ਗੀਤਕਾਰ ਕਿਸ਼ੋਰ ਝੰਜੋਟੀ ਨਾਲ ਸਾਹਿਤਕ ਮਿਲਣੀ (ਖ਼ਬਰਸਾਰ)


ਸਮਾਲਸਰ  -- ਤਾਈ  ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਕਲਾਂ ਵੱਲੋਂ ਉੱਘੇ ਪੰਜਾਬੀ ਗੀਤਕਾਰ ਕਿਸ਼ੋਰ ਝੰਜੋਟੀ (ਸੇਵਾ ਮੁਕਤ ਥਾਣੇਦਾਰ)  ਨਾਲ ਇੱਕ ਸਾਹਿਤਕ ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦਰਸ਼ਕਾਂ ਦੇ ਰੂਬਰੂ ਹੁੰਦਿਆਂ ਗੀਤਕਾਰ ਕਿਸ਼ੋਰ ਝੰਜੋਟੀ ਨੇ ਦੱਸਿਆ ਕਿ ਉਸਦੀ ਕਲਮ'ਚ ਅੱਜ ਤੱਕ ਤਕਰੀਬਨ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਦੋ ਸੌ ਗੀਤ ਉਪਜੇ ਗਏ ਹਨ। ਜੋ ਸਿਰਮੌਰ ਪੰਜਾਬੀ ਗਾਇਕ ਹਾਕਮ ਬਖਤੀਵਾਲਾ ਅਤੇ ਹੋਰ ਬਹੁਤ ਸਾਰੇ ਪੰਜਾਬੀ ਗਾਇਕਾਂ ਦੀ ਬੁਲੰਦ ਅਵਾਜ਼ ਦਾ ਸ਼ਿੰਗਾਰ ਹੋ ਚੁੱਕੇ ਹਨ ਅਤੇ ਉਨ੍ਹਾਂ ਕੁਝ ਗੀਤ ਦਰਸ਼ਕਾਂ ਦੇ ਸਨਮੁੱਖ ਕਰਕੇ ਵਾਹ-ਵਾਹ ਕਰਵਾਈ। ਉਪਰੰਤ ਮੰਚ ਪ੍ਰਬੰਧਕਾਂ ਸਾਧੂ ਰਾਮ ਲੰਗੇਆਣਾ, ਜਸਵੀਰ ਭਲੂਰੀਆ, ਸਾਧੂ ਸਿੰਘ ਧੰਮੂ, ਕੰਵਲਜੀਤ ਭੋਲਾ, ਕਿਰਨਦੀਪ ਸਿੰਘ ਬੰਬੀਹਾ, ਬੇਅੰਤ ਬਰਾੜ, ਮਲਕੀਤ ਸਿੰਘ ਥਿੰਦ, ਯੋਧਾ ਬਰਾੜ ਲੰਗੇਆਣਾ, ਸਰਪੰਚ ਜਰਨੈਲ ਸਿੰਘ, ਗਮਦੂਰ ਸਿੰਘ ਬਰਾੜ, ਅੰਮ੍ਰਿਤਪਾਲ ਭੇਖਾ, ਚਰਨਾ ਘਾਰੂ, ਬਲਤੇਜ ਸਿੰਘ ਵੱਲੋਂ ਗੀਤਕਾਰ ਕਿਸ਼ੋਰ ਝੌਜੋਟੀ ਨੂੰ ਸਨਮਾਨ ਚਿੰਨ ਅਤੇ ਲੋਈ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।

ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਕਲਾਂ ਦੇ ਪ੍ਰਬੰਧਕ ਗੀਤਕਾਰ ਕਿਸ਼ੋਰ ਝੰਜੋਟੀ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ

ਕੰਵਲਜੀਤ ਭੋਲਾ