ਮੇਰੀ ਪੱਗ ਦੀ ਇਕ ਲੰਮੀ ਦਾਸਤਾਨ ਹੈ।
ਮੇਰੀ ਪੱਗ ਦਾ ਸੂਹਾ ਰੰਗ ਸ਼ਿਕਾਗੋ ਦੇ ਸ਼ਹੀਦਾਂ ਦਾ ਲਾਲ ਪ੍ਰਚਮ ਹੈ।
ਮੇਰੀ ਪੱਗ ਜਾਬਰ ਹਾਕਮਾਂ ਖਿਲਾਫ ਸੰਘਰਸ਼ ਦਾ ਪ੍ਰਤੀਕ ਹੈ।
ਮੇਰੀ ਪੱਗ ਮੇਰੇ ਸਿਦਕ ਦੀ ਲਾਜ ਹੈ।
ਮੇਰੀ ਪੱਗ ਸਮੁੱਚੇ ਦੱਬੇ ਕੁਚਲੇ ਲੋਕਾਂ ਲਈ ਸੰਘਰਸ਼ ਲਈ ਪ੍ਰੇਰਨਾ ਹੈ।
ਮੇਰੀ ਪੱਗ ਧਰਮ ਦੇ ਠੇਕੇਦਾਰਾਂ ਦੀ ਮੌਤ ਹੈ।
ਮੇਰੀ ਪੱਗ ਫ੍ਰਿਕੂ ਦਹਿਸ਼ਤਗਰਦਾ ਲਈ ਮੌਤ ਦਾ ਸੁਨੇਹਾ ਹੈ।
ਮੇਰੀ ਪੱਗ ਅਣਖ ਇਜ਼ਤ ਤੇ ਦੇਸ਼ ਭਗਤਾਂ ਦੀ ਕੁਰਬਾਨੀ ਦਾ ਨਾਂ ਹੈ।
ਮੇਰੀ ਪੱਗ ਲੋਕ ਪੱਖੀ ਵਿਚਾਰਧਾਰਾਂ ਦੀ ਪ੍ਰਤੀਬੱਧਤਾ ਹੈ।
ਮੇਰੀ ਪੱਗ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਹੈ।
ਮੇਰੀ ਪੱਗ ਮੇਰੀ ਛਾਤੀ 'ਚ ਬਦਲੇ ਦੀ ਅੱਗ ਦਾ ਭਾਂਵੜ ਹੈ।
ਮੇਰੀ ਪੱਗ ਖਾਲਿਸਤਾਨ ਦਹਿਸ਼ਤਗਰਦਾਂ ਲਈ ੇ. ਕੇ ਸੰਤਾਲੀ ਹੈ।
ਮੇਰੀ ਪੱਗ ਜਬਰ ਜੁਲਮ ਦਾ ਖਾਤਮਾ ਹੈ।
ਮੇਰੀ ਪੱਗ ਲੋਕਾਂ ਦੀ ਜਮਾਤੀ ਭਾਈਚਾਰਕ ਸਾਂਝ ਦਾ ਚਿੰਨ ਹੈ।
ਮੇਰੀ ਪੱਗ ਲੋਕਾਂ ਦੀ ਰਾਖੀ ਲਈ ਢਾਲ ਹੈ।
ਮੇਰੀ ਪੱਗ ਨਿਰਦੋਸਾਂ ਦੇ ਵਹਿੰਦੇ ਖੂਨ ਨੂੰ ਰੋਕਣ ਲਈ ਦਰਿਆ ਦਾ ਬੰਨ ਹੈ।
ਮੇਰੀ ਪੱਗ ਭਗਤ ਸਿੰਘ ਦਾ ਇਨਕਲਾਬ ਹੈ।
ਮੇਰੀ ਪੱਗ ਸਾਮਰਾਜੀ ਡਾਕੂਆਂ ਲਈ ਵੰਗਾਰ ਹੈ।
ਮੇਰੀ ਪੱਗ ਚੇਤਨ ਜਾਗਦੀ ਜਮੀਰ ਹੈ।
ਮੇਰੀ ਪੱਗ ਗੁੰਡਿਆਂ ਬਦਮਾਸਾਂ ਚੋਰ ਡਾਕੂਆਂ ਦਾ ਅਖੀਰ ਹੈ।
ਮੇਰੀ ਪੱਗ ਦੱਬੇ ਕੁਚਲੇ ਲੋਕਾਂ ਦੀ ਰਹਿਬਰ ਹੈ।
ਮੇਰੀ ਪੱਗ ਦਾ ਸੂਹਾ ਰੰਗ ਹੋਰ ਵੀ ਸੂਹਾ ਤੇ ਗਾੜਾ ਹੋਵੇਗਾ
ਮੇਰੀ ਪੱਗ ਦੁਸਮਣਾਂ ਲਈ ਲੋਕ ਲਹਿਰ ਹੈ।
ਮੇਰੀ ਪੱਗ ਜਿੰਦਾ ਦਿਲ ਦੀ ਨਿਸਾਨੀ ਹੈ।
