ਪੰਜਾਬੀ ਸਭਿਆਚਾਰ ਦਾ ਦਸਤਾਵੇਜ - 'ਤੀਜੀ ਅਲਵਿਦਾ' (ਪੁਸਤਕ ਪੜਚੋਲ )

ਓਮ ਪ੍ਰਕਾਸ਼ ਗਾਸੋ   

Email: noemail@punjabima.com
Cell: +91 94635 61123
Address: ਨੇੜੇ ਗਾਂਧੀ ਆਰੀਆ ਹਾਈ ਸਕੂਲ
ਬਰਨਾਲਾ India 148101
ਓਮ ਪ੍ਰਕਾਸ਼ ਗਾਸੋ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


antibiotics online for bv

antibiotic without prescription purpledevilproductions.com buy antibiotics for fish
ਜ਼ਿੰਦਗੀ ਦੀ ਤੋਰ ਨਾਲ ਹੀ ਤਾਂ ਸਮਾਜ ਦੀ ਸ਼ਕਲ ਬਣਦੀ ਹੈ । ਸਮਾਜ ਦੀ ਸ਼ਕਲ ਸੂਰਤ ਕਦੇ ਕਦੇ ਬਦ-ਸ਼ਕਲ, ਘਿਣਾਉਣੀ, ਕਾਲੀ-ਕਲੋਟੀ, ਭਿਆਨਕ, ਬੋਝਲ,ਡਰਾਉਣੀ, ਖਤਰਨਾਕ ਅਤੇ ਖਾਮੀਆਂ ਨਾਲ ਭਰ ਜਾਂਦੀ ਹੈ । ਦਵਿੰਦਰ ਸਿੰਘ ਸੇਖਾ ਨੇ ਵੀ ਆਪਣੇ ਨਾਵਲ 'ਤੀਜੀ ਅਲਵਿਦਾ' ਵਿਚ ਇਸ ਸਥਿਤੀ ਵਾਲੇ ਕਥਾਨਕ ਨੂੰ ਲੈ ਕੇ ਆਪਣੇ ਅਕੀਦੇ ਦੀ ਸਿਰਜਣਾ ਕੀਤੀ ਹੈ । ਇਸ ਤੋਂ ਪਹਿਲਾਂ ਦਵਿੰਦਰ ਸੇਖਾ ਦੇ ਦੋ ਨਾਵਲ 'ਵਧਾਈਆਂ' ਅਤੇ 'ਪਹੁ-ਫੁਟਾਲਾ' ਪਰਕਾਸ਼ਿਤ ਹੋ ਚੁੱਕੇ ਹਨ । 
ਇਸ ਨਾਵਲ ਦਾ ਆਰੰਭ ਸੁਭਾਵਿਕ ਲਹਿਜੇ ਦੁਆਰਾ ਸ਼ੁਰੂ ਹੁੰਦਾ ਹੋਇਆ ਪਾਠਕ ਦੇ ਆਪੇ ਨੂੰ ਆਪਣੇ ਕੱਥ ਨਾਲ ਜੋੜ ਕੇ ਅਗਾਂਹ ਤੁਰਨ ਦੀ ਸਮਰਥਾ ਰਖਦਾ ਹੈ । ਨਾਵਲ ਦੇ ਕਥਾ ਵਸਤੂ ਦੀ ਖਿੱਚ ਦਾ ਕਾਰਣ ਕੁਲਦੀਪ ਅਤੇ ਮਨਜੀਤ ਦੀਆਂ ਆਪਸੀ ਗੱਲਾਂ-ਬਾਤਾਂ ਹੀ ਨਹੀਂ ਸਗੋਂ ਬਚਿੱਤਰ ਸਿੰਘ ਦਾ ਹਉਕਾ ਅਤੇ ਚਿੰਤੋ ਦੀ ਬੋਲ ਬਾਣੀ ਦੀ ਸਪਸ਼ਟਤਾ ਵੀ ਹੈ । ਇਸ ਪ੍ਰਕਾਰ ਦੀ ਖੁਬੀ ਸਦਕਾ ਪਾਠਕ ਦੀ ਜਗਿਆਸਾ ਬਣੀ ਰਹਿੰਦੀ ਹੈ । ਵਿਆਹ ਵਰਗੇ ਸੋਹਣੇ ਅਤੇ ਸੁਚੱਜੇ ਉਤਸਵ ਸਮੇਂ ਮਾਸੀ ਭਾਨੀ ਦਾ ਕੁਲਦੀਪ ਅਤੇ ਮਨਜੀਤ ਦੀ ਸੱਸ ਰਾਮ ਕੌਰ ਦੇ ਸੁਭਾਅ ਬਾਰੇ ਆਖਿਆ ਫਿਕਰਾ ਪਾਠਕ ਨੂੰ ਫਿਕਰਮੰਦ ਕਰਦਾ ਹੈ । 
'ਕੰਜਰ ਨੇ ਥੋਨੂੰ ਚੰਡੀ ਦੇ ਵੱਸ ਪਾ 'ਤਾ । ਥੋਡੀ ਸੱਸ ਤਾਂ ਪੂਰੀ ਚੰਡਾਲ ਦਾ ਰੂਪ ਐ । ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਤਾਂ ਮੈਂ ਇਹ ਰਿਸ਼ਤੇ ਕਦੇ ਵੀ ਨਾ ਹੋਣ ਦਿੰਦੀ । ਸਾਰਾ ਦਿੱਲੀ ਦੱਖਣ ਛੱਡ ਕੇ ਚੁੱਲ੍ਹੇ ਵੱਟੇ ਕੁੜੀਆਂ ਵਿਆਹੁਣ ਲੱਗਿਐ ।'                    ਪੰਨਾ ਨੰ. –੧੭
'ਤੀਜੀ ਅਲਵਿਦਾ' ਨਾਵਲ ਵਿਚਲਾ ਸਥਾਨਕ ਰੰਗਨ ਕਠੋਰਤਾ ਅਤੇ ਕੋਮਲਤਾ ਦੇ ਸੁਚੱਜੇ ਸੁਮੇਲ ਸਦਕਾ ਜ਼ਿੰਦਗੀ ਦੇ ਮੁਹਾਵਰੇ ਨੂੰ ਅਣਡਿੱਠ ਨਹੀਂ ਹੋਣ ਦਿੰਦਾ ਸਗੋਂ ਹਰ ਕਿਸਮ ਦੇ ਦ੍ਰਿਸ਼ ਨਾਲ ਪਾਠਕ ਦੀ ਮਾਨਸਿਕਤਾ ਨੂੰ ਦ੍ਰਵਿਤ ਕਰਨ ਦੀ ਵਿਧੀ ਅਪਣਾਉਂਦਾ ਹੈ । ਇਸ ਵਿਧੀ ਅਧੀਨ ਨਾਵਲ ਦੀ ਇਕ ਪਾਤਰ ਰਾਮ ਕੌਰ ਆਪਣੇ ਪਥਰੀਲੇ ਵਿਵਹਾਰ ਦੁਆਰਾ ਸਾਰੇ ਦੇ ਸਾਰੇ ਵਾਤਾਵਰਣ ਨੂੰ ਜ਼ਹਿਰੀਲਾ ਬਣਾ ਛਡਦੀ ਹੈ । ਨਾਵਲਕਾਰ ਦਵਿੰਦਰ ਸਿੰਘ ਸੇਖਾ ਦੀ ਕਲਾ ਭਾਵਨਾ ਆਪਣੇ ਹੁਨਰ ਸਦਕਾ ਨਾਵਲ ਸ਼ੈਲੀ ਦੇ ਕਰਮ ਨੂੰ ਖੰਡਿਤ ਨਹੀਂ ਹੋਣ ਦਿੰਦੀ । 
ਨਾਵਲਕਾਰ 'ਸੇਖਾ' ਦੀ ਇਸ ਖੁਬੀ ਤੇ ਖੁਬਸੂਰਤੀ ਦੇ ਸਹਿਜ ਸੁਭਾਅ ਦਾ ਆਪਣਾ ਹੀ ਇਕ ਪਿਆਰਾ ਪਿਆਰਾ ਸੰਦਰਭ ਬਣਦਾ ਹੈ । ਸਾਂਝੇ ਘਰ ਵਿਚ ਬੇਕਸੂਰ ਨੂੰ ਕਸੂਰ ਕਰਨ ਵਾਲਾ ਤੇ ਕਸੂਰਵਾਰ ਨੂੰ ਬੇ-ਕਸੂਰਾ ਬਣਾ ਦਿੱਤਾ ਜਾਂਦਾ ਹੈ । ਨਾਵਲਕਾਰ ਬਿਨਾਂ ਕਿਸੇ ਰਲਾਅ ਦੇ ਘਰੇਲੂ ਜੀਵਨ ਦੀ ਤਸਵੀਰ ਨੂੰ ਉਕਰਦਾ ਹੈ । ਇਸ ਤਰਾਂ੍ਹ ਦੀ ਬੇਬਾਕ ਤਰਜਮਾਨੀ ਵਿਚ ਸਮਾਜਿਕ ਮਨੋਵਿਗਿਆਨ ਦੀਆਂ ਬੜੀਆਂ ਡੂੰਘੀਆਂ ਸਚਾਈਆਂ ਆ ਟਿਕਦੀਆਂ ਹਨ ।
' ਸੁਰਿੰਦਰ ਮੁੰਡਾ ਹੋਣ ਕਾਰਣ ਗੋਗੀ ਨੂੰ ਕੁੱਟ ਜਾਂਦਾ ਤੇ ਗੋਗੀ ਕੁੜੀ ਹੋਣ ਦੇ ਨਾਤੇ ਮਾਰਨ ਦੀ ਥਾਂ ਰੋ ਪੈਂਦੀ । ਜੇ ਉਹ ਇਕ ਮਾਰਦੀ ਤਾਂ ਸੁਰਿੰਦਰ ਤੋਂ ਦੋ ਖਾ ਲੈਂਦੀ ।'                  ਪੰਨਾ ਨੰ.-੬੭
ਮਨਜੀਤ ਕੌਰ ਦੀ ਤਪਦਿਕ ਨਾਲ ਹੋਈ ਮੌਤ ਦਾ ਮਾਤਮ ਪੁਰਾਣੇ ਪੰਜਾਬ ਵਿਚਲੇ ਮਜ਼ਬੂਰ ਵਾਤਾਵਰਣ ਤੇ ਮਾਹੌਲ ਨੂੰ ਦਰਸਾਉਂਦਾ ਹੈ । ਅਸਲੀਅਤ ਦੀ ਭਿਆਨਕਤਾ ਵੱਲ ਅੱਖ ਕਰਵਾਉਣ ਵਾਲਾ ਇਹ ਨਾਵਲ ਪੇਂਡੂ ਵਾਤਾਵਰਣ ਦੀ ਕਚੀਲ ਜ਼ਿੰਦਗੀ ਦਾ ਕਿੱਸਾ ਹੈ ।ਇਸ ਨਾਵਲ ਦੀ ਰਵਾਨੀ ਵਿਚ ਸਥਿਰਤਾ ਹੈ ।ਵੇਖਿਆ ਜਾਵੇ ਤਾਂ ਇਸ ਨਾਵਲ ਵਿਚ ਵਰਣਿਤ ਘਰੇਲੂ ਝਗੜੇ ਝੇੜੇ ਕਬੀਲਦਾਰੀ ਦੇ ਸਫ਼ਰ ਦੀ ਗਵਾਹੀ ਭਰਦੇ ਨਜ਼ਰ ਆ ਰਹੇ ਹਨ ।ਇਸ ਨਾਵਲ ਵਿਚ ਸਮਾਜਿਕ ਜੀਵਨ ਦੀਆਂ ਸੌੜੀਆਂ ਵਾਰਦਾਤਾਂ ਤੇ ਵਧੀਕੀਆਂ ਦਾ ਜ਼ਿਕਰ ਬੜੀ ਸ਼ਿੱਦਤ ਨਾਲ ਹੋਇਆ ਹੈ । ਪੇਂਡੂ ਘਰਾਂ ਦੇ ਵਿਕਾਸ ਤੇ ਬਣਤਰ ਦੀ ਰਾਮ ਕਹਾਣੀ ਨੂੰ ਕਹਿਣ ਵਾਲਾ ਦਵਿੰਦਰ ਸਿੰਘ ਸੇਖਾ ਘਰੇਲੂ ਵਾਰਤਾਲਾਪ ਤੇ ਨੋਕ-ਝੋਕ ਨੂੰ ਦਰਸਾਉਣ ਵਿਚ ਮਾਹਿਰ ਹੈ ।
ਵੇਖਿਆ ਜਾਵੇ ਤਾਂ ਮਿਹਨਤ ਭਰਪੂਰ ਦੁਖਦਾਈ ਯਾਤਰਾ ਦੇ ਦੁਖਾਂਤ ਦਾ ਕਿੱਸਾ ਇਸ ਨਾਵਲ ਦਾ ਅੰਤ ਬਣਦਾ ਹੈ ।