ਬਹੁ ਤਾਪੈ ਕੁਰਲਾਨੀ ਮੇਦਨਿ, ਕੰਤੈ ਬਿਛੁੜ ਖੜੀ ||
ਅੰਤਰਿ ਹਉਮੈ ਅਗਨੀ ਜਾਲੀ, ਬਾਹਰੈ ਭੇਖਿ ਜਰੀ ||੧||
ਔਰੈ ਗਹਿ ਸਹੁ ਰਹੀ ਭੁਲਾਨੀ, ਕੂੜਹਿ ਟੇਕ ਕਰੀ ||
ਥਿਰੁ ਤੇ ਤੋੜੈ ਅਸਥਿਰ ਸੰਚੈ, ਝੂਰਹਿ ਝੂਰਿ ਮਰੀ ||੨||
ਏ ਮੁੰਧਹਿ ਕਿਤੁ ਰੰਗਹਿ ਰਾਚੀ, ਸਿਰ ਪੈ ਆਈ ਘੜੀ ||
ਅਬੈ ਬੇਨੰਤੀ ਤੁਧਿ ਦਰਿ ਸਾਈ, ਅਗਨਿ ਠਾਰਿ ਹਰੀ ||੩||
ਘਿਰ ਘਿਰ ਆਇ ਵਰ੍ਹੇ ਮੇਘਲਾ, ਸਾਵਣਿ ਲਾਈ ਝੜੀ ||
ਪ੍ਰੀਤਮੁ ਤ੍ਰਾਸਿ ਉਪਜੀ ਕਾਮਣਿ, ਮਿਲਬੈ ਰੁਤਿ ਚੜੀ ||੪||
ਇਵ ਨਾ ਭੀਜੀ ਤਉ ਕਿਤ ਭੀਜੈ, ਠਾਕੁਰੁ ਬਿਧਿ ਕਰੀ |
ਘਰਿ ਆਇ ਸਿਆਮੁ ਰਮਈਆ, ਵਰਸੈ ਹਰਿ ਹਰੀ ||੫||
ਠਾਢਿ ਪਾਈ ਤਨ ਮਨ ਸੀਤਲ, ਆਤਮ ਮਉਲੈ ਰੀ ||
ਦਿਆਵੰਤ ਚਲਿ ਆਇ ਸਾਜਨੁ, ਆਪਨਿ ਸਉਪੈ ਰੀ ||੬||
ਤੁਮਰੀ ਛੋਹਾ ਬੂੰਦਿ ਮਮ ਤ੍ਰਾਸਾ, ਲਾਜਾ ਤਿਆਗਿ ਧਰੀ ||
ਕੰਵਲ ਆਇ ਭਿਉ ਮੂ ਸੁਆਮੀ, ਬਾਂਹਿ ਉਲਾਰਿ ਖੜੀ ||੭||੧||