ਸਾਨੂੰ ਧੁੱਪ ਦੇ ਜੁਲਮ ਤੋਂ ਬਚਾਉਂਦੇ
ਹਵਾ 'ਚ ਹੋਇਆ ਭ੍ਰਿਸ਼ਟਾਚਾਰ ਸਾਫ਼ ਕਰਦੇ।
ਸਾਡੇ ਪੇਟ ਦੀ ਅੱਗ ਬੁਝਾਉਂਦੇ
ਖ਼ੁਦ ਨੇ ਦੁੱਖਾਂ ਨਾਲ ਮੁਰਝਾਉਂਦੇ।
ਫ਼ਿਰ ਇਹ ਕਿਉਂ ਨਹੀ ਕਹਿ ਦਿੰਦੇ ਅਸੀਂ
ਇਹ ਰੁੱਖ ਨੇ ਦੇਸ਼ ਭਗਤ।
ਫੁੱਲਾਂ ਨਾਲ ਇਹ ਆਲ਼ਾ-ਦੁਆਲ਼ਾ ਸ਼ਿੰਗਾਰਦੇ
ਦੇਸ਼ 'ਚ ਫੈਲੀ ਕੋਹੜਤਾ ਆਪਣੇ ਸ਼ਿੰਗਾਰ ਨਾਲ
ਲਾਹੁਣ ਦੀ ਕੋਸ਼ਿਸ਼ ਕਰਦੇ ਤੇ ਕੁਦਰਤ ਨੂੰ ਪਿਆਰਦੇ।
ਫ਼ਿਰ ਇਹ ਕਿਉਂ ਨਹੀ ਕਹਿ ਦਿੰਦੇ ਅਸੀਂ
ਇਹ ਰੁੱਖ ਨੇ ਦੇਸ਼ ਭਗਤ।
ਇਹ ਵੀ ਭਗਤ ਸਿੰਘ ਹੁਰਾਂ ਵਾਂਗ
ਸਾਡੇ ਲਈ ਕੁਰਬਾਨੀ ਦਿੰਦੇ
ਆਪਣਾ ਆਪ ਵਢਾਉਂਦੇ ।
ਸਾਨੂੰ ਠੰਢ ਤੋਂ ਬਚਾਉਂਦੇ
ਆਪਾ ਸਾੜ ਖ਼ੁਦ ਨੂੰ ਰਾਖ ਬਣਾਉਂਦ
ਫ਼ਿਰ ਇਹ ਕਿਉਂ ਨਹੀ ਕਹਿ ਦਿੰਦੇ ਅਸੀਂ
ਇਹ ਰੁੱਖ ਨੇ ਦੇਸ਼ ਭਗਤ।
ਇਹਨਾਂ ਦੀ ਕੁਰਬਾਨੀ ਦਾ ਇਹਨਾਂ ਨੂੰ ਫ਼ਲ
ਤੇ ਬਹੁਤ ਸਾਰਾ ਸਤਿਕਾਰ ਦੇਈਏ।
ਇਹਨਾਂ ਦੀ ਠੰਢੀਆਂ ਛਾਂਵਾਂ ਦਾ
ਆਪਾਂ ਕੁਛ ਤਾਂ ਮੁੱਲ ਤਾਰ ਦੇਈਏ।
ਇਹਨਾਂ ਨੂੰ ਵੀ ਆਖ ਦੇਈਏ ਆਪਾਂ
ਸਾਡੇ ਵਾਤਾਵਰਨ ਦੇ ਦੇਸ਼ ਭਗਤ।
ਇਹਨਾਂ ਸਾਡਾ ਭਵਿੱਖ ਬਣਾਉਣਾ
ਤੇ ਸਾਡੀ ਸਿਹਤ ਬਣਾਉਣੀ।
ਨਾ ਢਾਈਏ ਇਹਨਾਂ 'ਤੇ ਜ਼ੁਲਮ
ਆਓ ਅਸੀ ਕਹਿ ਦੇਈਏ ਇੱਕ ਵਾਰ ਤਾਂ
ਇਹ ਨੇ ਸਾਡੇ ਦੇਸ਼ ਭਗਤ।