ਤਿੰਨ ਛੋਟੀਆਂ ਕਹਾਣੀਆਂ
(ਮਿੰਨੀ ਕਹਾਣੀ)
ਨਵੀਂ ਪਨੀਰੀ
ਮੇਰਾ ਪੋਤਾ ਗੁਰਕੀਰਤ ਸਿੰਘ ਜਿੱਸ ਨੂੰ ਘਰ ਦੇ ਸਾਰੇ ਜੀਅ ਲਾਡ ਨਾਲ ਕੀਰਤੀ ਕਹਿੰਦੇ ਹਨ । ਉਹ ਮੈਨੂੰ ਡੈਡੀ ਕਹਿ ਕੇ ਹੀ ਬੁਲਾਉਂਦਾ ਹੈ । ਮੈਂ ਉਸ ਨੂੰ ਬਥੇਰਾ ਕਈ ਵਾਰ ਕਹਿੰਦਾ ਹਾਂ , ਬੇਟਾ ਮੈਨੂੰ ਡੈਡੀ ਨਹੀਂ ਦਾਦਾ ਜੀ ਕਿਹਾ ਕਰ ਪਰ ਉਹ ਕਹਿੰਦਾ ਹੈ । ਮੈਨੂੰ ਨਹੀਂ ਪਤਾ ਦਾਦਾ ਕੀ ਹੁੰਦਾ ਹੈ । ਮੈਂ ਤਾਂ ਤੁਹਾਨੂੰ ਡੈਡੀ ਹੀ ਕਹਿਣਾ ਹੈ। ਪਾਪਾ ਵੀ ਤਾਂ ਤੁਹਾਨੁੰ ਡੈਡੀ ਹੀ ਕਹਿੰਦੇ ਹਨ । ਸਕੂਲ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਜਦ ਉਹ ਪਿੰਡ ਆਇਆ ਹੋਇਆ ਸੀ । ਘਰ ਵਿੱਚ ਟ੍ਰੈਕਟਰ ਤੇ ਹੋਰ ਕਈ ਖੇਤੀ ਦੇ ਸੰਦ ਵਿਹੜੇ ਵਿੱਚ ਪਏ ਹੋਏ ਸਨ । ਜਿਨ੍ਹਾਂ ਨਾਲ ਉਹ ਐਵੇਂ ਖੇਡਣ ਦੇ ਪੱਜ ਛੇੜ ਛਾੜ ਕਰੀ ਜਾ ਰਿਹਾ ਸੀ । ਮੈਂ ਉਸ ਨੂੰ ਪੁੱਛਿਆ ਕੀਰਤੀ ਦੱਸ ਖਾਂ ਭਲਾ ਇਹ ਕੀ ਹੈ। ਕਹਣਿ ਲੱਗਾ ਇਹ ਟ੍ਰੈਕਟਰ ਹੈ। ਮਂੈ ਫਿਰ ਪੁੱਿਛਆ ਭਲਾ ਦੱਸ ਖਾਂ ਇਹ ਕੀ ਹੈ । ਕਹਿੰਦਾ ਇਹ ਜੀਪ ਹੈ , ਝੂਟੇ ਲੈਣ ਵਾਲੀ । ਇਸੇ ਤਰ੍ਹਾਂ ਉਹ ਹੋਰ ਵੀ ਕਈ ਇਹੋ ਜੇਹੀਆਂ ਖੇਤੀ ਲਈ ਕੰੰਮ ਆਉਣ ਵਾਲੇ ਆਮ ਵਾਲ ਸੰਦਾਂ ਦੇ ਨਾਂ ਜਿਵੇਂ ਕਹੀ ਰੰਬਾ ਦਾਤ੍ਰੀ ਉਹ ਦੱਸੀ ਗਿਆ ।