ਮੇਰੀ ਪੱਗ ਬਰਾਬਰਤਾ ਵਾਲਾ ਸਮਾਜ ਸਿਰਜੇਗੀ।
ਮੇਰੀ ਪੱਗ ਦੱਬੇ ਕੁਚਲੇ ਲੋਕਾਂ ਦਾ ਸਿਰਤਾਜ ਹੈ।
ਮੇਰੀ ਪੱਗ ਲੁਟੇਰੇ ਹਾਕਮਾਂ ਦੇ ਖਾਤਮੇ ਲਈ ਬੈਨ ਗਾਰਡ ਹੈ।
ਮੇਰੀ ਪੱਗ ਅਸਮਾਨ 'ਚ ਚਮਕਦਾ ਸੂਰਜ ਹੈ।
ਮੇਰੀ ਪੱਗ ਛਤੀਸਗੜ ਦਾ ਬਸਤਰ ਹੈ।
ਮੇਰੀ ਪੱਗ ਵੀਤਨਾਮ ਦਾ ਹੱਕੀ ਯੁੱਧ ਹੈ।
ਮੇਰੀ ਪੱਗ ਆਦਿਵਾਸੀਆਂ ਦਾ ਹਥਿਆਰਬੰਦ ਘੋਲ ਹੈ।
ਮੇਰੀ ਪੱਗ ਸਮੁੱਚੇ ਮਿਹਨਤਕਸ਼ ਲੋਕਾਂ ਦੀ ਮੁਕਤੀ ਹੈ।
ਮੇਰੀ ਪੱਗ ਇਸ ਧਰਤੀ ਅਸਮਾਨਤੇ ਸਮੁੰਦਰ ਦੀ ਮਾਲਕ ਹੈ।
ਮੇਰੀ ਪੱਗ ਹਿਟਲਰ ਦੀ ਮੌਤ ਹੈ।
ਮੇਰੀ ਪੱਗ ਕਰੋੜਾਂ ਲੋਕਾਂ ਦੀਆਂ ਹੱਕਾਂ ਲਈ ਕੁਰਬਾਨੀਆਂ ਦਾ ਪ੍ਰਤੀਕ ਹੈ।
ਮੇਰੀ ਪੱਗ ਲੋਕਾਂ ਲਈ ਖੁਸਹਾਲ ਜਿੰਦਗੀ ਹੈ।
ਮੇਰੀ ਪੱਗ ਮਿਹਨਤਕਸ਼ ਲੋਕਾਂ ਦੀ ਕਲਗੀ ਹੈ।
ਮੇਰੀ ਪੱਗ ਲੋਕਾਂ ਲਈ ਮਸੀਹਾ ਹੈ।
ਮੇਰੀ ਪੱਗ ਵਿਗਿਆਨਕ ਸੋਚ ਹੈ।
ਮੇਰੀ ਪੱਗ ਗਰੀਬਾਂ ਮਜਦੂਰਾਂ ਦੇ ਦਿਲਾਂ ਦੀ ਧੜਕਣ ਹੈ
ਮੇਰੀ ਪੱਗ ਸੱਚ ਦਾ ਪੈਗਾਮ ਹੈ।
ਮੇਰੀ ਪੱਗ ਮਜਦੂਰਾਂ ਦੇ ਵਿਹੜਿਆਂ ਦੀ ਰੌਣਕ ਹੈ।
ਮੇਰੀ ਪੱਗ ਦੁਸਮਣਾਂ ਦੇ ਮਹਿਲਾਂ 'ਚ ਕੰਬਣੀ ਛੇੜੇਗੀ
ਮੇਰੀ ਪਗ ਕਿਸੇ ਵੀ ਜਾਬਰ ਦਾ ਤਰਸ ਦਾ ਪਾਤਰ ਨਹੀਂ ਬਣੇਗੀ
ਮੇਰੀ ਪੱਗ ਸ਼ਹੀਦਾ ਦੇ ਸੁਪਨੇ ਸਾਕਾਰ ਕਰੇਗੀ।
ਮੇਰੀ ਪੱਗ ਦੁਸਮਣਾਂ ਦੇ ਅਧੁਨਿਕ ਹਥਿਆਰਾਂ ਨਾਲ ਟੱਕਰ ਹੈ।
ਮੇਰੀ ਪੱਗ ਦੀ ਉਮਰ ਰਹਿੰਦੀ ਦੁਨੀਆਂ ਜਿੰਨੀ ਹੋਵੇਗੀ।
ਿਹ ਉਹ ਪੱਗ ਹੈ ਜਿਸ ਨੂੰ ਅਜੀਤ ਸਿੰਘ ਨੇ ਸੰਭਾਲਣ ਦਾ ਹੋਕਾ ਦਿੱਤਾ ਸੀ।
ਕਿਹਾ ਸੀ ''ਕਿ ਪੱਗੜੀ ਸੰਭਾਲ।''
ਮੇਰੀ ਪੱਗ ਦੀ ਲੰਮੀ ਦਾਸਤਾਨ ਹੈ
ਮੇਰੀ ਪੱਗ ਹਮੇਸਾਂ ਲਈ ਅਮਰ ਹੋ ਜਾਵੇਗੀ।