‘ਪੰਜਾਬ ਪੁਸਤਕ ਪਰਕਰਮਾ’ ਦਾ ਹੋਇਆ ਉਦਘਾਟਨ
(ਖ਼ਬਰਸਾਰ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨ੍ਹੈਨਲ ਬੁੱਕ ਟਰੱਸਟ ਇੰਡੀਆ ਨਵੀਂ ਦਿੱਲੀ ਵਲੋਂ ‘ਪੰਜਾਬ ਪੁਸਤਕ ਪਰਕਰਮਾ’ ਦਾ ਉਦਘਾਟਨ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੁਸਤਕਾਂ ਗਿਆਨ ਦਾ ਅਸੀਮ !ਜਾਨਾ ਹੁੰਦੀਆਂ ਹਨ ਜੋ ਅਗਿਆਨਤਾ ਦਾ ਹਨੇਰਾ ਛੰਡਦੀਆਂ ਹੋਈਆਂ ਗਿਆਨਮਈ ਰ੍ਹੌਨੀ ਦੇ ਦਰਵਾ੦ੇ ਖੋਲ੍ਹਦੀਆਂ ਹਨ| ਉਨ੍ਹਾਂ ਨੇ ਭੱਵਿਖ ਵਿਚ ਨ੍ਹੈਨਲ ਬੁੱਕ ਟਰੱਸਟ ਨਾਲ ਸਾਂਝੇ ਰੂਪ ਵਿੱਚ ਮੁਲਵਾਨ ਸੈਮੀਨਾਰ ਅਤੇ ਸਮਾਗਮ ਕਰਵਾਏ ਜਾਣ ਦੀ ਵਿਉਂਤ ਵੀ ਪ੍ਰਵਾਨ ਕੀਤੀ ਤਾਂ ਜੋ ਪੰਜਾਬੀ ਭਾ੍ਹਾ, ਸਾਹਿਤ, ਸਭਿਆਚਾਰ ਅਤੇ ਕਲਾ ਦੇ ਵਿਕਾਸ ਨਾਲ ਪੁਸਤਕ^ਪ੍ਰਕਾ੍ਹਨ ਅਤੇ ਪੜ੍ਹਨ ਰੁਚੀਆਂ ਦਾ ਹੋਰ ਵਧੇਰੇ ਵਿਕਾਸ ਹੋ ਸਕੇ|
ਨ੍ਹੈਨਲ ਬੁਕ ਟਰੱਸਟ ਦੇ ਅਧਿਕਾਰੀ ਅਤੇ ਸੰਪਾਦਕ (ਪੰਜਾਬੀ) ਸ੍ਰੀ ਮਿਸਰਦੀਪ ਭਾਟੀਆ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਧੰਨਵਾਦ ਕਰਦਿਆਂ ‘ਪੰਜਾਬ ਪੁਸਤਕ ਪਰਕਰਮਾ* ਬਾਰੇ ਵਾਕਫੀਅਤ ਪ੍ਰਦਾਨ ਕਰਦੇ ਹੋਏ ਦੱਸਿਆ ਕਿ ਟਰੱਸਟ ਵਲੋਂ 21 ਜੁਲਾਈ 2014 ਤੋਂ 26 ਅਗਸਤ 2014 ਤਕ ਪੰਜਾਬ ਦੇ ਹਰ ਜਿਲ੍ਹੇ ਵਿੱਚ ਚਲਦੀ ਫਿਰਦੀ ਪੁਸਤਕ ਪ੍ਰਦਰ੍ਹਨੀ ਲਗਾਈ ਜਾ ਰਹੀ ਹੈ| ਤਾਂ ਜੋ ਨਵੀਂ ਪੀੜ੍ਹੀ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕੀਤੀ ਜਾ ਸਕੇ|
ਇਸ ਉਦਘਾਟਨੀ ਅਵਸਰ ਦੇ ਮੌਕੇ ਤੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ, ਪਬਲੀਕ੍ਹੇਨ ਬਿਊਰੋ/ਪ੍ਰੈਸ ਦੇ ਮੁੱਖੀ ਅਤੇ ਪੰਜਾਬੀ ਭਾ੍ਹਾ ਵਿਕਾਸ ਵਿਭਾਗ ਦੇ ਪ੍ਰੋ|ੈਸਰ ਡਾ. ਧਨਵੰਤ ਕੌਰ, ਡਾ. ਸਤੀ੍ਹ ਕੁਮਾਰ ਵਰਮਾ, ਸਾਹਿਤ ਅਕਾਦਮੀ ਅਵਾਰਡੀ ਡਾ. ਦਰ੍ਹਨ ਸਿੰਘ ਆ੍ਹਟ, ਡਾ. ਕੁਲਬੀਰ ਸਿੰਘ ਢਿਲੋਂ, ਡਾ. ਗੁਰਨਾਮ ਸਿੰਘ, ਡਾ. ਰਾਜਵੰਤ ਕੌਰ ਪੰਜਾਬੀ, ਡਾ. ਸਰੋਜ ਬਾਲਾ, ਡਾ. ਓਮੀ ਦਿਵੇਦੀ, ਡਾ. ਗੁਰਮੁਖ ਸਿੰਘ, ਡਾ. ਮੋਹਨ ਤਿਆਗੀ ਆਦਿ ਤੋਂ ਇਲਾਵਾਂ ਯੂਨੀਵਰਸਿਟੀ ਦੇ ਵੱਖ^ਵੱਖ ਅਧਿਕਾਰੀ, ਲੇਖਕ, ਨ੍ਹੈਨਲ ਬੁੱਕ ਟਰਸਟ ਇੰਡੀਆ ਦੇ ਕਰਮਚਾਰੀ ਅਤੇ ਪੁਸਤਕ ਪ੍ਰੇਮੀ ਵੀ ੍ਹਾਮਲ ਸਨ| ਇਸ ਪ੍ਰਦਰ੍ਹਨੀ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ, ਹਿੰਦੀ ਅਤੇ ਅੰਗ੍ਰੇ੦ੀ ਪੁਸਤਕਾਂ ਦੀ ਖਰੀਦ ਵਿਚ ਡੂੰਘੀ ਦਿਲਚਸਪੀ ਦਿਖਾਈ|
ਇਹ ਮੋਬਾਇਲ ਪੁਸਤਕ ਪ੍ਰਦਰ੍ਹਨੀ ਪਟਿਆਲਾ ਜਿਲ੍ਹੇ ਵਿੱਚ 23 ਜੁਲਾਈ 2014 ਤੱਕ ਵੱਖ^ਵੱਖ ਕਾਲਜਾਂ ਅਤੇ ਸਕੂਲਾਂ ਵਿਖੇ ਵੀ ਲਗਾਈ ਜਾਵੇਗੀ|

ਮਿਸਰਦੀਪ ਭਾਟੀਆ