'ਮਾਂ ਦੀ ਮਮਤਾ' ਦੀ ਘੁੰਡ ਚੁਕਾਈ ਹੋਈ (ਖ਼ਬਰਸਾਰ)


ਸਮਾਲਸਰ --  ਸਾਹਿਤ ਸਭਾ ਬਾਘਾਪੁਰਾਣਾ ਦੀ ਮਾਸਿਕ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਹੋਈ ਮੀਟਿੰਗ ਦੀ ਕਾਰਵਾਈ ਦੌਰਾਨ ਸਭਾ ਦੇ ਮੀਤ ਪ੍ਰਧਾਨ ਸਾਧੂ ਰਾਮ ਲੰਗੇਆਣਾ ਦੀ ਚੌਥੀ ਬਾਲ ਕਹਾਣੀਆਂ ਦੀ ਨਵ ਪ੍ਰਕਾਸ਼ਿਤ ਪੁਸਤਕ 'ਮਾਂ ਦੀ ਮਮਤਾ'  ਦੀ ਘੁੰਡ ਚੁਕਾਈ ਕਰਨ ਦੀ ਰਸਮ ਸਭਾ ਦੇ ਪ੍ਰਧਾਨ ਸਰਵਨ ਸਿੰਘ ਪਤੰਗ ਮਾਣੂੰਕੇ ਵੱਲੋਂ ਨਿਭਾਈ ਗਈ ਇਸ ਮੌਕੇ ਉਨ੍ਹਾਂ ਦੇ ਨਾਲ ਜਸਵੰਤ ਸਿੰਘ ਜੱਸੀ, ਹਰਜੀਤ ਸਿੰਘ ਦਰਸ਼ੀ, ਕੰਵਲਜੀਤ ਭੋਲਾ ਲੰਡੇ, ਗਿਆਨੀ ਮਲਕੀਤ ਸਿੰਘ ਬਰਾੜ, ਜਗਦੀਸ਼ ਪ੍ਰੀਤਮ, ਸੁਰਜੀਤ ਮਾਣੂੰਕੇ, ਕਰਮ  ਸਿੰਘ ਕਰਮ, ਸੁਰਜੀਤ ਸਿੰਘ ਕਾਲੇ ਕੇ, ਜਸਕਰਨ ਲੰਡੇ, ਹਰਨੇਕ ਸਿੰਘ ਰਾਜੇਆਣਾ, ਸ਼ਮਿੰਦਰ ਸਿੰਘ ਸਿੱਧੂ, ਰੂਪਾ ਰਾਜੇਆਣਾ, ਸ਼ਤੀਸ਼ ਧਵਨ ਭਲੂਰ, ਪ੍ਰਗਟ ਸਿੰਘ ਢਿੱਲੋਂ ਸਮਾਧ ਭਾਈ, ਦਲਜੀਤ ਕੁਸ਼ਲ, ਸਾਧੂ ਰਾਮ, ਸਤਨਾਮ ਸਿੰਘ ਵੀ ਹਾਜ਼ਰ ਸਨ। ਸਮੂਹ ਲੇਖਕਾਂ ਵੱਲੋਂ ਸਾਧੂ ਰਾਮ ਲੰਗੇਆਣਾ ਨੂੰ ਵਧਾਈ ਦਿੱਤੀ ਗਈ। ਇਸਦੇ ਨਾਲ ਹੀ ਹਾਜ਼ਰ ਸਮੂਹ ਲੇਖਕਾਂ ਵੱਲੋਂ ਆਪੋ-ਆਪਣੀਆਂ ਤਾਜ਼ੀਆਂ ਰਚਨਾਵਾਂ ਦੇ ਕਲਾਮ ਪੇਸ਼ ਕੀਤੇ ਗਏ। ਉਪਰੰਤ ਸਮੂਹ ਲੇਖਕਾਂ ਵੱਲੋਂ ਸਭਾ ਦੇ ਮੈਂਬਰ ਚਰਨਾ ਲੰਗੇਆਣਾ ਦੇ ਪਿਤਾ ਨੰਬਰਦਾਰ ਕਾਕਾ ਸਿੰਘ ਅਤੇ ਵਿਅੰਗਕਾਰ ਰਾਜਿੰਦਰ ਜੱਸਲ ਕੋਟਕਪੂਰਾ ਦੀ ਪਤਨੀ ਸਰਬਜੀਤ ਕੌਰ ਦੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।


ਕੰਵਲਜੀਤ ਭੋਲਾ