ਸਾਹੋ-ਸਾਹੀ ਹੋਇਆ ਜਰਨੈਲ ਸਿਧਾ ਪਿੰਡ ਦੀ ਸਥ ਵਿੱਚ ਆ ਵੱਜਿਆ l ਓਹਨੂੰ ਹਫਿਆ ਦੇਖ ਕੇ ਸਥ ਦੇ ਬਜ਼ੁਰਗਾ ਨੇ ਸੰਭਾਲਦੇ ਹੋਏ ਜਦ ਏਸ ਕਾਹਲੀ ਦਾ ਕਾਰਨ ਪੁੱਛਿਆ ਤਾ ਓਹ ਬੋਲਿਆ,"ਸ਼ਾਮ ਆਲੀ ਮਿੰਨੀ ਬੱਸ ਨਹਿਰ `ਚ ਰੁਡ਼ ਗਈ ਆ !!" ਸੁਣਦੇ ਹੀ ਬਾਕੀ ਖਡ਼ੇ ਬੰਦਿਆ ਨੂੰ ਵੀ ਜਾਨੀ ਹੱਥਾਂ ਪੈਰਾਂ ਦੀ ਪੈ ਗਈ, ਬਜ਼ੁਰਗਾ ਦੀਆ ਅੱਖਾਂ ਵਿੱਚ ਸਹਿਮ ਅਤੇ ਦਰਦ ਦੀਆ ਮੂਰਤਾ ਉਤਰ ਆਈਆਂ ਜਾਣੀਂ ਸਾਰਿਆਂ ਨੂੰ ਆਪਣੇ ਸਕੇ-ਸਬੰਧੀਆ ਦੋਸਤਾ, ਧੀਆਂ-ਪੁੱਤਾ ਦੀ ਪੈ ਗਈ ਹੋਏ l ਇੰਨੇ ਨੂੰ ਇਕ ਪਲ ਲਈ ਸਾਹ ਲੈ ਕੇ ਜਰਨੈਲ ਬੋਲਿਆ,"ਭਾਈ ਮਾਰਾਜ ਦੀ ਕਰਨੀ ਵੇਖੋ l ਬੱਸ `ਚ 40/42 ਬੰਦੇ ਸੀ, ਆਂਦੇ ਆ ਕੋਈ ਨੀ ਬਚਿਆ l ਪਰ ਇੱਕ ó ਕੁ ਸਾਲ ਦੇ ਨਿਆਣੇ ਦੀ ਕਿਸਮਤ ਦੇਖੋ, ਬਾਰੀ ਆਲੇ ਸ਼ੀਸ਼ੇ `ਚੋ ਬਾਰ ਅਲ ਨੂੰ ਡਿੱਗ ਪਿਆ ਫੂਸਾ ਦੇ ਢੇਰ `ਤੇ l ਮਾਰਾਜ ਦੀ ਕਰਨੀ ਨਾਲ ਓਹਨੂੰ ਤਾ ਖਰੀੰਡ ਤੱਕ ਨੀ ਆਇਆ l ਕੋਈ ਬਾਲੀ ਕਿਸਮਤ ਆਲਾ ਜੁਆਕ ਆ ਭਾਈ l" ਦਮ ਲੈ ਕੇ ਫੇਰ ਅਗਾਹੂੰ ਬੋਲਿਆ,"ਉਂਝ ਵਾਹਗੁਰੂ ਨੇ ਨਿਆਣੇ ਦੇ ਮਾਂ ਪਿਉ ਖੋ ਲਏ ਆ ਭਾਈ l" ਸਭ ਕੁਝ ਸੁਣ ਕੇ ਸਥ ਵਿੱਚ ਚਰਚਾ ਦਾ ਵਿਸ਼ਾ ਇਹੋ ਛਿਡ਼ ਗਿਆ ਕੀ ਭਲਾ ਦੀ ਕੋਣ ਕੋਣ ਬੱਸ ਵਿੱਚ ਸੀ ? ਨਾਲੋ-ਨਾਲ ਸਾਰੇ ਇਹੋ ਵੀ ਕਹੀ ਜਾਣ ਕਿ ਕਿਸਮਤ ਦੀਆ ਖੇਡਾ ਨੇ ਹੁਣ ਓਹ ਜੁਆਕ ਨੂੰ ਵੀ ਤਾ ਕੁਝ ਹੋਇਆ ਹੀ ਨੀ l ਇਹ ਲੋਕ-ਬਾਣੀ ਸੁਣ ਕੇ ਕੋਲ ਖਡ਼ਾ ਸਾਬਕਾ ਫੌਜੀ ਦੀਦਾਰ ਸਿੰਹੋ ਇਹੋ ਸਵਾਲ ਕਰ ਰਿਹਾ ਸੀ ਕਿ ਜੇਕਰ ਮਹਾਰਾਜ ਇੰਨਾ ਹੀ ਦਯਾਵਾਨ ਹੋਇਆ ਸੀ ਤਾ ਘੱਟੋ-ਘੱਟ ਉਸ ਨਿਆਣੇ ਦੇ ਮਾਂ-ਬਾਪ ਨੂੰ ਤਾ ਬਖਸ਼ਦਾ ਭਾਵੇਂ ਇੱਕ ਮੌਤ ਤੋ ਅੱਜ ਓਹ ਨਿਆਣਾ ਬਚ ਗਿਆ ਪਰ ਸ਼ਾਇਦ ਉਸਦੇ ਮਾਂਪਿਆ ਦਾ ਮੋਹ ਤੇ ਵਿਛੋਡ਼ਾ ਹੁਣ ਉਸਨੂੰ ਪੂਰੀ ਜ਼ਿੰਦਗੀ ਅਨਾਥ-ਅਨਾਥ ਕਹਿ ਕਹਿ ਮਾਰੇਗਾ l