ਵਿਹੜੇ ਵਿੱਚ ਸੁਹਾਗਾ ਪਿਆ ਹੋਇਆ ਸੀ । ਮੈਂ ਪੁੱਿਛਆ ਸ਼ਾਬਾਸ਼ ,ਕੀਰਤੀ ਭਲਾ ਦੱਸ ਖਾਂ ਇਹ ਕੀ ਹੈ । ਕਹਿੰਦਾ ਲੱਕੜੀ ਦਾ ਫੱਟਾ ਤੇ ਕਦੇ ਕੁੱਝ , ਕਦੇ ਕੁੱਝ । ਮੈਂ ਪੁਛਿਆ ਇੱਸ ਦੇ ਅੱਗੇ ਇਹ ਲੋਹੇ ਦੇ ਦੋ ਕੁੰਡੇ ਭਲਾ ਕਿਉਂ ਲਾਏ ਹੋਏ ਹੱਨ । ਉਹ ਝੱਟ ਬੋਲਿਆ ਇਨ੍ਹਾਂ ਨਾਲ ਰੱਸਾ ਬੰਨ੍ਹ ਕੇ ਝੂਟੇ ਲੈਣ ਲਈ ਲਾਏ ਹੋਏ ਹਨ । ਮੈਂ ਕਿਹਾ ਭਲਾ ਰੱਸੇ ਨਾਲ ਬੰਨ੍ਹ ਕੇ ਇੱਸ ਨੂੰ ਕਿਵੇਂ ਤੇ ਕਿੱਥੇ ਤੇ ਕਿਸ ਤਰ੍ਹਾਂ ਲਟਕਾ ਕੇ ਝੂਟੇ ਲਈ ਦੇ ਹਨ । ਤੇ ਉਹ ਇੱਸ ਬਾਰੇ ਕੁੱਝ ਜਾਨਣ ਜਾਂ ਪੁੱਛਣ ਦੀ ਬਜਾਏ ਝਟਪਟ ਕੁੱਝ ਖਿਝਿਆ ਜਿਹਾ ਹੋ ਕੇ ਇਹ ਕਹਿੰਦਾ ਹੋਇਆ ਦੌੜ ਗਿਆ । "ਮੈਨੂੰ ਨਹੀਂ ਪਤਾ ਡੈਡੀ ਐਵੇਂ ਮੇਰਾ ਬਹੁਤਾ ਸਿਰ ਨਾ ਖਾਓ " । ਮੈਂ ਨਵੀਂ ਪਨੀਰੀ ਦੀ ਨਵੀਂ ਸੋਚ ਤੇ ਆਪ ਮੁਹਾਰਾ ਵਿੱਚੇ ਵਿੱਚ ਹੈਰਾਨ ਹੋਈ ਸੋਚੋ ਰਿਹਾ ਸਾਂ । ਕਿ ਇਹ ਸਾਡੀ ਨਵੀਂ ਪਨੀਰੀ ਤਾਂ ਝਟ ਪਟ ਵੇਖਦੇ 2 ਸਾਡੇ ਸਿਰਾਂ ਤੋਂ ਵੀ ਉਚੀ ਹੋਈ ਜਾ ਰਹੀ ਹੈ ।
ਮਿਹਨਤ ਦੀ ਕਮਾਈ
ਕੜਕਦੀ ਧੁੱਪ ਵਿੱਚ ਸੜਕ ਕਿਨਾਰੇ ਖੜੀ ਸਵਾਰੀ ਨੇ ਕੋਲੋਂ ਲੰਘਦੇ ਰਿਕæਸੇ ਵਾਲੇ ਨੂੰ ਅਵਾਜ ਮਾਰੀ "ਰਿਕਸ਼ਾ " , ਰਿਕਸ਼ੇ ਵਾਲੇ ਨੇ ਝੱਟ ਰਿਕæਸ਼ਾ ਖੜਾ ਕਰਦੇ ਹੋਏ ਨੇ ਪੁੱਿਛਆ । ਕਿੱਥੇ ਜਾਓਗੇ ਬੀਬੀ ਜੀ ,ਉਹ ਬੋਲੀ ਪਹਿਲਾ ਰਿਕਸ਼ਾ ਅੱਗੇ ਛਾਂਵੇ ਲਿਆ ਧੁੱਪ ਬੜੀ ਹੈ । ਮੁੜ੍ਹਕੇ ਨਾਲ ਭਿੱਜੇ ਰਿਕਸ਼ਾ ਚਾਲਕ ਨੇ ਰਿਕਸਾæ ਛਾਵੇਂ ਕਰ ਕੇ ਪੁੱਛਿਆ ਲਓ ਜੀ ਦੱਸੋ ਕਿੱਥੇ ਜਾਓਗੇ । ਸਵਾਰੀ ਕਹਿਣ ਲੱਗੀ ਮਾਡਲ ਟਾਉਨ ਜਾਣਾ ਕਿਨੇ ਪੈਸੇ ਲਏਂਗਾ । 