਚੋਂ ਫੌਜੀ ਦੀ ਮੌਤ ਸਬੰਧੀ ਗੱਲ ਕਰਦੇ ਆਉਂਦੇ ਹਨ| ਰਣਬੀਰ ਵੀ ਉਹਨਾਂ ਵਿਚ ਜਾ ਰਲਦਾ ਹੈ|)
ਪਹਿਲਾ ਆਦਮੀ
:
ਜੋ ਮਰਜੀ ਆ ਜੋਗਿੰਦਰ ਦੀ ਲਾ੍ਹ ਪੂਰੇ ੍ਹਾਨੋ ੍ਹੌਕਤ ਨਾਲ ਪਿੰਡ ਵਿਚ ਆਈ ਆ|
ਦੂਜਾ ਆਦਮੀ
:
ਲਾ੍ਹ ਕਾਹਦੀ ਲੋਥੜੇ ਆ ਤਿਰੰਗੇ *ਚ ਲਪੇਟੇ ਹੋਏ|
ਤੀਜਾ ਆਦਮੀ
:
ਕਹਿੰਦੇ ਆ ਯਾਰ ਜੋਗਿੰਦਰ ਦੀ ਪਹਿਚਾਣ ਵੀ ਉਹਦੀ ਵਰਦੀ ਤੇ ਲੱਗੇ ਬੈਚ ਤੋਂ ਹੋਈ ਆ|
ਚੌਥਾ ਆਦਮੀ
:
ਜੋਗਿੰਦਰ ਦੀ ਅੱਖ ਇੰਝ ਖੁੱਲੀ ਸੀ ਜਿਵੇਂ ਪਿੰਡ ਨੂੰ ਆਖਰੀ ਵਾਰ ਦੇਖਣ ਦੀ ਇੱਛਾ ਹੋਵੇ|
ਰਣਬੀਰ
:
ਜੋਗਿੰਦਰ ਫੌਜੀ ਦੀ ਮੌਤ ਦੀ ਖਬਰ ਸੁਣਕੇ ਮੈਨੂੰ ਐਦਾਂ ਲੱਗਿਆ ਜਿਵੇਂ ਤਿਰੰਗੇ *ਚ ਲਪੇਟੇ ਲਾ੍ਹ ਦੇ ਟੁਕੜੇ ਜਗਿੰਦਰ ਦੇ ਨਹੀਂ ਮੇਰੇ ਆਪਣੇ ਹੋਣ| ਜ਼ਮੀਨ ਵੇਚਣ ਦੀ ਗੱਲ ਮੈਂ ਕਿਸੇ ਨੂੰ ਨਹੀਂ ਦੱਸੀ, ਪਰ ਮੇਰਾ ਡਰਦੇ ਦਾ ਡਰ ਅੱਗੇ ਆ ਹੀ ਗਿਆ|
ਬਚਿੰਤ
:
੍ਹਾਬਾ੍ਹ ਏ ੍ਹਾਬਾ੍ਹ ਏ| ਮੈਨੂੰ ਲੱਗ ਗਿਆ ਪਤਾ ਤੇਰੀਆਂ ਭੱਦਰਕਾਰੀਆਂ ਦਾ| ਮੈਂ ਵੀ ਕਹਾਂ ਚੰਗਾ ਭਲਾ ਕੁੰਡਲੀ ਮਾਰਕੇ ਕਿਉਂ ਬੈਠਾ ਰਹਿੰਦੈ| ਮੈਨੂੰ ਕੀ ਪਤਾ ਬਈ ਆਪਣੀਆਂ ਕਰਤੂਤਾਂ ਤੋਂ ਲੁਕਦਾ ਫਿਰਦੈ| ਬੱਸ ਅਸੀਂ ਰਹਿ ਗਏ ਤਿੰਨੇ ਜਨੇ ਸਾਨੂੰ ਵੀ ਵੇਚਦੇ ਆਪਣੇ ਸਲੂਜੇ ਕੋਲ ਜੇ ਤੇਰਾ ਬੱਬਰ ਭਰਜੇ| ਹੇ ਸੱਚੇ ਪਾਤ੍ਹਾਹ ਜੋਗਿੰਦਰ ਦੀ ਜਗ੍ਹਾ ਇਹਨੂੰ ਚੱਕ ਲੈਂਦਾ ਲੋਕ ਤਾਂ ਮਰਕੇ ਵੀ ਆਪਣੇ ਬੱਚਿਆਂ ਲਈ ਕੁਝ ਕਰਦੇ ਨੇ| ਇਹਨੇ ਤਾਂ ਜਿਉਂਦੇ ਜੀ ਇਹਨਾਂ ਦੇ ਮੂੰਹ *ਚੋਂ ਬੁਰਕੀ ਖੋਹ ਲਈ|
ਰਣਬੀਰ
:
ਰੋਜ ਵਰੰਟ ਤੇ ਵਰੰਟ ਨਿਕਲੀ ਆਉਂਦੇ ਸੀ| ਫਿਰ ਕਿਵੇਂ ਮੈਂ ਬਚਦਾ ਫਿਰਦਾ ਪੁਲਸ ਤੋਂ|
ਬਚਿੰਤ
:
ਇਕ ਵਾਰ ਲਜਾਂਦੀ ਸੌ ਵਾਰ ਲੈ ਜਾਂਦੀ ਪੁਲਸ| ਐਦੂ ਤਾਂ ਜੇਲ ਦੀ ਰੋਟੀ ਚੰਗੀ ਸੀ| ਆਪੇ ਛੁਡਾ ਲੈਂਦਾ ਤੇਰਾ ਸਲੂਜਾ| ਕਹਿੰਦਾ ਸੀ ਸਲੂਜਾ ਕਹਿੰਦਾ ਐਂ ਕਰਲੋ, ਸਲੂਜਾ ਕਹਿੰਦੈ ਊਂ ਕਰਲੋ| ਅਜਿਹਾ ਫਸਾਇਆ ਭੈਣ ਦੇ ਖਸਮ ਬੁੜ੍ਹੀ ਮੂਹੇ ਜੇ ਨੇ ਮੇਰਾ ਤਾਂ ਘਰ ਈ ਪੱਟਕੇ ਰੱਖਤਾ| ਲੈ ਰਣਜੀਤ ਬੰਦਿਆ ਤੂੰ ਜੋ ਮੇਰੇ ਨਾਲ ਕੀਤੀਐ ਨਾ ਸੁਖ ਤਾਂ ਤੂੰ ਵੀ ਨੀ ਪਾਏਂਗਾ| ਅੱਜ ਤੋਂ ਮਰ ਗਈ ਮੈਂ ਤੇਰੇ ਲਈ ਤੇ ਤੂੰ ਮੇਰੇ ਲਈ|
(ਬੱਚਿਆਂ ਨੂੰ ਲੈ ਕੇ ਰੋਂਦੀ ਹੋਈ ਅੰਦਰ ਜਾਂਦੀ ਹੈ| ਰਣਬੀਰ ਪ੍ਰ੍ਹੇਾਨੀ ਵਿਚ ਬਾਹਰ ਜਾਂਦਾ ਹੈ) (ਉਧਰ ਸਲੂਜਾ ਤੇ ਜਗਤਾਰ ਆਪਸ ਵਿਚ ਹੱਸਦੇ ਹਨ| ਰਣਬੀਰ ਉਹਨਾਂ ਨੂੰ ਦੇਖ ਹੋਰ ਟੁੱਟ ਜਾਂਦਾ ਹੈ| ਮਨ ਵਿਚ ਉਤਰਾ ਚੜ੍ਹਾ ਰੇਲ ਗੱਡੀ ਦੀ ਆਵਾਜ ਛਖਠਲਰ;)
(ਰਣਬੀਰ ਦਾਰੂ ਦੀ ਬੋਤਲ ਲੈਂਦਾ ਹੈ| ਦਾਰੂ ਪੀਣ ਤੋਂ ਬਾਦ ਉਥੋਂ ਹੀ ਜ਼ਹਿਰ ਲੈਂਦਾ ਹੈ| ਸਾਈਕਲ ਲੈ ਕੇ ਵਾਪਸ ਉਸੇ ਖਿੜਕੀ ਤੋਂ ਘਰ ਜਾਂਦਾ ਹੈ|)
ਰਣਬੀਰ
:
ਪ੍ਰੀਤੋ ਪੁੱਤਰ ਪਾਣੀ ਤਾਂ ਫੜਾਈਂ (ਬੱਚੇ ਉਠਕੇ ਅੰਦਰ ਚਲੇ ਜਾਂਦੇ ਹਨ| ਉਠਕੇ ਚੌਂਕੇ *ਚ ਬਚਿੰਤ ਕੋਲ ਜਾਂਦਾ ਹੈ ਪਰ ਉਹ ਵੀ ਉਠਕੇ ਅੰਦਰ ਚਲੀ ਜਾਂਦੀ ਹੈ| ਆਸਾ ਪਾਸਾ ਦੇਖ ਪ੍ਰ੍ਹੇਾਨੀ ਵਿਚ ਜ਼ਹਿਰ ਸਬਜੀ ਵਿਚ ਮਿਲਾ ਦਿੰਦਾ ਹੈ|
(ਬੱਚੇ ਅਤੇ ਬਚਿੰਤ ਆਉਂਦੀ ਹੈ|)
ਦੀਪਾਂ ਤੇ ਪੀਤੂ
:
ਮੰਮੀ-ਮੰਮੀ ਰੋਟੀ ਦੇ ਦੋ|
ਦੀਪਾਂ
:
ਰਣਬੀਰ ਨੂੰ ਵੀ ਰੋਟੀ ਦਿੰਦੀ ਹੈ| ਰਣਬੀਰ ਸਾਰਿਆਂ ਨੂੰ ਜ਼ਹਿਰ ਮਿਲੀ ਰੋਟੀ ਖਾਂਦੇ ਹੋਏ ਬੇਬਸੀ ਨਾਲ ਦੇਖਦਾ ਹੈ|
ਬਚਿੰਤ
:
(ਰੋਟੀ ਦੀ ਬੁਰਕੀ ਖਾਂਦੇ ਹੋਏ) ਇਹ ਰੁੱਖੀ ਮਿੱਸੀ ਨਾ ਖੋਹੀਂ ਸੱਚੇ ਪਾਤ੍ਹਾਹ
(ਸਾਰੇ ਮਰ ਜਾਂਦੇ ਹਨ|)
ਜਿਥੇ ਕਿਸਾਨ ਮਰਦਾ ਹੈ ਉਹ ਧਰਤੀ ਫਲਦੀ ਨਹੀਂ| ਉਹ ਧਰਤੀ ਬਠਿੰਡਾ, ਮਾਨਸਾ ਹੋਵੇ ਜਾਂ ਬਾਰਬਾਦੀ ਹੈ : ਯਵਦਮਾਲ ਹੈ ਜਾਂ ਨਾਰਕੋਡਾਂ ਹੈ ਜਾਂ ਵਿਦਰਭ ਹੋਵੇ| ਇਸ ਨੂੰ ਬਚਾ ਸਕਦੇ ਹੋ ਤਾਂ ਬਚਾ ਲਵੋ| ਜ਼ਮੀਨ ਤੇ ਪਹਿਲਾ ਹੱਕ ਕਿਸਾਨ ਦਾ ਹੈ|