ਕਾਲੇ ਬੱਦਲਾ ਵੇ (ਗੀਤ )

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਠਹਿਰ ਠਹਿਰ ਠਹਿਰ ਠਹਿਰ ਕਾਲੇ ਕਾਲੇ ਬੱਦਲਾ ਵੇ
ਅਜੇ ਨਾ ਤੂੰ ਮੀਂਹ ਬਰਸਾਈਂ ਵੇ

ਦੋ ਚਾਰ ਰੁੱਗ ਰਹਿਗੇ ਪੰਡ ਪੂਰੀ ਹੋਣ ਵਿਚ
ਅੱਧ ਵਿਚਕਾਰ ਨਾ ਹਟਾਈਂ ਵੇ।
ਸਿਖਰ ਦੁਪਹਿਰੇ ਵੇ ਮੈਂ ਲੱਗੀ ਘਾਹ ਖੋਤਣੇ ਨੂੰ
ਕੱਲੇ ਛੱਡ ਆਈਂ ਆਂ ਨਿਆਣੇ ਵੇ 
ਪੰਡ ਪੂਰੀ ਹੋ ਜੇ ਖੜਾਂ੍ਹ ਚੌਕ ਵਿਚ ਜਾ ਕੇ ਛੇਤੀ
ਵੱਟ ਲਵਾਂ ਦੋ ਚਾਰ ਆਨੇ ਵੇ
ਭੁੱਖੇ ਭਾਣੇ ਹੋਣਗੇ ਉਡੀਕਦੇ ਵੇ ਲਾਲ ਮੇਰੇ
ਐਵੇਂ ਨਾ ਕੁਵੇਲੇ ਵਰ੍ਹ ਜਾਈਂ ਵੇ।
ਠਹਿਰ ਠਹਿਰ'  ,,,,,,,,,,,,,,

ਪਾਵੇਂ ਜਦੋਂ ਸ਼ੋਰ ਅਤੇ ਬਿਜਲੀ ਕੜਕਦੀ  
ਕਾਲਜੇ 'ਚ ਹੌਲ ਸਹਿਮੀ ਜਿੰਦ ਵੇ
ਜੱਟ ਦਾ ਕੁਹਾੜੇ ਨਾਲ ਪਾਟਿਆ ਹੈ ਮੂੰਹ ਹੁੰਦਾ
ਕੱਢ ਦਿੰਦਾ ਗਾਲ ਲਾਉਂਦਾ ਬਿੰਦ ਵੇ 
ਬੋਚ ਬੋਚ ਪੈਂਦਾ ਪੈਰ ਧਰਨਾ ਬਿਗਾਨੀ ਪੈਲੀ
ਮੈਲੀ ਅੱਖ ਰਖਦੇ ਨੇ ਸਾਈਂ ਵੇ
ਠਹਿਰ ਠਹਿਰ,,,,,,,,,,,

ਕੱਚਾ ਕੋਠਾ ਕੜੀਆਂ ਦਾ ਕੱਲ੍ਹ ਹੀ ਮੈਂ ਲਿੱਪਿਆ
ਬੰਦ ਕੀਤੇ ਮਸਾਂ ਮੈਂ ਮਘ੍ਹੋਰੇ ਵੇ
ਤੂੰ ਤਾਂ ਬਿੰਦ ਝੱਟ ਵਰ੍ਹ ਹੌਲਾ ਹੋ ਕੇ ਤੁਰ ਜਾਣਾ
ਚੋਣ ਲੱਗ ਜਾਣੇ ਸਾਡੇ ਢਾਰੇ ਵੇ
ਸਾਉਣ ਦੀਆਂ ਝੜੀਆਂ 'ਚ ਸੌਣ ਜੋਗੀ ਥਾਂ ਵੀ ਨਹੀਂ
ਆਖੇ ਲੱਗ ਜਾਈਂ ਮੁੜ ਜਾਈਂ ਵੇ
ਠਹਿਰ ਠਹਿਰ,,,,,,,,,,,,,,,

ਗਿੱਲੀਆਂ ਨੇ ਪਾਥੀਆਂ ਸਲਾ੍ਹਬੇ ਹੋ  ਚੁੱਲ੍ਹੇ ਵਿਚ
ਬਲਦੀ ਨਾ ਲੰਗੇਂ ਡੰਗ ਅੱਗ ਵੇ
ਅਸੀਂ ਕਿਹੜਾ ਝੜੀਆਂ ' ਚ ਚੋਹਲਾ ਕੋਈਂ ਕਰਨਾ 
ਬੁਝ ਜਾਵੇ ਪੇਟ ਵਾਲੀ ਅੱਗ ਵੇ 
 ਿੱਕੋ ਹੀ ਛੜਾਕੇ ਨਾਲ ਭਿੱਜ ਜਾਣੇ ਕੱਖ ਕਾਨੇ 
ਤੋੜ ਤੋੜ ਡੱਕਰੇ ਲਿਆਈਂ ਵੇ 
ਠਹਿਰ ਠਹਿਰ,,,,,,,,,,,,,,

ਅੱਧ ਖਿੜੀ ਕਲੀ ਮੈਂ ਸੰਘਰਸ਼ਾਂ ਦੇ ਰਾਹ ਤੁਰੀ
ਮਿਹਨਤਾਂ ਦਾ ਮੁੱਲ ਅਜੇ ਬਾਕੀ ਵੇ
ਵਿਲੂੰ ਵਿਲੂੰ ਕਰਦੇ ਜ'ੁਆਕ ਭੁੱਖੇ ਝੱਲਾਂ ਕਿਵੇਂ
ਮੇਰੇ ਹੱਥਾਂ ਵੱਲ ਜਾਂਦੇ ਝਾਕੀ ਵੇ 
ਚੁੱਕੀ ਜਾਵਾਂ ਪੰਡ ਨਿਗਾਹ ਫਲ੍ਹੇ  'ਚ ਤਮਾਸ਼ਬੀਨਾ
ਮੇਰੀਆਂ ਜਵਾਨੀਆਂ ਟਿਕਾਈਂ ਵੇ 
ਠਹਿਰ ਠਹਿਰ ਠਹਿਰ ਠਹਿਰ ਕਾਲੇ ਕਾਲੇ ਬੱਦਲਾ ਵੇ
ਅਜੇ ਨਾ ,,,,,,,,,,