ਤੇਰਾ ਆਉਣਾ ਤੇ ਬਹਿ ਖਾਮੋਸ਼ ਮੁੜ ਜਾਣਾ,
ਤੇਰੀ ਚੁੱਪ ਦੀਆਂ ਸੂਲਾਂ ਦੇ ਮੇਰੇ ਪੋਟੀਂ ਪੁੜ ਜਾਣਾ।
ਹਾਜ਼ਰ ਹੋ ਕੇ ਵੀ ਹਮੇਸ਼ਾਂ ਰਹਿਣਾ ਗ਼ੈਰ-ਹਾਜ਼ਰ
ਇਸ਼ਕ ਦੇ ਇਸ ਸਕੂਲੋਂ ਤੂੰ ਭਲਾ ਸੀ ਕਿੱਥੋਂ ਪੜ੍ਹ ਜਾਣਾ।
ਵਕਤ ਕਟਦਾ ਨਹੀਂ ਉਡੀਕ 'ਚ ਵਕਤ ਲੰਘ ਜਾਂਦਾ ਸੀ,
ਇਤਹਾਂ ਸਬਰ ਮੇਰੇ ਦੀ ਸਾਵੇਂ ਤੇਰੇ ਲਾਰਿਆਂ ਦਾ ਥੁੜ ਜਾਣਾ।
ਤੂੰ ਇਜ਼ਹਾਰ ਕੀਤਾ ਸੀ ਕਿ ਮੈਂ ਇਤਜ਼ਾਰ ਨਹੀਂ ਕਰਦਾ,
ਤੇਰੇ ਹੀ ਇਤਜ਼ਾਰ ਦੇ ਭੰਵਰ ਅੰਦਰ ਮੇਰੇ ਅਰਮਾਨਾਂ ਦਾ ਰੁੜ ਜਾਣਾ।
ਤੇਰੇ ਲਈ ਤਾਂ ਦਿਖਾਵਾ ਹੈ ਮਗਰ ਮੇਰੇ ਲਈ ਹਕੀਕਤ ਹੈ,
ਤੇਰੇ ਹਿਜ਼ਰ ਅੰਦਰ ਹੋ ਮੈਂ ਕਿਣਕਾ-ਕਿਣਕਾ ਭੁਰ ਜਾਣਾ।