ਮੁਡ਼ ਆ ਸੱਜਣਾ ਨਾ ਤੜਫਾ ਸਧਰਾਂ ਮਾਰੀ ਨੂੰ,
ਛੱਡ ਧੂਡ਼ ਪਰਦੇਸਾਂ ਦੀ ਸਾਂਭ ਆਪਣੀ ਜ਼ੈਲਦਾਰੀ ਨੂੰ ,
ਉਮੜੀ ਲਾਲੀ ਗਮਾਂ ਦੀ ਚਿਹਰੇ ਤੇ ਚੰਗੀ ਲੱਗੇ ਨਾ,
ਸੁੱਖ ਸੁਨੇਹੜੇ ਦੀ ਤੇਰੇ ਦੇਸ਼ੋ ਕੋਈ ਹਵਾ ਵੀ ਵਗੇ ਨਾ,
ਸੁਪਨੇ ਵਿੱਚ ਚਾਅ ਚੜਿਆ ਦੇਖ ਕੇ ਤੇਰੇ ਦੀਦਾਰ ਨੂੰ,
ਅੱਖਾਂ ਲੋਚਣ ਚੰਨ ਵੇ ਤੇਰੇ ਪਿਆਰ ਨੂੰ ,
ਫਲਸਫ਼ੇ ਬਨ ਸੀਨੇ ਰੜਕਣ ਸਾਡੇ ਚਾਅ ਅਧੁਰੇ ਵੇ,
ਨੈਣਾਂ ਦੇ ਬਨੇਰੇ ਤੋਂ ਸਾਨੂੰ ਹੰਝੂ ਵੀ ਆਣ ਘੂਰੇ ਵੇ,
ਤਪਦੇ ਕਾਲਜੇ ਤੇ ਵਰ ਗਏ ਬੱਦਲ ਜੁਦਾੲੀਯਾ ਦੇ,
ਕੀ ਕਹਿਣੇ ਵੇ ਸੱਜਣਾ ਤੇਿਰਆਂ ਬੇਪਰਵਾਹੀਯਾਂ ਦੇ
ਕਿੰਨੇ ਡਾਡੇ ਵਕਤ ਬੀਤ ਗਏ ਤੇਰੇ ਕੀਤੇ ਇਕਰਾਰ ਨੂੰ ,
ਅੱਖਾਂ ਲੋਚਣ ਚੰਨ ਵੇ ਤੇਰੇ ਪਿਆਰ ਨੂੰ .....!
ਕਿੰਨੇ ਲੰਘੇ ਸਾਲ ਪਤਾ ਨਹੀ ਬਿਰਹਣ ਮਾਰੀ ਨੂੰ,
ਦੀਦੇ ਫੁੱਟੇ ਮਾਰਣ ਹਾਕਾਂ ਸਧਰਾਂ ਭਰੀ ਪਿਟਾਰੀ ਨੂੰ,
ਨਾ ਕਰ ਮਨ ਆਇਯਾਂ ਤੂੰ ਸੁਣ ਨਿਮਾਣੀ ਦੀਆਂ ਹਾਕਾਂ ਵੇ,
ਨਾ ਜਾਣੇ ਕਿੰਝ ਪਾਵਾਂ ਦਿਲ ਚੋਰਾਂ ਇਸ਼ਕ ਦੀਆਂ ਬਾਤਾ ਵੇ,
ਏਥੇ ਕੀ ਭਾਣੇ ਵਰਤਣ ਨਾ ਖ਼ਬਰਾਂ ਹੋਣ ਦਿਲਦਾਰ ਨੂੰ ,
ਅੱਖਾਂ ਲੋਚਣ ਚੰਨ ਵੇ ਤੇਰੇ ਪਿਆਰ ਨੂੰ .....!
ੳੁਖੜੇ ਖਵਾਬ ਬਨੇ ਸ਼ਿੰਗਾਰ ਹੁਣ ਕੱਚੀਆਂ ਨੀਂਦਾ ਦੇ ,
ਵਿਸਰੇ ਨਾ ਹਲੇ ਰਹਿੰਦੇ ਝੂੰਮਣ ਹੁਲਾਰੇ ਪਿੰਘਾਂ ਦੇ,
ਤੂੰ ਹੀ ਦੱਸ ਕੀ ਕਰਾਂ ਤੇਰੇ ਇੰਨੇ ਰੁੱਖੇ ਸਲੂਕ ਦਾ,
ਕਰਲੈ ਖਿਆਲ ਗਮਾਂ ਚ ਪਿਸਦੀ ਜਿੰਦ ਮਲੂਕ ਦਾ,
ਨਾਮ ਸਦੀਵੇ ਦੇਣ ਦੋਸ਼ ਮੇਰੀ ਇਸ਼ਕ ਕਾਫਰ ਸਰਕਾਰ ਨੂੰ,
ਅੱਖਾਂ ਲੋਚਣ ਚੰਨ ਵੇ ਤੇਰੇ ਪਿਆਰ ਨੂੰ ......!