ਪੁਸਤਕ ‘ਅਹਿਸਾਸ ਦੀਆਂ ਰੁੱਤਾਂ’ ਲੋਕ ਅਰਪਣ (ਖ਼ਬਰਸਾਰ)


ਲੁਧਿਆਣਾ  --  ਪੰਜਾਬੀ ਭਵਨ ਵਿਖੇ ਸਾਹਿਤਕ ਸੰਸਥਾ ਸਿਰਜਣਧਾਰਾ ਅਤੇ ਸੰਤ ਰਾਮ ਉਦਾਸੀ ਲਿਖਾਰੀ ਸਭਾ ਵੱਲੋਂ ਰਮਨਪ੍ਰੀਤ ਗਿੱਲ (ਅਮਰੀਕਾ) ਦੀ ਕਾਵਿ-ਪੁਸਤਕ ‘ਅਹਿਸਾਸ ਦੀਆਂ ਰੁੱਤਾਂ’ ਲੋਕ ਅਰਪਣ ਕੀਤੀ ਗਈ।
ਇਸ ਸਬੰਧੀ ਕਰਵਾਏ ਗਏ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਇੰਜਨੀਅਰ ਕਰਮਜੀਤ ਸਿੰਘ ਔਜਲਾ, ਪ੍ਰੋ. ਗੁਰਚਰਨ ਕੌਰ ਕੋਚਰ, ਸੁਰਿੰਦਰ ਕੈਲੇ, ਰਮਨਪ੍ਰੀਤ ਗਿੱਲ, ਗੁਰਚਰਨ ਪਥਰਾਲੀ, ਗੁਰਮੀਤ ਸਿੰਘ ਤੇ ਹਰਦੇਵ ਸਿੰਘ ਕਾਕੇ ਵਾਲ, ਰਵਿੰਦਰ ਰਵੀ ਹਾਜ਼ਰ ਸਨ। ਇਸ ਮੌਕੇ ਰਵਿੰਦਰ ਭੱਠਲ ਦਾ ਲਿਖਿਆ ਪੇਪਰ ਗੁਰਮੀਤ ਸਿੰਘ ਨੇ ਪੜ੍ਹਿਆ ਜਦਕਿ ਪ੍ਰੋ. ਗੁਰਚਰਨ ਕੌਰ ਕੋਚਰ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਪਰਚਾ ਵੀ ਪੜ੍ਹਿਆ। ਵਿਚਾਰ ਚਰਚਾ ਵਿੱਚ ਗਗਨਦੀਪ ਸਿੰਘ ਗਿੱਲ, ਗੁਰਮੀਤ ਸਿੰਘ ਤੇ ਇੰਜਨੀਅਰ ਕਰਮਜੀਤ ਸਿੰਘ ਔਜਲਾ ਨੇ ਭਾਗ ਲੈਂਦਿਆਂ ਕਿਹਾ ਕਿ ਰਮਨਪ੍ਰੀਤ ਗਿੱਲ ਨੇ ਅਮਰੀਕਾ ਵਸਦਿਆਂ ਵੀ ਆਪਣੇ ਰੁਝੇਵਿਆਂ ਵਾਲੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਆਪਣੀ ਕਲਮ ਨਾਲ ਕਰਕੇ ਵੱਡਾ ਕਾਰਜ ਕੀਤਾ ਹੈ ।
ਸਿਰਜਣਧਾਰਾ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਦੀਵਾਨਾ ਨੇ ਮੈਡਮ ਗਿੱਲ ਦੀ ਲਿਖੀ ਹੋਈ ਕਵਿਤਾ ‘ਮੈਂ ਵਾਲਾਂ ਵਿੱਚ ਗੁੰਦਣੇ ਮਾਹੀਆ ਤੂੰ ਫੁੱਲ ਲਿਆਵੀਂ ਕਿੱਕਰਾਂ ਦੇ’ ਗਾ ਕੇ ਸੁਣਾਈ। ਰਮਨਪ੍ਰੀਤ ਗਿੱਲ ਨੇ ਆਪਣੀਆਂ ਲਿਖੀਆਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ। ਅਖੀਰ ਵਿੱਚ ਸਾਉਣ ਕਵੀ ਦਰਬਾਰ ਹੋਇਆ, ਜਿਸ ਵਿੱਚ ਅਮਰਜੀਤ ਸ਼ੇਰਪੁਰੀ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ, ਗੁਰੀ ਲੁਧਿਆਣਵੀ, ਇੰਜਨੀਅਰ ਸੁਰਜਣ ਸਿੰਘ, ਪ੍ਰਗਟ ਸਿੰਘ ਇਕਲਾਹਾ, ਸੰਪੂਰਨ ਸਨਮ, ਸਤਪਾਲ ਦੁੱਗਰੀ, ਰਘਬੀਰ ਸਿੰਘ ਸੰਧੂ, ਹਰਲੀਨ ਸੋਨਾ, ਰਾਕੇਸ਼ ਤੇਜਪਾਲ ਜਾਨੀ, ਨਿਰਪਜੀਤ ਕੌਰ, ਹਰਬੰਸ ਮਾਲਵਾ, ਹਰਦੇਵ ਕਲਸੀ, ਦਰਸ਼ਨ ਸਿੰਘ ਰਾਏ, ਗੁਰਚਰਨ ਕੌਰ ਕੋਚਰ, ਕੁਲਦੀਪ ਚਿਰਾਗ, ਇੰਦਰਪਾਲਜੀਤ ਕੌਰ ਭਿੰਡਰ ਆਦਿ ਨੇ ਭਾਗ ਲਿਆ।