15 ਰੁਪੈ ਦੇ ਦਿਓ , ਚਲੋ ਬੈਠੋ ਪਰ ਸਵਾਰੀ ਕਹਿਣ ਲੱਗੀ , ਨਾ ਭਾਈ ਏਨੇ ਪੈਸੇ? ਤੁਸਾਂ ਤਾਂ ਲੁੱਟ ਪਾਈ ਹੋਈ ਹੈ ,ਰਿਕਸ਼ੇ ਵਾਲਿਆਂ , ਆਖਰ ਰਿਕਸ਼ੇ ਵਾਲਾ ਦੱਸ ਰੁਪੈ ਵਿੱਚ ਮਨ ਗਿਆ । ਦਰਵਾਜ਼ੇ ਅੱਗੇ ਪਹੁੰਚ ਕੇ ਸਵਾਰੀ ਨੇ ਮੈਲਾ ਜਿਹਾ ਗੁੱਛੂ ਮੁੱਛੂ ਹੋਇਆ ਦੱਸਾਂ ਦਾ ਨੋਟ ਗੰਢ ਚੋਂ ਕੱਢਿਆ ,ਤੇ ਕਿਹਾ ਲੈ ਭਾਈ । ਰਿਕਸ਼ੇ ਵਾਲਾ ਨੋਟ ਵੇਖ ਕੇ ਬੋਲਿਆ ਬੀਬੀ ਜੀ ਇਹ ਨੋਟ ਨਹੀਂ ਚੰਗਾ ,ਇਹ ਕਿਤੇ ਲੱਗਣਾ ਨਹੀਂ ਕੋਈ ਹੋਰ ਵਟਾ ਕੇ ਦਿਓ । ਬੀਬੀ ਬੜੇ ਗੁੱਸੇ ਜੇਹੇ ਨਾਲ ਬੋਲੀ ਇਹੋ ਹੀ ਹੈ ਹੁਣ , ਹੁਣ ਹੋਰ ਕਿੱਥੋਂ ਨਵਾਂ ਛਪਾ ਕੇ ਲਿਆਵਾਂ ਤੇਰੇ ਲਈ ਕਹਿੰਦੀ ਸਵਾਰੀ ਅੰਦਰ ਚਲੀ ਗਈ ਤੇ ਰਿਕਸ਼ੇ ਵਾਲਾ ਬਾਹਰ ਖਲੋਤਾ ਪਾਟੇ ਪੁਰਾਣੇ ਮੈਲੇ ਚੇਪੀ ਲੱਗੇ ਨੋਟ ਨੂੰ ਅਰਤ ਪਰਤ ਕਰਦਾ ਅਪਨੀ ਮਿਹਣਤ ਦੀ ਕਮਾਈ ਵੱਲ ਵੇਖੀ ਜਾ ਰਿਹਾ ਸੀ ।
ਘੁੰਮਣ ਘੇਰੀ
ਇੱਕ ਸੰਤ ਮਹਾਤਮਾ ਸੰਗਤ ਵਿੱਚ ਦਸਵੰਧ ਬਾਰੇ ਪ੍ਰਚਾਰ ਕਰ ਰਹੇ ਸਨ ਕਿ ਹਰ ਗੁਰਸਿੱਖ ਨੂੰ ਅਪਨੀ ਦੱਸਾਂ ਨਹੂੰਆਂ ਦੀ ਕ੍ਰਿਤ ਕਮਾਈ ਦਾ ਦੱਸਵਾਂ ਹਿੱਸਾ ਗੁਰੂ ਦੇ ਨਾਂ ਕੱਢਣਾ ਚਾਹੀਦਾ ਹੈ । ਇੱਕ ਸਿੱਧਾ ਸਾਦਾ ਗੁਰਸਿੱਖ ਸੰਤਾਂ ਦੇ ਕੀਰਤਨ ਦੀ ਸਮਾਪਤੀ ਕਰ ਕੇ ਜਾ ਰਹੇ ਬਾਹਰ ਖੜੇ ਬਾਬਾ ਜੀ ਨੂੰ ਹੱਥ ਜੋੜ ਕੇ ਪੁੱਛਣ ਲੱਗਾ , ਬਾਬਾ ਜੀ ਇਹ ਵੀ ਦੱਸਣ ਦੀ ਕ੍ਰਿਪਾਲਤਾ ਕਰਦੇ ਜਾਓ ਕਿ ਦਸਵੰਧ ਦੀ ਕੱਢੀ ਮਾਇਆ ਕਿੱਥੇ ਦਿਆ ਕਰੀਏ । ਬਾਬੀ ਜੀ ਬੜੇ ਮਿੱਠੇ ਸ਼ਬਦਾਂ ਵਿੱਚ ਬੋਲੇ ਗੁਰਮੁੱਖਾ ਦਸਵੰਧ ਕਿੱਥੇ ਪਾਉਣਾ , ਗੁਰੂ ਦੀ ਗੋਲਕ ਵਿੱਚ ਪਾ ਦਿਆ ਕਰ ਤੈਨੂੰ ਨਹੀਂ ਪਤਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੁੰਦੀ ਹੈ । ਇਹ ਸੁਣ ਕੇ ਜੱਗਿਆਸੂ ਬੋਲਿਆ ਪਰ ਬਾਬਾ ਜੀ ਇਹ ਗਰੀਬ ਦੇ ਮ੍ਹੂੰਹ ਵਾਲੀ ਗੋਲਕ ਤਾਂ ਹੁਣ ਲੀਡਰਾਂ ਜੋਗੀ ਹੀ ਰਹਿ ਗਈ ਹੈ , ਵੇਖੋ ਨਾ ਇਨ੍ਹਾਂ ਗੋਲਕਾਂ ਪਿੱਛੇ ਤਾਂ ਹੁਣ ਗੁਰੂ ਘਰਾਂ ਦੀਆਂ ਵੀ ਵੰਡੀਆਂ ਪੈ ਰਹੀਆਂ ਹਨ ।
ਇਨ੍ਹਾਂ ਦਾ ਇਹ ਗੋਲਕਾਂ ਛੱਡਣ ਨੂੰ ਦਿਲ ਨਹੀਂ ਕਰਦਾ , ਕਿਵੇਂ ਡਾਂਗਾਂ ਸੋਟੇ ਕ੍ਰਿਪਾਨਾਂ ਲੈ ਕੇ ਗੁਰ ਧਾਮਾਂ ਵਿੱਚ ਗੁਰੂ ਦੇ ਸਨ ਮੁੱਖ ਹੀ ਭੜਥੂ ਮਚਾ ਰਹੇ ਹਨ , ਲਹੂ ਲੁਹਾਣ ਹੋ ਰਹੇ ਹਨ ਤੇ ਅਦਾਲਤਾਂ ਦੇ ਬੂਹੇ ਖੜਕਾ ਰਹੇ ਹਨ । ਸੰਤ ਜੀ ਹੱਸਦੇ ਹੋਏ ਬੋਲੇ ਚੰਗਾ ਗੁਰਮੁਖਾ ਜਿੱਥੇ ਤੇਰੀ ਮਰਜੀ ਪਾ ਦਿਆ ਕਰ ਪਰ ਕੱਢਿਆ ਜਰੂਰ ਕਰ । ਏਨਾ ਕਹਿਕੇ ਸੰਤ ਜੀ ਅਪਨੇ ਕੀਰਤਨੀ ਜੱਥੇ ਸਮੇਤ ਅਪਨੀ ਵੱਡੀ ਕੀਮਤੀ ਗੱਡੀ ਤੇ ਸਵਾਰ ਹੋ ਕੇ ਕਿਸੇ ਅਗਲੇ ਪ੍ਰੋਗ੍ਰਾਮ ਦੀ ਕਾਹਲੀ ਵਿੱਚ ਤੁਰਦੇ ਬਨੇ ।
ਦਸਵੰਧ ਬਾਰੇ ਪੁਛਣ ਵਾਲਾ ਸਿੱਧਾ ਸਾਦਾ ਬੰਦਾ ਬਾਰ 2 ਇਹ ਸੋਚੀ ਜਾ ਰਿਹਾ ਸੀ ਕਿ ਗਰੂ ਦਾ ਦਸਵੰਧ ਕੱਢ ਕੇ ਕਿੱਥੇ ਪਾਈਏ । ਉਸ ਦੀ ਸ਼ਰਧਾ ਅਤੇ ਦਸਵੰਧ ਦੇ ਦੋਵੇਂ ਸੁਆਲ ਉਸ ਦੀ ਸੋਚ ਦੀ ਘੁੰਮਣ ਘੇਰੀ ਵਿੱਚ ਡੱਕੋ ਡੋਲੇ ਖਾ ਰਹੇ ਸਨ ।